ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਿਲਾਂਗ ਦੇ ਆਰਕਬਿਸ਼ਪ ਰੇਵ. ਡੋਮਨਿਕ ਜਾਲਾ (Rev. Domnic Jala)ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ
प्रविष्टि तिथि:
12 OCT 2019 10:44AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼ਿਲਾਂਗ ਦੇ ਆਰਕਬਿਸ਼ਪ ਰੇਵ. ਡੋਮਨਿਕ ਜਾਲਾ (Rev.Domnic Jala) ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਹ ਆਰਕਬਿਸ਼ਪ ਦੇ ਅਕਾਲ ਚਲਾਣੇ ਤੋਂ ਦੁਖੀ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਰੇਵ. ਡੋਮਨਿਕ ਜਾਲਾ ਨੂੰ ਹਮੇਸ਼ਾ “ਸਮਾਜ ਦੀ ਅਟੁਟ ਸੇਵਾ ਅਤੇ ਮੇਘਾਲਿਆ ਦੀ ਪ੍ਰਗਤੀ ਦੇ ਪ੍ਰਤੀ ਉਨ੍ਹਾਂ ਦੇ ਜਨੂੰਨ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”
ਸ਼ਿਲਾਂਗ ਦੇ ਆਰਕਬਿਸ਼ਪ ਰੇਵ. ਡੋਮਨਿਕ ਜਾਲਾ ਦਾ ਅਕਾਲ ਚਲਾਣਾ 11 ਅਕਤੂਬਰ 2019 ਨੂੰ ਸੰਯੁਕਤ ਰਾਜ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਕਾਰ ਦੁਰਘਟਨਾ ਵਿੱਚ ਹੋ ਗਿਆ।
ਉਨ੍ਹਾਂ ਨੂੰ 19 ਨਵੰਬਰ, 1977 ਨੂੰ ਡਾਨ ਬਾਸਕੋ ਦੇ ਸੇਲੇਸੀਅਨ ਦਾ ਪਾਦਰੀ ਨਿਯੁਕਤ ਕੀਤਾ ਗਿਆ ਸੀ। ਦਸੰਬਰ 1999 ਵਿੱਚ ਸ਼ਿਲਾਂਗ ਦਾ ਆਰਕਬਿਸ਼ਪ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਉਹ ਗੁਵਾਹਾਟੀ ਪ੍ਰਾਂਤ ਵਿੱਚ ਸਨ।
***
ਵੀਆਰਆਰਕੇ/ਏਕੇਪੀ
(रिलीज़ आईडी: 1588030)
आगंतुक पटल : 95
इस विज्ञप्ति को इन भाषाओं में पढ़ें:
English