ਪ੍ਰਧਾਨ ਮੰਤਰੀ ਦਫਤਰ
ਟੈਕਸਾਸ ਦੇ ਹਿਊਸਟਨ ਵਿਖੇ ਪ੍ਰਧਾਨ ਮੰਤਰੀ ਵੱਲੋਂ ਅਮਰੀਕੀ ਰਾਸ਼ਟਰਪਤੀ ਦਾ ਤੁਆਰਫ/ ਪਰੀਚੈ
Posted On:
22 SEP 2019 11:20PM by PIB Chandigarh
ਸ਼ੁਭ ਪ੍ਰਭਾਤ ਹਿਊਸਟਨ,
ਸ਼ੁਭ ਪ੍ਰਭਾਤ ਟੈਕਸਾਸ
ਸ਼ੁਭ ਪ੍ਰਭਾਤ ਅਮਰੀਕਾ,
ਭਾਰਤ ਅਤੇ ਦੁਨੀਆ ਭਰ ਵਿੱਚ ਭਾਰਤੀਆਂ ਨੂੰ ਸ਼ੁਭਕਾਮਨਾਵਾਂ।
ਮਿੱਤਰੋ,
ਦੋਸਤੋ ਅੱਜ ਦੀ ਸਵੇਰ ਸਾਡੇ ਨਾਲ ਬਹੁਤ ਵਿਸ਼ੇਸ਼ ਵਿਅਕਤੀ ਮੌਜੂਦ ਹਨ। ਉਹ ਕਿਸੇ ਜਾਣ ਪਹਿਚਾਣ ਦੇ ਮੁਖਾਜ ਨਹੀ ਹਨ । ਪ੍ਰਿਥਵੀ ਦਾ ਹਰ ਵਿਅਕਤੀ ਉਨ੍ਹਾਂ ਤੋਂ ਵਾਕਫ ਹੈ । ਵਿਸ਼ਵ ਗਲੋਬਲ ਰਾਜਨੀਤੀ ‘ਤੇ ਚਰਚਾ ਵਿੱਚ ਉਨ੍ਹਾਂ ਦਾ ਨਾਮ ਆਉਦਾ ਹੈ। ਇੱਥੋਂ ਤੱਕ ਕਿ ਇਸ ਮਹਾਨ ਦੇਸ਼ ਤੋਂ ਉੱਚੇ ਪਦ ਦਾ ਕਾਰਜ ਭਾਰ ਜਿੱਤਣ ਤੋਂ ਪਹਿਲਾਂ ਵੀ ਇੱਕ ਹਾਊਸਹੋਲਰ ਅਤੇ ਲੋਕਪ੍ਰਿਆ ਨਾਮ ਸਨ । ਉਨ੍ਹਾਂ ਦੇ ਹਰ ਸ਼ਬਦ ਦਾ ਲੱਖਾਂ ਲੋਕਾਂ ਵੱਲੋਂ ਪਾਲਣ ਕੀਤਾ ਜਾਂਦਾ ਹੈ।
ਮੁੱਖ ਕਾਰਜਕਾਰੀ ਅਧਿਕਾਰੀ ਤੋਂ ਲੈ ਕੇ ਕਮਾਂਡਰ-ਇਨ-ਚੀਫ, ਬੋਰਡਰੂਮ ਤੋਂ ਲੈ ਕੇ ਓਵਲ ਦਫ਼ਤਰ ਤੱਕ, ਸਟੂਡੀਓ ਤੋਂ ਲੈ ਕੇ ਗਲੋਬਲ ਸਟੇਜ ਤੱਕ, ਰਾਜਨੀਤੀ ਤੋਂ ਲੈ ਕੇ ਅਰਥਵਿਵਸਥਾ ਅਤੇ ਸੁਰੱਖਿਆ ਤੱਕ ਹਰ ਥਾਂ ਉਨ੍ਹਾਂ ਨੇ ਗਹਿਰਾ ਅਤੇ ਸਥਾਈ ਪ੍ਰਭਾਵ ਛੱਡਿਆ ਹੈ।
ਅੱਜ ਉਹ ਸਾਡੇ ਦਰਮਿਆਨ ਹਨ। ਇਸ ਸ਼ਾਨਦਾਰ ਸਟੇਡੀਅਮ ਅਤੇ ਸ਼ਾਨਦਾਰ ਸਭਾ ਵਿੱਚ ਮੇਰੇ ਵੱਲੋਂ ਉਨ੍ਹਾਂ ਦਾ ਸਨਮਾਨ ਕਰਨਾ ਸੁਭਾਗ ਦੀ ਗੱਲ ਹੈ।
ਅਤੇ ਮੈਂ ਕਹਿ ਸਕਦਾ ਹਾਂ ਕਿ ਮੈਨੂੰ ਅਕਸਰ ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਅਤੇ ਉਹ ਮੈਨੂੰ ਹਰ ਵਾਰੀ ਦੋਸਤੀ ਭਾਵ ਗਰਮਜੋਸ਼ੀ ਤੇ ਊਰਜਾ ਨਾਲ ਭਰਪੂਰ ਮਿਲੇ, ਉਹ ਹਨ ਅਮਰੀਕਾ ਦੇ ਰਾਸ਼ਟਰਪਤੀ-ਸ਼੍ਰੀ ਡੋਨਾਂਲਡ ਟ੍ਰੰਪ।
ਉਹ ਅਸਾਧਾਰਨ ਹਨ, ਲਾਮਿਸਾਲ ਹਨ।
ਮਿੱਤਰੋ,
ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ ਉਨ੍ਹਾਂ ਨੂੰ ਕਈ ਵਾਰ ਮਿਲਿਆ ਹਾਂ ਅਤੇ ਹਰ ਵਾਰ ਉਹ ਬਹੁਤ ਗਰਮਜੋਸ਼ੀ, ਦੋਸਤੀ,ਊਰਜਾ ਭਰਪੂਰ ਅਤੇ ਖੁਸ਼ਮਿਜ਼ਾਜੀ ਨਾਲ ਮਿਲੇ। ਮੈਂ ਉਨ੍ਹਾਂ ਦੀਆਂ ਹੋਰ ਵੀ ਖੂਬੀਆਂ ਲਈ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ।
ਉਨ੍ਹਾਂ ਵਿੱਚ ਅਗਵਾਈ ਦੀ ਸਮਝ, ਅਮਰੀਕਾ ਪ੍ਰਤੀ ਜਨੂੰਨ, ਹਰ ਅਮਰੀਕੀ ਲਈ ਸਰੋਕਾਰ, ਅਮਰੀਕਾ ਦੇ ਭਵਿੱਖ ਵਿੱਚ ਆਸਥਾ ਅਤੇ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਲਈ ਮਜ਼ਬੂਤ ਇਰਾਦਾ ਹੈ।
ਅਤੇ ਉਨ੍ਹਾਂ ਨੇ ਅਮਰੀਕੀ ਅਰਥਵਿਵਸਥਾ ਨੂੰ ਮੁੜ ਤੋਂ ਮਜ਼ਬੂਤ ਬਣਾ ਦਿੱਤਾ ਹੈ। ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਅਤੇ ਵਿਸ਼ਵ ਲਈ ਬਹੁਤ ਕੁਝ ਪ੍ਰਾਪਤ ਕੀਤਾ ਹੈ।
ਮਿੱਤਰੋ,
ਅਸੀਂ ਭਾਰਤ ਵਿੱਚ ਰਾਸ਼ਟਰਪਤੀ ਟਰੰਪ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਹਾਂ। ਉਮੀਦਵਾਰ ਟਰੰਪ ਦੇ ਸ਼ਬਦ -ਅਬਕੀ ਬਾਰ ਟਰੰਪ ਸਰਕਾਰ’ ਦੀ ਘੰਟੀ ਉੱਚੇ ਅਤੇ ਸਪੱਸ਼ਟ ਵੱਜੀ ਅਤੇ ਵ੍ਹਾਈਟ ਹਾਊਸ ਵਿੱਚੋ ਉਨ੍ਹਾਂ ਨੇ ਖੁਸ਼ੀ ਅਤੇ ਪ੍ਰਸੰਸਾ ਨਾਲ ਲੱਖਾਂ ਲੋਕਾਂ ਦੇ ਚਿਹਰੇ ਚਮਕਾਏ ।
ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ, ‘ਅਮਰੀਕਾ ਭਾਰਤ ਦਾ ਸੱਚਾ ਮਿੱਤਰ ਵ੍ਹਾਈਟ ਹਾਊਸ ਵਿੱਚ ਹੈ।’ ਅੱਜ ਇੱਥੇ ਤੁਹਾਡੀ ਮੌਜੂਦਗੀ ਇਸ ਦੀ ਵੱਡੀ ਗਵਾਹੀ ਹੈ।
ਇਨ੍ਹਾਂ ਵਰ੍ਹਿਆਂ ਵਿੱਚ ਅਸੀਂ ਦੋਹਾਂ ਰਾਸ਼ਟਰਾਂ ਨੇ ਆਪਣੇ ਸਬੰਧਾਂ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ ਹੈ। ਰਾਸ਼ਟਰਪਤੀ ਜੀ ਅੱਜ ਦੀ ਸਵੇਰ ਹਿਊਸਟਨ ਵਿੱਚ ਤੁਸੀਂ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦੇ ਇਸ ਉਤਸਵ ਵਿੱਚ ਇਸ ਮਹਾਨ ਭਾਈਵਾਲੀ ਦੀ ਧੜਕਨ ਨੂੰ ਸੁਣ ਸਕਦੇ ਹੋ।
ਤੁਸੀਂ ਸਾਡੇ ਦੋ ਮਹਾਨ ਰਾਸ਼ਟਰਾਂ ਦਰਮਿਆਨ ਮਨਵੀ ਬੰਧਨ ਦੀ ਤਾਕਤ ਅਤੇ ਗਹਿਰਾਈ ਨੂੰ ਮਹਿਸੂਸ ਕਰ ਸਕਦੇ ਹੋ। ਹਿਊਸਟਨ ਤੋਂ ਹੈਦਰਾਬਾਦ ਤੱਕ, ਬੋਸਟਨ ਤੋਂ ਬੰਗਲੁਰੂ ਤੱਕ, ਸ਼ਿਕਾਗੋ ਤੋਂ ਸ਼ਿਮਲਾ ਤੱਕ, ਲਾਸ ਏਂਜਲਸ ਤੋਂ ਲੁਧਿਆਣਾ ਤੱਕ, ਨਿਊ ਜਰਸੀ ਤੋਂ ਨਵੀਂ ਦਿੱਲੀ ਤੱਕ ਲੋਕ ਸਾਰੇ ਰਿਸ਼ਤਿਆਂ ਦੇ ਕੇਂਦਰ ਵਿੱਚ ਹਨ।
ਬੇਸ਼ੱਕ ਭਾਰਤ ਵਿੱਚ ਐਤਵਾਰ ਦੀ ਦੇਰ ਰਾਤ ਹੈ, ਵੱਖ ਵੱਖ ਟਾਈਮ ਜ਼ੋਨਾਂ ਕਾਰਨ ਦੁਨੀਆ ਭਰ ਵਿੱਚ ਰਹਿੰਦੇ ਭਾਰਤੀ ਕਰੋੜਾਂ ਦੀ ਸੰਖਿਆ ਵਿੱਚ ਟੀਵੀ ਨਾਲ ਚਿਪਕ ਕੇ ਬੈਠੇ ਹਨ। ਉਹ ਇਤਿਹਾਸ ਬਣਦਾ ਦੇਖ ਰਹੇ ਹਨ।
ਰਾਸ਼ਟਰਪਤੀ ਜੀ, ਤੁਸੀਂ ਮੈਨੂੰ 2017 ਵਿੱਚ ਆਪਣੇ ਪਰਿਵਾਰ ਨਾਲ ਮਿਲਾਇਆ ਸੀ ਅਤੇ ਅੱਜ ਮੈਂ ਤੁਹਾਨੂੰ ਆਪਣੇ ਪਰਿਵਾਰ, ਇੱਕ ਅਰਬ ਤੋਂ ਜ਼ਿਆਦਾ ਭਾਰਤੀਆਂ ਅਤੇ ਦੁਨੀਆ ਭਰ ਵਿੱਚ ਭਾਰਤੀ ਵਿਰਾਸਤ ਦੇ ਲੋਕਾਂ ਨਾਲ ਮਿਲਾਉਣ ਦਾ ਸਨਮਾਨ ਹਾਸਲ ਕਰ ਰਿਹਾ ਹਾਂ।
ਦੇਵੀਓ ਅਤੇ ਸੱਜਣੋਂ, ਮੈਂ ਆਪਣੇ ਦੋਸਤ, ਭਾਰਤ ਦੇ ਦੋਸਤ, ਅਮਰੀਕਾ ਦੇ ਮਹਾਨ ਰਾਸ਼ਟਰਪਤੀ ਡੋਨਾਂਲਡ ਟ੍ਰੰਪ ਨੂੰ ਤੁਹਾਡੇ ਸਨਮੁੱਖ ਕਰਦਾ ਹਾਂ।
***
ਵੀਆਰਆਰਕੇ/ਐੱਸਐਚ/ਏਕੇ
(Release ID: 1585968)
Visitor Counter : 126