ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਥਾਈਲੈਂਡ ਵਿੱਚ ਆਦਿੱਤਿਆ ਬਿਰਲਾ ਗਰੁੱਪ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ

ਭਾਰਤ ਵਿੱਚ ਹੋਣ ਦਾ ਇਹ ਬਿਹਤਰੀਨ ਸਮਾਂ ਹੈ: ਪ੍ਰਧਾਨ ਮੰਤਰੀ

ਥਾਈਲੈਂਡ 4.0, ਭਾਰਤ ਦੀਆਂ ਪ੍ਰਾਥਮਿਕਤਾਵਾਂ ਦਾ ਪੂਰਕ ਹੈ ਅਤੇ ਸਾਂਝੇਦਾਰੀ ਦੇ ਮਹੱਤਵਪੂਰਨ ਮੌਕੇ ਪ੍ਰਦਾਨ ਕਰਦਾ ਹੈ: ਪ੍ਰਧਾਨ ਮੰਤਰੀ

ਵਣਜ ਅਤੇ ਸੱਭਿਆਚਾਰ ਵਿੱਚ ਵਿਸ਼ਵ ਨੂੰ ਨੇੜੇ ਲਿਆਉਣ ਦੀ ਸ਼ਕਤੀ ਹੈ: ਪ੍ਰਧਾਨ ਮੰਤਰੀ

Posted On: 03 NOV 2019 10:15AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਥਾਈਲੈਂਡ ਵਿੱਚ ਆਦਿੱਤਿਆ ਬਿਰਲਾ ਸਮੂਹ ਦੇ 50 ਵਰ੍ਹੇ ਪੂਰੇ ਹੋਣ ਉੱਤੇ ਆਯੋਜਿਤ ਸਮਾਰੋਹ ਵਿੱਚ ਭਾਗ ਲਿਆ। ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਸ਼੍ਰੀ ਕੁਮਾਰ ਮੰਗਲਮ ਬਿਰਲਾ ਨੇ ਥਾਈਲੈਂਡ ਵਿੱਚ ਸਮੂਹ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਦਾ ਆਭਾਰ ਪ੍ਰਗਟ ਕੀਤਾ।

ਸਮਾਰੋਹ ਵਿੱਚ ਹਾਜ਼ਰ ਸਰਕਾਰੀ ਅਧਿਕਾਰੀਆਂ ਅਤੇ ਉਦਯੋਗ ਜਗਤ ਦੀਆਂ ਹਸਤੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਦਿੱਤਿਆ ਬਿਰਲਾ ਸਮੂਹ ਦੀ ਟੀਮ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕਾਰਜ ਲਈ ਵਧਾਈ ਦਿੱਤੀ, ਜਿਸ ਦੇ ਨਤੀਜਾ ਵਜੋਂ ਬਹੁਤ ਸਾਰੇ ਲੋਕਾਂ ਲਈ ਰੋਜ਼ਗਾਰ ਪੈਦਾ ਹੋਣ ਦੇ ਨਾਲ-ਨਾਲ ਸਮ੍ਰਿੱਧੀ ਵੀ ਸੁਨਿਸ਼ਚਿਤ ਹੋਈ ਹੈ। ਭਾਰਤ ਅਤੇ ਥਾਈਲੈਂਡ ਦਰਮਿਆਨ ਮਜ਼ਬੂਤ ਸੱਭਿਆਚਾਰਕ ਸਬੰਧਾਂ ਬਾਰੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਵਣਜ ਅਤੇ ਸੱਭਿਆਚਾਰ ਵਿੱਚ ਵਿਸ਼ਵ ਨੂੰ ਇੱਕ ਧਾਗੇ ਵਿੱਚ ਪਰੋਣ ਅਤੇ ਨੇੜੇ ਲਿਆਉਣ ਦੀ ਸ਼ਕਤੀ ਨਿਹਿਤ ਹੈ

ਭਾਰਤ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਬਦਲਾਅ

ਪ੍ਰਧਾਨ ਮੰਤਰੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਸਰਕਾਰ ਦੀ ਸਫ਼ਲਤਾ ਦੀਆਂ ਕਈ ਕਹਾਣੀਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਲਕੀਰ ਤੋਂ ਹਟ ਕੇ ਅਤੇ ਮਿਸ਼ਨ ਮੋਡ ਵਿੱਚ ਕੰਮ ਕਰਨ ਨਾਲ ਸੁਧਾਰ ਦੀ ਦਿਸ਼ਾ ਵਿੱਚ ਬਦਲਾਅ ਸੰਭਵ ਹੋਇਆ ਹੈ। ਪਹਿਲਾਂ ਜਿਸ ਨੂੰ ਅਸੰਭਵ ਮੰਨਿਆ ਜਾਂਦਾ ਸੀ, ਹੁਣ ਉਸ ਨੂੰ ਸੰਭਵ ਮੰਨਿਆ ਜਾ ਰਿਹਾ ਹੈ ਅਤੇ ਇਸ ਦੇ ਨਤੀਜੇ ਵਜੋਂ ਭਾਰਤ ਵਿੱਚ ਹੋਣ ਦਾ ਇਹ ਬਿਹਤਰੀਨ ਸਮਾਂ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਬੈਂਕ ਦੇ ਕਾਰੋਬਾਰੀ ਸਰਲਤਾ ਰੈਂਕਾਂ ਵਿੱਚ ਭਾਰਤ ਨੇ ਪਿਛਲੇ ਪੰਜ ਸਾਲਾਂ ਵਿੱਚ 79 ਰੈਂਕਾਂ ਦੀ ਛਲਾਂਗ ਲਗਾਈ ਹੈ ਅਤੇ ਇਹ 2014 ਦੇ 142ਵੇਂ ਸਥਾਨ ਤੋਂ ਵਧ ਕੇ 2019 ਵਿੱਚ 63ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਇਸ ਨਾਲ ਕਾਰੋਬਾਰ ਦੇ ਵਾਤਾਵਰਨ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਸੁਧਾਰ ਲਈ ਸਾਡੀ ਪ੍ਰਤੀਬੱਧਤਾ ਦਾ ਪਤਾ ਚੱਲਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਰਲਡ ਇਕਨੌਮਿਕ ਫੋਰਮ ਟ੍ਰੈਵਲ ਐਂਡ ਟੂਰਿਜ਼ਮ ਕੰਪੀਟੀਟਿਵਨੈੱਸ ਇੰਡੈਕਸ ਵਿੱਚ ਵੀ ਇਸ ਦੇ ਰੈਂਕ ਵਿੱਚ ਸੁਧਾਰ ਹੋਇਆ ਹੈ ਅਤੇ ਇਹ 2013 ਦੇ 65ਵੇਂ ਸਥਾਨ ਤੋਂ 2019 ਵਿੱਚ 34ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਬਿਹਤਰ ਸੜਕਾਂ, ਕਨੈਕਟੀਵਿਟੀ, ਸਵੱਛਤਾ ਅਤੇ ਕਾਨੂੰਨ ਵਿਵਸਥਾ ਰਾਹੀਂ ਅਰਾਮ, ਸੁਵਿਧਾ ਦੀ ਵਿਵਸਥਾ ਵਿੱਚ ਸੁਧਾਰ ਦੇ ਨਤੀਜੇ ਵਜੋਂ ਵਿਦੇਸ਼ੀ ਸੈਲਾਨੀਆਂ ਦੇ ਆਗਮਨ ਵਿੱਚ 50%  ਵਾਧਾ ਦਰਜ ਕੀਤਾ ਗਿਆ ਹੈ।

ਬਚਾਏ ਗਏ ਧਨ ਨੂੰ ਕਮਾਇਆ ਧਨ ਅਤੇ ਬਚਤ ਕੀਤੀ ਗਈ ਊਰਜਾ ਨੂੰ ਉਤਪੰਨ ਕੀਤੀ ਊਰਜਾ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਤੱਖ ਲਾਭ ਟ੍ਰਾਂਸਫਰ ਯੋਜਨਾ ਦੇ ਮਾਧਿਅਮ ਨਾਲ ਖਾਮੀਆਂ ਨੂੰ ਦੂਰ ਕਰਨ ਅਤੇ ਸਮਰੱਥਾ ਵਿੱਚ ਸੁਧਾਰ ਲਿਆਉਣ ਬਾਰੇ ਚਰਚਾ ਕੀਤੀ, ਜਿਸ ਦੇ ਨਤੀਜੇ ਵਜੋਂ ਹੁਣ ਤੱਕ 20 ਅਰਬ ਡਾਲਰ ਧਨਰਾਸ਼ੀ ਦੀ ਬਚਤ ਹੋਈ ਹੈ। ਉਨ੍ਹਾਂ ਨੇ ਘੱਟ ਬਿਜਲੀ ਖਰਚ ਕਰਨ ਵਾਲੀਆਂ ਐੱਲਈਡੀ ਲਾਈਟਾਂ ਦੇ ਵਿਤਰਣ ਬਾਰੇ ਵੀ ਚਰਚਾ ਕੀਤੀ, ਜਿਸ ਦੇ ਨਤੀਜੇ ਵਜੋਂ ਕਾਰਬਨ ਉਤਸਰਜਨ ਵਿੱਚ ਕਮੀ ਹੋਈ ਹੈ।

ਭਾਰਤ:  ਨਿਵੇਸ਼ ਲਈ ਇੱਕ ਆਕਰਸ਼ਿਕ ਡੈਸਟੀਨੇਸ਼ਨ

ਭਾਰਤ ਨੂੰ ਲੋਕਾਂ ਲਈ ਸਭ ਤੋਂ ਜ਼ਿਆਦਾ ਜਨ ਅਨੁਕੂਲ ਟੈਕਸ ਪ੍ਰਣਾਲੀ ਵਾਲਾ ਦੇਸ਼ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਮੱਧ ਵਰਗ ਉੱਤੇ ਟੈਕਸ ਬੋਝ ਵਿੱਚ ਕਮੀ ਲਿਆਉਣ, ਪ੍ਰੇਸ਼ਾਨ ਕਰਨ ਦੀ ਸੰਭਾਵਨਾ ਨੂੰ ਦੂਰ ਕਰਨ ਲਈ ਫੇਸਲੇਸ ਟੈਕਸ ਮੁਲਾਂਕਣ ਸ਼ੁਰੂ ਕਰਨ, ਕੰਪਨੀ ਲਈ ਟੈਕਸ ਦਰਾਂ ਵਿੱਚ ਕਟੌਤੀ ਕਰਨ ਸਹਿਤ ਹਾਲ ਹੀ ਅਨੇਕ ਕਦਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਦੀ ਸ਼ੁਰੂਆਤ ਨਾਲ ਆਰਥਿਕ ਏਕੀਕਰਨ ਦਾ ਸੁਪਨਾ ਇੱਕ ਵਾਸਤਵਿਕਤਾ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਨੂੰ ਹੋਰ ਵੀ ਜ਼ਿਆਦਾ ਜਨ ਅਨੁਕੂਲ ਬਣਾਉਣ ਲਈ ਸਮਰਪਿਤ ਹੈ। ਇਨ੍ਹਾਂ ਸਾਰੇ ਉਪਰਾਲਿਆਂ ਦੇ ਕਾਰਨ ਭਾਰਤ ਨਿਵੇਸ਼ ਲਈ ਸਭ ਤੋਂ ਆਕਰਸ਼ਿਕ ਡੈਸਟੀਨੇਸ਼ਨ ਵਿੱਚ ਸ਼ਾਮਲ ਹੋਇਆ ਹੈ ਅਤੇ ਇਹ ਯੂਐੱਨਸੀਟੀਏਡੀ ਦੇ ਅਨੁਸਾਰ ਪ੍ਰਤੱਖ ਵਿਦੇਸ਼ੀ ਨਿਵੇਸ਼ ਸਿਖਰਲੇ 10 ਡੈਸਟੀਨੇਸ਼ਨਜ਼ ਵਿੱਚ ਗਿਣਿਆ ਜਾ ਰਿਹਾ ਹੈ।

ਥਾਈਲੈਂਡ 4.0, ਭਾਰਤ ਦੀਆਂ ਪ੍ਰਾਥਮਿਕਤਾਵਾਂ ਦਾ ਪੂਰਕ

ਪ੍ਰਧਾਨ ਮੰਤਰੀ ਨੇ ਭਾਰਤ ਨੂੰ ਪੰਜ ਟ੍ਰਿਲੀਅਨ ਵਾਲੀ ਅਰਥਵਿਵਸਥਾ ਬਣਾਉਣ ਦੇ ਸੁਪਨੇ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਕਿਸ ਪ੍ਰਕਾਰ ਅਰਥਵਿਵਸਥਾ 2014 ਦੇ ਲਗਭਗ ਦੋ ਟ੍ਰਿਲੀਅਨ ਡਾਲਰ ਤੋਂ ਵਧ ਕੇ 2019 ਵਿੱਚ ਤਿੰਨ ਟ੍ਰਿਲੀਅਨ ਬਣ ਚੁੱਕੀ ਹੈ।

ਥਾਈਲੈਂਡ ਨੂੰ ਇੱਕ ਮੁੱਲ ਅਧਾਰਿਤ ਅਰਥਵਿਵਸਥਾ ਵਿੱਚ ਬਦਲਣ ਦੀ ਥਾਈਲੈਂਡ 4.0 ਪਹਿਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਭਾਰਤ ਦੀਆਂ ਡਿਜੀਟਲ ਇੰਡੀਆ, ਸਕਿੱਲ ਇੰਡੀਆ, ਸਵੱਛ ਭਾਰਤ ਮਿਸ਼ਨ, ਸਮਾਰਟ ਸਿਟੀਜ਼, ਜਲ ਜੀਵਨ ਮਿਸ਼ਨ ਵਰਗੀਆਂ ਪ੍ਰਾਥਮਿਕਤਾਵਾਂ ਦੀ ਪੂਰਕ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਭੂ-ਰਾਜਨੀਤਕ ਨਿ‍ਕਟਤਾ, ਸੱਭਿਆਚਾਰਕ ਸਾਂਝੇਦਾਰੀ ਅਤੇ ਕਾਰੋਬਾਰੀ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਦੀ ਇੱਛਾ ਸ਼ਕਤੀ ਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।

ਥਾਈਲੈਂਡ ਵਿੱਚ ਆਦਿੱਤਿਆ ਬਿਰਲਾ ਸਮੂਹ

ਭਾਰਤੀ ਅਰਥਵਿਵਸਥਾ ਨੂੰ 22 ਸਾਲ ਪਹਿਲਾਂ ਰਸਮੀ ਤੌਰ 'ਤੇ ਖੋਲ੍ਹਿਆ ਗਿਆ ਸੀ, ਅਤੇ ਸ਼੍ਰੀ ਆਦਿੱਤਿਆ ਵਿਕਰਮ ਬਿਰਲਾ ਨੇ ਸਪਿਨਿੰਗ ਯੂਨਿਟ ਸਥਾਪਿਤ ਕਰਕੇ ਥਾਈਲੈਂਡ ਵਿੱਚ ਆਪਣੀ ਸ਼ੁਰੂਆਤ ਕੀਤੀ। ਅੱਜ ਇਹ ਸਮੂਹ 1.1 ਬਿਲੀਅਨ ਅਮਰੀਕੀ ਡਾਲਰ ਦੇ ਵਿਭਿੰਨ ਕਾਰੋਬਾਰਾਂ ਦੇ ਬਲ ਉੱਤੇ ਥਾਈਲੈਂਡ ਦੇ ਸਭ ਤੋਂ ਵੱਡੇ ਉੱਦਮੀਆਂ ਵਿੱਚ ਸ਼ਾਮਲ ਹੈ।

 

******

ਵੀਆਰਆਰਕੇ/ਐੱਸਐੱਚ
 



(Release ID: 1590267) Visitor Counter : 80


Read this release in: English