ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗਾਂਧੀ ਜੀ ਦੀ 150ਵੀਂ ਜਯੰਤੀ ਸੰਬਧੀ ’ਤੇ ਸੱਭਿਆਚਾਰਕ ਵੀਡੀਓ ਜਾਰੀ ਕੀਤੀਆਂ

ਪ੍ਰਧਾਨ ਮੰਤਰੀ ਨੇ ਫਿਲਮ ਅਤੇ ਮਨੋਰੰਜਨ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਕਾਰਜ ਕਰਨ ਲਈ ਫਿਲਮ ਬਰਾਦਰੀ ਨੂੰ ਪ੍ਰੋਤਸਾਹਿਤ ਕੀਤਾ

Posted On: 19 OCT 2019 8:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਸਬੰਧੀ ਚਾਰ ਸੱਭਿਆਚਾਰਕ ਵੀਡੀਓ ਜਾਰੀ ਕੀਤੀਆਂ

ਇਸ ਸਮਾਰੋਹ ਵਿੱਚ ਆਮਿਰ ਖਾਨ, ਸ਼ਾਹਰੁਖ ਖਾਨ, ਰਾਜਕੁਮਾਰ ਹਿਰਾਨੀ, ਕੰਗਨਾ ਰਾਨੌਤ, ਆਨੰਦ ਐੱਲ ਰਾਏ, ਐੱਸ ਪੀ ਬਾਲਾਸੁਬ੍ਰਾਰਮੰਣੀਅਮ, ਸੋਨਮ ਕਪੂਰ, ਜੈਕੀ ਸ਼ਰੌਫ, ਸੋਨੂ ਨਿਗਮ, ਏਕਤਾ ਕਪੂਰਤਾਰਕ ਮਹਿਤਾ ਗਰੁੱਪ, ਈਟੀਵੀ ਗਰੁੱਪ ਸਹਿਤ ਭਾਰਤੀ ਫਿਲਮ ਅਤੇ ਮਨੋਰੰਜਨ ਉਦਯੋਗ ਦੇ ਮੈਂਬਰਾਂ ਨੇ ਹਿੱਸਾ ਲਿਆ ।

ਇੱਕ ਪਰਸਪਰ ਸੰਵਾਦਮੂਲਕ ਸੈਸ਼ਨ ਵਿੱਚ, ਪ੍ਰਧਾਨ ਮੰਤਰੀ ਨੇ ਉਨ੍ਹਾਂ ਵੱਲੋਂ ਵਿਅਕਤੀਗਤ ਬੇਨਤੀ ਕੀਤੇ ਜਾਣ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਰੁਝਿਵੇਆਂ ਭਰੀ ਸ਼ਡਿਊਲ ਵਿੱਚੋਂ ਸਮਾਂ ਕੱਢਣ ਲਈ ਰਚਨਾਤਮਕ ਖੇਤਰ ਨਾਲ ਜੁੜੇ ਆਗੂ ਵਿਅਕਤੀਆਂ ਅਤੇ ਇਸ ਵਿੱਚ ਯੋਗਦਾਨ ਦੇਣ ਵਾਲਿਆਂ ਦਾ  ਧੰਨਵਾਦ ਕੀਤਾ ।

ਪ੍ਰਧਾਨ ਮੰਤਰੀ ਨੇ ਫਿਲਮ ਅਤੇ ਮਨੋਰੰਜਨ ਉਦਯੋਗ ਨੂੰ ਆਪਣੀ ਊਰਜਾ ਮਨੋਰੰਜਕ, ਪ੍ਰੋਤਸਾਹਕ ਰਚਨਾਤਮਕ ਕ੍ਰਿਤੀਆਂ ਬਣਾਉਣ ਦੀ ਦਿਸ਼ਾ ਵਿੱਚ ਲਗਾਉਣ ਨੂੰ ਕਿਹਾ ਜੋ ਆਮ ਨਾਗਰਿਕਾਂ ਨੂੰ ਪ੍ਰੇਰਿਤ ਕਰ ਸਕਣ । ਉਨ੍ਹਾਂ ਨੇ ਸਮਾਜ ਵਿੱਚ ਸਾਕਾਰਾਤਮਕ ਪਰਿਵਰਤਨ ਲਿਆਉਣ ਵਿੱਚ ਉਨ੍ਹਾਂ ਦੀ ਅਸੀਮ ਸਮਰੱਥਾ ਅਤੇ ਤਾਕਤ ਦੀ ਉਨ੍ਹਾਂ ਨੂੰ ਯਾਦ ਦਿਵਾਈ

ਗਾਂਧੀ, ਵਿਸ਼ਵ ਨੂੰ ਜੋੜਦਾ ਇੱਕ ਵਿਚਾਰ ਹੈ

ਵਰਤਮਾਨ ਸਮੇਂ ਵਿੱਚ ਮਹਾਤਮਾ ਗਾਂਧੀ ਦੇ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ ਕਿਤੇ ਇੱਕ ਵਿਚਾਰ, ਇੱਕ ਵਿਅਕਤੀ ਹੈ ਜੋ ਦੁਨੀਆ ਭਰ ਦੇ ਲੋਕਾਂ ਦਰਮਿਆਨ ਸੰਪਰਕ ਸਥਾਪਿਤ ਕਰ ਸਕਦਾ ਹੈ ਤਾਂ ਉਹ ਗਾਂਧੀ ਜੀ ਹਨ

ਉਨ੍ਹਾਂ ਦੁਆਰਾ ਪ੍ਰਸਤਾਵਿਤ ਆਇਨਸਟਾਇਨ ਚੁਣੌਤੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਫਿਲਮ ਬਿਰਾਦਰੀ ਨੂੰ ਗਾਂਧੀ ਦੀ ਸੋਚ ਨੂੰ ਸਾਹਮਣੇ ਲਿਆਉਣ ਲਈ ਟੈਕਨੋਲੋਜੀ ਦੇ ਚਮਤਕਾਰ ਦਾ ਉਪਯੋਗ ਕਰਨ ਦੀ ਬੇਨਤੀ ਕੀਤੀ

ਭਾਰਤੀ ਮਨੋਰੰਜਨ ਦਾ ਪ੍ਰਭਾਵ ਅਤੇ ਸਮਰੱਥਾ

      ਪ੍ਰਧਾਨ ਮੰਤਰੀ ਨੇ ਮੱਮਲਾਪੁਰਮ ਵਿੱਚ ਚੀਨ ਦੇ ਰਾਸ਼ਟਰਪਤੀ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਜਿਸ ਵਿੱਚ ਰਾਸ਼ਟਰਪਤੀ ਨੇ ਚੀਨ ਵਿੱਚ ਦੰਗਲ ਜਿਹੀਆਂ ਭਾਰਤੀ ਫਿਲਮਾਂ ਦੀ ਮਕਬੂਲੀਅਤ ਨੂੰ ਉਜਾਗਰ ਕੀਤਾ ਸੀ । ਉਨ੍ਹਾਂ ਨੇ ਦੱਖਣ ਪੂਰਬ ਏਸ਼ੀਆ ਵਿੱਚ ਰਾਮਾਇਣ ਦੀ ਮਕਬੂਲੀਅਤ ਦਾ ਵੀ ਜ਼ਿਕਰ ਕੀਤਾ ।

ਉਨ੍ਹਾਂ ਨੇ ਫਿਲਮ ਬਿਰਾਦਰੀ ਨੂੰ ਭਾਰਤ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿੱਚ ਆਪਣੀ ਸੌਫਟ-ਪਾਵਰ ਸਮਰੱਥਾ ਦਾ ਉਪਯੋਗ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ।

ਭਵਿੱਖ ਦੀ ਰੂਪਰੇਖਾ

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ 2022 ਵਿੱਚ ਆਪਣੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਇਸ ਸਬੰਧ ਵਿੱਚ, ਉਨ੍ਹਾਂ ਨੇ ਇਕੱਠ ਤੋਂ 1857 ਤੋਂ 1947 ਤੱਕ ਭਾਰਤ ਦੇ ਸੁਤੰਤਰਤਾ ਸੰਗਰਾਮ ਅਤੇ 1947 ਤੋਂ 2022 ਤੱਕ ਭਾਰਤ ਦੀ ਵਿਕਾਸ ਗਾਥਾ ਦੀਆਂ ਪ੍ਰੇਰਕ ਕਹਾਣੀਆਂ ਨੂੰ ਵੀ ਪ੍ਰਦਰਸ਼ਿਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਭਾਰਤ ਵਿੱਚ ਇੱਕ ਸਾਲਾਨਾ ਅੰਤਰਰਾਸ਼ਟਰੀ ਮਨੋਰੰਜਨ ਸੰਮੇਲਨ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਨੂੰ ਵੀ ਰੇਖਾਂਕਿਤ ਕੀਤਾ।

ਸਿਨੇ ਕਲਾਕਾਰਾਂ ਨੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ

ਪ੍ਰਧਾਨ ਮੰਤਰੀ ਦੇ ਨਾਲ ਇੱਕ ਪਰਸਪਰ ਸੰਵਾਦਮੂਲਕ ਸੈਸ਼ਨ ਵਿੱਚ, ਆਮਿਰ ਖਾਨ ਨੇ ਵਿਸ਼ਵ ਵਿੱਚ ਮਹਾਤਮਾ ਗਾਂਧੀ ਦੇ ਸੰਦੇਸ਼ ਦੇ ਪ੍ਰਸਾਰ ਦੇ ਪ੍ਰਯੋਜਨ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਦਾ ਵਿਚਾਰ ਸੁਝਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਉੱਘੇ ਫਿਲਮ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਗਈ ਵੀਡੀਓ ‘ਚੇਂਜ ਵਿਦਿਨ’ ਦੇ ਵਿਸ਼ਾ ਵਸਤੂ ’ਤੇ ਜਾਰੀ ਕੀਤੀਆਂ ਜਾਣ ਵਾਲੀਆਂ ਕਈ ਵੀਡੀਓਜ਼ ਵਿੱਚੋਂ ਇੱਕ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਨਿਰੰਤਰ ਪ੍ਰੇਰਣਾ, ਦਿਸ਼ਾ ਨਿਰਦੇਸ਼ ਅਤੇ ਸਮਰਥਨ ਲਈ ਧੰਨਵਾਦ ਕੀਤਾ

ਸ਼ਾਹਰੁਖ ਖਾਨ ਨੇ ਇੱਕ ਅਜਿਹੇ ਪਲੇਟਫਾਰਮ ਦਾ ਨਿਰਮਾਣ ਕਰਨ, ਜਿੱਥੇ ਫਿਲਮ ਬਿਰਾਦਰੀ ਦੇ ਸਾਰੇ ਲੋਕ ਇਕੱਠੇ ਆਉਣ ਅਤੇ ਇੱਕ ਵਿਸ਼ੇਸ਼ ਪ੍ਰਯੋਜਨ ਲਈ ਕੰਮ ਕਰਨ, ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀ ਪਹਿਲ ਪੂਰੇ ਵਿਸ਼ਵ ਲਈ ਗਾਂਧੀ ਜੀ ਦੇ ਉਪਦੇਸ਼ਾਂ ਨੂੰ ਫਿਰ ਤੋਂ ਆਧੁਨਿਕ ਸੰਦਰਭਾਂ ਵਿੱਚ ਪੇਸ਼ ਕਰੇਗੀ।

ਪ੍ਰਸਿੱਧ ਫਿਲਮ ਨਿਰਮਾਤਾ ਆਨੰਦ ਐੱਲ ਰਾਏ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਮਨੋਰੰਜਨ ਉਦਯੋਗ ਨੂੰ ਉਸਦੀ ਸਮਰੱਥਾ ਦਾ ਅਹਿਸਾਸ ਕਰਵਾਇਆ।

ਪ੍ਰਧਾਨ ਮੰਤਰੀ ਨੇ ਫਿਲਮ ਬਿਰਾਦਰੀ ਨੂੰ ਮਨੋਰੰਜਨ ਉਦਯੋਗ ਦੇ ਸਮੁੱਚੇ ਵਿਕਾਸ ਲਈ ਉਨ੍ਹਾਂ ਦੀ ਸਰਕਾਰ ਤੋਂ ਸਭ ਤਰ੍ਹਾਂ ਦੀ ਸਹਾਇਤਾ ਦਿੱਤੇ ਜਾਣ ਦਾ ਭਰੋਸਾ ਦਿੱਤਾ।

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਵਿਸ਼ੇ ’ਤੇ ਕੇਂਦਰਿਤ ਵੀਡੀਓਜ਼ ਦੀ ਸੰਕਲਪਨਾ ਅਤੇ ਸਿਰਜਣ ਰਾਜਕੁਮਾਰ ਹਿਰਾਨੀ, ਈਟੀਵੀ ਗਰੁੱਪ, ਤਾਰਕ ਮਹਿਤਾ ਗਰੁੱਪ ਅਤੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੁਆਰਾ ਕੀਤੀ ਗਈ ਸਨ

 

*****

ਵੀਆਰਆਰਕੇ/ਏਕੇ



(Release ID: 1588641) Visitor Counter : 57


Read this release in: English