ਪ੍ਰਧਾਨ ਮੰਤਰੀ ਦਫਤਰ

ਗਲੋਬਲ ਗੋਲਕੀਪਰ ਅਵਾਰਡ ਸਵੀਕਾਰ ਕਰਨ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ

Posted On: 25 SEP 2019 7:15PM by PIB Chandigarh

Mrs and Mr Gates,

Excellencies,

Friend,

ਤੁਸੀਂ ਸਾਰਿਆਂ ਨੇ ਜੋ ਸਨਮਾਨ ਦਿੱਤਾ ਹੈ, ਉਸ ਦੇ ਲਈ ਮੈਂ ਤੁਹਾਡਾ ਦਿਲੋਂ ਬਹੁਤ-ਬਹੁਤ ਆਭਾਰੀ ਹਾਂ ਇਹ ਸਨਮਾਨ ਮੇਰਾ ਨਹੀਂ ਬਲਕਿ ਉਨ੍ਹਾਂ ਕਰੋੜਾਂ ਭਾਰਤੀਆਂ ਦਾ ਹੈ ਜਿਨ੍ਹਾਂ ਨੇ ਸਵੱਛ ਭਾਰਤ ਦੇ ਸੰਕਲਪ ਨੂੰ ਨਾ ਸਿਰਫ ਸਿੱਧ ਕੀਤਾ  ਸਗੋਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਢਾਲਿਆ ਵੀ ਹੈ ਬਿਲ ਅਤੇ ਮਿਲਿੰਡਾ ਗੇਟਸ ਫਾਊਂਡੇਸ਼ਨ ਤੋਂ ਪੁਰਸਕਾਰ ਪ੍ਰਾਪਤ ਕਰਨਾ, ਮੇਰੇ ਲਈ ਦੋ ਹੋਰ ਕਾਰਣਾਂ ਕਰਕੇ ਵਿਸ਼ੇਸ਼ ਹੈ ਪਹਿਲਾ, ਸਵੱਛ ਭਾਰਤ ਮਿਸ਼ਨ ਵਿੱਚ ਇਹ ਫਾਊਂਡੇਸ਼ਨ ਇੱਕ ਅਹਿਮ ਭਾਗੀਦਾਰ ਦੇ ਤੌਰ ਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਕੰਮ ਕਰ ਰਹੀ ਹੈ ਦੂਸਰਾ, ਬਿਲ ਅਤੇ ਮਿਲਿੰਡਾ ਗੇਟਸ ਜਿਸ ਤਰ੍ਹਾਂ ਨਿਜੀ ਜੀਵਨ ਵਿੱਚ ਕਈ ਸਫ਼ਲਤਾਵਾਂ ਪ੍ਰਾਪਤ ਕਰਨ ਤੋਂ ਬਾਅਦ ਹੁਣ ਸਮਾਜਿਕ ਜੀਵਨ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਉਸ ਨੂੰ ਮੈਂ ਪ੍ਰਸ਼ੰਸਾ ਦੀ ਦ੍ਰਿਸ਼ਟੀ ਨਾਲ ਦੇਖਦਾ ਹਾਂ

 

ਸਾਥੀਓ,

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਉੱਤੇ ਮੈਨੂੰ ਇਹ ਅਵਾਰਡ ਦਿੱਤਾ ਜਾਣਾ ਮੇਰੇ ਲਈ ਨਿਜੀ ਤੌਰ ਤੇ ਵੀ ਬਹੁਤ ਅਹਿਮ ਹੈ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਜੇ 130 ਕਰੋੜ ਲੋਕਾਂ ਦੀ ਜਨਸ਼ਕਤੀ, ਕਿਸੇ ਇੱਕ ਸੰਕਲਪ ਨੂੰ ਪੂਰਾ ਕਰਨ ਵਿੱਚ ਜੁਟ ਜਾਵੇ ਤਾਂ ਕਿਸੇ ਵੀ ਚੁਣੌਤੀ ਉੱਤੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ ਮੈਨੂੰ ਯਾਦ ਹੈ ਕਿ ਜਦੋਂ 5 ਸਾਲ ਪਹਿਲਾਂ ਮੈਂ ਸਵੱਛ ਭਾਰਤ ਦਾ ਜ਼ਿਕਰ ਕੀਤਾ ਸੀ ਤਾਂ ਕਿਸ ਤਰ੍ਹਾਂ ਦਾ ਪ੍ਰਤੀਕਰਮ ਆਇਆ ਸੀ ਅੱਜ ਵੀ ਕਈ ਲੋਕ ਮੈਨੂੰ ਤਾਅਨੇ ਮਾਰਦੇ ਹਨ ਪਰ ਜਦੋਂ ਇੱਕ ਟੀਚੇ ਨੂੰ ਲੈ ਕੇ, ਇੱਕ ਮਕਸਦ ਨੂੰ ਲੈ ਕੇ ਕੰਮ ਕੀਤਾ ਜਾਂਦਾ ਹੈ, ਆਪਣੇ ਕੰਮ ਲਈ ਪ੍ਰਤੀਬੱਧਤਾ ਹੁੰਦੀ ਹੈ ਤਾਂ ਅਜਿਹੀਆਂ ਗੱਲਾਂ ਮਾਅਨੇ ਨਹੀਂ ਰੱਖਦੀਆਂ ਮੇਰੇ ਲਈ ਮਾਅਨੇ ਰੱਖਦਾ ਹੈ 130 ਕਰੋੜ ਭਾਰਤੀਆਂ ਦਾ ਆਪਣੇ ਦੇਸ਼ ਨੂੰ ਸਵੱਛ ਬਣਾਉਣ ਲਈ ਇੱਕਜੁਟ ਹੋ ਜਾਣਾ ਮੇਰੇ ਲਈ ਮਾਅਨੇ ਰੱਖਦਾ ਹੈ 130 ਕਰੋੜ ਭਾਰਤੀਆਂ ਵਿੱਚ ਸਵੱਛਤਾ ਲਈ ਇੱਕ ਸੋਚ ਵਿਕਸਤ ਹੋਣਾ ਮੇਰੇ ਲਈ ਮਾਅਨੇ ਰੱਖਦਾ ਹੈ 130 ਕਰੋੜ ਭਾਰਤੀਆਂ ਦਾ ਉਹ ਯਤਨ ਜੋ ਉਨ੍ਹਾਂ ਨੇ ਸਵੱਛ ਭਾਰਤ ਲਈ ਕੀਤਾ ਹੈ ਅਤੇ ਇਸ ਲਈ ਮੈਂ ਇਹ ਸਨਮਾਨ ਉਨ੍ਹਾਂ ਭਾਰਤੀਆਂ ਨੂੰ ਸਮਰਪਿਤ ਕਰਦਾ ਹਾਂ ਜਿਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਿਆ, ਜਿਨ੍ਹਾਂ ਨੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਰਬਉੱਚ ਪਹਿਲ ਦੇਣੀ ਸ਼ੁਰੂ ਕੀਤੀ ਅੱਜ ਮੈਨੂੰ ਉਹ ਬਜ਼ੁਰਗ ਮਹਿਲਾ ਯਾਦ ਰਹੀ ਹੈ ਜਿਸ ਨੇ ਪਿੰਡ ਵਿੱਚ ਪਖ਼ਾਨਾ ਬਣਾਉਣ ਲਈ ਆਪਣੀਆਂ ਬੱਕਰੀਆਂ ਵੇਚ ਦਿੱਤੀਆਂ ਅੱਜ ਮੈਨੂੰ ਉਹ ਰਿਟਾਇਰਡ ਅਧਿਆਪਕ ਯਾਦ ਰਹੇ ਹਨ ਜਿਨ੍ਹਾਂ ਨੇ ਪਖ਼ਾਨੇ ਬਣਾਉਣ ਲਈ ਆਪਣੀ ਪੂਰੀ ਪੈਨਸ਼ਨ ਦਾਨ ਕਰ ਦਿੱਤੀ ਅੱਜ ਮੈਨੂੰ ਉਹ ਮਹਿਲਾ ਯਾਦ ਰਹੀ ਹੈ ਜਿਸ ਨੇ ਘਰ ਵਿੱਚ ਪਖ਼ਾਨਾ ਬਣਵਾਉਣ ਲਈ ਆਪਣਾ ਮੰਗਲ ਸੂਤਰ ਤੱਕ ਵੇਚ ਦਿੱਤਾ

 

ਭਾਈਓ ਅਤੇ ਭੈਣੋਂ,

ਹਾਲ-ਫਿਲਹਾਲ ਵਿੱਚ ਕਿਸੇ ਦੇਸ਼  ਵਿੱਚ ਅਜਿਹਾ ਅਭਿਯਾਨ ਸੁਣਨ ਅਤੇ ਦੇਖਣ ਨੂੰ ਨਹੀਂ ਮਿਲੀਆ ਇਹ ਅਭਿਯਾਨ ਸ਼ੁਰੂ ਭਾਵੇਂ ਸਾਡੀ ਸਰਕਾਰ ਨੇ ਕੀਤਾ ਸੀ, ਪਰ ਇਸ ਦੀ ਕਮਾਨ ਜਨਤਾ ਨੇ ਆਪਣੇ ਹੱਥਾਂ ਵਿੱਚ ਲੈ ਲਈ ਸੀ ਇਸੇ ਦਾ ਨਤੀਜਾ ਸੀ ਕਿ ਬੀਤੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਰਿਕਾਰਡ 11 ਕਰੋੜ ਤੋਂ ਜ਼ਿਆਦਾ ਪਖ਼ਾਨਿਆਂ ਦਾ ਨਿਰਮਾਣ ਕਰਵਾਇਆ ਜਾ ਸਕਿਆ ਇਸੇ ਦਾ ਹੀ ਨਤੀਜਾ ਹੈ ਕਿ 2014 ਤੋਂ ਪਹਿਲਾਂ ਜਿੱਥੇ ਗ੍ਰਾਮੀਣ ਸਵੱਛਤਾ ਦਾ ਦਾਇਰਾ 40% ਤੋਂ ਘੱਟ ਸੀ ਅੱਜ ਉਹ ਵਧ ਕੇ ਕਰੀਬ-ਕਰੀਬ 100% ਦੇ ਕਰੀਬ ਪਹੁੰਚ ਰਿਹਾ ਹੈ ਸੋਚੋ, ਅਜ਼ਾਦੀ ਤੋਂ ਬਾਅਦ 70 ਸਾਲਾਂ ਵਿੱਚ 40 % ਤੋਂ ਘੱਟ ਅਤੇ 5 ਸਾਲਾਂ ਵਿੱਚ ਤਕਰੀਬਨ 100 % ਪਰ ਮੈਂ ਮੰਨਦਾ ਹਾਂ ਕਿ ਸਵੱਛ ਭਾਰਤ ਮਿਸ਼ਨ ਦੀ ਸਫ਼ਲਤਾ ਕਿਸੇ ਵੀ ਅੰਕੜੇ ਤੋਂ ਉੱਪਰ ਹੈ ਇਸ ਮਿਸ਼ਨ ਨੇ ਜੇ ਸਭ ਤੋਂ ਵੱਧ ਲਾਭ ਕਿਸੇ ਨੂੰ ਪਹੁੰਚਾਇਆ ਹੈ ਤਾਂ ਉਹ ਦੇਸ਼ ਦੇ ਗਰੀਬਾਂ ਨੂੰ, ਦੇਸ਼ ਦੀਆਂ ਔਰਤਾਂ ਨੂੰ ਜੋ ਖੁਸ਼ਹਾਲ ਹਨ, ਉਨ੍ਹਾਂ ਲਈ ਘਰਾਂ ਵਿੱਚ ਦੋ-ਦੋ ਤਿੰਨ-ਤਿੰਨ ਪਖ਼ਾਨੇ ਬਣਵਾਉਣਾ ਵੀ ਆਮ ਗੱਲ ਹੈ ਪਰ ਪਖ਼ਾਨੇ ਨਾ ਹੋਣ ਦਾ ਮਤਲਬ ਕੀ ਹੁੰਦਾ ਸੀ, ਇਸ ਨੂੰ ਉਹ ਭਲੀਭਾਂਤ ਜਾਣਦਾ ਸੀ ਜੋ ਇਸ ਸੁਵਿਧਾ ਤੋਂ ਵੰਚਿਤ ਸੀ ਖ਼ਾਸ ਤੌਰ ਤੇ ਮਹਿਲਾਵਾਂ ਨੂੰ, ਬੇਟੀਆ-ਭੈਣਾਂ ਲਈ ਤਾਂ ਪਖ਼ਾਨਾ ਨਾ ਹੋਣਾ, ਉਨ੍ਹਾਂ ਦੇ ਜੀਵਨ ਦੀਆਂ ਸਭ ਤੋਂ ਵੱਡੀਆਂ ਮੁਸ਼ਕਿਲਾਂ ਵਿੱਚੋਂ ਇੱਕ ਸੀ ਇਹ ਉਨ੍ਹਾਂ ਦੀ ਗਰਿਮਾ, ਉਨ੍ਹਾਂ ਦੀ ਇੱਜ਼ਤ ਦੇ ਖ਼ਿਲਾਫ਼ ਸੀ ਇਹ ਮੇਰਾ ਨਿਜੀ ਤਜਰਬਾ ਹੈ ਕਿ ਸਾਰੀ ਸਥਿਤੀ ਜਾਣਨ ਦੇ ਬਾਵਜੂਦ, ਇਹ ਸੋਚ ਹੀ ਨਹੀਂ ਸੀ ਕਿ ਘਰ ਵਿੱਚ ਪਖ਼ਾਨੇ ਦਾ ਨਿਰਮਾਣ ਕਿੰਨਾ ਅਹਿਮ ਹੈ ਆਪ ਕਲਪਨਾ ਕਰ ਸਕਦੇ ਹੋ ਕਿ ਸਵੇਰ ਤੋਂ ਲੈ ਕੇ ਪੂਰਾ ਦਿਨ ਔਰਤਾਂ ਸ਼ਾਮ ਹੋਣ ਦੀ ਉਡੀਕ ਕਰਦੀਆਂ ਸਨ, ਖੁਲ੍ਹੀ ਥਾਂ ਤੇ ਪਖ਼ਾਨੇ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਨਾਲ ਹੀ, ਇਹ ਇੰਤਜ਼ਾਰ ਉਨ੍ਹਾਂ ਨੂੰ ਹੋਰ ਬਿਮਾਰੀਆਂ ਵੱਲ ਧੱਕ ਦਿੰਦਾ ਸੀ

 

ਪਖ਼ਾਨੇ ਨਾ ਹੋਣ ਦੀ ਵਜ੍ਹਾ ਨਾਲ ਅਨੇਕ ਬੱਚੀਆਂ ਨੂੰ ਆਪਣੀ ਸਕੂਲ ਦੀ ਪਡ਼੍ਹਾਈ ਵਿੱਚੇ ਹੀ ਛੱਡਣੀ ਪੈਂਦੀ ਸੀ ਸਾਡੀਆਂ ਬੇਟੀਆਂ ਪੜ੍ਹਨਾ ਚਾਹੁੰਦੀਆਂ ਹਨ, ਪਰ ਪਖ਼ਾਨੇ ਦੀ ਕਮੀ ਉਨ੍ਹਾਂ ਨੂੰ ਸਕੂਲ ਛੱਡ ਕੇ ਘਰ ਬੈਠਣ ਲਈ ਮਜਬੂਰ ਕਰ ਰਹੀ ਸੀ ਦੇਸ਼ ਦੀਆਂ ਗਰੀਬ ਮਹਿਲਾਵਾਂ ਨੂੰ, ਬੇਟੀਆਂ ਨੂੰ ਇਸ ਸਥਿਤੀ ਵਿੱਚੋਂ ਕੱਢਣਾ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਸੀ ਅਤੇ ਅਸੀਂ ਇਸ ਨੂੰ ਪੂਰੀ ਸ਼ਕਤੀ ਅਤੇ ਇਮਾਨਦਾਰੀ ਨਾਲ ਨਿਭਾਇਆ ਅੱਜ ਮੇਰੇ ਲਈ ਬਹੁਤ ਤਸੱਲੀ ਦੀ ਬਾਤ ਹੈ ਕਿ ਸਵੱਛ ਭਾਰਤ ਮਿਸ਼ਨ ਲੱਖਾਂ ਜ਼ਿੰਦਗੀਆਂ ਦੇ ਬਚਣ ਦਾ ਮਾਧਿਅਮ ਬਣਿਆ ਹੈ ਵਿਸ਼ਵ ਸਿਹਤ ਸੰਗਠਨ ਦੀ ਹੀ ਰਿਪੋਰਟ ਹੈ ਕਿ ਸਵੱਛ ਭਾਰਤ ਕਾਰਨ 3 ਲੱਖ ਜ਼ਿੰਦਗੀਆਂ ਨੂੰ ਬਚਾਉਣ ਦੀ ਸੰਭਾਵਨਾ ਬਣੀ ਇਸੇ ਤਰ੍ਹਾਂ ਯੂਨੀਸੈੱਫ ਨੇ ਅਨੁਮਾਨ ਲਗਾਇਆ ਹੈ ਕਿ ਪਿੰਡ ਵਿੱਚ ਰਹਿਣ  ਵਾਲਾ ਹਰ ਉਹ ਪਰਿਵਾਰ ਜੋ ਆਪਣੇ ਘਰਾਂ ਵਿੱਚ ਪਖ਼ਾਨਾ ਬਣਵਾ ਰਿਹਾ ਹੈ ਉਸ ਨੂੰ ਘੱਟੋ ਘੱਟ 50,000 ਰੁਪਏ ਦੀ ਬਚਤ ਹੋ ਰਹੀ ਹੈ ਮੈਨੂੰ ਦੱਸਿਆ ਗਿਆ ਹੈ ਕਿ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਦੀ ਇੱਕ ਨਵੀਂ ਰਿਪੋਰਟ ਵੀ ਆਈ ਹੈ ਕਿ ਭਾਰਤ ਵਿੱਚ Rural Sanitation ਵਧਣ ਨਾਲ ਬੱਚਿਆਂ ਵਿੱਚ ਦਿਲ ਦੀ ਸਮੱਸਿਆ ਘੱਟ ਹੋਈ ਹੈ ਅਤੇ ਮਹਿਲਾਵਾਂ ਦੇ Body Mass Index ਵਿੱਚ ਸੁਧਾਰ ਆਇਆ ਹੈ ਸਵੱਛਤਾ ਦੇ ਇਨ੍ਹਾਂ ਸਾਰੇ ਲਾਭਾਂ ਨੂੰ ਦੇਖਦਿਆਂ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਉਹ ਆਜ਼ਾਦੀ ਤੋਂ ਜ਼ਿਆਦਾ ਅਹਿਮ, ਸਵੱਛਤਾ ਨੂੰ ਮੰਨਦੇ ਹਨ ਅੱਜ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮਹਾਤਮਾ ਗਾਂਧੀ ਨੇ ਸਵੱਛਤਾ ਦਾ ਜੋ ਸੁਪਨਾ ਦੇਖਿਆ ਸੀ, ਉਹ ਹੁਣ ਸਾਕਾਰ ਹੋਣ ਵਾਲਾ ਹੈ ਗਾਂਧੀ ਜੀ ਕਹਿੰਦੇ ਸਨ ਕਿ ਇੱਕ ਆਦਰਸ਼ ਪਿੰਡ ਤਾਂ ਹੀ ਬਣਦਾ ਹੈ ਜਦੋਂ ਉਹ ਪੂਰੀ ਤਰ੍ਹਾਂ ਸਵੱਛ ਹੋਵੇ ਅੱਜ ਅਸੀਂ ਪਿੰਡ ਹੀ ਨਹੀਂ ਪੂਰੇ ਦੇਸ਼ ਨੂੰ ਸਵੱਛਤਾ ਦੇ ਮਾਮਲੇ ਵਿੱਚ ਆਦਰਸ਼ ਬਣਾਉਣ ਵੱਲ ਵਧ ਰਹੇ ਹਾਂ

 

ਭਾਈਓ ਅਤੇ ਭੈਣੋ,

 

ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ ਸਮੇਂ ਤੋਂ ਹੀ ਇਸ ਦਾ ਪ੍ਰਮੁੱਖ ਉਦੇਸ਼ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਰਿਹਾ ਹੈ ਸਵੱਛ ਭਾਰਤ ਮਿਸ਼ਨ ਨੇ ਨਾ ਸਿਰਫ ਭਾਰਤ ਦੇ ਕਰੋਡ਼ਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ, ਉਨ੍ਹਾਂ ਦੀ ਗਰਿਮਾ (ਮਾਣ) ਦੀ ਰਾਖੀ ਕੀਤੀ ਹੈ ਸਗੋਂ ਸੰਯੁਕਤ ਰਾਸ਼ਟਰ ਦੇ ਟੀਚਿਆਂ ਨੂੰ ਵੀ ਪ੍ਰਾਪਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ

 

ਯੂਨੀਸੈੱਫ ਦੇ ਇੱਕ ਹੋਰ ਅਧਿਐਨ ਬਾਰੇ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਇਸ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਬੀਤੇ ਪੰਜ ਸਾਲਾਂ ਵਿੱਚ ਗਰਾਊਂਡ ਵਾਟਰ ਦੀ ਕੁਆਲਟੀ ਬਹੁਤ ਸੁਧਰੀ ਹੈ ਅਤੇ ਮੈਂ ਮੰਨਦਾ ਹਾਂ ਕਿ ਇਸ ਵਿੱਚ ਵੀ ਬਹੁਤ ਵੱਡਾ ਯੋਗਦਾਨ ਸਵੱਛ ਭਾਰਤ ਮਿਸ਼ਨ ਦਾ ਹੈ  ਸਵੱਛ ਭਾਰਤ ਮਿਸ਼ਨ ਦਾ ਇੱਕ ਹੋਰ ਪ੍ਰਭਾਵ ਹੈ ਜਿਸ ਦੀ ਚਰਚਾ ਬਹੁਤ ਘੱਟ ਹੋਈ ਹੈ ਇਸ ਅਭਿਯਾਨ ਦੌਰਾਨ ਬਣਾਏ ਗਏ  11 ਕਰੋੜ ਤੋਂ ਵੱਧ ਪਖ਼ਾਨਿਆਂ ਨੇ ਦਿਹਾਤੀ ਪੱਧਰ ਤੇ Economic Activity ਦਾ ਇੱਕ ਨਵਾਂ ਦਰਵਾਜ਼ਾ ਖੋਲ੍ਹ ਦਿੱਤਾ ਹੈ ਪਖ਼ਾਨਾ ਬਣਾਉਣ ਲਈ ਜੁਟਾਏ ਗਏ raw material ਨੇ ਰਾਣੀ ਮਿਸਤਰੀ ਦੇ ਤੌਰ ਤੇ ਮਿਲਣ ਵਾਲੇ ਮਹਿਲਾਵਾਂ ਦੇ ਕੰਮ ਨੇ ਜ਼ਮੀਨੀ ਪੱਧਰ ਉੱਤੇ ਬਹੁਤ ਸਾਰੇ ਗਰੀਬਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਦਿੱਤੇ

 

ਸਾਥੀਓ,

ਲੋਕਤੰਤਰ ਦਾ ਸਿੱਧਾ ਜਿਹਾ ਅਰਥ ਹੈ ਕਿ ਵਿਵਸਥਾਵਾਂ ਅਤੇ ਯੋਜਨਾਵਾਂ ਦੇ ਕੇਂਦਰ ਵਿੱਚ People ਰਹਿਣੇ ਚਾਹੀਦੇ ਹਨ ਇੱਕ ਮਜ਼ਬੂਤ ਲੋਕਤੰਤਰ ਉਹੀ ਹੁੰਦਾ ਹੈ ਜੋ ਜਨਤਾ ਦੀ ਲੋੜ ਨੂੰ ਕੇਂਦਰ ਵਿੱਚ ਰੱਖ ਕੇ ਨੀਤੀਆਂ ਬਣਾਉਂਦਾ ਹੈ ਅਤੇ ਜਿੱਥੇ ਜਨਤਾ-ਜਨਾਰਦਨ ਦੀ ਉਮੀਦ ਅਤੇ ਲੋੜ, ਸਰਕਾਰ ਦੀਆਂ ਨੀਤੀਆਂ ਅਤੇ ਫੈਸਲੇ ਇੱਕ ਪਲੇਟਫਾਰਮ ਤੇ ਹੁੰਦੇ ਹਨ ਤਾਂ ਜਨਤਾ ਆਪ ਯੋਜਨਾਵਾਂ ਨੂੰ ਸਫਲ ਬਣਾ ਦਿੰਦੀ ਹੈ ਸਵੱਛ ਭਾਰਤ ਅਭਿਆਨ ਵਿੱਚ ਲੋਕਤੰਤਰ ਦੀ ਇਸ ਸ਼ਕਤੀ ਦੀ ਇੱਕ ਝਲਕ ਹੈ ਸਵੱਛ ਭਾਰਤ ਮਿਸ਼ਨ ਦੀ ਸਫਲਤਾ, ਸੰਵਿਧਾਨ ਦੀ ਇੱਕ ਵਿਵਸਥਾ ਨੂੰ ਜੀਵੰਤ ਕਰਨ ਦੀ ਉਦਾਹਰਣ ਹੈ

 

ਸਾਥੀਓ,

ਭਾਰਤ ਨੇ ਦਹਾਕਿਆਂ ਤੱਕ ਸਿਰਫ Constitutional Federalism ਹੀ ਵੇਖਿਆ ਸੀ ਸਾਡੀ ਸਰਕਾਰ ਨੇ ਇਸ ਨੂੰ co-operative federalism ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਮੇਂ ਦੇ ਨਾਲ ਹੁਣ ਅਸੀਂ Competitive co-operative Federalism ਦੇ ਰਾਹ ਉੱਤੇ ਅੱਗੇ ਵਧ ਰਹੇ ਹਾਂ ਇਸ ਅਭਿਯਾਨ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਨੇ ਜਿਸ ਤਰ੍ਹਾਂ ਅੱਗੇ ਵਧ ਕੇ ਹਿੱਸਾ ਲਿਆ, ਲੋਕਾਂ ਨੂੰ ਜਾਗਰੂਕ ਕੀਤਾ, ਪਖ਼ਾਨਿਆਂ ਦੇ ਨਿਰਮਾਣ ਲਈ ਕੰਮ ਕੀਤਾ, ਉਹ ਵੀ ਪ੍ਰਸ਼ੰਸਾਯੋਗ ਹੈ ਇਸ ਅਭਿਯਾਨ ਦੇ ਦੌਰਾਨ ਸਰਕਾਰ ਨੇ ਸਵੱਛਤਾ ਨਾਲ ਜੁੜੇ ਹਰ ਵਿਸ਼ੇ ਉੱਤੇ ਰਾਜ ਸਰਕਾਰਾਂ ਨੂੰ ਸਾਂਝੀਦਾਰ ਅਤੇ ਭਾਗੀਦਾਰ ਬਣਾਇਆ ਟ੍ਰੇਨਿੰਗ ਤੋਂ ਲੈ ਕੇ ਫੰਡਿੰਗ ਤੱਕ ਕਮੀ ਨਹੀਂ ਛੱਡੀ ਗਈ ਰਾਜਾਂ ਨੂੰ ਹਰ ਤਰੀਕੇ ਨਾਲ ਮਦਦ ਦਿੱਤੀ ਗਈ ਕਿ ਉਹ ਆਪਣੇ ਪੱਧਰ ਉੱਤੇ, ਆਪਣੇ ਤਰੀਕੇ ਨਾਲ ਸਵੱਛ ਭਾਰਤ ਅਭਿਯਾਨ ਨੂੰ ਗਤੀ ਦੇਣ, ਉਸ ਨਾਲ ਜੁੜੇ ਸੰਕਲਪ ਪੂਰੇ ਕਰਨ ਅੱਜ ਮੈਨੂੰ ਖੁਸ਼ੀ ਹੈ ਕਿ ਸਵੱਛਤਾ ਸਰਵੇਖਣ ਰਾਹੀਂ ਹੁਣ ਰਾਜਾਂ ਵਿੱਚ ਆਪਸ ਵਿੱਚ ਹੋੜ ਲੱਗੀ ਹੋਈ ਹੈ ਕਿ ਕਿਹੜਾ ਰਾਜ ਸਵੱਛਤਾ ਰੈਂਕਿੰਗ ਵਿੱਚ ਸਭ ਤੋਂ ਉੱਪਰ ਜਗ੍ਹਾ ਬਣਾਉਂਦਾ ਹੈ

 

Friends & Excellencies,

 

ਦੁਨੀਆ ਲਈ ਭਾਰਤ ਦੇ ਇਸ ਯੋਗਦਾਨ ਨਾਲ ਮੈਨੂੰ ਇਸ ਲਈ ਵੀ ਖੁਸ਼ੀ ਹੋ ਰਹੀ ਹੈ ਕਿਉਂਕਿ ਅਸੀਂ ਦੁਨੀਆ ਨੂੰ ਆਪਣਾ ਪਰਿਵਾਰ ਮੰਨਿਆ ਹੈ ਹਜ਼ਾਰਾਂ ਸਾਲਾਂ ਤੋਂ ਸਾਨੂੰ ਇਹ ਸਿਖਾਇਆ ਗਿਆ ਹੈ ਕਿ ਉਦਾਰ ਚਰਿਤਾਨਾਮ ਤੁ ਵਸੁਧੈਵ ਕੁਟੁੰਬਕਮ - ਭਾਵ ਵੱਡੀ ਸੋਚ ਵਾਲਿਆਂ ਲਈ, ਵੱਡੇ ਦਿਲ ਵਾਲਿਆਂ ਲਈ ਸਾਰੀ ਧਰਤੀ ਹੀ ਇੱਕ ਪਰਿਵਾਰ ਹੈ ਲਿਹਾਜ਼ਾ Sanitation ਅਤੇ Hygiene ਲਈ International Co-operation ਵਿੱਚ ਭਾਰਤ ਮਜ਼ਬੂਤ ਭੂਮਿਕਾ ਨਿਭਾਉਣਾ ਚਾਹੁੰਦਾ ਹੈ ਅਸੀਂ ਆਪਣੇ Experience ਨੂੰ, ਆਪਣੀ Expertise ਨੂੰ, ਦੁਨੀਆ ਦੇ ਨਾਲ ਸਾਂਝਾ ਲਈ ਤਿਆਰ ਹਾਂ ਭਾਰਤ, ਸਵੱਛਤਾ ਨੂੰ ਲੈ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਕਰੀਬ ਹੈ, ਪਰ ਭਾਰਤ ਦੂਜੇ ਵੱਡੇ ਮਿਸ਼ਨ ਉੱਤੇ ਬੜੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ Fit India Movement ਦੇ ਜ਼ਰੀਏ Fitness ਅਤੇ Preventive Health Care ਨੂੰ Promote ਕਰਨ ਦਾ ਅਭਿਯਾਨ ਚੱਲ ਰਿਹਾ ਹੈ 2025 ਤੱਕ ਅਸੀਂ ਭਾਰਤ ਨੂੰ ਟੀਬੀ ਤੋਂ ਮੁਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਅਸੀਂ Universal Immunization ਤੇਜ਼ੀ ਨਾਲ ਵਧ ਰਹੇ ਹਾਂ National Nutrition Mission ਨਾਲ ਅਨੀਮੀਆ ਦੀ ਕਮੀ ਅਤੇ Stunting ਵਰਗੀ ਸਮੱਸਿਆ ਤੇ ਵੀ ਭਾਰਤ ਬੜੀ ਤੇਜ਼ੀ ਨਾਲ ਕਾਬੂ ਪਾਉਣ ਵਾਲਾ ਹੈ ਜਲ ਜੀਵਨ ਮਿਸ਼ਨ ਦੇ ਤਹਿਤ ਸਾਡਾ ਫੋਕਸ Water Conversation ਅਤੇ Recycling ਉੱਤੇ ਹੈ ਤਾਕਿ ਹਰ ਭਾਰਤੀ ਨੂੰ ਉਚਿਤ ਅਤੇ ਸਾਫ਼ ਪਾਣੀ ਮਿਲਦਾ ਰਹੇ

ਅਤੇ ਭਾਰਤ ਨੇ ਸਾਲ 2022 ਤੱਕ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਾ ਵੀ ਅਭਿਯਾਨ ਵੀ ਚਲਾਇਆ ਹੈ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਦ ਵੀ ਭਾਰਤ ਦੇ ਕਈ ਹਿੱਸਿਆਂ ਵਿੱਚ ਪਲਾਸਟਿਕ ਵੇਸਟ ਨੂੰ ਇਕੱਠਾ ਕਰਨ ਦਾ ਕੰਮ ਚੱਲ ਰਿਹਾ ਹੈ ਅਜਿਹੇ ਕਈ ਜਨ ਅੰਦੋਲਨ ਅੱਜ ਭਾਰਤ ਵਿੱਚ ਚੱਲ ਰਹੇ ਹਨ ਮੈਨੂੰ 1.3 ਬਿਲੀਅਨ ਭਾਰਤੀਆਂ ਦੀ ਸਮਰੱਥਾ ਤੇ ਪੂਰਾ ਭਰੋਸਾ ਹੈ ਮੈਨੂੰ ਯਕੀਨ ਹੈ ਕਿ ਸਵੱਛ ਭਾਰਤ ਮਿਸ਼ਨ ਵਾਂਗ ਬਾਕੀ ਮਿਸ਼ਨ ਵੀ ਸਫਲ ਹੋਣਗੇ ਇਸੇ ਉਮੀਦ ਨਾਲ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਦੇ ਸਾਰੇ ਸਾਥੀਆਂ ਨੂੰ, ਇਸ ਅਵਾਰਡ ਦੇ ਲਈ ਅਤੇ ਇੱਥੇ ਮੌਜੂਦ ਬਾਕੀ ਸਾਥੀਆਂ ਦਾ ਫਿਰ ਤੋਂ ਧੰਨਵਾਦ ਕਰਨ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ

 

ਬਹੁਤ-ਬਹੁਤ ਧੰਨਵਾਦ।।

*****

 

ਵੀਆਰਆਰਕੇ/ਐੱਸਐੱਚ/ਆਈਜੀ/ਐੱਮਜੀ/ਏਕੇ


(Release ID: 1587389) Visitor Counter : 129


Read this release in: English