ਮੰਤਰੀ ਮੰਡਲ

ਮੰਤਰੀ ਮੰਡਲ ਨੇ ਕਿੱਤੇ ਨਾਲ ਸਬੰਧਤ ਰੋਗਾਂ, ਪੁਨਰਵਾਸ ਅਤੇ ਵੋਕੇਸ਼ਨਲ ਟ੍ਰੇਨਿੰਗ ਲਈ ਭਾਰਤ ਅਤੇ ਜਰਮਨ ਏਜੰਸੀ ਦਰਮਿਆਨ ਸਹਿਮਤੀ ਪੱਤਰਾਂ (ਐੱਮਓਯੂ) ਨੂੰ ਪ੍ਰਵਾਨਗੀ ਦਿੱਤੀ

Posted On: 06 NOV 2019 8:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕਿੱਤੇ ਨਾਲ ਸਬੰਧਤ ਰੋਗਾਂ, ਪੁਨਰਵਾਸ ਅਤੇ ਵੋਕੇਸ਼ਨਲ ਟ੍ਰੇਨਿੰਗ ਲਈ ਭਾਰਤ ਅਤੇ ਜਰਮਨ ਏਜੰਸੀ ਦਰਮਿਆਨ ਸਹਿਮਤੀ-ਪੱਤਰਾਂ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ :

ਜਰਮਨੀ ਵਿੱਚ ਪੇਸ਼ਾਗਤ ਸੁਰੱਖਿਆ ਅਤੇ ਸਿਹਤ ਅਤੇ ਸਮਾਜਿਕ ਸੁਰੱਖਿਆ ਦੇ ਖੇਤਰ ਦੀ ਮਾਹਰ ਏਜੰਸੀ ਡੀਜੀਯੂਵੀ ਦੇ ਨਾਲ ਇਨ੍ਹਾਂ ਸਹਿਮਤੀ ਪੱਤਰਾਂ ਹੇਠ ਲਿਖੇ ਅਨੁਸਾਰ ਸਹਾਇਤਾ ਹੋਵੇਗੀ -

1.      ਮੈਡੀਕਲ ਅਤੇ ਪੇਸ਼ਾਗਤ ਮਾਮਲਿਆਂ ਨਾਲ ਸਬੰਧਿਤ ਪੁਨਰਵਾਸ ਦੇ ਖੇਤਰ ਵਿੱਚ ਅਤੇ ਇਨਸ਼ੋਰਡ ਦਿਵਯਾਂਗਾਂ ਦੇ ਸਮਾਜਿਕ ਪੁਨਰਵਾਸ ਲਈ ਸੂਚਨਾਵਾਂ ਦਾ ਆਦਾਨ-ਪ੍ਰਦਾਨ ਅਤੇ ਗਤੀਵਿਧੀਆਂ ਨੂੰ ਪ੍ਰੋਤਸਾਹਨ ।

2.     ਪੇਸ਼ਾਗਤ ਰੋਗਾਂ ਦੀ ਰੋਕਥਾਮ, ਪਹਿਚਾਣ ਅਤੇ ਇਲਾਜ ।

ਪ੍ਰਮੁੱਖ ਪ੍ਰਭਾਵ :

ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗ ਨਾਲ ਪੇਸ਼ਾਗਤ ਰੋਗਾਂ ਦੀ ਰੋਕਥਾਮ, ਪਹਿਚਾਣ ਅਤੇ ਇਲਾਜ ਦੇ ਇਲਾਵਾ ਬੀਮਾਧਾਰੀ ਦਿਵਯਾਂਗਾਂ ਦਾ ਸਮਰੱਥਾ ਨਿਰਮਾਣ ਅਤੇ ਸਮਾਜਿਕ ਪੁਨਰਵਾਸ ਸੰਭਵ ਹੋਵੇਗਾ ।

*****

ਵੀਆਰਆਰਕੇ/ਐੱਸਸੀ/ਐੱਸਐੱਚ
 


(Release ID: 1590866) ਵਿਜ਼ੀਟਰ ਕਾਊਂਟਰ : 112
Read this release in: English