ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੂੰ ਸਵੱਛ ਭਾਰਤ ਅਭਿਆਨ ਲਈ ‘ਗਲੋਬਲ ਗੋਲ ਕੀਪਰ ਐਵਾਰਡ’ ਮਿਲਿਆ

Posted On: 25 SEP 2019 7:27AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ 24 ਸਤੰਬਰ, 2019 ਨੂੰ ਸਵੱਛ ਭਾਰਤ ਅਭਿਆਨ ਲਈ ਬਿੱਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ‘ਗਲੋਬਲ ਗੋਲਕੀਪਰ’ ਐਵਾਰਡ ਪ੍ਰਦਾਨ ਕੀਤਾ ਗਿਆ। ਐਵਾਰਡ ਸਮਾਰੋਹ ਨਿਯਾਰਕ ਵਿੱਚ ਸੰਯੁਕਤ ਰਾਜ ਆਮ ਸਭਾ (ਯੂਐੱਨਜੀਏ) ਸੈਸ਼ਨ ਮੌਕੇ ਹੋਇਆ।

ਪ੍ਰਧਾਨ ਮੰਤਰੀ ਨੇ ਇਹ ਐਵਾਰਡ ਉਨ੍ਹਾਂ ਭਾਰਤੀਆਂ ਨੂੰ ਸਮਰਪਿਤ ਕੀਤਾ ਜਿਨ੍ਹਾਂ ਨੇ ਸਵੱਛ ਭਾਰਤ ਅਭਿਆਨ ਨੂੰ ਇੱਕ ਜਨਤਕ ਅੰਦੋਲਨ ਵਿੱਚ ਬਦਲਿਆ ਅਤੇ ਇਸ ਨੂੰ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਇਆ

ਪ੍ਰਧਾਨ ਮੰਤਰੀ ਨੇ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਕਿਹਾ, ‘‘ਸਵੱਛ ਭਾਰਤ ਅਭਿਆਨ ਮਿਸ਼ਨ ਭਾਰਤ ਦੇ ਲੋਕਾਂ ਕਾਰਨ ਸਲ ਹੋਇਆ ਹੈ। ਉਨ੍ਹਾਂ ਨੇ ਇਸ ਨੂੰ ਆਪਣਾ ਅੰਦੋਲਨ ਬਣਾਇਆ ਅਤੇ ਇਹ ਯਕੀਨੀ ਬਣਾਇਆ ਕਿ ਇਸ ਦੇ ਵਾਂਚਤ ਨਤੀਜੇ ਪ੍ਰਾਪਤ ਹੋਣ।’’

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ’ਤੇ ਐਵਾਰਡ ਪ੍ਰਾਪਤ ਕਰਨ ਨੂੰ ਨਿੱਜੀ ਤੌਰ ’ਤੇ ਇੱਕ ਮਹੱਤਵਪੂਰਨ ਪਲ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਇਸ ਗੱਲ ਦਾ ਸਬੂਤ ਹੈ ਕਿ ਜਦੋਂ 130 ਕਰੋ ਭਾਰਤੀ ਪ੍ਰਣ ਕਰਦੇ ਹਨ ਤਾਂ ਕਿਸੇ ਵੀ ਚੁਣੌਤੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਹੱਤਵਪੂਰਨ ਪ੍ਰਗਤੀ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ, ਪਿਛਲੇ ਪੰਜ ਸਾਲਾਂ ਵਿੱਚ 11 ਕਰੋ ਤੋਂ ਜ਼ਿਆਦਾ ਪਖਾਨਿਆਂ ਦਾ ਰਿਕਾਰਡ ਨਿਰਮਾਣ ਕੀਤਾ ਗਿਆ। ਇਸ ਮਿਸ਼ਨ ਨਾਲ ਦੇਸ਼ ਦੇ ਗਰੀਬਾਂ ਅਤੇ ਔਰਤਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ। ਇਸ ਤੋਂ ਇਲਾਵਾ 11 ਕਰੋ ਪਖਾਨਿਆਂ ਦੇ ਨਿਰਮਾਣ ਨਾਲ ਸਫ਼ਾਈ ਅਤੇ ਸਿਹਤ ਸਬੰਧੀ ਸੁਧਾਰ ਹੋਣ ਦੇ ਨਾਲ ਹੀ ਪਿੰਡਾਂ ਵਿੱਚ ਆਰਥਿਕ ਗਤੀਵਿਧੀ ਨੂੰ ਵੀ ਹੁਲਾਰਾ ਮਿਲਿਆ ਹੈ।

ਗਲੋਬਲ ਸਵੱਛਤਾ ਕਵਰੇਜ਼ ਵਿੱਚ ਸੁਧਾਰ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀ ਮੁਹਾਰਤ ਅਤੇ ਅਨੁਭਵ ਨੂੰ ਦੂਜੇ ਰਾਸ਼ਟਰਾਂ ਨਾਲ ਸਾਂਝਾ ਕਰਨ ਲਈ ਵੀ ਤਿਆਰ ਹੈ, ਤਾਂ ਕਿ ਸਵੱਛਤਾ ਕਵਰੇਜ ਵਧਾਉਣ ਲਈ ਸਮੂਹਿਕ ਪ੍ਰਯਤਨ ਕੀਤੇ ਜਾ ਸਕਣ।

ਪ੍ਰਧਾਨ ਮੰਤਰੀ ਨੇ ਫਿਟ ਇੰਡੀਆ ਮੂਵਮੈਂਟ ਅਤੇ ਜਲ ਜੀਵਨ ਮਿਸ਼ਨ ਜਿਹੇ ਮਿਸ਼ਨ ਮੋਡ ਅਭਿਆਨਾਂ ਦੇ ਮਾਧਿਅਮ ਨਾਲ ਭਾਰਤ ਵੱਲੋਂ ਨਿਵਾਰਕ ਸਿਹਤ ਸੇਵਾਵਾਂ ਦੀ ਦਿਸ਼ਾ ਵਿੱਚ ਕੀਤੇ ਗਏ ਪ੍ਰਯਤਨਾਂ ਬਾਰੇ ਵੀ ਉੱਲੇਖ ਕੀਤਾ।

****

ਵੀਆਰਆਰਕੇ/ਐੱਸਐੱਚ


(Release ID: 1586153)
Read this release in: English