ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸਰਦਾਰ ਸਰੋਵਰ ਡੈਮ 'ਤੇ ‘ਨਮਾਮੀ ਨਰਮਦਾ' ਫੈਸਟੀਵਲ ਵਿੱਚ ਹਿੱਸਾ ਲਿਆ

ਗੁਜਰਾਤ ਦੇ ਕੇਵੜੀਆ ਵਿਖੇ ਈਕੋ-ਟੂਰਿਜ਼ਮ ਸਾਈਟ ਬਟਰਫਲਾਈ ਪਾਰਕ ਦਾ ਦੌਰਾ ਕੀਤਾ, ਸਟੈਚੂ ਆਵ੍ ਯੂਨਿਟੀ ਨੇ ਗੁਜਰਾਤ ਨੂੰ ਵਿਸ਼ਵ ਸੈਰ-ਸਪਾਟਾ ਨਕਸ਼ੇ 'ਤੇ ਲਿਆਂਦਾ ਹੈ - ਪ੍ਰਧਾਨ ਮੰਤਰੀ ਨੇ ਕਿਹਾ ਸਰਦਾਰ ਪਟੇਲ ਦੀ ਵਿਜ਼ਨ, ਜੰਮੂ-ਕਸ਼ਮੀਰ ਬਾਰੇ ਸਰਕਾਰ ਦੇ ਫੈਸਲੇ ਪਿੱਛੇ ਇੱਕ ਪ੍ਰੇਰਣਾ ਹੈ, ਜੰਮੂ-ਕਸ਼ਮੀਰ, ਲੱਦਾਖ ਵਿੱਚ ਖੁਸ਼ਹਾਲੀ ਅਤੇ ਭਰੋਸਾ ਲਿਆਉਣ ਦਾ ਯਕੀਨ ਹੈ - ਪ੍ਰਧਾਨ ਮੰਤਰੀ

Posted On: 17 SEP 2019 5:22PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੇਵੜੀਆ, ਗੁਜਰਾਤ ਵਿਖੇ ‘ਨਮਾਮੀ ਨਰਮਦਾ’ ਸਮਾਰੋਹ ਵਿੱਚ ਹਿੱਸਾ ਲਿਆ ਇਹ ਸਮਾਗਮ ਗੁਜਰਾਤ ਸਰਕਾਰ ਵੱਲੋਂ ਡੈਮ ਦੇ ਪੂਰੇ ਭੰਡਾਰਨ ਭਾਵ 138.68 ਮੀਟਰ ਤੱਕ ਦੇ ਪੱਧਰ ਤੱਕ ਪਹੁੰਚਣ ਉੱਤੇ ਮਨਾਇਆ ਜਾ ਰਿਹਾ ਹੈ ਡੈਮ ਦੀ ਉਚਾਈ ਨੂੰ 2017 ਵਿੱਚ ਵਧਾਏ ਜਾਣ ਤੋਂ ਬਾਅਦ ਪਹਿਲੀ ਵਾਰ, ਪਾਣੀ ਦਾ ਪੱਧਰ 16 ਸਤੰਬਰ ਦੀ ਸ਼ਾਮ ਨੂੰ ਆਪਣੇ ਸਿਖ਼ਰ ਤੇ ਪਹੁੰਚ ਗਿਆ ਪ੍ਰਧਾਨ ਮੰਤਰੀ ਨੇ ਗੁਜਰਾਤ ਦੀ ਜੀਵਨ ਰੇਖਾ, ਨਰਮਦਾ ਨਦੀ ਦੇ ਪਾਣੀ ਦੇ ਨੱਕੋ  ਨੱਕ ਭਰਨ ਦੇ ਸਵਾਗਤ ਲਈ ਡੈਮ ਵਾਲੀ ਥਾਂ 'ਤੇ ਪੂਜਾ-ਅਰਚਨਾ ਵੀ ਕੀਤੀ

 

ਬਾਅਦ ਵਿੱਚ, ਪ੍ਰਧਾਨ ਮੰਤਰੀ ਨੇ ਕੇਵੜੀਆ ਵਿੱਚ ਖਲਵਾਨੀ ਈਕੋ-ਟੂਰਿਜ਼ਮ ਸਾਈਟ ਅਤੇ ਇੱਕ ਕੈਕਟਸ ਗਾਰਡਨ ਦਾ ਦੌਰਾ ਕੀਤਾ ਕੇਵੜੀਆ ਦੇ ਬਟਰਫਲਾਈ ਗਾਰਡਨ ਵਿੱਚ ਪ੍ਰਧਾਨ ਮੰਤਰੀ ਨੇ ਪਾਰਕ ਵਿੱਚ ਇੱਕ ਵੱਡੀ ਟੋਕਰੀ ਵਿੱਚ ਭਰੀਆਂ ਤਿਤਲੀਆਂ ਨੂੰ ਛੱਡਿਆ ਉਨ੍ਹਾਂ ਨੇ ਸਟੈਚੂ ਆਵ੍ ਯੂਨਿਟੀ ਦੇ ਖੇਤਰ ਵਿੱਚ ਸਥਿਤ ਏਕਤਾ ਨਰਸਰੀ ਦਾ ਵੀ ਦੌਰਾ ਕੀਤਾ ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ‘ਸਟੈਚੂ ਆਵ੍ ਯੂਨਿਟੀ’ ਦੇ ਨੇੜੇ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਨ ਕੀਤਾ

 

ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਸਰਦਾਰ ਸਰੋਵਰ ਡੈਮ ਵਿੱਚ ਪਾਣੀ 138 ਮੀਟਰ ਤੋਂ ਉਪਰ ਉੱਠਦਾ ਦੇਖ ਕੇ ਬਹੁਤ ਖ਼ੁਸ਼ੀ ਹੋਈ ਹੈ ਸਰਦਾਰ ਸਰੋਵਰ ਡੈਮ ਗੁਜਰਾਤ ਦੇ ਲੋਕਾਂ ਲਈ ਇੱਕ ਉਮੀਦ ਦੀ ਕਿਰਨ ਹੈ ਇਹ ਲੱਖਾਂ ਮਿਹਨਤੀ ਕਿਸਾਨਾਂ ਲਈ ਵਰਦਾਨ ਹੈ"

 

ਸਟੈਚੂ ਆਵ੍ ਯੂਨਿਟੀ ਵਿਖੇ ਸੈਲਾਨੀਆਂ ਦੇ ਆਮਦ ਦੀ ਤੁਲਨਾ ਸਟੈਚੂ ਆਵ੍ ਲਿਬਰਟੀ ਨਾਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਪਰਦਾ ਹਟਾਉਣ ਤੋਂ 11 ਮਹੀਨਿਆਂ ਦੇ ਅੰਦਰ ਹੀ ਸਟੈਚੂ ਆਵ੍ ਯੂਨਿਟੀ ਸੈਰ-ਸਪਾਟੇ ਲਈ ਇੰਨੇ ਸੈਲਾਨੀਆਂ ਨੂੰ ਆਕਰਸ਼ਤ ਕਰ ਰਿਹਾ ਹੈ ਕਿ ਇਨ੍ਹਾਂ ਦੀ ਜੋ ਗਿਣਤੀ  ਤਕਰੀਬਨ 133 ਸਾਲ ਪੁਰਾਣੇ ਸਟੈਚੂ ਆਵ੍ ਲਿਬਰਟੀ ਉੱਤੇ ਆਉਣ ਵਾਲੇ ਸੈਲਾਨੀਆਂ ਦੇ ਬਰਾਬਰ ਹੈ ਸਟੈਚੂ ਆਵ੍ ਯੂਨਿਟੀ ਦੇ ਕਾਰਨ ਕੇਵੜੀਆ ਅਤੇ ਗੁਜਰਾਤ, ਵਿਸ਼ਵ ਦੇ ਸੈਰ-ਸਪਾਟਾ ਨਕਸ਼ੇ ਉੱਤੇ ਹਨ ਮੈਨੂੰ ਦੱਸਿਆ ਗਿਆ ਹੈ ਕਿ ਪਿਛਲੇ 11 ਮਹੀਨਿਆਂ ਦੌਰਾਨ ਭਾਰਤ ਅਤੇ ਦੁਨੀਆ ਭਰ ਦੇ 23 ਲੱਖ ਤੋਂ ਵੱਧ ਸੈਲਾਨੀ ਇਸ ਸਥਾਨ ਤੇ ਆਏ ਹਨ ਸਟੈਚੂ ਆਵ੍ ਲਿਬਰਟੀ ਹਰ ਰੋਜ਼ ਔਸਤਨ 10,000 ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ, ਪਰ ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਇਹ 133 ਸਾਲ ਪੁਰਾਣਾ ਹੈ ਦੂਜੇ ਪਾਸੇ, ਸਟੈਚੂ ਆਵ੍ ਯੂਨਿਟੀ ਸਿਰਫ 11 ਮਹੀਨੇ ਪੁਰਾਣਾ  ਹੈ ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ, ਇਹ ਹਰ ਰੋਜ਼ 8,500 ਤੋਂ ਵੱਧ ਸੈਲਾਨੀਆਂ ਨੂੰ ਆਕਰਸਿਤ ਕਰ ਰਿਹਾ ਹੈ ਇਹ ਇੱਕ ਚਮਤਕਾਰ ਹੈ

 

ਦੇਸ਼ ਦੇ ਪਹਿਲੇ ਗ੍ਰਿਹ ਮੰਤਰੀ ਦੇ ਜਨਮ ਦਿਵਸ ਉੱਤੇ 31 ਅਕਤੂਬਰ, 2018 ਨੂੰ ਸਟੈਚੂ ਆਵ੍ ਯੂਨਿਟੀ ਨੂੰ ਜਨਤਾ ਲਈ ਖੋਲ੍ਹ ਦਿੱਤਾ  ਗਿਆ ਸੀ

 

ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੇ ਨਜ਼ਰੀਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਬਾਰੇ ਪਿਛਲੇ ਮਹੀਨੇ ਲਿਆ ਗਿਆ ਸਰਕਾਰ ਦਾ ਫੈਸਲਾ ਭਾਰਤ ਦੇ ਸਾਬਕਾ ਗ੍ਰਿਹ ਮੰਤਰੀ ਤੋਂ ਪ੍ਰੇਰਿਤ ਸੀ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਫੈਸਲਾ ਵੀ ਸਰਦਾਰ ਪਟੇਲ ਤੋਂ ਹੀ ਪ੍ਰੇਰਿਤ ਹੈ ਅਤੇ ਦਹਾਕਿਆਂ ਪੁਰਾਣੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਲੱਖਾਂ ਸਹਿਯੋਗੀਆਂ ਦੇ ਸਰਗਰਮ ਸਮਰਥਨ ਨਾਲ ਖੁਸ਼ਹਾਲੀ ਅਤੇ ਵਿਸ਼ਵਾਸ ਲਿਆਉਣ ਦਾ ਭਰੋਸਾ ਰੱਖਦੇ ਹਨ

 

ਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਡਾ ਸੇਵਕ ਭਾਰਤ ਦੀ ਏਕਤਾ ਅਤੇ ਸਰਬਉੱਚਤਾ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਸੀਂ ਪਿਛਲੇ 100 ਦਿਨਾਂ ਦੌਰਾਨ ਇਸ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ ਨਵੀਂ ਸਰਕਾਰ ਪਹਿਲਾਂ ਨਾਲੋਂ ਕਿਤੇ ਤੇਜ਼ੀ ਨਾਲ ਕੰਮ ਕਰੇਗੀ ਅਤੇ  ਪਹਿਲਾਂ ਨਾਲੋਂ ਵੱਡੇ ਟੀਚੇ ਪੂਰੇ ਕਰੇਗੀ

 

*****

 

ਵੀਆਰਆਰਕੇ / ਵੀਜੇ


(Release ID: 1585876) Visitor Counter : 178


Read this release in: English