ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਪੰਜ ਦਿਨਾ ਪ੍ਰਦਰਸ਼ਨੀ ਸ਼੍ਰੀ ਵੀ ਪੀ ਸਿੰਘ ਬਦਨੌਰ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

ਪ੍ਰਦਰਸ਼ਨੀ ਵਿੱਚ ਮਹਾਤਮਾ ਗਾਂਧੀ ਦੇ ਜੀਵਨ, ਯਾਤਰਾਵਾਂ ਅਤੇ ਦਰਸ਼ਨ ਦੀਆਂ ਝਲਕੀਆਂ ਦਾ ਮਲਟੀ ਮੀਡੀਆ ਪ੍ਰਦਰਸ਼ਨ

प्रविष्टि तिथि: 02 OCT 2019 4:52PM by PIB Chandigarh

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਇੱਥੇ ਚੰਡੀਗੜ੍ਹ ਵਿੱਚ ਪੰਜ ਦਿਨਾ ਮੈਗਾ ਮਲਟੀ ਮੀਡੀਆ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਅਵਸਰ ਪ੍ਰਸ਼ਾਸ਼ਕ ਦੇ ਸਲਾਹਕਾਰ ਸ਼੍ਰੀ ਮਨੋਜ ਕੁਮਾਰ ਪਰੀਦਾ ਵੀ ਹਾਜ਼ਰ ਸਨ। ਇਹ ਪ੍ਰਦਰਸ਼ਨੀ ਰੀਜਨਲ ਆਊਟਰੀਚ ਬਿਊਰੋ, ਚੰਡੀਗੜ੍ਹ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਆਯੋਜਿਤ ਕੀਤੀ ਗਈ ਹੈ। ਇਸ ਅਵਸਰ ’ਤੇ ਰਾਜਪਾਲ ਨੇ ਇਹ ਪ੍ਰਦਰਸ਼ਨੀ ਚੰਡੀਗੜ੍ਹ ਵਿੱਚ ਇੱਥੋਂ ਦੇ ਲੋਕਾਂ ਦੇ ਸਾਹਮਣੇ ਲਿਆਉਣ ਲਈ ਭਾਰਤ ਸਰਕਾਰ ਦੇ ਪ੍ਰਯਤਨਾਂ ਦੀ ਸਰਾਹਨਾ ਕੀਤੀ।

ਇਹ ਪ੍ਰਦਰਸ਼ਨੀ 2 ਅਕਤੂਬਰ ਤੋਂ 6 ਅਕਤੂਬਰ 2019 ਤੱਕ ਪਲਾਜ਼ਾ ਸੈਕਟਰ 17 ਵਿੱਚ ਚਲੇਗੀ। ਪ੍ਰਦਰਸ਼ਨੀ ਵਿੱਚ ਦਰਸ਼ਕਾਂ ਅਤੇ ਬੱਚਿਆਂ ਦੀ ਜਾਣਕਾਰੀ ਲਈ ਇੰਟਰਐਕਟਿਵ ਕਿਓਸਕ ਅਤੇ ਫਲਿਪ ਬੁਕਸ ਰਖੀਆਂ ਗਈਆਂ ਹਨ। ਇਸ ਦੌਰਾਨ ਸਵੱਛਤਾ ਵਿਸ਼ਿਆਂ ’ਤੇ ਅਧਾਰਤ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਹਨ। ਪ੍ਰਕਾਸ਼ਨ ਵਿਭਾਗ ਦੁਆਰਾ ਮਹਾਤਮਾ ਗਾਂਧੀ ਜੀ ਨਾਲ ਸਬੰਧਿਤ ਵੱਖ-ਵੱਖ ਪੁਸਤਕਾਂ ਦੇ ਪ੍ਰਦਰਸ਼ਨੀ ਅਤੇ ਵਿਕਰੀ ਲਈ ਇੱਕ ਬੁੱਕ ਸਟਾਲ ਵੀ ਲਗਾਇਆ ਗਿਆ ਹੈ। ਪ੍ਰਦਰਸ਼ਨੀ ਵਿੱਚ ‘ਸੱਤਿਆਗ੍ਰਹਿ ਸੇ ਸਵੱਛਾਗ੍ਰਹਿ’ ਅਤੇ ‘ਸੇ ਨੋ ਟੂ ਸਿੰਗਲ ਯੂਜ਼ ਪਲਾਸਟਿਕ’ ਵਿਸ਼ਿਆਂ ’ਤੇ ਅਧਾਰਤ ਸਵੱਛ ਭਾਰਤ ਮਿਸ਼ਨ ਨੂੰ ਵੀ ਦਰਸਾਇਆ ਜਾ ਰਿਹਾ ਹੈ।

ਇਹ ਪ੍ਰਦਰਸ਼ਨੀ 2 ਅਕਤੂਬਰ ਤੋਂ 6 ਅਕਤੂਬਰ, 2019 ਤੱਕ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਮੁਫ਼ਤ ਦੇਖੀ ਜਾ ਸਕਦੀ ਹੈ। ਇਨ੍ਹਾਂ ਸਮਾਰੋਹਾਂ ਦੇ ਹਿੱਸੇ ਵਜੋਂ, ਰੀਜਨਲ ਆਊਟਰੀਚ ਬਿਊਰੋ ਚੰਡੀਗੜ੍ਹ ਦੁਆਰਾ ਪੰਜਾਬ, ਹਿਮਾਚਲ ਪ੍ਰਦੇਸ਼, ਅਤੇ ਯੂਟੀ ਚੰਡੀਗੜ੍ਹ ਵਿੱਚ ‘ਸਵੱਛਤਾ ਹੀ ਸੇਵਾ’ ਅਤੇ ‘ਫਿਟ ਇੰਡੀਆ’ ਦੇ ਵਿਸ਼ਿਆਂ ’ਤੇ ਅਜਿਹੇ ਵੱਖ-ਵੱਖ ਪ੍ਰੋਗਰਾਮ ਲੜੀਵਾਰ ਕਰਵਾਏ ਜਾ ਰਹੇ ਹਨਬਿਊਰੋ ਵੱਲੋਂ ਸ਼ਿਮਲਾ ਅਤੇ ਜਲੰਧਰ ਵਿੱਚ ਤਿੰਨ-ਦਿਨਾ ਏਤੀਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

ਇਸ ਮੌਕੇ ’ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਰੀਜਨਲ ਐਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀਮਤੀ ਦੇਵਪ੍ਰੀਤ ਸਿੰਘ, ਰੀਜਨਲ ਆਊਟਰੀਚ ਬਿਊਰੋ ਦੇ ਡਾਇਰੈਕਟਰ ਸ਼੍ਰੀ ਆਸ਼ੀਸ਼ ਗੋਇਲ ਅਤੇ ਡਿਪਟੀ ਡਾਇਰੈਕਟਰ ਸ਼੍ਰੀ ਅਨੁਜ ਚਾਂਡਕ ਵੀ ਹਾਜ਼ਰ ਸਨ।

ਡੀਐੱਸ/ਪੀਐੱਸ/ਵੀਸੀ

******


(रिलीज़ आईडी: 1586975) आगंतुक पटल : 19
इस विज्ञप्ति को इन भाषाओं में पढ़ें: English