ਉਪ ਰਾਸ਼ਟਰਪਤੀ ਸਕੱਤਰੇਤ

ਭਾਰਤੀ ਦ੍ਰਿਸ਼ਟੀਕੋਣ ਅਤੇ ਭਾਰਤੀ ਕਦਰਾਂ-ਕੀਮਤਾਂ ਦੇ ਅਨੁਰੂਪ ਇਤਿਹਾਸ ਦਾ ਗਿਆਨ ਹੋਣਾ ਜ਼ਰੂਰੀ : ਉਪ ਰਾਸ਼ਟਰਪਤੀ

ਭਾਰਤ ਪਰਿਪੇਖ ਅਨੇਕ ਜੀਵੰਤ ਭਾਸ਼ਾਵਾਂ ਹਨ : ਉਪ ਰਾਸ਼ਟਰਪਤੀ
ਦਿੱਲੀ ਤਮਿਲ ਸਟੂਡੈਂਟਸ ਐਸੋਸੀਏਸ਼ਨ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ

Posted On: 21 OCT 2019 7:30PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ  ਨੇ ਭਾਰਤੀ ਪਰਿਪੇਖ ਅਤੇ ਭਾਰਤੀ ਕਦਰਾਂ-ਕੀਮਤਾਂ ਦੇ ਨਾਲ ਇਤਿਹਾਸ ਲਿਖੇ ਜਾਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਬ੍ਰਿਟਿਸ਼ ਇਤਿਹਾਸਕਾਰਾਂ ਨੇ 1857 ਨੂੰ ਸੁਤੰਤਰਤਾ ਦੇ ਪਹਿਲੇ ਸੰਘਰਸ਼ ਦੇ ਰੂਪ ਵਿੱਚ ਕਦੇ ਸਵੀਕਾਰ ਨਹੀਂ ਕੀਤਾ। ਇਸ ਨੂੰ ਹਮੇਸ਼ਾ ਸਿਪਾਹੀ ਵਿਦਰੋਹ ਦਾ ਨਾਮ ਦਿੱਤਾ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦਾ ਸ਼ੋਸ਼ਣ ਕਰਨ ਲਈ ਅੰਗਰੇਜ਼ਾਂ  ਦੇ ਆਪਣੇ ਨਿਹਿਤ ਸੁਆਰਥ ਸਨ।  ਉਨ੍ਹਾਂ ਨੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਇਤਿਹਾਸ ਨੂੰ ਸਿਰਫ ਇੱਕ ਉਪਕਰਨ ਬਣਾਇਆ। ਉਨ੍ਹਾਂ ਕਿਹਾ ਕਿ ਸਾਡੀ ਸਿੱਖਿਆ ਵਿਵਸਥਾ ਨੂੰ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਪ੍ਰਤੀਬਿੰਬਤ ਕਰਨਾ ਚਾਹੀਦਾ ਹੈ।  ਉਪ ਰਾਸ਼ਟਰਪਤੀ ਨੇ ਅੱਜ ਨਵੀਂ ਦਿੱਲੀ ਵਿੱਚ ਦਿੱਲੀ ਤਮਿਲ ਸਟੂਡੈਂਟਸ ਐਸੋਸੀਏਸ਼ਨ  ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਟਿੱਪਣੀਆਂ ਕੀਤੀਆਂ।

ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਵਿੱਚ 19,500 ਤੋਂ ਅਧਿਕ ਭਾਸ਼ਾਵਾਂ ਅਤੇ ਬੋਲੀਆਂ ਮਾਂ ਬੋਲੀ ਦੇ ਰੂਪ ਵਿੱਚ ਬੋਲੀਆਂ ਜਾਂਦੀਆਂ ਹਨ।  ਉਨ੍ਹਾਂ ਨੇ ਭਾਸ਼ਾ ਦੀ ਇਸ ਸਮ੍ਰਿੱਧ ਵਿਰਾਸਤ ਨੂੰ ਸੰਜੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ।  ਉਨ੍ਹਾਂ ਕਿਹਾ, “ਭਾਰਤ ਇਤਨੀਆਂ ਜੀਵੰਤ ਭਾਸ਼ਾਵਾਂ ਵਾਲਾ ਧਨ ਦੇਸ਼ ਹੈ। ਸਾਨੂੰ ਭਾਸ਼ਾ ’ਤੇ ਮਾਣ ਹੋਣਾ ਚਾਹੀਦਾ ਹੈ।  ਹਰ ਇੱਕ ਬੱਚੇ ਨੂੰ ਆਪਣੀ ਸ਼ੁਰੂਆਤੀ ਸਿੱਖਿਆ ਆਪਣੀ ਮਾਂ ਬੋਲੀ ਵਿੱਚ ਮਿਲਣੀ ਚਾਹੀਦੀ ਹੈ ।  ਇਸ ਨਾਲ ਬੱਚਿਆਂ ਵਿੱਚ ਸਿੱਖਿਆ ਪ੍ਰਾਪਤੀ ਦਾ ਨਤੀਜਾ ਬਿਹਤਰ ਹੋਵੇਗਾ ਅਤੇ ਇਸ ਨਾਲ ਸਾਡੀਆਂ ਭਾਸ਼ਾਵਾਂ ਦੀ ਹਿਫਾਜ਼ਤ ਵੀ ਹੋਵੇਗੀ

      ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਭਵਿੱਖ ਦਾ ਨੇਤਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੇਵਲ ਆਪਣੀ ਪੜ੍ਹਾਈ ਵਿੱਚ ਹੀ ਬਿਹਤਰ ਨਹੀਂ ਕਰਨਾ ਚਾਹੀਦਾ ਹੈਬਲਕਿ ਰਾਸ਼‍ਟਰ ਸਾਹਮਣੇ ਮੌਜੂਦ ਜ‍ਵਲੰਤ ਮੁੱਦਿਆਂ ਪ੍ਰਤੀ ਵੀ ਸੰਵੇਦਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਮਾਤਾਂ ਤੱਕ ਸੀਮਤ ਨਾ ਰਹਿੰਦੇ ਹੋਏ ਪ੍ਰਕਿਰਤੀ ਦੀ ਗੋਦ ਵਿੱਚ ਵੀ ਕੁਝ ਸਮਾਂ ਬਿਤਾਉਣ ਦਾ ਸੱਦਾ ਦਿੱਤਾ।  ਉਨ੍ਹਾਂ ਨੇ ਕਿਹਾ ਪ੍ਰਕਿਰਤੀ  ਇੱਕ ਅਜਿਹਾ ਇਨਸਾਨ ਬਣਨ ਵਿੱਚ ਮਦਦ ਕਰਦੀ ਹੈ ਜੋ ਛੋਟੇ ਤੋਂ ਛੋਟੇ ਜੀਵਾਂ ਪ੍ਰਤੀ ਵੀ ਸੰਵੇਦਨਸ਼ੀਲ ਹੁੰਦਾ ਹੈ।  ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਵਿਕਾਸ ਦਾ ਰਸ‍ਤਾ ਚੁਣਿਆ ਜਾਣਾ ਚਾਹੀਦਾ ਹੈ ਜੋ ਕੁਦਰਤੀ ਸੰਸਾਧਨਾਂ ਉੱਤੇ ਉਲਟ ਪ੍ਰਭਾਵ ਨਾ ਪਾਵੇ

ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਸਰੀਰਕ ਤੌਰ ‘ਤੇ  ਤੰਦਰੂਸ‍ਤ ਰਹਿਣ ਅਤੇ ਖੇਡਾਂ ਵਿੱਚ ਸਰਗਰਮੀ ਰੂਪ ਨਾਲ ਹਿੱਸਾ ਲੈਣ ਲਈ ਕਿਹਾ ।  ਉਨ੍ਹਾਂ ਨੇ ਕਿਹਾ ਕਿ ਗ਼ੈਰ - ਸੰਚਾਰੀ ਰੋਗਾਂ ਵਿੱਚ ਵਾਧਾ ਨੌਜਵਾਨ ਪੀੜ੍ਹੀ ਦੀ ਬਦਲਦੀ ਜੀਵਨ ਸ਼ੈਲੀ ਦੀ ਵਜ੍ਹਾ ਨਾਲ ਹੋ ਰਿਹਾ ਹੈ । ਨੌਜਵਾਨਾਂ ਨੂੰ ਪਰੰਪਰਾਗਤ ਭਾਰਤੀ ਖੁਰਾਕ ਅਤੇ ਯੋਗ  ਦੇ ਲਾਭਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ ।  ਉਨ੍ਹਾਂ ਨੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਦੁਆਰਾ ਸ਼ੁਰੂ ਕੀਤੇ ਗਏ ਫਿਟ ਇੰਡੀਆ ਮੂਵਮੈਂਟ ਦਾ ਸੰਦੇਸ਼ ਸਭ ਤੱਕ ਪਹੁੰਚਾਉਣ ਦੀ ਅਪੀਲ ਕੀਤੀ

ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਭਾਰਤ ਵਿਸ਼‍ਵ ਗੁਰੂ ਮੰਨਿਆ ਜਾਂਦਾ ਸੀ ਅਤੇ ਸਾਨੂੰ ਫਿਰ ਤੋਂ ਵਿਸ਼ਵ ਗੁਰੂ  ਅਤੇ ਇਨੋਵੇਸ਼ਨ ਤੇ ਗਿਆਨ ਦਾ ਕੇਂਦਰ ਬਣਨਾ ਚਾਹੀਦਾ ਹੈ ।  ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਬਦਲਾਅ ਕਰਨੇ ਹੋਣਗੇਤਾਕਿ ਵਿਦਿਆਰਥੀ 21 ਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਭਵਿੱਖ ਦੇ ਆਪਣੇ ਸਾਰੇ ਪ੍ਰਯਤਨਾਂ ਵਿੱਚ ਇੰਡੀਆ ਫਸ‍ਟ ਦੇ ਮੰਤਰ ਨੂੰ ਪਹਿਲਾਂ ਰੱਖਣ

****

ਆਰਆਰਕੇ/ਬੀਕੇ/ਐੱਮਐੱਸ/ਆਰਕੇ
 



(Release ID: 1588738) Visitor Counter : 91


Read this release in: English