ਪ੍ਰਧਾਨ ਮੰਤਰੀ ਦਫਤਰ
ਟੈਕਸਾਸ ਦੇ ਹਿਊਸਟਨ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦਾ ਸੰਬੋਧਨ
Posted On:
22 SEP 2019 12:30PM by PIB Chandigarh
Howdy my friends,
ਇਹ ਜੋ ਦ੍ਰਿਸ਼ ਹੈ, ਇਹ ਜੋ ਮਾਹੌਲ ਹੈ, ਇਹ ਅਕਲਪਨੀ ਹੈ, ਅਤੇ ਜਦੋਂ ਟੈਕਸਾਸ ਦੀ ਗੱਲ ਆਉਂਦੀ ਹੈ ਤਾਂ ਹਰ ਗੱਲ ਸ਼ਾਨਦਾਰ ਹੋਣੀ, ਵਿਸ਼ਾਲ ਹੋਣੀ ਇਹ ਟੈਕਸਾਸ ਦੇ ਸੁਭਾਅ ਵਿੱਚ ਹੈ।
ਅੱਜ ਟੈਕਸਾਸ ਦੀ Spirit ਇੱਥੇ ਵੀ reflect ਹੋ ਰਹੀ ਹੈ। ਇਸ ਅਪਾਰ ਜਨਸਮੂਹ ਦੀ ਹਾਜਰੀ ਕੇਵਲ Arithmetic ਤੱਕ ਹੀ ਸੀਮਿਤ ਨਹੀਂ ਹੈ। ਅੱਜ ਅਸੀਂ ਇੱਥੇ ਇੱਕ ਨਵੀਂ history ਬਣਦੇ ਹੋਏ ਦੇਖ ਰਹੇ ਹਾਂ ਅਤੇ ਇੱਕ ਨਵੀਂ chemistry ਵੀ ।
NRG ਦੀ energy, ਭਾਰਤ ਅਤੇ ਅਮਰੀਕਾ ਦਰਮਿਆਨ ਵਧਦੀ synergy ਦੀ ਗਵਾਹ ਹੈ।
President ਟ੍ਰੰਪ ਦਾ ਇੱਥੇ ਆਉਣਾ ਅਮਰੀਕਾ ਦੀ ਮਹਾਨ ਡੈਮੋਕਰੇਸੀ ਦੇ ਅਲੱਗ-ਅਲੱਗ ਪ੍ਰਤੀਨਿਧੀਆਂ ਦਾ ਚਾਹੇ ਉਹ ਰਿਪਬਲਿਕਨ ਹੋਵੇ, ਡੈਮੋਕਰੇਟ ਹੋਵੇ, ਉਨ੍ਹਾਂ ਦਾ ਇੱਥੇ ਆਉਣਾ ਅਤੇ ਭਾਰਤ ਦੇ ਲਈ, ਮੇਰੇ ਲਈ ਇੰਨੀ ਪ੍ਰਸ਼ੰਸਾ ਵਿੱਚ ਕਾਫ਼ੀ ਕੁਝ ਕਹਿਣਾ, ਮੈਨੂੰ ਬਹੁਤ ਸ਼ੁਭਕਾਮਨਾਵਾਂ ਦੇਣਾ, Steny Hoyer, Senator Cornyn, Senator Cruz ਅਤੇ ਹੋਰ ਸਾਥੀਆਂ ਨੇ ਜੋ ਭਾਰਤ ਦੀ ਪ੍ਰਗਤੀ ਬਾਰੇ ਵਿੱਚ ਕਿਹਾ ਹੈ, ਜੋ ਪ੍ਰਸ਼ੰਸਾ ਕੀਤੀ ਹੈ, ਉਹ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਦਾ, ਉਨ੍ਹਾਂ ਦੀ ਤਾਕਤ, ਉਨ੍ਹਾਂ ਦੇ Achievement ਦਾ ਸਨਮਾਨ ਹੈ।
130 ਕਰੋੜ ਯਾਨੀ 1.3 ਮਿਲੀਅਨ ਭਾਰਤੀਆਂ ਦਾ ਇਹ ਸਨਮਾਨ ਹੈ। Elected Representatives ਦੇ ਇਲਾਵਾ ਵੀ ਬਹੁਤ ਸਾਰੇ ਅਮਰੀਕੀ ਮਿੱਤਰ ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਆਏ ਹਨ । ਮੈਂ ਹਰ ਹਿੰਦੁਾਸਤਾਨੀ ਦੀ ਤਰਫ਼ ਤੋਂ ਸਾਰਿਆਂ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ।
ਮੈਂ ਇਸ ਪ੍ਰੋਗਰਾਮ ਦੇ ਆਯੋਜਕਾਂ ਨੂੰ ਵੀ ਵਧਾਈ ਦਿੰਦਾ ਹਾਂ । ਮੈਨੂੰ ਦੱਸਿਆ ਗਿਆ ਹੈ ਕਿ ਇਸ ਦੇ ਲਈ ਵੱਡੀ ਗਿਣਤੀ ਵਿੱਚ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਲੇਕਿਨ ਜਗ੍ਹਾ ਦੀ ਕਮੀ ਦੇ ਕਾਰਨ ਹਜ਼ਾਰਾਂ ਲੋਕ ਇੱਥੇ ਨਹੀਂ ਆ ਸਕੇ। ਜੋ ਲੋਕ ਇੱਥੇ ਨਹੀਂ ਆ ਸਕੇ। ਮੈਂ ਵਿਅਕਤੀਗਤ ਰੂਪ ਤੋਂ ਉਨ੍ਹਾਂ ਨੂੰ ਖਿਮਾ ਮੰਗਦਾ ਹਾਂ ।
ਮੈਂ ਹਿੰਦੂਸਤਾਨ, ਟੈਕਸਾਸ ਪ੍ਰਸ਼ਾਸਨ ਨੂੰ ਵੀ ਉਨ੍ਹਾਂ ਦੀ ਵੀ ਭਰਪੂਰ ਪ੍ਰਸ਼ੰਸਾ ਕਰਾਂਗਾ ਜਿਸਨੇ ਦੋ ਦਿਨ ਪਹਿਲਾਂ ਅਚਾਨਕ ਬਦਲੇ ਮੌਸਮ ਦੇ ਬਾਅਦ, ਇੰਨ੍ਹੇ ਘੱਟ ਸਮੇਂ ਵਿੱਚ ਹਾਲਾਤ ਨੂੰ ਸੰਭਾਲਿਆ । ਵਿਵਸਥਾਵਾਂ ਨੂੰ ਚੁਸਤ-ਦੁਰੁਸਤ ਕੀਤਾ । ਅਤੇ ਜਿਵੇਂ ਕਿਮ ਪ੍ਰੈਜ਼ੀਡੈਂਟ ਟ੍ਰੰਪ ਕਹਿ ਰਹੇ ਸਨ, ਇਹ ਸਿੱਧ ਕੀਤਾ ਕਿ Houston strong.
ਸਾਥੀਓ,
ਇਸ ਪ੍ਰੋਗਰਾਮ ਦਾ ਨਾਮ Howdy Modi ਹੈ.... Howdy Modi ਲੇਕਿਨ ਮੋਦੀ ਇਕੱਲੇ ਕੁਝ ਨਹੀਂ । ਮੈਂ 130 ਕਰੋੜ ਭਾਰਤੀਆਂ ਦੇ ਆਦੇਸ਼ ’ਤੇ ਕੰਮ ਕਰਨ ਵਾਲਾ ਇੱਕ ਸਧਾਰਨ ਵਿਅਕਤੀ ਹਾਂ । ਅਤੇ ਇਸ ਲਈ ਜਦੋਂ ਤੁਸੀਂ ਪੁੱਛਿਆ ਹੈ Howdy Modi ਤਾਂ ਮੇਰਾ ਤਾਂ ਮਨ ਕਹਿੰਦਾ ਹੈ ਉਸ ਦਾ ਜਵਾਬ ਇਹੀ ਹੈ। ਭਾਰਤ ਵਿੱਚ ਸਭ ਅੱਛਾ ਹੈ, ਸਭ ਚੰਗਾ ਸੀ
ਸਾਥੀਓ,
ਸਾਡੇ ਅਮਰੀਕੀ ਮਿੱਤਰਾਂ ਨੂੰ ਇਹ ਹੈਰਾਨੀ ਹੋ ਰਹੀ ਹੋਵੇਗੀ ਕਿ ਮੈਂ ਕੀ ਬੋਲਿਆ ਹੈ। ਪ੍ਰੈਜ਼ੀਡੈਂਟ ਟ੍ਰੰਪ ਅਤੇ ਮੇਰੇ ਅਮਰੀਕੀ ਮਿਤਰੋ ਮੈਂ ਇੰਨ੍ਹਾਂ ਹੀ ਕਿਹਾ ਹੈ ਕਿ Everything is fine.
ਲੇਕਿਨ ਭਾਰਤ ਦੀਆਂ ਕੁਝ ਅਲੱਗ-ਅਲੱਗ ਭਾਸ਼ਾਵਾਂ ਵਿੱਚ ਸਾਡੀ liberal ਅਤੇ democratic society ਦੀ ਬਹੁਤ ਵੱਡੀ ਪਹਿਚਾਣ ਹੈ। ਇਹ ਸਾਡੀਆਂ ਭਾਸ਼ਾਵਾਂ, ਸਦੀਆਂ ਤੋਂ ਸਾਡੇ ਦੇਸ਼ ਵਿੱਚ ਅਣਗਿਣਤ ਭਾਸ਼ਾਵਾਂ, ਅਣਗਿਣਤ ਬੋਲੀਆਂ, ਸਹਿ-ਅਸਤਿਤਵ ਦੀ ਭਾਵਨਾ ਦੇ ਨਾਲ ਅੱਗੇ ਵਧ ਰਹੀਆਂ ਹਨ।
ਅਤੇ ਅੱਜ ਵੀ ਕਰੋੜਾਂ ਲੋਕਾਂ ਦੀ ਮਾਤ੍ਰ ਭਾਸ਼ਾ ਬਣੀਆਂ ਹੋਈਆਂ ਹਨ ਅਤੇ ਸਾਥੀਓ ਸਿਰਫ਼ ਭਾਸ਼ਾ ਹੀ ਨਹੀਂ, ਸਾਡੇ ਦੇਸ਼ ਵਿੱਚ ਅਲੱਗ-ਅਲੱਗ ਪੰਥ, ਦਰਜਨਾਂ ਸੰਪ੍ਰਦਾਇ, ਅਲੱਗ-ਅਲੱਗ ਪੂਜਾ ਪੱਧਤੀਆਂ, ਸੈਂਕੜੇ ਤਰ੍ਹਾਂ ਦਾ ਅਲੱਗ-ਅਲੱਗ ਖੇਤਰੀ ਖਾਨ-ਪਾਨ, ਅਲੱਗ-ਅਲੱਗ ਵੇਸ਼ਭੂਸ਼ਾ, ਅਲੱਗ-ਅਲੱਗ ਮੌਸਮ-ਰੁੱਤ ਚੱਕਰ ਇਸ ਧਰਤੀ ਨੂੰ ਅਦਭੁੱਤ ਬਣਾਉਂਦੇ ਹਨ। ਵਿਵਿਧਤਾ ਵਿੱਚ ਏਕਤਾ, ਇਹੀ ਸਾਡੀ ਧਰੋਹਰ ਹੈ, ਇਹੀ ਸਾਡੀ ਵਿਸ਼ੇਸ਼ਤਾ ਹੈ।
ਭਾਰਤ ਦੀ ਇਹੀ Diversity ਸਾਡੀ Vibrant Democracy ਦਾ ਅਧਾਰ ਹੈ। ਇਹੀ ਸਾਡੀ ਸ਼ਕਤੀ ਹੈ, ਇਹੀ ਸਾਡੀ ਪ੍ਰੇਰਣਾ ਹੈ । ਅਸੀਂ ਜਿੱਥੇ ਵੀ ਜਾਂਦੇ ਹਾਂ Diversity, Democracy ਦੇ ਸੰਸਕਾਰ ਨਾਲ-ਨਾਲ ਲੈ ਕੇ ਨਾਲ ਚਲੇ ਜਾਂਦੇ ਹਾਂ।
ਅੱਜ ਇੱਥੇ ਇਸ ਸਟੇਡੀਅਮ ਵਿੱਚ ਬੈਠੇ 50 ਹਜ਼ਾਰ ਤੋਂ ਜ਼ਿਆਦਾ ਭਾਰਤੀ ਸਾਡੀ ਮਹਾਨ ਪਰੰਪਰਾ ਦੇ ਪ੍ਰਤੀਨਿਧੀ ਬਣ ਕੇ ਅੱਜ ਇੱਥੇ ਹਾਜ਼ਰ ਹਨ।
ਤੁਹਾਡੇ ਵਿੱਚੋਂ ਕਈ ਤਾਂ ਅਜਿਹੇ ਵੀ ਹਨ ਜਿਨ੍ਹਾਂ ਨੇ ਭਾਰਤ ਵਿੱਚ Democracy ਦੇ ਸਭ ਤੋਂ ਵੱਡੇ ਉੱਤਸਵ 2019 ਦੀਆਂ ਚੋਣਾਂ ਵਿੱਚ ਵੀ ਆਪਣਾ ਸਰਗਰਮ ਯੋਗਦਾਨ ਦਿੱਤਾ ਹੈ।
ਵਾਕਈ ਇਹ ਇੱਕ ਅਜਿਹੀ ਚੋਣ ਸੀ ਜਿਸਨੇ Indian Democracy ਦੀ ਸ਼ਕਤੀ ਦਾ ਪਰਚਮ ਪੂਰੀ ਦੁਨੀਆ ਵਿੱਚ ਲਹਿਰਾ ਦਿੱਤਾ। ਇਨ੍ਹਾਂ ਚੋਣਾਂ ਵਿੱਚ 61 ਕਰੋੜ ਯਾਨੀ 6 hundred & 10 million ਤੋਂ ਅਧਿਕ ਵੋਟਰਸ ਨੇ ਹਿੱਸਾ ਲਿਆ। ਇੱਕ ਤਰ੍ਹਾਂ ਨਾਲ ਅਮਰੀਕਾ ਦੀ ਟੋਟਲ ਪੌਪੂਲੇਸ਼ਨ ਦਾ ਲਗਭਗ ਡਬਲ, ਇਸ ਵਿੱਚ ਵੀ 8 ਕਰੋੜ ਯਾਨੀ 80 ਮਿਲੀਅਨ ਯੁਵਾ ਤਾਂ ਐਸੇ ਹਨ ਜੋ first time voters ਸਨ।
ਭਾਰਤ ਦੀ Democracy ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਵੂਮੇਨ voters ਨੇ ਇਸ ਵਾਰ ਵੋਟਾਂ ਪਾਈਆਂ ਸਨ। ਅਤੇ ਇਸ ਵਾਰ ਸਭ ਤੋਂ ਜ਼ਿਆਦਾ ਸੰਖਿਆ ਵਿੱਚ ਮਹਿਲਾਵਾਂ ਚੁਣ ਕੇ ਵੀ ਆਈਆਂ ਹਨ ।
ਸਾਥੀਓ,
2019 ਦੀਆਂ ਚੋਣਾਂ ਨੇ ਇੱਕ ਹੋਰ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। 60 ਸਾਲ ਦੇ ਬਾਅਦ ਅਜਿਹਾ ਹੋਇਆ ਜਦੋਂ ਪੂਰਨ ਬਹੁਮਤ ਦੇ ਨਾਲ ਬਣੀ ਕੋਈ ਸਰਕਾਰ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਕੇ ਪਹਿਲਾਂ ਤੋਂ ਜ਼ਿਆਦਾ ਸੰਖਿਆ ਬਲ ਦੇ ਨਾਲ ਪਰਤੀ।
ਇਹ ਸਭ ਆਖਿਰ ਕਿਉਂ ਹੋਇਆ, ਕਿਸ ਦੀ ਵਜ੍ਹਾ ਨਾਲ ਹੋਇਆ। ਜੀ ਨਹੀਂ, ਮੋਦੀ ਦੀ ਵਜ੍ਹਾ ਨਾਲ ਨਹੀਂ ਹੋਇਆ, ਇਹ ਹਿੰਦੁਸਤਾਨ ਵਾਸੀਆਂ ਦੇ ਕਾਰਨ ਹੋਇਆ ਹੈ।
ਸਾਥੀਓ,
ਧੀਰਜ ਅਸੀਂ ਭਾਰਤੀਆਂ ਦੀ ਪਹਿਚਾਣ ਹੈ ਲੇਕਿਨ ਹੁਣ ਅਸੀਂ ਅਧੀਰ ਹਾਂ ਦੇਸ਼ ਦੇ ਵਿਕਾਸ ਲਈ, 21ਵੀਂ ਸਦੀ ਵਿੱਚ ਦੇਸ਼ ਨੂੰ ਨਵੀਂ ਉਚਾਈ ’ਤੇ ਲਿਜਾਣ ਲਈ। ਅੱਜ ਭਾਰਤ ਦਾ ਸਭ ਤੋਂ ਚਰਚਿਤ ਸ਼ਬਦ ਹੈ ਵਿਕਾਸ। ਅੱਜ ਭਾਰਤ ਦਾ ਮੰਤਰ ਹੈ ਸਬਕਾ ਸਾਥ-ਸਬਕਾ ਵਿਕਾਸ, ਅੱਜ ਭਾਰਤ ਦੀ ਸਭ ਤੋਂ ਵੱਡੀ ਨੀਤੀ ਹੈ ਜਨ-ਭਾਗੀਦਾਰੀ, ਪਬਲਿਕ ਪਾਰਟੀਸਿਪੇਸ਼ਨ, ਅੱਜ ਭਾਰਤ ਦਾ ਸਭ ਤੋਂ ਪ੍ਰਚਲਿਤ ਨਾਅਰਾ ਹੈ ਸੰਕਲਪ ਸੇ ਸਿੱਧੀ ਅਤੇ ਅੱਜ ਭਾਰਤ ਦਾ ਸਭ ਤੋਂ ਵੱਡਾ ਸੰਕਲਪ ਹੈ-ਨਿਊ ਇੰਡੀਆ।
ਭਾਰਤ ਅੱਜ ਨਿਊ ਇੰਡੀਆ ਦੇ ਸਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰ ਰਿਹਾ ਹੈ। ਅਤੇ ਇਸ ਵਿੱਚ ਸਭ ਤੋਂ ਖਾਸ ਬਾਤ ਹੈ ਕਿ ਅਸੀਂ ਕਿਸੇ ਦੂਜੇ ਤੋਂ ਨਹੀਂ ਬਲਕਿ ਖੁਦ ਆਪਣੇ-ਆਪ ਨਾਲ ਮੁਕਾਬਲਾ ਕਰ ਰਹੇ ਹਾਂ।
We are challenging ourselves, We are changing ourselves.
ਸਾਥੀਓ,
ਅੱਜ ਭਾਰਤ ਪਹਿਲਾਂ ਦੇ ਮੁਕਾਬਲੇ ਹੋਰ ਤੇਜ਼ ਗਤੀ ਨਾਲ ਅੱਗੇ ਵਧਣਾ ਚਾਹੁੰਦਾ ਹੈ, ਅੱਜ ਭਾਰਤ ਕੁਝ ਲੋਕਾਂ ਦੀ ਇਸ ਸੋਚ ਨੂੰ ਚੈਲੇਂਜ ਕਰ ਰਿਹਾ ਹੈ। ਜਿਨ੍ਹਾਂ ਦੀ ਸੋਚ ਹੈ, ਕੁਝ ਬਦਲ ਹੀ ਨਹੀਂ ਸਕਦਾ ਹੈ।
ਬੀਤੇ ਪੰਜ ਸਾਲਾਂ ਵਿੱਚ 130 ਕਰੋੜ ਭਾਰਤੀਆਂ ਨੇ ਮਿਲ ਕੇ ਹਰ ਖੇਤਰ ਵਿੱਚ ਐਸੇ ਨਤੀਜੇ ਹਾਸਲ ਕੀਤੇ ਹਨ, ਜਿਨ੍ਹਾਂ ਦੀ ਪਹਿਲਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।
We are Aiming High, We are Achieving Higher .
ਭਾਈਓ ਅਤੇ ਭੈਣੋਂ,
ਸੱਤ ਦਹਾਕਿਆਂ ਵਿੱਚ ਦੇਸ਼ ਦਾ Rural Sanitation 38% ਪਹੁੰਚਿਆ ਸੀ । ਪੰਜ ਸਾਲ ਵਿੱਚ ਅਸੀਂ 11 ਕਰੋੜ ਯਾਨੀ 110 ਮਿਲੀਅਨ ਤੋਂ ਜ਼ਿਆਦਾ ਪਖ਼ਾਨੇ ਬਣਵਾਏ ਹਨ। ਅੱਜ Rural Sanitation 99% ’ਤੇ ਹੈ।
ਦੇਸ਼ ਵਿੱਚ ਕੁਕਿੰਗ ਗੈਸ ਕਨੈਕਸ਼ਨ ਵੀ ਪਹਿਲਾਂ 55% ਦੇ ਕਰੀਬ ਸੀ । ਪੰਜ ਸਾਲ ਦੇ ਅੰਦਰ-ਅੰਦਰ ਅਸੀਂ ਇਸ ਨੂੰ 95% ਪਹੁੰਚਾ ਦਿੱਤਾ । ਸਿਰਫ਼ ਪੰਜ ਸਾਲ ਵਿੱਚ ਅਸੀਂ 15 ਕਰੋੜ ਯਾਨੀ 115 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਗੈਸ ਕਨੈਕਸ਼ਨ ਨਾਲ ਜੋੜਿਆ ਹੈ।
ਭਾਰਤ ਵਿੱਚ Rural Road connectivity ਇਹ ਵੀ ਪਹਿਲਾਂ 55% ਸੀ । ਪੰਜ ਸਾਲ ਵਿੱਚ ਅਸੀਂ ਇਸ ਨੂੰ 97% ਤੱਕ ਲੈ ਗਏ । ਸਿਰਫ਼ ਪੰਜ ਸਾਲ ਵਿੱਚ ਅਸੀਂ ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ 2 ਲੱਖ ਕਿਲੋਮੀਟਰ ਯਾਨੀ 2 hundred thousand ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਦਾ ਨਿਰਮਾਣ ਕੀਤਾ ਹੈ।
ਭਾਰਤ ਵਿੱਚ 50% ਤੋਂ ਵੀ ਘੱਟ ਲੋਕਾਂ ਦੇ ਬੈਂਕ ਅਕਾਊਂਟ ਸਨ, ਅੱਜ ਪੰਜ ਸਾਲਾਂ ਵਿੱਚ ਲਗਭਗ 100% ਪਰਿਵਾਰ ਬੈਂਕਿੰਗ ਵਿਵਸਥਾ ਨਾਲ ਜੁੜ ਚੁੱਕੇ ਹਨ। ਪੰਜ ਸਾਲ ਵਿੱਚ ਅਸੀਂ 370 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਨਵੇਂ ਬੈਂਕ ਅਕਾਊਂਟ ਖੁਲਵਾਏ ਹਨ।
ਸਾਥੀਓ,
ਅੱਜ ਜਦੋਂ ਲੋਕਾਂ ਦੀ basic necessity ਦੀ ਚਿੰਤਾ ਘੱਟ ਹੋ ਰਹੀ ਹੈ ਤਾਂ ਉਹ ਵੱਡੇ ਸੁਪਨੇ ਦੇਖ ਪਾ ਰਹੇ ਹਨ। ਉਨ੍ਹਾਂ ਨੂੰ Achieve ਕਰਨ ਲਈ ਸਾਰੀ energy ਉਸ ਦਿਸ਼ਾ ਵਿੱਚ ਲਗਾ ਰਹੇ ਹਨ ।
ਸਾਥੀਓ,
ਸਾਡੇ ਲਈ ਜਿਤਨਾ ease of doing business ਦਾ ਮਹੱਤਵ ਹੈ, ਓਤਨਾ ਹੀ ease of living ਦਾ ਵੀ। ਅਤੇ ਉਸ ਦਾ ਰਸਤਾ ਹੈ empowerment, ਜਦੋਂ ਦੇਸ਼ ਦਾ ਸਧਾਰਨ ਮਾਨਵੀ empower ਹੋਵੇਗਾ ਤਾਂ ਦੇਸ਼ ਦਾ social ਅਤੇ economic development ਬਹੁਤ ਤੇਜ਼ ਗਤੀ ਨਾਲ ਅੱਗੇ ਵਧੇਗਾ ।
ਮੈਂ ਤੁਹਾਨੂੰ ਅੱਜ ਇੱਕ ਉਦਾਹਰਣ ਦਿੰਦਾ ਹਾਂ। ਅੱਜ ਕੱਲ੍ਹ ਕਿਹਾ ਜਾਂਦਾ ਹੈ Data is the new oil ਆਪ ਹਿਊਸਟਨ ਦੇ ਲੋਕ oil ਦੀ ਜਦੋਂ ਗੱਲ ਆਉਂਦੀ ਹੈ ਤਾਂ ਇਸ ਦਾ ਮਤਲਬ ਭਲੀ-ਭਾਂਤੀ ਜਾਣਦੇ ਹੋ।
ਮੈਂ ਇਸ ਵਿੱਚ ਇਹ ਵੀ ਜੋੜਾਂਗਾ Data is the new gold. ਜੇਕਰ ਪੂਰੀ ਦੁਨੀਆ ਵਿੱਚ ਜਰਾ ਗੌਰ ਨਾਲ ਸੁਣੋ, ਅਗਰ ਪੂਰੀ ਦੁਨੀਆ ਵਿੱਚ ਸਭ ਤੋਂ ਘੱਟ ਕੀਮਤ ’ਤੇ ਡੇਟਾ ਕਿਤੇ ਉਪਲੱਬਧ ਹੈ ਤਾਂ ਉਹ ਦੇਸ਼ ਹੈ ਭਾਰਤ।
ਅੱਜ ਭਾਰਤ ਵਿੱਚ 1 GB ਡੇਟਾ ਦੀ ਕੀਮਤ ਹੈ ਸਿਰਫ 25 - 30 cents ਦੇ ਆਸਪਾਸ ਯਾਨੀ 1 ਡਾਲਰ ਦਾ ਵੀ ਚੌਥਾਈ ਹਿੱਸਾ। ਅਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ 1 GB ਡੇਟਾ ਦੀ world average ਦੀ ਕੀਮਤ ਇਸ ਤੋਂ 25-39 ਗੁਣਾ ਜ਼ਿਆਦਾ ਹੈ।
ਇਹ ਸਸਤਾ ਡੇਟਾ ਭਾਰਤ ਵਿੱਚ ਡਿਜੀਟਲ ਇੰਡੀਆ ਦੀ ਇੱਕ ਨਵੀਂ ਪਹਿਚਾਣ ਬਣ ਰਿਹਾ ਹੈ। ਸਸਤੇ ਡੇਟਾ ਨੇ ਭਾਰਤ ਵਿੱਚ ਗਵਰਨੈਂਸ ਨੂੰ Redefine ਵੀ ਕੀਤਾ ਹੈ। ਅੱਜ ਭਾਰਤ ਵਿੱਚ Central Government ਅਤੇ State Government ਦੀ ਕਰੀਬ - ਕਰੀਬ 10 thousand Services online ਉਪਲੱਬਧ ਹਨ।
ਸਾਥੀਓ,
ਇੱਕ ਸਮਾਂ ਸੀ ਜਦੋਂ ਪਾਸਪੋਰਟ ਬਣਨ ਵਿੱਚ ਦੋ ਤੋਂ ਤਿੰਨ ਮਹੀਨੇ ਲਗਦੇ ਸਨ। ਹੁਣ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਪਾਸਪੋਰਟ ਘਰ ਆ ਜਾਂਦਾ ਹੈ। ਪਹਿਲਾਂ ਵੀਜਾ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਸਨ। ਇਹ ਸ਼ਾਇਦ ਆਪ ਜ਼ਿਆਦਾ ਜਾਣਦੇ ਹੋ ਅੱਜ ਯੂਐੱਸ ਭਾਰਤ ਦੇ ਈ-ਵੀਜ਼ਾ ਫੈਸਿਲਿਟੀ ਦੇ ਸਭ ਤੋਂ ਵੱਡੇ ਯੂਜਰ ਵਿੱਚੋਂ ਇੱਕ ਹੈ।
ਸਾਥੀਓ,
ਇੱਕ ਸਮਾਂ ਸੀ ਜਦੋਂ ਨਵੀਂ ਕੰਪਨੀ ਦੀ ਰਜਿਸਟ੍ਰੇਸ਼ਨ ਵਿੱਚ ਦੋ-ਦੋ ਤਿੰਨ-ਤਿੰਨ ਹਫ਼ਤੇ ਲਗ ਜਾਂਦੇ ਸਨ। ਹੁਣ 24 ਘੰਟੇ ਵਿੱਚ ਨਵੀਂ ਕੰਪਨੀ ਰਜਿਸਟਰ ਹੋ ਜਾਂਦੀ ਹੈ।
ਇੱਕ ਸਮਾਂ ਸੀ ਜਦੋਂ ਟੈਕਸ ਰਿਟਰਨ ਭਰਨਾ ਬਹੁਤ ਵੱਡਾ ਸਿਰਦਰਦ ਹੁੰਦਾ ਸੀ। ਟੈਕਸ ਰਿਫੰਡ ਆਉਣ ਵਿੱਚ ਮਹੀਨੇ ਲਗ ਜਾਂਦੇ ਸਨ, ਹੁਣ ਜੋ ਬਦਲਾਅ ਆਇਆ ਹੈ, ਉਹ ਸੁਣੋਗੇ ਤਾਂ ਆਪ ਚੌਂਕ ਜਾਓਗੇ। ਇਸ ਵਾਰ 31 ਅਗਸਤ ਨੂੰ ਇੱਕ ਦਿਨ ਵਿੱਚ, ਮੈਂ ਸਿਰਫ਼ ਇੱਕ ਦਿਨ ਦੀ ਗੱਲ ਕਰ ਰਿਹਾ ਹਾਂ। ਇੱਕ ਦਿਨ ਵਿੱਚ ਕਰੀਬ 50 ਲੱਖ ਯਾਨੀ 5 ਮਿਲੀਅਨ ਲੋਕਾਂ ਨੇ ਆਪਣੀ ਇਨਕਮ ਟੈਕਸ ਰਿਟਰਨ ਆਨਲਾਈਨ ਭਰੀਆ ਹੈ।
ਯਾਨੀ ਸਿਰਫ਼ ਇੱਕ ਦਿਨ ਵਿੱਚ ਹੀ 50 ਲੱਖ ਰਿਟਰਨਾਂ। ਯਾਨੀ ਹਿਊਸਟਨ ਦੀ ਕੁੱਲ ਪਾਪੂਲੇਸ਼ਨ ਦੇ ਵੀ ਡਬਲ ਤੋਂ ਜ਼ਿਆਦਾ ਅਤੇ ਦੂਜੀ ਸਭ ਤੋਂ ਵੱਡੀ ਗੱਲ ਜੋ ਟੈਕਸ ਰਿਫੰਡ ਮਹੀਨਿਆਂ ਵਿੱਚ ਆਉਂਦਾ ਸੀ ਉਹ ਹੁਣ ਹਫ਼ਤੇ-10 ਦਿਨ ਵਿੱਚ ਸਿੱਧੇ ਬੈਂਕ ਵਿੱਚ ਟ੍ਰਾਂਸਫਰ ਹੋ ਜਾਂਦਾ ਹੈ ।
ਭਾਈਓ ਅਤੇ ਭੈਣੋਂ,
ਤੇਜ਼ ਵਿਕਾਸ ਦਾ ਪ੍ਰਯਤਨ ਕਰ ਰਹੇ ਕਿਸੇ ਵੀ ਦੇਸ਼ ਵਿੱਚ, ਆਪਣੇ ਨਾਗਰਿਕਾਂ ਲਈ ਵੈਲਫੇਅਰ ਸਕੀਮਾਂ ਜ਼ਰੂਰੀ ਹੁੰਦੀਆਂ ਹਨ। ਜ਼ਰੂਰਤਮੰਦ ਨਾਗਰਿਕਾਂ ਲਈ ਵੈਲਫੇਅਰ ਸਕੀਮ ਚਲਾਉਣ ਦੇ ਨਾਲ-ਨਾਲ ਨਵੇਂ ਭਾਰਤ ਦੇ ਨਿਰਮਾਣ ਲਈ ਕੁਝ ਚੀਜ਼ਾਂ ਦਾ Farewell ਵੀ ਦਿੱਤਾ ਜਾ ਰਿਹਾ ਹੈ। ਅਸੀਂ ਜਿਤਨਾ ਮਹੱਤਵ Welfare ਨੂੰ ਦਿੱਤਾ ਹੈ ਓਨਾ ਹੀ Farewell ਨੂੰ ਵੀ ਦੇ ਰਹੇ ਹਾਂ।
ਇਸ 2 ਅਕਟੂਬਰ ਨੂੰ ਜਦੋਂ ਦੇਸ਼ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਏਗਾ, ਤਾਂ ਭਾਰਤ Open Defecation ਨੂੰ Farewell ਦੇ ਦੇਵੇਗਾ। ਭਾਰਤ ਬੀਤੇ ਪੰਜ ਸਾਲਾਂ ਵਿੱਚ 1500 ਤੋਂ ਜ਼ਿਆਦਾ ਬਹੁਤ ਪੁਰਾਣੇ ਕਾਨੂੰਨਾਂ ਨੂੰ ਵੀ Farewell ਦੇ ਚੁੱਕਿਆ ਹੈ।
ਭਾਰਤ ਵਿੱਚ ਦਰਜਨਾਂ ਟੈਕਸ ਦਾ ਜੋ ਜਾਲ ਸੀ ਉਹ ਵੀ business friendly ਮਾਹੌਲ ਬਣਾਉਣ ਵਿੱਚ ਰੁਕਾਵਟ ਖੜ੍ਹੀ ਕਰਦਾ ਸੀ। ਸਾਡੀ ਸਰਕਾਰ ਨੇ ਟੈਕਸ ਦੇ ਇਸ ਜਾਲ ਨੂੰ Farewell ਦੇ ਦਿੱਤਾ, ਅਤੇ ਜੀਐੱਸਟੀ ਲਾਗੂ ਕੀਤਾ।
ਵਰ੍ਹਿਆਂ ਬਾਅਦ ਦੇਸ਼ ਵਿੱਚ one nation - one tax ਦਾ ਸੁਪਨਾ ਅਸੀਂ ਸਾਕਾਰ ਕਰ ਦਿਖਾਇਆ ਹੈ ।
ਸਾਥੀਓ,
ਅਸੀਂ ਕਰੱਪਸ਼ਨ ਨੂੰ ਵੀ ਚੈਲੰਜ ਕਰ ਰਹੇ ਹਾਂ। ਉਸ ਨੂੰ ਹਰ ਪੱਧਰ ’ਤੇ Farewell ਦੇਣ ਲਈ ਇੱਕ ਦੇ ਬਾਅਦ ਇੱਕ ਕਦਮ ਉਠਾ ਰਹੇ ਹਾਂ । ਬੀਤੇ ਦੋ-ਤਿੰਨ ਸਾਲ ਵਿੱਚ ਭਾਰਤ ਨੇ ਸਾਢੇ ਤਿੰਨ ਲੱਖ ਯਾਨੀ 350 thousand ਤੋਂ ਜ਼ਿਆਦਾ ਸ਼ੱਕੀ ਕੰਪਨੀਆਂ ਨੂੰ ਵੀ Farewell ਦੇ ਦਿੱਤਾ ਹੈ।
ਅਸੀਂ 8 ਕਰੋੜ ਯਾਨੀ 80 ਮਿਲੀਅਨ ਤੋਂ ਜ਼ਿਆਦਾ ਐਸੇ fake names ਨੂੰ ਵੀ Farewell ਦੇ ਦਿੱਤਾ ਹੈ। ਜੋ ਸਿਰਫ਼ ਕਾਗਜਾਂ ’ਤੇ ਸਨ, ਅਤੇ ਸਰਕਾਰੀ ਸੇਵਾਵਾਂ ਦਾ ਫਾਇਦਾ ਉਠਾ ਰਹੇ ਸਨ।
ਆਪ ਕਲਪਨਾ ਕਰ ਸਕਦੇ ਹੋ ਕਿ ਇਨ੍ਹਾਂ ਫਰਜ਼ੀ ਨਾਮਾਂ ਨੂੰ ਹਟਾ ਕੇ ਕਿੰਨੇ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚਾਏ ਗਏ ਹਨ ਕਰੀਬ-ਕਰੀਬ ਡੇਢ ਲੱਖ ਕਰੋੜ ਰੁਪਏ। ਯਾਨੀ ਤਕਰੀਬਨ 20 ਬਿਲੀਅਨ ਯੂਐੱਸ ਡਾਲਰ, ਇੱਕ ਦੇਸ਼ ਵਿੱਚ।
ਅਸੀਂ ਦੇਸ਼ ਵਿੱਚ ਇੱਕ Transparent Ecosystem ਬਣਾ ਰਹੇ ਹਾਂ ਤਾਕਿ ਵਿਕਾਸ ਦਾ ਲਾਭ ਹਰ ਭਾਰਤੀ ਤੱਕ ਪਹੁੰਚੇ ਅਤੇ ਭਾਈਓ ਅਤੇ ਭੈਣੋਂ ਇੱਕ ਵੀ ਭਾਰਤੀ ਵਿਕਾਸ ਤੋਂ ਦੂਰ ਰਹੇ, ਇਹ ਵੀ ਭਾਰਤ ਨੂੰ ਮਨਜ਼ੂਰ ਨਹੀਂ ਹੈ ।
ਦੇਸ਼ ਦੇ ਸਾਹਮਣੇ 70 ਸਾਲ ਤੋਂ ਇੱਕ ਹੋਰ ਵੱਡਾ Challenge ਸੀ ਜਿਸ ਨੂੰ ਕੁਝ ਦਿਨ ਪਹਿਲਾਂ ਭਾਰਤ ਨੇ Farewell ਦੇ ਦਿੱਤਾ ਹੈ।
ਆਪ ਸਮਝ ਗਏ, ਇਹ ਵਿਸ਼ਾ ਹੈ - ਆਰਟੀਕਲ 370 ਦਾ, ਆਰਟੀਕਲ 370 ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਵਿਕਾਸ ਤੋਂ ਅਤੇ ਸਮਾਨ ਅਧਿਕਾਰਾਂ ਤੋਂ ਵੰਚਿਤ ਰੱਖਿਆ ਸੀ । ਇਸ ਸਥਿਤੀ ਦਾ ਲਾਭ ਆਤੰਕਵਾਦ ਅਤੇ ਅਲਗਾਵਵਾਦ ਵਧਾਉਣ ਵਾਲੀਆਂ ਤਾਕਤਾਂ ਉਠਾ ਰਹੀਆਂ ਸਨ ।
ਹੁਣ ਭਾਰਤ ਦੇ ਸੰਵਿਧਾਨ ਨੇ ਜੋ ਅਧਿਕਾਰ ਬਾਕੀ ਭਾਰਤੀਆਂ ਨੂੰ ਦਿੱਤੇ ਹਨ , ਉਹੀ ਅਧਿਕਾਰ ਜੰਮੂ - ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਵੀ ਮਿਲ ਗਏ ਹਨ। ਉੱਥੇ ਦੀਆਂ ਮਹਿਲਾਵਾਂ- ਬੱਚਿਆਂ- ਦਲਿਤਾਂ ਦੇ ਨਾਲ ਹੋ ਰਿਹਾ ਭੇਦਭਾਵ ਖਤਮ ਹੋ ਗਿਆ ਹੈ।
ਸਾਥੀਓ,
ਸਾਡੀ ਪਾਰਲੀਮੈਂਟ ਦੇ Upper House, lower house ਦੋਹਾਂ ‘ਚ ਘੰਟਿਆਂ ਤੱਕ ਇਸ ‘ਤੇ ਚਰਚਾ ਹੋਈ ਜਿਸ ਦਾ ਦੇਸ਼ ਅਤੇ ਦੁਨੀਆ ਵਿੱਚ ਲਾਈਵ ਟੈਲੀਕਾਸਟ ਹੋਇਆ। ਭਾਰਤ ਵਿੱਚ ਸਾਡੀ ਪਾਰਟੀ ਦੇ ਪਾਸ Upper House ਯਾਨੀ ਰਾਜ ਸਭਾ ਵਿੱਚ ਬਹੁਮਤ ਨਹੀਂ ਹੈ। ਬਾਵਜੂਦ ਇਸ ਦੇ ਸਾਡੀ ਪਾਰਲੀਮੈਂਟ ਦੇ Upper House ਅਤੇ lower house ਦੋਹਾਂ ਨੇ ਇਸ ਨਾਲ ਜੁੜੇ ਫੈਸਲਿਆਂ ਨੂੰ ਦੋ ਤਿਹਾਈ ਬਹੁਮਤ ਨੂੰ ਪਾਸ ਕੀਤਾ ਹੈ।
ਮੈਂ ਆਪ ਸਾਰਿਆਂ ਨੂੰ ਤਾਕੀਦ ਕਰਦਾ ਹਾਂ, ਹਿੰਦੁਸਤਾਨ ਦੇ ਸਾਰੇ ਸਾਂਸਦਾਂ ਲਈ standing ovation ਹੋ ਜਾਵੇ।
ਬਹੁਤ-ਬਹੁਤ ਧੰਨਵਾਦ ਤੁਹਾਡਾ।
ਭਾਰਤ ਆਪਣੇ ਇੱਥੇ ਜੋ ਕਰ ਰਿਹਾ ਹੈ, ਉਸ ਤੋਂ ਕੁਝ ਐਸੇ ਲੋਕਾਂ ਨੂੰ ਵੀ ਦਿੱਕਤ ਹੋ ਰਹੀ ਹੈ, ਜਿਨ੍ਹਾਂ ਤੋਂ ਖੁਦ ਆਪਣਾ ਦੇਸ਼ ਨਹੀਂ ਸੰਭਲ ਰਿਹਾ । ਇਨ੍ਹਾਂ ਲੋਕਾਂ ਨੇ ਭਾਰਤ ਦੇ ਪ੍ਰਤੀ ਨਫ਼ਰਤ ਨੂੰ ਹੀ ਆਪਣੀ ਰਾਜਨੀਤੀ ਦਾ ਕੇਂਦਰ ਬਣਾ ਦਿੱਤਾ ਹੈ।
ਇਹ ਉਹ ਲੋਕ ਹਨ ਜੋ ਅਸ਼ਾਂਤੀ ਚਾਹੁੰਦੇ ਹਨ, ਆਤੰਕ ਦੇ ਸਮਰਥਕ ਹਨ, ਆਤੰਕ ਨੂੰ ਪਾਲਦੇ -ਪੋਸਦੇ ਹਨ। ਉਨ੍ਹਾਂ ਦੀ ਪਹਿਚਾਣ ਸਿਰਫ ਆਪ ਨਹੀਂ ਪੂਰੀ ਦੁਨੀਆ ਵੀ ਚੰਗੀ ਤਰ੍ਹਾਂ ਜਾਣਦੀ ਹੈ। ਅਮਰੀਕਾ ਵਿੱਚ 9/ 11 ਹੋਵੇ ਜਾਂ ਮੁੰਬਈ ਵਿੱਚ 26/11 ਹੋਵੇ, ਉਸ ਦੇ ਸਾਜਿਸ਼ਕਰਤਾ ਕਿੱਥੇ ਮਿਲਦੇ ਹਨ?
ਸਾਥੀਓ,
ਹੁਣ ਸਮਾਂ ਆ ਗਿਆ ਹੈ ਕਿ ਆਤੰਕਵਾਦ ਦੇ ਖ਼ਿਲਾਫ਼ ਅਤੇ ਆਤੰਕਵਾਦ ਨੂੰ ਹੁਲਾਰਾ ਦੇਣ ਵਾਲਿਆਂ ਦੇ ਖ਼ਿਲਾਫ਼ ਨਿਰਣਾਇਕ ਲੜਾਈ ਲੜੀ ਜਾਵੇ। ਮੈਂ ਇੱਥੇ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਇਸ ਲੜਾਈ ਵਿੱਚ ਪ੍ਰੈਜ਼ੀਡੈਂਟ ਟ੍ਰੰਪ ਪੂਰੀ ਮਜ਼ਬੂਤੀ ਦੇ ਨਾਲ ਆਤੰਕ ਦੇ ਖ਼ਿਲਾਫ਼ ਖੜ੍ਹੇ ਹੋਏ ਹਨ।
ਇੱਕ ਵਾਰ ਆਤੰਕ ਦੇ ਖ਼ਿਲਾਫ਼ ਲੜਾਈ ਦਾ ਰਾਸ਼ਟਰਪਤੀ ਟ੍ਰੰਪ ਦਾ ਜੋ ਮਨੋਬਲ ਹੈ, ਅਸੀਂ ਸਭ ਮਿਲ ਕੇ ਉਨ੍ਹਾਂ ਨੂੰ ਵੀ standing ovation ਦੇਵਾਂਗੇ।
ਥੈਂਕਿਊ ... ਥੈਂਕਿਊ .. ਦੋਸਤੋ।
ਭਾਈਓ ਅਤੇ ਭੈਣੋਂ,
ਭਾਰਤ ਵਿੱਚ ਬਹੁਤ ਕੁਝ ਹੋ ਰਿਹਾ ਹੈ, ਬਹੁਤ ਕੁਝ ਬਦਲ ਰਿਹਾ ਹੈ ਅਤੇ ਬਹੁਤ ਕੁਝ ਕਰਨ ਦੇ ਇਰਾਦੇ ਲੈ ਕੇ ਅਸੀਂ ਚਲ ਰਹੇ ਹਾਂ।
ਅਸੀਂ ਨਵੇਂ challenges ਤੈਅ ਕਰਨ ਦੀ, ਉਨ੍ਹਾਂ ਨੂੰ ਪੂਰਾ ਕਰਨ ਦੀ ਇੱਕ ਜਿੱਦ ਠਾਨ ਰੱਖੀ ਹੈ। ਦੇਸ਼ ਦੀਆਂ ਇੰਨ੍ਹਾਂ ਹੀ ਭਾਵਨਾਵਾਂ ‘ਤੇ ਮੈਂ ਕੁਝ ਦਿਨ ਪਹਿਲਾਂ ਇੱਕ ਕਵਿਤਾ ਲਿਖੀ ਸੀ। ਉਸ ਦੀਆਂ ਦੋ ਪੰਕਤੀਆਂ ਸੁਣ ਰਿਹਾ ਹਾਂ, ਅੱਜ ਹੁਣੇ ਤਾਂ ਸਮਾਂ ਨਹੀਂ ਹੈ ਜਿਆਦਾ ਨਹੀਂ ਕਹਾਂਗਾ।
“ਵੋ ਜੋ ਮੁਸ਼ਕਿਲੋਂ ਕਾ ਅੰਬਾਰ ਹੈ,
ਵਹੀ ਤੋ ਮੇਰੇ ਹੌਸਲੋਂ ਕੀ ਮੀਨਾਰ ਹੈ।”
(The mount of difficulties which is lying there, that is also the tower of my spirits.)
ਸਾਥੀਓ,
ਭਾਰਤ ਅੱਜ ਚੁਣੌਤੀਆਂ ਨੂੰ ਟਾਲ ਨਹੀਂ ਰਿਹਾ , ਅਸੀਂ ਚੁਣੌਤੀਆਂ ਨਾਲ ਟਕਰਾਅ ਰਹੇ ਹਾਂ। ਭਾਰਤ ਅੱਜ ਥੋੜ੍ਹੇ - ਬਹੁਤ Incremental Change ‘ਤੇ ਨਹੀਂ , ਸਮੱਸਿਆਵਾਂ ਦੇ ਸੰਪੂਰਨ ਸਮਾਧਾਨ ‘ਤੇ ਜ਼ੋਰ ਦੇ ਰਿਹਾ ਹੈ। ਅਸੰਭਵ ਲਗਣ ਵਾਲੀਆਂ ਤਮਾਮ ਬਾਤਾਂ ਨੂੰ ਭਾਰਤ ਅੱਜ ਸੰਭਵ ਕਰਕੇ ਦਿਖਾ ਰਿਹਾ ਹੈ।
ਸਾਥੀਓ,
ਹੁਣ ਭਾਰਤ ਨੇ 5 Trillion Dollar Economy ਲਈ ਕਮਰ ਕਸੀ ਹੈ। ਅਸੀਂ Infrastructure, Investment ਅਤੇ Export ਵਧਾਉਣ ‘ਤੇ ਜ਼ੋਰ ਦੇ ਰਹੇ ਹਾਂ ਅਸੀਂ People friendly, development friendly or Investment friendly ਮਾਹੌਲ ਬਣਾਉਂਦੇ ਹੋਏ ਅੱਗੇ ਵਧ ਰਹੇ ਹਾਂ। ਅਸੀਂ Infrastructure ‘ਤੇ ਸੌ ਲੱਖ ਕਰੋੜ ਰੁਪਏ ਕਰੀਬ-ਕਰੀਬ 1.3 ਟ੍ਰਿਲੀਅਨ ਡਾਲਰ ਖਰਚ ਕਰਨ ਵਾਲੇ ਹਾਂ।
ਸਾਥੀਓ,
ਬੀਤੇ ਪੰਜ ਵਰ੍ਹਿਆਂ ਵਿੱਚ ਦੁਨੀਆ ਵਿੱਚ ਤਮਾਮ ਅਨਿਸ਼ਚਿਤਾਵਾਂ ਦੇ ਬਾਵਜੂਦ ਵੀ ਭਾਰਤ ਦੀ ਗ੍ਰੋਥ ਰੇਟ average 7.5% ਰਹੀ ਹੈ । ਅਤੇ ਇਹ ਵੀ ਧਿਆਨ ਰੱਖੋ , ਪਹਿਲਾਂ ਦੀ ਕਿਸੇ ਸਰਕਾਰ ਦੇ ਪੂਰੇ ਕਾਰਜਕਾਲ ਦਾ average ਦੇਖੋ ਤਾਂ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ । ਪਹਿਲੀ ਵਾਰ ਇੱਕ ਸਾਥ low inflation, low fiscal deficit ਅਤੇ high growth ਦਾ ਦੌਰ ਆਇਆ ਹੈ ।
ਅੱਜ ਦੁਨੀਆ ਦੇ ਬਿਹਤਰੀਨ FDI destination ਵਿੱਚੋਂ ਇੱਕ ਹੈ। ਸਾਲ 2014 ਤੋਂ 2019 ਤੱਕ FDI inflow ਵਿੱਚ ਕਰੀਬ ਦੋ ਗੁਣਾ ਵਧਾ ਹੋਇਆ ਹੈ।
ਹੁਣੇ ਹਾਲ ਹੀ ਵਿੱਚ ਅਸੀਂ ਸਿੰਗਲ ਬ੍ਰਾਂਡ ਰਿਟੇਲ ਵਿੱਚ ਐੱਫਡੀਆਈ ਦੇ ਨਾਰਮਸ ਨੂੰ ਅਸਾਨ ਬਣਾਇਆ ਹੈ। Coal mining ਅਤੇ contract manufacturing ਵਿਦੇਸ਼ੀ ਇਨਵੈਸਟਾਮੈਂਟ ਹੁਣ 100% ਤੱਕ ਹੋ ਸਕਦਾ ਹੈ।
ਮੈਂ ਕੱਲ੍ਹ Energy centre ਦੇ CEO ਨਾਲ ਇੱਥੇ Houston ਵਿੱਚ ਮਿਲਿਆ । ਭਾਰਤ ਵਿੱਚ ਕਾਰਪੋਰੇਟ ਟੈਕਸ ਵਿੱਚ ਭਾਰੀ ਕਮੀ ਦਾ ਜੋ ਨਿਰਣਾ ਲਿਆ ਹੈ, ਉਸ ਤੋਂ ਉਹ ਸਾਰੇ ਦੇ ਸਾਰੇ ਲੋਕ ਬਹੁਤ ਹੀ ਉਤਸਾਹਿਤ ਨਜ਼ਰ ਆਏ ਉਨ੍ਹਾਂ ਦਾ ਫੀਡਬੈਕ ਹੈ ਕਿ ਕਾਰਪੋਰੇਟ ਟੈਕਸ ਘੱਟ ਕਰਨ ਦੇ ਫੈਸਲੇ ਨਾਲ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਗਲੋਬਲ ਬਿਜ਼ਨਸ ਲੀਡਰ ਵਿੱਚ ਬਹੁਤ ਪੌਜ਼ੀਟਿਵ ਮੈਸੇਜ ਗਿਆ ਹੈ।
ਇਹ ਫੈਸਲਾ ਭਾਰਤ ਨੂੰ ਹੋਰ ਗਲੋਬਲ competitive ਬਣਾਵੇਗਾ।
ਸਾਥੀਓ,
ਭਾਰਤੀਆਂ ਲਈ ਅਮਰੀਕਾ, ਅਮਰੀਕਾ ਵਿੱਚ ਹੋਰ ਅਮਰੀਕੀਆਂ ਲਈ ਭਾਰਤ ਵਿੱਚ ਅੱਗੇ ਵਧਣ ਦੀ ਅਪਾਰ ਸੰਭਾਵਨਾ ਹੈ। 5 ਟ੍ਰਿਲੀਅਨ ਡਾਲਰ ਇਕੌਨਮੀ ਲਈ ਨਿਊ ਇੰਡੀਆ ਦਾ ਸਫ਼ਰ ਅਤੇ ਪ੍ਰੈਜ਼ੀਡੈਂਟ ਟ੍ਰੰਪ ਦੀ ਲੀਡਰਸ਼ਿਪ ਵਿੱਚ ਅਮਰੀਕਾ ਦੀ ਮਜ਼ਬੂਤ ਇਕੌਨਮੀ ਗ੍ਰੋਥ ਇਨ੍ਹਾਂ ਸੰਭਾਵਨਾਵਾਂ ਨੂੰ ਨਵੇਂ ਖੰਭ ਲਗਾ ਦੇਣਗੇ।
ਪ੍ਰੈਜ਼ੀਡੈਂਟ ਟ੍ਰੰਪ ਨੇ ਆਪਣੇ ਸੰਬੋਧਨ ਵਿੱਚ ਜਿਨ੍ਹਾਂ ਇਕੌਨਮੀ miracles ਦੀ ਬਾਤ ਕਹੀ ਉਹ ਸੋਨੇ ‘ਤੇ ਸੁਹਾਗਾ ਹੋਵੇਗੀ, ਆਉਣ ਵਾਲੇ ਦੋ - ਤਿੰਨ ਦਿਨਾਂ ਵਿੱਚ ਪ੍ਰੈਸੀਡੈਟ ਟ੍ਰੰਪ ਨਾਲ ਮੇਰੀ ਬਾਤਚੀਤ ਹੋਣ ਵਾਲੀ ਹੈ । ਮੈਂ ਉਂਮੀਦ ਕਰਦਾ ਹਾਂ ਕਿ ਉਸ ਤੋਂ ਵੀ ਕੁਝ ਪੌਜ਼ੀਟਿਵ ਰਿਜਲਟ ਨਿਕਲੇਗਾ।
ਵੈਸੇ ਤਾਂ ਪ੍ਰੈਸੀਡੈਟ ਟ੍ਰੰਪ ਮੈਨੂੰ Tough negotiator ਕਹਿੰਦੇ ਹਨ ਲੇਕਿਨ ਉਹ ਖੁਦ ਵੀ the art of the deal ਵਿੱਚ ਮਾਹਿਰ ਹਨ ਅਤੇ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਰਿਹਾ ਹਾਂ।
ਸਾਥੀਓ,
ਇੱਕ ਬਿਹਤਰ ਭਵਿੱਖ ਲਈ ਸਾਡਾ ਇਹ forward ਮਾਰਚ ਹੁਣ ਹੋਰ ਤੇਜ਼ ਗਤੀ ਨਾਲ ਵਧਣ ਵਾਲਾ ਹੈ ਆਪ ਸਾਰੇ ਸਾਥੀ ਇਸਦਾ ਅਹਿਮ ਹਿੱਸਾ ਹੋ driving force ਹੋ, ਆਪ ਆਪਣੇ ਵਤਨ ਤੋਂ ਦੂਰ ਹੋ ਲੇਕਿਨ ਵਤਨ ਦੀ ਸਰਕਾਰ ਤੁਹਾਡੇ ਤੋਂ ਦੂਰ ਨਹੀਂ ਹੈ।
ਬੀਤੇ ਪੰਜ ਵਰ੍ਹਿਆਂ ਵਿੱਚ ਅਸੀਂ ਇੰਡੀਅਨ diaspora ਨਾਲ ਸੰਵਾਦ ਦੇ ਮਾਅਨੇ ਅਤੇ ਸੰਵਾਦ ਦੇ ਤਰੀਕੇ ਦੋਵੇਂ ਬਦਲ ਦਿੱਤੇ ਹਨ। ਹੁਣ ਵਿਦੇਸ਼ਾਂ ਵਿੱਚ ਭਾਰਤ ਦੇ ਦੂਤਾਵਾਸ ਅਤੇ Counsels ਸਿਰਫ ਸਰਕਾਰੀ ਦਫ਼ਤਰ ਨਹੀਂ ਸਗੋਂ ਤੁਹਾਡੇ ਪਹਿਲੇ ਸਾਥੀ ਦੀ ਭੂਮਿਕਾ ਵਿੱਚ ਹਨ।
ਵਿਦੇਸ਼ ਵਿੱਚ ਕੰਮ ਕਰਨ ਵਾਲੇ ਸਾਥੀਆਂ ਲਈ , ਉਨ੍ਹਾਂ ਦੇ ਹਿਤਾਂ ਦੀ ਸੁਰੱਖਿਆ ਲਈ ਵੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਮਦਦ , ਈ-ਮਾਈਗ੍ਰੇਟ ਵਿਦੇਸ਼ ਜਾਣ ਤੋਂ ਪਹਿਲਾਂ ਪ੍ਰੀ -ਡਿਪਾਰਚਰ ਟ੍ਰੇਨਿੰਗ , ਪ੍ਰਵਾਸੀ ਭਾਰਤੀਆਂ ਦੀ ਬੀਮਾ ਯੋਜਨਾ ਵਿੱਚ ਸੁਧਾਰ ਸਾਰੇ ਪੀਆਈਓ ਕਾਰਡ ਨੂੰ ਓਸੀਆਈ ਕਾਰਡ ਦੀ ਸੁਵਿਧਾ, ਐਸੇ ਤਮਾਮ ਕਾਰਜ ਕੀਤੇ ਗਏ ਹਨ । ਜਿੰਨ੍ਹਾ ਨੇ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਾਫ਼ੀ ਮਦਦ ਕੀਤੀ ਹੈ।
ਸਾਡੀ ਸਰਕਾਰ ਨੇ Indian community welfare fund ਮਜ਼ਬੂਤ ਕੀਤਾ ਹੈ। ਵਿਦੇਸ਼ ਵਿੱਚ ਕਈ ਨਵੇਂ ਸ਼ਹਿਰਾਂ ਵਿੱਚ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ਵੀ ਖੋਲ੍ਹੇ ਗਏ ਹਨ।
ਭਾਈਓ ਅਤੇ ਭੈਣੋਂ ,
ਅੱਜ ਇਸ ਮੰਚ ਤੋਂ ਜੋ ਸੰਦੇਸ਼ ਨਿਕਲਿਆ ਹੈ ਉਸ ਦੀ ਛਾਪ 21ਵੀਂ ਸਦੀ ਨੇ ਨਵੀਆਂ ਪਰਿਭਾਸ਼ਾਵਾਂ ਨੂੰ ਜਨਮ ਦੇਵੇਗੀ, ਨਵੀਆਂ ਸੰਭਾਵਨਾਵਾਂ ਨੂੰ ਜਨਮਲ ਦੇਵੇਗੀ। ਸਾਡੇ ਕੋਲ ਸਮਾਨ ਲੋਕਤਾਂਤਰਿਕ ਕਦਰਾਂ-ਕੀਮਤਾਂ ਦੀ ਸ਼ਕਤੀ ਹੈ।
ਦੋਹਾਂ ਦੇਸ਼ਾਂ ਵਿੱਚ ਨਵ-ਨਿਰਮਾਣ ਦੇ ਸਮਾਨ ਸੰਕਲਪ ਹਨ ਅਤੇ ਦੋਹਾਂ ਦਾ ਸਾਥ ਸਾਨੂੰ ਇੱਕ ਉਜਵੱਲ ਭਵਿੱਖ ਵੱਲ ਜ਼ਰੂਰ ਲੈ ਜਾਵੇਗਾ।
ਮਿਸਟਰ ਪ੍ਰੈਜ਼ੀਡੈਂਟ ਮੈਂ ਚਾਹਾਂਗਾ ਕਿ ਆਪ ਸਪਰਿਵਾਰ ਭਾਰਤ ਆਓ ਅਤੇ ਆਪ ਸਾਨੂੰ ਆਪਣਾ ਸੁਆਗਤ ਕਰਨ ਦਾ ਅਵਸਰ ਦਿਓ। ਸਾਡੀ ਦੋਹਾਂ ਦੀ ਇਹ ਦੋਸਤੀ ਭਾਰਤ ਅਮਰੀਕਾ ਦੇ shared dreams ਅਤੇ bright future ਨੂੰ ਨਵੀਆਂ ਉਚਾਈਆਂ ਦੇਵੇਗੀ।
ਮੈਂ ਰਾਸ਼ਟਰਪਤੀ ਟ੍ਰੰਪ ਦਾ , ਅਮਰੀਕਾ ਦੀ ਰਾਜਨੀਤਕ , ਸਮਾਜਿਕ ਅਤੇ ਬਿਜ਼ਨਸ ਨਾਲ ਜੁੜੇ ਤਮਾਮ leaders ਦਾ ਇੱਥੇ ਆਉਣ ਲਈ ਫਿਰ ਤੋਂ ਇੱਕ ਵਾਰ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ ।
ਟੈਕਸਸ ਦੀ government ਇੱਥੋਂ ਦੇ ਪ੍ਰਸ਼ਾਸਨ ਦਾ ਵੀ ਬਹੁਤ - ਬਹੁਤ ਧੰਨਵਾਦ ਕਰਦਾ ਹਾਂ।
Thank you Houston, thank you America.
May God bless you all.
Thank you.
*****
ਵੀਆਰਆਰਕੇ/ਐੱਸਐੱਚ/ਏਕੇ
(Release ID: 1586097)
Visitor Counter : 137