ਪ੍ਰਧਾਨ ਮੰਤਰੀ ਦਫਤਰ

ਸੰਯੁਕਤ ਰਾਸ਼ਟਰ ਮਹਾ ਸਭਾ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 27 SEP 2019 10:29PM by PIB Chandigarh

 

 

ਨਮਸਕਾਰ

ਮਾਣਯੋਗ ਚੇਅਰਪਰਸਨ ਸਾਹਿਬ,

ਸੰਯੁਕਤ ਰਾਸ਼ਟਰ ਮਹਾ ਸਭਾ ਦੇ 74ਵੇਂ ਸੈਸ਼ਨ ਨੂੰ 130 ਕਰੋੜ ਭਾਰਤੀਆਂ ਦੀ ਤਰਫ਼ ਤੋਂ ਸੰਬੋਧਿਤ ਕਰਨਾ, ਮੇਰੇ ਲਈ ਗੌਰਵ ਦਾ ਅਵਸਰ ਹੈ।

ਇਹ ਅਵਸਰ, ਇਸ ਲਈ ਵੀ ਵਿਸ਼ੇਸ਼ ਹੈ, ਕਿਉਂਕਿ ਇਸ ਵਰ੍ਹੇ ਪੂਰਾ ਵਿਸ਼ਵ, ਮਹਾਤਮਾ ਗਾਂਧੀ ਦੀ 150ਵੀਂ ਜਨਮ ਜਯੰਤੀ ਮਨਾ ਰਿਹਾ ਹੈਸੱਚ ਅਤੇ ਅਹਿੰਸਾ ਦਾ ਉਨ੍ਹਾਂ ਦਾ ਸੰਦੇਸ਼, ਵਿਸ਼ਵ ਦੀ ਸ਼ਾਂਤੀ, ਪ੍ਰਗਤੀ ਅਤੇ ਵਿਕਾਸ ਲਈ ਅੱਜ ਵੀ ਪ੍ਰਾਸੰਗਿਕ ਹੈ।


ਚੇਅਰਪਰਸਨ ਸਾਹਿਬ,

ਇਸ ਵਰ੍ਹੇ ਦੁਨੀਆ ਦੀ ਸਭ ਤੋਂ ਵੱਡੀ ਚੋਣ ਹੋਈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ, ਦੁਨੀਆ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ ਵੋਟਾਂ ਦੇ ਕੇ, ਮੈਨੂੰ ਅਤੇ ਮੇਰੀ ਸਰਕਾਰ ਨੂੰ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਜਨਾਦੇਸ਼ ਦਿੱਤਾ। ਅਤੇ ਇਸ ਜਨਾਦੇਸ਼ ਦੀ ਵਜ੍ਹਾ ਨਾਲ ਹੀ ਅੱਜ ਫਿਰ ਮੈਂ ਇੱਥੇ ਹਾਂ। ਲੇਕਿਨ ਇਸ ਜਨਾਦੇਸ਼ ਤੋਂ ਨਿਕਲਿਆ ਸੰਦੇਸ਼ ਇਸ ਤੋਂ ਵੀ ਜ਼ਿਆਦਾ ਵੱਡਾ ਹੈ, ਜ਼ਿਆਦਾ ਵਿਆਪਕ ਹੈ, ਜ਼ਿਆਦਾ ਪ੍ਰੇਰਕ ਹੈ।

ਚੇਅਰਪਰਸਨ ਸਾਹਿਬ,

ਜਦੋਂ ਇੱਕ ਵਿਕਾਸਸ਼ੀਲ ਦੇਸ਼, ਦੁਨੀਆ ਦੀ ਸਭ ਤੋਂ ਵੱਡੀ ਸਵੱਛਤਾ ਮੁਹਿੰਮ ਸਫ਼ਲਤਾਪੂਰਵਕ ਸੰਪੰਨ ਕਰਦਾ ਹੈ, ਸਿਰਫ਼ 5 ਵਰ੍ਹੇ ਵਿੱਚ 11 ਕਰੋੜ ਤੋਂ ਜ਼ਿਆਦਾ ਪਖ਼ਾਨੇ ਬਣਾ ਕੇ ਆਪਣੇ ਦੇਸ਼ਵਾਸੀਆਂ ਨੂੰ ਦਿੰਦਾ ਹੈ, ਤਾਂ ਉਸਦੇ ਨਾਲ ਬਣੀਆਂ ਵਿਵਸਥਾਵਾਂ ਪੂਰੀ ਦੁਨੀਆ ਨੂੰ ਇੱਕ ਪ੍ਰੇਰਕ ਸੰਦੇਸ਼ ਦਿੰਦੀਆਂ ਹਨ। ਜਦੋਂ ਇੱਕ ਵਿਕਾਸਸ਼ੀਲ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਐਸ਼ਿਉਰੈਂਸ ਸਕੀਮ ਸਫ਼ਲਤਾਪੂਰਵਕ ਚਲਾਉਂਦਾ ਹੈ, 50 ਕਰੋੜ ਲੋਕਾਂ ਨੂੰ ਹਰ ਵਰ੍ਹੇ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦਿੰਦਾ ਹੈ, ਤਾਂ ਉਸਦੇ ਨਾਲ ਬਣੀਆਂ ਸੰਵੇਦਨਸ਼ੀਲ ਵਿਵਸਥਾਵਾਂ, ਪੂਰੀ ਦੁਨੀਆ ਨੂੰ ਇੱਕ ਨਵਾਂ ਮਾਰਗ ਦਿਖਾਉਂਦੀਆਂ ਹਨ

ਜਦੋਂ ਇੱਕ ਵਿਕਾਸਸ਼ੀਲ ਦੇਸ਼, ਦੁਨੀਆ ਦਾ ਸਭ ਤੋਂ ਵੱਡਾ ਫਾਈਨੈਂਸ਼ੀਅਲ ਇਨਕਲੂਜ਼ਨ ਪ੍ਰੋਗਰਾਮ ਸਫ਼ਲਤਾਪੂਰਵਕ ਚਲਾਉਂਦਾ ਹੈ, ਸਿਰਫ਼ 5 ਵਰ੍ਹੇ ਵਿੱਚ 37 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦੇ ਬੈਂਕ ਖਾਤੇ ਖੋਲ੍ਹਦਾ ਹੈ, ਤਾਂ ਉਸਦੇ ਨਾਲ ਬਣੀਆਂ ਵਿਵਸਥਾਵਾਂ, ਪੂਰੀ ਦੁਨੀਆ ਦੇ ਗ਼ਰੀਬਾਂ ਵਿੱਚ ਇੱਕ ਵਿਸ਼ਵਾਸ ਪੈਦਾ ਕਰਦੀਆਂ ਹਨ।

ਜਦੋਂ ਇੱਕ ਵਿਕਾਸਸ਼ੀਲ ਦੇਸ਼, ਆਪਣੇ ਨਾਗਰਿਕਾਂ ਲਈ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ Identification ਪ੍ਰੋਗਰਾਮ ਚਲਾਉਂਦਾ ਹੈ, ਉਨ੍ਹਾਂ ਨੂੰ ਬਾਇਓਮੀਟ੍ਰਿਕ ਪਹਿਚਾਣ ਦਿੰਦਾ ਹੈ, ਉਨ੍ਹਾਂ ਦਾ ਹੱਕ ਪੱਕਾ ਕਰਦਾ ਹੈ, ਭ੍ਰਿਸ਼ਟਾਚਾਰ ਨੂੰ ਰੋਕ ਕੇ ਕਰੀਬ 20 ਬਿਲੀਅਨ ਡਾਲਰ ਤੋਂ ਜ਼ਿਆਦਾ ਬਚਾਉਂਦਾ ਹੈ, ਤਾਂ ਉਸਦੇ ਨਾਲ ਬਣੀਆਂ ਆਧੁਨਿਕ ਵਿਵਸਥਾਵਾਂ, ਪੂਰੀ ਦੁਨੀਆ ਲਈ ਇੱਕ ਨਵੀਂ ਉਮੀਦ ਬਣ ਕੇ ਆਉਂਦੀਆਂ ਹਨ

ਚੇਅਰਪਰਸਨ ਸਾਹਿਬ,

ਮੈਂ ਇੱਥੇ ਆਉਂਦੇ ਵਕਤ ਸੰਯੁਕਤ ਰਾਸ਼ਟਰ ਦੀ ਇਮਾਰਤ ਦੀ ਦੀਵਾਰ ’ਤੇ ਪੜ੍ਹਿਆ - No More Single Use Plastic. ਮੈਨੂੰ ਸਭਾ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਜਦੋਂ ਮੈਂ ਤੁਹਾਨੂੰ ਸੰਬੋਧਿਤ ਕਰ ਰਿਹਾ ਹਾਂ, ਤਦ ਇਸ ਵਕਤ ਵੀ ਅਸੀਂ ਪੂਰੇ ਭਾਰਤ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਲਈ ਇੱਕ ਵੱਡੀ ਮੁਹਿੰਮ ਚਲਾ ਰਹੇ ਹਾਂ।

ਆਉਣ ਵਾਲੇ 5 ਵਰ੍ਹਿਆਂ ਵਿੱਚ ਅਸੀਂ ਜਲ ਸੰਭਾਲ ਨੂੰ ਹੁਲਾਰਾ ਦੇਣ ਦੇ ਨਾਲ ਹੀ 15 ਕਰੋੜ ਘਰਾਂ ਨੂੰ ਪਾਣੀ ਦੀ ਸਪਲਾਈ ਨਾਲ ਜੋੜਨ ਵਾਲੇ ਹਾਂ।

ਆਉਣ ਵਾਲੇ 5 ਵਰ੍ਹਿਆਂ ਵਿੱਚ ਅਸੀਂ ਆਪਣੇ ਦੂਰ-ਦਰਾਜ ਦੇ ਪਿੰਡਾਂ ਵਿੱਚ ਸਵਾ ਲੱਖ ਕਿਲੋਮੀਟਰ ਤੋਂ ਜ਼ਿਆਦਾ ਨਵੀਆਂ ਸੜਕਾਂ ਬਣਾਉਣ ਜਾ ਰਹੇ ਹਾਂ।

ਵਰ੍ਹਾ 2022, ਜਦੋਂ ਭਾਰਤ ਆਪਣੀ ਸੁਤੰਤਰਤਾ ਦੇ 75 ਵਰ੍ਹੇ ਦਾ ਪੁਰਬ ਮਨਾਵੇਗਾ, ਤਦ ਤਕ ਅਸੀਂ ਗ਼ਰੀਬਾਂ ਲਈ 2 ਕਰੋੜ ਹੋਰ ਘਰਾਂ ਦਾ ਨਿਰਮਾਣ ਕਰਨ ਵਾਲੇ ਹਾਂ। ਵਿਸ਼ਵ ਨੇ ਭਲੇ ਹੀ ਟੀ.ਬੀ. ਤੋਂ ਮੁਕਤੀ ਲਈ ਵਰ੍ਹੇ 2030 ਤੱਕ ਦਾ ਸਮਾਂ ਰੱਖਿਆ ਹੋਵੇ, ਲੇਕਿਨ ਅਸੀਂ 2025 ਤੱਕ ਭਾਰਤ ਨੂੰ ਟੀ.ਬੀ. ਮੁਕਤ ਕਰਨ ਲਈ ਕੰਮ ਕਰ ਰਹੇ ਹਾਂ। ਸਵਾਲ ਇਹ ਹੈ ਕਿ ਆਖਿਰ ਇਹ ਸਭ ਅਸੀਂ ਕਿਵੇਂ ਕਰ ਸਕ ਰਹੇ ਹਾਂ, ਆਖਿਰ ਨਵੇਂ ਭਾਰਤ ਵਿੱਚ ਬਦਲਾਅ ਤੇਜ਼ੀ ਨਾਲ ਕਿਵੇਂ ਆ ਰਿਹਾ ਹੈ?

ਚੇਅਰਪਰਸਨ ਸਾਹਿਬ,

ਭਾਰਤ, ਹਜ਼ਾਰਾਂ ਵਰ੍ਹੇ ਪੁਰਾਣਾ ਇੱਕ ਮਹਾਨ ਸੱਭਿਆਚਾਰ ਹੈ, ਜਿਸ ਦੀਆਂ ਆਪਣੀਆਂ ਜੀਵੰਤ ਪਰੰਪਰਾਵਾਂ ਹਨ, ਜੋ ਗਲੋਬਲ ਸੁਪਨਿਆਂ ਨੂੰ ਆਪਣੇ ਵਿੱਚ ਸਮੇਟੇ ਹੋਏ ਹਨ। ਸਾਡੇ ਸੰਸਕਾਰ, ਸਾਡਾ ਸੱਭਿਆਚਾਰ, ਜੀਵ ਵਿੱਚ ਸ਼ਿਵ ਦੇਖਦੇ ਹਨਇਸ ਲਈ, ਸਾਡਾ ਪ੍ਰਾਣਤੱਤ ਹੈ ਕਿ ਜਨ-ਭਾਗੀਦਾਰੀ ਤੋਂ ਜਨ-ਕਲਿਆਣ ਹੋਵੇ ਅਤੇ ਇਹ ਜਨ-ਕਲਿਆਣ ਵੀ ਸਿਰਫ਼ ਭਾਰਤ ਲਈ ਨਹੀਂ ਜਗ-ਕਲਿਆਣ ਲਈ ਹੋਵੇ

ਅਤੇ ਤਦੇ ਤਾਂ, ਸਾਡੀ ਪ੍ਰੇਰਣਾ ਹੈ -ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ।

ਅਤੇ ਇਹ ਸਿਰਫ਼ ਭਾਰਤ ਦੀਆਂ ਸੀਮਾਵਾਂ ਵਿੱਚ ਸੀਮਿਤ ਨਹੀਂ ਹੈ ਸਾਡੀ ਮਿਹਨਤ, ਨਾ ਤਾਂ ਦਇਆ ਭਾਵ ਹੈ ਅਤੇ ਨਾ ਹੀ ਦਿਖਾਵਾ ਇਹ ਸਿਰਫ਼ ਅਤੇ ਸਿਰਫ਼ ਕਰਤੱਵ ਭਾਵ ਤੋਂ ਪ੍ਰੇਰਿਤ ਹੈ ਸਾਡੇ ਪ੍ਰਯਤਨ, 130 ਕਰੋੜ ਭਾਰਤੀਆਂ ਨੂੰ ਕੇਂਦਰ ਵਿੱਚ ਰੱਖ ਕੇ ਹੋ ਰਹੇ ਹਨ ਲੇਕਿਨ ਇਹ ਪ੍ਰਯਤਨ ਜਿਨ੍ਹਾਂ ਸੁਪਨਿਆਂ ਲਈ ਹੋ ਰਹੇ ਹਨ, ਉਹ ਸਾਰੇ ਵਿਸ਼ਵ ਦੇ ਹਨ, ਹਰ ਦੇਸ਼ ਦੇ ਹਨ, ਹਰ ਸਮਾਜ ਦੇ ਹਨ। ਪ੍ਰਯਤਨ ਸਾਡੇ ਹਨ, ਨਤੀਜੇ ਸਾਰਿਆਂ ਲਈ ਹਨ, ਸਾਰੇ ਸੰਸਾਰ ਲਈ ਹਨ। ਮੇਰਾ ਇਹ ਵਿਸ਼ਵਾਸ ਦਿਨੋਂ-ਦਿਨ ਤਦ ਹੋਰ ਵੀ ਦ੍ਰਿੜ੍ਹ ਹੋ ਜਾਂਦਾ ਹੈ, ਜਦੋਂ ਮੈਂ ਉਨ੍ਹਾਂ ਦੇਸ਼ਾਂ ਬਾਰੇ ਸੋਚਦਾ ਹਾਂ, ਜੋ ਵਿਕਾਸ ਦੀ ਯਾਤਰਾ ਵਿੱਚ ਭਾਰਤ ਦੀ ਤਰ੍ਹਾਂ ਹੀ ਆਪਣੇ-ਆਪਣੇ ਪੱਧਰ ’ਤੇ ਪ੍ਰਯਤਨ ਕਰ ਰਹੇ ਹਨ।

ਜਦੋਂ ਮੈਂ ਉਨ੍ਹਾਂ ਦੇਸ਼ਾਂ ਦੇ ਸੁਖ-ਦੁਖ ਸੁਣਦਾ ਹਾਂ, ਉਨ੍ਹਾਂ ਦੇ ਸੁਪਨਿਆਂ ਤੋਂ ਜਾਣੂ ਹੁੰਦਾ ਹਾਂ, ਤਾਂ ਮੇਰਾ ਇਹ ਸੰਕਲਪ ਹੋਰ ਵੀ ਪੱਕਾ ਹੋ ਜਾਂਦਾ ਹੈ ਕਿ ਮੈਂ ਆਪਣੇ ਦੇਸ਼ ਦਾ ਵਿਕਾਸ ਹੋਰ ਵੀ ਤੇਜ਼ ਗਤੀ ਨਾਲ ਕਰਾਂ ਜਿਸ ਨਾਲ ਭਾਰਤ ਦੇ ਅਨੁਭਵ ਉਨ੍ਹਾਂ ਦੇਸ਼ਾਂ ਦੇ ਵੀ ਕੰਮ ਆ ਸਕਣ

ਚੇਅਰਪਰਸਨ ਸਾਹਿਬ,

ਅੱਜ ਤੋਂ ਤਿੰਨ ਹਜ਼ਾਰ ਵਰ੍ਹੇ ਪਹਿਲਾਂ, ਭਾਰਤ ਦੇ ਮਹਾਨ ਕਵੀ, ਕਣੀਯਨ ਪੂੰਗੁੰਡ੍ਰਨਾਰ, ਨੇ ਵਿਸ਼ਵ ਦੀ ਪ੍ਰਾਚੀਨਤਮ ਭਾਸ਼ਾ ਤਮਿਲ ਵਿੱਚ ਕਿਹਾ ਸੀ-

"ਯਾਦੁਮ ਊਰੇ, ਯਾਵਰੁਮ ਕੇਲਿਰ"

ਯਾਨੀ

"ਅਸੀਂ ਸਾਰੇ ਸਥਾਨਾਂ ਲਈ ਆਪਣੇਪਣ ਦਾ ਭਾਵ ਰੱਖਦੇ ਹਾਂ ਅਤੇ ਸਾਰੇ ਲੋਕ ਸਾਡੇ ਆਪਣੇ ਹਨ"

ਦੇਸ਼ ਦੀਆਂ ਸੀਮਾਵਾਂ ਤੋਂ ਪਰੇ, ਆਪਣੇਪਣ ਦੀ ਇਹੀ ਭਾਵਨਾ, ਭਾਰਤ ਭੂਮੀ ਦੀ ਵਿਸ਼ੇਸ਼ਤਾ ਹੈ ਭਾਰਤ ਨੇ ਬੀਤੇ ਪੰਜ ਵਰ੍ਹਿਆਂ ਵਿੱਚ, ਸਦੀਆਂ ਤੋਂ ਚਲੀ ਆ ਰਹੀ ਵਿਸ਼ਵ ਭਾਈਚਾਰੇ ਅਤੇ ਵਿਸ਼ਵ ਭਲਾਈ ਦੀ ਉਸ ਮਹਾਨ ਪਰੰਪਰਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ, ਜੋ ਸੰਯੁਕਤ ਰਾਸ਼ਟਰ ਦੀ ਸਥਾਪਨਾ ਦਾ ਵੀ ਉਦੇਸ਼ ਰਹੀ ਹੈ ਭਾਰਤ ਜਿਨ੍ਹਾਂ ਵਿਸ਼ਿਆਂ ਨੂੰ ਉਠਾ ਰਿਹਾ ਹੈ, ਜਿਨ੍ਹਾਂ ਨਵੇਂ ਗਲੋਬਲ ਮੰਚਾਂ ਦੇ ਨਿਰਮਾਣ ਲਈ ਭਾਰਤ ਅੱਗੇ ਆਇਆ ਹੈ, ਉਸ ਦਾ ਅਧਾਰ ਆਲਮੀ ਚੁਣੌਤੀਆਂ ਹਨ, ਆਲਮੀ ਵਿਸ਼ੇ ਹਨ ਅਤੇ ਗੰਭੀਰ ਸਮੱਸਿਆਵਾਂ ਦੇ ਸਮਾਧਾਨ ਦਾ ਸਮੂਹਿਕ ਪ੍ਰਯਤਨ ਹੈ।

ਚੇਅਰਪਰਸਨ ਸਾਹਿਬ,

ਅਗਰ ਇਤਿਹਾਸ ਅਤੇ Per Capita Emission ਦੇ ਨਜ਼ਰੀਏ ਨਾਲ ਦੇਖੀਏ, ਗਲੋਬਲ ਵਾਰਮਿੰਗ ਵਿੱਚ ਭਾਰਤ ਦਾ ਯੋਗਦਾਨ ਬਹੁਤ ਹੀ ਘੱਟ ਰਿਹਾ ਹੈਲੇਕਿਨ ਇਸ ਦੇ ਸਮਾਧਾਨ ਲਈ ਕਦਮ ਉਠਾਉਣ ਵਾਲਿਆਂ ਵਿੱਚ ਭਾਰਤ ਇੱਕ ਮੋਹਰੀ ਦੇਸ਼ ਹੈ। ਇੱਕ ਪਾਸੇ ਤਾਂ, ਅਸੀਂ ਭਾਰਤ ਵਿੱਚ 450 ਗੀਗਾਵਾਟ ਦੀ ਰੀਨਿਊਏਬਲ ਐਨਰਜੀ ਦੇ ਟੀਚੇ 'ਤੇ ਕੰਮ ਕਰ ਰਹੇ ਹਨ, ਉੱਥੇ ਦੂਜੇ ਪਾਸੇ ਅਸੀਂ ਇੰਟਰਨੈਸ਼ਨਲ ਸੋਲਰ ਅਲਾਇੰਸ ਸਥਾਪਿਤ ਕਰਨ ਦੀ ਪਹਿਲ ਵੀ ਕੀਤੀ ਹੈ।

ਗਲੋਬਲ ਵਾਰਮਿੰਗ ਦਾ ਇੱਕ ਪ੍ਰਭਾਵ ਇਹ ਵੀ ਹੈ ਕਿ Natural Disasters ਦੀ ਸੰਖਿਆ ਅਤੇ ਉਨ੍ਹਾਂ ਦੀ ਤੀਬਰਤਾ ਤਾਂ ਵਧਦੀ ਹੀ ਜਾ ਰਹੀ ਹੈ, ਉਨ੍ਹਾਂ ਦਾ ਦਾਇਰਾ ਅਤੇ ਉਨ੍ਹਾਂ ਦੇ ਨਵੇਂ-ਨਵੇਂ ਸਰੂਪ ਵੀ ਸਾਹਮਣੇ ਆ ਰਹੇ ਹਨ ਇਸ ਸਥਿਤੀ ਨੂੰ ਦੇਖਦੇ ਹੋਏ ਹੀ ਭਾਰਤ ਨੇ “Coalition For Disaster Resilient Infrastructure (CDRI) ਬਣਾਉਣ ਦੀ ਪਹਿਲ ਕੀਤੀ ਹੈ ਇਸ ਨਾਲ ਐਸੇ ਇਨਫਰਾਸਟਰਕਚਰ ਬਣਾਉਣ ਵਿੱਚ ਮਦਦ ਮਿਲੇਗੀ ਜਿਨ੍ਹਾਂ ਤੇ ਪ੍ਰਾਕਿਰਤਿਕ ਆਪਦਾਵਾਂ ਦਾ ਪ੍ਰਭਾਵ ਘੱਟ ਤੋਂ ਘੱਟ ਹੋਵੇਗਾ

ਚੇਅਰਪਰਸਨ ਸਾਹਿਬ,

ਯੂਐੱਨ ਪੀਸਕੀਪਿੰਗ ਮਿਸ਼ਨਸ ਵਿੱਚ ਸਭ ਤੋਂ ਵੱਡਾ ਬਲੀਦਾਨ ਅਗਰ ਕਿਸੇ ਦੇਸ਼ ਨੇ ਦਿੱਤਾ ਹੈ, ਤਾਂ ਉਹ ਭਾਰਤ ਹੈ। ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਸ ਨੇ ਦੁਨੀਆ ਨੂੰ ਯੁੱਧ ਨਹੀਂ ਬੁੱਧ ਦਿੱਤੇ ਹਨ, ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਅਤੇ ਇਸ ਲਈ ਸਾਡੀ ਆਵਾਜ਼ ਵਿੱਚ ਆਤੰਕਵਾਦ ਦੇ ਖ਼ਿਲਾਫ਼ ਦੁਨੀਆ ਨੂੰ ਜਾਗਰੂਕ ਕਰਨ ਦੀ ਗੰਭੀਰਤਾ ਵੀ ਹੈ ਅਤੇ ਆਕ੍ਰੋਸ਼ ਵੀ। ਅਸੀਂ ਮੰਨਦੇ ਹਾਂ ਕਿ ਇਹ ਕਿਸੇ ਇੱਕ ਦੇਸ਼ ਦੀ ਨਹੀਂ, ਬਲਕਿ ਪੂਰੀ ਦੁਨੀਆ ਦੀ ਅਤੇ ਮਾਨਵਤਾ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਆਤੰਕ ਦੇ ਨਾਮ ’ਤੇ ਵੰਡੀ ਹੋਈ ਦੁਨੀਆ, ਉਨ੍ਹਾਂ ਸਿਧਾਂਤਾਂ ਨੂੰ ਠੇਸ ਪਹੁੰਚਾਉਂਦੀ ਹੈ, ਜਿਨ੍ਹਾਂ ਦੇ ਅਧਾਰ ’ਤੇ ਯੂਐੱਨ (ਸੰਯੁਕਤ ਰਾਸ਼ਟਰ) ਦਾ ਜਨਮ ਹੋਇਆ ਹੈ। ਅਤੇ ਇਸ ਲਈ ਮਾਨਵਤਾ ਦੀ ਖਾਤਿਰ, ਆਤੰਕ ਦੇ ਖਿਲਾਫ਼ ਪੂਰੇ ਵਿਸ਼ਵ ਦਾ ਇੱਕਮਤ ਹੋਣਾ, ਇਕਜੁੱਟ ਹੋਣਾ ਮੈਂ ਜ਼ਰੂਰੀ ਸਮਝਦਾ ਹਾਂ।

ਚੇਅਰਪਰਸਨ ਸਾਹਿਬ,

ਅੱਜ ਵਿਸ਼ਵ ਦਾ ਸਰੂਪ ਬਦਲ ਰਿਹਾ ਹੈ। 21ਵੀਂ ਸਦੀ ਦੀ ਆਧੁਨਿਕ ਟੈਕਨੋਲੋਜੀ, ਸਮਾਜ ਜੀਵਨ, ਨਿਜੀ ਜੀਵਨ, ਅਰਥਵਿਵਸਥਾ, ਸੁਰੱਖਿਆ, ਕਨੈਕਟੀਵਿਟੀ ਅਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਸਾਮੂਹਿਕ ਪਰਿਵਰਤਨ ਲਿਆ ਰਹੀ ਹੈ। ਇਨ੍ਹਾਂ ਪਰਿਸਥਿਤੀਆਂ ਵਿੱਚ ਇੱਕ ਬਿਖਰੀ ਹੋਈ ਦੁਨੀਆ ਕਿਸੇ ਦੇ ਹਿਤ ਵਿੱਚ ਨਹੀਂ ਹੈ। ਨਾ ਹੀ ਸਾਡੇ ਸਾਰਿਆਂ ਪਾਸ ਆਪਣੀਆਂ-ਆਪਣੀਆਂ ਸੀਮਾਵਾਂ ਦੇ ਅੰਦਰ ਸਿਮਟ ਜਾਣ ਦਾ ਵਿਕਲਪ ਹੈ। ਇਸ ਨਵੇਂ ਦੌਰ ਵਿੱਚ ਅਸੀਂ Multi-lateralism ਅਤੇ ਸੰਯੁਕਤ ਰਾਸ਼ਟਰ ਨੂੰ ਨਵੀਂ ਸ਼ਕਤੀ, ਨਵੀਂ ਦਿਸ਼ਾ ਦੇਣੀ ਹੀ ਹੋਵੇਗੀ।


ਚੇਅਰਪਰਸਨ ਸਾਹਿਬ,

ਸਵਾ ਸੌ ਵਰ੍ਹੇ ਪਹਿਲਾਂ ਭਾਰਤ ਦੇ ਮਹਾਨ ਅਧਿਆਤਮਕ ਗੁਰੂ, ਸੁਆਮੀ ਵਿਵੇਕਾਨੰਦ ਨੇ ਸ਼ਿਕਾਗੋ ਵਿੱਚ World Parliament of Religions ਦੌਰਾਨ ਵਿਸ਼ਵ ਨੂੰ ਇੱਕ ਸੰਦੇਸ਼ ਦਿੱਤਾ ਸੀ।

ਇਹ ਸੰਦੇਸ਼ ਸੀ - "Harmony and Peace and not Dissension. ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ, ਅੱਜ ਵੀ ਅੰਤਰਰਾਸ਼ਟਰੀ ਸਮੁਦਾਇ ਲਈ ਇਹੀ ਸੰਦੇਸ਼ ਹੈ - Harmony and Peace.

ਬਹੁਤ-ਬਹੁਤ ਧੰਨਵਾਦ !!!

*****

ਵੀਆਰਆਰਕੇ/ਏਕੇ


(Release ID: 1586840) Visitor Counter : 105


Read this release in: English