ਪ੍ਰਧਾਨ ਮੰਤਰੀ ਦਫਤਰ

ਯੂਨੀਵਰਸਲ ਹੈਲਥ ਕੇਅਰ ਬਾਰੇ ਸੰਯੁਕਤ ਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

प्रविष्टि तिथि: 24 SEP 2019 10:00AM by PIB Chandigarh

ਨਮਸਤੇ!
Mr. President,


ਵਿਸ਼ਵ ਕਲਿਆਣ ਦੀ ਸ਼ੁਰੂਆਤ ਜਨ ਕਲਿਆਣ ਤੋਂ ਹੁੰਦੀ ਹੈ ਅਤੇ ਸਿਹਤ ਉਸ ਦੀ ਮਹੱਤਵਪੂਰਨ ਇਕਾਈ ਹੈ। ਅਤੇ ਇਸ ਲਈ ਇਹ ਵਿਸ਼ਾ ਭਾਰਤ ਲਈ ਬਹੁਤ ਵੱਡੀ ਪ੍ਰਾਥਮਿਕਤਾ ਹੈ।

ਅਸੀਂ ਇਸ ਵਿਸ਼ੇ ‘ਤੇ Holistic Approach ਨਾਲ ਚਾਰ pillars ‘ਤੇ ਕੰਮ ਕਰ ਰਹੇ ਹਾਂ। ਪਹਿਲਾ pillar ਹੈ  Preventive Health ਦਾ ਅਸੀਂ ਯੋਗ, ਆਯੁਰਵੇਦ ਅਤੇ ਫਿਟਨਸ ‘ਤੇ ਵਿਸ਼ੇਸ਼ ਬਲ ਦਿੱਤਾ ਹੈ। ਅਸੀਂ 1.25 ਲੱਖ ਤੋਂ ਅਧਿਕ wellness center ਬਣਾ ਰਹੇ ਹਾਂ।

ਇਸ ਨਾਲ lifestyle disease ਜਿਵੇਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਡਿਪ੍ਰੈਸ਼ਨ ਆਦਿ ਨੂੰ ਨਿਯੰਤਰਣ ਵਿੱਚ ਕਰਨ ਵਿੱਚ ਮਦਦ ਮਿਲ ਰਹੀ ਹੈ। e-cigarette ਦਾ ਵਧਦਾ ਹੋਇਆ ਕ੍ਰੇਜ਼ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਭਾਰਤ ਨੇ ਯੁਵਾ ਪੀੜ੍ਹੀ ਨੂੰ ਇਸ ਗੰਭੀਰ ਸੰਕਟ ਤੋਂ ਬਚਾਉਣ ਲਈ e-cigarette ਨੂੰ ban ਕਰ ਦਿੱਤਾ ਹੈ।

ਸਾਡੇ ਕਲੀਨ ਇੰਡੀਅਨ ਮਿਸ਼ਨ ਨੇ ਜ਼ਿੰਦਗੀਆਂ ਬਚਾਉਣ ਵਿੱਚ ਯੋਗਦਾਨ ਦਿੱਤਾ ਹੈਟੀਕਾਕਰਨ ‘ਤੇ ਵੀ ਸਾਡਾ ਵਿਸ਼ੇਸ਼ ਜ਼ੋਰ ਹੈ। ਨਵੇਂ ਵੈਕਸੀਨਾਂ ਨੂੰ ਜੋੜਨ ਨਾਲ , ਅਸੀਂ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ access ਨੂੰ ਵੀ ਸੁਧਾਰਿਆਂ ਹੈ।


ਦੂਸਰਾ pillar ਹੈ Affordable Healthcare. ਅਸੀਂ ਵਿਸ਼ਵ ਦੀ ਸਭ ਤੋਂ ਵੱਡੀ health assurance ਯੋਜਨਾ ਆਯੁਸ਼ਮਾਨ ਭਾਰਤ ਨੂੰ ਲਾਗੂ ਕੀਤਾ ਹੈ। ਇਸ ਦੇ ਤਹਿਤ 500 million ਗ਼ਰੀਬਾਂ ਨੂੰ ਪ੍ਰਤੀ ਵਰ੍ਹੇ 500 thousand ਰੁਪਏ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਅਤੇ ਪਿਛਲੇ ਸਿਰਫ਼ ਇੱਕ ਵਰ੍ਹੇ ਵਿੱਚ 4.5 million ਲੋਕਾਂ ਨੇ ਇਸ ਦਾ ਲਾਭ ਉਠਾਇਆ ਹੈ।

ਅਸੀਂ 5000 ਤੋਂ ਅਧਿਕ special pharmacy ਸ਼ੁਰੂ ਕੀਤੀਆਂ ਹਨ ਜਿੱਥੇ 800 ਤੋਂ ਅਧਿਕ ਅਹਿਮ ਦਵਾਈਆਂ affordable ਕੀਮਤ ‘ਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨHeart ਦੇ stent ਦੀ ਕੀਮਤ 80% ਤੱਕ ਅਤੇ knee-implant ਦੀ ਕੀਮਤ 50 ਤੋਂ 70% ਤੱਕ ਘੱਟ ਕੀਤੀ ਗਈ ਹੈ। ਕਿਡਨੀ ਦੀ ਸਮੱਸਿਆ ਤੋਂ ਪੀੜਿਤ ਲੱਖਾਂ ਲੋਕ ਭਾਰਤ ਵਿੱਚ ਮੁਫ਼ਤ dialysis ਸੁਵਿਧਾ ਦਾ ਲਾਭ ਉਠਾ ਰਹੇ ਹਾਂ।

ਤੀਸਰਾ pillar ਹੈ Supply Side ਵਿੱਚ ਸੁਧਾਰ ਦਾ ਅਤੇ ਇਸ ਦੇ ਲਈ ਅਸੀਂ ਭਾਰਤ ਵਿੱਚ ਕਆਲਿਟੀ ਮੈਡੀਕਲ ਐਜ਼ੂਕੇਸ਼ਨ(ਸਿੱਖਿਆ) ਲਈ, ਮੈਡੀਕਲ ਇਨਫਰਾਸਟਰਕਚਰ (ਬੁਨਿਆਦੀ ਢਾਂਚੇ) ਲਈ ਕਈ ਇਤਿਹਾਸਿਕ ਕਦਮ ਉਠਾਏ ਹਨ। ਦੂਸਰੇ ਸੈਕਟਰਾਂ ਲਈ ਅਸੀਂ ਬੁਨਿਆਦੀ ਸੁਧਾਰ ਕੀਤੇ ਹਨ। ਅਤੇ ਚੌਥਾ  pillar ਹੈ Mission Mode Intervention ਦਾ। ਜੇ ਮਾਂਵਾਂ ਅਤੇ ਬੱਚੇ ਤੰਦਰੁਸਤ ਹੋਣ ਤਾਂ ਪੂਰੇ ਸਮਾਜ ਨੂੰ ਤੰਦਰੁਸਤ ਕਰਨ ਦੀ ਬੁਨਿਆਦ  ਬਣ ਸਕਦੀ ਹੈ ਅਤੇ ਇਸ ਲਈ ਅਸੀਂ ਮਿਸ਼ਨ mode ‘ਤੇ ਰਾਸ਼ਟਰੀ ਪੋਸ਼ਣ ਅਭਿਯਾਨ ਜਿਹੀ ਪਹਿਲ ਕੀਤੀ ਹੈ।

Sustainable Development Goals ਵਿੱਚ TB ਨੂੰ 2030 ਤੱਕ ਸਮਾਪਤ ਕਰਨ ਦਾ ਟੀਚਾ ਹੈ। ਭਾਰਤ ਵਿੱਚ ਅਸੀਂ ਇਸ ਨੂੰ mission mode ਵਿੱਚ ਟੀਚੇ ਵਿੱਚ 2025 ਤੱਕ ਇਸ ਨੂੰ ਪ੍ਰਾਪਤ ਕਰਨ ਦਾ ਇਰਾਦਾ ਰੱਖਿਆ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਇਹ ਟੀਚਾ ਵੀ ਪ੍ਰਾਪਤ ਕਰਾਂਗੇ। ਵਾਯੂ ਪ੍ਰਦੂਸ਼ਣ, ਜਾਨਵਰਾਂ ਵਿੱਚ ਹੋਣ ਵਾਲੀਆਂ ਅਤੇ ਫਿਰ ਉਨ੍ਹਾਂ ਤੋਂ ਮਨੁੱਖਾਂ  ਵਿੱਚ ਫੈਲਣ ਵਾਲੀਆਂ ਬਿਮਾਰੀਆਂ ਦੇ ਖਿਲਾਫ ਵੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ।

Excellencies,

ਸਿਹਤ ਦਾ ਭਾਵ ਮਾਤਰ ਰੋਗ ਮੁਕਤੀ ਤੋਂ ਨਹੀਂ ਹੈ, ਤੰਦਰੁਸਤ(ਸਵਸਥ) ਜੀਵਨ ਵੀ ਹਰ ਕਿਸੇ ਦਾ ਅਧਿਕਾਰ ਹੈ। ਇਸ ਲਈ ਹਰ ਸੰਭਵ ਪ੍ਰਯਤਨ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਅਤੇ ਭਾਰਤ ਦੇ ਪ੍ਰਯਤਨ ਭਾਰਤ ਦੀਆਂ ਸੀਮਾਵਾਂ ਦੇ ਅੰਦਰ ਤੱਕ ਹੀ ਸਿਮਟੇ ਨਹੀਂ ਹਨ।  ਅਸੀਂ ਕਈ ਦੇਸ਼ਾਂ, ਵਿਸ਼ੇਸ਼ ਰੂਪ ਤੋਂ ਅਫਰੀਕਾ ਦੇ ਦੇਸ਼ਾਂ ਵਿੱਚ tele-medicine ਦੇ ਦੁਆਰਾ affordable healthcare ਦੀ access ਵਧਾਉਣ ਵਿੱਚ ਸਹਿਯੋਗ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਾਂਗੇਸਾਡਾ ਅਨੁਭਵ ਅਤੇ ਸਾਡੀਆਂ ਸਮਰੱਥਾਵਾਂ ਸਾਰੇ ਵਿਕਾਸਸ਼ੀਲ ਦੇਸ਼ਾਂ ਲਈ ਉਪਲਬੱਧ ਹਨ।

Excellencies,

ਸਰਵੇ ਭਵੰਤੁ ਸੁਖਿਨ : ਸਰਵੇ ਸੱਤੁ ਨਿਰਮਯਾ: ਦੀ ਭਾਵਨਾ ਨਾਲ ਮੈਂ ਆਪਣੀ ਬਾਤ ਸਮਾਪਤ  ਕਰਦਾ ਹਾਂ, ਯਾਨੀ ਸਾਰੇ ਸੁਖੀ ਹੋਣ, ਸਾਰੇ ਰੋਗਮੁਕਤ ਹੋਣ


ਬਹੁਤ-ਬਹੁਤ ਧੰਨਵਾਦ!

***

 

ਵੀਆਰਆਰਕੇ/ਐੱਸਐੱਚ/ਏਕੇ


(रिलीज़ आईडी: 1586700) आगंतुक पटल : 123
इस विज्ञप्ति को इन भाषाओं में पढ़ें: English