ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜਰਮਨੀ ਦੇ ਚਾਂਸਲਰ ਨਾਲ ਗਾਂਧੀ ਸਮ੍ਰਿਤੀ ਦਾ ਦੌਰਾ ਕੀਤਾ

Posted On: 01 NOV 2019 6:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਨਵੀਂ ਦਿੱਲੀ ਵਿੱਚ ਜਰਮਨੀ ਦੇ ਚਾਂਸਲਰ ਡਾ.  ਅੰਜੇਲਾ ਮਰਕਲ  ਨਾਲ ਗਾਂਧੀ ਸਮ੍ਰਿਤੀ ਦਾ ਦੌਰਾ ਕੀਤਾ ।

ਪ੍ਰਸਿੱਧ ਮੂਰਤੀਕਾਰ ਪਦਮ ਭੂਸ਼ਣ ਸ਼੍ਰੀ ਰਾਮ ਸੁਤਾਰ ਦੁਆਰਾ ਬਣਾਈ ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ਸਾਹਮਣੇ ਜਰਮਨੀ ਦੇ ਚਾਂਸਲਰ ਦੀ ਅਗਵਾਨੀ ਕੀਤੀ। 

ਇਸ ਸਥਾਨ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਡਾ.  ਮਰਕਲ ਨੂੰ ਦੱਸਿਆ ਕਿ ਗਾਂਧੀ ਸਮ੍ਰਿਤੀ ਉਹ ਸਥਾਨ ਹੈ ਜਿੱਥੇ ਮਹਾਤਮਾ ਗਾਂਧੀ ਨੇ ਆਪਣੇ ਜੀਵਨ ਦੇ ਕੁਝ ਮਹੀਨੇ ਗੁਜਾਰੇ ਸਨ ਅਤੇ 30 ਜਨਵਰੀ 1948 ਨੂੰ ਉਨ੍ਹਾਂ ਦੀ ਹੱਤਿਆ ਹੋਈ ਸੀ ।

ਦੋਹਾਂ ਵਿਸ਼ਵ ਨੇਤਾਵਾਂ ਨੇ ਉਸ ਦੇ ਬਾਅਦ ਮਿਊਜ਼ੀਅ ਦਾ ਦੌਰਾ ਕੀਤਾਮਿਊਜ਼ੀਅਮ ਵਿੱਚ ਪ੍ਰਤੀਸ਼ਿਠਤ ਕਲਾਕਾਰ ਸ਼੍ਰੀ ਉਪੇਂਦਰ ਮਹਾਰਥੀ ਅਤੇ ਸ਼ਾਂਤੀਨਿਕੇਤਨ ਦੇ ਸ਼੍ਰੀ ਨੰਦ ਲਾਲ ਬੋਸ ਦੀ ਵਿਦਿਆਰਥਣ ਇੰਡੋ - ਹੰਗੇਰੀਅਨ ਚਿੱਤਰਕਾਰ ਐਲਿਜ਼ਾਬੈਥ ਬਲੂਨਰ ਦੁਆਰਾ ਬਣਾਏ ਰੇਖਾਚਿੱਤਰ ਅਤੇ ਪੇਟਿੰਗਾਂ ਦੇਖੇ।  ਉਨ੍ਹਾਂ ਨੇ ਸ਼੍ਰੀ ਬਿਰਾਦ ਰਾਜਾਰਾਮ ਯਾਜਨਿਕ ਦੁਆਰਾ ਤਿਆਰ ਡਿਜੀਟਲ ਗੈਲਰੀ ਨੂੰ ਵੀ ਦੇਖਿਆ ਜੋ ਅਹਿੰਸਾ ਅਤੇ ਸੱਤਿਆਗ੍ਰਹਿ ਦੀ ਵਿਸ਼ੇ ਉੱਤੇ ਬਣੀ ਹੋਈ ਹੈ ।     

ਇਸ ਦੇ ਬਾਅਦ ਦੋਹਾਂ ਨੇਤਾਵਾਂ ਨੇ ਮਿਊਜ਼ੀਅਮ ਵਿੱਚ ਵਿਵਿਧ ਡਿਜੀਟਲ ਸਥਾਪਨਾਵਾਂ ਨੂੰ ਦੇਖਿਆ ਜਿਨ੍ਹਾਂ ਵਿੱਚ ਮਹਾਤਮਾ ਗਾਂਧੀ ਬਾਰੇ ਅਲਬਰਟ ਆਇੰਸਟੀਨ ਦਾ ਕਥਨ ਸ਼ਾਮਲ ਹੈ ।  ਇਸ ਦੇ ਇਲਾਵਾ 107 ਦੇਸ਼ਾਂ ਵਿੱਚ ਗਾਏ ਜਾਣ ਵਾਲੇ ਵੈਸ਼ਣਵ ਜਨ ਤੋਦੇ ਗਾਇਨ ਸਬੰਧੀ ਇੰਟਰਐਕਟਿਵ ਕੀਔਸਿਕ ਵੀ ਦੇਖਿਆ ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਅਤੇ ਜਰਮਨੀ ਦੇ ਚਾਂਸਲਰ ਡਾ.  ਅੰਜੇਲਾ ਮਰਕਲ ਨੇ ਸ਼ਹੀਦ ਸਤੰਭ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੁਸ਼ਪ ਅਰਪਿਤ ਕੀਤੇ ।

*****

 

 

ਵੀਆਰਆਰਕੇ/ਏਕੇ
 



(Release ID: 1590223) Visitor Counter : 81


Read this release in: English