ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੈਂਕਾਕ ਵਿੱਚ ‘ਸਵਾਸਦੀ ਪੀਐੱਮ ਮੋਦੀ’ ਕਮਿਊਨਿਟੀ ਈਵੈਂਟ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਤਿਰੁਕੁਰਲ’ ਦੇ ਥਾਈ ਅਨੁਵਾਦ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਯਾਦਗਾਰੀ ਸਿੱਕੇ ਜਾਰੀ ਕੀਤੇ
ਤ੍ਰੈਪੱਖੀ ਰਾਜਮਾਰਗ ਜ਼ਰੀਏ ਭਾਰਤ-ਮਿਆਂਮਾਰ ਅਤੇ ਥਾਈਲੈਂਡ ਦਰਮਿਆਨ ਨਿਰਵਿਘਨ (ਕਨੈਕਟੀਵਿਟੀ) ਨਾਲ ਸੰਪਰਕ ਪੂਰੇ ਖੇਤਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ : ਪ੍ਰਧਾਨ ਮੰਤਰੀ

Posted On: 02 NOV 2019 8:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸਵਾਸਦੀ ਪੀਐੱਮ ਮੋਦੀਕਮਿਊਨਿਟੀ ਈਵੈਂਟ ਨੂੰ ਸੰਬੋਧਨ ਕੀਤਾਪ੍ਰੋਗਰਾਮ ਵਿੱਚ ਥਾਈਲੈਂਡ ਭਰ ਤੋਂ ਹਜ਼ਾਰਾਂ ਭਾਰਤਵੰਸ਼ੀਆਂ ਨੇ ਹਿੱਸਾ ਲਿਆ ।

ਇਤਿਹਾਸਿਕ ਭਾਰਤ-ਥਾਈਲੈਂਡ ਸਬੰਧ

        ਪ੍ਰਧਾਨ ਮੰਤਰੀ ਨੇ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਦਰਸ਼ਕਾਂ ਦਾ ਸੁਆਗਤ ਕੀਤਾ,  ਥਾਈਲੈਂਡ ਵਿੱਚ ਭਾਰਤੀ ਡਾਇਸਪੋਰਾ  ਦੀ ਵਿਵਿਧਤਾ ਨੂੰ ਪ੍ਰਤੀਬਿੰਬਤ ਕਰਦਿਆਂ ਜਨਸਮੂਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ-ਆਸੀਆਨ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਪਹਿਲੀ ਵਾਰ ਥਾਈਲੈਂਡ ਆਏ ਹਨ । ਉਨ੍ਹਾਂ ਨੇ ਭਾਰਤ ਅਤੇ ਥਾਈਲੈਂਡ ਦਰਮਿਆਨ ਯੁਗਾਂ ਪੁਰਾਣੇ ਇਤਿਹਾਸਿਕ ਸਬੰਧਾਂ ਦਾ ਉਲੇਖ ਕਰਦੇ ਹੋਏ ਕਿਹਾ ਕਿ ਭਾਰਤੀ ਤਟੀ ਰਾਜਾਂ ਅਤੇ ਦੱਖਣ-ਪੂਰਬ ਏਸ਼ੀਆ ਦਰਮਿਆਨ ਹਜ਼ਾਰਾਂ ਵਰ੍ਹਿਆਂ ਪੁਰਾਣੇ ਕਾਰੋਬਾਰੀ ਸਬੰਧਾਂ ਦੇ ਜ਼ਰੀਏ ਦੋਹਾਂ ਦੇਸ਼ਾਂ ਦਰਮਿਆਨ ਸਬੰਧ ਗੂੜ੍ਹੇ ਹੋਏ ਹਨਇਨ੍ਹਾਂ ਸਬੰਧਾਂ ਨੂੰ ਦੋਹਾਂ ਦੇਸ਼ਾਂ ਵਿੱਚ ਮੌਜੂਦ ਸੱਭਿਆਚਾਰਕ ਅਤੇ ਜੀਵਨਸ਼ੈਲੀ ਦੀਆਂ ਸਮਾਨਤਾਵਾਂ ਕਰਕੇ ਮਜ਼ਬੂਤੀ ਮਿਲੀ ।

        ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਦੇਸ਼ ਵਿੱਚ ਜਾਂਦੇ ਹਨ, ਤਾਂ ਉੱਥੇ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮਿਲਣ ਦਾ ਪੂਰਾ ਪਯਤਨ ਕਰਦੇ ਹਨ । ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਵਿਦੇਸ਼ਾਂ ਵਿੱਚ ਭਾਰਤੀ ਸੱਭਿਆਚਾਰ ਅਤੇ ਪਰੰਪਰਾ ਦੇ ਸੱਚੇ ਦੂਤ ਹਨ

 ‘ਤਿਰੁਕੁਰਲਦਾ ਥਾਈ ਅਨੁਵਾਦ ਅਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਯਾਦਗਾਰੀ ਸਿੱਕੇ ਜਾਰੀ

ਪ੍ਰਧਾਨ ਮੰਤਰੀ ਨੇ ਥਿਰੁਵੱਲੁਵਰ ਦੇ ਤਮਿਲ ਗ੍ਰੰਥ ਤਿਰੁਕੁਰਲਦੇ ਥਾਈ ਅਨੁਵਾਦ ਦਾ ਵਿਮੋਚਨ ਕੀਤਾ । ਉਨ੍ਹਾਂ ਨੇ ਕਿਹਾ ਕਿ ਇਹ ਗ੍ਰੰਥ ਵਿਅਕਤੀ ਦੇ ਜੀਵਨ ਨੂੰ ਰਸਤਾ ਦਿਖਾਉਂਦਾ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਯਾਦਗਾਰੀ ਸਿੱਕੇ ਵੀ ਜਾਰੀ ਕੀਤੇ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਦੀ ਸਿੱਖਿਆ ਪੂਰੀ ਮਨੁੱਖਤਾ ਦੀ ਅਮਾਨਤ ਹੈ। ਉਨ੍ਹਾਂ ਨੇ ਕਿਹਾ ਕਿ 9 ਨਵੰਬਰ, 2019 ਤੋਂ ਕਰਤਾਰਪੁਰ ਗਲਿਆਰੇ ਦੇ ਜ਼ਰੀਏ ਕਰਤਾਰਪੁਰ ਸਾਹਿਬ ਤੱਕ ਸਿੱਧਾ ਸੰਪਰਕ ਸਥਾਪਿਤ ਹੋ ਜਾਵੇਗਾ ।  ਉਨ੍ਹਾਂ ਨੇ ਉੱਥੇ ਆਉਣ ਲਈ ਸਾਰਿਆਂ ਨੂੰ ਸੱਦਾ ਦਿੱਤਾ

ਸੈਰ-ਸਪਾਟੇ ਨੂੰ ਹੁਲਾਰਾ ਅਤੇ ਐਕਟ ਈਸਟ ਨੀਤੀ ਲਈ ਪ੍ਰਤੀਬੱਧਤਾ

        ਪ੍ਰਧਾਨ ਮੰਤਰੀ ਨੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਬੁੱਧ ਸਰਕਿਟ ਦੇ ਵਿਕਾਸ ਲਈ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਯਾਤਰਾ ਅਤੇ ਸੈਰ-ਸਪਾਟਾ ਵਿਸ਼ਵ ਸੂਚਕਾਂਕ ਵਿੱਚ ਪਿਛਲੇ ਚਾਰ ਵਰ੍ਹਿਆਂ ਵਿੱਚ ਭਾਰਤ 18ਵੇਂ ਪਾਏਦਾਨ ’ਤੇ ਪਹੁੰਚ ਗਿਆ ਹੈਉਨ੍ਹਾਂ ਨੇ ਕਿਹਾ ਕਿ ਸਰਕਾਰ ਵਿਰਾਸਤੀ, ਅਧਿਆਤਮਿਕ ਅਤੇ ਮੈਡੀਕਲ ਸੈਰ-ਸਪਾਟੇ ਨੂੰ ਪ੍ਰੋਤਸਾਹਨ ਦੇ ਰਹੀ ਹੈ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਸੰਪਰਕ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਹੀ ਹੈ ।

        ਭਾਰਤ ਦੀ ਐਕਟ ਈਸਟ ਨੀਤੀ ਦਾ ਖੁਲਾਸਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਥਾਈਲੈਂਡ ਦੇ ਨਾਲ ਪੂਰਬ-ਉੱਤਰ ਦੇ ਸੰਪਰਕ ’ਤੇ ਧਿਆਨ ਦੇ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਖੇਤਰ ਦਾ ਦੱਖਣ-ਪੂਰਬ ਏਸ਼ੀਆ ਦੇ ਦੁਆਰ ਵਜੋਂ ਵਿਕਾਸ ਕਰ ਰਹੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰੈਪੱਖੀ ਰਾਜ ਮਾਰਗ ਦੇ ਜ਼ਰੀਏ ਭਾਰਤ-ਮਿਆਂਮਾਰ-ਥਾਈਲੈਂਡ ਕਨੈਕਟੀਵਿਟੀ ਨਾਲ ਪੂਰੇ ਖੇਤਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ।

ਸਰਕਾਰ ਜਨਤਾ ਦੀ ਭਲਾਈ ਲਈ ਪ੍ਰਤੀਬੱਧ

      ਲੋਕਤੰਤਰ  ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ’ਤੇ ਬਲ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ 2019 ਦੀਆਂ ਇਤਿਹਾਸਿਕ ਆਮ ਚੋਣਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਪਹਿਲਾਂ ਤੋਂ ਵੱਡੇ ਬਹੁਮਤ ਦੇ ਨਾਲ ਦੂਜਾ ਕਾਰਜਕਾਲ ਜਨਤਾ ਨੇ ਪ੍ਰਦਾਨ ਕੀਤਾ ।

ਪ੍ਰਧਾਨ ਮੰਤਰੀ ਨੇ ਧਾਰਾ 370 ਨੂੰ ਰੱਦ ਕਰਨ ਸਹਿਤ ਸਰਕਾਰ ਵੱਲੋਂ ਲਏ ਗਏ ਠੋਸ ਫੈਸਲਿਆਂ ਅਤੇ ਉਪਲੱਬਧੀਆਂ ਦੀ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਵਰ੍ਹਿਆਂ ਵਿੱਚ 8 ਕਰੋੜ ਘਰਾਂ ਨੂੰ ਐੱਲਪੀਜੀ ਕਨੈਕਸ਼ਨ ਦਿੱਤਾ ਗਿਆ ਹੈ । ਇਹ ਸੰਖਿਆ ਪੂਰੇ ਥਾਈਲੈਂਡ ਦੀ ਅਬਾਦੀ ਤੋਂ ਜ਼ਿਆਦਾ ਹੈ ।  ਉਨ੍ਹਾਂ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ 50 ਕਰੋੜ ਤੋਂ ਜ਼ਿਆਦਾ ਭਾਰਤੀਆਂ ਨੂੰ ਸਿਹਤ ਸੁਵਿਧਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ  ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2022 ਤੱਕ ਸਾਰੇ ਘਰਾਂ ਅਤੇ ਵਿਅਕਤੀਆਂ ਤੱਕ ਪੇਅਜਲ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ

 

******

ਵੀਆਰਆਰਕੇ/ਕੇਪੀ


(Release ID: 1590884) Visitor Counter : 81


Read this release in: English