ਪ੍ਰਧਾਨ ਮੰਤਰੀ ਦਫਤਰ
ਬਲੂਮਬਰਗ ਗਲੋਬਲ ਬਿਜ਼ਨਸ ਫੋਰਮ ’ਤੇ ਪ੍ਰਧਾਨ ਮੰਤਰੀ ਨੇ ਮੁੱਖ ਭਾਸ਼ਣ ਦਿੱਤਾ
Posted On:
25 SEP 2019 8:15PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਿਊ ਯਾਰਕ ਵਿੱਚ ਬਲੂਮਬਰਗ ਗਲੋਬਲ ਬਿਜ਼ਨਸ ਫੋਰਮ ’ਤੇ ਮੁੱਖ ਭਾਸ਼ਣ ਦਿੱਤਾ।
ਪ੍ਰਤਿਸ਼ਠਿਤ ਲੋਕਾਂ ਦੀ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਮੌਕੇ ਦਾ ਉਪਯੋਗ ਭਾਰਤ ਦੀ ਵਿਕਾਸ ਗਾਥਾ ਦੇ ਭਵਿੱਖ ਦੀ ਦਿਸ਼ਾ ਬਾਰੇ ਗੱਲ ਕਰਨ ਲਈ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਕਾਸ ਗਾਥਾ ਚਾਰ ਥੰਮ੍ਹਾਂ ਡੈਮੋਕਰੇਸੀ, ਡੈਮੋਗ੍ਰਾਫੀ, ਡਿਮਾਂਡ ਅਤੇ ਡਿਸਾਈਸਵਨੈੱਸ ਯਾਨੀ ਲੋਕਤੰਤਰ, ਜਨਅੰਕਣ, ਮੰਗ ਅਤੇ ਨਿਰਣਾਇਕਤਾ ’ਤੇ ਅਧਾਰਿਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਨੂੰ ਦੇਸ਼ ਵਿੱਚ ਰਾਜਨੀਤਕ ਸਥਿਰਤਾ ਦੇ ਮਾਹੌਲ ਤੋਂ ਲਾਭ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਲਾਗੂ ਕੀਤੇ ਗਏ ਸਫ਼ਲ ਸੁਧਾਰਾਂ ਦੀ ਗਲੋਬਲ ਮਾਨਤਾ ’ਤੇ ਵੀ ਚਾਨਣਾ ਪਾਇਆ। ਇਸ ਸਬੰਧੀ ਉਨ੍ਹਾਂ ਨੇ ‘ਲਾਜਿਸਟਿਕ ਪਰਫੌਰਮੈਂਸ ਇੰਡੈਕਸ’ ਯਾਨੀ ਲਾਜਿਸਟਿਕ ਕੁਸ਼ਲਤਾ ਸੂਚਕਾਂਕ ਵਿੱਚ ਦਸ ਰੈਂਕਾਂ ਦੀ ਛਲਾਂਗ, ਗਲੋਬਲ ਕੰਪੀਟੀਟਿਵਨੈੱਸ ਇੰਡੈਕਸ ਵਿੱਚ ਤੇਰਾਂ ਰੈਂਕਾਂ ਦੀ ਛਲਾਂਗ, ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਚੌਵੀ ਰੈਂਕਾਂ ਦੇ ਵਾਧੇ ਦੇ ਨਾਲ ਹੀ ਵਿਸ਼ਵ ਬੈਂਕ ਦੀ ਗਣਨਾ ਅਨੁਸਾਰ ‘ਈਜ਼ ਆਵ੍ ਡੂਇੰਗ ਬਿਜ਼ਨਸ ਇੰਡੈਕਸ’ ਯਾਨੀ ਕਾਰੋਬਾਰੀ ਸੁਗਮਤਾ ਸੂਚਕਾਂਕ ਵਿੱਚ 65 ਰੈਂਕਾਂ ਦੇ ਸੁਧਾਰ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਬਲੂਮਬਰਗ ਨੈਸ਼ਨਲ ਬਰਾਂਡ ਟਰੈਕਰ 2018 ਸਰਵੇਖਣ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਹਾਲ ਹੀ ਵਿੱਚ ਗਲੋਬਲ ਨਿਵੇਸ਼ ਨੂੰ ਆਕਰਸ਼ਿਤ ਕਰਨ ਵਾਲੀਆਂ ਏਸ਼ਿਆਈ ਅਰਥਵਿਵਸਥਾਵਾਂ ਵਿੱਚ ਭਾਰਤ ਨੂੰ ਸਿਖਰਲਾ ਸਥਾਨ ਦਿੱਤਾ ਗਿਆ। ਇਸ ਰਿਪੋਰਟ ਦੇ 10 ਵਿੱਚੋਂ 7 ਸੰਕੇਤਕਾਂ-ਰਾਜਨੀਤਕ ਸਥਿਰਤਾ, ਮੁਦਰਾ ਸਥਿਰਤਾ, ਉੱਚ ਗੁਣਵੱਤਾ ਵਾਲੇ ਉਤਪਾਦ, ਭ੍ਰਿਸ਼ਟਾਚਾਰ ਵਿਰੋਧੀ ਰੁਖ਼, ਘੱਟ ਉਤਪਾਦਨ ਲਾਗਤ, ਰਣਨੀਤਕ ਲੋਕੇਸ਼ਨ ਅਤੇ ਬੌਧਿਕ ਸੰਪਦਾ ਅਧਿਕਾਰਾਂ ਲਈ (ਆਈਸੀਆਰ) ਸਨਮਾਨ ਕਾਰਨ ਭਾਰਤ ਨੂੰ ਸਿਖਰਲੇ ਸਥਾਨ ’ਤੇ ਰੱਖਿਆ ਗਿਆ ਹੈ।
ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਮੋਰਚੇ ’ਤੇ ਵੀ ਪ੍ਰਧਾਨ ਮੰਤਰੀ ਨੇ ਗਲੋਬਲ ਬਿਜ਼ਨਸ ਭਾਈਚਾਰੇ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਤਕਨੀਕ ਅਤੇ ਭਾਰਤ ਦੀ ਪ੍ਰਤਿਭਾ ਮਿਲ ਕੇ ਦੁਨੀਆ ਬਦਲ ਸਕਦੀ ਹੈ; ਭਾਰਤ ਦਾ ਹੁਨਰ ਅਤੇ ਉਨ੍ਹਾਂ ਦਾ ਸਕੇਲ ਗਲੋਬਲ ਆਰਥਿਕ ਵਿਕਾਸ ਨੂੰ ਗਤੀ ਦੇ ਸਕਦੇ ਹਨ।
ਪ੍ਰਧਾਨ ਮੰਤਰੀ ਦੇ ਮੁੱਖ ਭਾਸ਼ਣ ਤੋਂ ਬਾਅਦ ਉਨ੍ਹਾਂ ਦਾ ਬਲੂਮਬਰਗ ਦੇ ਸੰਸਥਾਪਕ ਸ਼੍ਰੀ ਮਾਈਕਲ ਬਲੂਮਬਰਗ (Michael Bloomberg) ਨਾਲ ਇੱਕ ਸੰਵਾਦ ਸੈਸ਼ਨ ਵੀ ਹੋਇਆ।
****
ਵੀਆਰਆਰਕੇ/ਏਕੇ
(Release ID: 1586291)
Visitor Counter : 101