ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੌਦਰਸ਼ਾਹੀ ਦੇ ਕੰਮਕਾਜ ਵਿੱਚ ਦਰਜਾਬੰਦੀ ਅਤੇ ਅਲੱਗ-ਥਲੱਗ ਰਹਿ ਕੇ ਕੰਮ ਕਰਨ ਦੀ ਸੋਚ ਤੋਂ ਉੱਪਰ ਉੱਠਕੇ ਇਕੱਠੇ ਮਿਲਕੇ ਕੰਮ ਕਰਨ ਦਾ ਸੱਦਾ ਦਿੱਤਾ ਕੇਵਡੀਆ ਵਿਖੇ ਆਰੰਭ ਕਾਨਫਰੰਸ ਵਿੱਚ 94ਵੇਂ ਸਿਵਲ ਸੇਵਾ ਫਾਊਂਡੇਸ਼ਨ ਕੋਰਸ ਦੇ ਅਫ਼ਸਰ ਟਰੇਨੀਆਂ ਨਾਲ ਸੰਵਾਦ ਕੀਤਾ

Posted On: 31 OCT 2019 3:28PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਨੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਅਤੇ ਲਾਲ ਬਹਾਦੁਰ ਸ਼ਾਸਤਰੀ  ਰਾਸ਼ਟਰੀ ਪ੍ਰਸ਼ਾਸਨ ਅਕਾਦਮੀਮਸੂਰੀ ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ 94ਵੇਂ ਸਿਵਲ ਸੇਵਾ ਫਾਊਂਡੇਸ਼ਨ ਕੋਰਸ ਦੇ 430 ਅਫ਼ਸਰ ਟਰੇਨੀਆਂ ਨਾਲ ਗੁਜਰਾਤ  ਦੇ ਕੇਵਡੀਆ ਵਿੱਚ ਸੰਵਾਦ ਕੀਤਾ

 

 

 

 

ਪ੍ਰਧਾਨ ਮੰਤਰੀ ਨੂੰ ਆਪਣੀ ਤਰ੍ਹਾਂ  ਦੇ ਪਹਿਲੇ ਸਪਤਾਹ ਭਰ ਚਲਣ ਵਾਲੇ ਅਨੂਠੇ ਵਿਆਪਕ ਫਾਊਂਡੇਸ਼ਨ ਕੋਰਸ ਆਰੰਭ’  ਬਾਰੇ ਜਾਣੂ ਕਰਵਾਇਆ ਗਿਆ ।  ਆਪਸੀ ਸੰਵਾਦਾਤ‍ਮਕ ਸੈਸ਼ਨ ਦੌਰਾਨ ਅਫ਼ਸਰ ਟਰੇਨੀਆਂ ਨੇ ਖੇਤੀਬਾੜੀ ਅਤੇ ਗ੍ਰਾਮੀਣ ਸਸ਼ਕਤੀਕਰਨਸਿਹਤ ਸੇਵਾ ਸਬੰਧੀ ਸੁਧਾਰਾਂ ਅਤੇ ਨੀਤੀ ਨਿਰਮਾਣਟਿਕਾਊ ਗ੍ਰਾਮੀਣ ਪ੍ਰਬੰਧਨ ਤਕਨੀਕਾਂਸਮਾਵੇਸ਼ੀ ਸ਼ਹਰੀਕਰਨ ਅਤੇ ਸਿੱਖਿਆ  ਦੇ ਭਵਿੱਖ ਜਿਹੇ 5 ਵਿਸ਼ਾਗਤ ਖੇਤਰਾਂ ਬਾਰੇ ਪੇਸ਼ਕਾਰੀਆਂ ਦਿੱਤੀ ।

 

 

 

 

 

 

 

 

 

ਪ੍ਰਧਾਨ ਮੰਤਰੀ ਨੂੰ ਵਿਸ਼ਵ ਬੈਂਕ  ਦੇ ਚੇਅਰਮੈਨ ਸ਼੍ਰੀ ਡੇਵਿਡ ਮਾਲਪਾਸਪ੍ਰਧਾਨ ਮੰਤਰੀ  ਦੇ ਪ੍ਰਿੰਸੀਪਲ ਸਕੱਤਰ, ਕੈਬਿਨਟ ਸਕੱਤਰਇੰਸ‍ਟੀਟਿਊਟ ਆਵ੍ ਫਿਊਚਰ ਅਤੇ ਯੂਨੀਵਰਸਿਟੀ ਆਵ੍ ਡਾਇਵਰਸਿਟੀ ਦੇ ਵਿਦਵਾਨਾਂ ਅਤੇ ਵਿਸ਼‍ਲੇਸ਼ਕਾਂ ਦੁਆਰਾ ਵਿਸ਼ਾਗਤ ਮੁੱਦਿਆਂ ਉੱਤੇ ਸੰਚਾਲਿਤ ਕਈ ਸੈਸ਼ਨਾਂ ਦੀਆਂ ਮੁੱਖ‍ ਗੱਲਾਂ ਤੋਂ ਵੀ ਜਾਣੂ ਕਰਵਾਇਆ ਗਿਆ ।

 

 

ਇਸ ਦੇ ਬਾਅਦ ਆਯੋਜਿਤ ਆਪਸੀ ਸੰਵਾਦਾਤ‍ਮਕ ਸੈਸ਼ਨ  ਦੌਰਾਨ, ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਇਹ ਅਸਲ ਵਿੱਚ ਇੱਕ ਪ੍ਰਸੰਸਾਯੋਗ ਗੱਲ ਹੈ ਕਿ ਇਹ ਕੋਰਸ 31 ਅਕ‍ਤੂਬਰ ਨੂੰ ਸਰਦਾਰ ਵੱਲ‍ਭਭਾਈ ਪਟੇਲ  ਦੀ ਜਯੰਤੀ ਉੱਤੇ ਆਯੋਜਿਤ ਕੀਤਾ ਜਾ ਰਿਹਾ ਹੈਜਿਨ੍ਹਾਂ ਨੂੰ ਭਾਰਤੀ ਸਿਵਲ ਸੇਵਾਵਾਂ ਦਾ ਪਿਤਾ ਮੰਨਿਆ ਜਾਂਦਾ ਹੈ ।

 

ਉਨ੍ਹਾਂ ਕਿਹਾ,  ‘ਭਾਰਤੀ ਸਿਵਲ ਸੇਵਾ ਕਾਫ਼ੀ ਹੱਦ ਤੱਕ ਸਰਦਾਰ ਪਟੇਲ ਦੀ ਕਰਜ਼ਦਾਰ ਹੈ।  ਇੱਥੇ ਕੇਵਡੀਆਜਿੱਥੇ ਸ‍ਟੈਚੂ ਆਵ੍ ਯੂਨਿਟਸ‍ਥਾਪਿਤ ਹੈਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਲਈ ਕੁਝ ਕਰਨ ਦੀ ਪ੍ਰੇਰਣਾ ਅਤੇ ਸ਼ਕਤੀ ਮਿਲੇ।  ਆਓਅਸੀਂ ਸਾਰੇ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਦਿਸ਼ਾ ਵਿੱਚ ਠੋਸ ਕਾਰਜ ਕਰੀਏ

 

 

ਪ੍ਰਧਾਨ ਮੰਤਰੀ ਨੇ ਆਰੰਭਫਾਊਂਡੇਸ਼ਨ ਕੋਰਸ ਨੂੰ ਭਵਿੱਖ ‘ਤੇ ਕੇਂਦਰਿਤ ਇੱਕ ਅਜਿਹਾ ਕੋਰਸ  ਦੱਸਿਆ ਜਿਸ ਵਿੱਚ ਪ੍ਰਸ਼ਾਸਨ ਵਿੱਚ ਵਿਆਪਕ ਬਦਲਾਅ ਲਿਆਉਣ ਦੀ ਅਪਾਰ ਸਮਰੱਥਾ ਹੈ

 

 ‘‘ਇਹ ਕੋਰਸ  ਆਰੰਭਰਾਸ਼‍ਟਰ - ਕੇਂਦਰਿਤ ਅਤੇ ਭਵਿੱਖ - ਕੇਂਦਰਿਤ ਹੈ।  ਇਹ ਪ੍ਰਸ਼ਾਸਨ ਵਿੱਚ ਇਸ ਤਰ੍ਹਾਂ ਦਾ ਵਿਆਪਕ ਬਦਲਾਅ ਲਿਆਉਣ ਦਾ ਮਾਰਗ ਖੋਲ੍ਹੇਗਾਜਿਸ ਤਹਿਤ ਲੋਕ ਅਲੱਗ - ਥਲੱਗ ਰਹਿਕੇ ਕੰਮ ਕਰਨਾ ਬੰਦ ਕਰ ਦੇਣਗੇ।  ਇਸ ਦੇ ਉਲਟਲੋਕ ਇਕੱਠੇ ਮਿਲ ਕੇ ਅਤੇ ਵਿਆਪਕ ਤਰੀਕੇ ਨਾਲ ਕੰਮ ਕਰਨਗੇ’’

 

 

ਟਰੇਨੀਆਂ ਨੂੰ ਸੱਦਾ ਦਿੰਦਾ ਹੋਏ ਉਨ੍ਹਾਂ ਕਿਹਾ ਕਿ ਉਹ ਚੀਜ਼ਾਂ ਨੂੰ ਦੇਖਣ ਦੇ ਤਰੀਕੇ ਵਿੱਚ ਬਦਲਾਅ ਲਿਆਉਣ।  ਉਨ੍ਹਾਂ ਕਿਹਾ ਕਿ ਕਦੇ - ਕਦੇ ਸ਼ਬਦਾਵਲੀ ਵਿੱਚ ਪਰਿਵਰਤਨ ਵੀ ਪਰਿਪੇਖ ਨੂੰ ਬਦਲਣ ਵਿੱਚ ਮਦਦ ਕਰਦਾ ਹੈ

 

  ਆਓਅਸੀਂ ਚੀਜ਼ਾਂ ਨੂੰ ਦੇਖਣ ਦੇ ਤਰੀਕੇ ਵਿੱਚ ਬਦਲਾਅ ਲਿਆਈਏ ਇੱਥੋਂ ਤੱਕ ਕਿ ਕਦੇ - ਕਦੇ ਬਦਲੀ ਹੋਈ ਸ਼ਬ‍ਦਾਵਲੀ ਤੋਂ ਵੀ ਮਦਦ ਮਿਲਦੀ ਹੈ ।  ਇਸ ਤੋਂ ਪਹਿਲਾਂ ਲੋਕ ਪਿਛੜੇ ਜ਼ਿਲ੍ਹੇਕਿਹਾ ਕਰਦੇ ਸਨ।  ਹੁਣ ਅਸੀਂ ਕਹਿੰਦੇ ਹਾਂ ਖਾਹਿਸ਼ੀ ਜ਼ਿਲ੍ਹੇ।  ਕਿਸੇ ਵੀ ਪੋਸਟਿੰਗ ਨੂੰ ਸਜ਼ਾ ਵਾਲੀ ਪੋਸਟਿੰਗ  ਦੇ ਰੂਪ ਵਿੱਚ ਕਿਉਂ ਦੇਖਿਆ ਜਾਣਾ ਚਾਹੀਦਾ ਹੈ।  ਇਸ ਨੂੰ ਅਵਸਰ ਵਾਲੀ ਪੋਸਟਿੰਗ  ਦੇ ਰੂਪ ਵਿੱਚ ਕਿਉਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ

 

ਅਫ਼ਸਰ ਟਰੇਨੀਆਂ ਦੀ ਪ੍ਰਤੀਬੱਧਤਾ ਅਤੇ ਉਨ੍ਹਾਂ ਦੇ  ਨਵੇਂ ਵਿਚਾਰਾਂ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਬਿਹਤਰੀਨ ਆਲਮੀ ਤੌਰ - ਤਰੀਕੇ ਅਤੇ ਟੈਕਨੋਲੋਜੀਆਂ ਉੱਤੇ ਆਯੋਜਿਤ ਇਸ ਅਨੂਠੇ ਟ੍ਰੇਨਿੰਗ ਕੋਰਸ ਤੋਂ ਮਿਲੀ ਠੋਸ ਜਾਣਕਾਰੀ ਨੀਤੀ ਨਿਰਮਾਣ ਅਤੇ ਲੋਕ ਪ੍ਰਸ਼ਾਸਨ ਵਿੱਚ ਅੱਗੇ ਇਨ੍ਹਾਂ  ਦੇ ਕਰੀਅਰ ਵਿੱਚ ਲਾਹੇਬੰਦ ਸਾਬਤ ਹੋਵੇਗੀ

 

 

ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪ੍ਰਣਾਲੀ ਵਿੱਚ ਅਲੱਗ - ਥਲਗ ਰਹਿ ਕੇ ਕੰਮ ਕਰਨ ਅਤੇ ਪਦਾਨੁਕਰਮ ਨੂੰ ਹਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।  ਪ੍ਰਧਾਨ ਮੰਤਰੀ ਨੇ ਕਿਹਾ,  ‘ਅਲੱਗ- ਥਲਗ ਰਹਿਕੇ ਕਾਰਜ ਕਰਨ ਅਤੇ ਪਦਾਨੁਕਰਮ ਨਾਲ ਸਾਡੀ ਪ੍ਰਣਾਲੀ ਨੂੰ ਕੋਈ ਮਦਦ ਨਹੀਂ ਮਿਲਦੀ ਹੈ ।  ਅਸੀਂ ਚਾਹੇ ਜੋ ਵੀ ਹੋਈਏਅਸੀਂ ਚਾਹੇ ਜਿੱਥੇ ਵੀ ਹੋਈਏ ਸਾਨੂੰ ਰਾਸ਼‍ਟਰ ਲਈ ਮਿਲ - ਜੁਲਕੇ ਕੰਮ ਕਰਨਾ ਹੈ

 

ਵੀਆਰਆਰਕੇ/ਐੱਸਐੱਚ



(Release ID: 1590138) Visitor Counter : 105


Read this release in: English