ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ (Shinzō Abe) ਨਾਲ ਮੁਲਾਕਾਤ ਕੀਤੀ

Posted On: 04 NOV 2019 11:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 04 ਨਵੰਬਰ 2019 ਨੂੰ ਭਾਰਤ-ਆਸੀਆਨ ਸਿਖਰ ਸੰਮੇਲਨ ਦੌਰਾਨ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਨਾਲ ਅਲੱਗ ਤੋਂ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਦਰਮਿਆਨ ਪਿਛਲੇ ਚਾਰ ਮਹੀਨਿਆਂ ਵਿੱਚ ਤਿੰਨ ਵਾਰ ਮੁਲਾਕਾਤ ਹੋ ਚੁੱਕੀ ਹੈ। ਇਨ੍ਹਾਂ ਦੀ ਪਿਛਲੀ ਮੁਲਾਕਾਤ ਸਤੰਬਰ 2019 ਵਿੱਚ ਵਲਾਦੀਵੋਸਤੋਕ ਵਿੱਚ ਹੋਈ ਸੀ।


 

ਪ੍ਰਧਾਨ ਮੰਤਰੀ ਨੇ ਜਪਾਨ ਦੇ ਪ੍ਰਧਾਨ ਮੰਤਰੀ ਜਪਾਨ ਦੇ ਸਮਰਾਟ ਦੀ ਹਾਲ ਹੀ ਵਿੱਚ ਹੋਈ ਤਾਜਪੋਸ਼ੀ ਲਈ ਵਧਾਈ ਦਿੱਤੀ ਅਤੇ ਇਸ ਸਮਾਰੋਹ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸ਼ਰੀਕ ਹੋਣ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ-ਜਪਾਨ ਸਾਲਾਨਾ ਸਿਖ਼ਰ ਸੰਮੇਲਨ ਲਈ ਅਗਲੇ ਮਹੀਨੇ ਭਾਰਤ ਵਿੱਚ ਪ੍ਰਧਾਨ ਮੰਤਰੀ ਅਬੇ ਦਾ ਸਵਾਗਤ ਕਰਨ ਲਈ ਉਤਸੁਕ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ-ਜਪਾਨ ਦੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਨੂੰ ਹੋਰ ਗਹਿਰਾ ਬਣਾਉਣ ਲਈ ਆਗਾਮੀ ਸਲਾਨਾ ਸਿਖਰ ਸੰਮੇਲਨ ਦੀ ਸਫ਼ਲਤਾ ਉੱਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ।

ਦੋਹਾਂ ਨੇਤਾਵਾਂ ਨੇ ਭਾਰਤ ਅਤੇ ਜਪਾਨ ਦਰਮਿਆਨ ਉੱਚ ਪੱਧਰੀ ਅਦਾਨ-ਪ੍ਰਦਾਨ ਦੁਆਰਾ ਆਰਥਿਕ ਸਾਂਝੇਦਾਰੀ ਨੂੰ ਉਤਸ਼ਾਹਿਤ ਕੀਤੇ ਜਾਣ ਦਾ ਸਵਾਗਤ ਕੀਤਾ। ਦੋਹਾਂ ਨੇਤਾਵਾਂ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਪ੍ਰੋਜੈਕਟ ਦੇ ਸੁਚਾਰੂ ਲਾਗੂਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ।

ਦੋਹਾ ਨੇਤਾਵਾਂ ਨੇ ਇਸ ਮਹੀਨੇ ਦੇ ਅੰਤ ਵਿੱਚ ਭਾਰਤ ਵਿੱਚ ਦੋਹਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦਰਮਿਆਨ ਹੋਣ ਵਾਲੀ ਬੈਠਕ ਨੂੰ ਲੈ ਕੇ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਹੁਲਾਰਾ ਮਿਲੇਗਾ ਦੋਹਾਂ ਨੇਤਾਵਾਂ ਨੇ ਨਿਯਮ ਅਧਾਰਿਤ ਮੁਕਤ, ਖੁੱਲ੍ਹੇ ਅਤੇ ਸਮਾਵੇਸ਼ੀ ਭਾਰਤ-ਪ੍ਰਸ਼ਾਂਤ ਖੇਤਰ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਦੋਵੇਂ ਉਹ ਭਾਰਤ ਪ੍ਰਸ਼ਾਂਤ ਖੇਤਰ ਦੇ ਨਾਲ ਹੀ ਵਿਕਾਸਸ਼ੀਲ ਦੇਸ਼ਾਂ ਦੀ ਸ਼ਾਂਤੀ, ਸਮ੍ਰਿੱਧੀ (ਖੁਸ਼ਹਾਲੀ)ਅਤੇ ਪ੍ਰਗਤੀ ਦੇ ਸਾਂਝੇ ਉਦੇਸ਼ਾਂ ਲਈ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਸਹਿਮਤ ਹੋਏ।

 

Description: https://pbs.twimg.com/profile_images/1134090740592627712/0Fp-U5-p_normal.png Description: https://pbs.twimg.com/profile_images/1134090740592627712/0Fp-U5-p_normal.png

 

PMO India

@PMOIndia

 

 

 

Greater momentum to cooperation with Japan.

Prime Ministers
@narendramodi and @AbeShinzo met in Bangkok. Their talks were extensive and productive.

 

 

 

16.8K

10:46 AM - Nov 4, 2019

Twitter Ads info and privacy

 

2,183 people are talking about this

 

******

 

ਵੀਆਰਆਰਕੇ/ਕੇਪੀ
 



(Release ID: 1590644) Visitor Counter : 88


Read this release in: English