ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Posted On: 03 NOV 2019 5:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 03 ਨਵੰਬਰ 2019 ਨੂੰ 35ਵੇਂ ਆਸੀਆਨ ਸਿਖਰ ਸੰਮੇਲਨ, 14ਵੇਂ ਈਸਟ ਏਸ਼ੀਆ ਸਿਖਰ ਸਮੰਲੇਨ (ਈਏਐੱਸ) ਅਤੇ 16ਵੇਂ ਭਾਰਤ-ਆਸੀਆਨ ਸਿਖਰ ਸੰਮੇਲਨ ਦੇ ਮੌਕੇ 'ਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਜਨਰਲ (ਰਿਟਾ.) ਪ੍ਰਯਾਤ ਚਾਨ-ਓ-ਚਾ ਨਾਲ ਮੁਲਾਕਾਤ ਕੀਤੀ।

ਬੈਠਕ ਦੌਰਾਨ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਨੋਟ ਕੀਤਾ ਕਿ ਸਾਰੇ ਪੱਧਰਾਂ ਉੱਤੇ ਨਿਯਮਿਤ ਉੱਚ ਪੱਧਰੀ ਬੈਠਕਾਂ ਅਤੇ ਆਦਾਨ-ਪ੍ਰਦਾਨ ਸਬੰਧਾਂ ਵਿੱਚ ਸਾਕਾਰਾਤਮਕ ਗਤੀ ਦੀ ਸਿਰਜਣਾ ਕੀਤੀ ਹੈ। ਪ੍ਰਤੀਰੱਖਿਆ ਅਤੇ ਸੁਰੱਖਿਆ ਖੇਤਰਾਂ ਵਿੱਚ ਵਧਦੇ ਸਹਿਯੋਗ ਨੂੰ ਦੇਖਦੇ ਹੋਏ, ਦੋਹਾਂ ਪੱਖਾਂ ਨੇ ਰੱਖਿਆ ਉਦਯੋਗ ਖੇਤਰ ਵਿੱਚ ਸਹਿਯੋਗ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਸਹਿਮਤੀ ਜਤਾਈ। ਪਿਛਲੇ ਸਾਲ ਦੁਵੱਲੇ ਵਪਾਰ ਵਿੱਚ ਹੋਏ 20% ਦੇ ਵਾਧੇ ਦਾ ਸਵਾਗਤ ਕਰਦੇ ਹੋਏ, ਦੋਹਾਂ ਨੇਤਾਵਾਂ ਨੇ ਵਪਾਰ ਅਧਿਕਾਰੀਆਂ ਨੂੰ ਵਪਾਰ ਅਤੇ ਨਿਵੇਸ਼ ਵਧਾਉਣ ਦੇ ਤਰੀਕਿਆਂ ਅਤੇ ਸਾਧਨਾਂ ਉੱਤੇ ਚਰਚਾ ਕਰਨ ਦੀ ਜ਼ਿੰਮੇਵਾਰੀ ਸੌਂਪੀ

ਪ੍ਰਧਾਨ ਮੰਤਰੀਆਂ ਨੇ ਦੋਹਾਂ ਦੇਸ਼ਾਂ ਦਰਮਿਆਨ ਸੰਪਰਕ ਵਧਾਉਣ  ਦੇ ਤਰੀਕਿਆਂ ਉੱਤੇ ਵੀ ਚਰਚਾ ਕੀਤੀ ਜਿਸ ਵਿੱਚ ਅਸਲੀ ਅਤੇ ਡਿਜੀਟਲ ਕਨੈਕਟੀਵਿਟੀ ਦੇ ਖੇਤਰ ਸ਼ਾਮਲ ਹਨ। ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਵਧਦੇ ਹਵਾਈ ਸੰਪਰਕ ਅਤੇ ਬੈਂਕਾਕ ਅਤੇ ਗੁਹਾਟੀ ਦਰਮਿਆਨ ਸਿੱਧੀ ਉਡਾਨ ਸ਼ੁਰੂ ਕਰਨ ਅਤੇ ਥਾਈਲੈਂਡ ਦੇ ਰਾਨੋਂਗ ਬੰਦਰਗਾਹ ਅਤੇ ਕੋਲਕਾਤਾ, ਚੇਨਈ ਅਤੇ ਵਿਸ਼ਾਖਾਪਟਨਮ ਦੀਆਂ ਭਾਰਤੀ ਬੰਦਰਗਾਹਾਂ ਦਰਮਿਆਨ ਸਹਿਯੋਗ ਲਈ ਸਮਝੌਤਿਆਂ ਨੂੰ ਅੰਤਮ ਰੂਪ ਦਿੱਤੇ ਜਾਣ ਦਾ ਸਵਾਗਤ ਕੀਤਾ।

ਨੇਤਾਵਾਂ ਨੇ ਆਪਸੀ ਹਿਤਾਂ ਦੇ ਖੇਤਰੀ ਅਤੇ ਬਹੁਪੱਖੀ ਮੁੱਦਿਆਂ ਉੱਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਸੀਆਨ ਨਾਲ ਸਬੰਧਤ ਬੈਠਕਾਂ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਦਿੱਤੇ ਗਏ ਸੱਦੇ ਲਈ ਥਾਈਲੈਂਡ  ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਨਾਲ ਹੀ ਉਨ੍ਹਾਂ ਨੂੰ ਆਸੀਆਨ ਦੇ ਪ੍ਰਧਾਨ ਵਜੋਂ ਅਗਵਾਈ ਕਰਨ ਉੱਤੇ ਵਧਾਈ ਦਿੱਤੀ। ਉਨ੍ਹਾਂ ਨੇ ਇਸ ਸਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ-ਆਸੀਆਨ ਰਣਨੀਤਿਕ ਸਾਂਝੇਦਾਰੀ ਲਈ ਦੇਸ਼ ਕੋਆਰਡੀਨੇਟਰ ਦੇ ਰੂਪ ਵਿੱਚ ਥਾਈਲੈਂਡ ਦੇ ਯੋਗਦਾਨ ਦਾ ਸਾਕਾਰਾਤਮਿਕਤਾ ਨਾਲ ਮੁਲਾਂਕਣ ਕੀਤਾ।

ਭਾਰਤ ਅਤੇ ਥਾਈਲੈਂਡ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਰੱਖਣ ਵਾਲੇ ਨਿਕਟ ਸਮੁੰਦਰੀ ਗੁਆਂਢੀ ਹਨ। ਸਮਕਾਲੀ ਸੰਦਰਭ ਵਿੱਚ, ਭਾਰਤ ਦੀ ਐਕਟ ਈਸਟਨੀਤੀ ਨੂੰ ਥਾਈਲੈਂਡ ਦੀ ਲੁੱਕ ਵੈੱਸਟ ਨੀਤੀ ਨਾਲ ਕੰਪਲੀਮੈਂਟ ਕੀਤਾ ਜਾਂਦਾ ਹੈ ਜਿਸ ਨੇ ਇਸ ਸਬੰਧ ਨੂੰ ਡੂੰਘਾ, ਮਜ਼ਬੂਤ ਅਤੇ ਬਹੁਪੱਖੀ ਬਣਾ ਦਿੱਤਾ ਹੈ।

****

 

ਵੀਆਰਆਰਕੇ/ਐੱਸਐੱਚ
 



(Release ID: 1590295) Visitor Counter : 64


Read this release in: English