ਪ੍ਰਧਾਨ ਮੰਤਰੀ ਦਫਤਰ

ਅੱਜ ਦੇ ਯੁੱਗ ਵਿੱਚ ਮਹਾਤਮਾ ਗਾਂਧੀ ਦੀ ਪ੍ਰਾਸੰਗਿਕਤਾ ਬਾਰੇ ECOSOC ਚੈਂਬਰਸ ਵਿਖੇ ਪ੍ਰਧਾਨ ਮੰਤਰੀ ਦਾ ਭਾਸ਼ਣ

Posted On: 25 SEP 2019 6:26PM by PIB Chandigarh

ਸਕੱਤਰ ਜਨਰਲ ਐਂਟੋਨੀਓ ਗੁਟੇਰੇਸ (Secretary General Antonio Guterres)

ਰਾਸ਼ਟਰਪਤੀ ਮੂਨ (President Moon)

ਪ੍ਰਧਾਨ ਮੰਤਰੀ ਲੀ (Prime Minister Lee)

ਪ੍ਰਧਾਨ ਮੰਤਰੀ ਸ਼ੇਖ ਹਸੀਨਾ (Prime Minister Sheikh Hasina)

ਪ੍ਰਧਾਨ ਮੰਤਰੀ ਐਂਡਰਿਊ ਹੋਲਨੈੱਸ (Prime Minister Andrew Holness )

ਪ੍ਰਧਾਨ ਮੰਤਰੀ ਅਰਡਰਨ (Prime Minister Ardern)

ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ (Prime Minister Lotay Tshering )

ਮਹਾਮਹਿਮ, ਮਿੱਤਰੋ (Excellencies, Friend’s)


ਅਸੀਂ ਸਾਰੇ ਮਹਾਤਮਾ ਗਾਂਧੀ ਦੀ 150ਵੀਂ ਜਨਮ ਜਯੰਤੀ ’ਤੇ, ਅੱਜ ਦੇ ਯੁੱਗ ਵਿੱਚ ਉਨ੍ਹਾਂ ਦੀ ਪ੍ਰਾਸੰਗਿਕਤਾ ’ਤੇ ਗੱਲ ਕਰਨ ਲਈ ਇਕਜੁੱਟ ਹੋਏ ਹਾਂ।


ਆਪ ਸਾਰੇ ਵਿਸ਼ਿਸ਼ਟ ਮਹਿਮਾਨਾਂ ਦਾ ਮੈਂ ਸੁਆਗਤ ਕਰਦਾ ਹਾਂ।


ਮਹਾਤਮਾ ਜੀ ਦੀ ਡੇਢ ਸੌ ਵੀਂ ਜਨਮ-ਜਯੰਤੀ ’ਤੇ ਇੱਕ Commemorative Stamp ਜਾਰੀ ਕਰਨ ਲਈ ਮੈਂ U.N. ਦਾ ਵੀ ਵਿਸ਼ੇਸ਼ ਆਭਾਰ ਵਿਅਕਤ (ਪ੍ਰਗਟ) ਕਰਦਾ ਹਾਂ।

 

ਗਾਂਧੀ ਜੀ ਭਾਰਤੀ ਸਨ, ਲੇਕਿਨ ਸਿਰਫ਼ ਭਾਰਤ ਦੇ ਨਹੀਂ ਸਨ। ਅੱਜ ਇਹ ਮੰਚ ਇਸ ਦਾ ਜੀਵੰਤ ਉਦਾਹਰਣ ਹੈ।

ਇਤਿਹਾਸ ਵਿੱਚ ਅਜਿਹਾ ਕਿਤੇ ਦੇਖਣ ਨੂੰ ਨਹੀਂ ਮਿਲਦਾ ਹੈ, ਜਦੋਂ ਕਿਸੇ ਵਿਅਕਤੀ ਦਾ ਸ਼ਾਸਨ ਨਾਲ ਦੂਰ-ਦੂਰ ਤੱਕ ਸਬੰਧ ਨਾ ਹੋਵੇ ਅਤੇ ਉਹ ਸੱਚ ਅਤੇ ਅਹਿੰਸਾ ਦੀ ਸ਼ਕਤੀ ਨਾਲ, ਸਦੀਆਂ ਪੁਰਾਣੇ ਸਾਮਰਾਜ ਨੂੰ ਨਾ ਸਿਰਫ਼ ਝੰਜੋੜ ਦੇਵੇ ਬਲਕਿ ਅਨੇਕ ਦੇਸ਼ਭਗਤਾਂ ਵਿੱਚ ਅਜ਼ਾਦੀ ਦੀ ਲਲਕ ਜਗਾ ਦੇਵੇ
 

ਮਹਾਤਮਾ ਗਾਂਧੀ ਐਸੇ ਹੀ ਵਿਅਕਤੀ ਸਨ ਅਤੇ ਸੱਤਾ ਤੋਂ ਇਤਨਾ ਦੂਰ ਰਹਿਣ ਦੇ ਬਾਵਜੂਦ ਅੱਜ ਵੀ ਉਹ ਕਰੋੜਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ।

ਆਪ ਕਲਪਨਾ ਕਰ ਸਕਦੇ ਹੋ ਕਿ ਜਿਨ੍ਹਾਂ ਨਾਲ ਗਾਂਧੀ ਜੀ ਕਦੇ ਮਿਲੇ ਨਹੀਂ, ਉਹ ਵੀ ਉਨ੍ਹਾਂ ਦੇ ਜੀਵਨ ਤੋਂ ਕਿਤਨਾ ਪ੍ਰਭਾਵਿਤ ਰਹੇ। ਮਾਰਟਿਨ ਲੂਥਰ ਕਿੰਗ ਜੂਨੀਅਰ ਹੋਣ ਜਾਂ ਨੈਲਸਨ ਮੰਡੇਲਾ ਉਨ੍ਹਾਂ ਦੇ ਵਿਚਾਰਾਂ ਦਾ ਅਧਾਰ ਮਹਾਤਮਾ ਗਾਂਧੀ ਸਨ, ਗਾਂਧੀ ਜੀ ਦਾ ਵਿਜ਼ਨ ਸੀ।

ਸਾਥੀਓ,

ਅੱਜ ਲੋਕਤੰਤਰ ਦੀ ਪਰਿਭਾਸ਼ਾ ਦਾ ਇੱਕ ਸੀਮਿਤ ਅਰਥ ਰਹਿ ਗਿਆ ਹੈ ਕਿ ਜਨਤਾ ਆਪਣੀ ਪਸੰਦ ਦੀ ਸਰਕਾਰ ਚੁਣੇ ਅਤੇ ਸਰਕਾਰ ਜਨਤਾ ਦੀ ਜ਼ਰੂਰਤ ਅਨੁਸਾਰ ਕੰਮ ਕਰੇ। ਲੇਕਿਨ ਮਹਾਤਮਾ ਗਾਂਧੀ ਨੇ ਲੋਕਤੰਤਰ ਦੀ ਅਸਲੀ ਸ਼ਕਤੀ ’ਤੇ ਬਲ ਦਿੱਤਾ। ਉਨ੍ਹਾਂ ਨੇ ਉਹ ਦਿਸ਼ਾ ਦਿਖਾਈ ਜਿਸ ਵਿੱਚ ਲੋਕ ਸ਼ਾਸਨ ’ਤੇ ਨਿਰਭਰ ਨਾ ਹੋਣ ਅਤੇ ਸਵੈ-ਨਿਰਭਰ ਬਣਨ

ਸਾਥੀਓ,

ਮਹਾਤਮਾ ਗਾਂਧੀ, ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਕੇਂਦਰ ਬਿੰਦੂ ਸਨ ਲੇਕਿਨ ਪਲ ਭਰ ਲਈ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਗਰ ਅਜ਼ਾਦ ਦੇਸ਼ ਵਿੱਚ ਗਾਂਧੀ ਜੀ ਪੈਦਾ ਹੋਏ ਹੁੰਦੇ ਤਾਂ ਉਹ ਕੀ ਕਰਦੇ?

ਉਨ੍ਹਾਂ ਨੇ ਅਜ਼ਾਦੀ ਦੀ ਲੜਾਈ ਲੜੀ, ਇਹ ਗੱਲ ਮਹੱਤਵਪੂਰਨ ਹੈ ਲੇਕਿਨ ਗਾਂਧੀ ਜੀ ਦੇ ਕਾਰਜਾਂ ਦਾ ਵਿਸਤਾਰ ਸਿਰਫ਼ ਇਤਨਾ ਹੀ ਨਹੀਂ।

ਮਹਾਤਮਾ ਗਾਂਧੀ ਨੇ ਇੱਕ ਐਸੀ ਸਮਾਜ ਵਿਵਸਥਾ ਦਾ ਬੀੜਾ ਉਠਾਇਆ, ਜੋ ਸਰਕਾਰ ’ਤੇ ਨਿਰਭਰ ਨਾ ਹੋਵੇ।

ਮਹਾਤਮਾ ਗਾਂਧੀ ਪਰਿਵਰਤਨ ਲਿਆਏ, ਇਹ ਸਭ ਜਾਣਦੇ ਹਨ, ਲੇਕਿਨ ਇਹ ਕਹਿਣਾ ਵੀ ਉਚਿਤ ਹੋਵੇਗਾ ਕਿ ਉਨ੍ਹਾਂ ਨੇ ਲੋਕਾਂ ਦੀ ਅੰਦਰੂਨੀ ਸ਼ਕਤੀ ਨੂੰ ਜਗਾ ਕੇ ਉਨ੍ਹਾਂ ਨੂੰ ਖ਼ੁਦ ਪਰਿਵਰਤਨ ਲਿਆਉਣ ਲਈ ਜਾਗ੍ਰਿਤ ਕੀਤਾ।


ਅਗਰ ਅਜ਼ਾਦੀ ਦੇ ਸੰਘਰਸ਼ ਦੀ ਜ਼ਿੰਮੇਦਾਰੀ ਗਾਂਧੀ ਜੀ ’ਤੇ ਨਾ ਹੁੰਦੀ ਤਾਂ ਵੀ ਉਹ ਸਵਰਾਜ ਅਤੇ ਸਵੈ-ਨਿਰਭਰਤਾ ਦੇ ਮੂਲ ਤੱਤ ਨੂੰ ਲੈ ਕੇ ਅੱਗੇ ਵਧਦੇ


ਗਾਂਧੀ ਜੀ ਦਾ ਇਹ ਵਿਜ਼ਨ ਅੱਜ ਭਾਰਤ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਦੇ ਸਮਾਧਾਨ ਦਾ ਵੱਡਾ ਮਾਧਿਅਮ ਬਣ ਰਿਹਾ ਹੈ।


ਬੀਤੇ 5 ਵਰ੍ਹਿਆਂ ਵਿੱਚ ਅਸੀਂ Peoples Participation - ਜਨ ਭਾਗੀਦਾਰੀ ਨੂੰ ਪ੍ਰਾਥਮਿਕਤਾ ਦਿੱਤੀ ਹੈ। ਚਾਹੇ ਸਵੱਛ ਭਾਰਤ ਅਭਿਯਾਨ ਹੋਵੇ, ਡਿਜੀਟਲ ਇੰਡੀਆ ਹੋਵੇ, ਜਨਤਾ ਹੁਣ ਇਨ੍ਹਾਂ ਅਭਿਯਾਨਾਂ ਦੀ ਅਗਵਾਈ ਖੁਦ ਕਰ ਰਹੀ ਹੈ।

ਸਾਥੀਓ,

ਮਹਾਤਮਾ ਗਾਂਧੀ ਜੀ ਕਹਿੰਦੇ ਸਨ ਕਿ ਉਨ੍ਹਾਂ ਦਾ ਜੀਵਨ ਹੀ ਉਨ੍ਹਾਂ ਦਾ ਸੰਦੇਸ਼ ਹੈ। ਗਾਂਧੀ ਜੀ ਨੇ ਕਦੇ ਆਪਣੇ ਜੀਵਨ ਤੋਂ ਪ੍ਰਭਾਵ ਪੈਦਾ ਕਰਨ ਦਾ ਪ੍ਰਯਤਨ ਨਹੀਂ ਕੀਤਾ ਲੇਕਿਨ ਉਨ੍ਹਾਂ ਦਾ ਜੀਵਨ ਹੀ ਪ੍ਰੇਰਣਾ ਦਾ ਕਾਰਨ ਬਣ ਗਿਆ। ਅੱਜ ਅਸੀਂ How to Impress ਦੇ ਦੌਰ ਵਿੱਚ ਜੀ ਰਹੇ ਹਾਂ ਲੇਕਿਨ ਗਾਂਧੀ ਜੀ ਦਾ ਵਿਜ਼ਨ ਸੀ - How to Inspire.

ਗਾਂਧੀ ਜੀ ਦੀ ਲੋਕਤੰਤਰ ਪ੍ਰਤੀ ਨਿਸ਼ਠਾ ਦੀ ਤਾਕਤ ਕੀ ਸੀ, ਇਸ ਨਾਲ ਜੁੜਿਆ ਇੱਕ ਵਾਕ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ। ਜਦੋਂ ਕੁਝ ਸਾਲ ਪਹਿਲਾਂ ਮੈਂ ਬ੍ਰਿਟੇਨ ਦੀ ਮਹਾਰਾਣੀ ਏਲਿਜ਼ਾਬੇਥ ਨੂੰ ਮਿਲਿਆ, ਤਾਂ ਉਨ੍ਹਾਂ ਨੇ ਮੈਨੂੰ ਬਹੁਤ ਭਾਵੁਕਤਾ ਨਾਲ ਇੱਕ ਰੁਮਾਲ ਦਿਖਾਇਆ ਸੀ। ਇਹ ਖਾਦੀ ਤੋਂ ਬਣਿਆ ਉਹ ਰੁਮਾਲ ਸੀ, ਜੋ ਗਾਂਧੀ ਜੀ ਨੇ ਉਨ੍ਹਾਂ ਨੂੰ ਵਿਆਹ ਦੇ ਸਮੇਂ ਉਪਹਾਰ ਵਿੱਚ ਦਿੱਤਾ ਸੀ।


ਸੋਚੋ, ਜਿਸਦੇ ਨਾਲ ਸਿਧਾਂਤਾਂ ਦਾ ਸੰਘਰਸ਼ ਸੀ, ਉਸਦੇ ਨਾਲ ਸਬੰਧਾਂ ਨੂੰ ਲੈ ਕੇ ਕਿਤਨੀ ਸੰਵੇਦਨਸ਼ੀਲਤਾ ਵੀ ਉਨ੍ਹਾਂ ਦੇ ਮਨ ਵਿੱਚ ਸੀ। ਉਹ ਉਨ੍ਹਾਂ ਦਾ ਵੀ ਭਲਾ ਚਾਹੁੰਦੇ ਸਨ, ਸਨਮਾਨ ਕਰਦੇ ਸਨ, ਜੋ ਉਨ੍ਹਾਂ ਦੇ ਵਿਰੋਧੀ ਸਨ, ਜਿਨ੍ਹਾਂ ਦੇ ਨਾਲ ਉਹ ਅਜ਼ਾਦੀ ਦੀ ਲੜਾਈ ਲੜ ਰਹੇ ਸਨ।

ਸਾਥੀਓ,

ਸਿਧਾਂਤਾ ਲਈ ਇਸੇ ਪ੍ਰਤੀਬੱਧਤਾ ਨੇ ਗਾਂਧੀ ਜੀ ਦਾ ਧਿਆਨ ਅਜਿਹੀਆਂ ਸੱਤ ਗੜਬੜਾਂ ਵੱਲ ਖਿੱਚਿਆ, ਜਿਨ੍ਹਾਂ ਪ੍ਰਤੀ ਸਾਰਿਆਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ। ਇਹ ਹਨ-


Wealth Without Work
Pleasure Without Conscience
Knowledge Without Character
Business Without Ethics
Science Without Humanity
Religion Without Sacrifice
Politics Without Principle


ਚਾਹੇ ਕਲਾਈਮੇਟ ਚੇਂਜ ਹੋਵੇ ਜਾਂ ਫਿਰ ਆਤੰਕਵਾਦ, ਭ੍ਰਿਸ਼ਟਾਚਾਰ ਹੋਵੇ ਜਾਂ ਫਿਰ ਸੁਆਰਥਪਰਕ ਸਮਾਜਿਕ ਜੀਵਨ, ਗਾਂਧੀ ਜੀ ਦੇ ਇਹ ਸਿਧਾਂਤ, ਸਾਨੂੰ ਮਾਨਵਤਾ ਦੀ ਰੱਖਿਆ ਕਰਨ ਲਈ ਮਾਰਗਦਰਸ਼ਕ ਦੀ ਤਰ੍ਹਾਂ ਕੰਮ ਕਰਦੇ ਹਨ।


ਮੈਨੂੰ ਵਿਸ਼ਵਾਸ ਹੈ ਕਿ ਗਾਂਧੀ ਜੀ ਦਾ ਦਿਖਾਇਆ ਇਹ ਰਸਤਾ ਬਿਹਤਰ ਵਿਸ਼ਵ ਦੇ ਨਿਰਮਾਣ ਵਿੱਚ ਪ੍ਰੇਰਕ ਸਿੱਧ ਹੋਵੇਗਾ।

ਮੈਂ ਸਮਝਦਾ ਹਾਂ ਕਿ ਜਦੋਂ ਤੱਕ ਮਾਨਵਤਾ ਦੇ ਨਾਲ ਗਾਂਧੀ ਜੀ ਦੇ ਵਿਚਾਰਾਂ ਦਾ ਇਹ ਪ੍ਰਵਾਹ ਬਣਿਆ ਰਹੇਗਾ, ਤਦ ਤੱਕ ਗਾਂਧੀ ਜੀ ਦੀ ਪ੍ਰੇਰਣਾ ਅਤੇ ਪ੍ਰਾਸੰਗਿਕਤਾ ਵੀ ਸਾਡੇ ਦਰਮਿਆਨ ਬਣੀ ਰਹੇਗੀ।

ਫਿਰ ਇੱਕ ਵਾਰ ਆਪ ਸਾਰਿਆਂ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

Thank you! (ਧੰਨਵਾਦ!)

****

ਵੀਆਰਆਰਕੇ/ਐੱਸਐੱਚ/ਏਕੇ



(Release ID: 1586461) Visitor Counter : 103


Read this release in: English