ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹਿਊਸਟਨ ਵਿੱਚ ਸ਼੍ਰੀ ਸਿੱਧੀ ਵਿਨਾਇਕ ਮੰਦਰ ਦਾ ਉਦਘਾਟਨ ਕੀਤਾ ਇਟਰਨਲ ਗਾਂਧੀ ਮਿਊਜ਼ੀਅਮ ਘਰ ਦਾ ਨੀਂਹ ਪੱਥਰ ਰੱਖਿਆ

Posted On: 22 SEP 2019 11:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਿਊਸਟਨ, ਟੈਕਸਾਸ ਵਿੱਚ ਸ਼੍ਰੀ ਸਿੱਧੀ ਵਿਨਾਇਕ ਮੰਦਰ ਅਤੇ ਗੁਜਰਾਤੀ ਸਮਾਜ ਦੇ ਹਿਊਸਟਨ ਈਵੈਂਟ ਸੈਂਟਰ ਦਾ ਉਦਘਾਟਨ ਕੀਤਾ ਉਹ ਹਾਊਡੀ ਮੋਦੀਈਵੈਂਟ ਤੋਂ ਬਾਅਦ ਟੈਕਸਾਸ ਇੰਡੀਆ ਫੋਰਮ ਵੱਲੋਂ ਆਯੋਜਿਤ ਭਾਰਤੀ ਭਾਈਚਾਰੇ ਸਵਾਗਤ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਨ

ਪ੍ਰਧਾਨ ਮੰਤਰੀ ਨੇ ਹਿਊਸਟਨ ਵਿੱਚ ਇਟਰਨਲ ਗਾਂਧੀ ਮਿਊਜ਼ੀਅਮ ਦੇ ਗਰਾਊਂਡ ਬਰੇਕਿੰਗ ਸਮਾਰੋਹ ‘ਤੇ ਪਲੇਕ ਤੋਂ ਪਰਦਾ ਹਟਾਇਆ

ਉਦਘਾਟਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇਹਾਊਡੀ ਮੋਦੀਪ੍ਰੋਗਰਾਮ ਲਈ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ, ‘‘ਜਿੱਥੋਂ ਤੱਕ ਭਾਰਤ-ਅਮਰੀਕਾ ਸਬੰਧਾਂ ਦਾ ਪ੍ਰਸ਼ਨ ਹੈ ਤੁਸੀਂ ਗੌਰਵਸ਼ਾਲੀ ਭਵਿੱਖ ਦੇ ਲਈ ਇੱਕ ਮੰਚ ਤਿਆਰ ਕਰ ਦਿੱਤਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ’’

ਇਟਰਨਲ ਗਾਂਧੀ ਮਿਊਜ਼ੀਅਮ ਘਰ ਸਬੰਧੀ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਜਾਇਬ ਘਰ ਹਿਊਸਟਨ ਵਿਖੇ ਇੱਕ ਮਹੱਤਵਪੂਰਨ ਸੱਭਿਆਚਾਰਕ ਲੈਂਡਮਾਰਕ ਹੋਵੇਗਾ ‘‘ਮੈਂ ਇਸ ਪ੍ਰਸਤਨ ਨਾਲ ਕੁਝ ਸਮੇਂ ਤੋਂ ਜੁੜਿਆ ਰਿਹਾ ਹਾਂ ਇਹ ਯਕੀਨੀ ਤੌਰਤੇ ਮਹਾਤਮਾ ਗਾਂਧੀ ਦੇ ਵਿਚਾਰਾਂ  ਨੂੰ ਨੌਜਵਾਨਾਂ ਵਿੱਚ ਲੋਕ- ਪ੍ਰਿਅ ਬਣਾਏਗਾ’’

ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਹਰ ਸਾਲ ਘੱਟ ਤੋਂ ਘੱਟ ਪੰਜ ਪਰਿਵਾਰਾਂ ਨੂੰ ਸੈਲਾਨੀਆਂ ਵਜੋਂ  ਭਾਰਤ ਆਉਣ ਲਈ ਤਿਆਰ ਕਰਨ ਉਨ੍ਹਾਂ ਨੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਉਹ ਜਿੱਥੇ ਵੀ ਜਾਣ, ਆਪਣੀ ਮਾਂ ਬੋਲੀ ਨਾਲ ਹਮੇਸ਼ਾ ਜੁੜੇ ਰਹਿਣ

****

ਵੀਆਰਆਰਕੇ/ਏਕੇ


(Release ID: 1586306) Visitor Counter : 96
Read this release in: English