ਪ੍ਰਧਾਨ ਮੰਤਰੀ ਦਫਤਰ

ਸੰਯੁਕਤ ਰਾਸ਼ਟਰ ਮਹਾ ਸਭਾ (ਯੂਐੱਨਜੀਏ) ਦੇ 74ਵੇਂ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦੀ ਸਾਇਪ੍ਰਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

प्रविष्टि तिथि: 26 SEP 2019 11:20PM by PIB Chandigarh

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਮਹਾ ਸਭਾ(ਯੂਐੱਨਜੀਏ) ਦੇ 74ਵੇਂ ਸੈਸ਼ਨ ਦੌਰਾਨ ਅਲੱਗ ਤੋਂ ਸਾਇਪ੍ਰਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਨਿਕੋਸ ਅਨਾਸਟਾਸੀਆਡੇਸ (Nicos Anastasiades) ਨਾਲ ਮੁਲਾਕਾਤ ਕੀਤੀ।

 

ਦੋਹਾਂ ਨੇਤਾਵਾਂ ਨੇ ਸਤੰਬਰ, 2018 ਵਿੱਚ ਭਾਰਤ ਦੇ ਰਾਸ਼ਟਰਪਤੀ ਦੀ ਸਾਇਪ੍ਰਸ ਯਾਤਰਾ ਦੇ ਬਾਅਦ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦੀ ਵਿਆਪਕ ਪੱਧਰ ’ਤੇ ਚਰਚਾ ਕੀਤੀ।

 

ਭਾਰਤ ਅਤੇ ਸਾਇਪ੍ਰਸ ਦਰਮਿਆਨ 2018-19 ਵਿੱਚ, ਦੁਵੱਲੇ ਵਪਾਰ 464 ਮਿਲੀਅਨ ਅਮਰੀਕੀ ਡਾਲਰ ਸੀ। ਦੋਹਾਂ ਨੇਤਾਵਾਂ ਨੇ ਆਪਣੇ-ਆਪਣੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦੀ ਮਜ਼ਬੂਤੀ ਅਤੇ ਸਮਰੱਥਾਵਾਂ ਦੇ ਅਨੁਰੂਪ ਦੁਵੱਲੇ ਵਪਾਰ ਅਤੇ ਨਿਵੇਸ਼ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਿਤ ਵਿਸਤਾਰ ਦੀ ਸਥਿਤੀ ਵਿੱਚ ਯੂਐੱਨਐੱਸਸੀ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਇਲਾਵਾ ਐੱਨਐੱਸਜੀ ਅਤੇ ਹੋਰ ਅੰਤਰਰਾਸ਼ਟਰੀ ਪਲੇਟਫਾਰਮਾਂ ਵਿੱਚ ਵੀ ਭਾਰਤ ਦੀ ਉਮੀਦਵਾਰੀ ਦੇ ਸਮਰਥਨ ਲਈ ਸਾਇਪ੍ਰਸ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਦਲੇ ਵਿੱਚ ਸਾਇਪ੍ਰਸ ਗਣਰਾਜ ਦੀ ਸੁਤੰਤਰਤਾ, ਸੰਪ੍ਰਭੂਤਾ, ਖੇਤਰੀ ਅਖੰਡਤਾ ਅਤੇ ਏਕਤਾ ਲਈ ਭਾਰਤ ਦੇ ਲਗਾਤਾਰ ਸਮਰਥਨ ਨੂੰ ਦੁਹਰਾਇਆ।

 

ਦੋਹਾਂ ਨੇਤਾਵਾਂ ਨੇ ਅੰਤਰਰਾਸ਼ਟਰੀ ਆਤੰਕਵਾਦ ਦੇ ਮੁੱਦੇ ਸਮੇਤ ਖੇਤਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਅਨਾਸਤਾਸਿਯਾਦੇਸ (Anastasiades) ਨੂੰ ਸੱਦਾ ਦਿੱਤਾ।

 

***

ਵੀਆਰਆਰਕੇ/ਵੀਜੇ/ਏਕੇ


(रिलीज़ आईडी: 1586463) आगंतुक पटल : 118
इस विज्ञप्ति को इन भाषाओं में पढ़ें: English