ਪ੍ਰਧਾਨ ਮੰਤਰੀ ਦਫਤਰ

ਝਾਰਖੰਡ ਦੇ ਰਾਂਚੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 12 SEP 2019 5:40PM by PIB Chandigarh

ਭਾਰਤ ਮਾਤਾ ਕੀ - ਜੈ,

ਭਾਰਤ ਮਾਤਾ ਕੀ - ਜੈ,

ਭਾਰਤ ਮਾਤਾ ਕੀ - ਜੈ,

ਮੰਚ ’ਤੇ ਹਾਜ਼ਰ ਸਾਰੇ ਮਹਾਨੁਭਵ ਅਤੇ ਦੂਰ-ਦੂਰ ਤੋਂ ਆਏ ਹੋਏ ਅਤੇ ਦੂਰ-ਦੂਰ ਤੱਕ ਖੜ੍ਹੇ ਹੋਏ ਸਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ

ਨਵੀਂ ਸਰਕਾਰ ਬਣਨ ਤੋਂ ਬਾਅਦ ਜਿਨ੍ਹਾਂ ਕੁਝ ਰਾਜਾਂ ਵਿੱਚ ਮੈਨੂੰ ਸਭ ਤੋਂ ਪਹਿਲਾਂ ਜਾਣ ਦਾ ਅਵਸਰ ਮਿਲਿਆ, ਉਨ੍ਹਾਂ ਵਿੱਚੋਂ ਝਾਰਖੰਡ ਵੀ ਇੱਕ ਹੈ। ਇਹੀ ਪ੍ਰਭਾਤ ਮੈਦਾਨ, ਪ੍ਰਭਾਤ ਤਾਰਾ ਮੈਦਾਨ, ਸਵੇਰ ਦਾ ਸਮਾਂ ਅਤੇ ਅਸੀਂ ਸਾਰੇ ਯੋਗ ਕਰ ਰਹੇ ਸਾਂ ਅਤੇ ਮੀਂਹ ਵੀ ਸਾਨੂੰ ਅਸ਼ੀਰਵਾਦ ਦੇ ਰਿਹਾ ਸੀ । ਅੱਜ ਜਦੋਂ ਫਿਰ ਇਸ ਮੈਦਾਨ ਵਿੱਚ ਆਇਆ ਤਾਂ ਅਨੇਕ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ । ਇਹੀ ਉਹ ਮੈਦਾਨ ਜਿੱਥੋਂ ਆਯੁਸ਼ਮਾਨ ਭਾਰਤ ਯੋਜਨਾ ਪਿਛਲੇ ਸਤੰਬਰ ਵਿੱਚ ਸ਼ੁਰੂ ਹੋਈ ਸੀ ।

ਸਾਥੀਓ, ਅੱਜ ਝਾਰਖੰਡ ਦੀ ਪਹਿਚਾਣ ਵਿੱਚ ਇੱਕ ਹੋਰ ਗੱਲ ਜੋੜਨ ਦਾ ਮੈਨੂੰ ਸੁਭਾਗ ਮਿਲਿਆ ਹੈ।  ਭਾਈਓ ਅਤੇ ਭੈਣੋਂ ਤੁਹਾਡੇ ਝਾਰਖੰਡ ਦੀ ਨਵੀਂ ਪਹਿਚਾਣ ਬਣਨ ਜਾ ਰਹੀ ਹੈ ਕਿ ਇਹ ਉਹ ਰਾਜ ਹੈ ਜੋ ਗਰੀਬ ਅਤੇ ਕਬਾਇਲੀ ਭਾਈਚਾਰੇ ਦੇ ਹਿਤਾਂ ਦੀਆਂ ਵੱਡੀਆਂ ਯੋਜਨਾਵਾਂ ਦਾ ਇੱਕ ਤਰ੍ਹਾਂ ਨਾਲ ਲਾਂਚਿੰਗ ਪੈਡ ਹੈ। ਯਾਨੀ ਜਦੋਂ ਦੇਸ਼ ਵਿੱਚ ਇਸ ਗੱਲ ਦੀ ਚਰਚਾ ਹੋਵੇਗੀ ਕਿ ਗ਼ਰੀਬਾਂ ਨਾਲ ਜੁੜੀਆਂ ਵੱਡੀਆਂ ਯੋਜਨਾਵਾਂ ਕਿਸ ਰਾਜ ਤੋਂ ਸ਼ੁਰੂ ਹੋਈਆਂ ਤਾਂ ਉਸ ਵਿੱਚ ਝਾਰਖੰਡ ਦਾ ਨਾਮ ਸਭ ਤੋਂ ਜ਼ਿਆਦਾ ਚਰਚਾ ਵਿੱਚ ਆਵੇਗਾ । ਇਸੇ ਝਾਰਖੰਡ ਤੋਂ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਇੰਸ਼ੋਰੈਂਸ ਸਕੀਮ ਆਯੁਸ਼ਮਾਨ ਭਾਰਤ ਦੀ ਸ਼ੁਰੂਆਤ ਹੋਈ ਸੀ ਅਤੇ ਅੱਜ ਦੇਸ਼ ਦੇ ਲੱਖਾਂ ਲੋਕ ਜੋ ਪੈਸਿਆਂ ਦੀ ਅਣਹੋਂਦ ਕਰਕੇ ਇਲਾਜ ਨਹੀਂ ਕਰਵਾ ਸਕਦੇ ਸਨ ਉਨ੍ਹਾਂ ਦਾ ਇਲਾਜ ਹੋਇਆ ਹੈ, ਉਹ ਅਸ਼ੀਰਵਾਦ ਬਰਸਾ ਰਹੇ ਹਨਉਹ ਅਸ਼ੀਰਵਾਦ ਝਾਰਖੰਡ ਨੂੰ ਵੀ ਪਹੁੰਚ ਰਿਹਾ ਹੈ।

ਅੱਜ ਪੂਰੇ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਪੈਨਸ਼ਨ ਸੁਨਿਸ਼ਚਿਤ ਕਰਨ ਵਾਲੀ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਦੀ ਸ਼ੁਰੂਆਤ ਵੀ ਝਾਰਖੰਡ ਦੇ ਬਿਰਸਾ ਮੁੰਡਾ ਦੀ ਧਰਤੀ ਤੋਂ ਹੋ ਰਹੀ ਹੈ। ਇੰਨਾ ਹੀ ਨਹੀਂ, ਦੇਸ਼ ਦੇ ਕਰੋੜਾਂ ਵਪਾਰੀਆਂ ਅਤੇ ਸਵੈ-ਰੋਜ਼ਗਾਰੀਆਂ ਲਈ ਰਾਸ਼ਟਰੀ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਵੀ ਝਾਰਖੰਡ ਤੋਂ ਹੋ ਰਹੀ ਹੈ। ਮੈਂ ਇਸ ਮਹਾਨ ਧਰਤੀ ਤੋਂ ਦੇਸ਼ ਭਰ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ।

ਯਾਨੀ ਅਸੀਂ ਕਦੇ ਦੇਸ਼ ਦੇ ਅਸੰਗਠਿਤ ਵਰਕਰਾਂ ਨੂੰ ਪੈਨਸ਼ਨ ਦੀ ਯੋਜਨਾ ਦਿੱਤੀ, ਬਾਅਦ ਵਿੱਚ ਕਿਸਾਨਾਂ ਲਈ ਪੈਨਸ਼ਨ ਯੋਜਨਾ, ਉਸ ਦੇ ਬਾਅਦ ਵਪਾਰੀਆਂ ਅਤੇ ਸਵੈਰੋਜ਼ਗਾਰੀਆਂ ਲਈ ਪੈਨਸ਼ਨ ਯੋਜਨਾ ਯਾਨੀ ਇੱਕ ਤਰ੍ਹਾਂ ਨਾਲ ਦੇਸ਼ ਨੂੰ ਬਣਾਉਣ ਵਿੱਚ ਜਿਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੈ ਅਜਿਹੇ ਸਮਾਜ ਦੇ ਸਾਰੇ ਵਰਗਾਂ ਨੂੰ ਬੁਢਾਪੇ ਵਿੱਚ ਮੁਸੀਬਤ ਵਿੱਚ ਜੀਣਾ ਨਾ ਪਵੇ ਉਸ ਦੀ ਗਰੰਟੀ ਇਹ ਪੈਨਸ਼ਨ ਯੋਜਨਾ ਲੈ ਕੇ  ਆਈ ਹੈ ।

ਸਾਥੀਓ, ਅੱਜ ਮੈਨੂੰ ਸਾਹਿਬਗੰਜ ਮਲਟੀ-ਮੋਡਲ ਟਰਮੀਨਲ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਮਿਲਿਆ ਹੈ ਅਤੇ ਸਾਡੇ ਮੰਤਰੀ ਸ਼੍ਰੀਮਾਨ ਮਨਸੁਖ ਮਾਂਡਵੀਆ ਜੀ ਉੱਥੇ ਬੈਠੇ ਹਨ । ਸੰਥਾਲ ਪਰਗਣਾ ਦੇ ਬਹੁਤ ਲੋਕ ਵੀ ਅੱਜ ਇਸ ਬੜੇ ਮਹੱਤਵਪੂਰਨ ਅਵਸਰ ਦੇ ਮਹਾਨ ਗਵਾਹ ਬਣੇ ਹਨ। ਅਤੇ ਇਹ ਪ੍ਰੋਜੈਕਟ ਸਿਰਫ਼ ਝਾਰਖੰਡ ਦਾ ਨਹੀਂ, ਇਹ ਹਿੰਦੁਸਤਾਨ ਨੂੰ ਵੀ ਅਤੇ ਦੁਨੀਆ ਨੂੰ ਵੀ ਝਾਰਖੰਡ ਦੀ ਨਵੀਂ ਪਹਿਚਾਣ ਦੇਣ ਵਾਲਾ ਹੈ। ਇਹ ਸਿਰਫ਼ ਇੱਕ ਤਰਫ਼ਾ ਪ੍ਰੋਜੈਕਟ ਨਹੀਂ ਹੈ, ਸਗੋਂ ਇਸ ਪੂਰੇ ਖੇਤਰ ਨੂੰ ਟ੍ਰਾਂਸਪੋਰਟ ਦਾ ਨਵਾਂ ਵਿਕਲਪ ਦੇ ਰਿਹਾ ਹੈ।

ਇਹ ਟਰਮੀਨਲ National water way one ਹਲਦੀਆ ਬਨਾਰਸ ਜਲਮਾਰਗ ਵਿਕਾਸ ਪ੍ਰੋਜੈਕਟ ਦਾ ਇੱਕ ਅਹਿਮ ਹਿੱਸਾ ਹੈ। ਇਹ ਜਲਮਾਰਗ ਝਾਰਖੰਡ ਨੂੰ ਪੂਰੇ ਦੇਸ਼ ਨਾਲ ਹੀ ਨਹੀਂ, ਸਗੋਂ ਵਿਦੇਸ਼ ਨਾਲ ਵੀ ਜੋੜੇਗਾ । ਇਸਦੇ ਮਾਧਿਅਮ ਨਾਲ ਝਾਰਖੰਡ ਦੇ ਲੋਕਾਂ ਲਈ ਵਿਕਾਸ ਦੀਆਂ ਬੇਹੱਦ ਸੰਭਾਵਨਾਵਾਂ ਖੁੱਲਣ ਵਾਲੀਆਂ ਹਨ । ਇਸ ਟਰਮੀਨਲ ਨਾਲ ਇੱਥੋਂ ਦੇ ਆਦਿਵਾਸੀ ਭਾਈ-ਭੈਣਾਂ ਨੂੰ, ਇੱਥੋਂ ਦੇ ਕਿਸਾਨਾਂ ਨੂੰਆਪਣੇ ਉਤਪਾਦ ਹੁਣ ਪੂਰੇ ਦੇਸ਼ ਦੇ ਬਜ਼ਾਰਾਂ ਵਿੱਚ ਹੋਰ ਅਸਾਨੀ ਨਾਲ ਪਹੁੰਚ ਸਕਣ ਵਿੱਚ ਸੁਵਿਧਾ ਹੋਵੇਗੀ ।

ਇਸ ਤਰ੍ਹਾਂ, ਜਲਮਾਰਗ ਦੇ ਕਾਰਨ, ਉੱਤਰ ਭਾਰਤ ਤੋਂ ਝਾਰਖੰਡ ਸਮੇਤ ਪੂਰਬ-ਉੱਤਰ ਦੇ ਨਾਰਥ ਈਸਟ  ਦੇ ਰਾਜ ਅਸਾਮ, ਨਾਗਾਲੈਂਡ, ਮਿਜ਼ੋਰਮ, ਮੇਘਾਲਿਆ ਇਨ੍ਹਾਂ ਸਭ ਰਾਜਾਂ ਤੱਕ ਹੁਣ ਝਾਰਖੰਡ ਦੀ ਜੋ ਪੈਦਾਵਰ ਹੈ, ਉਹ ਉੱਥੋਂ ਤੱਕ ਪਹੁੰਚਾਉਣੀ ਸਰਲ ਹੋ ਜਾਵੇਗੀਇਹ ਟਰਮੀਨਲ, ਰੋਜ਼ਗਾਰ ਦੇ ਨਵੇਂ ਅਵਸਰ ਵੀ ਤਿਆਰ ਕਰੇਗਾ । ਪ੍ਰਗਤੀ ਦੀ ਦ੍ਰਿਸ਼ਟੀ ਤੋਂ ਵੇਖੋ ਜਾਂ ਵਾਤਾਵਰਨ ਦੀ ਦ੍ਰਿਸ਼ਟੀ ਨਾਲ ਇਹ ਜਲਮਾਰਗ ਬਹੁਤ ਹੀ ਲਾਭਦਾਇਕ ਸਿੱਧ ਹੋਵੇਗਾ ਅਤੇ ਰੋਡ ਤੋਂ ਜੋ ਸਮਾਨ ਜਾਂਦਾ ਹੈ ਉਸਦਾ ਜਿੰਨਾ ਖਰਚਾ ਹੁੰਦਾ ਹੈ ਪਾਣੀ ਦੇ ਰਸਤੇ ਤੋਂ ਜਦੋਂ ਜਾਂਦਾ ਹੈ ਤਾਂ ਖਰਚਾ ਬਹੁਤ ਘੱਟ ਹੋ ਜਾਂਦਾ ਹੈ। ਇਸ ਦਾ ਲਾਭ ਵੀ ਹਰ ਉਤਪਾਦਕ ਨੂੰ, ਹਰ ਵਪਾਰੀ ਨੂੰ, ਹਰ ਖਰੀਦਦਾਰ ਨੂੰ ਮਿਲੇਗਾ ।

ਭਾਈਓ ਅਤੇ ਭੈਣੋਂ, ਚੋਣਾਂ ਦੇ ਸਮੇਂ ਮੈਂ ਤੁਹਾਨੂੰ ਕੰਮਦਾਰ ਅਤੇ ਦਮਦਾਰ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ । ਇੱਕ ਅਜਿਹੀ ਸਰਕਾਰ ਜੋ ਪਹਿਲਾਂ ਤੋਂ ਵੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਕੰਮ ਕਰੇਗੀ । ਇੱਕ ਅਜਿਹੀ ਸਰਕਾਰ ਜੋ ਤੁਹਾਡੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਪੂਰੀ ਤਾਕਤ ਲਗਾ ਦੇਵੇਗੀ ।  ਬੀਤੇ ਸੌ ਦਿਨ ਵਿੱਚ ਦੇਸ਼ ਨੇ ਇਸਦਾ ਟ੍ਰੇਲਰ ਦੇਖ ਲਿਆ ਹੈ, ਹਾਲੇ ਫਿਲਮ ਬਾਕੀ ਹੈ ।

ਸਾਡਾ ਸੰਕਲਪ ਹੈ, ਹਰ ਘਰ ਪਾਣੀ ਪਹੁੰਚਾਉਣ ਦਾ, ਅੱਜ ਦੇਸ਼ ਜਲ ਜੀਵਨ ਮਿਸ਼ਨ ਨੂੰ ਪੂਰਾ ਕਰਨ ਲਈ ਨਿਕਲ ਪਿਆ ਹੈ। ਸਾਡਾ ਸੰਕਲਪ ਹੈ ਮੁਸਲਮਾਨ ਭੈਣਾਂ ਦੇ ਅਧਿਕਾਰਾਂ ਦੀ ਰੱਖਿਆ ਦਾ, ਸੌ ਦਿਨ  ਦੇ ਅੰਦਰ ਹੀ ਤੀਹਰੇ ਤਲਾਕ ਦੇ ਖ਼ਿਲਾਫ਼ ਸਖ਼ਤ ਕਾਨੂੰਨ ਲਾਗੂ ਕਰ ਦਿੱਤਾ ਹੈ ।

ਸਾਡਾ ਸੰਕਲਪ ਹੈਆਤੰਕਵਾਦ ਦੇ ਖ਼ਿਲਾਫ਼ ਨਿਰਣਾਇਕ ਲੜਾਈ ਦਾ । ਪਹਿਲੇ ਸੌ ਦਿਨਾਂ ਵਿੱਚ ਹੀ ਆਤੰਕ-ਰੋਕੂ ਕਾਨੂੰਨ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ ।

ਸਾਡਾ ਸੰਕਲਪ ਹੈ, ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਵਿਕਾਸ ਦੀ ਨਵੀਂ ਉਚਾਈ ’ਤੇ ਪਹੁੰਚਾਉਣ ਦਾ । ਸੌ ਦਿਨ ਦੇ ਅੰਦਰ ਹੀ ਇਸ ਦੀ ਸ਼ੁਰੂਆਤ ਅਸੀਂ ਕਰ ਦਿੱਤੀ ਹੈ ।

ਸਾਡਾ ਸੰਕਲਪ ਹੈ ਜਨਤਾ ਨੂੰ ਲੁੱਟਣ ਵਾਲਿਆਂ ਨੂੰ ਉਨ੍ਹਾਂ ਦੀ ਸਹੀ ਜਗ੍ਹਾ ਪਹੁੰਚਾਉਣ ਦਾ । ਅਤੇ ਇਸ ’ਤੇ ਵੀ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਅਤੇ ਕੁਝ ਲੋਕ ਚਲੇ ਵੀ ਗਏ ਅੰਦਰ । 

ਭਾਈਓ ਅਤੇ ਭੈਣੋਂ, ਮੈਂ ਕਿਹਾ ਸੀ ਕਿ ਨਵੀਂ ਸਰਕਾਰ ਬਣਦੇ ਹੀ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਲਾਭ ਦੇਸ਼ ਦੇ ਹਰ ਕਿਸਾਨ ਪਰਿਵਾਰ ਨੂੰ ਮਿਲੇਗਾ । ਇਹ ਵਾਅਦਾ ਪੂਰਾ ਹੋ ਚੁੱਕਾ ਹੈ ਅਤੇ ਹੁਣ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਯੋਜਨਾ ਨਾਲ ਜੋੜਿਆ ਜਾ ਰਿਹਾ ਹੈ ।

ਅੱਜ ਦੇਸ਼  ਦੇ ਲਗਭਗ ਸਾਢੇ 6 ਕਰੋੜ ਕਿਸਾਨ ਪਰਿਵਾਰਾਂ ਦੇ ਖਾਤੇ ਵਿੱਚ 21 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਜਮ੍ਹਾਂ ਹੋ ਚੁੱਕੀ ਹੈ। ਇਸ ਵਿੱਚ ਅੱਜ ਮੈਨੂੰ ਸੰਤੋਸ਼ ਹੈ ਕਿ ਇਸ ਸਾਰੀ ਯੋਜਨਾ ਵਿੱਚ ਮੇਰੇ ਝਾਰਖੰਡ ਦੇ 8 ਲੱਖ ਕਿਸਾਨ ਪਰਿਵਾਰ ਵੀ ਇਸ ਦੇ ਲਾਭਾਰਥੀ ਬਣ ਚੁੱਕੇ ਹਨ, ਇਨ੍ਹਾਂ ਦੇ ਖਾਤੇ ਵਿੱਚ ਕਰੀਬ ਢਾਈ ਸੌ ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਹਨ । ਕੋਈ ਵਿਚੋਲਾ ਨਹੀਂ ਹੈ। ਕਿਸੇ ਦੀ ਸਿਫਾਰਿਸ਼ ਦੀ ਜ਼ਰੂਰਤ ਨਹੀਂ ਹੈ, ਪੈਸਾ ਮਿਲੇਗਾ ਤਾਂ ਕਿਤੇ ਕਟ ਦੇਣਾ ਪਵੇਗਾ, ਜਿਵੇਂ ਬੰਗਾਲ ਵਿੱਚ ਕਹਿੰਦੇ ਹਨਕੁਝ ਨਹੀਂ ਸਿੱਧਾ-ਸਿੱਧਾ ਪੈਸਾ ਕਿਸਾਨ ਦੇ ਖਾਤੇ ਵਿੱਚ ਜਮ੍ਹਾਂ ਹੋ ਰਿਹਾ ਹੈ ।

ਭਾਈਓ ਅਤੇ ਭੈਣੋਂ, ਅੱਜ ਦਾ ਦਿਨ ਝਾਰਖੰਡ ਲਈ ਇਤਿਹਾਸਿਕ ਹੈ। ਅੱਜ ਇੱਥੇ ਝਾਰਖੰਡ ਵਿਧਾਨਸਭਾ  ਦੇ ਨਵੇਂ ਭਵਨ ਦਾ ਲੋਕਅਰਪਣ ਅਤੇ ਸਕੱਤਰੇਤ ਦੇ ਨਵੇਂ ਭਵਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।  ਰਾਜ ਬਣਨ ਦੇ ਲਗਭਗ ਦੋ ਦਹਾਕਿਆਂ ਬਾਅਦ ਅੱਜ, ਝਾਰਖੰਡ ਵਿੱਚ ਲੋਕਤੰਤਰ ਦੇ ਮੰਦਿਰ ਦਾ ਲੋਕਅਰਪਣ ਹੋ ਰਿਹਾ ਹੈ। ਇਹ ਭਵਨ ਸਿਰਫ਼ ਇੱਕ ਇਮਾਰਤ ਨਹੀਂ ਹੈ, ਚਾਰ ਦੀਵਾਰੀ ਨਹੀਂ ਹੈ, ਇਹ ਭਵਨ ਇੱਕ ਅਜਿਹਾ ਪਵਿੱਤਰ ਸਥਾਨ ਹੈ ਜਿੱਥੇ ਝਾਰਖੰਡ ਦੇ ਲੋਕਾਂ ਦੇ ਸੁਨਿਹਰੇ ਭਵਿੱਖ ਦੀ ਨੀਂਹ ਰੱਖੀ ਜਾਵੇਗੀ ।

ਇਹ ਭਵਨ ਲੋਕਤੰਤਰ ਵਿੱਚ ਆਸਥਾ ਰੱਖਣ ਵਾਲੇ ਹਰੇਕ ਨਾਗਰਿਕ ਲਈ ਤੀਰਥ ਸਥਾਨ ਹੈ।  ਲੋਕਤੰਤਰ ਦੇ ਇਸ ਮੰਦਿਰ ਦੇ ਮਾਧਿਅਮ ਨਾਲ ਝਾਰਖੰਡ ਦੀਆਂ ਵਰਤਮਾਨ ਅਤੇ ਆਉਣ ਵਾਲੀ ਪੀੜ੍ਹੀਆਂ  ਦੇ ਸੁਪਨੇ ਸਾਕਾਰ ਹੋਣਗੇ । ਮੈਂ ਚਾਹਾਂਗਾ ਕਿ ਝਾਰਖੰਡ ਦੇ ਓਜਸਵੀ, ਤੇਜਸਵੀ ਅਤੇ ਪ੍ਰਤਿਭਾਸ਼ੀਲ ਨੌਜਵਾਨ ਨਵੇਂ ਵਿਧਾਨਸਭਾ ਭਵਨ ਨੂੰ ਦੇਖਣ ਲਈ ਜ਼ਰੂਰ ਜਾਣਜਦੋਂ ਵੀ ਮੌਕਾ ਮਿਲੇ, ਚਾਰ ਮਹੀਨੇ  ਬਾਅਦਛੇ ਮਹੀਨੇ ਬਾਅਦ, ਸਾਲ ਦੇ ਬਾਅਦ ਜਾਣਾ ਚਾਹੀਦਾ ਹੈ ਸਾਨੂੰ ਲੋਕਾਂ ਨੂੰ ।

ਸਾਥੀਓ, ਤੁਸੀਂ ਇਸ ਵਾਰ ਸੰਸਦ ਦੇ ਸੈਸ਼ਨ ਨੂੰ ਲੈ ਕੇ ਵੀ ਕਾਫ਼ੀ ਕੁਝ ਸੁਣਿਆ ਹੋਵੇਗਾ, ਦੇਖਿਆ ਹੋਵੇਗਾ ।  ਜਿਸ ਤਰ੍ਹਾਂ ਨਾਲ ਨਵੀਂ ਸਰਕਾਰ ਬਣਨ ਤੋਂ ਬਾਅਦ, ਨਵੀਂ ਸੰਸਦ ਬਣਨ ਤੋਂ ਬਾਅਦ ਸਾਡੀ ਲੋਕ ਸਭਾ ਅਤੇ ਰਾਜ ਸਭਾ ਚੱਲੀ, ਉਸ ਨੂੰ ਵੇਖ ਕੇ ਹਿੰਦੁਸਤਾਨ ਦੇ ਹਰ ਨਾਗਰਿਕ ਦੇ ਚਿਹਰੇ ’ਤੇ ਮੁਸਕਾਨ ਆਈ, ਖੁਸ਼ੀ ਹੋਈ, ਆਨੰਦ ਹੋਇਆ । ਇਹ ਇਸ ਲਈ ਹੋਇਆ, ਕਿਉਂਕਿ ਇਸ ਵਾਰ ਸੰਸਦ ਦਾ ਮੌਨਸੂਨ ਸੈਸ਼ਨ ਅਜ਼ਾਦ ਹਿੰਦੁਸਤਾਨ ਦੇ ਇਤਹਾਸ ਵਿੱਚ ਸਭ ਤੋਂ ਜ਼ਿਆਦਾ productive ਸੈਸ਼ਨਾਂ ਵਿੱਚੋਂ ਇੱਕ ਹੈ। ਪੂਰੇ ਦੇਸ਼ ਨੇ ਦੇਖਿਆ ਕਿ ਕਿਸ ਤਰ੍ਹਾਂ ਮੌਨਸੂਨ ਸੈਸ਼ਨ ਵਿੱਚ ਸੰਸਦ ਦੇ ਸਮੇਂ ਦਾ ਸਾਰਥਕ ਰੂਪ ਨਾਲ ਸਦੁਉਪਯੋਗ ਹੋਇਆ । ਦੇਰ ਰਾਤ ਤੱਕ Parliament ਚਲਦੀ ਰਹੀ । ਘੰਟਿਆਂ ਤੱਕ ਬਹਿਸ ਹੁੰਦੀ ਰਹੀ, ਇਸ ਦੌਰਾਨ ਅਨੇਕ ਮਹੱਤਵਪੂਰਨ ਵਿਸ਼ਿਆਂ ’ਤੇ ਗਹਿਨ ਚਰਚਾ ਹੋਈ ਅਤੇ ਦੇਸ਼ ਲਈ ਜ਼ਰੂਰੀ ਕਾਨੂੰਨ ਬਣਾਏ ਗਏ

ਸਾਥੀਓ, ਸੰਸਦ ਦੇ ਕੰਮਕਾਜ ਦਾ ਕ੍ਰੈਡਿਟ ਸਾਰੇ ਸਾਂਸਦਾਂ, ਸਾਰੇ ਰਾਜਨੀਤਕ ਦਲਾਂ ਅਤੇ ਉਨ੍ਹਾਂ ਦੇ ਸਾਰੇ ਨੇਤਾਵਾਂ ਨੂੰ ਵੀ ਜਾਂਦਾ ਹੈ। ਮੇਰੀ ਵੱਲੋਂ ਸਾਰੇ ਸਾਂਸਦਾਂ ਨੂੰ ਵਧਾਈਦੇਸ਼ਵਾਸੀਆਂ ਨੂੰ ਵਧਾਈ ।

ਸਾਥੀਓ, ਵਿਕਾਸ ਸਾਡੀ ਪ੍ਰਾਥਮਿਕਤਾ ਵੀ ਹੈ ਅਤੇ ਸਾਡੀ ਪ੍ਰਤੀਬੱਧਤਾ ਵੀ ਹੈ। ਵਿਕਾਸ ਦਾ ਸਾਡਾ ਵਾਅਦਾ ਵੀ ਹੈ ਇੰਨਾ ਹੀ ਅਟਲ ਇਰਾਦਾ ਵੀ ਹੈ। ਅੱਜ ਦੇਸ਼ ਜਿੰਨੀ ਤੇਜ਼ੀ ਨਾਲ ਚਲ ਰਿਹਾ ਹੈ, ਓਨੀ ਤੇਜ਼ੀ ਨਾਲ ਪਹਿਲਾਂ ਕਦੇ ਨਹੀਂ ਚਲਿਆ । ਅੱਜ ਦੇਸ਼ ਵਿੱਚ ਜਿਸ ਤਰ੍ਹਾਂ ਦੇ ਪਰਿਵਰਤਨ ਆ ਰਹੇ ਹਨ  ਉਹ ਪਹਿਲਾਂ ਕਦੇ ਸੋਚੇ ਵੀ ਨਹੀਂ ਜਾ ਸਕਦੇ ਸਨ । ਜਿਨ੍ਹਾਂ ਲੋਕਾਂ ਨੇ ਇਹ ਸੋਚ ਲਿਆ ਸੀ ਕਿ ਉਹ ਦੇਸ਼  ਦੇ ਕਾਨੂੰਨ ਤੋਂ ਵੀ ਉੱਪਰ ਉੱਠ ਚੁੱਕੇ ਹਨ, ਦੇਸ਼ ਦੀਆਂ ਅਦਾਲਤਾਂ ਤੋਂ ਵੀ ਉੱਪਰ ਹਨ, ਉਹ ਅੱਜ ਅਦਾਲਤ ਤੋਂ ਜ਼ਮਾਨਤ ਦੀ ਗੁਹਾਰ ਲਗਾ ਰਹੇ ਹਨ

ਭਾਈਓ ਅਤੇ ਭੈਣੋਂ, ਇਸੇ ਤਰ੍ਹਾਂ ਤੇਜ਼ ਕੰਮ ਕਰਨ ਵਾਲੀ ਸਰਕਾਰ ਦੇਖਣਾ ਚਾਹੁੰਦੇ ਹੋ ਨਾ, ਸੌ ਦਿਨ ਦੇ ਕੰਮ ਤੋਂ ਆਪ ਖੁਸ਼ ਹੋ ਕੀ ? ਆਪ ਲੋਕ ਖੁਸ਼ ਹੋਠੀਕ ਕਰ ਰਿਹਾ ਹਾਂ, ਠੀਕ ਦਿਸ਼ਾ ਵਿੱਚ ਜਾ ਰਿਹਾ ਹਾਂਤੁਹਾਡਾ ਅਸ਼ੀਰਵਾਦ ਹੈ, ਅੱਗੇ ਵੀ ਬਣੇ ਰਹਾਂਗੇ । ਹਾਲੇ ਤਾਂ ਸ਼ੁਰੂਆਤ ਹੈ। ਪੰਜ ਸਾਲ ਬਾਕੀ ਹਨ,   ਬਹੁਤ ਸਾਰੇ ਸੰਕਲਪ ਬਾਕੀ ਹਨ, ਬਹੁਤ ਸਾਰੇ ਪ੍ਰਯਤਨ ਬਾਕੀ ਹਨ, ਬਹੁਤ ਮਿਹਨਤ ਬਾਕੀ ਹੈ। ਇਸੇ ਕੜੀ ਵਿੱਚ ਥੋੜ੍ਹੀ ਦੇਰ ਪਹਿਲਾਂ ਛੋਟੇ ਕਿਸਾਨਾਂ, ਦੁਕਾਨਦਾਰਾਂ ਅਤੇ ਵਪਾਰੀਆਂ ਦੇ ਹਿਤ ਵਿੱਚ ਇਤਿਹਾਸਿਕ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਮੈਂ ਝਾਰਖੰਡ ਸਮੇਤ ਪੂਰੇ ਦੇਸ਼ ਦੇ ਛੋਟੇ ਕਿਸਾਨਾਂਦੁਕਾਨਦਾਰਾਂ, ਵਪਾਰੀਆਂ, ਕਾਰੋਬਾਰੀਆਂ ਨੂੰ ਤਾਕੀਦ ਕਰਾਂਗਾ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਆਪ ਜ਼ਰੂਰ ਉਠਾਓ ।

ਭਾਈਓ ਅਤੇ ਭੈਣੋਂ, ਸਾਡੀ ਸਰਕਾਰ ਹਰ ਭਾਰਤਵਾਸੀ ਨੂੰ ਸਮਾਜਿਕ ਸੁਰੱਖਿਆ ਦਾ ਕਵਚ ਦੇਣ ਦਾ ਪ੍ਰਯਤਨ ਕਰ ਰਹੀ ਹੈ। ਸਰਕਾਰ ਉਨ੍ਹਾਂ ਲੋਕਾਂ ਦੀ ਸਾਥੀ ਬਣ ਰਹੀ ਹੈ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਹਾਇਤਾ ਦੀ ਜ਼ਰੂਰਤ ਹੈ। ਇਸ ਸਾਲ ਮਾਰਚ ਤੋਂ ਅਜਿਹੀ ਹੀ ਪੈਨਸ਼ਨ ਯੋਜਨਾ ਦੇਸ਼ ਦੇ ਕਰੋੜਾਂ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਚਲ ਰਹੀ ਹੈ। ਸ਼੍ਰਮਯੋਗੀ ਮਾਨਧਨ ਯੋਜਨਾ ਤੋਂ ਹੁਣ ਤੱਕ 32 ਲੱਖ ਤੋਂ ਜ਼ਿਆਦਾ ਸ਼੍ਰਮਿਕ ਸਾਥੀ ਜੁੜ ਵੀ ਚੁੱਕੇ ਹਨ ।

ਸਾਥੀਓ, ਪੰਜ ਸਾਲ ਪਹਿਲਾਂ ਤੱਕ ਗ਼ਰੀਬਾਂ ਲਈ ਜੀਵਨ ਬੀਮਾ ਜਾਂ ਦੁਰਘਟਨਾ ਬੀਮਾ ਉਨ੍ਹਾਂ ਦੀ ਕਲਪਨਾ ਦੇ ਵੀ ਬਾਹਰ ਸੀ, ਉਨ੍ਹਾਂ ਲਈ ਬਹੁਤ ਵੱਡੀ ਗੱਲ ਹੁੰਦੀ ਸੀ । ਇੱਕ ਤਾਂ ਜਾਣਕਾਰੀ ਦਾ ਅਭਾਵ ਸੀ ਅਤੇ ਜਿਸਨੂੰ ਜਾਣਕਾਰੀ ਹੁੰਦੀ ਸੀ ਉਹ ਉੱਚਾ ਪ੍ਰੀਮੀਅਮ ਦੇਖ ਕੇ ਸੌ ਵਾਰ ਸੋਚਦੇ ਸਨ, ਰੁਕ ਜਾਂਦੇ ਸਨ । ਉਹ ਸੋਚਦਾ ਸੀ ਕਿ ਹੁਣ ਦੀ ਦਾਲ-ਰੋਟੀ ਦੀ ਚਿੰਤਾ ਕਰੀਏ ਜਾਂ ਫਿਰ ਬੁਢਾਪੇ ਦੇ ਬਾਰੇ ਵਿੱਚ ਸੋਚੀਏਇਸ ਹਾਲਤ ਨੂੰ ਅਸੀਂ ਬਦਲਣ ਦਾ ਪ੍ਰਯਤਨ ਕੀਤਾ ਹੈ ।

ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਦੇਸ਼ ਦੇ ਆਮ ਮਾਨਵੀ ਦੇ ਸਾਹਮਣੇ ਰੱਖੀ ਹੈ ਸਿਰਫ਼ 90 ਪੈਸੇ, ਤੁਸੀਂ ਸੋਚ ਸਕਦੇ ਹੋ ਸਿਰਫ਼ 90 ਪੈਸੇ ਪ੍ਰਤੀਦਿਨ ਅਤੇ ਇੱਕ ਰੁਪਇਆ ਪ੍ਰਤੀ ਮਹੀਨੇ ਦੀ ਦਰ ’ਤੇ ਦੋਹਾਂ ਯੋਜਨਾਵਾਂ ਦੇ ਤਹਿਤ ਦੋ-ਦੋ ਲੱਖ ਰੁਪਏ ਦਾ ਬੀਮਾ ਸੁਨਿਸਚਿਤ ਕਰਾਇਆ ਗਿਆ ਹੈ। ਹੁਣ ਤੱਕ ਇਨ੍ਹਾਂ ਦੋਹਾਂ ਯੋਜਨਾਵਾਂ ਨਾਲ 22 ਕਰੋੜ ਤੋਂ ਜ਼ਿਆਦਾ ਦੇਸ਼ਵਾਸੀ ਇਸ ਨਾਲ ਜੁੜ ਚੁੱਕੇ ਹਨ ਅਤੇ ਜਿਸ ਵਿਚੋਂ 30 ਲੱਖ ਤੋਂ ਜ਼ਿਆਦਾ ਸਾਥੀ ਇਹ ਮੇਰੇ ਝਾਰਖੰਡ  ਦੇ ਹਨਇੰਨਾ ਹੀ ਨਹੀਂ ਇਨ੍ਹਾਂ ਦੋਹਾਂ ਯੋਜਨਾਵਾਂ ਦੇ ਮਾਧਿਅਮ ਨਾਲ ਸਾਢੇ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਲੇਮ ਹੁਣ ਤੱਕ ਲੋਕਾਂ ਨੂੰ ਮਿਲ ਚੁੱਕਿਆ ਹੈ ।

ਭਾਈਓ-ਭੈਣੋਂ, ਬੀਮੇ ਦੀ ਹੀ ਤਰ੍ਹਾਂ ਗੰਭੀਰ ਬਿਮਾਰੀ ਦਾ ਇਲਾਜ ਵੀ ਗ਼ਰੀਬ ਵਿਅਕਤੀ ਲਈ ਕਰੀਬ - ਕਰੀਬ ਅਸੰਭਵ ਸੀ । ਅਸੀਂ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਜਨ-ਆਰੋਗਯ ਯੋਜਨਾ ਲੈ ਕੇ ਆਏ, ਇੱਥੇ ਝਾਰਖੰਡ ਤੋਂ ਹੀ ਉਸਦੀ ਸ਼ੁਰੂਆਤ ਕੀਤੀ । ਇਸ ਦੇ ਤਹਿਤ ਹੁਣ ਤੱਕ ਕਰੀਬ  44  ਲੱਖ ਗ਼ਰੀਬ ਮਰੀਜ਼ਾਂ ਨੂੰ ਇਲਾਜ ਦਾ ਲਾਭ ਮਿਲ ਚੁੱਕਿਆ ਹੈ, ਜਿਨ੍ਹਾਂ ਵਿੱਚੋਂ ਜੋ ਲਾਭ ਲੈਣ ਵਾਲੇ ਬਿਮਾਰ ਗ਼ਰੀਬ ਪਰਿਵਾਰਾਂ ਵਿੱਚੋਂ ਸਨ ਕਰੀਬ 3 ਲੱਖ ਲੋਕ ਝਾਰਖੰਡ ਦੇ ਬਿਮਾਰੀ ਵਿੱਚ ਫਾਇਦਾ ਉਠਾਉਣ ਵਾਲੇ, 3 ਲੱਖ ਲੋਕ ਮੇਰੇ ਭਾਈ-ਭੈਣ ਹਨ । ਇਸ ਦੇ ਲਈ ਹਸਪਤਾਲਾਂ ਨੂੰ 7 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ। ਆਯੁਸ਼ਮਾਮਨ ਭਾਰਤ ਤੋਂ ਗ਼ਰੀਬਾਂ ਨੂੰ ਇਲਾਜ ਮਿਲ ਰਿਹਾ ਹੈ ਅਤੇ ਉਹ ਕਰਜ਼ਦਾਰ ਹੋਣ ਤੋਂ ਵੀ ਬਚ ਰਿਹਾ ਹੈ। ਹੁਣ ਉਸ ਨੂੰ ਸ਼ਾਹੂਕਾਰ ਦੇ ਇੱਥੇ ਜਾ ਕੇ ਵਿਆਜ ਦੀ ਵੱਡੀ-ਵੱਡੀ ਰਕਮ ਦੇ ਕੇ ਆਪਣਾ ਇਲਾਜ ਨਹੀਂ ਕਰਵਾਉਣਾ ਪੈ ਰਿਹਾ ਹੈ।

ਭਾਈਓ ਅਤੇ ਭੈਣੋਂ, ਜਦੋਂ ਗ਼ਰੀਬ ਦੇ ਜੀਵਨ ਦੀ ਚਿੰਤਾ ਘੱਟ ਹੁੰਦੀ ਹੈ, ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਸੰਘਰਸ਼ ਘੱਟ ਹੁੰਦਾ ਹੈ, ਤਾਂ ਉਹ ਖ਼ੁਦ ਇੰਨੀ ਤਾਕਤ ਰੱਖਦਾ ਹੈ ਕਿ ਆਪਣੇ ਆਪ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਦਾ ਪ੍ਰਯਤਨ ਸ਼ੁਰੂ ਕਰ ਦਿੰਦਾ ਹੈ। ਸਾਡੀ ਸਰਕਾਰ ਨੇ, ਚਾਹੇ ਉਹ ਕੇਂਦਰ ਵਿੱਚ ਰਹੀ ਹੋਵੇ ਜਾਂ ਸਾਡੇ ਇੱਥੇ ਝਾਰਖੰਡ ਵਿੱਚ ਰਹੀ ਹੋਵੇ, ਗ਼ਰੀਬ ਦੇ ਜੀਵਨ ਨੂੰ ਅਸਾਨ ਬਣਾਉਣ, ਕਬਾਇਲੀ ਸਮਾਜ ਆਦਿਵਾਸੀ ਦੇ ਜੀਵਨ ਨੂੰ ਅਸਾਨ ਬਣਾਉਣ, ਉਸ ਦੀ ਚਿੰਤਾ ਘੱਟ ਕਰਨ ਦਾ ਪੂਰੀ ਇਮਾਨਦਾਰੀ ਨਾਲ ਪ੍ਰਯਤਨ ਕੀਤਾ ਹੈ ।

ਇੱਕ ਸਮਾਂ ਸੀਜਦੋਂ ਗ਼ਰੀਬ ਦੇ ਬੱਚੇ ਟੀਕਾਕਰਨ ਤੋਂ ਛੁਟ ਜਾਂਦੇ ਸਨ ਅਤੇ ਉਮਰ ਦੇ ਨਾਲ ਹੀ ਗੰਭੀਰ  ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਸਨ । ਅਸੀਂ ਮਿਸ਼ਨ ਇੰਦਰਧਨੁਸ਼ ਸ਼ੁਰੂ ਕਰਕੇ ਦੇਸ਼ ਦੇ ਦੂਰ-ਦਰਾਜ ਵਾਲੇ ਇਲਾਕਿਆਂ ਵਿੱਚ ਵੀ ਬੱਚਿਆਂ ਦਾ ਟੀਕਾਕਰਨ ਸੁਨਿਸ਼ਚਿਤ ਕਰਵਾਇਆ ।

ਇੱਕ ਸਮਾਂ ਸੀ ਜਦੋਂ ਗ਼ਰੀਬ ਨੂੰ ਬੈਂਕ ਖਾਤਾ ਖੁੱਲਵਾਉਣ ਤੱਕ ਵਿੱਚ ਮੁਸ਼ਕਿਲ ਹੁੰਦੀ ਸੀ । ਅਸੀਂ ਜਨਧਨ ਯੋਜਨਾ ਲਿਆ ਕੇ ਦੇਸ਼  ਦੇ 37 ਕਰੋੜ ਗ਼ਰੀਬਾਂ ਦੇ ਬੈਂਕ ਖਾਤੇ ਖੁੱਲ੍ਹਵਾਏ ।

ਇੱਕ ਸਮਾਂ ਸੀ, ਜਦੋਂ ਗ਼ਰੀਬ ਨੂੰ ਸਸਤੇ ਸਰਕਾਰੀ ਘਰ ਮਿਲਣਾ ਮੁਸ਼ਕਿਲ ਸੀ, ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਮਾਧਿਅਮ ਨਾਲ 2 ਕਰੋੜ ਤੋਂ ਜ਼ਿਆਦਾ ਘਰ ਸਾਡੇ ਗ਼ਰੀਬਾਂ ਲਈ ਬਣਵਾ ਦਿੱਤੇ ਹਨ।  ਹੁਣ 2 ਕਰੋੜ ਹੋਰ ਘਰਾਂ ’ਤੇ ਕੰਮ ਚਲ ਰਿਹਾ ਹੈ ।

ਸਾਥੀਓ, ਇੱਕ ਸਮਾਂ ਸੀ ਜਦੋਂ ਗ਼ਰੀਬ ਦੇ ਕੋਲ ਪਖ਼ਾਨਿਆਂ ਦੀ ਸੁਵਿਧਾ ਨਹੀਂ ਸੀ । ਅਸੀਂ 10 ਕਰੋੜ ਤੋਂ ਜ਼ਿਆਦਾ ਪਖ਼ਾਨੇ ਬਣਾ ਕੇ, ਗ਼ਰੀਬ ਭੈਣਾਂ-ਬੇਟੀਆਂ ਦੇ ਜੀਵਨ ਦਾ ਬਹੁਤ ਵੱਡਾ ਕਸ਼ਟ ਦੂਰ ਕੀਤਾ ਹੈ ।

ਇੱਕ ਸਮਾਂ ਸੀ ਜਦੋਂ ਗ਼ਰੀਬ ਭੈਣਾਂ-ਬੇਟੀਆਂ ਦੀ ਜ਼ਿੰਦਗੀ ਰਸੋਈ ਦੇ ਧੂੰਏਂ ਵਿੱਚ ਬਰਬਾਦ ਹੋ ਰਹੀ ਸੀ ।  ਅਸੀਂ 8 ਕਰੋੜ ਗੈਸ ਕਨੈਕਸ਼ਨ ਮੁਫ਼ਤ ਦੇ ਕੇਉਨ੍ਹਾਂ ਦੀ ਸਿਹਤ ਦੀ ਰੱਖਿਆ ਕੀਤੀਉਨ੍ਹਾਂ ਦਾ ਜੀਵਨ ਅਸਾਨ ਕੀਤਾ ।

ਭਾਈਓ ਅਤੇ ਭੈਣੋਂ, ਗ਼ਰੀਬ ਦੇ ਮਾਣ, ਉਸ ਦੀ ਮਰਿਆਦਾ, ਉਸ ਦੀ ਸਿਹਤ, ਉਸ ਦਾ ਇਲਾਜਉਸ ਦੀ ਦਵਾਈ, ਉਸ ਦੀ ਬੀਮਾ ਸੁਰੱਖਿਆ, ਉਸਦੀ ਪੈਨਸ਼ਨ, ਉਸ ਦੇ ਬੱਚਿਆਂ ਦੀ ਪੜਾਈ, ਉਸ ਦੀ ਕਮਾਈ ਅਜਿਹਾ ਕੋਈ ਖੇਤਰ ਨਹੀਂ ਹੈ ਜਿਸ ਨੂੰ ਧਿਆਨ ਵਿੱਚ ਰੱਖ ਕੇ ਸਾਡੀ ਸਰਕਾਰ ਨੇ ਕੰਮ ਨਾ ਕੀਤਾ ਹੋਵੇ ।  ਇਸ ਪ੍ਰਕਾਰ ਦੀਆਂ ਯੋਜਨਾਵਾਂ ਗ਼ਰੀਬਾਂ ਨੂੰ ਸਸ਼ਕਤ ਤਾਂ ਕਰਦੀਆਂ ਹੀ ਹਨ, ਜੀਵਨ ਵਿੱਚ ਨਵਾਂ ‍ਆਤਮਵਿਸ਼ਵਾਸ ਵੀ ਲਿਆਉਂਦੀਆਂ ਹਨ ਅਤੇ ਆਤਮਵਿਸ਼ਵਾਸ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਾਡੇ ਕਬਾਇਲੀ ਸਮਾਜ ਦੇ ਬੱਚਿਆਂ ਦੀ ਚਰਚਾ ਬਹੁਤ ਸੁਭਾਵਿਕ ਹੈ ।

ਅੱਜ ਆਦਿਵਾਸੀ ਬੱਚਿਆਂ ਦੀ, ਆਦਿਵਾਸੀ ਨੌਜਵਾਨਾਂ ਦੀ, ਆਦਿਵਾਸੀ ਬੇਟੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਬਹੁਤ ਵੱਡੇ ਪ੍ਰੋਜੈਕਟ ਦੀ ਸ਼ੁਰੁਆਤ ਹੋਈ ਹੈ। ਦੇਸ਼ ਭਰ ਵਿੱਚ 462 ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਬਣਾਉਣ ਦੇ ਅਭਿਆਨ ਦਾ ਅੱਜ ਝਾਰਖੰਡ ਦੀ ਇਸ ਧਰਤੀ ਤੋਂ, ਭਗਵਾਨ ਬਿਰਸਾ ਮੁੰਡਾ ਦੀ ਧਰਤੀ ਤੋਂ ਅੱਜ ਇਹ ਆਰੰਭ ਹੋਇਆ ਹੈ। ਜਿਸ ਦਾ ਬਹੁਤ ਵੱਡਾ ਲਾਭ ਝਾਰਖੰਡ ਦੇ ਮੇਰੇ ਕਬਾਇਲੀ ਭਾਈਚਾਰ ਦੇ ਭਾਈਆਂ-ਭੈਣਾਂ ਨੂੰ ਵਿਸ਼ੇਸ਼ ਰੂਪ ਵਿੱਚ ਹੋਣ ਵਾਲਾ ਹੈ ।

ਇਹ ਏਕਲਵਯ ਸਕੂਲ ਆਦਿਵਾਸੀ ਬੱਚਿਆਂ ਦੀ ਪੜ੍ਹਾਈ-ਲਿਖਾਈ ਦੇ ਮਾਧਿਅਮ ਤਾਂ ਹਨ ਹੀ, ਇੱਥੇ Sports, ਖੇਡ ਕੁੱਦ ਜੋ ਇੱਥੋਂ ਦੇ ਬੱਚਿਆਂ ਦੀ ਤਾਕਤ ਹੈ ਅਤੇ Skill Development, ਹੁਨਰ, ਹੱਥ ਦੇ ਅੰਦਰ ਸਮਰੱਥਾ ਦੇਣਾ, ਸਥਾਨਕ ਕਲਾ ਅਤੇ ਸੱਭਿਆਚਾਰ ਦੀ ਸੁਰੱਖਿਆ ਲਈ ਵੀ ਸੁਵਿਧਾਵਾਂ ਹੋਣਗੀਆਂ ।  ਇਨ੍ਹਾਂ ਸਕੂਲਾਂ ਵਿੱਚ ਸਰਕਾਰ, ਹਰ ਆਦਿਵਾਸੀ ਬੱਚੇ ’ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਸਰਕਾਰ ਹਰ ਆਦਿਵਾਸੀ ਬੱਚੇ ’ਤੇ ਹਰ ਸਾਲ ਇੱਕ ਲੱਖ ਰੁਪਏ ਤੋਂ ਜ਼ਿਆਦਾ ਖਰਚ ਕਰੇਗੀ । ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਸਕੂਲਾਂ ਤੋਂ ਸਿੱਖ ਕੇ ਜੋ ਸਾਥੀ ਬਾਹਰ ਨਿਕਲਣਗੇ ਉਹ ਆਉਣ ਵਾਲੇ ਸਮੇਂ ਵਿੱਚ ਨਵੇਂ ਭਾਰਤ ਦੇ ਨਿਰਮਾਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣਗੇ

ਸਾਥੀਓ, ਕਨੈਕਟੀਵਿਟੀ ਦੇ ਦੂਜੇ ਮਾਧਿਅਮਾਂ ’ਤੇ ਵੀ ਝਾਰਖੰਡ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ ।  ਜਿਨ੍ਹਾਂ ਖੇਤਰਾਂ ਵਿੱਚ ਸ਼ਾਮ ਦੇ ਬਾਅਦ ਬਾਹਰ ਨਿਕਲਣਾ ਮੁਸ਼ਕਿਲ ਸੀ, ਉੱਥੇ ਹੁਣ ਸੜਕਾਂ ਵੀ ਬਣ ਰਹੀਆਂ ਹਨ ਅਤੇ ਸੜਕਾਂ ’ਤੇ ਚਹਿਲ-ਪਹਿਲ ਵੀ ਨਜ਼ਰ ਆ ਰਹੀ ਹੈਸਿਰਫ਼ ਹਾਈਵੇ ਲਈ ਹੀ ਨੌਂ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਸ ਝਾਰਖੰਡ ਲਈ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਅਨੇਕ ਪੂਰੇ ਵੀ ਹੋ ਚੁੱਕੇ ਹਨ । ਆਉਣ ਵਾਲੇ ਸਮੇਂ ਵਿੱਚ ਭਾਰਤਮਾਲਾ ਯੋਜਨਾ ਦੇ ਤਹਿਤ ਨੈਸ਼ਨਲ ਹਾਈਵੇ ਦਾ ਹੋਰ ਵਿਸਤਾਰ ਕੀਤਾ ਜਾਵੇਗਾ । Roadways, Highways or waterways  ਦੇ ਇਲਾਵਾ ਰੇਲਵੇਜ਼ ਅਤੇ airways ਦੀ ਕਨੈਕਟੀਵਿਟੀ ਵੀ ਮਜ਼ਬੂਤ ਕਰਨ ’ਤੇ ਕੰਮ ਚਲ ਰਿਹਾ ਹੈ ।

ਬੀਤੇ ਪੰਜ ਸਾਲਾਂ ਵਿੱਚ ਵਿਕਾਸ ਦੇ ਇਹ ਜਿੰਨੇ ਵੀ ਕੰਮ ਹੋਏ ਹਨ ਇਨ੍ਹਾਂ ਦੇ ਪਿੱਛੇ ਸਾਡੇ ਮਿੱਤਰ ਰਘੁਵਰ ਦਾਸ ਜੀ ਅਤੇ ਉਨ੍ਹਾਂ ਦੀ ਟੀਮ ਦੀ ਮਿਹਨਤ ਅਤੇ ਆਪ ਸਭ ਦੇ ਅਸ਼ੀਰਵਾਦ, ਇਹੀ ਤਾਂ ਇਸ ਦਾ ਕਾਰਨ ਹੈਪਹਿਲਾਂ ਜਿਸ ਤਰ੍ਹਾਂ ਦੇ ਘੋਟਾਲੇ ਹੁੰਦੇ ਸਨ, ਸ਼ਾਸਨ ਵਿੱਚ ਜਿਸ ਤਰ੍ਹਾਂ ਪਾਰਦਰਸ਼ਤਾ ਦਾ ਅਭਾਵ ਸੀ, ਉਸ ਸਥਿਤੀ ਵਿੱਚ ਬਦਲਾਅ ਲਿਆਉਣ ਦਾ ਪੂਰਾ ਪ੍ਰਯਤਨ ਝਾਰਖੰਡ ਦੀ ਰਘੁਵਰ ਦਾਸ   ਸਰਕਾਰ ਨੇ ਕੀਤਾ ਹੈ ।

ਭਾਈਓ ਅਤੇ ਭੈਣੋਂ ਜਦੋਂ ਇੰਨਾ ਕੁਝ ਹੋ ਰਿਹਾ ਹੈ। ਤਾਂ ਇੱਕ ਜ਼ਿੰਮੇਵਾਰੀ ਮੈਂ ਤੁਹਾਡੇ ’ਤੇ ਵੀ, ਝਾਰਖੰਡ ਦੇ ਲੋਕਾਂ ’ਤੇ ਵੀ ਪਾ ਰਿਹਾ ਹਾਂ । ਕੱਲ੍ਹ ਤੋਂ ਹੀ ਦੇਸ਼ ਵਿੱਚ ਸਵੱਛਤਾ ਹੀ ਸੇਵਾ ਅਭਿਆਨ ਦੀ ਸ਼ੁਰੂਆਤ ਹੋਈ ਹੈ। ਇਸ ਅਭਿਆਨ ਦੇ ਤਹਿਤ 2 ਅਕਤੂਬਰ ਤੱਕ ਸਾਨੂੰ ਆਪਣੇ ਘਰਾਂ ਵਿੱਚ, ਸਕੂਲਾਂ ਵਿੱਚ, ਦਫ਼ਤਰਾਂ ਵਿੱਚ, ਸਫ਼ਾਈ ਤਾਂ ਕਰਨੀ ਹੀ ਹੈ ਪਿੰਡਾਂ ਵਿੱਚ ਮੁਹੱਲੇ‍ ਵਿੱਚ ਸਫਾਈ ਤਾਂ ਕਰਨੀ ਹੀ ਹੈ ਲੇਕਿਨ ਨਾਲ - ਨਾਲ ਇੱਕ ਵਿਸ਼ੇਸ਼ ਕੰਮ । ਸਿੰਗਲ ਯੂਜ ਪਲਾਸਟਿਕ ਨੂੰ ਅਸੀਂ ਇਕੱਠਾ ਕਰਨਾ ਹੈ, ਇੱਕ ਜਗ੍ਹਾ ’ਤੇ ਜਮ੍ਹਾਂ ਕਰਨਾ ਹੈ। ਉਹ ਪਲਾਸਟਿਕ ਜੋ ਸਿਰਫ਼ ਇੱਕ ਵਾਰ ਕੰਮ ਆਉਂਦਾ ਹੈ ਫਿਰ ਉਹ ਬੇਕਾਰ ਹੋ ਜਾਂਦਾ ਹੈ ਅਤੇ ਉਹੀ ਸਮੱਸਿਆਾ ਬਣ ਜਾਂਦਾ ਹੈ ਅਜਿਹੇ ਸਾਰੇ ਪਲਾਸਟਿਕ ਨੂੰ ਇੱਕ ਜਗ੍ਹਾ ’ਤੇ ਜਮਾਂ ਕਰਕੇ ਅਸੀਂ ਉਸ ਪਲਾਸਟਿਕ ਤੋਂ ਮੁਕਤੀ ਪਾਉਣੀ ਹੈ ।

2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਦੇ ਦਿਨ ਸਾਨੂੰ ਉਸ ਪਲਾਸਟਿਕ ਦੇ ਢੇਰ ਨੂੰ ਹਟਾ ਦੇਣਾ ਹੈ। ਸਰਕਾਰ ਤਮਾਮ ਵਿਭਾਗਾਂ ਨੂੰ ਜੁਟਾ ਰਹੀ ਹੈ ਤਾਕਿ ਇਤਨਾ ਪਲਾਸਟਿਕ ਇਕੱਠਾ ਕੀਤਾ ਜਾ ਸਕੇ ਅਤੇ ਉਸ ਨੂੰ ਬਾਅਦ ਵਿੱਚ ਰਿਸਾਈਕਿਲ ਕੀਤਾ ਜਾ ਸਕੇ ਮੇਰੀ ਪ੍ਰਕਿਰਤੀ ਪ੍ਰੇਮੀ ਝਾਰਖੰਡ ਦੇ ਲੋਕਾਂ ਨੂੰ, ਵਾਤਾਵਰਣ ਪ੍ਰੇਮੀ ਝਾਰਖੰਡ ਦੇ ਲੋਕਾਂ ਨੂੰ ਅਪੀਲ ਹੈ ਕਿ ਇਸ ਮੁਹਿੰਮ ਵਿੱਚ ਜੁਟਣ ਅਤੇ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਿਵਾਉਣ ਵਿੱਚ ਤੁਸੀਂ ਅਗਵਾਈ ਕਰੋ, ਆਪ ਅਗਵਾਈ ਕਰੋਅਤੇ ਮੇਰੇ ਨਾਲ ਚਲ ਪਓ

ਸਾਥੀਓ, ਹੁਣ ਨਵੇਂ ਝਾਰਖੰਡ ਲਈ, ਨਵੇਂ ਭਾਰਤ ਲਈ ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਹੈਮਿਲ ਕੇ ਅੱਗੇ ਵੱਧਣਾ ਹੈ, ਮਿਲ ਕੇ ਦੇਸ਼ ਨੂੰ ਅੱਗੇ ਵਧਾਉਣਾ ਹੈ। ਅਗਲੇ 5 ਸਾਲ ਲਈ ਝਾਰਖੰਡ ਫਿਰ ਵਿਕਾਸ ਦਾ ਡਬਲ ਇੰਜਣ ਲਗਾਵੇਗਾ, ਇਸ ਵਿਸ਼ਵਾਸ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ ।

ਅਤੇ ਅੱਜ ਮਿਲੀਆਂ ਅਨੇਕ ਭੇਂਟ-ਸੌਗਾਤਾਂ ਲਈ ਝਾਰਖੰਡ ਨੂੰ ਅਤੇ ਦੇਸ਼ਵਾਸੀਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੇਰੇ ਵੱਲੋਂ ਆਪ ਸਾਰਿਆਂ ਦਾ ਧੰਨਵਾਦ ਕਰਦੇ ਹੋਏ, ਦੋਵੇਂ ਮੁੱਠੀਆਂ ਬੰਦ ਕਰਕੇ, ਦੋਵੇਂ ਹੱਥ ਉੱਪਰ ਕਰਕੇ, ਪੂਰੀ ਤਾਕਤ ਨਾਲ ਬੋਲੀਏ ਭਾਰਤ ਮਾਤਾ ਕੀ - ਜੈਆਵਾਜ਼ ਝਾਰਖੰਡ  ਦੇ ਹਰ ਪਿੰਡ ਤੱਕ ਪਹੁੰਚਣੀ ਚਾਹੀਦੀ ਹੈ ...

ਭਾਰਤ ਮਾਤਾ ਕੀ - ਜੈ,

ਭਾਰਤ ਮਾਤਾ ਕੀ - ਜੈ

ਭਾਰਤ ਮਾਤਾ ਕੀ - ਜੈ

ਬਹੁਤ-ਬਹੁਤ ਧੰਨਵਾਦ

*****

ਵੀਆਰਆਰਕੇ/ਐੱਸਐੱਚ/ਬੀਐੱਮ/ਐੱਮਐੱਸ



(Release ID: 1585107) Visitor Counter : 59


Read this release in: English