ਮੰਤਰੀ ਮੰਡਲ

ਮੰਤਰੀ ਮੰਡਲ ਨੂੰ ਐੱਨਐੱਚਐੱਮ ਤਹਿਤ ਪ੍ਰਗਤੀ ਅਤੇ ਐੱਨਐੱਚਐੱਮ ਦੇ ਈਪੀਸੀ ਅਤੇ ਐੱਮਐੱਸਜੀ ਦੇ ਫੈਸਲਿਆਂ ਤੋਂ ਜਾਣੂ ਕਰਵਾਇਆ ਗਿਆ

Posted On: 09 OCT 2019 3:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ  ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਤਹਿਤ ਪ੍ਰਗਤੀ ਅਤੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੀ ਅਧਿਕਰਿਤ ਪ੍ਰੋਗਰਾਮ ਕਮੇਟੀ (ਈਪੀਸੀ) ਅਤੇ ਮਿਸ਼ਨ ਸੰਚਾਲਨ ਸਮੂਹ (ਐੱਮਐੱਸਜੀ) ਦੇ ਫੈਸਲਿਆਂ ਤੋਂ ਜਾਣੂ ਕਰਵਾਇਆ ਗਿਆ ਹੈ ।

ਮੁੱਖ ਵਿਸ਼ੇਸ਼ਤਾਵਾਂ :

ਐੱਨਆਰਐੱਚਐੱਮ/ਐੱਨਐੱਚਐੱਮ ਦੀ ਸ਼ੁਰੂਆਤ ਦੇ ਬਾਅਦ ਤੋਂ ਮਾਤਰੀ ਮੌਤ ਦਰ (ਐੱਮਐੱਮਆਰ), ਅੰਡਰ ਫਾਈਵ ਮੌਤ ਦਰ (ਯੂ5ਐੱਮਆਰ) ਅਤੇ ਆਈਐੱਮਆਰ ਵਿੱਚ ਗਿਰਾਵਟ ਆਈ ਹੈ। ਗਿਰਾਵਟ ਦੀ ਵਰਤਮਾਨ ਦਰ ਤੇ, ਭਾਰਤ ਨੂੰ ਆਪਣੇ ਐੱਸਡੀਜੀ ਟੀਚੇ ( ਐੱਮਐੱਮਆਰ - 70 ,  ਯੂ5ਐੱਮਆਰ-25) ਨੂੰ ਨਿਯਤ ਵਰ੍ਹੇ ਤੋਂ ਪਹਿਲਾਂ ਯਾਨੀ 2030 ਤੱਕ ਪਹੁੰਚਣ ਦੇ ਸਮਰੱਥ ਹੋਣਾ ਚਾਹੀਦਾ ਹੈ ।

• 2017 ਦੀ ਤੁਲਨਾ ਵਿੱਚ 2013 ਵਿੱਚ ਮਲੇਰੀਆ ਦੇ ਮਾਮਲਿਆਂ ਅਤੇ ਮੌਤਾਂ ਨੂੰ ਘੱਟ ਕਰਨਾਵਿਸ਼ਵ ਵਿੱਚ ਭਾਰਤ ਦੀ ਸਭ ਤੋਂ ਵੱਡੀ ਸਫ਼ਲਤਾ ਸੀ, ਜੋ 2013 ਵਿੱਚ ਕ੍ਰਮਵਾਰ 49.09 %  ਅਤੇ 50.52%  ਤੱਕ ਘਟ ਗਈ ਹੈ ।

ਸੰਸ਼ੋਧਿਤ ਰਾਸ਼ਟਰੀ ਤਪਦਿਕ ਕੰਟਰੋਲ ਪ੍ਰੋਗਰਾਮ (ਆਰਐੱਨਟੀਸੀਪੀ) ਨੂੰ ਕਾਫ਼ੀ ਮਜ਼ਬੂਤ ਅਤੇ ਵਿਆਪਕ ਕੀਤਾ ਗਿਆ ਹੈ। ਸਾਰੇ ਜਿਲ੍ਹਿਆਂ ਵਿੱਚ ਕੁੱਲ 1,180 ਸੀਬੀਐੱਨਏਏਟੀ ਮਸ਼ੀਨਾਂ ਲਗਾਈਆਂ ਗਈਆਂ ਹਨ, ਜੋ ਦਵਾ ਪ੍ਰਤੀਰੋਧੀ ਟੀਬੀ ਸਮੇਤ ਟੀਬੀ ਲਈ ਤੇਜ਼ੀ ਨਾਲ ਅਤੇ ਸਟੀਕ ਨਿਦਾਨ ਪ੍ਰਦਾਨ ਕਰਦੀਆਂ ਹਨ । ਇਸ ਸਦਕਾ ਪਿਛਲੇ ਸਾਲ ਦੀ ਤੁਲਨਾ ਵਿੱਚ ਸੀਬੀਐੱਨਏਏਟੀ ਦਾ ਤਿੰਨ ਗੁਣਾ ਜਿਆਦਾ ਇਸਤੇਮਾਲ ਹੋਇਆ ਹੈ। ਵਿਆਪਕ ਯਤਨਾਂ ਦੇ ਕਾਰਨ ਇੱਕ ਵਰ੍ਹੇ ਵਿੱਚ ਨਵੇਂ ਮਾਮਲਿਆਂ ਦੀ ਪਹਿਚਾਣ ਵਿੱਚ 16%  ਵਾਧਾ ਹੋਈਆ ਹੈ।  ਯੂਨੀਵਰਸਲ ਦਵਾ ਸੰਵੇਦਨਸ਼ੀਲ ਮਾਮਲਿਆਂ ਵਿੱਚ ਵੀ 54%  ਦਾ ਵਾਧਾ ਹੋਇਆ।  ਇਲਾਜ ਦੀ ਮਿਆਦ ਲਈ ਸਾਰੇ ਟੀਬੀ ਰੋਗੀਆਂ ਨੂੰ ਬੈਡਾਕੁਈਲੀਨ ਅਤੇ ਡੈਲਮਿਨਾਇਡ ਅਤੇ ਪੋਸ਼ਣ ਸਹਾਇਤਾ ਦੀ ਨਵੀਂ ਦਵਾਈ ਦੀ ਖੁਰਾਕ ਪੂਰੇ ਦੇਸ਼ ਵਿੱਚ ਦਿੱਤੀ ਗਈ ਹੈ ।

• 2018 - 19 ਵਿੱਚ, 52744 ਏਬੀ - ਐੱਚਡਬਲਿਊਸੀ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸਦੇ ਤਹਿਤ 15000 ਦੇ ਟੀਚੇ ਪ੍ਰਤੀ 17149 ਐੱਚਡਬਲਿਊਸੀ ਦਾ ਸੰਚਾਲਨ ਕੀਤਾ ਗਿਆ ।  2018 - 19  ਦੇ ਦੌਰਾਨਆਸ ਐੱਮਪੀਐੱਚਡਬਲਿਊ, ਸਟਾਫ ਨਰਸ ਅਤੇ ਪੀਐੱਚਸੀ - ਐੱਮਓ ਸਮੇਤ ਕੁਲ 1,81,267 ਹੈਲਥ ਵਰਕਰਾਂ ਨੂੰ ਐੱਨਸੀਡੀ ਬਾਰੇ ਟ੍ਰੇਨਿੰਗ ਦਿੱਤੀ ਗਈ।  ਰਾਜਾਂ ਨੇ ਐੱਚਡਬਲਿਊਸੀ ਦੇ ਸੰਚਾਲਨ ਲਈ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ ।

ਨਵੇਂ ਟੀਕਿਆਂ ਵਿੱਚ ਟੈਟਨਸ ਅਤੇ ਬਾਲਗ ਡਿਪਥੀਰੀਆ (ਟੀਡੀ)  ਵੈਕਸੀਨ ਨੇ ਟੈਟਨਸ ਟੌਕਸੌਇਡ (ਟੀਟੀ) ਵੈਕਸੀਨ ਦੀ ਜਗ੍ਹਾ ਲੈ ਲਈ, ਤਾ ਕਿ 2018 ਵਿੱਚ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਬਾਲਗਾਂ ਵਿੱਚ ਡਿਪਥੀਰਿਆ ਪ੍ਰਤੀਰੋਧ ਸੁਨਿਸ਼ਚਿਤ ਕੀਤੀ ਜਾ ਸਕੇ ।

• 2018 ਵਿੱਚ, 17 ਹੋਰ ਰਾਜਾਂ ਵਿੱਚ ਮੀਜਲਸ - ਰੂਬੇਲਾ  (ਐੱਮਆਰ) ਟੀਕਾਕਰਨ ਮੁਹਿੰਮ ਚਲਾਈ ਗਈਜਿਸ ਵਿੱਚ ਮਾਰਚ 2019 ਤੱਕ 30 . 50 ਕਰੋੜ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ।

•2018 - 19  ਦੇ ਦੌਰਾਨ ਰੋਟਾਵਾਇਰਸ ਵੈਕਸੀਨ ( ਆਰਵੀਵੀ ) ਹੋਰ ਦੋ ਰਾਜਾਂ ਵਿੱਚ ਸ਼ੁਰੂ ਕੀਤਾ ਗਿਆ ਸੀ ।  ਅੱਜ ਤੱਕਸਾਰੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਆਰਵੀਵੀ ਵਿੱਚ ਸ਼ਾਮਲ ਹਨ ।

•2018 - 19  ਦੇ ਦੌਰਾਨ ਨਿਊਮੋਕੋਕਲ ਕੰਜੂਗੇਟੇਡ ਵੈਕਸੀਨ  (ਪੀਸੀਵੀ )  ਦਾ ਵਿਸਤਾਰ ਮੱਧ ਪ੍ਰਦੇਸ਼, ਹਰਿਆਣਾ ਅਤੇ ਬਿਹਾਰ ਰਾਜਸਥਾਨ ਅਤੇ ਉੱਤਰ ਪ੍ਰਦੇਸ਼  ਦੇ ਬਾਕੀ ਜ਼ਿਲ੍ਹਿਆਂ ਵਿੱਚ ਕੀਤਾ ਗਿਆ ਸੀ ।

ਆਸ਼ਾ ਵਰਕਰਾਂ ਦੀ ਰੁਟੀਨ ਅਤੇ ਰੈਕਰਿੰਗ ਇਨਸੈਨਟਿਵਜ਼ 1000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕੀਤੇ ਗਏ। ਆਸ਼ਾ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ  (ਭਾਰਤ ਸਰਕਾਰ ਦੁਆਰਾ 330 ਰੁਪਏ ਦਾ ਪ੍ਰੀਮੀਅਮ) ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਭਾਰਤ ਸਰਕਾਰ ਦੁਆਰਾ 12 ਰੁਪਏ ਦਾ ਪ੍ਰੀਮੀਅਮ ) ਸੁਵਿਧਾ ਪ੍ਰਦਾਨ ਕੀਤੀ ਗਈ ।

ਪੋਸਣ ਅਭਿਯਾਨ ਤਹਿਤ ਅਪ੍ਰੈਲ 2018 ਵਿੱਚ, ਏਨੀਮੀਆ - ਮੁਕਤ ਭਾਰਤ  ( ਏਐੱਮਬੀ )  ਅਭਿਯਾਨ ਸ਼ੁਰੂ ਕੀਤਾ ਗਿਆ ਸੀ ।

ਐੱਚਡਬਲਿਊਸੀ ਵਿੱਚ ਤਬਦੀਲ ਸਿਹਤ ਉਪਕੇਂਦਰਾਂ ਲਈ ਏਕੀਕ੍ਰਿਤ ਰਕਮ ਨੂੰ 20, 000 ਰੁਪਏ ਤੋਂ ਵਧਾ ਕੇ 50,000 ਰੁਪਏ ਕਰ ਦਿੱਤਾ ਗਿਆ ।

ਹੋਮ ਚਾਈਲਡ ਕੇਅਰ ਫਾਰ ਯੰਗ ਚਾਈਲਡ (ਐੱਚਬੀਵਾਈਸੀ) ਪ੍ਰੋਗਰਾਮ ਪੋਸਣ ਅਭਿਯਾਨ  ਤਹਿਤ ਸ਼ੁਰੂ ਕੀਤਾ ਗਿਆ ਸੀ।

ਟੀਬੀ / ਕੋਰੜ / ਮਲੇਰੀਆ / ਕਾਲਾ - ਅਜ਼ਾਰ / ਲਸੀਕਾ - ਫਾਇਲੇਰਿਆ / ਮੋਤੀਆਬਿੰਦ ਵਿੱਚ ਰੋਗ  ਮੁਕਤ ਰਾਜਾਂ/ਕੇਂਦਰ ਰਾਜ ਖੇਤਰਾਂ / ਜ਼ਿਲ੍ਹਿਆਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਸੀ।  ਇਹ ਜ਼ਿਲ੍ਹਿਆਂ  /  ਰਾਜਾਂ ਨੂੰ ਰਾਸ਼ਟਰੀ ਸਰਟੀਫਿਕੇਟ ਤੋਂ ਪਹਿਲਾਂ ਰੋਗ-ਮੁਕਤ ਦੇ ਰੂਪ ਵਿੱਚ ਪ੍ਰਮਾਣਿਤ  ਕਰੇਗਾ ਅਤੇ ਓਡੀਐੱਫ ਜ਼ਿਲ੍ਹਿਆਂ ਅਤੇ ਰਾਜਾਂ  ਦੇ ਸਮਾਨ ਰਾਜਾਂ ਅਤੇ ਜ਼ਿਲ੍ਹਿਆਂ ਦਰਮਿਆਨ ਤੰਦਰੁਸਤ ਮੁਕਾਬਲੇ ਨੂੰ ਹੁਲਾਰਾ ਦੇਵੇਗਾ

ਰਾਸ਼ਟਰੀ ਵਾਇਰਲ ਹੈਪੇਟਾਇਟਿਸ ਕੰਟਰੋਲ ਪ੍ਰੋਗਰਾਮ ਨੂੰ ਏ, ਬੀ,ਸੀ ਅਤੇ ਈ ਅਤੇ ਹੈਪੇਟਾਇਟਿਸ ਦੀ ਰੋਕਥਾਮ, ਪ੍ਰਬੰਧਨ ਅਤੇ ਇਲਾਜ ਲਈ ਪ੍ਰਵਾਨਿਤ ਕੀਤਾ ਗਿਆ ਸੀ ਅਤੇ ਰੋਲਆਊਟ ਸ਼ੁਰੂ ਕੀਤਾ ਗਿਆ ਸੀ ।  ਇਸ ਤੋਂ ਹੈਪੇਟਾਇਟਿਸ ਦੇ ਅਨੁਮਾਨਿਤ 5 ਕਰੋੜ ਰੋਗੀਆਂ ਨੂੰ ਲਾਭ ਹੋਵੇਗਾ ।

 

 

1990-2013

2013-2016

ਪ੍ਰਤੀ 1 ਲੱਖ ਜਨਮਾਂ ਵਿੱਚ ਐੱਮਐੱਮਆਰ ਦਰ ਦੀ ਗਿਰਾਵਟ

5.3%

8%

ਪ੍ਰਤੀ 1 ਲੱਖ ਜਨਮਾਂ ਵਿੱਚ ਆਈਐੱਮਆਰ ਦਰ ਦੀ ਗਿਰਾਵਟ

2.8%

4.7%

5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ

3.9%

6.6%

 

ਪ੍ਰਤੀ 1,000 ਦੀ ਜਨਸੰਖਿਆ ’ਤੇ ਮਲੇਰੀਆ ਐਨੂਅਲ ਪੈਰਾਸਾਈਟ ਇੰਸੀਡੈਂਸ (ਏਪੀਆਈ)

2017 में 0.64

2018 में 0.30

 

****

 

ਵੀਆਰਆਰਕੇ/ਐੱਸਐੱਚ/ਪੀਕੇ



(Release ID: 1587639) Visitor Counter : 87


Read this release in: English