ਪ੍ਰਧਾਨ ਮੰਤਰੀ ਦਫਤਰ

ਉੱਜਵਲਾ ਯੋਜਨਾ ਨੇ 8 ਕਰੋੜ ਐੱਲਪੀਜੀ ਕਨੈਕਸ਼ਨ ਦਾ ਟੀਚਾ ਨਿਰਧਾਰਿਤ ਮਿਤੀ ਤੋਂ ਸੱਤ ਮਹੀਨੇ ਪਹਿਲਾਂ ਹਾਸਲ ਕੀਤਾ

ਮਰਾਠਵਾੜਾ ਖੇਤਰ ਨੂੰ ਜਲ ਜੀਵਨ ਅਭਿਯਾਨ ਤੋਂ ਅਤਿਅੰਤ ਲਾਭ ਹੋਵੇਗਾ, ਖੇਤਰ ਵਿੱਚ ਦੇਸ਼ ਦੀ ਪਹਿਲਾ ਵਾਟਰ ਗ੍ਰਿੱਡ ਹੋਂਦ ਵਿੱਚ ਆਵੇਗਾ: ਪ੍ਰਧਾਨ ਮੰਤਰੀ
ਔਰੰਗਾਬਾਦ ਉਦਯੋਗਿਕ ਨਗਰ ਨਿਕਟ ਭਵਿੱਖ ਵਿੱਚ ਦੇਸ਼ ਦਾ ਇੱਕ ਮਹੱਤਵਪੂਰਨ ਉਦਯੋਗਿਕ ਕੇਂਦਰ ਬਣੇਗਾ : ਪ੍ਰਧਾਨ ਮੰਤਰੀ

Posted On: 07 SEP 2019 6:36PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਔਰੰਗਾਬਾਦ ਵਿੱਚ ਮਹਾਰਾਸ਼ਟਰ ਪ੍ਰਦੇਸ਼ ਗ੍ਰਾਮੀਣ ਆਜੀਵਿਕਾ ਮਿਸ਼ਨ (ਯੂਐੱਮਈਡੀ) ਦੁਆਰਾ ਆਯੋਜਿਤ ਇੱਕ ਰਾਜ ਪੱਧਰੀ ਮਹਿਲਾ ਸਕਸ਼ਮ ਮੇਲਵਾ ਜਾਂ ਸਵੈ ਸਹਾਇਤਾ ਸਮੂਹਾਂ ਦੇ ਸਸ਼ਕਤ ਮਹਿਲਾ ਸੰਮੇਲਨ ਨੂੰ ਸੰਬੋਧਨ ਕੀਤਾ।

ਹਾਜ਼ਰ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਵੈ ਸਹਾਇਤਾ ਸਮੂਹਾਂ ਰਾਹੀਂ ਆਪਣੇ ਆਪ ਨੂੰ ਅਤੇ ਆਪਣੇ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਵਿੱਚ ਯੋਗਦਾਨ ਦੇਣ ਵਾਲੀਆਂ ਮਹਿਲਾਵਾਂ ਦੀ  ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਔਰੰਗਾਬਾਦ ਉਦਯੋਗਿਕ ਨਗਰ (ਏਯੂਆਰਆਈਸੀ) ਨੇੜੇ ਭਵਿੱਖ ਵਿੱਚ ਔਰੰਗਾਬਾਦ ਸ਼ਹਿਰ ਦਾ ਮਹੱਤਵਪੂਰਨ ਹਿੱਸਾ ਅਤੇ ਦੇਸ਼ ਦਾ ਇੱਕ ਮਹੱਤਵਪੂਰਨ ਉਦਯੋਗਿਕ ਕੇਂਦਰ ਬਣ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰੰਗਾਬਾਦ ਦਿੱਲੀ-ਮੁੰਬਈ ਉਦਯੋਗਿਕ ਕੌਰੀਡੋਰ ਦਾ ਇੱਕ ਮਹੱਤਵਪੂਰਣ ਭਾਗ ਵੀ ਹੈ ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰੰਗਾਬਾਦ ਉਦਯੋਗਿਕ ਨਗਰ  (ਏਯੂਆਰਆਈਸੀ)  ਵਿੱਚ ਨਿਵੇਸ਼ ਕਰਨ ਵਾਲੀਆਂ ਫਰਮਾਂ ਵੀ ਅਨੇਕ ਨੌਕਰੀਆਂ ਦੀ ਸਿਰਜਣਾ ਕਰਨਗੀਆਂ ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ  ਤਹਿਤ ਨਿਰਧਾਰਿਤ ਮਿਤੀ ਤੋਂ ਪਹਿਲਾਂ ਅੱਠ ਕਰੋੜ ਐੱਲਪੀਜੀ ਕਨੈਕਸ਼ਨ ਦੇਣ ਦੀ ਉਪਲੱਬਧੀ  ਦੇ ਅਵਸਰ ਉੱਤੇ ਪ੍ਰਧਾਨ ਮੰਤਰੀ ਨੇ ਪੰਜ ਲਾਭਾਰਥੀਆਂ ਨੂੰ ਐੱਲਪੀਜੀ ਕਨੈਕਸ਼ਨ ਵੀ ਵੰਡੇ ।  ਇਹ ਦੱਸਦੇ ਹੋਏ ਕਿ ਇਹ ਉਪਲੱਬਧੀ ਨਿਸ਼ਚਿਤ ਮਿਤੀ ਤੋਂ ਸੱਤ ਮਹੀਨੇ ਪਹਿਲਾਂ ਪ੍ਰਾਪਤ ਕਰ ਲਈ ਗਈ ਹੈ,  ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕੱਲੇ ਮਹਾਰਾਸ਼ਟਰ ਵਿੱਚ 44 ਲੱਖ ਉੱਜਵਲਾ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ ।  ਇਹ ਸੰਭਵ ਬਣਾਉਣ ਵਾਲੇ ਸਾਥੀਆਂ ਨੂੰ ਸਲਾਮ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਪਲੱਬਧੀ ਅਸੀਂ ਉਨ੍ਹਾਂ ਮਹਿਲਾਵਾਂ ਦੀ ਸਿਹਤ ਪ੍ਰਤੀ ਆਪਣੀ ਚਿੰਤਾ  ਦੇ ਕਾਰਨ ਹਾਸਲ ਕਰ ਸਕੇ ਹਾਂ ਜੋ ਚੁਲ੍ਹੇ ਤੋਂ ਉੱਠਣ ਵਾਲੇ ਧੂੰਏਂ ਤੋਂ ਪੀੜਤ ਹਨ

Description: https://static.pib.gov.in/WriteReadData/userfiles/image/1A6TZ.jpg

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾ ਕੇਵਲ ਕਨੈਕਸ਼ਨ ਪ੍ਰਦਾਨ ਕੀਤੇ ਗਏ ਬਲਕਿ ਖਾਸ ਤੌਰ 'ਤੇ ਗ੍ਰਾਮੀਣ ਭਾਰਤ ਵਿੱਚ 10,000 ਨਵੇਂ ਐੱਲਪੀਜੀ ਡਿਸਟ੍ਰੀਬਿਊਟਰਾਂ ਦੁਆਰਾ ਬਣਿਆ ਇੱਕ ਨਵੇਂ ਅਤੇ ਸਮੁੱਚੇ ਐੱਲਪੀਜੀ ਇਨਫਰਾਸਕਚਰ ਦਾ ਨਿਰਮਾਣ ਕੀਤਾ ਗਿਆ ਹੈ ।  “ਨਵੇਂ ਬੌਟਲਿੰਗ ਪਲਾਂਟਾਂ (ਕਾਰਖਾਨਿਆਂ) ਦਾ ਨਿਰਮਾਣ ਕੀਤਾ ਗਿਆ ਹੈ । ਬੰਦਰਗਾਹਾਂ ਦੇ ਨੇੜੇ ਟਰਮੀਨਲ ਸਮਰੱਥਾ ਵਿੱਚ ਵਾਧਾ ਕੀਤੀ ਗਈ ਹੈ ਅਤੇ ਪਾਈਪਲਾਈਨ  ਦੇ ਨੈੱਟਵਰਕ ਨੂੰ ਵਿਆਪਕ ਬਣਾਇਆ ਗਿਆ ਹੈ ।  5 ਕਿੱਲੋਗ੍ਰਾਮ ਦੇ ਸਿਲੰਡਰਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ।  ਪਾਈਪ ਰਾਹੀਂ ਵੀ ਗੈਸ ਦੀ ਸਪਲਾਈ ਕੀਤੀ ਜਾ ਰਹੀ ਹੈ ।  ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਇੱਕ ਵੀ ਘਰ ਬਿਨਾ ਐੱਲਪੀਜੀ ਕਨੈਕਸ਼ਨ  ਦੇ ਨਹੀਂ ਰਹੇ

Description: https://static.pib.gov.in/WriteReadData/userfiles/image/2DWPK.jpg

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੂੰ ਪਾਣੀ ਢੋਣ ਨਾਲ ਸਬੰਧਿਤ ਮਿਹਨਤ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ।  “ਜਲ ਜੀਵਨ ਮਿਸ਼ਨ ਵਿੱਚ ਪਾਣੀ ਬਚਾਉਣਾ ਅਤੇ ਘਰ ਦੀ ਦਹਿਲੀਜ਼ ਉੱਤੇ ਜਲ ਸਪਲਾਈ ਸ਼ਾਮਲ ਹੈ ।  ਸਰਕਾਰ ਇਸ ਲਈ ਅਗਲੇ ਪੰਜ ਵਰ੍ਹਿਆਂ  ਵਿੱਚ 3.5 ਲੱਖ ਕਰੋੜ ਰੁਪਏ ਖਰਚ ਕਰੇਗੀ

ਸ਼੍ਰੀ ਰਾਮ ਮਨੋਹਰ ਲੋਹੀਆ ਦੇ ਇਸ ਬਿਆਨ ਨੂੰ ਯਾਦ ਕਰਦੇ ਹੋਏ ਕਿ ਪਖਾਨੇ ਅਤੇ ਪਾਣੀ ਭਾਰਤੀ ਮਹਿਲਾਵਾਂ ਦੀਆਂ ਦੋ ਸਭ ਤੋਂ ਵੱਡੀਆਂ ਸਮੱਸਿਆਵਾਂ ਹਨਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇਹ ਦੋ ਮਸਲੇ ਹੱਲ ਹੋ ਜਾਣ ਤਦ ਮਹਿਲਾਵਾਂ ਦੇਸ਼ ਨੂੰ ਅਗਵਾਈ ਪ੍ਰਦਾਨ ਕਰ ਸਕਦੀਆਂ ਹਨ।  “ਮਰਾਠਵਾੜਾ ਖੇਤਰ ਨੂੰ ਜਲ ਜੀਵਨ ਮਿਸ਼ਨ ਤੋਂ ਅਤਿਅੰਤ ਲਾਭ ਹੋਣ ਜਾ ਰਿਹਾ ਹੈ ।  ਦੇਸ਼ ਦੇ ਪਹਿਲੇ ਵਾਟਰ ਗ੍ਰਿੱਡ ਦਾ ਨਿਰਮਾਣ ਮਰਾਠਵਾੜਾ ਵਿੱਚ ਹੋਣ ਜਾ ਰਿਹਾ ਹੈਇਸ ਨਾਲ ਖੇਤਰ ਵਿੱਚ ਪਾਣੀ ਦੀ ਉਪਲੱਬਧਤਾ ਵਧੇਗੀ ।

ਸਰਕਾਰੀ ਯੋਜਨਾਵਾਂ ਵਿੱਚ ਜਨਤਾ ਦੀ ਭਾਗੀਦਾਰੀ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ 60 ਵਰ੍ਹੇ ਦੀ ਉਮਰ ਪ੍ਰਾਪਤ ਕਰਨ ਵਾਲੇ ਹਰ ਕਿਸਾਨ ਨੂੰ ਪੈਨਸ਼ਨ ਪ੍ਰਦਾਨ ਕਰ ਰਹੀ ਹੈ ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਪਸ਼ੂਆਂ  ਦੇ ਟੀਕਾਕਰਨ ਲਈ ਵੀ ਅਜਿਹੇ ਹੀ ਪ੍ਰਯਤਨ ਕੀਤੇ ਜਾ ਰਹੇ ਹਨ।  

ਆਜੀਵਿਕਾ -  ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਮਹਿਲਾਵਾਂ ਲਈ ਧਨ ਕਮਾਉਣ ਦੇ ਅਵਸਰ ਪੈਦਾ ਕਰਦਾ ਹੈ ।  ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰੀ ਬਜਟ 2019 ਨੇ ਸਵੈ ਸਹਾਇਤਾ ਸਮੂਹਾਂ ਲਈ ਵਿਆਜ ਉੱਤੇ ਸਬਸਿਡੀ ਦੇ ਵਿਸ਼ੇਸ਼ ਪ੍ਰਾਵਧਾਨ ਦੀ ਵਿਵਸਥਾ ਕੀਤੀ ਹੈਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੇ ਜਨਧਨ ਖਾਤਾਧਾਰਕ ਵੀ 5,000 ਰੁਪਏ ਦੀ ਇੱਕ ਓਵਰਡਰਾਫਟ ਸੁਵਿਧਾ ਪ੍ਰਾਪਤ ਕਰਨਗੇਅਤੇ ਇਸ ਪ੍ਰਕਾਰ ਨਿਜੀ ਸੂਦਖੋਰਾਂ ਨਾਲ ਸੰਪਰਕ ਕਰਨ ਦੀ ਜ਼ਰੂਰਤ ਦਾ ਨਿਵਾਰਨ ਹੋ ਜਾਵੇਗਾ ।

ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਸਸ਼ਕਤ ਬਣਾਉਣ ਲਈ ਉਠਾਏ ਜਾਣ ਵਾਲੇ ਹੋਰ ਕਦਮਾਂ ਬਾਰੇ ਵਿੱਚ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ:  ਮੁਦਰਾ ਯੋਜਨਾ ਅਨੁਸਾਰ ਹਰ ਸਵੈ ਸਹਾਇਤਾ ਸਮੂਹ ਵਿੱਚ ਇੱਕ ਮਹਿਲਾ ਨੂੰ ਇੱਕ ਲੱਖ ਰੁਪਏ ਦਾ ਕਰਜ਼ਾ ਮਿਲੇਗਾਇਸ ਤੋਂ ਉਨ੍ਹਾਂ ਨੂੰ ਨਵੇਂ ਉੱਦਮ ਦੀ ਸ਼ੁਰੂਆਤ ਕਰਨ ਅਤੇ ਆਪਣਾ ਵਪਾਰ ਵਿਕਸਿਤ ਕਰਨ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ ।  ਹੁਣ ਤੱਕ 20 ਕਰੋੜ ਰੁਪਏ  ਦੇ ਕਰਜ਼ੇ ਵੰਡੇ ਜਾ ਚੁੱਕੇ ਹਨਜਿਸ ਵਿਚੋਂ 14 ਕਰੋੜ ਰੁਪਏ ਮਹਿਲਾਵਾਂ ਨੂੰ ਦਿੱਤੇ ਗਏ ਹਨ।  ਮਹਾਰਾਸ਼ਟਰ ਵਿੱਚ 1.5 ਕਰੋੜ ਮੁਦਰਾ ਲਾਭਾਰਥੀ ਹਨਜਿਨ੍ਹਾਂ ਵਿਚੋਂ 1.25 ਕਰੋੜ ਲਾਭਾਰਥੀ ਮਹਿਲਾਵਾਂ ਹਨ

ਪ੍ਰਧਾਨ ਮੰਤਰੀ ਨੇ ਸਮਾਜ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ।  “ਆਪ ਸਮਾਜਕ ਪਰਿਵਰਤਨ ਦਾ ਇੱਕ ਮਹੱਤਵਪੂਰਨ ਚਾਲਕ ਹੋਬਾਲੜੀਆਂ ਦੀਆਂ ਰੱਖਿਆ ਕਰਨਉਨ੍ਹਾਂ ਨੂੰ ਸਿੱਖਿਅਤ ਕਰਨ ਅਤੇ ਸੁਰੱਖਿਆ ਦੇਣ ਲਈ ਅਨੇਕ ਕਦਮ   ਉਠਾਏ ਗਏ ਹਨ ।  ਸਾਨੂੰ ਸਮਾਜ  ਦੇ ਦ੍ਰਿਸ਼ਟੀਕੋਣ ਵਿੱਚ ਪਰਿਵਰਤਨ ਲਿਆਉਣਾ ਹੋਵੇਗਾਇਸ ਵਿੱਚ ਮਹਿਲਾਵਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ ।  ਮੁਸਲਿਮ ਮਹਿਲਾਵਾਂ ਦੀ ਤੀਹਰੇ ਤਲਾਕ ਜਿਹੀ ਕੁਪ੍ਰਥਾ ਤੋਂ ਰੱਖਿਆ ਕੀਤੀ ਜਾ ਰਹੀ ਹੈ ।  ਤੁਹਾਨੂੰ ਇਸ ਬਾਰੇ ਜਾਗਰੂਕਤਾ ਪੈਦਾ ਕਰਨੀ ਹੋਵੋਗੀ

ਭਾਰਤ  ਦੇ ਚੰਦਰਯਾਨ 2 ਮਿਸ਼ਨ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ:  “ਸਾਡੇ ਵਿਗਿਆਨੀਆਂ ਨੇ ਇੱਕ ਵੱਡੀ ਉਪਲੱਬਧੀ ਹਾਸਲ ਕਰਨ ਦਾ ਫ਼ੈਸਲਾ ਲਿਆ ਸੀ ।  ਅੱਜ ਮੈਂ ਉਨ੍ਹਾਂ ਦੇ  ਦਰਮਿਆਨ ਸਾਂਉਹ ਭਾਵੁਕ ਸਨ ਪਰ ਉਨ੍ਹਾਂ ਦਾ ਸਾਹਸ ਵੀ ਅਜਿੱਤ ਹੈ ।  ਉਹ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ ਚਾਹੁੰਦੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਛੇਤੀ ਹੀ ਖੁਦ ਨੂੰ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਐਲਾਨ ਕਰੇਗਾ

ਇਹ ਕਹਿੰਦੇ ਹੋਏ ਕਿ ਸਰਕਾਰ ਨਾ ਕੇਵਲ ਮਕਾਨ ਬਲਕਿ ਘਰ ਉਪਲੱਬਧ ਕਰਵਾਉਣਾ ਚਾਹੁੰਦੀ ਹੈਪ੍ਰਧਾਨ ਮੰਤਰੀ ਨੇ ਕਿਹਾ:  “ਅਸੀਂ ਤੁਹਾਨੂੰ ਤੁਹਾਡੇ ਸੁਪਨਿਆਂ ਦਾ ਘਰ ਦੇਣਾ ਚਾਹੁੰਦੇ ਹਾਂਨਾ ਕੇਵਲ ਚਾਰ ਦੀਵਾਰਾਂ ਵਾਲਾ ਢਾਂਚਾ।  ਅਸੀਂ ਇਸ ਵਿੱਚ ਅਨੇਕ ਸੁਵਿਧਾਵਾਂ ਦੇਣਾ ਚਾਹੁੰਦੇ ਹਾਂ ।  ਅਸੀਂ ਨਿਸ਼ਚਿਤ ਫਾਰਮੂਲੇ  ਦੇ ਅਨੁਰੂਪ ਕਾਰਜ ਕੀਤਾ ਹੈ ਅਤੇ ਅਸੀਂ ਸਥਾਨਿਕ ਜ਼ਰੂਰਤਾਂ ਦੇ ਅਧਾਰ ਉੱਤੇ ਘਰ ਮੁਹੱਇਆ ਕਰਵਾਏ ਹਨ ।  ਅਸੀਂ ਕਈ ਯੋਜਨਾਵਾਂ ਵਿੱਚ ਮਿਲਣ ਵਾਲੇ ਲਾਭਾਂ ਨੂੰ ਏਕੀਕ੍ਰਿਤ ਕਰਕੇ ਸਾਰੀਆਂ ਬੁਨਿਆਦੀ ਸੁਵਿਧਾਵਾਂ ਦੇਣ ਦਾ ਪ੍ਰਯਤਨ ਕੀਤਾ ਹੈ ।  1 ਕਰੋੜ 80 ਲੱਖ ਘਰ ਪਹਿਲਾਂ ਹੀ ਬਣ ਕੇ ਤਿਆਰ ਹੋ ਗਏ ਹਨ ।  ਮੈਨੂੰ ਵਿਸ਼ਵਾਸ ਹੈ ਕਿ 2022 ਵਿੱਚ ਜਦੋਂ ਅਸੀਂ ਆਪਣਾ ਸੁਤੰਤਰਤਾ ਦਿਵਸ ਮਨਾ ਰਹੇ ਹੋਵਾਂਗੇਅਸੀਂ ਸਾਰਿਆਂ ਨੂੰ ਇੱਕ ਪੱਕਾ ਘਰ ਦੇਣ ਦੀ ਕੋਸ਼ਿਸ਼ ਕਰਾਂਗੇ

ਘਰ ਸਬੰਧੀ ਪ੍ਰਾਵਧਾਨਾਂ ਬਾਰੇ ਅੱਗੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ: “1.5 ਲੱਖ ਰੁਪਏ ਤੱਕ ਦੇ ਹੋਮ ਲੋਨ ‘ਤੇ ਕਰਜ਼ਾ ਮੁਕਤੀ ਉਪਲੱਬਧ ਕਰਵਾਈ ਗਈ ਹੈ ਤਾਕਿ ਮੱਧ ਵਰਗ  ਦੇ ਕੋਲ ਆਪਣਾ ਘਰ ਹੋ ਸਕੇ ।  ਪਾਰਦਰਸ਼ਤਾ ਲਿਆਉਣ ਅਤੇ ਧਨ ਦੀ ਚੋਰੀ ਰੋਕਣ ਲਈ ਨਿਰਮਾਣ ਦੇ ਕਈ ਪੜਾਵਾਂ ਵਿੱਚ ਮਕਾਨਾਂ ਦੇ ਚਿੱਤਰ ਵੈੱਬਸਾਈਟ ਉੱਤੇ ਪਾ ਦਿੱਤੇ ਗਏ ਹਨ ।  ਭਵਨ ਨਿਰਮਾਣ ਖੇਤਰ ਵਿੱਚ ਪਾਰਦਰਸ਼ਤਾ ਲਿਆਉਣ ਲਈ ਅਸੀਂ ਰੇਰਾ ਐਕਟ ਬਣਾਇਆ ਹੈ ਇਸ ਐਕਟ ਨੂੰ ਹੁਣ ਅਨੇਕ ਪ੍ਰਦੇਸ਼ਾਂ ਵਿੱਚ ਨੋਟੀਫਾਈ (ਅਧਿਸੂਚਿਤ) ਕਰ ਦਿੱਤਾ ਗਿਆ ਹੈਇਸ ਤਹਿਤ ਲੱਖਾਂ ਫਲੈਟ ਬਣਾਏ ਜਾ ਰਹੇ ਹਨ।”

ਇਹ ਦੱਸਦੇ ਹੋਏ ਦੀ ਸਰਕਾਰ ਛੁਪਕੇ ਕਾਰਜ ਨਹੀਂ ਕਰਨਾ ਚਾਹੁੰਦੀ ਪਰ ਵਿਕਾਸ ਲਈ ਸਾਰੀਆਂ ਯੋਜਨਾਵਾਂ ਇੱਕਠੀਆਂ ਲਿਆਉਣਾ ਚਾਹੁੰਦੀ ਹੈਪ੍ਰਧਾਨ ਮੰਤਰੀ ਨੇ ਆਸ ਜਤਾਈ ਕਿ ਲੋਕ ਸਰਕਾਰੀ ਯੋਜਨਾਵਾਂ ਦੀ ਸਫ਼ਲਤਾ ਵਿੱਚ ਯੋਗਦਾਨ ਦੇਣਗੇ ।

ਇਹ ਕਹਿੰਦੇ ਹੋਏ ਕਿ ਸ਼੍ਰੀ ਉਮਾਜੀ ਨਾਇਕ  ਇੱਕ ਮਹਾਨ ਸੁਤੰਤਰਤਾ ਸੈਨਾਨੀ ਸਨਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਜਯੰਤੀ  ਦੇ ਅਵਸਰ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ।

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ “ਟ੍ਰਾਂਸਫਾਰਮਿੰਗ ਰੂਰਲ ਮਹਾਰਾਸ਼ਟਰ” ਸਿਰਲੇਖ ਦੀ ਇੱਕ ਪੁਸਤਕ ਜਾਰੀ ਕੀਤੀ

ਇਸ ਅਵਸਰ ‘ਤੇ ਮੌਜੂਦ ਪਤਵੰਤੇ ਮਹਿਮਾਨਾਂ ਵਿੱਚ ਮਹਾਰਾਸ਼ਟਰ  ਦੇ ਰਾਜਪਾਲ, ਸ਼੍ਰੀ ਭਗਤ ਸਿੰਘ  ਕੋਸ਼ਯਾਰੀ ਪ੍ਰਦੇਸ਼  ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦ੍ਰ ਫਡਨਵੀਸਕੇਂਦਰੀ ਵਣਜ ਅਤੇ ਉਦਯੋਗ ਅਤੇ ਰੇਲ ਮੰਤਰੀ  ਸ਼੍ਰੀ ਪੀਯੂਸ਼ ਗੋਇਲ ਮਹਾਰਾਸ਼ਟਰ ਸਰਕਾਰ ਦੀ ਗ੍ਰਾਮੀਣ ਵਿਕਾਸ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਪੰਕਜਾ ਮੁੰਡੇ ਅਤੇ ਮਹਾਰਾਸ਼ਟਰ ਸਰਕਾਰ  ਦੇ ਉਦਯੋਗ ਤੇ ਖਨਨ ਮੰਤਰੀ  ਸ਼੍ਰੀ ਸੁਭਾਸ਼ ਦੇਸਾਈ ਸਨ ।

***

 

ਡੀਜੀਐੱਮ/ਐੱਮਸੀ


(Release ID: 1585105) Visitor Counter : 129
Read this release in: English