ਪ੍ਰਧਾਨ ਮੰਤਰੀ ਦਫਤਰ
ਮੇਰਾ ਉਦੇਸ਼ ਸਭ ਤੋਂ ਨਿਰਧਨ ਵਿਅਕਤੀ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਮਿਲੇ ਇਹ ਸੁਨਿਸ਼ਚਿਤ ਕਰਵਾਉਣਾ ਹੈ : ਪ੍ਰਧਾਨ ਮੰਤਰੀ
ਭਾਰਤ ਦਾ ਹਰ ਪ੍ਰੋਗਰਾਮ ਸੰਪੂਰਨ ਵਿਸ਼ਵ ਨੂੰ ਸਸ਼ਕਤ ਕਰੇਗਾ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਰਿਆਧ ਵਿੱਚ ਫਿਊਚਰ ਇਨਵੈਸਟਮੈਂਟ ਇਨੀਸ਼ਿਏਟਿਵ ਫੋਰਮ ਸਮੇਂ ਮੁੱਖ ਭਾਸ਼ਣ ਦਿੱਤਾ
Posted On:
29 OCT 2019 10:24PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਊਦੀ ਅਰਬ ਦੇ ਰਿਆਧ ਵਿੱਚ ਫਿਊਚਰ ਇਨਵੈਸਟਮੈਂਟ ਇਨੀਸ਼ਿਏਟਿਵ ਫੋਰਮ ਵਿੱਚ ਮੁੱਖ ਭਾਸ਼ਣ ਦਿੱਤਾ ।
ਇਸ ਅਵਸਰ ‘ਤੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਭ ਤੋਂ ਗ਼ਰੀਬ ਵਿਅਕਤੀ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਮਿਲੇ ਇਹ ਸੁਨਿਸ਼ਚਿਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਇਸ ਗੱਲ ‘ਤੇ ਵਿਚਾਰ ਕਰਦੇ ਰਹਿੰਦੇ ਹਨ ਕਿ ਭਾਰਤ, ਵਿਸ਼ਵ ਨੂੰ ਬਿਹਤਰ ਬਣਾਉਣ ਵਿੱਚ ਕਿਵੇਂ ਯੋਗਦਾਨ ਕਰ ਸਕਦਾ ਹੈ । ਭਾਰਤ ਵਿੱਚ ਚਲ ਰਹੇ ਸਾਡੇ ਪ੍ਰੋਗਰਾਮ ਵਿਸ਼ਵ ਭਰ ਵਿੱਚ ਚਲ ਰਹੇ ਅਜਿਹੇ ਪ੍ਰੋਗਰਾਮਾਂ ਨੂੰ ਵੀ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ । ਉਦਾਹਰਨ ਲਈ ਵਿਸ਼ਵ ਵਿੱਚੋਂ ਸਾਲ 2030 ਤੱਕ ਟੀਬੀ ਨੂੰ ਸਮਾਪਤ ਕਰਨ ਦੇ ਟੀਚੇ ਦੇ ਮੁਕਾਬਲੇ ਸਾਡਾ ਟੀਚਾ 2025 ਤੱਕ ਭਾਰਤ ਨੂੰ ਟੀਬੀ ਤੋਂ ਮੁਕਤ ਕਰਨਾ ਹੈ। ਜਦੋਂ ਭਾਰਤ ਇਸ ਵਿੱਚ ਸਫਲ ਹੋਵੇਗਾ ਤਾਂ ਸੰਪੂਰਨ ਵਿਸ਼ਵ ਅਧਿਕ ਤੰਦਰੁਸਤ ਬਣੇਗਾ ।
*******
ਵੀਆਰਆਰਕੇ/ਏਕੇ
(Release ID: 1589566)
Visitor Counter : 77