ਪ੍ਰਧਾਨ ਮੰਤਰੀ ਦਫਤਰ

ਥਾਈਲੈਂਡ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ

Posted On: 02 NOV 2019 11:16AM by PIB Chandigarh

ਥਾਈਲੈਂਡ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਿਆਨ ਦਾ ਮੂਲ - ਪਾਠ ਇਸ ਪ੍ਰਕਾਰ ਹੈ ।

ਮੈਂ 3 ਨਵੰਬਰ ਨੂੰ 16ਵੇਂ ਆਸੀਆਨ - ਭਾਰਤ ਸਿਖਰ ਸੰਮੇਲਨ ਅਤੇ 4 ਨਵੰਬਰ ਨੂੰ 14ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਅਤੇ ਰਾਸ਼ਟਰਾਂ ਦਰਮਿਆਨ ਵਾਰਤਾਲਾਪ ਲਈ ਤੀਸਰੇ ਖੇਤਰੀ ਵਿਆਪਕ ਆਰਥਿਕ ਸਾਂਝੇਦਾਰੀ ( ਆਰਸੀਈਪੀ ) ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਬੈਂਕਾਕ ਦੀ ਯਾਤਰਾ ਕਰਾਂਗਾ ।

ਯਾਤਰਾ ਦੌਰਾਨ , ਮੈਂ ਬੈਂਕਾਕ ਵਿੱਚ ਮੌਜੂਦ ਹੋਰ ਵਿਸ਼ਵ ਨੇਤਾਵਾਂ ਨਾਲ ਸਬੰਧਿਤ ਸਿਖਰ ਸੰਮੇਲਨਾਂ ਬੈਠਕਾਂ ਦੇ ਇਲਾਵਾ ਦੁਵੱਲੀਆਂ ਬੈਠਕਾਂ (ਵਾਰਤਾਲਾਪ) ਵੀ ਕਰਾਂਗਾ ।

ਆਸੀਆਨ ਨਾਲ ਸਬੰਧਿਤ ਸਿਖਰ ਸੰਮੇਲਨ ਸਾਡੀ ਕੂਟਨੀਤਿਕ ਨੀਤੀ ਦੇ ਅਭਿੰਨ ਅੰਗ ਹਨ ਅਤੇ ਸਾਡੀ ਐਕਟ - ਈਸਟ ਪਾਲਿਸੀ ਦਾ ਇੱਕ ਮਹੱਤਵਪੂਰਨ ਤੱਤ ਹੈ ।

ਆਸੀਆਨ ਦੇ ਨਾਲ ਸਾਡੀ ਸਾਂਝੇਦਾਰੀ ਸੰਪਰਕ, ਸਮਰੱਥਾ ਨਿਰਮਾਣ , ਵਣਜ ਅਤੇ ਸੱਭਿਆਚਾਰ ਦੇ ਪ੍ਰਮੁੱਖ ਸਤੰਭਾਂ ਦੁਆਲ਼ੇ ਬਣੀ ਹੋਈ ਹੈ । ਅਸੀਂ ਜਨਵਰੀ 2018 ਵਿੱਚ ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਸਮਾਰਕ ਸਿਖਰ ਸੰਮੇਲਨ ਦੌਰਾਨ ਆਸੀਆਨ ਨਾਲ ਆਪਣੀ ਵਾਰਤਾ ਭਾਗੀਦਾਰੀ ਦੀ 25ਵੀਂ ਵਰ੍ਹੇਗੰਢ ਮਨਾਈ ਸੀ, ਇਸ ਦੌਰਾਨ ਸਾਡੇ ਗਣਤੰਤਰ ਦਿਵਸ ਦੇ ਅਵਸਰ ਉੱਤੇ ਸਾਰੇ ਦਸ ਆਸੀਆਨ ਦੇਸ਼ਾਂ ਦੇ ਨੇਤਾਵਾਂ ਨੂੰ ਮੁੱਖ ਮਹਿਮਾਨ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਸੀ ।

ਮੈਂ ਆਸੀਆਨ ਭਾਗੀਦਾਰਾਂ ਨਾਲ ਆਪਣੀਆਂ ਸਹਿਯੋਗੀ ਗਤੀਵਿਧੀਆਂ ਦੇ ਇਲਾਵਾ ਆਸੀਆਨ ਅਤੇ ਆਸੀਆਨ ਦੀ ਅਗਵਾਈ ਵਾਲੇ ਤੰਤਰ ਨੂੰ ਮਜ਼ਬੂਤ ਕਰਨ ( ਸਮੁੰਦਰ , ਭੂਮੀ , ਵਾਯੂ , ਡਿਜੀਟਲ ਅਤੇ ਲੋਕਾਂ ਤੋਂ ਲੋਕਾਂ ਤੱਕ) ਸੰਪਰਕ ਵਧਾਉਣ ਅਤੇ ਆਰਥਿਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਸਮੁੰਦਰੀ ਸਹਿਯੋਗ ਦਾ ਵਿਸਤਾਰ ਕਰਨ ਨਾਲ ਸਬੰਧਿਤ ਯੋਜਨਾਵਾਂ ਦੀ ਵੀ ਸਮੀਖਿਆ ਕਰਾਂਗਾ ।

ਅੱਜ ਪੂਰਬੀ ਏਸ਼ੀਆ ਸਿਖਰ ਸੰਮੇਲਨ ( ਈਏਐੱਸ ) ਖੇਤਰੀ ਸਹਿਯੋਗ ਸੰਰਚਨਾ ਦਾ ਇੱਕ ਪ੍ਰਮੁੱਖ ਘਟਕ ਹੈ ਇਹ ਨੇਤਾਵਾਂ ਦੀ ਅਗਵਾਈ ਵਾਲੇ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਆਸੀਆਨ ‘ਤੇ ਕੇਂਦਰਿਤ ਹੈ ਅਤੇ ਇਸ ਵਿੱਚ ਖੇਤਰ ਦੇ ਪ੍ਰਮੁੱਖ ਦੇਸ਼ਾਂ ਦੇ ਮੈਂਬਰ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਹਿਤ ਸ਼ਾਮਲ ਹਨ ਅਸੀ ਈਏਐੱਸ ਦੇ ਏਜੰਡੇ ਵਿੱਚ ਮਹੱਤਵਪੂਰਨ ਖੇਤਰੀ ਅਤੇ ਆਲਮੀ ਮੁੱਦਿਆਂ ਅਤੇ ਆਪਣੇ ਵਰਤਮਾਨ ਪ੍ਰੋਗਰਾਮ ਅਤੇ ਪਰਿਯੋਜਨਾਵਾਂ ਦੀ ਸਥਿਤੀ ਦੀ ਸਮੀਖਿਆ ਕਰਨਗੇ ਮੈਂ ਆਪਣੀ ਇੰਡੋ - ਪੈਸੀਫਿਕ ਰਣਨੀਤੀ ਉੱਤੇ ਵੀ ਧਿਆਨ ਕੇਂਦਰਿਤ ਕਰਾਂਗਾ ਇਸ ਵਿਸ਼ੇ ਵਿੱਚ ਈਏਐੱਸ ਦੌਰਾਨ ਆਸੀਆਨ ਭਾਗੀਦਾਰਾਂ ਅਤੇ ਹੋਰ ਲੋਕਾਂ ਨਾਲ ਸਾਡੇ ਮਜ਼ਬੂਤ ਮੇਲ-ਮਿਲਾਪ ਨੂੰ ਦੇਖਦੇ ਹੋਏ ਮੈਨੂੰ ਪ੍ਰਸੰਨਤਾ ਦਾ ਅਨੁਭਵ ਹੋ ਰਿਹਾ ਹੈ ।

 

ਆਰਸੀਈਪੀ ਸਿਖਰ ਸੰਮੇਲਨ ਦੌਰਾਨ ਅਸੀ ਆਰਸੀਈਪੀ ਵਾਰਤਾ ਵਿੱਚ ਪ੍ਰਗਤੀ ਦੀ ਸਮੀਖਿਆ ਕਰਾਂਗੇ ਅਸੀ ਇਸ ਸਿਖਰ ਸੰਮੇਲਨ ਦੌਰਾਨ ਮਾਲ, ਸੇਵਾਵਾਂ ਅਤੇ ਨਿਵੇਸ਼ਾਂ ਵਿੱਚ ਭਾਰਤ ਦੀਆਂ ਚਿੰਤਾਵਾਂ ਅਤੇ ਵਪਾਰ ਹਿਤਾਂ ਸਹਿਤ ਸਾਰੇ ਮੁੱਦਿਆਂ ‘ਤੇ ਵਿਚਾਰ ਕਰਾਂਗੇ

ਆਸੀਆਨ ਦੇ ਮੁਖੀ (ਚੇਅਰ) ਦੇ ਰੂਪ ਵਿੱਚ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੁਆਰਾ ਨਿਰੰਤਰ 4 ਨਵੰਬਰ ਨੂੰ ਆਯੋਜਿਤ ਇੱਕ ਵਿਸ਼ੇਸ਼ ਲੀਡਰਸ ਭੋਜ ਸਮਾਗਮ ਵਿੱਚ ਮੈਂ ਹਿੱਸਾ ਲਵਾਂਗਾ

ਮੈਂ 2 ਨਵੰਬਰ ਨੂੰ ਥਾਈਲੈਂਡ ਵਿੱਚ ਭਾਰਤੀ ਭਾਈਚਾਰੇ ਦੁਆਰਾ ਆਯੋਜਿਤ ਇੱਕ ਸੁਆਗਤੀ ਸਮਾਰੋਹ ਵਿੱਚ ਵੀ ਹਿੱਸਾ ਲਵਾਂਗਾ । ਥਾਈਲੈਂਡ ਵਿੱਚ ਭਾਰਤੀ ਮੂਲ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਨੇ ਥਾਈਲੈਂਡ ਨਾਲ ਭਾਰਤ ਦੇ ਗਹਿਰੇ ਸਬੰਧਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । Bottom of Form

 

****

ਵੀਆਰਆਰਕੇ/ਕੇਪੀ



(Release ID: 1590220) Visitor Counter : 117


Read this release in: English