ਮੰਤਰੀ ਮੰਡਲ

ਮੰਤਰੀ ਮੰਡਲ ਨੇ ਲੇਖਾ, ਵਿੱਤ ਅਤੇ ਲੇਖਾ ਪ੍ਰੀਖਿਆ ਗਿਆਨ ਅਧਾਰ ਖੇਤਰ ਵਿੱਚ ਭਾਰਤ ਅਤੇ ਕੁਵੈਤ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 23 OCT 2019 5:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੁਵੈਤ ਵਿੱਚ ਸਮਰੱਥਾ ਨਿਰਮਾਣਲੇਖਾਵਿੱਤ  ਅਤੇ ਲੇਖਾ ਪ੍ਰੀਖਿਆ ਗਿਆਨ ਅਧਾਰ ਨੂੰ ਮਜ਼ਬੂਤ ਬਣਾਉਣ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਹੈ

ਲਾਭ:

     ਇਸ ਸਹਿਮਤੀ ਪੱਤਰ ਵਿੱਚ ਭਾਰਤ ਅਤੇ ਕੁਵੈਤ ਦੀਆਂ ਦੋ ਸੰਸਥਾਵਾਂ ਨੂੰ ਦਰਸਾਇਆ ਗਿਆ ਹੈ ਜੋ ਇਸ ਪ੍ਰਕਾਰ ਹਨ :  -

  1. ਇੰਸ‍ਟੀਟਿਊਟ ਆਵ੍ ਚਾਰਟਰਡ ਅਕਾਊਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਕੁਵੈਤ ਅਕਾਊਂਟੈਂਟਸ ਐਂਡ ਆਡੀਟਰਸ ਐਸੋਸੀਏਸ਼ਨ  (ਕੇਏਏਏ)  ਦੋਹਾਂ ਸੰਗਠਨਾਂ  ਦੇ ਮੈਂਬਰਾਂ ਦੇ ਲਾਭ ਅਤੇ ਉਨ੍ਹਾਂ ਦੀ ਪੇਸ਼ੇਵਰ ਯੋਗਤਾ  ਦੇ ਵਿਕਾਸ ਲਈ ਕੁਵੈਤ ਵਿੱਚ ਟੈਕਨੋਲੋਜੀ ਪ੍ਰੋਗਰਾਮਾਂਸੈਮੀਨਾਰਾਂ ਅਤੇ ਸੰ‍ਮੇਲਨਾਂ ਦਾ ਪ੍ਰਬੰਧ ਕਰਨ ਲਈ ਮਿਲ ਕੇ ਕੰਮ ਕਰਨਗੇ ।  ਅਜਿਹੇ ਆਯੋਜਨਾਂ ਲਈ ਦੋਵੇਂ ਪੱਖ ਲਿਖਤੀ ਵਿੱਚ ਹੋਈ ਸਹਿਮਤੀ  ਦੇ ਅਨੁਸਾਰ ਲਾਗਤਾਂ ਸਾਂਝੀਆਂ ਕਰਨਗੇ

2. ਆਈਸੀਏਆਈ ਅਤੇ ਕੇਏਏਏ ਕਾਰਪੋਰੇਟ ਸ਼ਾਸਨਤਕਨੀਕੀ ਖੋਜ ਅਤੇ ਸਲਾਹ-ਮਸ਼ਵਰਾਗੁਣਵੱਤਾ ਭਰੋਸਾਫੋਰੈਂਸਿਕ ਅਕਾਉਂਟਿੰਗਲਘੂ ਅਤੇ ਮੀਡੀਅਮ ਪ੍ਰੈਕਟਿਸ ਨਾਲ ਸਬੰਧਿਤ ਮੁੱਦਿਆਂਇਸ‍ਲਾਮਿਕ ਫਾਈਨੈਂਸਟਿਕਾਊ ਪੇਸ਼ੇਵਰ ਵਿਕਾਸ  (ਸੀਪੀਡੀ)  ਅਤੇ ਆਪਸੀ ਹਿਤਾਂ  ਦੇ ਹੋਰ ਮੁੱਦਿਆਂ ਦੇ ਸਬੰਧ ਵਿੱਚ ਸੰਭਾਵਿਕ ਸਹਿਯੋਗ ਸ‍ਥਾਪਿਤ ਕਰਨ ਲਈ ਮਿਲ ਕੇ ਕੰਮ ਕਰਨਗੇ।  ਆਈਸੀਏਆਈ ਅਤੇ ਕੇਏਏਏ ਦੋਵੇਂ ਸਹਿਯੋਗਲੇਖਾ ਗਿਆਨ ਦੀ ਪ੍ਰਗਤੀਪੇਸ਼ੇਵਰ ਵਿਕਾਸ ਅਤੇ ਟੈਕਨੋਲੋਜੀ ਆਯੋਜਨ ਸੈਮੀਨਾਰ ਅਤੇ ਸੰ‍ਮੇਲਨ ਆਯੋਜਿਤ ਕਰਨ ਲਈ ਇਸ ਸਹਿਮਤੀ ਪੱਤਰ ਅਤੇ ਇਸ ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਵਿੱਚ ਮਦਦ ਕਰਨਗੇ ।  ਕੇਏਏਏ ਅਜਿਹੇ ਆਯੋਜਨਾਂ ਲਈ ਆਯੋਜਨ ਸ‍ਥਲ ਉਪਲੱਬ‍ਧ ਕਰਵਾਏਗਾ ਅਤੇ ਆਪਣੇ ਵਿਦਿਆਰਥੀਆਂ ਅਤੇ ਫੈਕਲ‍ਟੀ ਮੈਂਬਰਾਂ ਨੂੰ ਅਜਿਹੇ ਆਯੋਜਨਾਂ ਵਿੱਚ ਹਿੱਸਾ ਲੈਣ ਲਈ ਪ੍ਰੋਤ‍ਸਾਹਿਤ ਕਰੇਗਾ

 

3.  ਸਹਿਮਤੀ ਪੱਤਰ ਦੇ ਪ੍ਰਸ‍ਤਾਵਿਤ ਪ੍ਰਾਵਧਾਨਾਂ ਅਧੀਨ ਆਈਸੀਏਆਈ ਅਤੇ ਕੇਏਏਏ ਆਪਸੀ ਸਹਿਯੋਗ  ਦੇ ਖੇਤਰ ਵਿੱਚ ਭਵਿੱਖ ਵਿੱਚ ਸੰਭਾਵਿਤ ਵਿਕਾਸ ਬਾਰੇ ਸਲਾਹ-ਮਸ਼ਵਰਾ ਕਰਨਗੇ। ਪਹਿਲੀ ਵਾਰ ਵਿੱਚ ਇਹ ਸਲਾਹ - ਮਸ਼ਵਰੇ ਗਠਨ ਅਤੇ ਸਹਿਯੋਗ ਅਤੇ ਦੋਹਾਂ ਸੰਗਠਨਾਂ ਦੇ ਪੇਸ਼ੇ ਅਤੇ ਮੈਂਬਰਾਂ ਨੂੰ ਕੰਟਰੋਲ ਕਰਨ ਲਈ ਬਾਹਰਲੇ ਰੈਗੂਲੇਟਰੀ ਅਤੇ ਸੈੱਲਫ ਰੈਗੂਲੇਟਰੀ ਫਰਮੇਵਰਕ ਅਤੇ ਉਪਾਅ  ਬਾਰੇ ਇੱਕ ਦ੍ਰਿਸ਼ਟੀਕੋਣ ਪ੍ਰਾਪ‍ਤ ਕਰਨ ਉੱਤੇ ਅਧਾਰਿਤ ਹੋਣਗੇ ।  ਇਹ ਕਾਰਜ ਪ੍ਰਣਾਲੀ ਨੂੰ ਸੁਧਾਰਨ ਅਤੇ ਸਬੰਧਿਤ ਸੰਗਠਨਾਂ ਦੀ ਕੁਸ਼ਲਤਾ ਦੇ ਹਿੱਤ ਵਿੱਚ ਹੋਵੇਗਾ

4.   ਕੇਏਏਏ ਅਤੇ ਆਈਸੀਏਆਈ ਕੁਵੈਤੀ ਨਾਗਰਿਕਾਂ ਅਤੇ ਆਈਸੀਏਆਈ ਦੇ ਮੈਂਬਰਾਂ ਲਈ ਕੁਵੈਤ ਵਿੱਚ ਲੇਖਾਵਿੱਤ  ਅਤੇ ਲੇਖਾ ਪ੍ਰੀਖਿਆ  ਦੇ ਖੇਤਰ ਵਿੱਚ ਅਲ‍ਪਕਾਲੀ ਪੇਸ਼ੇਵਰ ਕੋਰਸਾਂ ਦਾ ਪ੍ਰਸ‍ਤਾਵ ਰੱਖਣ ਵਿੱਚ ਸਹਿਯੋਗ ਕਰਨਗੇ ।

5 .   ਆਈਸੀਏਆਈ ਅਤੇ ਕੇਏਏਏ ਆਪਸੀ ਹਿਤਾਂ  ਦੇ ਪਹਿਚਾਣ ਕੀਤੇ ਗਏ ਖੇਤਰਾਂ ਵਿੱਚ ਸੰਭਾਵਿਭ ਸਹਿਯੋਗ ਸ‍ਥਾਪਿਤ ਕਰਨ ਲਈ ਮਿਲ ਕੇ ਕੰਮ ਕਰਨ  ਬਾਰੇ ਉਚਿਤ ਕਦਮ   ਉਠਾਣਗੇ ਅਤੇ ਪ੍ਰਯਤਨ ਕਰਨਗੇ ।  ਆਈਸੀਏਆਈਕੇਏਏਏ  ਦੇ ਸਹਿਯੋਗ ਨਾਲ ਕੁਵੈਤ ਸਰਕਾਰ/ਮੰਤਰਾਲਾ/ਕੇਏਏਏ ਮੈਂਬਰਾਂ ਅਤੇ ਕੁਵੈਤੀ ਨਾਗਰਿਕਾਂ ਲਈ ਟੈਕਨੋਲੋਜੀ ਪ੍ਰੋਗਰਾਮਾਂ ਦਾ ਪ੍ਰਸ‍ਤਾਵ ਰੱਖਣਗੇ ।

6 .   ਕੁਵੈਤ ਵਿੱਚ ਭਾਰਤੀ ਚਾਰਟਰਡ ਅਕਾਉਂਟੈਂਟ ਬਰਾਦਰੀਵਿੱਤੀ ਰਿਪੋਰਟਿੰਗ ਮਾਮਲਿਆਂ ਬਾਰੇ ਸ‍ਥਾਨਕ ਵ‍ਪਾਰੀ ਭਾਈਚਾਰੇ ਅਤੇ ਹਿਤਧਾਰਕਾਂ ਦੀ ਮਦਦ ਕਰ ਰਹੀ ਹੈ ਅਤੇ ਸਨਮਾਨ‍ ਪ੍ਰਾਪ‍ਤ ਕਰ ਰਹੀ ਹੈ ।  ਪ੍ਰਸ‍ਤਾਵਿਤ ਐੱਮਓਯੂ ਨਾਲ ਕੁਵੈਤ ਵਿੱਚ ਭਾਰਤੀ ਚਾਰਟਕਡ ਅਕਾਊਂਟੈਂਟਸ ਦੀ ਸਕਾਰਾਤ‍ਮਿਕ ਛਵੀ (ਅਕਸ਼) ਬਣਾਉਣ ਅਤੇ ਵਿਸ਼‍ਵਾਸ਼ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ

ਜਸਟੀਫਿਕੇਸ਼ਨ

ਕ )  ਆਈਸੀਏਆਈ  ਦੇ ਕੋਲ ਮੱਧ‍ ਪੂਰਬ ਖੇਤਰ ਵਿੱਚ 6000 ਤੋਂ ਅਧਿਕ ਮੈਂਬਰਾਂ ਦੀ ਮਜ਼ਬੂਤ ਮੈਂਬਰਸ਼ਿਪ ਹੈ ਅਤੇ ਇਸ ਸਹਿਮਤੀ ਪੱਤਰ ਨਾਲ ਕੇਏਏਏ ਕੁਵੈਤ ਨੂੰ ਮਦਦ ਮਿਲਣ ਦੇ ਨਾਲ - ਨਾਲ ਕੁਵੈਤ ਤੋਂ ਇਸ ਖੇਤਰ  ਦੇ ਆਈਸੀਏਆਈ  ਦੇ ਮੈਂਬਰਾਂ ਨੂੰ ਲਾਭ ਹੋਣ  ਦੇ ਇਲਾਵਾ ਪ੍ਰੋਤ‍ਸਾਹਨ ਵੀ ਮਿਲੇਗਾ ।

ਖ )   ਇਸ ਸਹਿਮਤੀ ਪੱਤਰ ਦਾ ਉਦੇਸ਼‍ ਆਈਸੀਏਆਈ ਮੈਂਬਰਾਂਵਿਦਿਆਰਥੀਆਂ ਅਤੇ ਉਨ੍ਹਾਂ  ਦੇ  ਸੰਗਠਨਾਂ  ਦੇ ਸਰਵਸ਼੍ਰੇਸ਼‍ਠ ਹਿਤ ਲਈ ਪਰਸਪਰ ਲਾਭਦਾਇਕ ਸਬੰਧਾਂ ਨੂੰ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨਾ ਹੈ ।

*****

ਵੀਆਰਆਰਕੇ/ਐੱਸਸੀ/ਐੱਸਐੱਚ



(Release ID: 1589082) Visitor Counter : 96


Read this release in: English