ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ “ਬ੍ਰਿਜਿਟਲ ਨੇਸ਼ਨ” ਪੁਸਤਕ ਜਾਰੀ ਕੀਤੀ

‘ਸਬਕਾ ਸਾਥ ਸਬਕਾ’ ਵਿਕਾਸ ਹਾਸਲ ਕਰਨ ਲਈ ਟੈਕਨੋਲੋਜੀ ਇੱਕ ਪੁਲ ਹੈ : ਪ੍ਰਧਾਨ ਮੰਤਰੀ
ਟੈਕਨੋਲੋਜੀ ਦੀ ਚੁਣੌਤੀ ਜਦੋਂ ਅਵਸਰ ਵਿੱਚ ਤਬਦੀਲ ਹੋਈ, ਤਾਂ ‘ਡਾਕੀਆ’ ‘ਬੈਂਕ ਬਾਬੂ’ ਦੇ ਰੂਪ ਵਿੱਚ ਬਦਲ ਗਿਆ : ਪ੍ਰਧਾਨ ਮੰਤਰੀ

Posted On: 20 OCT 2019 5:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ “ਬ੍ਰਿਜਿਟਲ ਨੇਸ਼ਨ” ਪੁਸਤਕ ਜਾਰੀ ਕੀਤੀ ਅਤੇ ਨਵੀਂ ਦਿੱਲੀ  ਦੇ 7, ਲੋਕ ਕਲਿਆਣ ਮਾਰਗ ਵਿੱਚ ਅੱਜ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼੍ਰੀ ਰਤਨ ਟਾਟਾ ਨੂੰ ਇਸ ਦੀ ਪਹਿਲੀ ਕਾਪੀ ਦਿੱਤੀ। ਇਹ ਪੁਸਤਕ ਸ਼੍ਰੀ ਐੱਨ ਚੰਦਰਸ਼ੇਖਰਨ ਅਤੇ ਸੁਸ਼੍ਰੀ ਰੂਪਾ ਪੁਰੁਸ਼ੋਤਮ ਦੁਆਰਾ ਲਿਖੀ ਗਈ ਹੈ ।

ਟੈਕਨੋਲੋਜੀ :  ‘ਸਬਕਾ ਸਾਥ, ਸਬਕਾ’ ਵਿਕਾਸ ਹਾਸਲ ਕਰਨ ਦਾ ਪੁਲ

ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਲੇਖਕਾਂ ਦੀ ਇੱਕ ਦੂਰਦਰਸ਼ੀ ਪੁਸਤਕ ਲਿਖਣ ਲਈ ਸ਼ਲਾਘਾ ਕੀਤੀ, ਜੋ ਸਕਾਰਾਤਮਕਤਾ ਅਤੇ ਆਸ਼ਾਵਾਦ ਨਾਲ ਭਰਪੂਰ ਹੈ ਅਤੇ ਟੈਕਨੋਲੋਜੀ ਦੇ ਮਹੱਤਵ ਬਾਰੇ ਗਹਿਰਾਈ ਨਾਲ ਦੱਸਦੀ ਹੈ। ਉਨ੍ਹਾਂ ਨੇ ਕਿਹਾ ਕਿ ਪੁਸਤਕ ਅਜਿਹੇ ਸਮੇਂ ਵਿੱਚ ਪ੍ਰਕਾਸ਼ਿਤ ਹੋਈ ਹੈ ਜਦੋਂ ਟੈਕਨੋਲੋਜੀ ਸਕਾਰਾਤਮਕ ਰੂਪ ਨਾਲ ਲੱਖਾਂ ਭਾਰਤੀਆਂ ਦੇ ਜੀਵਨ ਨੂੰ ਬਦਲ ਰਹੀ ਹੈ।

ਪ੍ਰਧਾਨ ਮੰਤਰੀ ਨੇ ਇਹ ਸਮਝਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਕਿ ਟੈਕਨੋਲੋਜੀ ਇੱਕ ਪੁਲ ਹੈ ਨਾ ਕਿ ਇੱਕ ਵਿਭਾਜਕ । ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ, ‘ਸਬਕਾ ਸਾਥ, ਸਬਕਾ ਵਿਕਾਸ’ ਹਾਸਲ ਕਰਨ ਲਈ ਆਕਾਂਖਿਆਵਾਂ ਅਤੇ ਪ੍ਰਾਪਤੀ, ਡਿਮਾਂਡ(ਮੰਗ)ਅਤੇ ਡਿਲਿਵਰੀ, ਸਰਕਾਰ ਅਤੇ ਸ਼ਾਸਨ ਦਰਮਿਆਨ ਪੁਲ ਦਾ ਨਿਰਮਾਣ ਕਰਦੀ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵੱਧਦੇ ਖਹਿਸ਼ੀ ਭਾਰਤ ਲਈ ਸਕਾਰਾਤਮਕਤਾ, ਰਚਨਾਤਮਕਤਾ ਅਤੇ ਰਚਨਾਤਮਕ ਮਾਨਸਿਕਤਾ ਜ਼ਰੂਰੀ ਹੈ। ਉਨ੍ਹਾਂ ਨੇ ਆਰਟੀਫੀਸ਼ਲ ਗਿਆਨ ਅਤੇ ਇੰਟੈਲੀਜੈਂਸ (ਉਦੇਸ਼ਾ) ਦਰਮਿਆਨ ਪੁਲ ਬਣਾਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ।

ਟੈਕਨੋਲੋਜੀ ਰਾਹੀ ਸ਼ਾਸਨ :  ਪਿਛਲੇ ਪੰਜ ਵਰ੍ਹਿਆਂ ਦੀ ਯਾਤਰਾ

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਟੈਕਨੋਲੋਜੀ ਸੁਧਾਰ, ਪਰਿਵਰਤਨ ਅਤੇ ਪ੍ਰਦਰਸ਼ਨ ਲਈ ਕਿਸ ਤਰ੍ਹਾਂ ਸਰਕਾਰੀ ਯੋਜਨਾਵਾਂ ਦਾ ਇੱਕ ਪ੍ਰਮੁੱਖ ਘਟਕ (ਹਿੱਸਾ)ਰਹੀ ਹੈ। ਉਨ੍ਹਾਂ ਨੇ ਉੱਜਵਲਾ ਯੋਜਨਾ ਵਿੱਚ ਡਾਟਾ ਇੰਟੈਲੀਜੈਂਸ, ਡਿਜੀਟਲ ਮੈਪਿੰਗ ਅਤੇ ਰੀਅਲ ਟਾਈਮ ਨਿਗਰਾਨੀ ਦੀ ਵਰਤੋਂ ਬਾਰੇ ਉਸ ਸਮੇਂ ਉਲੇਖ ਕੀਤਾ ਜਿਸਨੇ ਲੱਖਾਂ ਮਹਿਲਾਵਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਨਾਲ ਟੈਕਨੋਲੋਜੀ ਨੇ ਜਨ ਧਨ ਯੋਜਨਾ ਅਤੇ ਆਯੁਸ਼ਮਾਨ ਭਾਰਤ ਜਿਹੀਆਂ ਯੋਜਨਾਵਾਂ ਰਾਹੀਂ ਲੋਕਾਂ ਨੂੰ ਅਧਿਕਾਰ ਸੰਪੰਨ ਬਣਾਉਣ ਵਿੱਚ ਸਹਾਇਤਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਈ-ਮਾਰਕਿਟ ਪਲੇਸ  (ਜੀਈਐੱਮ) ਜਿਹੇ ਇਨੋਲੇਟਿਵ ਵਿਚਾਰਾਂ ਨਾਲ ਸਰਕਾਰੀ ਵਿਭਾਗਾਂ ਵਿੱਚ ਸਿਲੋ ਹਟਾਉਣ ਅਤੇ ਸਪਲਾਈ ਪ੍ਰਣਾਲੀਆਂ ਅਤੇ ਮੰਗ ਦਰਮਿਆਨ ਇੱਕ ਪੁਲ ਦਾ ਨਿਰਮਾਣ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਦੇਸ਼ ਵਿੱਚ ਵਿਸ਼ੇਸ਼ ਕਰਕੇਟਿਅਰ-2 ਅਤੇ ਟਿਅਰ-3 ਸ਼ਹਿਰਾਂ ਵਿੱਚ, ਇੱਕ ਮਜ਼ਬੂਤ ਸਟਾਰਟ-ਅਪ ਸਿਸਟਮ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਸੀ, ਜਿਸ ਨੇ ਸਟਾਰਟਅਪੱਸ ਦੇ ਇੱਕ ਪੂਰੀ ਤਰ੍ਹਾਂ ਨਾਲ ਨਵੇਂ ਤੰਤਰ ਦੇ ਵਿਕਾਸ ਵਿੱਚ ਮਦਦ ਕੀਤੀ ਹੈ ।

ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦੁਆਰਾ ਉਤਪੰਨ ਕੀਤੀਆਂ ਗਈਆਂ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਦੀ ਜ਼ਰੂਰਤ ਦਾ ਜ਼ਿਕਰ ਕਰਦੇ ਹੋਏ, ਇੰਡੀਆ ਪੋਸਟ ਪੇਮੇਂਟ ਬੈਂਕ ਦੇ ਨਿਰਮਾਣ ਦੀ ਉਦਾਹਰਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੂਰੇ ਡਾਕ ਸੰਗਠਨ ਲਈ ਟੈਕਨੋਲੋਜੀ ਦੁਆਰਾ ਉਤਪੰਨ ਵਿਘਨ ਨੂੰ ਇੱਕ ਟੈਕਨੋਲੋਜੀ ਸਘਨ ਬੈਂਕਿੰਗ ਸਿਸਟਮ ਵਿੱਚ ਬਦਲ ਦਿੱਤਾ ਗਿਆ, ਜਿਸ ਨਾਲ ਪੋਸਟਲ ਬੈਂਕ ਰਾਹੀਂ ਲੱਖਾਂ ਲੋਕਾਂ ਨੂੰ ਲਾਭ ਹੋਇਆ ਜਿਸ ਨੇ‘ਡਾਕੀਆ ਨੂੰ ਬੈਂਕ ਬਾਬੂ’ ਵਿੱਚ ਬਦਲ ਦਿੱਤਾ ।

ਇਸ ਪ੍ਰੋਗਰਾਮ ਵਿੱਚ ਡਿਪਲੋਮੈਟਿਕ (ਦਲ), ਸਰਕਾਰ ਦੇ ਪ੍ਰਤੀਨਿਧੀਆਂ ਅਤੇ ਮੀਡੀਆ ਹਸਤੀਆਂ ਨੇ ਹਿੱਸਾ ਲਿਆ

ਇਸ ਪ੍ਰੋਗਰਾਮ ਵਿੱਚ ਅਮਰੀਕਾ, ਬ੍ਰਿਟੇਨ ਅਤੇ ਚੀਨ ਦੇ ਰਾਜਦੂਤਾਂ ਸਮੇਤ ਡਿਪਲੋਮੈਟਿਕ (ਦਲ) ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਅਵਸਰ ’ਤੇ ਭਾਰਤ ਸਰਕਾਰ ਦੇ ਕਈ ਮੰਤਰਾਲਿਆਂ ਦੇ ਸਕੱਤਰਸੀਆਈਆਈ, ਫਿੱਕੀ ਅਤੇ ਨਾਸਕਾਮ ਸਹਿਤ ਉਦਯੋਗ ਸੰਸਥਾਵਾਂ ਦੇ ਪ੍ਰਤੀਨਿਧੀ, ਰਜਤ ਸ਼ਰਮਾਨਵਿਕਾ ਕੁਮਾਰ, ਰਾਜਕਮਲ ਝਾਅਸੁਧੀਰ ਚੌਧਰੀ, ਸਮਿਤਾ ਪ੍ਰਕਾਸ਼ ਸਮੇਤ ਪ੍ਰਮੁੱਖ ਮੀਡੀਆ ਹਸਤੀਆਂ ਅਤੇ ਟਾਟਾ ਸਮੂਹ ਦੇ ਮੈਂਬਰ ਵੀ ਮੌਜੂਦ ਸਨ

ਪੁਸਤਕ ਬਾਰੇ

ਇਹ ਪੁਸਤਕ ਭਵਿੱਖ ਦਾ ਇੱਕ ਸ਼ਕਤੀਸ਼ਾਲੀ ਵਿਜਨ ਪੇਸ਼ ਕਰਦੀ ਹੈ ਜਿੱਥੇ ਟੈਕਨੋਲੋਜੀ ਅਤੇ ਮਾਨਵ ਪਰਸਪਰ ਲਾਭਕਾਰੀ ਇਕੋਸਿਸਟਮ ਤੰਤਰ ਵਿੱਚ ਸਹਿ-ਹੋਂਦ ਵਿੱਚ ਹਨਇਹ ਪੁਸਤਕ ਤਰਕ ਪੇਸ਼ ਕਰਦੀ ਹੈ ਕਿ ਮਾਨਵ ਕਿਰਤ ਦੀ ਰਿਪਲੇਸਮੈਂਟ ਵਜੋਂ ਟੈਕਨੋਲੋਜੀ ਨੂੰ ਸਵੀਕਾਰ ਕਰਨ ਦੀ ਜਗ੍ਹਾਭਾਰਤ ਇਸ ਦੀ ਵਰਤੋਂ ਜ਼ਿਆਦਾ ਰੋਜ਼ਗਾਰ ਪੈਦਾ ਕਰਨ ਲਈ ਇੱਕ ਸਹਾਇਤਾ ਦੇ ਰੂਪ ਵਿੱਚ ਕਰ ਸਕਦਾ ਹੈ। ਅਤਿਆਧੁਨਿਕ ਡਿਜੀਟਲ ਉਪਕਰਨ ਆਕਾਂਖਿਆਵਾਂ ਅਤੇ ਉਪਲੱਬਧੀਆਂ ਦਰਮਿਆਨ ਇੱਕ ਪੁਲ ਦਾ ਕੰਮ ਕਰ ਸਕਦੇ ਹਨ - ਇਸ ਲਈ ਇਸ ਨੂੰ ‘ਬ੍ਰਿਜਿਟਲਨਾਮ ਦਿੱਤਾ ਗਿਆ ਹੈ ।

 

*****

ਵੀਆਰਆਰਕੇ/ਐੱਸਐੱਚ


(Release ID: 1588626) ਵਿਜ਼ੀਟਰ ਕਾਊਂਟਰ : 95
Read this release in: English