ਪ੍ਰਧਾਨ ਮੰਤਰੀ ਦਫਤਰ

ਆਯੁਸ਼ਮਾਨ ਭਾਰਤ ਨੇ ਛੱਤੀਸਗੜ੍ਹ ਦੇ 21 ਸਾਲਾ ਵਿਅਕਤੀ ਦੀ ਜਾਨ ਬਚਾਈ ਦਿਲ ਵਿੱਚ ਡਬਲ ਵਾਲਵ ਬਦਲਣਾ ਹੁਣ ਗ਼ਰੀਬਾਂ ਲਈ ਅਸੰਭਵ ਨਹੀਂ

Posted On: 01 OCT 2019 8:15PM by PIB Chandigarh

21 ਸਾਲਾਂ ਦੇ ਸੰਜੈ ਵਰਗੇਮ ਨੂੰ 14ਫਰਵਰੀ 2019 ਨੂੰ ਸੀਨੇ ਵਿੱਚ ਦਰਦ, ਘਬਰਾਹਟ, ਸਿਰ ਚੱਕਰਾਉਣ, ਜੁਖਾਮ ਅਤੇ 1-2 ਸਾਲ ਤੋਂ ਤਨਾਵ ਦੇ ਕਾਰਨ ਸਾਹ ਲੈਣ ਦੌਰਾਨ ਤਕਲੀਫ਼ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਪੂਰੀ ਜਾਂਚ ਦੇ ਬਾਅਦ ਪਤਾ ਲਗਿਆ ਕਿ ਉਸਦੇ ਦਿਲ ਦੇ ਡਬਲ ਵਾਲਵ ਰਿਪਲੇਸਮੈਂਟ ਦੀ ਜ਼ਰੂਰਤ ਹੈ

ਅਤਿਅੰਤ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਉਸ ਕੋਲ,  ਡਾਕਟਰ ਵੱਲੋਂ ਦੱਸੇ ਇਲਾਜ ਦੇ ਲਈ ਪੈਸੇ ਨਹੀਂ ਸਨ। ਨਤੀਜੇ ਵਜੋਂ ਵਰਗੇਮ ਅਤੇ ਉਸਦਾ ਪਰਿਵਾਰ ਨਿਰਾਸ਼ ਹੋ ਕੇ ਆਪਣੇ ਪਿੰਡ ਪਰਤ ਗਿਆ। ਪਰ ਜਦੋਂ ਹੀ ਉਹ ਵਾਪਸ ਆਏ ਤਾਂ ਉਨ੍ਹਾਂ ਨੂੰ (ਪੀਐੱਮ-ਜੇਏਵਾਈ)ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਬਾਰੇ ਪਤਾ ਲਗਿਆ ਜੋ ਸੰਜੈ ਅਤੇ ਉਸਦੇ ਪਰਿਵਾਰ ਲਈ ਇੱਕ ਵਰਦਾਨ ਸਾਬਤ ਹੋਇਆ। ਜਿਸ ਅਪਰੇਸ਼ਨ ’ਤੇ 2 ਲੱਖ ਰੁਪਏ ਖਰਚ ਆਉਣਾ ਸੀ, ਉਹ 18 ਫਰਵਰੀ, 2019 ਨੂੰ ਪੀਐੱਮ-ਜੇਏਵਾਈ ਤਹਿਤ ਮੁਫ਼ਤ ਕੀਤਾ ਗਿਆ।

ਹੁਣ ਉਹ ਪੀੜਾ ਤੋਂ ਮੁਕਤ ਹੈ  ਅਤੇ ਖੁਸ਼ਹਾਲ ਅਤੇ ਸਵਸਥ ਜੀਵਨ ਬਤੀਤ ਕਰ ਰਿਹਾ ਹੈ।

ਅੱਜ ਉਹ ਇੱਕ ਤੰਦਰੁਸਤ ਵਿਅਕਤੀ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਦੀ ਸਫਲਤਾ ਦੀ ਪ੍ਰਧਾਨ ਮੰਤਰੀ ਕੋਲ ਵਿਆਖਿਆ ਕਰਨ ਵਾਲੇ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਕਰਨ ਵਾਲੇ 31 ਲਾਭਾਰਥੀਆਂ ਵਿੱਚੋਂ ਇੱਕ ਹੈ।

 2018 ਠੀਕ ਇੱਕ ਸਾਲ ਪਹਿਲਾਂ ਵਿੱਚ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਸਕੀਮ ਹੈ, ਜਿਸਦਾ ਉਦੇਸ਼ ਦੇਸ਼ ਵਿੱਚ 10.74 ਕਰੋ ਤੋਂ ਵੀ ਜ਼ਿਆਦਾ ਗਰੀਬਾਂ ਨੂੰ ਮੈਡੀਕਲ ਸੁਵਿਧਾ ਪ੍ਰਦਾਨ ਕਰਨਾ ਹੈ।

ਪਿਛਲੇ ਇੱਕ ਸਾਲ ਵਿੱਚ ਸੰਜੈ ਵਰਗੇਮ ਵਰਗੇ 50,000 ਤੋਂ ਅਧਿਕ ਮਰੀਜ਼ਾਂ ਨੂੰ ਆਪਣੇ ਰਾਜ ਦੇ ਬਾਹਰ ਮੈਡੀਕਲ ਸੁਵਿਧਾਵਾਂ ਮਿਲ ਸਕੀਆਂ ਜਿੱਥੇ ਆਯੁਸ਼ਮਾਨ ਭਾਰਤ ਪ੍ਰੋਗਰਾਮ ਦੇ ਮਾਧਿਅਮ ਨਾਲ ਇਸ ਪ੍ਰਕਾਰ ਦੀਆਂ ਬਿਹਤਰੀਨ ਸੁਵਿਧਾਵਾਂ ਉਪਲੱਬਧ ਨ।

ਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ (ਪੀਐੱਮ-ਜੇਏਵਾਈ) ਤਹਿਤ 16,085 ਹਸਪਤਾਲਾਂ ਨੂੰ ਪੈਨੱਲਬੱਧ ਕਰਨ ਦੇ ਨਾਲ ਨਾਲ, 41 ਲੱਖ ਤੋਂ ਜ਼ਿਆਦਾ ਲਾਭਾਰਥੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 10 ਕਰੋ ਤੋਂ ਜ਼ਿਆਦਾ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।

ਯੁਸ਼ਮਾਨ ਭਾਰਤ ਅਧੀਨ ਸਮੁੱਚੇ ਦੇਸ਼ ਵਿੱਚ 20,700 ਤੋਂ ਜ਼ਿਆਦਾ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਕੰਮ ਕਰ ਰਹੇ ਹਨ।

Click here to see Details here:

ਵੀਆਰਆਰਕੇ/ਐੱਸਐੱਚ



(Release ID: 1587171) Visitor Counter : 84


Read this release in: English