ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮੰਤਰੀ ਮੰਡਲ ਨੇ ਇਲੈਕਟ੍ਰੌਨਿਕ ਸਿਗਰਟ ਦੀ ਮਨਾਹੀ ਦੇ ਆਰਡੀਨੈਂਸ ਦੇ ਐਨਾਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ

Posted On: 18 SEP 2019 4:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ  ਇਲੈਕਟ੍ਰੌਨਿਕ ਸਿਗਰਟਾਂ  (ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਟ੍ਰਾਂਸਪੋਰਟ , ਵਿੱਕਰੀ , ਵਿਤਰਣ,  ਭੰਡਾਰਣ ਅਤੇ ਇਸ਼ਤਿਹਾਰ)  ਮਨਾਹੀ ਆਰਡੀਨੈਂਸ ,  2019 ਦੇ ਐਲਾਨ  ਨੂੰ ਆਪਣੀ ਪ੍ਰਵਾਨਗੀ  ਦੇ ਦਿੱਤੀ ਹੈ।

ਇਲੈਕਟ੍ਰੌਨਿਕ ਸਿਗਰਟ ਬੈਟਰੀ- ਯੁਕਤ ਉਪਕਰਣਾ ਹੈ ,  ਜੋ ਨਿਕੋਟੀਨ ਵਾਲੇ ਘੋਲ ਨੂੰ ਗਰਮ ਕਰਕੇ ਐਰੋਸੋਲ ਪੈਦਾ ਕਰਦਾ ਹੈ ।  ਐਰੋਸੋਲ  , ਜਲਣਸ਼ੀਲ ਸਿਗਰਟਾਂ ਵਿੱਚ ਇੱਕ ਨਸ਼ੀਲਾ ਪਦਾਰਥ ਹੈ।  ਇਹਨਾਂ ਵਿੱਚ ਸਾਰੇ ਪ੍ਰਕਾਰ  ਦੇ ਇਲੈਕਟ੍ਰੌਨਿਕ ਨਿਕੋਟੀਨ ਡਿਲੀਵਰੀ ਸਿਸਟਮ , ਹੀਟ ਨਾਟ ਬਰਨ ਪ੍ਰੋਡਕਟਸ  , ਹੀਟ ਨਾਟ ਬਰਨ   ਉਤਪਾਦ ,  ਈ - ਹੁੱਕਾ  ਅਤੇ ਇਸ ਪ੍ਰਕਾਰ  ਦੀ ਹੋਰ  ਸਮੱਗਰੀ ਸ਼ਾਮਲ ਹੈ ।  ਅਜਿਹੇ ਨਵੇਂ ਉਤਪਾਦ ਆਕਰਸ਼ਕ ਰੂਪਾਂ ਅਤੇ ਵਿਵਿਧ ਸੁਗੰਧਾਂ ਨਾਲ  ਯੁਕਤ  ਹੁੰਦੇ ਹਨ ਅਤੇ ਇਸ ਦਾ ਇਸਤੇਮਾਲ ਕਾਫ਼ੀ ਵਧਿਆ ਹੈ ।  ਵਿਕਸਿਤ ਦੇਸ਼ਾਂ ਵਿੱਚ  ਖਾਸ ਤੌਰ 'ਤੇ  ਨੌਜਵਾਨਾਂ ਅਤੇ ਬੱਚਿਆਂ ਵਿੱਚ ਇਸ ਨੇ ਇੱਕ ਮਹਾਮਾਰੀ ਦਾ ਰੂਪ ਲੈ ਲਿਆ ਹੈ।

 

ਲਾਗੂਕਰਨ:

 

ਆਰਡੀਨੈਂਸ ਦੇ ਐਲਾਨ  ਤੋਂ ਬਾਅਦ ,  ਈ - ਸਿਗਰਟਾਂ ਦਾ ਕਿਸੇ ਪ੍ਰਕਾਰ ਦਾ ਉਤਪਾਦਨ ,  ਨਿਰਮਾਣ ,  ਆਯਾਤ , ਨਿਰਯਾਤ ,  ਟ੍ਰਾਂਸਪੋਰਟ ,  ਵਿਕਰੀ  ( ਔਨਲਾਇਨ ਵਿਕਰੀ ਸਹਿਤ ) ,  ਵਿਤਰਣ ਅਤੇ ਇਸ਼ਤਿਹਾਰ  ( ਔਨਲਾਇਨ ਇਸ਼ਤਿਹਾਰ ਸਹਿਤ)  ਇੱਕ ਸੰਗੀਨ ਅਪਰਾਧ ਮੰਨਿਆ ਜਾਵੇਗਾ ਅਤੇ ਪਹਿਲੀ ਵਾਰੀ ਅਪਰਾਧ  ਦੇ ਮਾਮਲੇ ਵਿੱਚ ਇੱਕ ਸਾਲ ਤੱਕ ਕੈਦ ਅਤੇ ਇੱਕ ਲੱਖ ਰੁਪਏ ਤੱਕ ਜੁਰਮਾਨਾ ਜਾਂ  ਦੋਵੇਂ ;  ਅਤੇ ਅਗਲੇ ਅਪਰਾਧ ਲਈ ਤਿੰਨ ਸਾਲ ਤੱਕ ਕੈਦ ਅਤੇ ਪੰਜ ਲੱਖ ਰੁਪਏ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ ।  ਇਲੈਕਟ੍ਰੌਨਿਕ ਸਿਗਰਟਾਂ  ਦੇ ਭੰਡਾਰਣ ਲਈ ਵੀ ਛੇ ਮਹੀਨਿਆਂ ਤੱਕ ਕੈਦ ਅਤੇ 50 ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ।

ਆਰਡੀਨੈਂਸ ਲਾਗੂ ਹੋਣ ਦੀ ਤਾਰੀਖ ‘ਤੇ ਈ - ਸਿਗਰਟਾਂ  ਦੇ ਮੌਜੂਦਾ ਭੰਡਾਰਾਂ  ਦੇ ਮਾਲਕਾਂ ਨੂੰ ਇਨ੍ਹਾਂ  ਭੰਡਾਰਾਂ ਦਾ ਖੁਦ : ਐਲਾਨ ਕਰਕੇ ,  ਇਨ੍ਹਾਂ ਨੂੰ ਨਜ਼ਦੀਕੀ ਪੁਲਿਸ ਥਾਣੇ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ ।  ਪੁਲਿਸ ਸਬ ਇੰਸਪੈਕਟਰ ਆਰਡੀਨੈਂਸ  ਦੇ ਤਹਿਤ ਕਾਰਵਾਈ ਕਰਨ ਲਈ ਅਧਿਕਾਰਿਤ ਅਧਿਕਾਰੀ  ਦੇ ਰੂਪ ਵਿੱਚ ਨਿਰਧਾਰਿਤ ਕੀਤਾ ਗਿਆ ਹੈ ।  ਆਰਡੀਨੈਂਸ  ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ  ਲਈ , ਕੇਂਦਰ ਜਾਂ ਰਾਜ ਸਰਕਾਰ ਕਿਸੇ ਹੋਰ  ਬਰਾਬਰ ਦੇ ਅਧਿਕਾਰੀ ਨੂੰ ਅਧਿਕਾਰਿਤ ਅਧਿਕਾਰੀ  ਦੇ ਰੂਪ ਵਿੱਚ ਨਿਰਧਾਰਿਤ ਕਰ ਸਕਦੀ ਹੈ ।

Description: https://static.pib.gov.in/WriteReadData/userfiles/image/prohibitonone-cigarettes2(1)SD4J.jpg

 

ਮੁੱਖ ਪ੍ਰਭਾਵ:

 

ਈ-ਸਿਗਰਟਾਂ ਦੀ ਮਨਾਹੀ  ਦੇ ਫ਼ੈਸਲਾ ਨਾਲ ਲੋਕਾਂ ਨੂੰ ,  ਖਾਸ ਤੌਰ 'ਤੇ ਨੌਜਵਾਨਾਂ ਅਤੇ ਬੱਚਿਆਂ  ਨੂੰ ਈ - ਸਿਗਰਟਾਂ  ਦੇ ਨਸ਼ੇ  ਦੇ ਜ਼ੋਖਿਮ ਤੋਂ ਬਚਾਉਣ ਵਿੱਚ ਮਦਦ ਮਿਲੇਗੀ ।  ਆਰਡੀਨੈਂਸ  ਦੇ ਲਾਗੂ ਹੋਣ ਨਾਲ  ਸਰਕਾਰ ਦੁਆਰਾ ਤੰਬਾਕੂ ਕੰਟਰੋਲ  ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ ਅਤੇ ਤੰਬਾਕੂ  ਦੇ ਇਸਤੇਮਾਲ ਵਿੱਚ ਕਮੀ ਲਿਆਉਣ ਵਿੱਚ ਮਦਦ ਮਿਲੇਗੀ ,  ਨਾਲ ਹੀ ਇਸ ਨਾਲ ਜੁੜੇ ਆਰਥਕ ਬੋਝ ਅਤੇ ਬਿਮਾਰੀਆਂ ਵਿੱਚ ਵੀ ਕਮੀ ਆਵੇਗੀ ।

 

*******

ਵੀਆਰਆਰਕੇ/ਪੀਕੇ/ਐੱਸਐੱਚ
 


(Release ID: 1585536) ਵਿਜ਼ੀਟਰ ਕਾਊਂਟਰ : 277
Read this release in: English