ਪ੍ਰਧਾਨ ਮੰਤਰੀ ਦਫਤਰ

ਮੁੰਬਈ ਵਿੱਚ 07 ਸਤੰਬਰ, 2019 ਨੂੰ ਕਈ ਵਿਕਾਸ ਉਪਰਾਲਿਆਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 07 SEP 2019 7:43PM by PIB Chandigarh

ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਨਮਸਕਾਰ, ਮੁੰਬਈ ਕਰ

ਗਣਪਤੀ ਬੱਪਾ ਮੋਰੇਯਾਗਣਪਤੀ ਬੱਪਾ ਮੋਰੇਯਾ

ਇੱਥੇ ਆਉਣ ਤੋਂ ਪਹਿਲਾਂ ਮੈਨੂੰ ਪਾਰਲੇ ਵਿੱਚ ਲੋਕਮਾਨਯ ਸੇਵਾ ਸੰਘ ਵਿੱਚ ਗਣਪਤੀ ਬੱਪਾ ਦੇ ਦਰਸ਼ਨ ਦਾ ਸੁਭਾਗ ਮਿਲਿਆ। ਇਸ ਵਰ੍ਹੇ ਲੋਕਮਾਨਯ ਸੇਵਾ ਸੰਘ ਦੇ ਗਣੇਸ਼ੋਤਸਵ ਦਾ ਸ਼ਤਾਬਦੀ ਵਰ੍ਹਾ ਵੀ ਹੈ। ਲੋਕਮਾਨਯ ਤਿਲਕ ਨੇ ਸਮਾਜ ਨੂੰ ਮਜ਼ਬੂਤ ਕਰਨ ਲਈ ਜਿਸ ਪਰੰਪਰਾ ਦਾ ਵਿਸਤਾਰ ਕੀਤਾ, ਅੱਜ ਉਸ ਦੀ ਗੂੰਜ ਦੇਸ਼-ਵਿਦੇਸ਼ ਵਿੱਚ ਵੀ ਹੈ।

ਸਾਡੇ ਨਵੇਂ Governor ਵੀ ਇੱਥੇ ਆਏ ਹਨ, ਸ਼੍ਰੀਮਾਨ ਕੋਸ਼ਿਯਾਰੀ ਜੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਇਹ ਉੱਤਰਾਖੰਡ ਦੇ ਬਹੁਤ ਹੀ ਤੇਜਸਵੀ ਮੁੱਖ ਮੰਤਰੀ ਰਹੇ ਹਨ। ਅਤੇ ਇਸ ਤੋਂ ਵੀ ਵੱਡੀ ਗੱਲ, ਜਿਸ ਦਾ ਜ਼ਿਕਰ ਕਰਨ ਵਿੱਚ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਮੈਂ ਭਰਤੀ ਜਨਤਾ ਪਾਰਟੀ ਦੇ ਸੰਗਠਨ ਦਾ ਕਾਰਜ ਕਰਦਾ ਸਾਂ, ਕਦੇ ਉੱਤਰਾਖੰਡ ਦਾ ਪ੍ਰਭਾਰੀ ਹੋਇਆ ਕਰਦਾ ਸਾਂ ਤਾਂ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਮੈਂ ਕੰਮ ਕਰਦਾ ਸਾਂ

ਸਾਥੀਓ, ਮੁੰਬਈ ਅਤੇ ਮਹਾਰਾਸ਼ਟਰ ਦੇ ਲੋਕਾਂ ਦੀ ਸਾਦਗੀ ਅਤੇ ਸਨੇਹ ਮੈਨੂੰ ਹਮੇਸ਼ਾ ਹੈਰਾਨ ਕਰ ਦਿੰਦਾ ਹੈ। ਚੋਣ ਪ੍ਰਚਾਰ ਦੌਰਾਨ ਮਹਾਰਾਸ਼ਟਰ ਵਿੱਚ ਇੱਥੇ ਦੇ ਅਨੇਕ ਸ਼ਹਿਰਾਂ ਵਿੱਚ ਗਿਆ, ਤੁਸੀਂ ਲੋਕਾਂ ਨਾਲ ਸੰਵਾਦ ਕੀਤਾ। ਮੁੰਬਈ ਵਿੱਚ ਤਾਂ ਜੋ ਰਾਤ ਵਿੱਚ ਸਭਾ ਹੋਈ ਸੀ, ਉਸ ਦੀ ਚਰਚਾ ਕਈ ਦਿਨਾਂ ਤੱਕ ਚੱਲੀ ਸੀ। ਇਸ ਸਨੇਹ ਲਈ, ਇਸ ਅਸ਼ੀਰਵਾਦ ਲਈ ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ।

ਬਣਦੇ-ਵਿਗੜਦੇ ਮੌਸਮ ਦਰਮਿਆਨ ਅੱਜ ਵੀ ਤੁਸੀਂ ਆਪਣਾ ਸਮਾਂ ਕੱਢ ਕੇ ਇੰਨੀ ਵੱਡੀ ਤਾਦਾਦ ਵਿੱਚ ਆ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ, ਇਹ ਤੁਹਾਡੇ ਮਿਜਾਜ ਦੀ ਪਹਿਚਾਣ ਹੈ ਅਤੇ ਤੁਹਾਡੇ ਸੁਪਨਿਆਂ ਦਾ ਸੰਕੇਤ ਵੀ ਹੈ।

ਸਾਥੀਓ, ਮੈਂ Russia ਵਿੱਚ ਸਾਂ, ਤਦ ਵੀ ਮੈਨੂੰ ਮੁੰਬਈ ਦਾ ਹਾਲ ਮਿਲ ਰਿਹਾ ਸੀ। ਮੈਂ ਕੱਲ੍ਹ ਸਵੇਰੇ ਹੀ ਉੱਥੋਂ ਪਰਤਿਆ ਫਿਰ ਸ਼ਾਮ ਨੂੰ ਬੰਗਲੁਰੂ ਚਲਾ ਗਿਆ ਬੰਗਲੁਰੂ ਵਿੱਚ ਸਾਰੀ ਰਾਤ ਇਸਰੋ ਦੇ ਆਪਣੇ ਵਿਗਿਆਨੀ ਸਾਥੀਆਂ ਨਾਲ ਰਿਹਾ। ਉਨ੍ਹਾਂ ਨੇ ਜੋ ਹੌਸਲਾ ਦਿਖਾਇਆ ਹੈ, ਉਸ ਨੂੰ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹਾਂ। ਆਪਣੇ ਟੀਚੇ ਲਈ ਕਿਵੇਂ ਦਿਨ-ਰਾਤ ਇੱਕ ਕਰ ਦਿੱਤਾ ਜਾਂਦਾ ਹੈ, ਕਿਵੇਂ ਉਲਟ ਤੋਂ ਉਲਟ ਪਰਿਸਥਿਤੀ ਵਿੱਚ ਵੀ, ਵੱਡੀ ਤੋਂ ਵੱਡੀ ਚੁਣੌਤੀ ਵਿੱਚ ਵੀ ਲਗਨ ਨਾਲ ਕਿਵੇਂ ਆਪਣੇ ਟੀਚਿਆਂ ਨੂੰ ਪ੍ਰਾਪਤ ਕੀਤਾ ਜਾਂਦਾ ਹੈ; ਇਹ ਇਸਰੋ ਦੇ ਸਾਡੇ ਵਿਗਿਆਨੀਆਂ, ਸਾਡੇ ਇੰਜੀਨੀਅਰਾਂ ਤੋਂ ਅਸੀਂ ਸਭ ਸਿੱਖ ਸਕਦੇ ਹਾਂ।

ਭਾਈਓ ਅਤੇ ਭੈਣੋਂ, ਸਾਡੇ ਸ਼ਾਸਤਰ ਵਿੱਚ ਇੱਕ ਤਰ੍ਹਾਂ ਨਾਲ ਗਿਆਨ ਦਾ ਭੰਡਾਰ ਹੈ। ਭਰਤਰੀਹਰੀ ਨੇ ਕਿਹਾ ਸੀ-

ਪ੍ਰਾਰਭਯਤੇ ਨ ਖਲੁ ਵਿਘਨਭਯੇਨ ਨੀਚੈ: ,

ਪ੍ਰਾਰਭਯ ਵਿਘਨਵਿਹਿਤਾ ਵਿਰਮੰਤਿ ਮਧਯਾ: 

ਵਿਘਨੈ: ਪੁਨ: ਪੁਨਰਪਿ ਪ੍ਰਤਿਹੰਯਮਾਨਾ: ,

ਪ੍ਰਾਰਭਯ ਚ ਉੱਤਮਜਨਾ: ਨ ਪਰਿਤਯਜੰਤਿ ।।

ਯਾਨੀ ਕਿਸੇ ਵੀ ਟੀਚੇ  ਨੂੰ ਪ੍ਰਾਪਤ ਕਰਨ‍ ਲਈ ਕੋਸ਼ਿਸ਼ ਕਰਨ ਵਾਲੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਹਨ। ਸਭ ਤੋਂ ਹੇਠਲੇ ਪਾਏਦਾਨ 'ਤੇ ਉਹ ਲੋਕ ਹੁੰਦੇ ਹਨ ਜੋ ਰੁਕਾਵਟਾਂ ਦੇ ਡਰ ਤੋਂ ਕਦੇ ਕੰਮ ਦੀ ਸ਼ੁਰੂਆਤ ਹੀ ਨਹੀਂ ਕਰਦੇ; ਇਸ ਦੇ ਬਾਅਦ ਮੱਧ ਪੱਧਰ ਦੇ- ਹੁਣ ਮੱਧ ਪੱਧਰ 'ਤੇ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਕੰਮ ਤਾਂ ਸ਼ੁਰੂ ਕਰ ਦਿੰਦੇ ਹਨ, ਲੇਕਿਨ ਪਹਿਲੀ ਰੁਕਾਵਟ ਆਉਂਦੇ ਹੀ ਨੌ,ਦੋ, ਗਿਆਰਾਂ ਹੋ ਜਾਂਦੇ ਹਨ, ਭੱਜ ਜਾਂਦੇ ਹਨ ਇਨ੍ਹਾਂ ਦੋਹਾਂ ਤਰ੍ਹਾਂ ਦੇ ਲੋਕਾਂ ਨਾਲੋਂ ਅਲੱਗ ਸਭ ਤੋਂ ਉੱਚੇ ਪੱਧਰ 'ਤੇ ਉਹ ਲੋਕ ਪਹੁੰਚਦੇ ਹਨ ਜੋ ਲਗਾਤਾਰ ਰੁਕਾਵਟ ਦੇ ਬਾਵਜੂਦ, ਵੱਡੀ ਤੋਂ ਵੱਡੀ ਚੁਣੌਤੀਆਂ ਦੇ ਬਾਵਜੂਦ ਨਿਰੰਤਰ ਕੋਸ਼ਿਸ਼ ਕਰਦੇ ਹਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਕੇ ਹੀ ਦਮ ਲੈਂਦੇ ਹਨ।

ਸਾਥੀਓ, ਇਸਰੋ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਲੋਕ, ਇਹ ਤੀਜੀ ਪ੍ਰਵਿਰਤੀ ਵਾਲੇ ਲੋਕ ਹਨ। ਜਦੋਂ ਤੱਕ ਟੀਚਾ ਪ੍ਰਾਪਤ ਨਹੀਂ ਹੋ ਜਾਂਦਾ, ਉਹ ਨਾ ਰੁਕਦੇ ਹਨ, ਨਾ ਥਕਦੇ ਹਨਨਾ ਬੈਠਦੇ ਹਨਹੁਣ ਮਿਸ਼ਨ ਚੰਦਰਯਾਨ ਵਿੱਚ ਇੱਕ ਰੁਕਾਵਟ ਅੱਜ ਅਸੀਂ ਦੇਖੀ ਹੈ, ਲੇਕਿਨ ਇਸਰੋ ਦੇ ਵਿਗਿਆਨੀ ਤਦ ਤੱਕ ਨਹੀਂ ਰੁਕਣਗੇ ਜਦੋਂ ਤੱਕ ਮੰ‍ਜ਼ਿਲ 'ਤੇ ਨਹੀਂ ਪਹੁੰਚ ਜਾਂਦੇਚੰਦ 'ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ।

ਅਤੇ ਸਾਥੀਓਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਚੰਦਰਯਾਨ ਨਾਲ ਭੇਜਿਆ ਗਿਆ orbiter ਹਾਲੇ ਉੱਥੇ ਹੀ ਹੈ, ਚੰਦਰਮਾ ਦੀ ਪਰਿਕਰਮਾ ਕਰ ਰਿਹਾ ਹੈ, ਇਹ ਵੀ ਇੱਕ ਇਤਿਹਾਸਿਕ ਉਪਲੱਬਧੀ ਹੈ। ਮੈਂ ਮੁੰਬਈ ਦੇ ਲੋਕਾਂ ਦੀ spirit ਬਾਰੇ ਬਹੁਤ ਸੁਣਿਆ ਹੈ, ਦੇਖਿਆ ਹੈ, ਅਨੁਭਵ ਕੀਤਾ ਹੈ। ਅੱਜ ਇਸਰੋ ਦੇ ਲੋਕਾਂ ਦੀ spirit ਦੇਖੀ ਅਤੇ ਸਮਝੀ ਤਾਂ ਮੈਨੂੰ ਜ਼ਰੂਰੀ ਲਗਿਆ ਕਿ ਤੁਹਾਡੇ ਨਾਲ ਵੀ ਉਨ੍ਹਾਂ ਗੱਲਾਂ ਨੂੰ ਸ਼ੇਅਰ ਕਰਾਂ।

ਭਾਈਓ ਅਤੇ ਭੈਣੋਂ, ਆਪਣੇ ਸੰਕਲਪਾਂ ਲਈ ਨਿਰੰਤਰ ਕੋਸ਼ਿਸ਼, ਗਣੇਸ਼ੋਤਸਵ ਦੀ ਉਮੰਗ ਅਤੇ ਇਸ ਮਾਹੌਲ ਵਿੱਚ ਅੱਜ ਮਹਾਰਾਸ਼ਟਰ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਸ਼੍ਰੀਗਣੇਸ਼ ਹੋ ਰਿਹਾ ਹੈ,  ਸ਼ੁਭਅਰੰਭ ਹੋ ਰਿਹਾ ਹੈ।

ਮੁੰਬਈ ਦੇ ਬਾਅਦ ਮੇਰਾ ਔਰੰਗਾਬਾਦ ਜਾਣ ਦਾ ਵੀ ਪ੍ਰੋਗਰਾਮ ਹੈ। ਉੱਥੇ ਵੀ ਅਨੇਕ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਵੇਗੀ। ਮੈਂ ਖਾਸ ਤੌਰ 'ਤੇ ਮੁੰਬਈ ਅਤੇ ਉਸ ਦੇ Suburban  ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। 20 ਹਜਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕੰਮ ਅੱਜ ਇੱਥੇ ਸ਼ੁਰੂ ਹੋ ਰਿਹਾ ਹੈ। ਨਵੀਂ ਮੈਟਰੋ ਲਾਈਨ ਹੋਵੇ, ਮੈਟਰੋ ਭਵਨ ਹੋਵੇ, ਮੈਟਰੋ ਸਟੇਸ਼ਨ ਵਿੱਚ ਸੁਵਿਧਾ ਦਾ ਵਿਸਤਾਰ ਹੋਵੇ, ਬਾਂਦਰਾ-ਕੁਰਲਾ ਕੰਪਲੈਕਸ ਨੂੰ Eastern express highway ਨਾਲ ਜੋੜਨ ਦਾ ਪ੍ਰੋਜੈਕਟ ਹੋਵੇ; ਇਹ ਸਾਰੇ ਪ੍ਰੋਜੈਕਟ ਮੁੰਬਈ ਦੇ Infrastructure ਨੂੰ ਨਵਾਂ ਆਯਾਮ ਤਾਂ ਦੇਣਗੇ ਹੀ, ਇੱਥੇ  ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਵੀ ਮਦਦ ਕਰਨਗੇ

ਬਾਂਦਰਾ-ਕੁਰਲਾ ਨੂੰ express highway ਨਾਲ ਜੋੜਨ ਵਾਲਾ ਪ੍ਰੋਜੈਕਟ ਤਾਂ ਲੱਖਾਂ professionals ਲਈ ਬਹੁਤ ਵੱਡੀ ਰਾਹਤ ਲੈ ਕੇ ਆਵੇਗਾ।

ਬੀਕੇਸੀ ਤਾਂ business activity ਦਾ ਬਹੁਤ ਸੈਂਟਰ ਹੈ। ਹੁਣ ਇੱਥੇ ਆਉਣਾ-ਜਾਣਾ ਅਤੇ ਅਸਾਨ ਹੋਵੇਗਾ, ਘੱਟ ਸਮੇਂ ਵਿੱਚ ਹੋ ਪਵੇਗਾ ਅਤੇ ਹੁਣ ਤਾਂ ਮਿੰਟਾਂ ਵਿੱਚ ਮੁੰਬਈ। ਹਰ ਕੋਈ ਅਵਾਜ ਕਰਦਾ ਹੈ-ਮਿੰਟਾਂ ਵਿੱਚ ਮੁੰਬਈਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਮੈਂ ਤੁਹਾਨੂੰ ਸਾਰਿਆਂ ਨੂੰ, ਹਰ ਮੁੰਬਈ ਵਾਸੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,  ਮੁੰਬਈ ਉਹ ਸ਼ਹਿਰ ਹੈ, ਜਿਸ ਦੀ ਗਤੀ ਨੇ ਦੇਸ਼ ਨੂੰ ਵੀ ਗਤੀ ਦਿੱਤੀ ਹੈ। ਇੱਥੇ ਦੇ ਉੱਦਮੀ ਲੋਕ, ਇੱਥੋਂ ਦੇ professionals, ਇੱਥੋਂ ਦੀਆਂ ਮਾਤਾਵਾਂ, ਭੈਣਾਂ, ਨੌਜਵਾਨ, ਆਪ ਸਾਰੇ ਲੋਕ ਇਸ ਸ਼ਹਿਰ ਨੂੰ ਪਿਆਰ ਕਰਦੇ ਹੋ, ਮਾਣ ਨਾਲ ਕਹਿੰਦੇ ਹਾਂ ਮੀ ਮੁੰਬਈਕਰ। ਬੀਤੇ ਪੰਜ ਸਾਲਾਂ ਵਿੱਚ ਆਮਚੀ ਮੁੰਬਈ ਦੇ Infrastructure ਨੂੰ ਸੁਧਾਰਨ ਲਈ ਅਸੀਂ ਬਹੁਤ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ। ਇੱਥੇ ਫਡਣਵੀਸ ਜੀ ਦੀ ਸਰਕਾਰ ਨੇ ਮੁੰਬਈ ਅਤੇ ਮਹਾਰਾਸ਼ਟਰ ਦੇ ਇੱਕ-ਇੱਕ ਪ੍ਰੋਜੈਕਟ ਲਈ ਕਿੰਨੀ ਮਿਹਨਤ ਕੀਤੀ ਹੈ, ਇਹ ਮੈਂ ਭਲੀ-ਭਾਂਤ ਜਾਣਦਾ ਹਾਂ। ਅੱਜ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਇਹ ਅਸਰ ਹੈ ਕਿ ਮੁੰਬਈ ਵਿੱਚ ਹੌਲੀ-ਹੌਲੀ ਬਦਲਾਅ ਆਉਣ ਦੀ ਸ਼ੁਰੂਆਤ ਹੋਈ ਹੈ। ਅਤੇ ਮੈਂ ਇਸ ਵਿੱਚ ਸਭ ਤੋਂ ਸਕਾਰਾਤਮਕ ਪੱਖ ਇਹ ਦੇਖਦਾ ਹਾਂ ਕਿ ਵਰਤਮਾਨ ਨਾਲ ਹੀ ਭਵਿੱਖ ਦੀਆਂ ਜ਼ਰੂਰਤਾਂ, ਆਉਣ ਵਾਲੇ ਦਹਾਕਿਆਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੁਣੇ ਤੋਂ ਕੰਮ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ, ਅੱਜ ਜਦੋਂ ਦੇਸ਼ 5 trillion dollar  economy ਦੇ ਟੀਚੇ ਵੱਲ ਵਧ ਰਿਹਾ ਹੈ, ਤਦ ਸਾਨੂੰ ਆਪਣੇ ਸ਼ਹਿਰਾਂ ਨੂੰ ਵੀ 21ਵੀਂ ਸਦੀ ਦੀ ਦੁਨੀਆ ਦੇ ਮੁਤਾਬਕ ਬਣਾਉਣਾ ਹੀ ਹੋਵੇਗਾ। Mobility ਹੋਵੇ, connectivity ਹੋਵੇ, productivity ਹੋਵੇ, sustainability ਹੋਵੇ ਜਾਂ ਫਿਰ safety, ਹਰ ਲਿਹਾਜ਼ ਨਾਲ ਇੱਕ ਬਿਹਤਰ ਵਿਵਸਥਾ ਅਸੀਂ ਤਿਆਰ ਕਰਨੀ ਹੈ। ਇਸ ਸੋਚ ਨਾਲ ਸਾਡੀ ਸਰਕਾਰ ਅਗਲੇ ਪੰਜ ਸਾਲ ਵਿੱਚ ਆਧੁਨਿਕ Infrastructure 'ਤੇ 100 ਲੱਖ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਇਸ ਰਾਸ਼ੀ ਦਾ ਬਹੁਤ ਬੜਾ ਲਾਭ ਮੁੰਬਈ ਦੇ ਨਾਲ-ਨਾਲ ਪੂਰੇ ਮਹਾਰਾਸ਼ਟਰ ਦੇ ਤਮਾਮ ਸ਼ਹਿਰਾਂ ਨੂੰ ਵੀ ਹੋਣ ਵਾਲਾ ਹੈ।

ਸਾਥੀਓ, ਦੇਸ਼ ਭਰ ਵਿੱਚ ਸ਼ਹਿਰਾਂ ਵਿੱਚ mobility ਨੂੰ, transport ਨੂੰ ਬਿਹਤਰ ਬਣਾਉਣ ਲਈ ਅਸੀਂ ਇੱਕ integrated system 'ਤੇ ਜ਼ੋਰ ਦੇ ਰਹੇ ਹਾਂ। ਰੋਡ ਹੋਵੇ, ਰੇਲ ਹੋਵੇ, ਮੈਟਰੋ ਹੋਵੇ; ਅਜਿਹੇ ਹਰ ਮਾਧਿਅਮ ਨੂੰ ਇੱਕ-ਦੂਜੇ ਨਾਲ connect ਕੀਤਾ ਜਾ ਰਿਹਾ ਹੈ। ਅੱਜ ਇੱਥੇ Mumbai metropolitan region, ਉਸ ਵਿੱਚ ਬਿਹਤਰ public transport system ਤਿਆਰ ਕਰਨ ਲਈ ਵੀ ਇੱਕ vision document release ਕੀਤਾ ਗਿਆ ਹੈ। ਇਸ ਵਿੱਚ ਆਉਣ-ਜਾਣ ਦੇ ਅਲੱਗ-ਅਲੱਗ ਮਾਧਿਅਮਾਂ, ਜਿਵੇਂ- ਮੁੰਬਈ ਲੋਕਲ ਹੋਵੇ, ਬੱਸਾਂ ਦਾ ਸਿਸਟਮ ਹੋਵੇ, ਜਾਂ ਫਿਰ ਮੈਟਰੋਇਨ੍ਹਾਂ ਦੀ ਕਿਵੇਂ ਸਹੀ ਵਰਤੋਂ ਹੋ ਸਕੇ, ਇਸ ਦਾ ਵਿਸਤਾਰ ਨਾਲ ਵੇਰਵਾ ਦਿੱਤਾ ਗਿਆ ਹੈ। ਖਾਸ ਤੌਰ 'ਤੇ ਮੁੰਬਈ ਮੈਟਰੋ ਲਈ ਮਾਸਟਰ ਪਲਾਨ ਇਸ ਵਿੱਚ ਬਣਾਇਆ ਗਿਆ ਹੈ।

ਭਾਈਓ ਅਤੇ ਭੈਣੋਂ,  ਬੀਤੇ ਪੰਜ ਸਾਲਾਂ ਤੋਂ ਮੈਨੂੰ ਮੁੰਬਈ ਮੈਟਰੋ ਦੇ ਵਿਸਤਾਰੀਕਰਨ ਨਾਲ ਨਿਰੰਤਰ ਜੁੜਨ ਦਾ ਮੌਕਾ ਮਿਲਦਾ ਰਿਹਾ ਹੈ। ਕਰੀਬ ਡੇਢ ਲੱਖ ਕਰੋੜ ਰੁਪਏ ਦੀ ਲਾਗਤ ਨਾਲ ਮੈਟਰੋ ਨੈੱਟਵਰਕ ਦਾ ਵਿਸਤਾਰ ਇੱਥੇ ਕੀਤਾ ਜਾ ਰਿਹਾ ਹੈ। ਹੁਣੇ ਮੁੰਬਈ ਵਿੱਚ ਸਿਰਫ਼ 11 ਕਿਲੋਮੀਟਰ ਦਾ ਮੈਟਰੋ ਨੈੱਟਵਰਕ ਹੈ। ਲੇਕਿਨ 1920, 1923, 1924 ਤੱਕ ਇਹ ਵਧ ਕੇ ਸਵਾ ਤਿੰਨ ਸੌ ਕਿਲੋਮੀਟਰ ਤੋਂ ਜ਼ਿਆਦਾ ਹੋ ਜਾਵੇਗਾ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਅੱਜ ਜਿੰਨੇ ਲੋਕ ਮੁੰਬਈ ਵਿੱਚ ਲੋਕਲ ਟ੍ਰੇਨ ਤੋਂ ਰੋਜ਼ ਸਫਰ ਕਰਦੇ ਹਨ, ਲਗਭਗ ਓਨੀ ਹੀ capacity ਮੈਟਰੋ ਦੀ ਵੀ ਹੋ ਜਾਵੇਗੀ। ਲੋਕਲ ਨੂੰ ਆਧੁਨਿਕ ਬਣਾਉਣ ਨਾਲ ਹੀ ਮੈਟਰੋ ਦੇ ਵਿਸਤਾਰ ਦਾ ਇਹ combination ਮੁੰਬਈ ਦੀਆਂ ਵਰਤਮਾਨ ਜ਼ਰੂਰਤਾਂ ਪੂਰੀਆਂ ਕਰਨ ਨਾਲ ਹੀ ਆਉਣ ਵਾਲੇ ਵਰ੍ਹਿਆਂ ਲਈ ਵੀ ਤਿਆਰ ਕਰੇਗਾ।

ਸਾਥੀਓ, ਅਸੀਂ ਸਿਰਫ਼ ਮੈਟਰੋ ਲਾਈਨ ਹੀ ਨਹੀਂ, ਸਿਰਫ਼ ਉਸੇ ਨੂੰ ਹੀ ਵਿਛਾ ਰਹੇ ਹਾਂ ਐਸਾ ਨਹੀਂ, ਬਲਕਿ ਇਨ੍ਹਾਂ ਲਾਈਨਾਂ 'ਤੇ ਜੋ ਮੈਟਰੋ ਦੌੜੇਗੀ, ਉਸ ਦੇ ਕੋਚ ਵੀ ਭਾਰਤ ਵਿੱਚ ਹੀ ਬਣ ਰਹੇ ਹਨ। ਥੋੜ੍ਹੀ ਦੇਰ ਪਹਿਲਾਂ ਹੀ ਮੈਂ ਮੋਕਪ ਕੋਚ ਨੂੰ ਦੇਖਿਆ ਹੈ। Make In India ਤਹਿਤ ਬਣਨ ਵਾਲੇ ਇਹ ਆਧੁਨਿਕ ਮੈਟਰੋ ਕੋਚ ਮੁੰਬਈ ਮੈਟਰੋ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਅਤੇ ਕਿਫ਼ਾਇਤੀ ਬਣਾਉਣ ਵਾਲੇ ਹਨ

ਭਾਈਓ ਅਤੇ ਭੈਣੋਂ, infrastructure ਦਾ ਜਿੰਨਾ ਰਿਸ਼ਤਾ ਇਕੌਨਮੀ ਨਾਲ ਹੈ, ease of living ਨਾਲ ਹੈ, ਓਨਾ ਹੀ employment ਨਾਲ ਵੀ ਹੈ। Infra 'ਤੇ ਨਿਵੇਸ਼ ਦਾ ਮਤਲਬ ਹੈ ਉਤਨਾ ਹੀ ਰੋਜ਼ਗਾਰ ਦੇ ਨਵੇਂ ਅਵਸਰ ਬਣਨਾਅਗਰ ਮੈਂ ਸਿਰਫ਼ ਮੁੰਬਈ ਵਿੱਚ ਸ਼ੁਰੂ ਹੋਏ ਮੈਟਰੋ ਦੇ ਕਾਰਜਾਂ ਦੀ ਗੱਲ ਕਰਾਂ ਤਾਂ ਇਸ ਤੋਂ 10 ਹਜ਼ਾਰ ਇੰਜੀਨੀਅਰ ਅਤੇ 40 ਹਜ਼ਾਰ skilled ਅਤੇ unskilled ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ।

ਭਾਈਓ ਅਤੇ ਭੈਣੋਂ, infrastructure ਦਾ ਜੋ ਕੰਮ ਪਿੰਡਾਂ ਵਿੱਚ ਹੋ ਰਿਹਾ ਹੈ, ਸ਼ਹਿਰਾਂ ਵਿੱਚ ਹੋ ਰਿਹਾ ਹੈ, ਉਹ ਸਥਾਨਕ ਪੱਧਰ 'ਤੇ ਜਿਸ ਤਰ੍ਹਾਂ employment ਪੈਦਾ ਕਰਦਾ ਹੈ, ਛੋਟੇ-ਛੋਟੇ ਵਪਾਰੀਆਂ ਲਈ ਬਿਜ਼ਨਸ ਦੇ ਮੌਕੇ ਬਣਾਉਂਦਾ ਹੈ, ਉਸ ਦੀ ਬਹੁਤ ਚਰਚਾ ਲੋਕ ਕਰਦੇ ਨਹੀਂ ਹਨਸੰਭਵ ਤੌਰ ’ਤੇ ਇਸ ਦੀ ਇੱਕ ਵਜ੍ਹਾ ਇਹ ਵੀ ਰਹੀ ਹੈ ਕਿ ਅੱਜ ਜਿਸ speed ਅਤੇ scale 'ਤੇ ਕੰਮ ਹੋ ਰਿਹਾ ਹੈ, ਉਹ ਪਹਿਲਾਂ ਕਦੇ ਹੋਇਆ ਹੀ ਨਹੀਂ। ਇਸ ਲਈ ਇਸ ਵੱਲ ਲੋਕਾਂ ਦਾ ਧਿਆਨ ਵੀ ਘੱਟ ਹੋਣਾ ਬਹੁਤ ਸੁਭਾਵਿਕ ਹੈ। ਹੁਣ ਜਦੋਂ ਸਥਿਤੀਆਂ ਬਦਲ ਰਹੀਆਂ ਹਨ ਤਾਂ ਇਹ ਵਿਸ਼ਾ ਵੀ ਹੁਣ ਚਰਚਾ ਵਿੱਚ ਆਉਣਾ ਸ਼ੁਰੂ ਹੋਵੇਗਾ। ਸੋਚੋ, ਕਿ ਕੋਈ ਪਹਿਲਾਂ ਸੋਚ ਵੀ ਸਕਦਾ ਸੀ ਕਿ ਸਾਲਾਂ ਤੋਂ ਰੁਕਿਆ ਹੋਇਆ ਨਵੀਂ-ਮੁੰਬਈ ਏਅਰਪੋਰਟ ਦਾ ਕੰਮ, ਮੁੰਬਈ ਟਰਾਂਸ ਹਾਰਬਰ ਲਿੰਕ ਦਾ ਕੰਮ, ਮੁੰਬਈ-ਅਹਿਮਦਾਬਾਦ ਬੁਲਟ ਟ੍ਰੇਨ ਦਾ ਕੰਮ ਇਤਨੇ ਵਿਆਪਕ ਰੂਪ ਨਾਲ ਸ਼ੁਰੂ ਹੋਵੇਗਾ? ਇਤਨੀ ਤੇਜ਼ ਗਤੀ ਨਾਲ ਅੱਗੇ ਵਧੇਗਾ? ਇਹ ਸਾਰੇ ਪ੍ਰੋਜੈਕਟ ਮੁੰਬਈ ਅਤੇ ਆਸ-ਪਾਸ ਦੇ ਲੋਕਾਂ ਦੇ ਰੋਜ਼ਗਾਰ ਦੇ ਆਉਣ ਨੂੰ ਨਵੇਂ ਅਵਸਰ ਦੇ ਰਹੇ ਹਨ

ਭਾਈਓ ਅਤੇ ਭੈਣੋਂ, ਜਦੋਂ ਮੈਂ speed ਅਤੇ scale ਦੀ ਗੱਲ ਕਰਦਾ ਹਾਂ ਤਾਂ ਮੇਰੇ ਕੋਲ ਇਤਨੇ ਉਦਾਹਰਣ ਹੁੰਦੇ ਹਨ ਕਿ ਉਨ੍ਹਾਂ ਨੂੰ ਗਿਣਾਉਂਦੇ-ਗਿਣਾਉਂਦੇ ਸ਼ਾਇਦ ਸ਼ਾਮ ਹੋ ਜਾਵੇ। ਅੱਜ ਇੱਥੇ ਮੈਟਰੋ ਦੇ ਵੱਡੇ ਪ੍ਰੋਜੈਕਟ ਸ਼ੁਰੂ ਹੋਏ ਹਨ ਤਾਂ ਮੈਂ ਉਸੇ ਦਾ ਉਦਾਹਰਣ ਤੁਹਾਨੂੰ ਦੇਣਾ ਚਾਹੁੰਦਾ ਹਾਂ।

ਸਾਥੀਓ, ਸਾਡੇ ਦੇਸ਼ ਵਿੱਚ ਪਹਿਲੀ ਮੈਟਰੋ 30-35 ਸਾਲ ਪਹਿਲਾਂ ਸ਼ੁਰੂ ਹੋਈ ਸੀ। ਇਸ ਦੇ ਬਾਅਦ 2014 ਤੱਕ ਕੁਝ ਹੀ ਵੱਡੇ ਸ਼ਹਿਰਾਂ ਵਿੱਚ ਮੈਟਰੋ ਚਲ ਪਈ। ਅੱਜ ਦੇਸ਼ ਵਿੱਚ 27 ਸ਼ਹਿਰਾਂ ਵਿੱਚ ਮੈਟਰੋ ਜਾਂ ਤਾਂ ਸ਼ੁਰੂ ਹੋ ਚੁੱਕੀ ਹੈ ਜਾਂ ਨਿਕਟ ਭਵਿੱਖ ਵਿੱਚ ਸ਼ੁਰੂ ਹੋਣ ਵਾਲੀ ਹੈ। ਅੱਜ ਦੇਸ਼ ਭਰ ਵਿੱਚ ਪੌਣੇ ਸੱਤ ਸੌ ਕਿਲੋਮੀਟਰ ਲਾਈਨ operational ਹੈ, ਜਿਸ ਵਿੱਚੋਂ 400 ਕਿਲੋਮੀਟਰ ਦੀ ਮੈਟਰੋ ਸੇਵਾ ਬੀਤੇ ਪੰਜ ਸਾਲ ਵਿੱਚ ਸ਼ੁਰੂ ਹੋਈ ਹੈ। ਸੋਚੀਏ! ਅੱਧੇ ਤੋਂ ਜ਼ਿਆਦਾ ਮੈਟਰੋ ਲਾਈਨ ਪਿਛਲੇ ਪੰਜ ਸਾਲ ਵਿੱਚ ਜੁੜੀ ਹੈ। ਅਤੇ ਹੁਣੇ 850 ਕਿਲੋਮੀਟਰ ਤੋਂ ਜ਼ਿਆਦਾ ਦੀ ਮੈਟਰੋ ਲਾਈਨ 'ਤੇ ਕੰਮ ਚਲ ਰਿਹਾ ਹੈ।

ਭਾਈਓ ਅਤੇ ਭੈਣੋਂ, ਕਰੀਬ-ਕਰੀਬ 600 ਕਿਲੋਮੀਟਰ ਦੀ ਨਵੀਂ ਮੈਟਰੋ ਲਾਈਨਾਂ ਦੀ ਪ੍ਰਵਾਨਗੀ ਪਿਛਲੇ ਪੰਜ ਸਾਲਾਂ ਵਿੱਚ ਦੇ ਦਿੱਤੀ ਗਈ ਹੈ। ਮੁੰਬਈ ਹੋਵੇ, ਪੁਣੇ ਜਾਂ ਨਾਗਪੁਰ, ਮੈਟਰੋ ਇਨ੍ਹਾਂ ਦੇ ਕੰਮ ਇਸੇ ਦੌਰਾਨ ਸ਼ੁਰੂ ਹੋਏ ਅਤੇ ਮੈਂ ਫਡਨਵੀਸ ਜੀ ਦੀ ਪ੍ਰਸ਼ੰਸਾ ਕਰਾਂਗਾ ਕਿ ਇਨ੍ਹਾਂ ਪ੍ਰੋਜੈਕਟਾਂ 'ਤੇ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ, ਦੇਸ਼ ਨੂੰ 21ਵੀਂ ਸਦੀ ਦੇ ਆਧੁਨਿਕ infrastructure ਨਾਲ ਲੈਸ ਕਰਨਾ ਦੇਸ਼ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣ ਲਈ ਬਹੁਤ ਜ਼ਰੂਰੀ ਹੈ। ਅੱਜ ਦੇਸ਼ ਦੇ infrastructure ਨੂੰ ਇੱਕ holistic ਤਰੀਕੇ ਨਾਲ ਵਿਕਸਿਤ ਕਰਨ 'ਤੇ ਕੰਮ ਚਲ ਰਿਹਾ ਹੈ। ਟੁਕੜਿਆਂ-ਟੁਕੜਿਆਂ ਵਿੱਚ ਨਹੀਂ, ਇੱਕ ਭਾਰਤ ਸ੍ਰੇਸ਼ਠ ਭਾਰਤ ਦੇ ਨਜ਼ਰੀਏ ਨਾਲ ਹੀ ਅਸੀਂ ਅੱਗੇ ਵੱਧ ਰਹੇ ਹਾਂ। One Nation, One Power Grid ਤੋਂ ਲੈ ਕੇ One Nation one Mobility Card ਤੱਕ, One Nation One Tax ਤੋਂ ਲੈ ਕੇ One Nation One Network of Optical Fibre ਤੱਕ, ਪੂਰੇ ਦੇਸ਼ ਵਿੱਚ ਸਾਡੀ ਸਰਕਾਰ ਆਧੁਨਿਕ infrastructure ਦਾ ਨਿਰਮਾਣ ਕਰ ਰਹੀ ਹੈ।

ਭਾਈਓ ਅਤੇ ਭੈਣੋਂ, ਸਾਡੇ ਸਾਰਿਆਂ ਦਾ ਇਹ ਕਰਤੱਵ ਹੈ ਕਿ ਸਾਡੇ ਬੱਚੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਸ ਪ੍ਰੇਸ਼ਾਨੀ ਵਿੱਚ ਨਾ ਰਹਿਣ ਜਿਸ ਵਿੱਚ ਅਸੀਂ ਰਹਿੰਦੇ ਆਏ ਹਾਂ। ਅਸੀਂ ਬੱਚਿਆਂ ਨੂੰ ਵਿਰਾਸਤ ਵਿੱਚ ਪ੍ਰੇਸ਼ਾਨੀ ਨਾ ਦਈਏਹਰ ਵਿਅਕਤੀ ਦੇ ਜੀਵਨ ਵਿੱਚ ਹੋਣ ਵਾਲਾ ਸੁਧਾਰ ਦੇਸ਼ ਦੀ ਸਥਿਤੀ ਵਿੱਚ ਸੁਧਾਰ ਲਿਆ ਦਿੰਦਾ ਹੈ। ਸਾਨੂੰ ਆਪਣਾ ਵਰਤਮਾਨ, ਅਤੀਤ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ ਹੀ ਭਵਿੱਖ ਦੀਆਂ ਤਿਆਰੀਆਂ ਵਿੱਚ ਵੀ ਖਪਾਉਣਾ ਹੋਵੇਗਾ। ਦੇਸ਼ ਭਵਿੱਖ ਲਈ ਅੱਜ ਤੋਂ ਤਿਆਰ ਹੋਵੇਗਾ, ਤਦ ਤੁਹਾਡੇ ਬੱਚੇ  ਸੁਖੀ ਜੀਵਨ ਬਿਤਾ ਪਾਉਣਗੇ।

ਤੁਹਾਡੇ ਅਸ਼ੀਰਵਾਦ ਨਾਲ ਨਵੀਂ ਸਰਕਾਰ ਬਣਨ ਦੇ ਬਾਅਦ ਸਾਡੀ ਸਰਕਾਰ ਨੇ ਜੋ ਫ਼ੈਸਲੇ ਲਏ, ਉਹ ਭਾਰਤ ਵਾਸੀਆਂ ਦੇ ਭਵਿੱਖ ਨੂੰ ਮਜ਼ਬੂਤ ਕਰਨਗੇ, ਸੁਰੱਖਿਅਤ ਕਰਨਗੇ।

ਸਾਥੀਓ, ਦੇਸ਼ ਦੀ ਜਨਤਾ ਨੇ ਜੋ ਜਨਾਦੇਸ਼ ਦਿੱਤਾ ਸੀ, ਉਸ ਦਾ ਸਨਮਾਨ ਕਰਦੇ ਹੋਏ ਸਹੀ ਦਿਸ਼ਾ ਵਿੱਚ ਅਨੇਕ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ। ਇਸ ਸਰਕਾਰ ਨੂੰ 100 ਦਿਨ ਹੋ ਰਹੇ ਹਨ ਅਤੇ ਇਨ੍ਹਾਂ 100 ਦਿਨਾਂ ਵਿੱਚ ਹੀ ਅਜਿਹੇ-ਅਜਿਹੇ ਕਾਰਜ ਹੋਏ ਹਨ, ਜੋ ਲਾਮਿਸਾਲ ਵੀ ਹਨ, ਇਤਿਹਾਸਿਕ ਵੀ ਹਨ। ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਹੋਵੇ ਜਾਂ ਦੇਸ਼ ਦੇ ਹਰ ਕਿਸਾਨ ਨੂੰ ਕਿਸਾਨ- ਸਨਮਾਨ ਨਿਧੀ ਦੇ ਦਾਇਰੇ ਵਿੱਚ ਲਿਆਉਣ ਦਾ ਫ਼ੈਸਲਾ ਹੋਵੇ, ਸਾਡੀਆਂ ਮੁਸਲਿਮ ਭੈਣਾਂ-ਬੇਟੀਆਂ ਨੂੰ ਤੀਹਰੇ ਤਲਾਕ ਦੇ ਸੰਕਟ ਤੋਂ ਮੁਕਤੀ ਦਿਵਾਉਣ ਵਾਲਾ ਕਾਨੂੰਨ ਹੋਵੇ ਜਾਂ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਕਾਨੂੰਨ; ਹਰ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਲੇਕਿਨ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਅਤੇ ਇਨ੍ਹਾਂ ਕਾਰਜਾਂ ਵਿੱਚ, ਤੁਹਾਡੀ ਸੇਵਾ ਵਿੱਚ ਮੈਂ ਇੱਕ ਹੋਰ ਸੰਕਲਪ ਲਿਆ ਹੈ। ਇਹ ਸੰਕਲਪ ਹੈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ, ਜ਼ਿਆਦਾ ਤੋਂ ਜ਼ਿਆਦਾ ਅਵਸਰਾਂ 'ਤੇ ਆਪਣੇ ਕਰਤਵ ਪ੍ਰਤੀ ਜਾਗਰੂਕ ਕਰਨ ਦਾ ਇੱਕ ਭਾਰਤੀ-ਇੱਕ ਸੰਕਲਪ। ਲੋਕਮਾਨਯ ਤਿਲਕ ਜੀ ਨੇ ਕਿਹਾ ਸੀ, ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈਆਜ਼ਾਦੀ ਦੇ 75 ਸਾਲ ਹੋਣ ਵਾਲੇ ਹਨ, ਸਾਡੇ ਲਈ ਨਵਾਂ ਮੰਤਰ ਹੈ- ਸਵਰਾਜ ਹਮ ਦੇਸ਼ਵਾਸੀਓਂ ਕਾ ਕਰਤਵ ਹੈਇੱਕ ਭਾਰਤੀ-ਇੱਕ ਸੰਕਲਪ ਨਾਲ ਮੈਂ ਤੁਹਾਨੂੰ ਅਰਦਾਸ ਕਰਾਂਗਾ- ਆਪਣਾ ਤੈਅ ਕੀਤਾ ਹੋਇਆ ਸੰਕਲਪ... ਇੱਕ ਤਾਂ ਤੁਸੀਂ ਸੰਕਲਪ ਜ਼ਰੂਰ ਕਰੋ ਅਤੇ ਜੋ ਸੰਕਲਪ ਕਰੋ, ਦੇਸ਼ਹਿਤ ਲਈ ਕਰੋ ਅਤੇ ਸੰਕਲਪ ਪੂਰਾ ਕਰਨ ਦੇ ਵਿਸ਼ੇ ਵਿੱਚ ਕਦੇ ਵੀ ਪਿੱਛੇ ਨਾ ਹਟੋਆਪ ਲੋਕ ਮੁੰਬਈ ਦੇ ਹਿਤ ਵਿੱਚ, ਮਹਾਰਾਸ਼ਟਰ ਦੇ ਹਿਤ ਵਿੱਚ ਜੋ ਸੰਕਲਪ ਲੈਣਾ ਚਾਹੋ ਉਹ ਸੰਕਲਪ ਲੈ ਸਕਦੇ ਹੋ।

ਉਂਝ ਇੱਕ ਸੁਝਾਅ ਮੈਂ ਤੁਹਾਨੂੰ ਹੁਣੇ ਹੀ ਦੇ ਸਕਦਾ ਹਾਂ, ਤੁਸੀਂ ਮੰਨੋਗੇ ਕੀ? ਅਵਾਜ਼ ਥੋੜ੍ਹੀ ਹੌਲੀ ਹੋ ਗਈ। ਮੰਨਾਂਗੇ? ਪੱਕਾ  ਮੰਨਾਂਗੇਂਪੂਰਾ ਕਰਾਂਗੇ? ਇਕੱਲੇ ਵੀ ਕਰਾਂਗੇ, ਮਿਲ ਕੇ ਵੀ ਕਰਾਂਗੇ?

ਸਾਥੀਓ, ਬੱਪਾ ਦੀ ਵਿਦਾਈ ਦੌਰਾਨ ਬਹੁਤ ਸਾਰਾ ਪਲਾਸਟਿਕ ਅਤੇ ਦੂਜਾ waste ਸਾਡੇ ਸਮੁੰਦਰ ਵਿੱਚ ਚਲਾ ਜਾਂਦਾ ਹੈ। ਇਸ ਵਾਰ ਸਾਨੂੰ ਕੋਸ਼ਿਸ਼ ਕਰਨੀ ਹੈ ਕਿ ਅਜਿਹਾ ਸਮਾਨ ਜੋ ਜਲ-ਪ੍ਰਦੂਸ਼ਣ ਵਧਾਉਂਦਾ ਹੈ, ਉਸ ਨੂੰ ਪਾਣੀ ਵਿੱਚ ਨਹੀਂ ਵਹਾਵਾਂਗੇ। ਇੰਨਾ ਹੀ ਨਹੀਂ, ਵਿਸਰਜਨ ਦੇ ਬਾਅਦ ਅਸੀਂ ਆਪਣੇ-ਆਪਣੇ ਪੱਧਰ 'ਤੇ ਸਮੁੰਦਰ ਤੋਂ ਮਿੱਠੀ ਨਦੀ ਸਹਿਤ ਪਾਣੀ ਦੇ ਦੂਜੇ ਸਰੋਤਾਂ ਨੂੰ ਪਲਾਸਟਿਕ‍ ਮੁਕਤ ਕਰਨ ਵਿੱਚ ਜੁਟਾਂਗੇ। ਤੁਸੀਂ ਇਹ ਕੰਮ ਕਰੋਗੇ? ਜ਼ਰਾ ਪਿੱਛੇ ਆਵਾਜ਼ ਆ ਜਾਵੇ, ਕਰਾਂਗੇ? ਪੱਕਾ ਕਰਾਂਗੇ? ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡਾ ਇਹੀ ਉਤਸ਼ਾਹ ਪੂਰੇ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ।

ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਵਿਕਾਸ ਦੇ ਤਮਾਮ projects ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ, ਬਹੁਤ-ਬਹੁਤ ਵਧਾਈ। ਉਤਸਵ ਦੇ ਸਮੇਂ ਤਮਾਮ ਰੁਝੇਵਿਆਂ ਵਿੱਚ ਵੀ ਤੁਸੀਂ ਇੱਥੇ ਆਏ, ਇਸ ਦੇ ਲਈ ਮੈਂ ਦਿਲੋਂ ਤੁਹਾਡਾ ਆਭਾਰ ਪ੍ਰਗਟ ਕਰਦਾ ਹਾਂ।

ਜੈ ਮੁੰਬਈ, ਜੈ ਮਹਾਰਾਸ਼ਟਰ।

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

ਭਾਰਤ ਮਾਤਾ ਕੀ- ਜੈ

ਬਹੁਤ-ਬਹੁਤ ਧੰਨਵਾਦ।

***

ਵੀਆਰਆਰਕੇ/ਐੱਸਐੱਚ/ਐੱਨ/ਐੱਸ


(Release ID: 1585109) ਵਿਜ਼ੀਟਰ ਕਾਊਂਟਰ : 144
Read this release in: English