ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਸ਼ੀ ਹਿੰਦੂ ਯੂਨੀਵਰਸਿਟੀ ਨੇ ਹਿੰਦੂ ਸੰਸਕ੍ਰਿਤੀ ਨੂੰ ਬਣਾਈ ਰੱਖਣ ਅਤੇ ਉਸ ਨੂੰ ਸਮੁੱਚੀ ਦੁਨੀਆ ਵਿੱਚ ਅੱਗੇ ਵਧਾਉਣ ਦਾ ਕੰਮ ਕੀਤਾ

ਇਤਿਹਾਸ ਨੇ ਸਕੰਦ ਗੁਪਤ ਨਾਲ ਜ਼ਿਆਦਤੀ ਕੀਤੀ, ਇਹ ਮੰਦਭਾਗਾ ਹੈ ਕਿ ਉਹਨਾਂ ਦੀ ਵੀਰਤਾ ਦੀ ਜਿੰਨੀ ਸ਼ਲਾਘਾ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ -- ਕੇਂਦਰੀ ਗ੍ਰਿਹ ਮੰਤਰੀ
ਸਮਰਾਟ ਸਕੰਦ ਗੁਪਤ ਨੇ ਭਾਰਤੀ ਸੰਸਕ੍ਰਿਤੀ, ਕਲਾ, ਸਾਹਿਤ ਅਤੇ ਸ਼ਾਸਨ ਪ੍ਰਣਾਲੀ ਨੂੰ ਹਮੇਸ਼ਾ ਲਈ ਬਚਾਉਣ ਦਾ ਕੰਮ ਕੀਤਾ --ਸ਼੍ਰੀ ਅਮਿਤ ਸ਼ਾਹ
ਮਦਨ ਮੋਹਨ ਮਾਲਵੀਯ ਨੇ ਕਿਹਾ ਸੀ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡੀ ਸੰਸਕ੍ਰਿਤੀ ਵਿੱਚ ਹੈ --ਕੇਂਦਰੀ ਗ੍ਰਿਹ ਮੰਤਰੀ
ਕਿਸੇ ਨੂੰ ਦੋਸ਼ ਦਿੱਤੇ ਬਿਨਾਂ ਭਾਰਤੀ ਦ੍ਰਿਸ਼ਟੀਕੋਣ ਨਾਲ ਇਤਿਹਾਸ ਲਿਖਣ ਦਾ ਕੰਮ ਹੋਣਾ ਚਾਹੀਦਾ ਹੈ --ਸ਼੍ਰੀ ਅਮਿਤ ਸ਼ਾਹ
ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦਾ ਮਾਣ ਸਮੁੱਚੀ ਦੁਨੀਆ ਵਿੱਚ ਵਧਿਆ ਹੈ -- ਸ਼੍ਰੀ ਅਮਿਤ ਸ਼ਾਹ

प्रविष्टि तिथि: 17 OCT 2019 2:45PM by PIB Chandigarh

 

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਭਾਰਤ ਸਟੱਡੀ ਸੈਂਟਰ ਵਿੱਚ ਗੁਪਤ ਵੰਸ਼ਕ ਵੀਰ “ਸਕੰਦ ਗੁਪਤ ਵਿਕਰਮਾਦਿੱਤਯ” ਤੇ ਆਯੋਜਿਤ ਦੋ ਦਿਨਾ ਕਾਨਫਰੰਸ ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਕਾਸ਼ੀ ਹਿੰਦੂ ਯੂਨੀਵਰਸਿਟੀ ਨੇ ਹਿੰਦੂ ਸੰਸਕ੍ਰਿਤੀ ਨੂੰ ਬਣਾਈ ਰੱਖਣ, ਉਸ ਨੂੰ ਸਮੁੱਚੀ ਦੁਨੀਆ ਵਿੱਚ ਅੱਗੇ ਵਧਾਉਣ ਦਾ ਕੰਮ ਤਾਂ ਕੀਤਾ ਹੀ ਹੈ, ਸਿੱਖਿਆ ਪ੍ਰਣਾਲੀ ਨੂੰ ਮੁੜ ਜੀਵਨ ਦੇਣ ਅਤੇ ਉਸ ਦਾ ਮਾਣ ਸਨਮਾਨ ਫਿਰ ਬਹਾਲ ਕਰਨ ਦਾ ਕੰਮ ਵੀ ਕੀਤਾ ਹੈ ਸ਼੍ਰੀ ਸ਼ਾਹ ਨੇ ਕਿਹਾ ਕਿ ਵਿਅਕਤੀ ਆਉਂਦਾ ਹੈ, ਚਲਾ ਜਾਂਦਾ ਹੈ , ਪਰ ਯੂਨੀਵਰਸਿਟੀ ਰਾਹੀਂ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਦਾ ਕੰਮ ਚਲਦਾ ਰਹਿੰਦਾ ਹੈ

ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਸਟੱਡੀ ਸੈਂਟਰ ਵੱਲੋਂ ਸਮਰਾਟ ਸਕੰਦ ਗੁਪਤ ਦੇ ਜੀਵਨ ਤੇ ਵਿਚਾਰ ਵਟਾਂਦਰਾ ਕਰਨ ਅਤੇ ਉਹਨਾਂ ਦੇ ਸਾਹਿਤ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਬੇਹੱਦ ਸ਼ਲਾਘਾਯੋਗ ਹੈ ਉਹਨਾਂ ਦਾ ਕਹਿਣਾ ਸੀ ਕਿ ਸਮਰਾਟ ਸਕੰਦ ਗੁਪਤ ਨੇ ਭਾਰਤੀ ਸੰਸਕ੍ਰਿਤੀ, ਆਰਟ, ਸਾਹਿਤ ਅਤੇ ਸ਼ਾਸਨ ਪ੍ਰਣਾਲੀ ਨੂੰ ਹਮੇਸ਼ਾ ਲਈ ਬਚਾਉਣ ਦਾ ਕੰਮ ਕੀਤਾ ਸ਼੍ਰੀ ਸ਼ਾਹ ਨੇ ਕਿਹਾ ਕਿ ਮਹਾਭਾਰਤ ਕਾਲ ਦੇ ਦੋ ਹਜ਼ਾਰ ਸਾਲ ਬਾਅਦ ਦਾ ਸਮਾਂ ਮੋਰੀਆ ਵੰਸ਼ ਅਤੇ ਗੁਪਤ ਵੰਸ਼ ਦੀ ਸ਼ਾਸਨ ਪ੍ਰਣਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਦੋਹਾਂ ਵੰਸ਼ਾਂ ਨੇ ਉਸ ਸਮੇਂ ਦੁਨੀਆ ਵਿੱਚ ਭਾਰਤੀ ਸੰਸਕ੍ਰਿਤੀ ਨੂੰ ਸਰਵਉੱਚ ਸਥਾਨ ਤੇ ਰੱਖਿਆ

ਸ਼੍ਰੀ ਸ਼ਾਹ ਨੇ ਕਿਹਾ ਕਿ ਅਚਾਰੀਆ ਚਾਣਕੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਗੁਪਤ ਵੰਸ਼ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਉਹਨਾਂ ਦਾ ਕਹਿਣਾ ਸੀ ਕਿ ਹੂਣਾਂ ਦੇ ਹਮਲੇ ਦੌਰਾਨ ਜਦ ਅੱਤਿਆਚਾਰਾਂ ਦੀ ਹੱਦ ਸੀ , ਸੰਸਕ੍ਰਿਤੀ ਅਤੇ ਸੰਸਕਾਰ ਦੇ ਵਿਨਾਸ਼ ਦਾ ਕੰਮ ਕੀਤਾ ਜਾ ਰਿਹਾ ਸੀ ਉਦੋਂ ਸਕੰਦ ਗੁਪਤ ਨੇ ਹੂਣਾਂ ਦਾ ਸਾਹਮਣਾ ਕੀਤਾ ਅਤੇ ਸਾਰੇ ਹੂਣਾਂ ਨੂੰ ਦੇਸ਼ ’ਚੋਂ ਬਾਹਰ ਕਰ ਦਿੱਤਾ ਜਿਸ ਨਾਲ ਹੂਣਾਂ ਨੂੰ ਪਹਿਲੀ ਵਾਰ ਹਾਰ ਦਾ ਸਵਾਦ ਚੱਖਣਾ ਪਿਆ ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਸਕੰਦ ਗੁਪਤ ਨੇ ਸੁਖੀ ਅਤੇ ਖੁਸ਼ਹਾਲ ਭਾਰਤ ਦੀ ਕਲਪਨਾ ਕੀਤੀ ਸੀ ਜਿਸ ਸਦਕਾ ਉਹ ਮਹਾਨ ਹੋਏ ਅਤੇ ਉਹਨਾਂ ਨੂੰ ਦੁਨੀਆ ਪੱਧਰ ਤੇ ਵੀ ਸਨਮਾਨ ਹਾਸਲ ਹੋਇਆ

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਤਿਹਾਸ ਨੇ ਸਕੰਦ ਗੁਪਤ ਨਾਲ ਜ਼ਿਆਦਤੀ ਕੀਤੀ , ਇਹ ਮੰਦਭਾਗਾ ਹੈ ਕਿ ਉਹਨਾਂ ਦੀ ਵੀਰਤਾ ਦੀ ਜਿੰਨੀ ਵੀ ਸ਼ਲਾਘਾ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਤਿਹਾਸ ਦਾ ਲੱਛਣ ਹੈ ਕਿ ਜਿਹੜਾ ਸ਼ਾਸਨ ਪ੍ਰਣਾਲੀ ਨੂੰ ਬਦਲਦਾ ਹੈ ਉਸੇ ਨੂੰ ਦੇਖਿਆ ਜਾਂਦਾ ਹੈ ਇਤਿਹਾਸ ਨੂੰ ਦੁਬਾਰਾ ਲਿਖਣ ਲਈ ਇਤਿਹਾਸਕਾਰ ਤੇ ਸਾਹਿਤਕਾਰ ਜ਼ਿੰਮੇਦਾਰ ਹਨ ਉਹਨਾਂ ਕਿਹਾ ਕਿ ਭਾਰਤੀ ਨਜ਼ਰੀਏ ਤੋਂ ਇਤਿਹਾਸ ਲਿਖਣਾ ਮਹੱਤਵਪੂਰਨ ਹੈ ਅਤੇ ਕਿਸੇ ਨੂੰ ਦੋਸ਼ ਦੇਣ ਦੀ ਕੋਸ਼ਿਸ਼ ਕੀਤੇ ਬਿਨਾਂ ਭਾਰਤੀ ਦ੍ਰਿਸ਼ਟੀ ਤੋਂ ਇਤਿਹਾਸ ਲਿਖਣ ਦਾ ਕੰਮ ਹੋਣਾ ਚਾਹੀਦਾ ਹੈ ਉਹਨਾਂ ਸ਼ਿਵਾਜੀ ਮਹਾਰਾਜ ਸਮੇਤ ਅਨੇਕ ਮਹਾਨ ਵਿਅਕਤੀਆਂ ਦੇ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹੱਤਵਪੂਰਨ ਸਾਮਰਾਜਾਂ ਦੇ ਸਾਹਿਤ ਦਾ ਸੰਗ੍ਰਿਹ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਜਾਣਕਾਰੀ ਮਿਲ ਸਕੇ ਉਹਨਾਂ ਦਾ ਕਹਿਣਾ ਸੀ ਕਿ 1957 ਦੀ ਕ੍ਰਾਂਤੀ ਤੋਂ ਪਹਿਲਾਂ ਅਜ਼ਾਦੀ ਦੀ ਲੜਾਈ ਦਾ ਨਾਂ ਵੀਰ ਸਾਵਰਕਰ ਵੱਲੋਂ ਦਿੱਤਾ ਗਿਆ ਸੀ

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵੱਖ ਵੱਖ ਸਮੇਂ ਦੇ ਇਤਿਹਾਸ ਨੂੰ ਲਿਖਣ ਲਈ ਮਿਹਨਤ ਦੀ ਦਿਸ਼ਾ ਵੱਲ ਕੇਂਦਰਿਤ ਕਰਨੀ ਹੋਵੇਗੀ ਅਤੇ ਨਵਾਂ ਇਤਿਹਾਸ ਲਿਖਿਆ ਜਾਵੇਗਾ ਉਹ ਲੰਮਾ, ਚਿਰੰਜੀਵ ਅਤੇ ਜਨਪੱਖੀ ਹੋਵੇਗਾ

ਸ਼੍ਰੀ ਅਮਿਤ ਸ਼ਾਹ ਦਾ ਕਹਿਣਾ ਸੀ ਕਿ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਮੁੱਚੀ ਦੁਨੀਆ ਵਿੱਚ ਭਾਰਤ ਦਾ ਮਾਣ ਵਧਿਆ ਹੈ ਅਤੇ ਹੁਣ ਦੁਨੀਆ ਭਾਰਤ ਦੇ ਵਿਚਾਰਾਂ ਨੂੰ ਅਹਿਮਿਅਤ ਦਿੰਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਮਦਨ ਮੋਹਨ ਮਾਲਵੀਯ ਨੇ ਕਿਹਾ ਸੀ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡੀ ਸੰਸਕ੍ਰਿਤੀ ਵਿੱਚ ਹੈ ਜਿਹੜਾ ਪੂਰੀ ਤਰ੍ਹਾਂ ਸੱਚ ਹੈ

****

ਵੀਜੇ/ਵੀਐੱਮ/ਐੱਚਐੱਸ


(रिलीज़ आईडी: 1588831) आगंतुक पटल : 105
इस विज्ञप्ति को इन भाषाओं में पढ़ें: English