ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮੁਦਰਾ ਯੋਜਨਾ ਨਾਲ ਪੁਣੇ ਦੇ 9 ਲੱਖ ਨੌਜਵਾਨਾਂ ਨੂੰ ਲਾਭ ਹੋਇਆ: ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ

Posted On: 14 SEP 2019 4:48PM by PIB Chandigarh

ਕੇਂਦਰੀ ਵਾਤਾਵਰਣਵਣ ਤੇ ਜਲਵਾਯੂ ਪਰਿਵਰਤਨ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਮੁਦਰਾ ਯੋਜਨਾ ਨਾਲ ਪੁਣੇ ਦੇ 9 ਲੱਖ ਨੌਜਵਾਨਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤਨੇਟ, ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨ ਯੋਜਨਾ ਜਿਹੀਆਂ  ਯੋਜਨਾਵਾਂ ਵੀ ਤੇਜ਼ੀ ਨਾਲ ਪ੍ਰਾਪਤੀ ਕਰ ਰਹੀਆਂ ਹਨ। ਉਹ ਪੁਣੇ ਵਿੱਚ ਜ਼ਿਲ੍ਹਾ ਵਿਕਾਸ ਤਹਿਸੀਲ ਅਤੇ ਨਿਗਰਾਨੀ ਕਮੇਟੀ  (ਦਿਸ਼ਾ)  ਦੀ ਪਹਿਲੀ ਬੈਠਕ ਤੋਂ ਬਾਅਦ ਬੋਲ ਰਹੇ ਸਨ ਇਹ ਮੀਟਿੰਗ ਅੱਜ ਸ਼੍ਰੀ ਜਾਵਡੇਕਰ ਦੀ ਚੇਅਰਮੈਨਸ਼ਿਪ ਵਿੱਚ ਹੋਈ

Description: https://static.pib.gov.in/WriteReadData/userfiles/image/A5DFY.jpg

ਮੰਤਰੀ ਨੇ ਕਿਹਾ, ‘ਦਿਸ਼ਾ ਦੀਆਂ ਮੀਟਿੰਗਾਂ ਯੋਜਨਾਵਾਂ ਦੀ ਰਣਨੀਤੀ ਬਣਾਉਣ ਅਤੇ ਉਨ੍ਹਾਂ ਦੇ  ਲਾਗੂਕਰਨ ਦੀ ਨਿਗਰਾਨੀ ਕਰਨ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨਮੁਦਰਾ ਯੋਜਨਾ ਜ਼ਿਲ੍ਹੇ ਵਿੱਚ ਤੇਜ਼ੀ ਨਾਲ ਪ੍ਰਗਤੀ ਕਰ ਰਹੀ ਹੈ ਅਤੇ ਜ਼ਿਲ੍ਹੇ ਦੇ 9 ਲੱਖ ਨੌਜਵਾਨਾਂ ਨੂੰ ਇਸ ਦੇ ਤਹਿਤ 8000 ਕਰੋੜ ਰੁਪਏ  ਦੇ ਕਰਜ਼ੇ ਦਿੱਤੇ ਗਏ ਹਨ । ਪੁਣੇ ਡਿਵੀਜ਼ਨ ਦੇ 58 ਰੇਲਵੇ ਸਟੇਸ਼ਨਾਂ ਵਿੱਚੋਂ 46 ਨੂੰ ਵਾਈਫਾਈ ਸੁਵਿਧਾ ਨੂੰ ਲੈਸ ਕੀਤਾ ਗਿਆ ਹੈ ।  5 ਐਸਕੇਲੇਟਰ ਵੀ ਸਥਾਪਿਤ ਕੀਤੇ ਗਏ ਹਨ

ਸ਼੍ਰੀ ਜਾਵਡੇਕਰ ਨੇ ਕਿਹਾ ,  ‘ਬਾਰਾਮਤੀ  ਦੇ ਪਾਸਪੋਰਟ ਸੇਵਾ ਕੇਂਦਰ ਨੇ ਹੁਣ ਤੱਕ 5000 ਪਾਸਪੋਰਟ ਵੰਡੇ ਹਨ ਅਤੇ ਆਮ ਲੋਕਾਂ ਦਾ ਜੀਵਨ ਅਸਾਨ ਬਣਾਇਆ ਹੈ ।  5 ਜ਼ਿਲ੍ਹਿਆਂ ਵਿੱਚ 50 ਸਥਾਨਾਂ ‘ਤੇ ਪਾਸਪੋਰਟ ਸੇਵਾ ਕੇਂਦਰ ਸ਼ੁਰੂ ਕੀਤੇ ਗਏ ਹਨ ।  ਭਾਰਤਨੈੱਟ ਨੇ ਜ਼ਿਲ੍ਹੇ  ਦੀਆਂ 790 ਗ੍ਰਾਮ ਪੰਚਾਇਤਾਂ ਨੂੰ ਔਪਟੀਕਲ ਫਾਈਬਰ ਕਨੈਕਸ਼ਨ ਦਿੱਤੇ ਹਨ ਅਤੇ ਉਨ੍ਹਾਂ ਵਿੱਚੋਂ 155  ਔਸਤਨ 20 ਜੀਬੀ  ਦੇ ਰੌਜ਼ਾਨਾ ਉਪਯੋਗ ਸਹਿਤ ਵਾਈਫਾਈ ਸੁਵੀਧਾ ਨਾਲ ਲੈਸ ਹਨ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਸਕੂਲਾਂ ਨੂੰ ਖੇਡ ਸਮਾਨ  ਪ੍ਰਦਾਨ ਕੀਤੀ ਜਾ ਰਿਹਾ ਹੈ ਅਤੇ ਸਕੂਲਾਂ ਵਿੱਚ ਖੇਡ ਦੇ ਘੰਟੇ ਵੀ ਲਾਜ਼ਮੀ ਕੀਤੇ ਜਾਣਗੇ ।

 

Description: https://static.pib.gov.in/WriteReadData/userfiles/image/B2CT0.jpg

ਮੰਤਰੀ ਨੇ ਅੱਗੇ ਕਿਹਾ ਕਿ ਆਯੁਸ਼ਮਾਨ ਯੋਜਨਾ ਅਤੇ ਹੋਰ ਯੋਜਨਾਵਾਂ ਸਹਿਤ ਰਾਸ਼ਟਰੀ ਸਿਹਤ ਮਿਸ਼ਨ ਪੁਣੇ ਵਿੱਚ ਸ਼ਿਸ਼ੂ ਮੌਤ ਦਰਜਣੇਪਾ ਮੌਤ ਦਰਜਨਮ ਦਰ ਅਤੇ ਮੌਤ ਦਰ ਨੂੰ ਘੱਟ ਕਰਨ ਵਿੱਚ ਸਫਲ ਰਿਹਾ ਹੈ ।  ਉਨ੍ਹਾਂ  ਕਿਹਾ,  ‘ਪੁਣੇ ਵਿੱਚ ਹੁਣ ਤੱਕ 60, 000 ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਮਾਤ੍ਰਤਵ ਯੋਜਨਾ ਦਾ ਲਾਭ ਮਿਲਿਆ ਹੈ। ਪਖਾਨਿਆ  ਦੇ ਨਿਰਮਾਣ  ਦਾ ਟੀਚਾ ਵੀ ਹਾਸਲ ਕਰ ਲਿਆ ਗਿਆ ਹੈ ਅਤੇ ਸਫਾਈ ਵਿੱਚ ਪੁਣੇ ਦੀ ਰੈਂਕਿੰਗ 10ਵੇਂ ਸਥਾਨ  ਤੋਂ ਉਛੱਲ ਕੇ ਦੂਜੇ ਸਥਾਨ ‘ਤੇ ਪਹੁੰਚ ਗਈ ਹੈ।  ਲੋਕਾਂ ਦੀ ਭਾਗੀਦਾਰੀ  ਸਦਕਾ ਆਂਗਨਵਾੜੀਆਂ ਵੀ ਤੇਜੀ ਨਾਲ ਪ੍ਰਗਤੀ ਕਰ ਰਹੀਆਂ ਹਨ ।

 

Description: https://static.pib.gov.in/WriteReadData/userfiles/image/CM8I8.jpg

ਹਿੰਦੀ ਦਿਵਸ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਜਾਵਡੇਕਰ ਨੇ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਹੁਲਾਰਾ  ਦੇਣ ਦੀ ਸਰਕਾਰ ਦੀ ਨੀਤੀ ਨੂੰ ਦੁਹਰਾਇਆ ।  ਉਨ੍ਹਾਂ ਨੇ ਸਥਾਨਕ ਭਾਸ਼ਾਵਾਂ ਦੇ ਮਿਟ ਜਾਣ ਦੇ ਡਰ ਨੂੰ ਮਿਟਾ ਦਿੱਤਾ ਅਤੇ ਇੰਟਰਨੈਟ ‘ਤੇ ਹਿੰਦੀ ਦੀ ਵਧਦੀ ਵਰਤੋਂ ਦਾ ਹਵਾਲਾ ਦਿੱਤਾ ।  ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿੱਚ ਅਜਿਹੀ ਭਾਸ਼ਾਈ ਵਿਵਿਧਤਾ ਦੇਖੀ ਗਈ ਹੈ

ਇਸ ਅਵਸਰ ‘ਤੇ ਸਾਂਸਦ ਸ਼੍ਰੀ ਗਿਰੀਸ਼ ਬਾਪਟ ਅਤੇ ਸ਼੍ਰੀਮਤੀ ਸੁਪ੍ਰਿਯਾ ਸੁਲੇ ਵੀ ਹਾਜ਼ਰ ਸਨ।

 

 


ਡੀਐੱਮ/ਐੱਮਸੀ/ਡੀਆਰ



(Release ID: 1585388) Visitor Counter : 70


Read this release in: English