ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿਖੇ ‘ਆਰੋਗਯ ਮੰਥਨ’ ਸਮਾਰੋਹ ਵਿੱਚ ਸ਼ਾਮਲ ਹੋਣਗੇ

Posted On: 30 SEP 2019 6:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਕੱਲ੍ਹ ਯਾਨੀ 1 ਅਕਤੂਬਰ, 2019 ਨੂੰ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ‘ਆਰੋਗਯ ਮੰਥਨ’ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਦੋ ਦਿਨਾ ਆਰੋਗਯ ਮੰਥਨ ਸਮਾਰੋਹ ਦਾ ਆਯੋਜਨ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਦਾ ਇੱਕ ਸਾਲ ਪੂਰਾ ਹੋਣ ਦੇ ਮੌਕੇ ’ਤੇ ਕੀਤਾ ਜਾ ਰਿਹਾ ਹੈ। ਇਸ ਦਾ ਆਯੋਜਨ ਰਾਸ਼ਟਰੀ ਸਿਹਤ ਅਥਾਰਟੀ ਵੱਲੋਂ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਇਸ ਮੌਕੇ ’ਤੇ ਆਯੁਸ਼ਮਾਨ ਭਾਰਤ ਦੇ ਨਵੇਂ ਮੋਬਾਇਲ ਐਪ ਨੂੰ ਲਾਂਚ ਕਰਨਗੇ। ਪ੍ਰਧਾਨ ਮੰਤਰੀ ‘ਆਯੁਸ਼ਮਾਨ ਭਾਰਤ ਸਟਾਰਟ-ਅੱਪ ਗ੍ਰੈਂਡ ਚੈਲੇਂਜ’ ਵੀ ਲਾਂਚ ਕਰਨਗੇ ਅਤੇ ਇਸ ਦੇ ਨਾਲ ਹੀ ਇਸ ਮੌਕੇ ’ਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕਰਨਗੇ।

ਪ੍ਰਧਾਨ ਮੰਤਰੀ ਇਸ ਮੌਕੇ ’ਤੇ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਦੇ ਚੋਣਵੇਂ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਇਸ ਦੇ ਨਾਲ ਹੀ ‘ਪੀਐੱਮ-ਜੇਏਵਾਈ’ ’ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕਰਨਗੇ, ਜਿਸ ਵਿੱਚ ਪਿਛਲੇ ਇੱਕ ਸਾਲ ਵਿੱਚ ਇਸ ਯੋਜਨਾ ਦੀ ਯਾਤਰਾ ਨੂੰ ਦਰਸਾਇਆ ਜਾਵੇਗਾ।

ਆਰੋਗਯ ਮੰਥਨ ਦਾ ਉਦੇਸ਼ ਪੀਐੱਮ-ਜੇਏਵਾਈ ਦੇ ਸਾਰੇ ਮਹੱਤਵਪੂਰਨ ਹਿਤਧਾਰਕਾਂ ਨੂੰ ਆਪਸ ਵਿੱਚ ਇੱਕਜੁਟ ਹੋਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ, ਤਾਕਿ ਪਿਛਲੇ ਇੱਕ ਸਾਲ ਵਿੱਚ ਇਸ ਯੋਜਨਾ ਦੇ ਲਾਗੂਕਰਨ ਵਿੱਚ ਆਈਆਂ ਚੁਣੌਤੀਆਂ ’ਤੇ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਇਸਦਾ ਬਿਹਤਰ ਲਾਗੂਕਰਨ ਸੁਨਿਸ਼ਚਿਤ ਕਰਨ ਲਈ ਨਵੀਂ ਸਮਝ ਅਤੇ ਮਾਰਗ ਪੱਧਰੇ ਕੀਤੇ ਜਾ ਸਕਣ ਇਸ ਮੌਕੇ ’ਤੇ ਆਰੋਗਯ ਮੰਥਨ ਦੀਆਂ ਮਹੱਤਵਪੂਰਨ ਸਿਫ਼ਾਰਿਸ਼ਾਂ ਨੂੰ ਵੀ ਪ੍ਰਸ਼ਸਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ 23 ਸਤੰਬਰ, 2018 ਨੂੰ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਨੂੰ ਲਾਂਚ ਕੀਤਾ ਸੀ।

*****

ਵੀਆਰਆਰਕੇ/ਵੀਜੇ/ਏਕੇ



(Release ID: 1587021) Visitor Counter : 42


Read this release in: English