ਪ੍ਰਧਾਨ ਮੰਤਰੀ ਦਫਤਰ
ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਬੰਗਲਾਦੇਸ਼ ਸੰਯੁਕਤ ਬਿਆਨ
Posted On:
05 OCT 2019 3:36PM by PIB Chandigarh
- ਭਾਰਤੀ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਬੰਗਲਾਦੇਸ਼ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼ੇਖ਼ ਹਸੀਨਾ ਨੇ 5 ਅਕਤੂਬਰ, 2019 ਨੂੰ ਭਾਰਤ ਦਾ ਦੌਰਾ ਕੀਤਾ। ਨਵੀਂ ਦਿੱਲੀ ਵਿੱਚ ਆਪਣੇ ਸਰਕਾਰੀ ਰੁਝੇਵਿਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵਿਸ਼ਵ ਆਰਥਿਕ ਫੋਰਮ ਵੱਲੋਂ 3-4 ਅਕਤੂਬਰ, 2019 ਨੂੰ ਆਯੋਜਿਤ ਕੀਤੇ ਗਏ ਭਾਰਤ ਦੇ ਆਰਥਿਕ ਸਿਖ਼ਰ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਵੀ ਸੱਦਿਆ ਗਿਆ ਸੀ।
- ਦੋਹਾਂ ਪ੍ਰਧਾਨ ਮੰਤਰੀਆਂ ਨੇ ਸਦਭਾਵਨਾ ਭਰੇ ਅਤੇ ਨਿੱਘੇ ਮਾਹੌਲ ਵਿੱਚ ਵਿਸਤ੍ਰਿਤ ਗੱਲਬਾਤ ਕੀਤੀ। ਉਸ ਤੋਂ ਬਾਅਦ ਦੋਹਾਂ ਪ੍ਰਧਾਨ ਮੰਤਰੀਆਂ ਨੇ ਤਿੰਨ ਦੁਵੱਲੇ ਸਹਿਮਤੀ ਪੱਤਰਾਂ ਐੱਮਓਯੂਜ਼ /ਸਮਝੌਤਿਆਂ ਉੱਤੇ ਦਸਤਖ਼ਤ ਕਰਨ ਦੇ ਸਮਾਰੋਹ ਦੀ ਪ੍ਰਧਾਨਗੀ ਵੀਡੀਓ-ਲਿੰਕ ਰਾਹੀਂ ਤਿੰਨ ਦੁਵੱਲੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੀਟਿੰਗ ਦੌਰਾਨ ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਸ਼ਾਨਦਾਰ ਸਥਿਤੀ ’ਤੇ ਤਸੱਲੀ ਪ੍ਰਗਟਾਈ। ਇਹ ਸਬੰਧ ਡੂੰਘੇ ਇਤਿਹਾਸਿਕ ਅਤੇ ਭਾਈਚਾਰਕ ਵਿਰਸੇ ਉੱਤੇ ਅਧਾਰਤ ਹਨ ਜਿਸ ਤੋਂ ਪ੍ਰਭੂਸੱਤਾ, ਬਰਾਬਰੀ, ਭਰੋਸੇ ਅਤੇ ਸਮਝਬੂਝ ਦੀ ਦੁਵੱਲੇ ਰਣਨੀਤਕ ਭਾਈਵਾਲੀ ਦੀ ਮਿਸਾਲ ਮਿਲਦੀ ਹੈ। ਉਨ੍ਹਾਂ ਨੇ ਇਸ ਮੌਕੇ ਤੇ ਲਾਹੇਵੰਦ ਅਤੇ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲਿਆ ਅਤੇ ਖੇਤਰੀ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਦੋਵੇਂ ਪ੍ਰਧਾਨ ਮੰਤਰੀ ਰਵਾਇਤੀ ਅਤੇ ਗ਼ੈਰ ਰਵਾਇਤੀ ਖੇਤਰਾਂ ਵਿੱਚ ਸਾਂਝੀ ਲਾਹੇਵੰਦ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਵੱਖ-ਵੱਖ ਮੌਕਿਆਂ ਦਾ ਉਪਯੋਗ ਕਰਨ ਲਈ ਸਹਿਮਤ ਹੋਏ ਅਤੇ ਇਹ ਯਕੀਨੀ ਬਣਾਉਣ ਲਈ ਵੀ ਸਹਿਮਤੀ ਬਣੀ ਕਿ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜੀ ਗਈ ਵੱਡੀ ਜੰਗ ਦੇ ਮੌਕੇ ਤੋਂ ਸ਼ੁਰੂ ਹੋਏ ਵਿਰਸੇ ਵਿੱਚ ਹੋਰ ਵਾਧਾ ਕੀਤਾ ਜਾਵੇ।
ਭਾਰਤ ਅਤੇ ਬੰਗਲਾਦੇਸ਼ - ਰਣਨੀਤਕ ਸਬੰਧਾਂ ਨੂੰ ਦਰਸਾਉਣ ਵਾਲਾ ਇੱਕ ਸਬੰਧ
- ਦੋਹਾਂ ਪ੍ਰਧਾਨ ਮੰਤਰੀਆਂ ਨੇ ਇਤਿਹਾਸ, ਸੱਭਿਆਚਾਰ, ਭਾਸ਼ਾ, ਧਰਮ ਨਿਰਪੱਖਤਾ ਅਤੇ ਹੋਰ ਵਿਲੱਖਣ ਸਮਾਨਤਾਵਾਂ ਵਾਲੇ ਸਾਂਝੇ ਸਬੰਧਾਂ ਨੂੰ ਯਾਦ ਕੀਤਾ, ਜੋ ਕਿ ਇਸ ਭਾਈਵਾਲੀ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ 1971 ਦੀ ਆਜ਼ਾਦੀ ਦੀ ਜੰਗ ਦੇ ਸ਼ਹੀਦਾਂ, ਮੁਕਤੀ ਯੋਧਿਆਂ, ਉਨ੍ਹਾਂ ਭਾਰਤੀ ਫੌਜੀਆਂ ਜਿਨ੍ਹਾਂ ਨੇ ਇਸ ਜੰਗ ਵਿੱਚ ਹਿੱਸਾ ਲਿਆ ਅਤੇ ਬੰਗਲਾਦੇਸ਼ ਦੀ ਲੀਡਰਸ਼ਿਪ ਦੀ ਲੋਕਤੰਤਰ ਅਤੇ ਸਮਾਨਤਾ ਪ੍ਰਤੀ ਵਚਨਬੱਧਤਾ ਦੀਆਂ ਵਿਵਹਾਰਕ ਕਦਰਾਂ ਕੀਮਤਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਖੁਸ਼ਹਾਲ, ਸ਼ਾਂਤੀਪੂਰਨ ਅਤੇ ਵਿਕਸਤ ਬੰਗਲਾਦੇਸ਼ ਦੇ ਵਿਜ਼ਨ ਨੂੰ ਸੱਚ ਕਰਨ ਲਈ ਆਪਣਾ ਪੂਰੀ ਸਮਰਥਨ ਦੁਹਰਾਇਆ।
ਸਰਹੱਦੀ ਸੁਰੱਖਿਆ ਅਤੇ ਪ੍ਰਬੰਧਨ
- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਸਰਕਾਰ ਦੀ ਦਹਿਸ਼ਤਵਾਦ ਵਿਰੁੱਧ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਹ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਕਾਇਮ ਰੱਖਣ ਲਈ ਵਚਨਬੱਧ ਹਨ। ਇਸ ਗੱਲ ਨੂੰ ਮਾਨਤਾ ਦਿੰਦੇ ਹੋਏ ਕਿ ਦਹਿਸ਼ਤਵਾਦ ਦੋਹਾਂ ਦੇਸ਼ਾਂ ਅਤੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਅਹਿਮ ਚੁਣੌਤੀ ਬਣਿਆ ਹੋਇਆ ਹੈ, ਦੋਹਾਂ ਪ੍ਰਧਾਨ ਮੰਤਰੀਆਂ ਨੇ ਹਰ ਤਰ੍ਹਾਂ ਦੇ ਦਹਿਸ਼ਤ ਨੂੰ ਖਤਮ ਕਰਨ ਦੇ ਆਪਣੇ ਮਜ਼ਬੂਤ ਵਾਅਦੇ ਨੂੰ ਦੁਹਰਾਇਆ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਦਹਿਸ਼ਤਵਾਦ ਦੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਪ੍ਰਮਾਣਿਕਤਾ ਨਹੀਂ। ਦੋਹਾਂ ਆਗੂਆਂ ਨੇ ਦੋਹਾਂ ਦੇਸ਼ਾਂ ਦੇ ਗ੍ਰਿਹ ਮੰਤਰੀਆਂ ਦਰਮਿਆਨ ਅਗਸਤ, 2019 ਵਿੱਚ ਬੰਗਲਾਦੇਸ਼ ਦੇ ਗ੍ਰਿਹ ਮੰਤਰੀ ਦੇ ਭਾਰਤ ਦੌਰੇ ਦੌਰਾਨ ਹੋਈ ਸਫ਼ਲ ਵਿਚਾਰ ਚਰਚਾ ਦਾ ਹਵਾਲਾ ਦਿੱਤਾ ਅਤੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਆਤੰਕਵਾਦੀ ਅਤੇ ਗਰਮ ਖਿਆਲੀ ਗਰੁੱਪਾਂ, ਦਹਿਸ਼ਤਪਸੰਦਾਂ, ਸਮਗਲਰਾਂ, ਜਾਲ੍ਹੀ ਕਰੰਸੀ ਦੀ ਸਮਗਲਿੰਗ ਕਰਨ ਵਾਲਿਆਂ ਅਤੇ ਸੰਗਠਿਤ ਜੁਰਮ ਵਿਰੁੱਧ ਕਾਰਵਾਈ ਇੱਕ ਸਾਂਝੀ ਪਹਿਲ ਬਣੀ ਹੋਈ ਹੈ।
- ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਲੋਕ-ਲੋਕ ਅੰਦੋਲਨ ਨੂੰ ਸਾਦਾ ਬਣਾਉਣ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸੜਕ ਅਤੇ ਰੇਲ ਦੇ ਰਸਤੇ ਯਾਤਰਾ ਕਰਨ ਲਈ ਯਾਤਰਾ ਦਸਤਾਵੇਜ਼ਾਂ ਨੂੰ ਆਸਾਨ ਬਣਾਉਣ ਦਾ ਵਾਅਦਾ ਕੀਤਾ ਹੈ ਅਤੇ ਨਾਲ ਹੀ ਕਿਹਾ ਕਿ ਪ੍ਰਸਪਰ ਅਦਾਨ ਪ੍ਰਦਾਨ ਦੀ ਭਾਵਨਾ ਅਧੀਨ ਬੰਗਲਾਦੇਸ਼ੀ ਨਾਗਰਿਕਾਂ ਲਈ ਮੌਜੂਦਾ ਬੰਦਰਗਾਹਾਂ ਰਾਹੀਂ ਯਾਤਰਾ ਕਰਨ ਉੱਤੇ ਪਾਬੰਦੀਆਂ ਵੀ ਹਟਾ ਦਿੱਤੀਆਂ ਜਾਣ। ਦੋਵੇਂ ਧਿਰਾਂ ਇਸ ਗੱਲ ਲਈ ਸਹਿਮਤ ਹੋਈਆਂ ਕਿ ਬੰਗਲਾਦੇਸ਼ ਦੇ ਨਾਗਰਿਕਾਂ ਲਈ ਜਾਇਜ਼ ਦਸਤਾਵੇਜ਼ਾਂ ਨਾਲ ਯਾਤਰਾ ਕਰਨ ’ਤੇ ਸਾਰੀਆਂ ਜ਼ਮੀਨੀ ਬੰਦਰਗਾਹਾਂ ਉੱਤੇ ਜੋ ਪਾਬੰਦੀਆਂ ਲੱਗੀਆਂ ਹੋਈਆਂ ਹਨ ਉਹ ਪੜਾਅਵਾਰ ਢੰਗ ਨਾਲ ਹਟਾਈਆਂ ਜਾਣਗੀਆਂ ਅਤੇ ਇਸ ਦੀ ਸ਼ੁਰੂਆਤ ਅਖੂਰਾ (ਤ੍ਰਿਪੁਰਾ) ਅਤੇ ਘੋਜਡੰਗਾ (ਪੱਛਮੀ ਬੰਗਾਲ) ਵਿਖੇ ਸਥਿਤ ਚੈੱਕ ਪੁਆਇੰਟਾਂ ਤੋਂ ਕੀਤੀ ਜਾਵੇਗੀ।
- ਦੋਹਾਂ ਆਗੂਆਂ ਨੇ ਕਿਹਾ ਕਿ ਸਰਹੱਦ ਨੂੰ ਜੁਰਮ ਰਹਿਤ, ਸਥਿਰ ਅਤੇ ਸ਼ਾਂਤ ਬਣਾਉਣ ਲਈ ਪ੍ਰਭਾਵੀ ਸਰਹੱਦੀ ਪ੍ਰਬੰਧਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਦੋਹਾਂ ਨੇਤਾਵਾਂ ਨੇ ਆਪਣੀਆਂ-ਆਪਣੀਆਂ ਸਰਹੱਦੀ ਨੂੰ ਹਿਦਾਇਤ ਕੀਤੀ ਕਿ ਉਹ ਬਾਕੀ ਰਹਿੰਦੇ ਸੈਕਟਰਾਂ ਵਿੱਚ ਵੀ ਵਾੜ ਲਗਾਉਣ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਨ। ਦੋਹਾਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਸਰਹੱਦ ਉੱਤੇ ਆਮ ਨਾਗਰਿਕਾਂ ਦਾ ਮਾਰਿਆ ਜਾਣਾ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਹਿਦਾਇਤ ਕੀਤੀ ਕਿ ਸਬੰਧਤ ਸਰਹੱਦੀ ਬਲ ਆਪਣੇ ਤਾਲਮੇਲ ਵਿੱਚ ਵਾਧਾ ਕਰਨ ਤਾਕਿ ਅਜਿਹੀਆਂ ਸਰਹੱਦੀ ਘਟਨਾਵਾਂ ਦੀ ਗਿਣਤੀ ਜ਼ੀਰੋ ਤੇ ਆ ਜਾਵੇ।
- ਦੋਹਾਂ ਆਗੂਆਂ ਨੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਤਬਾਹੀ ਪ੍ਰਬੰਧਨ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਇੱਕ ਮਿਥੇ ਸਮੇਂ ਅੰਦਰ ਪੂਰਾ ਕਰਨ ਦੀ ਲੋੜ ਦਾ ਸੁਆਗਤ ਕੀਤਾ।
ਫਾਇਦੇ ਵਾਲੀ ਵਪਾਰਕ ਭਾਈਵਾਲੀ ਵੱਲ ਦੀ ਦਿਸ਼ਾ ਵਿੱਚ
- ਐੱਲਡੀਸੀ ਦਰਜੇ ਸਟੇਟਸ ਵਿੱਚੋਂ ਬੰਗਲਾਦੇਸ਼ ਦੀ ਇਮੀਨੈਂਟ ਗ੍ਰੈਜੂਏਸ਼ਨ ਦਾ ਸੁਆਗਤ ਕਰਦਿਆਂ ਭਾਰਤ ਨੇ ਉਸ ਨੂੰ ਨਿੱਘੀਆਂ ਵਧਾਈਆਂ ਦਿੱਤੀਆਂ। ਇਸ ਸੰਦਰਭ ਵਿੱਚ ਦੋਵੇਂ ਧਿਰਾਂ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਇੱਕ ਦੁਵੱਲਾ ਵਿਸਤ੍ਰਿਤ ਆਰਥਿਕ ਸਹਿਯੋਗ ਸਮਝੌਤਾ (ਸੀਈਪੀਏ) ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਸਹਿਮਤ ਹੋਈਆਂ।
- ਭਾਰਤ ਵੱਲੋਂ ਅਖੌਰਾ-ਅਗਰਤਲਾ ਬੰਦਰਗਾਹ ਰਾਹੀਂ ਜਿਨ੍ਹਾਂ ਵਸਤਾਂ ਦਾ ਵਪਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਉੱਤੇ ਲੱਗੀਆਂ ਬੰਦਰਗਾਹ ਪਾਬੰਦੀਆਂ ਨੂੰ ਹਟਾਉਣ ਦੀ ਬੇਨਤੀ ਕੀਤੀ ਗਈ, ਬੰਗਲਾਦੇਸ਼ ਨੇ ਸੂਚਿਤ ਕੀਤਾ ਕਿ ਨੇੜ ਭਵਿੱਖ ਵਿੱਚ ਰੈਗੂਲਰ ਵਪਾਰ ਦੀਆਂ ਵਧੇਰੇ ਵਸਤਾਂ ਉੱਤੇ ਇਹ ਪਾਬੰਦੀ ਹਟਾ ਦਿੱਤੀ ਜਾਵੇਗੀ।
- ਬੰਗਲਾਦੇਸ਼ ਨੇ ਭਾਰਤੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਬੰਗਲਾਦੇਸ਼ ਤੋਂ ਭਾਰਤ ਵਿੱਚ ਨਿਰਯਾਤ ਕੀਤੀਆਂ ਜਾਂਦੀਆਂ ਵਸਤਾਂ ’ਤੇ ਜੋ ਐਂਟੀ ਡੰਪਿੰਗ, ਐਂਟੀ ਸਰਕਮਵੈਂਸ਼ਨ ਡਿਊਟੀਆਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਪਟਸਨ ਦੇ ਉਤਪਾਦ ਵੀ ਸ਼ਾਮਲ ਹਨ, ਉਸ ਮਸਲੇ ਦਾ ਹੱਲ ਕੱਢਿਆ ਜਾਵੇ। ਭਾਰਤੀ ਧਿਰ ਨੇ ਕਿਹਾ ਕਿ ਵਪਾਰ ਦੇ ਹੱਲ ਦੀ ਜਾਂਚ ਮੌਜੂਦਾ ਕਾਨੂੰਨਾਂ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਦੋਹਾਂ ਆਗੂਆਂ ਨੇ ਆਪਣੇ ਅਧਿਕਾਰੀਆਂ ਨੂੰ ਵਪਾਰ ਹੱਲ ਕਦਮਾਂ ਵਿੱਚ ਸਹਿਯੋਗ ਦਾ ਇੱਕ ਨਵਾਂ ਢਾਂਚਾ ਕਾਇਮ ਕਰਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ।
- ਦੂਰ-ਦੁਰਾਡੇ ਸਰਹੱਦੀ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਉੱਤੇ ਸਰਹੱਦੀ ਹਾਟਸ ਦੇ ਪੈ ਰਹੇ ਹਾਂ-ਪੱਖੀ ਪ੍ਰਭਾਵ ਦੀ ਪ੍ਰਸ਼ੰਸਾ ਕਰਦੇ ਹੋਏ ਦੋਹਾਂ ਆਗੂਆਂ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਹੋਈ ਸਹਿਮਤੀ ਦੇ ਆਧਾਰ ਤੇ 12 ਸਰਹੱਦੀ ਹਾਟਸ ਸਥਾਪਿਤ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।
- ਆਗੂਆਂ ਨੇ ਬੰਗਲਾਦੇਸ਼ ਸਟੈਂਡਰਡਸ ਐਂਡ ਟੈਸਟਿੰਗ ਇੰਸਟੀਟਿਊਸ਼ਨ (ਬੀਐੱਸਟੀਆਈ) ਅਤੇ ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਦਰਮਿਆਨ ਸਹਿਮਤੀ ਪੱਤਰ ਨੂੰ ਨਵਿਆਉਣ ਦਾ ਸੁਆਗਤ ਕੀਤਾ। ਉਹ ਇਸ ਗੱਲ ਨਾਲ ਸਹਿਮਤ ਸਨ ਕਿ ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦਰਮਿਆਨ ਵਸਤਾਂ ਦੇ ਵਪਾਰ ਨੂੰ ਇੱਕ ਸੰਤੁਲਤ ਢੰਗ ਨਾਲ ਚਲਾਉਣ ਵਿੱਚ ਸਹਾਈ ਹੋਵੇਗਾ। ਦੋਵੇਂ ਧਿਰਾਂ ਸਹਿਮਤ ਸਨ ਕਿ ਬੀਏਬੀ ਅਤੇ ਐੱਨਏਬੀਐੱਲ ਦੇ ਸਰਟੀਫਿਕੇਸ਼ਨਜ਼ ਨੂੰ ਕ੍ਰਮਵਾਰ ਮਾਨਤਾ ਦੇਣ ਬਾਰੇ ਵਿਚਾਰ ਕੀਤੀ ਜਾਵੇ ਕਿਉਂਕਿ ਦੋਵੇਂ ਦੇਸ਼ ਏਸ਼ੀਆ ਪੈਸੀਫਿਕ ਲੈਬਾਰਟਰੀ ਐਕਰੀਡੇਸ਼ਨ ਕੋ-ਅਪ੍ਰੇਸ਼ਨ ਦੇ ਸਾਂਝੇ ਮੈਂਬਰ ਹਨ ਅਤੇ ਬੀਐੱਸਟੀਆਈ ਨੇ ਐੱਨਏਬੀਐੱਲ ਮਿਆਰਾਂ ਅਨੁਸਾਰ ਕੁਝ ਸਹੂਲਤਾਂ ਲਾਗੂ ਕਰਨ ਦੀ ਕਾਰਵਾਈ ਕੀਤੀ ਹੈ।
- ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਭਾਰਤ ਦੀ ਇਸ ਸਹਿਮਤੀ ਦੀ ਪ੍ਰਸ਼ੰਸਾ ਕੀਤੀ ਕਿ ਬੰਗਲਾਦੇਸ਼ੀ ਵਸਤਾਂ ਨੂੰ ਭਾਰਤੀ ਮਾਰਕੀਟ ਵਿੱਚ ਆਉਣ ਦੇਣ ਲਈ ਡਿਊਟੀ ਫਰੀ ਅਤੇ ਕੋਟਾ ਫਰੀ ਪਹੁੰਚ ਮਿਲੇ। ਉਨ੍ਹਾਂ ਨੇ ਇਸ ਗੱਲ ਦਾ ਸੁਆਗਤ ਕੀਤਾ ਕਿ ਪਹਿਲੀ ਵਾਰ ਬੰਗਲਾਦੇਸ਼ ਤੋਂ ਭਾਰਤ ਨਿਰਯਾਤ 2019 ਵਿੱਚ ਇੱਕ ਬਿਲੀਅਨ ਡਾਲਰ ਤੋਂ ਪਾਰ ਲੰਘ ਗਿਆ ਹੈ ਅਤੇ ਇਸ ਤਰ੍ਹਾਂ ਇਸ ਵਿੱਚ ਸਾਲ ਦਰ ਸਾਲ 52 % ਦਾ ਵਾਧਾ ਹੋਇਆ ਹੈ।
- ਦੋਹਾਂ ਦੇਸ਼ਾਂ ਵਿੱਚ ਟੈਕਸਟਾਈਲ ਅਤੇ ਪਟਸਨ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਇੱਕ ਕਦਮ ਵਜੋਂ ਪ੍ਰਧਾਨ ਮੰਤਰੀਆਂ ਨੇ ਤਾਕੀਦ ਕੀਤੀ ਕਿ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲਾ ਅਤੇ ਬੰਗਲਾਦੇਸ਼ ਸਰਕਾਰ ਦੇ ਟੈਕਸਟਾਈਲ ਅਤੇ ਪਟਸਨ ਮੰਤਰਾਲਾ ਦਰਮਿਆਨ ਸਹਿਮਤੀ ਪੱਤਰ ਨੂੰ ਜਲਦੀ ਅੰਤਿਮ ਰੂਪ ਦਿੱਤਾ ਜਾਵੇ।
ਸੰਪਰਕ ਵਿੱਚ ਵਾਧਾ - ਸੜਕ, ਪਾਣੀ ਅਤੇ ਅਸਮਾਨ
- ਦੋਹਾਂ ਧਿਰਾਂ ਨੇ ਇਸ ਗੱਲ ਨੂੰ ਮਾਨਤਾ ਦਿੱਤੀ ਕਿ ਹਵਾਈ, ਪਾਣੀ, ਰੇਲ, ਰੋਡ ਦੇ ਰਸਤੇ ਸੰਪਰਕ ਵਿੱਚ ਵਾਧਾ ਕਰਨ ਦੀ ਲੋੜ ਨੂੰ ਮਹਿਸੂਸ ਕੀਤਾ ਅਤੇ ਬੰਗਲਾਦੇਸ਼ ਅਤੇ ਭਾਰਤ ਦੇ ਉੱਤਰ ਪੂਰਬੀ ਰਾਜਾਂ ਅਤੇ ਹੋਰਨਾਂ ਦਰਮਿਆਨ ਆਰਥਿਕ ਸਹਿਯੋਗ ਨੂੰ ਵਧਾਉਣ ਦੇ ਸਾਂਝੇ ਲਾਹੇਵੰਦ ਅਵਸਰ ਪੇਸ ਕਰਦਾ ਹੈ। ਦੋਹਾਂ ਆਗੂਆਂ ਨੇ ਭਾਰਤ ਤੋਂ ਅਤੇ ਭਾਰਤ ਵੱਲ ਵਸਤਾਂ ਦੀ ਆਵਾਜਾਈ, ਵਿਸ਼ੇਸ਼ ਤੌਰ ਤੇ ਉੱਤਰ -ਪੂਰਬੀ ਭਾਰਤ ਤੋਂ ਅਤੇ ਵੱਲ ਵਸਤਾਂ ਦੀ ਆਵਾਜਾਈ ਲਈ ਚਟੋਗ੍ਰਾਮ ਅਤੇ ਮੂਗਲਾ ਬੰਦਰਗਾਹਾਂ ਦੀ ਵਰਤੋਂ ਬਾਰੇ ਸਟੈਂਡਰਡ ਅਪ੍ਰੇਟਿੰਗ ਪ੍ਰਕਿਰਿਆ ਨੂੰ ਅੰਤਮ ਰੂਪ ਦੇਣ ਦਾ ਸੁਆਗਤ ਕੀਤਾ। ਇਸ ਨਾਲ ਦੋਹਾਂ ਅਰਥਵਿਵਸਥਾਵਾਂ ਲਈ ਲਾਹੇਵੰਦ ਸਥਿਤੀ ਪੈਦਾ ਹੋਵੇਗੀ।
- ਦੋਹਾਂ ਆਗੂਆਂ ਨੇ ਅੰਦਰੂਨੀ ਜਲ ਮਾਰਗ ਅਤੇ ਕੋਸਟਲ ਜਹਾਜ਼ਾਂ ਦੇ ਵਪਾਰ ਦੀ ਸਮਰੱਥਾ ਨੂੰ ਵਰਤਣ ’ਤੇ ਜ਼ੋਰ ਦਿੱਤਾ। ਇਸ ਦਿਸ਼ਾ ਵਿੱਚ ਉਨ੍ਹਾਂ ਨੇ ਇਨਲੈਂਡ ਵਾਟਰ ਟ੍ਰਾਂਜ਼ਿਟ ਐਂਡ ਟਰੇਡ ਦੇ ਪ੍ਰੋਟੋਕੋਲ ਅਧੀਨ ਧੂਲੀਆਂ-ਗਡਗਰੀ-ਰਾਜਸ਼ਾਹੀ-ਦੌਲਤਦੀਆ-ਅਰਿਚਾ ਰੂਟ (ਤੋਂ ਅਤੇ ਵੱਲ) ਅਤੇ ਦੌਦਕੰਡੀ-ਸੋਨਾਮੂਰਾ ਰੂਟ (ਤੋਂ ਅਤੇ ਵੱਲ) ਸਬੰਧੀ ਲਏ ਫੈਸਲੇ ਦਾ ਸੁਆਗਤ ਕੀਤਾ।
- ਦੋਹਾਂ ਅਰਥਵਿਵਸਥਾਵਾਂ ਨੂੰ ਇੱਕ ਦੂਜੇ ਦੀਆਂ ਬੰਦਰਗਾਹਾਂ ਦੀ ਵਧੇਰੇ ਵਰਤੋਂ ਤੋਂ ਮਿਲਣ ਵਾਲੇ ਲਾਭਾਂ ਨੂੰ ਧਿਆਨ ਵਿੱਚ ਰੱਖਦਿਆਂ ਦੋਹਾਂ ਧਿਰਾਂ ਨੇ ਲੋੜੀਂਦੀਆਂ ਕਾਰਵਾਈਆਂ ਉੱਤੇ ਵਿਚਾਰ ਵਿੱਚ ਤੇਜ਼ੀ ਲਿਆਉਣ ਬਾਰੇ ਸਹਿਮਤੀ ਪ੍ਰਗਟਾਈ।
- ਕਨੈਕਟਿਵਿਟੀ ਨੂੰ ਆਸਾਨ ਬਣਾਉਣ ਅਤੇ ਯਾਤਰੀਆਂ ਅਤੇ ਵਸਤਾਂ ਦੀ ਦੋਹਾਂ ਦੇਸ਼ਾਂ ਦਰਮਿਆਨ ਆਵਾਜਾਈ ਨੂੰ ਅਸਾਨ ਬਣਾਉਣ ਲਈ ਦੋਵੇਂ ਆਗੂ ਬੀਬੀਆਈਐੱਨ ਮੋਟਰ ਵ੍ਹੀਕਲ ਐਗਰੀਮੈਂਟ ਨੂੰ ਉਨ੍ਹਾਂ ਮੈਂਬਰ ਦੇਸ਼ਾਂ ਦਰਮਿਆਨ ਜਲਦੀ ਲਾਗੂ ਕਰਨ ਲਈ ਸਹਿਮਤ ਹੋਏ, ਜੋ ਕਿ ਇਸ ਲਈ ਚਾਹਵਾਨ ਅਤੇ ਤਿਆਰ ਹਨ ਜਾਂ ਦੁਵੱਲੇ ਭਾਰਤ-ਬੰਗਲਾਦੇਸ਼ ਮੋਟਰ ਵਹੀਕਲ ਐਗਰੀਮੈਂਟ ਲਈ ਕੰਮ ਕਰਨ ਲਈ ਤਿਆਰ ਹਨ, ਜਿਵੇਂ ਵੀ ਉਚਿਤ ਹੋਵੇ।
- ਦੋਹਾਂ ਦੇਸ਼ਾਂ ਦਰਿਮਆਨ ਸੜਕੀ ਸੰਪਰਕ ਨੂੰ ਵਧਾਉਣ ਲਈ, ਦੋਹਾਂ ਆਗੂਆਂ ਨੇ ਢਾਕਾ-ਸਿਲੀਗੁੜੀ ਬਸ ਸੇਵਾ ਸ਼ੁਰੂ ਕੀਤੇ ਜਾਣ ਦੀ ਯੋਜਨਾ ਦਾ ਸੁਆਗਤ ਕੀਤਾ।
- ਦੋਹਾਂ ਆਗੂਆਂ ਨੇ ਢਾਕਾ ਵਿੱਚ ਅਗਸਤ 2019 ਵਿੱਚ ਜਲ ਸੰਸਾਧਨਾਂ ਬਾਰੇ ਦੋਹਾਂ ਦੇਸ਼ਾਂ ਦੇ ਸਕੱਤਰਾਂ ਦਰਮਿਆਨ ਹੋਈ ਚਰਚਾ ਅਤੇ ਉਸ ਤੋਂ ਬਾਅਦ ਗੰਗਾ ਦੇ ਪਾਣੀ ਦੀ ਵਰਤੋਂ ਕਰਨ ਲਈ 1996 ਦੀ ਸੰਧੀ ਅਨੁਸਾਰ ਸਾਂਝੀ ਟੈਕਨੀਕਲ ਕਮੇਟੀ ਕਾਇਮ ਕੀਤੇ ਜਾਣ ਅਤੇ ਨਾਲ ਹੀ ਬੰਗਲਾਦੇਸ਼ ਵਿੱਚ ਗੰਗਾ -ਪਦਮਾ ਬੈਰੇਜ ਪ੍ਰੋਜੈਕਟ ਲਗਾਏ ਜਾਣ ਦਾ ਅਧਿਐਨ ਕਰਵਾਏ ਜਾਣ ਉੱਤੇ ਤਸੱਲੀ ਪ੍ਰਗਟਾਈ, ਤਾਂ ਕਿ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਹੋ ਸਕੇ।
- ਦੋਹਾਂ ਆਗੂਆਂ ਨੇ ਸਾਂਝੇ ਦਰਿਆਈ ਕਮਿਸ਼ਨ ਦੀ ਤਕਨੀਕੀ ਪੱਧਰ ਦੀ ਕਮੇਟੀ ਨੂੰ ਹਦਾਇਤ ਕੀਤੀ ਕਿ ਅੱਪਡੇਟ ਡਾਟਾ ਅਤੇ ਸੂਚਨਾ ਤੇਜ਼ੀ ਨਾਲ ਸਾਂਝੀ ਕੀਤੀ ਜਾਵੇ ਅਤੇ ਛੇ ਦਰਿਆਵਾਂ ਜਿਵੇਂ ਕਿ ਮਨੂ, ਮੂਹੁਰੀ, ਖੋਵਈ, ਗੁਮਤੀ, ਧਾਰਲਾ ਅਤੇ ਦੂਧਕੁਮਾਰ ਦੇ ਪਾਣੀ ਦੇ ਅੰਤਰਿਮ ਸ਼ੇਅਰਿੰਗ ਸਮਝੌਤੇ ਲਈ ਸਾਂਝਾ ਢਾਂਚਾ ਤਿਆਰ ਕੀਤਾ ਜਾਵੇ ਅਤੇ ਫੇਨੀ ਦਰਿਆ ਦੇ ਪਾਣੀ ਦੀ ਅੰਤਰਿਮ ਵੰਡ ਲਈ ਵੀ ਇੱਕ ਅੰਤਰਿਮ ਢਾਂਚਾ ਬਣਾਇਆ ਜਾਵੇ।
- ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਕਿਹਾ ਕਿ ਬੰਗਲਾਦੇਸ਼ ਦੇ ਲੋਕ ਤੀਸਤਾ ਦਰਿਆ ਦੇ ਪਾਣੀ ਦੀ ਵੰਡ ਬਾਰੇ 2011 ਨੂੰ ਦੋਹਾਂ ਸਰਕਾਰਾਂ ਦਰਮਿਆਨ ਹੋਈ ਸਹਿਮਤੀ ਨੂੰ ਜਲਦੀ ਤੋਂ ਜਲਦੀ ਲਾਗੂ ਹੋਇਆ ਵੇਖਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਭਾਈਵਾਲਾਂ ਨਾਲ ਮਿਲ ਕੇ ਸਮਝੌਤੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਉਸ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ।
- ਦੋਹਾਂ ਆਗੂਆਂ ਨੇ ਢਾਕਾ ਵਿੱਚ ਜਲ ਸੰਸਾਧਨਾਂ ਬਾਰੇ ਸਕੱਤਰ ਪੱਧਰ ਦੀ ਮੀਟਿੰਗ ਵਿੱਚ ਲਏ ਗਏ ਉਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਕਿ ਫੈਨੀ ਦਰਿਆ ਤੋਂ 1.82 ਕਿਊਸਿਕ ਪਾਣੀ ਤ੍ਰਿਪੁਰਾ ਦੇ ਸਬਰੂਮ ਕਸਬੇ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦੇ ਤੌਰ ਤੇ ਮੁਹੱਈਆ ਕਰਵਾਇਆ ਜਾਵੇ।
- ਦੋਹਾਂ ਆਗੂਆਂ ਨੇ ਇਸ ਗੱਲ ਨੂੰ ਮਾਨਤਾ ਦਿੱਤੀ ਕਿ ਦੋਹਾਂ ਦੇਸ਼ਾਂ ਦਰਮਿਆਨ ਰੇਲਵੇ ਖੇਤਰ ਵਿੱਚ ਸਹਿਯੋਗ ਬਾਰੇ ਕਾਫੀ ਸੰਭਾਵਨਾ ਮੌਜੂਦ ਹੈ। ਉਨ੍ਹਾਂ ਤਸੱਲੀ ਨਾਲ ਨੋਟ ਕੀਤਾ ਕਿ ਦੋਹਾਂ ਦੇਸ਼ਾਂ ਦੇ ਰੇਲਵੇ ਮੰਤਰੀਆਂ ਦਰਮਿਆਨ ਅਗਸਤ, 2019 ਵਿੱਚ ਹੋਈ ਗੱਲਬਾਤ ਕਾਫੀ ਉਸਾਰੂ ਰਹੀ।
- ਦੋਹਾਂ ਆਗੂਆਂ ਨੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਪਰਕ ਨੂੰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇੱਕ ਕਦਮ ਅੱਗੇ ਵਧਾਉਂਦੇ ਹੋਏ ਦੋਹਾਂ ਪ੍ਰਧਾਨ ਮੰਤਰੀਆਂ ਨੇ ਮੈਤਰੀ ਐਕਸਪ੍ਰੈੱਸ ਦੇ ਫੇਰੇ ਹਫ਼ਤੇ ਵਿੱਚ 4 ਤੋਂ ਵਧਾ ਕੇ 5 ਕਰਨ ਅਤੇ ਬੰਧਨ ਐਕਸਪ੍ਰੈੱਸ ਦੇ ਫੇਰੇ 1 ਤੋਂ ਵਧਾ ਕੇ 2 ਕਰਨ ਦਾ ਸੁਆਗਤ ਕੀਤਾ।
- ਦੋਹਾਂ ਆਗੂਆਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਕਿ ਭਾਰਤ ਤੋਂ ਬੰਗਲਾਦੇਸ਼ ਨੂੰ ਰੇਲਵੇ ਰੋਲਿੰਗ ਸਟਾਕ ਦੀ ਸਪਲਾਈ ਕਰਨ ਦੀਆਂ ਕਾਰਵਾਈਆਂ ਵਿੱਚ ਤੇਜ਼ੀ ਲਿਆਉਣ ਅਤੇ ਬੰਗਲਾਦੇਸ਼ ਦੇ ਸੈਦਪੁਰ ਵਰਕਸ਼ਾਪ ਦੇ ਆਧੁਨਿਕੀਕਰਨ ਲਈ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।
- ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਕਿ ਉਹ ਬੰਗਲਾਦੇਸ਼ ਨੂੰ ਗਰਾਂਟ ਦੇ ਅਧਾਰ ’ਤੇ ਚੌੜੀ ਪਟੜੀ ਵਾਲੇ ਅਤੇ ਮੀਟਰ ਗੇਜ ਵਾਲੇ ਇੰਜਨ ਸਪਲਾਈ ਕਰਨ ਬਾਰੇ ਵਿਚਾਰ ਕਰ ਰਹੇ ਹਨ। ਇਸ ਨਾਲ ਦੋਹਾਂ ਦੇਸ਼ਾਂ ਦੇ ਵਪਾਰ ਵਿੱਚ ਵਾਧਾ ਹੋ ਸਕੇਗਾ।
- ਦੋਹਾਂ ਆਗੂਆਂ ਨੇ ਹਵਾਈ ਸੇਵਾਵਾਂ ਵਿੱਚ ਸਮਰੱਥਾ ਇਖ਼ਤਿਆਰ, 2019 ਦੀਆਂ ਗਰਮੀਆਂ ਤੋਂ 61 ਸੇਵਾਵਾਂ ਪ੍ਰਤੀ ਹਫ਼ਤਾ ਤੋਂ ਵਧਾ ਕੇ 91 ਸੇਵਾਵਾਂ ਅਤੇ 2020 ਦੀਆਂ ਸਰਦੀਆਂ ਤੋਂ 120 ਸੇਵਾਵਾਂ ਪ੍ਰਤੀ ਹਫ਼ਤੇ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ।
ਰੱਖਿਆ ਸਹਿਯੋਗ ਵਿੱਚ ਵਾਧਾ
- ਦੋਹਾਂ ਆਗੂਆਂ ਨੇ ਇਸ ਗੱਲ ਨੂੰ ਮੰਨਿਆ ਕਿ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਹੋਰ ਵਧਾਏ ਜਾਣ ਦੀ ਲੋੜ ਹੈ ਤਾਂ ਕਿ ਇੱਕ ਸੰਗਠਤ ਅਤੇ ਸੁਰੱਖਿਅਤ ਗੁਆਂਢ ਬਣ ਸਕੇ। ਅਜਿਹਾ ਦਸੰਬਰ 1971 ਦੀ ਬੰਗਲਾਦੇਸ਼ ਦੀ ਅਜ਼ਾਦੀ ਦੀ ਵਿਸ਼ਾਲ ਜੰਗ ਦੌਰਾਨ ਬਲਾਂ ਦੀ ਸਾਝੀ ਕਾਰਵੀ ਤੋਂ ਉਨਾਂ ਦੇ ਦੋਹਾਂ ਦੇਸ਼ਾਂ ਦਰਮਿਆਨ ਹੋਏ ਸਹਿਯੋਗ ਦੇ ਇਤਿਹਾਸ ਨੂੰ ਦੇਖਦੇ ਹੋਏ ਸੰਭਵ ਹੈ।
- ਦੋਹਾਂ ਪ੍ਰਧਾਨ ਮੰਤਰੀਆਂ ਨੇ ਸਮੁੰਦਰੀ ਸੁਰੱਖਿਆ ਭਾਈਵਾਲੀ ਨੂੰ ਹੋਰ ਵਿਕਸਤ ਕਰਨ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦਾ ਸੁਆਗਤ ਕੀਤਾ ਅਤੇ ਬੰਗਲਾਦੇਸ਼ ਵਿੱਚ ਤਟੀ ਨਿਗਰਾਨੀ ਰਡਾਰ ਸਿਸਟਮ ਸਥਾਪਤ ਕਰਨ ਬਾਰੇ ਸਹਿਮਤੀ ਪੱਤਰ ਨੂੰ ਤਿਆਰ ਕਰਨ ਵਿੱਚ ਹੋ ਰਹੀ ਪ੍ਰਗਤੀ ਨੂੰ ਨੋਟ ਕੀਤਾ।
- ਦੋਹਾਂ ਆਗੂਆਂ ਨੇ ਭਾਰਤ ਵੱਲੋਂ ਬੰਗਲਾਦੇਸ਼ ਨੂੰ 500 ਮਿਲੀਅਨ ਅਮਰੀਕੀ ਡਾਲਰ ਦੀ ਡਿਫੈਂਸ ਲਾਈਨ ਆਵ੍ ਕ੍ਰੈਡਿਟ ਦੇਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਬਾਰੇ ਸਹਿਮਤੀ ਪ੍ਰਗਟਾਈ। ਇਸ ਨੂੰ ਲਾਗੂ ਕਰਨ ਸਬੰਧੀ ਪ੍ਰਬੰਧਾਂ ਨੂੰ ਅਪ੍ਰੈਲ, 2019 ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ।
ਵਿਕਾਸ ਸਹਿਯੋਗ ਵਿੱਚ ਮਜ਼ਬੂਤੀ ਲਿਆਉਣਾ
- ਪ੍ਰਧਾਨ ਮੰਤਰੀ ਹਸੀਨਾ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਕਿ ਉਹ ਬੰਗਲਾਦੇਸ਼ ਵਿੱਚ ਉੱਚ ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਪ੍ਰੋਜੈਕਟਾਂ (ਐੱਚਆਈਸੀਡੀਪੀਜ਼) ਨੂੰ ਗ੍ਰਾਂਟ ਇਨ ਏਡ ਪ੍ਰੋਜੈਕਟਸ ਵਜੋਂ ਹੱਥ ਵਿੱਚ ਲੈ ਰਹੀ ਹੈ। ਅਜਿਹਾ ਬੰਗਲਾਦੇਸ਼ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਯੋਗਦਾਨ ਵਜੋਂ ਕੀਤਾ ਜਾ ਰਿਹਾ ਹੈ।
- ਦੋਹਾਂ ਪ੍ਰਧਾਨ ਮੰਤਰੀਆਂ ਨੇ ਤਿੰਨ ਲਾਈਨਜ਼ ਆਵ੍ ਕ੍ਰੈਡਿਟ ਦੀ ਵਰਤੋਂ ਵਿੱਚ ਹੋ ਰਹੀ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ ਅਤੇ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ 3 ਐੱਲਓਸੀਜ਼ ਨੂੰ ਲਾਗੂ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ।
- ਦੋਹਾਂ ਧਿਰਾਂ ਨੇ ਭਾਰਤ ਸਰਕਾਰ ਦੇ ਐੱਲਓਸੀਜ਼ ਨੂੰ ਬੰਗਲਾਦੇਸ਼ ਤੱਕ ਵਧਾਉਣ ਲਈ ਇੱਕ ਰੂਪ ਰੇਖਾ ਸਮਝੌਤਾ ਕੀਤੇ ਜਾਣ ਉੱਤੇ ਤਸੱਲੀ ਪ੍ਰਗਟਾਈ ਤਾਂ ਕਿ ਢਾਕਾ ਵਿੱਚ ਭਾਰਤ ਦੇ ਐਗਜ਼ਿਮ ਬੈਂਕ ਦੇ ਪ੍ਰਤੀਨਿਧੀ ਨੁਮਾਇੰਦਾ ਦਫ਼ਤਰ ਦੇ ਕੰਮ ਵਿੱਚ ਸਹੂਲਤ ਮਿਲ ਸਕੇ।
- ਦੋਹਾਂ ਆਗੂਆਂ ਨੇ ਵੀਡੀਓ ਲਿੰਕ ਰਾਹੀਂ 3 ਦੁਵੱਲੇ ਵਿਕਾਸ ਭਾਈਵਾਲ ਪ੍ਰੋਜੈਕਟਾਂ ਦਾ 5 ਅਕਤੂਬਰ ਨੂੰ ਉਦਘਾਟਨ ਵੀ ਕੀਤਾ। ਇਹ ਪ੍ਰੋਜੈਕਟ ਹਨ -
-
-
- ਬੰਗਲਾਦੇਸ਼ ਤੋਂ ਵੱਡੇ ਪੱਧਰ ਉੱਤੇ ਐੱਲਪੀਜੀ ਦੀ ਦਰਾਮਦ।
-
-
- ਰਾਮਾਕ੍ਰਿਸ਼ਨ ਮਿਸ਼ਨ ਢਾਕਾ ਵਿਖੇ ਵਿਵੇਕਾਨੰਦ ਭਵਨ (ਵਿਦਿਆਰਥੀ ਹੋਸਟਲ) ਦਾ ਉਦਘਾਟਨ।
-
-
- ਇੰਸਟੀਟਿਊਸ਼ਨ ਆਵ੍ ਡਿਪਲੋਮਾ ਇੰਜੀਨੀਅਰਸ ਬੰਗਲਾਦੇਸ਼ (ਆਈਡੀਈਬੀ), ਖੁਲਨਾ ਵਿਖੇ ਬੰਗਲਾਦੇਸ਼ -ਇੰਡੀਆ ਪ੍ਰੋਫੈਸ਼ਨਲ ਸਕਿੱਲ ਡਿਵੈਲਪਮੈਂਟ ਇੰਸਟੀਟਿਊਟ (ਬਿਪਸਡੀ) ਦਾ ਉਦਘਾਟਨ।
- ਦੋਹਾਂ ਧਿਰਾਂ ਨੇ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰਸ਼ਾਹੀ ਦੀ ਸਮਰੱਥਾ ਵਧਾਉਣ ਵਿੱਚ ਚੱਲ ਰਹੇ ਦੁਵੱਲੇ ਸਹਿਯੋਗ ਉੱਤੇ ਤਸੱਲੀ ਪ੍ਰਗਟਾਈ। ਭਾਰਤ ਸਰਕਾਰ ਨੇ ਜੋ ਸ਼ਾਸਤਰਾ ਦੀ ਸਾਂਝੀ ਵਿਰਾਸਤ ਦਿੱਤੀ ਹੈ ਉਹ ਨੇੜਲੇ ਭਵਿੱਖ ਵਿੱਚ ਬੰਗਲਾਦੇਸ਼ ਦੇ ਜੁਡੀਸ਼ੀਅਲ ਅਫਸਰਾਂ ਦੇ ਟ੍ਰੇਨਿੰਗ ਪ੍ਰੋਗਰਾਮਾਂ ਦੀ ਗਿਣਤੀ ਵਧਾਉਣ ਵਿੱਚ ਸਹਾਈ ਹੋਵੇਗੀ।
ਸਰਹੱਦ ਪਾਰਲਾ ਊਰਜਾ ਸਹਿਯੋਗ
- ਦੋਹਾਂ ਪ੍ਰਧਾਨ ਮੰਤਰੀਆਂ ਨੇ ਬੰਗਲਾਦੇਸ਼ ਤੋਂ ਤ੍ਰਿਪੁਰਾ ਨੂੰ ਵੱਡੇ ਪੱਧਰ ਤੇ ਐੱਲਪੀਜੀ ਪ੍ਰਦਾਨ ਕਰਨ ਦੇ ਇੱਕ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਕੰਮ ਲਈ ਬੰਗਲਾਦੇਸ਼ ਦੇ ਟਰੱਕਾਂ ਦੀ ਮਦਦ ਲਈ ਜਾਇਆ ਕਰੇਗੀ ਅਤੇ ਆਸ ਹੈ ਕਿ ਅਜਿਹੇ ਊਰਜਾ ਪ੍ਰੋਜੈਕਟਾਂ ਨਾਲ ਸਰਹੱਦ ਪਾਰ ਦੇ ਊਰਜਾ ਵਪਾਰ ਵਿੱਚ ਵਾਧਾ ਹੋਵੇਗਾ।
- ਦੋਹਾਂ ਧਿਰਾਂ ਨੇ ਬਿਜਲੀ ਖੇਤਰ ਵਿੱਚ ਭਾਰਤ-ਬੰਗਲਾਦੇਸ਼ ਸਹਿਯੋਗ ਬਾਰੇ 17ਵੀਂ ਜੇਐੱਸਸੀ ਦੀ ਢਾਕਾ ਵਿੱਚ ਹੋਈ ਮੀਟਿੰਗ ਵਿੱਚ ਹੋਏ ਸਮਝੌਤੇ ਦਾ ਸੁਆਗਤ ਕੀਤਾ। ਇਸ ਸਮਝੌਤੇ ਤਹਿਤ ਕਟਿਹਾਰ (ਭਾਰਤ), ਪ੍ਰਬੋਤੀਪੁਰ (ਬੰਗਲਾਦੇਸ਼) ਅਤੇ ਬੋਰਨਗਰ (ਭਾਰਤ) ਦਰਮਿਆਨ 765 ਕੇਵੀ ਡਬਲ ਸਰਕਟ ਸਰਹੱਦ ਪਾਰਲਾ ਬਿਜਲੀ ਇੰਟਰ-ਕੁਨੈਕਸ਼ਨ ਵਿਕਸਤ ਕੀਤਾ ਜਾਵੇਗਾ ਜਦਕਿ ਇਸ ਦੇ ਸਮਝੌਤੇ ਲਈ ਕਾਰਵਾਈਆਂ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ। ਦੋਹਾਂ ਆਗੂਆਂ ਨੇ ਨੋਟ ਕੀਤਾ ਕਿ ਇਸ ਅਤਿਰਿਕਤ ਸਮਰੱਥਾ ਨਾਲ ਅੰਤਰ-ਖੇਤਰੀ ਬਿਜਲੀ ਵਪਾਰ ਵਿੱਚ ਵਾਧਾ ਹੋਵੇਗਾ ਜਿਸ ਨਾਲ ਭਾਰਤ, ਨੇਪਾਲ ਅਤੇ ਭੂਟਾਨ ਵਿੱਚ ਮੁਕਾਬਲਤਨ ਸਸਤੀ ਬਿਜਲੀ ਪੈਦਾ ਹੋ ਸਕੇਗੀ।
ਵਿੱਦਿਆ ਅਤੇ ਯੁਵਾ ਆਦਾਨ ਪ੍ਰਦਾਨ
- ਦੋਹਾਂ ਧਿਰਾਂ ਨੇ ਭਵਿੱਖ ਦੇ ਨਿਵੇਸ਼ ਲਈ ਦੋਹਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਵਿੱਚ ਵਾਧੇ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਨੌਜਵਾਨ ਮਾਮਲਿਆਂ ਵਿੱਚ ਸਹਿਯੋਗ ਬਾਰੇ ਇੱਕ ਸਹਿਮਤੀ ਪੱਤਰ ਉੱਤੇ ਦਸਤਖਤਾਂ ਦਾ ਜ਼ਿਕਰ ਕੀਤਾ ਦੋਹਾਂ ਆਗੂਆਂ ਨੇ ਨੇ ਮੰਨਿਆ ਕਿ ਬੰਗਲਾਦੇਸ਼ ਲਈ ਢੁੱਕਵਾਂ ਇੱਕ ਸੰਗਠਿਤ ਟ੍ਰੇਨਿੰਗ ਪ੍ਰੋਗਰਾਮ ਵਧੇਰੇ ਉਤਪਾਦਕ ਹੋ ਸਕਦਾ ਹੈ।
- ਦੋਹਾਂ ਆਗੂਆਂ ਨੇ ਦੋਹਾਂ ਦੇਸ਼ਾਂ ਦੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿੱਦਿਅਕ ਸਹਿਯੋਗ ਬਾਰੇ ਸਾਂਝੀ ਮਾਨਤਾ ਬਾਰੇ ਜਲਦੀ ਹੀ ਇੱਕ ਸਹਿਮਤੀ ਪੱਤਰ ਉੱਤੇ ਦਸਤਖਤ ਕੀਤੇ ਜਾਣ।
ਸਭਿਆਚਾਰਕ ਸਹਿਯੋਗ-ਮਹਾਤਮਾ ਗਾਂਧੀ ਦੀ 150 ਵੇਂ ਜਨਮ ਦਿਵਸ (2019), ਬੰਗ ਬੰਧੂ ਦਾ 100ਵਾਂ ਜਨਮ ਦਿਵਸ (2020) ਅਤੇ ਬੰਗਲਾਦੇਸ਼ ਦੀ ਅਜ਼ਾਦੀ ਦੀ ਜੰਗ ਦੇ 50 ਸਾਲ ਪੂਰੇ ਹੋਣ ਹੋਣ ਉੱਤੇ
- ਦੋਹਾਂ ਆਗੂਆਂ ਨੇ ਇਨ੍ਹਾਂ ਅਹਿਮ ਸਮਾਰੋਹਾਂ ਨੂੰ ਮਨਾਉਣ ਲਈ ਆਪਸ ਵਿੱਚ ਸਹਿਯੋਗ ਵਧਾਉਣ ਉੱਤੇ ਜ਼ੋਰ ਦਿੱਤਾ। ਇਨ੍ਹਾਂ ਵਿੱਚ ਬੰਗ ਬੰਧੂ ਸ਼ੇਖ ਮੁਜੀਬ ਉਰ ਰਹਿਮਾਨ ਦਾ 2020 ਵਿੱਚ ਆਉਣ ਵਾਲੀ ਜਨਮ ਸ਼ਤਾਬਦੀ ਅਤੇ ਬੰਗਲਾਦੇਸ਼ ਦੀ ਅਜ਼ਾਦੀ ਦਾ 50ਵਾਂ ਸਮਾਰੋਹ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਭਾਰਤ-ਬੰਗਲਾਦੇਸ਼ ਦੁਵੱਲੇ ਡਿਪਲੋਮੈਟਿਕ ਸਹਿਯੋਗ ਸ਼ੁਰੂ ਹੋਣ ਦਾ ਵਰ੍ਹਾ 2021 ਵਿੱਚ ਮਨਾਇਆ ਜਾ ਰਿਹਾ ਹੈ। ਇਨ੍ਹਾਂ ਦੋ ਇਤਿਹਾਸਿਕ ਪ੍ਰੋਗਰਾਮਾਂ ਨੂੰ ਮਨਾਉਣ ਲਈ ਦੋਹਾਂ ਆਗੂਆਂ ਨੇ ਦੋਹਾਂ ਦੇਸ਼ਾਂ ਵਿੱਚ ਸੱਭਿਆਚਾਰਕ ਅਦਾਨ-ਪ੍ਰਦਾਨ ਵਧਾਉਣ ਬਾਰੇ ਸਹਿਮਤੀ ਪ੍ਰਗਟਾਈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਸ ਪ੍ਰਸਤਾਵ ਲਈ ਧੰਨਵਾਦ ਕੀਤਾ ਕਿ ਬੰਗਲਾਦੇਸ਼ ਵਿੱਚ ਭਾਰਤ ਦਾ ਇੱਕ ਸਮਾਰੋਹ 2019-20 ਦੌਰਾਨ ਦੋਹਾਂ ਦੇਸ਼ਾਂ ਲਈ ਸੁਖਾਲੀਆਂ ਤਰੀਕਾਂ ਉੱਤੇ ਮਨਾਇਆ ਜਾਵੇ।
- ਦੋਹਾਂ ਪ੍ਰਧਾਨ ਮੰਤਰੀਆਂ ਨੇ ਇਸ ਦੌਰੇ ਦੌਰਾਨ ਸੱਭਿਆਚਾਰਕ ਅਦਾਨ ਪ੍ਰਦਾਨ ਵਟਾਂਦਰਾ ਪ੍ਰੋਗਰਾਮ ਬਾਰੇ ਸਹਿਮਤੀ ਪੱਤਰ ਨੂੰ ਨਵਿਆਏ ਜਾਣ ਦਾ ਸੁਆਗਤ ਕੀਤਾ।
- ਦੋਹਾਂ ਪ੍ਰਧਾਨ ਮੰਤਰੀਆਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐੱਨਐੱਫਡੀਸੀ ਅਤੇ ਬੀਐੱਫਡੀਸੀ ਦਰਮਿਆਨ ਬੰਗ ਬੰਧੂ ਸ਼ੇਖ ਮੁਜੀਬ ਉਰ ਰਹਿਮਾਨ ਬਾਰੇ ਇੱਕ ਫੀਚਰ ਫਿਲਮ ਮਿਲ ਕੇ ਬਣਾਉਣ ਬਾਰੇ ਸਮਝੌਤੇ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਇਹ ਫਿਲਮ 2020 ਵਿੱਚ ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਰੋਹ ਦੇ ਸਬੰਧ ਵਿੱਚ ਤਿਆਰ ਕੀਤੀ ਜਾਣੀ ਹੈ।
- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਦੀ ਸਰਕਾਰ ਦਾ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਦੇ ਮੌਕੇ ਉੱਤੇ ਡਾਕ ਟਿਕਟ ਜਾਰੀ ਕਰਨ ਦੇ ਫੈਸਲੇ ਉੱਤੇ ਧੰਨਵਾਦ ਕੀਤਾ। ਮਹਾਤਮਾ ਗਾਂਧੀ ਵਿਸ਼ਵ ਭਰ ਵਿੱਚ ਬਸਤੀਵਾਦ ਅਤੇ ਨਾ-ਬਰਾਬਰੀ ਵਿਰੁੱਧ ਆਪਣੇ ਸੰਘਰਸ਼ ਲਈ ਜਾਣੇ ਜਾਂਦੇ ਹਨ।
- ਦੋਹਾਂ ਆਗੂਆਂ ਨੇ ਨੈਸ਼ਨਲ ਮਿਊਜ਼ੀਅਮ (ਭਾਰਤ) ਅਤੇ ਬੰਗਬੰਧੂ ਮਿਊਜ਼ੀਅਮ (ਬੰਗਲਾਦੇਸ਼) ਦਰਮਿਆਨ ਸਹਿਯੋਗ ਬਾਰੇ ਇੱਕ ਸਹਿਮਤੀ ਪੱਤਰ ਬਾਰੇ ਸਹਿਮਤੀ ਪ੍ਰਗਟਾਈ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਹਿਮਤੀ ਪੱਤਰ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਣ ।
ਨਿਆਂਮਾਰ ਦੇ ਰਾਖੀਨ(Rakhine) ਰਾਜ ਤੋਂ ਵਿਸਥਾਪਿਤ ਲੋਕ
- ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੀ ਇਸ ਦਰਿਆਦਿਲੀ ਦੀ ਪ੍ਰਸ਼ੰਸਾ ਕੀਤੀ ਕਿ ਮਯਾਂਮਾਰ ਦੇ ਰਾਖੀਨ ਰਾਜ ਵਿਚੋਂ ਉਜਾੜੇ ਲੋਕਾਂ ਨੂੰ ਉਹ ਪਨਾਹ ਦੇਣ ਤੋਂ ਇਲਾਵਾ ਮਾਨਵਵਾਦੀ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ। ਭਾਰਤ ਬੰਗਲਾਦੇਸ਼ ਦੇ ਇਨ੍ਹਾਂ ਮਾਨਵਵਾਦੀ ਯਤਨਾਂ ਵਿੱਚ ਆਪਣਾ ਹਿੱਸਾ ਸਪਲਾਈ ਕਰੇਗਾ ਜੋ ਕਿ ਕੋਕਸ ਬਾਜ਼ਾਰ ਦੇ ਆਰਜ਼ੀ ਰੋਹਿੰਗਿਆ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਲਈ ਹੋਵੇਗਾ। ਇਸ ਸਹਾਇਤਾ ਵਿੱਚ ਟੈਂਟ, ਸਹਾਇਤਾ ਅਤੇ ਬਚਾਅ ਸਮਗਰੀ ਤੋਂ ਇਲਾਵਾ 1000 ਸਿਲਾਈ ਮਸ਼ੀਨਾਂ ਉਨ੍ਹਾਂ ਵਿਸਥਾਪਿਤ ਔਰਤਾਂ ਦੇ ਮੁਹਾਰਤ ਵਿਕਾਸ ਲਈ ਹੋਣਗੀਆਂ। ਇਸ ਤੋਂ ਇਲਾਵਾ ਭਾਰਤ ਨੇ ਪਹਿਲਾ ਪ੍ਰੋਜੈਕਟ ਮੁਕੰਮਲ ਕਰ ਲਿਆ ਹੈ ਜਿਸ ਅਧੀਨ ਮਯਾਂਮਾਰ ਦੇ ਰਾਖੀਨ ਰਾਜ ਵਿੱਚ 250 ਮਕਾਨ ਇਨ੍ਹਾਂ ਲੋਕਾਂ ਲਈ ਤਿਆਰ ਕਰ ਲਏ ਗਏ ਹਨ ਅਤੇ ਹੁਣ ਉਸ ਇਲਾਕੇ ਵਿੱਚ ਸਮਾਜਿਕ ਆਰਥਿਕ ਵਿਕਾਸ ਪ੍ਰੋਜੈਕਟਾਂ ਦਾ ਇੱਕ ਹੋਰ ਸੈੱਟ ਤਿਆਰ ਕੀਤਾ ਜਾ ਰਿਹਾ ਹੈ।
- ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੰਗਲਾਦੇਸ਼ ਸਰਕਾਰ ਵੱਲੋਂ ਭਾਰਤ ਸਰਕਾਰ ਦਾ ਇਸ ਤਰ੍ਹਾਂ ਦੀ ਮਾਨਵਵਾਦੀ ਸਹਾਇਤਾ ਸਤੰਬਰ, 2017 ਤੋਂ ਹੀ ਮੁਹੱਈਆ ਕਰਵਾਏ ਜਾਣ ਦਾ ਧੰਨਵਾਦ ਕੀਤਾ। ਇਹ ਸਹਾਇਤਾ ਮਿਆਂਮਾਰ ਤੋਂ ਵਿਸਥਾਪਿਤ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਦੋਹਾਂ ਪ੍ਰਧਾਨ ਮੰਤਰੀਆਂ ਨੇ ਮਯਾਂਮਾਰ ਦੇ ਰਾਖੀਨ ਰਾਜ ਦੇ ਇਨ੍ਹਾਂ ਵਿਸਥਾਪਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਮੁੜ ਵਸਾਉਣ ਲਈ ਸੁਰੱਖਿਅਤ, ਤੇਜ਼ ਅਤੇ ਟਿਕਾਊ ਯਤਨ ਕਰਨ ਬਾਰੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਵਾਪਸੀ ਯਕੀਨੀ ਬਣਾਉਣ ਲਈ ਜ਼ੋਰਦਾਰ ਯਤਨ ਕੀਤੇ ਜਾਣ ਬਾਰੇ ਸਹਿਮਤੀ ਜਤਾਈ।
ਖੇਤਰ ਅਤੇ ਵਿਸ਼ਵ ਵਿੱਚ ਭਾਗੀਦਾਰ
- ਦੋਹਾਂ ਪ੍ਰਧਾਨ ਮੰਤਰੀਆਂ ਨੇ ਆਪਣੇ ਇਸ ਵਾਅਦੇ ਨੂੰ ਦੁਹਰਾਇਆ ਕਿ ਉਹ ਸੰਯੁਕਤ ਰਾਸ਼ਟਰ ਅਤੇ ਹੋਰ ਬਹੁ-ਪੱਖੀ ਸੰਗਠਨਾਂ ਵਿੱਚ ਮਿਲ ਕੇ ਕੰਮ ਕਰਨਗੇ। ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਅੰਤਰਰਾਸ਼ਟਰੀ ਖੇਤਰ ਅਤੇ ਹੋਰ ਥਾਵਾਂ ਉੱਤੇ ਮਿਲ ਕੇ ਯਤਨਸ਼ੀਲ ਰਹਿਣਗੇ। ਉਨ੍ਹਾਂ ਵਿਕਸਤ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਏਜੰਡਾ 2030 ਵਿੱਚ ਦਰਸਾਏ ਏਜੰਡੇ ਲਈ ਆਪਣੇ ਵਾਅਦਿਆਂ ਨੂੰ ਪੂਰਾ ਕਰਨ।
- ਦੋਵੇਂ ਆਗੂਆਂ ਨੇ ਕਿਹਾ ਕਿ ਖੇਤਰੀ ਅਤੇ ਉਪ-ਖੇਤਰੀ ਸਹਿਯੋਗ ਦੋਹਾਂ ਦੇਸ਼ਾਂ ਦੇ ਪਹਿਲ ਵਾਲੇ ਖੇਤਰਾਂ ਵਿੱਚ ਸ਼ਾਮਲ ਹਨ। ਇਸ ਟੀਚੇ ਦੀ ਪ੍ਰਾਪਤੀ ਲਈ ਉਹ ਬਿਮਸਟੈੱਕ ਦੀਆਂ ਸਰਗਰਮੀਆਂ ਨੂੰ ਨਿਯਮਬੱਧ ਕਰਨ ਲਈ ਸਹਿਮਤ ਹੋਏ ਤਾਂ ਕਿ ਇਸ ਨੂੰ ਉਪ-ਖੇਤਰੀ ਸਹਿਯੋਗ ਦੇ ਇੱਕ ਪ੍ਰਭਾਵਸ਼ਾਲੀ ਵਾਹਨ ਵਜੋਂ ਵਰਤਿਆ ਜਾਵੇ ਅਤੇ ਸਾਰੇ ਮੈਂਬਰ ਦੇਸ਼ਾਂ ਲਈ ਸਮੂਹਕ ਖੁਸ਼ਹਾਲੀ ਦੇ ਟੀਚੇ ਨੂੰ ਹਾਸਿਲ ਕੀਤਾ ਜਾ ਸਕੇ।
- ਇਸ ਦੌਰੇ ਦੌਰਾਨ ਹੇਠ ਲਿਖੇ ਦੁਵੱਲੇ ਦਸਤਾਵੇਜ਼ਾਂ ਉੱਤੇ ਦਸਤਖ਼ਤ ਕੀਤੇ ਗਏ, ਉਨ੍ਹਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ, ਉਨ੍ਹਾਂ ਨੂੰ ਅਪਣਾਇਆ ਗਿਆ ਅਤੇ ਇੱਕ ਦੂਜੇ ਨੂੰ ਸੌਂਪਿਆ ਗਿਆ -
-
- ਕੋਸਟਲ ਸਰਵੀਲੈਂਸ ਸਿਸਟਮ ਪ੍ਰਦਾਨ ਕਰਨ ਲਈ ਸਹਿਮਤੀ ਪੱਤਰ।
-
- ਭਾਰਤ ਤੋਂ ਵਸਤਾਂ ਦੇ ਆਉਣ-ਜਾਣ ਲਈ ਚਟੋਗ੍ਰਾਮ ਅਤੇ ਮੂਗਲਾ ਬੰਦਰਗਾਹਾਂ ਦੀ ਵਰਤੋਂ ਲਈ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜਰ (ਐੱਸਓਪੀ)।
-
- ਫੇਨੀ ਦਰਿਆ ਤੋਂ 1.82 ਕਿਊਸਿਕ ਪਾਣੀ ਭਾਰਤ ਨੂੰ ਤ੍ਰਿਪੁਰਾ ਦੇ ਸਬਰੂਮ ਕਸਬੇ ਵਿੱਚ ਪੀਣ ਵਾਲੇ ਪਾਣੀ ਵਜੋਂ ਸਪਲਾਈ ਕਰਨ ਲਈ ਸਹਿਮਤੀ ਪੱਤਰ।
-
- ਭਾਰਤ ਤੋਂ ਬੰਗਲਾਦੇਸ਼ ਨੂੰ ਲਾਈਨਜ਼ ਆਵ੍ ਕ੍ਰੈਡਿਟ (ਐੱਲਓਸੀਜ਼) ਨੂੰ ਲਾਗੂ ਕਰਨ ਲਈ ਸਮਝੌਤਾ।
-
- ਯੂਨੀਵਰਸਿਟੀ ਆਵ੍ ਹੈਦਰਾਬਾਦ ਅਤੇ ਯੂਨੀਵਰਸਿਟੀ ਆਵ੍ ਢਾਕਾ ਦਰਮਿਆਨ ਸਹਿਮਤੀ ਪੱਤਰ।
-
- ਸੱਭਿਆਚਾਰਕ ਅਦਾਨ- ਪ੍ਰਦਾਨ ਪ੍ਰੋਗਰਾਮ ਨੂੰ ਨਵਿਆਉਣਾ।
-
- ਯੁਵਾ ਮਾਮਲਿਆਂ ਦੇ ਸਹਿਯੋਗ ਬਾਰੇ ਸਹਿਮਤੀ ਪੱਤਰ।
- ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਚੇਨਈ ਵਿੱਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦਾ ਦਫਤਰ ਖੋਲ੍ਹਣ ਬਾਰੇ ਮੰਨਣ ਲਈ ਧੰਨਵਾਦ ਕੀਤਾ।
ਉੱਚ ਪੱਧਰੀ ਦੌਰਿਆਂ ਰਾਹੀਂ ਨਿਰੰਤਰ ਗਤੀਸ਼ੀਲਤਾ
- ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਵਫਦ ਦੇ ਮੈਂਬਰਾਂ ਦੇ ਭਾਰਤ ਵਿੱਚ ਠਹਿਰਨ ਦੌਰਾਨ ਦਿਖਾਏ ਗਏ ਨਿੱਘ ਅਤੇ ਸਦਭਾਵਨਾ ਲਈ ਧੰਨਵਾਦ ਕੀਤਾ।
- ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੰਗਲਾਦੇਸ਼ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਸੱਦਾ ਪ੍ਰਵਾਨ ਕਰ ਲਿਆ ਗਿਆ ਅਤੇ ਇਹ ਫੈਸਲਾ ਹੋਇਆ ਕਿ ਦੌਰੇ ਦੀਆਂ ਤਰੀਕਾਂ ਦਾ ਫੈਸਲਾ ਡਿਪਲੋਮੈਟਿਕ ਚੈਨਲਾਂ ਰਾਹੀਂ ਕੀਤਾ ਜਾਵੇਗਾ।
*****
ਵੀਆਰਆਰਕੇ ਏਕੇ
(Release ID: 1587999)