ਪ੍ਰਧਾਨ ਮੰਤਰੀ ਦਫਤਰ

ਮਥੁਰਾ ਵਿੱਚ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਅਤੇ ਰਾਸ਼ਟਰ ਵਿਆਪੀ ਆਰਟੀਫਿਸ਼ਲ ਗਰਭਧਾਰਨ ਪ੍ਰੋਗਰਾਮਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 11 SEP 2019 5:03PM by PIB Chandigarh

ਭਗਵਾਨ ਸ਼੍ਰੀਕ੍ਰਿਸ਼ਨ ਅਤੇ ਉਨ੍ਹਾਂ ਦੀ ਆਹਲਾਦਿਨੀ ਸ਼ਕਤੀ ਸ਼੍ਰੀ ਰਾਧਾ ਜੀ ਦੇ ਜਨਮ ਦੀ ਸਾਕਸ਼ੀ (ਗਵਾਹ) ਦੇ ਪਾਵਨ ਬ੍ਰਜਭੂਮੀ ਦੀ ਪਵਿੱਤਰ ਮਾਟੀ ਨੂੰ ਪ੍ਰਣਾਮ ਕਰਤ ਭਏ। ਇੱਥੇ ਆਏ ਭਏ ਸਾਰੇ ਬ੍ਰਜਬਸਿਨ ਨੂੰ ਮੇਰੀ ਰਾਧੇ-ਰਾਧੇ।

ਵਿਸ਼ਾਲ ਸੰਖਿਆ‍ ਵਿੱਚ ਆਏ ਹੋਏ ਮੇਰੇ ਪਿਆਰੇ ਕਿਸਾਨ ਭਾਈ-ਭੈਣ, ਪਸ਼ੂਪਾਲਕ ਭਾਈ-ਭੈਣ ਆਪ ਸਾਰਿਆਂ ਨੂੰ ਫਿ‍ਰ ਇੱਕ ਵਾਰ ਰਾਧੇ-ਰਾਧੇ

ਨਵੇਂ ਜਨਾਦੇਸ਼ ਦੇ ਬਾਅਦ ਕਾਨਹਾ ਦੀ ਨਗਰੀ ਵਿੱਚ ਪਹਿਲੀ ਵਾਰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮਥੁਰਾ ਅਤੇ ਪੂਰੇ ਉੱਤਰ ਪ੍ਰਦੇਸ਼ ਦਾ ਭਰਪੂਰ ਅਸ਼ੀਰਵਾਦ ਇੱਕ ਵਾਰ ਫਿਰ ਮੈਨੂੰ ਅਤੇ ਮੇਰੇ ਤਮਾਮ ਸਾਥੀਆਂ ਨੂੰ ਮਿਲਿਆ ਹੈ। ਇਸ ਲਈ ਤੁਹਾਡੇ ਇਸ ਸਹਿਯੋਗ ਲਈ, ਦੇਸ਼ ਹਿਤ ਵਿੱਚ ਫ਼ੈਸਲਾ ਕਰਨ ਲਈ, ਮੈਂ ਤੁਹਾਡੇ ਸਾਹਮਣੇ ਅੱਜ ਇਸ ਬ੍ਰਜ ਦੀ ਭੂਮੀ ਤੋਂ ਸੀਸ ਝੁਕਾਉਂਦਾ ਹਾਂ, ਤੁਹਾਡਾ ਆਭਾਰ ਪ੍ਰਗਟ ਕਰਦਾ ਹਾਂ। ਤੁਹਾਡੇ ਸਾਰਿਆਂ ਦੇ ਆਦੇਸ਼ ਦੇ ਅਨੁਰੂਪ ਬੀਤੇ ਸੌ ਦਿਨਾਂ ਵਿੱਚ ਅਸੀਂ ਸ਼ਾਨਦਾਰ ਕੰਮ ਕਰਕੇ ਦਿਖਾਇਆ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੇ ਵਿਕਾਸ ਲਈ ਤੁਹਾਡਾ ਇਹ ਸਮਰਥਨ ਅਤੇ ਸਹਿਯੋਗ ਨਿਰੰਤਰ ਮਿਲਦਾ ਰਹੇਗਾ।

ਸਾਥੀਓ, ਬ੍ਰਜਭੂਮੀ ਨੇ ਹਮੇਸ਼ਾ ਤੋਂ ਹੀ ਪੂਰੇ ਦੇਸ਼ ਨੂੰ, ਪੂਰੇ ਵਿਸ਼ਵ ਨੂੰ, ਪੂਰੀ ਮਾਨਵਤਾ ਨੂੰ, ਜੀਵਨ ਨੂੰ ਪ੍ਰੇਰਿਤ ਕੀਤਾ ਹੈ। ਅੱਜ ਪੂਰਾ ਵਿਸ਼ਵ ਵਾਤਾਵਰਣ ਸੁਰੱਖਿਆ ਲਈ, ਪੇੜ-ਪੌਦਿਆਂ ਨੂੰ ਬਚਾਉਣ ਲਈ ਪੂਰੀ ਦੁਨੀਆ ਵਿੱਚ ਰੋਲ-ਮਾਡਲ ਲੱਭ ਰਿਹਾ ਹੈ ਲੇਕਿਨ ਭਾਰਤ ਕੋਲ ਭਗਵਾਨ ਸ਼੍ਰੀਕ੍ਰਿਸ਼ਨ ਵਰਗਾ ਪ੍ਰੇਰਣਾ ਸ੍ਰੋਤ ਹਮੇਸ਼ਾ ਤੋਂ ਰਿਹਾ ਹੈ। ਜਿਨ੍ਹਾਂ ਦੀ ਕਲਪਨਾ ਹੀ ਵਾਤਾਵਰਣ ਪ੍ਰੇਮ ਦੇ ਬਿਨਾ ਅਧੂਰੀ ਹੈ।

ਤੁਸੀਂ ਜਰਾ ਸੋਚੋ, ਕਾ‍ਲਿੰਦੀ, ਜਿਸ ਨੂੰ ਅਸੀਂ ਯਮੁਨਾ ਕਹਿ ਕੇ ਬੁਲਾਉਂਦੇ ਹਨ, ਵੈਜਯੰਤੀ ਮਾਲਾ, ਮੋਰ ਖੰਭ, ਬਾਂਸ ਦੀ ਬੰਸਰੀ, ਕਦਮ ਦੀ ਛਾਂ ਅਤੇ ਹਰੀ-ਭਰੀ ਘਾਹ ਚਰਦੀ ਉਨ੍ਹਾਂ ਦੀ ਧੇਨੁ (ਗਊ), ਕੀ ਇਸ ਦੇ ਬਿਨਾ ਸ਼੍ਰੀਕ੍ਰਿਸ਼ਨ ਦੀ ਤਸਵੀਰ ਪੂਰੀ ਹੋ ਸਕਦੀ ਹੈ। ਹੋ ਸਕਦੀ ਹੈ ਕੀ? ਕੀ‍ ਦੁੱਧ, ਦਹੀ ਮੱਖਣ ਦੇ ਬਿਨਾ ਬਾਲ-ਗੋਪਾਲ ਦੀ ਕਲਪਨਾ ਕੋਈ ਕਰ ਸਕਦਾ ਹੈ ਕੀ? ਕਰ ਸਕਦਾ ਹੈ ਕੀ?

ਸਾਥੀਓ, ਪ੍ਰਕਿਰਤੀ, ਵਾਤਾਵਰਣ ਅਤੇ ਪਸ਼ੂਧਨ ਦੇ ਬਿਨਾ ਜਿੰਨੇ ਅਧੂਰੇ ਖ਼ੁਦ ਸਾਡੇ ਅਰਾਧਯ ਨਜ਼ਰ ਆਉਂਦੇ ਹਨ ਓਨਾ ਹੀ ਅਧੂਰਾਪਨ ਸਾਨੂੰ ਭਾਰਤ ਵਿੱਚ ਵੀ ਨਜ਼ਰ ਆਵੇਗਾ।

ਵਾਤਾਵਰਣ ਅਤੇ ਪਸ਼ੂਧਨ ਹਮੇਸ਼ਾ ਤੋਂ ਭਾਰਤ ਦੇ ਆਰਥਿਕ ਚਿੰਤਨ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਰਿਹਾ ਹੈ। ਇਹੀ ਕਾਰਨ ਹੈ ਕਿ ਚਾਹੇ ਸਵੱਛ ਭਾਰਤ ਹੋਵੇ, ਜਲ ਜੀਵਨ ਮਿਸ਼ਨ ਹੋਵੇ ਜਾਂ ਫਿਰ ਖੇਤੀਬਾੜੀ ਅਤੇ ਪਸ਼ੂਪਾਲਨ ਨੂੰ ਪ੍ਰੋਤਸਾਹਨ, ਕੁਦਰਤ ਅਤੇ ਆਰਥਿਕ ਵਿਕਾਸ ਵਿੱਚ ਸੰਤੁਲਨ ਬਣਾ ਕੇ ਹੀ ਅਸੀਂ ਸਸ਼ਕਤ ਅਤੇ ਨਵੇਂ ਭਾਰਤ ਦੇ ਨਿਰਮਾਣ ਵੱਲ ਅੱਗੇ ਵਧ ਰਹੇ ਹਾਂ।

ਭਾਈ ਅਤੇ ਭੈਣੋਂ ਇਸ ਚਿੰਤਨ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਨੇਕ ਵੱਡੇ ਸੰਕਲਪ ਅਸੀਂ ਇੱਥੇ ਲਏ ਹਨਅਤੇ ਮੈਂ ਮੰਨਦਾ ਹਾਂ ਕਿ ਦੇਸ਼ ਦੇ ਕੋਟਿ-ਕੋਟਿ ਪਸ਼ੂਆਂ ਲਈ, ਵਾਤਾਵਰਣ ਲਈ, ਸੈਰ-ਸਪਾਟੇ ਲਈ ਅਜਿਹਾ ਪ੍ਰੋਗਰਾਮ ਸ਼ੁਰੂ ਕਰਨ ਲਈ ਬ੍ਰਜਭੂਮੀ ਤੋਂ ਬਿਹਤਰ ਹਿੰਦੁਸਤਾਨ ਵਿੱਚ ਕੋਈ ਸਥਾਨ ਨਹੀਂ ਹੋ ਸਕਦਾ।

ਥੋੜ੍ਹੀ ਦੇਰ ਪਹਿਲਾਂ ਸਵੱਛਤਾ ਹੀ ਸੇਵਾ ਅਭਿਯਾਨਦੀ ਸ਼ੁਰੂਆਤ ਕੀਤੀ ਗਈ ਹੈ। National Animal Disease ਉਸ ਕੰਟਰੋਲ ਪ੍ਰੋਗਰਾਮ ਨੂੰ ਵੀ ਲਾਂਚ ਕੀਤਾ ਗਿਆ ਹੈ। ਪਸ਼ੂਆਂ ਦੀ ਸਿਹਤ, ਸੰਵਰਧਨ (ਵਾਧੇ), ਪੋਸ਼ਣ ਅਤੇ ਡੇਅਰੀ ਉਦਯੋਗ ਨਾਲ ਜੁੜੀਆਂ ਕੁਝ ਹੋਰ ਯੋਜਨਾਵਾਂ ਵੀ ਸ਼ੁਰੂ ਹੋਈਆਂ ਹਨ।

ਇਸ ਦੇ ਇਲਾਵਾ, ਮਥੁਰਾ ਦੇ ਇੰਫ੍ਰਾਸਟ੍ਰਕਚਰ ਅਤੇ ਸੈਰ-ਸਪਾਟੇ ਨਾਲ ਜੁੜੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਵੀ ਅੱਜ ਹੋਇਆ ਹੈ। ਇਨ੍ਹਾਂ ਯੋਜਨਾਵਾਂ, ਪ੍ਰੋਜੈਕਟਾਂ ਲਈ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਵਧਾਈ। ਅਤੇ ਮੇਰੇ ਲਈ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਅੱਜ ਹਿੰਦੁਤਸਤਾਨ ਦੇ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਉਸ-ਉਸ ਖੇਤਰ ਦੇ ਹਜ਼ਾਰਾਂ ਕਿਸਾਨ ਇੱਕ-ਇੱਕ ਕੇਂਦਰ 'ਤੇ ਇੱਕਠੇ ਹੋ ਕੇ ਇਸ ਸਾਰੇ ਨਜ਼ਾਰੇ ਦਾ ਅਨੁਭਵ ਕਰ ਰਹੇ ਹਨ। ਕੋਟਿ-ਕੋਟਿ ਕਿਸਾਨ ਅਤੇ ਪਸ਼ੂਪਾਲਕ ਅੱਜ ਬ੍ਰਜਭੂਮੀ ਨਾਲ ਟੈਕਨੋਲੋਜੀ ਨਾਲ ਸਿੱਧੇ ਜੁੜੇ ਹੋਏ ਹਨ। ਉਨ੍ਹਾਂ ਨੂੰ ਵੀ ਮੈਂ ਨਮਨ ਕਰਦਾ ਹਾਂ। ਉਨ੍ਹਾਂ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ, ਹੁਣ ਤੋਂ ਕੁਝ ਦਿਨ ਬਾਅਦ ਸਾਡਾ ਦੇਸ਼ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦਾ ਪਰਵ ਮਨਾਏਗਾ। ਮਹਾਤਮਾ ਗਾਂਧੀ ਦੀ ਪ੍ਰਕਿਰਤੀ ਪ੍ਰਤੀ, ਸਵੱਛਤਾ ਪ੍ਰਤੀ ਜੋ ਤਾਕੀਦ ਸੀ ਉਸ ਤੋਂ ਸਿੱਖਣਾ ਆਪਣੇ ਜੀਵਨ ਵਿੱਚ ਉਤਾਰਨਾ ਸਾਡੇ ਸਾਰੇ ਭਾਰਤੀਆਂ ਦਾ ਕਰਤੱਵ ਹੈ। ਅਤੇ ਉਨ੍ਹਾਂ ਨੂੰ ਇਹੀ ਉੱਤਮ ਤੋਂ ਉੱਤਮ ਸੱਚੀ ਸ਼ਰਧਾਂਜਲੀ ਵੀ ਹੈ। ਮਹਾਤਮਾ ਗਾਂਧੀ 150, ਇਹ ਇਸ ਪ੍ਰੇਰਣਾ ਦਾ ਸਾਲ ਹੈ, ਸਵੱਛਤਾ ਹੀ ਸੇਵਾ ਦੇ ਪਿੱਛੇ ਵੀ ਇਹੀ ਭਾਵਨਾ ਜੁੜੀ ਹੋਈ ਹੈ। ਅੱਜ ਤੋਂ ਸ਼ੁਰੂ ਹੋ ਰਹੇ ਇਸ ਅਭਿਯਾਨ ਨੂੰ ਇਸ ਵਾਰ ਵਿਸ਼ੇਸ਼ ਤੌਰ 'ਤੇ ਪਲਾਸਟਿਕ ਦੇ ਕਚਰੇ ਤੋਂ ਮੁਕਤੀ ਲਈ ਸਮਰਪਿਤ ਕੀਤਾ ਗਿਆ ਹੈ।

ਭਾਈਓ ਅਤੇ ਭੈਣੋਂ, ਪਲਾਸਟਿਕ ਤੋਂ ਹੋਣ ਵਾਲੀ ਸਮੱਸਿਆ ਸਮੇਂ ਦੇ ਨਾਲ ਗੰਭੀਰ ਹੁੰਦੀ ਜਾ ਰਹੀ ਹੈ। ਤੁਸੀਂ ਬ੍ਰਜਵਾਸੀ ਤਾਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਪਲਾਸਟਿਕ ਪਸ਼ੂਆਂ ਦੀ ਮੌਤ ਦਾ ਕਾਰਨ ਬਣ ਰਹੀ ਹੈ। ਇਸੇ ਤਰ੍ਹਾਂ ਨਦੀਆਂ, ਝੀਲਾਂ, ਤਲਾਬਾਂ ਵਿੱਚ ਰਹਿਣ ਵਾਲੇ ਪ੍ਰਾਣੀਆਂ ਦਾ ਉੱਥੇ ਦੀਆਂ ਮੱਛਲੀਆਂ ਦਾ ਪਲਾਸਟਿਕ ਨੂੰ ਨਿਗਲਣ ਦੇ ਬਾਅਦ ਜਿਊਂਦਾ ਬਚਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਹੁਣ ਸਾਨੂੰ ਸਿੰਗਲ ਯੂਜ ਪਲਾਸਟਿਕ ਯਾਨੀ ਅਜਿਹੀ ਪਲਾਕਸਟਿਕ ਜਿਸ ਨੂੰ ਇੱਕ ਵਾਰ ਉਪਯੋਗ ਕਰਕੇ ਅਸੀਂ ਸੁੱਟ ਦਿੰਦੇ ਹਾਂ ਉਸ ਤੋਂ ਛੁਟਕਾਰਾ ਪਾਉਣਾ ਹੀ ਹੋਵੇਗਾ। ਸਾਨੂੰ ਇਹ ਕੋਸ਼ਿਸ਼ ਕਰਨੀ ਹੈ ਕਿ ਇਸ ਸਾਲ 2 ਅਕਤੂਬਰ ਤੱਕ ਆਪਣੇ ਘਰਾਂ ਨੂੰ, ਆਪਣੇ ਦਫ਼ਤਰਾਂ ਨੂੰ, ਆਪਣੇ ਕਾਰਜ ਖੇਤਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰੀਏ

ਮੈਂ ਦੇਸ਼ ਭਰ ਵਿੱਚ, ਪਿੰਡ-ਪਿੰਡ ਵਿੱਚ, ਕੰਮ ਕਰ ਰਹੇ ਹਰ ਸੈਲਫ ਹੈਲਪ ਗਰੁੱਪ ਤੋਂ, ਸਿਵਲ ਸੁਸਾਇਟੀ ਤੋਂ, ਸਮਾਜਿਕ ਸੰਗਠਨਾਂ ਤੋਂ, ਯੁਵਾ ਮੰਡਲਾਂ ਤੋਂ, ਮਹਿਲਾ ਮੰਡਲਾਂ ਤੋਂ, ਕਲੱਬਾਂ ਤੋਂ, ਸਕੂਲ ਅਤੇ ਕਾਲਜ ਤੋਂ, ਸਰਕਾਰੀ ਅਤੇ ਨਿਜੀ ਸੰਸਥਾਨਾਂ ਤੋਂ, ਹਰ ਵਿਅਕਤੀ ਹਰ ਸੰਗਠਨ ਤੋਂ ਇਸ ਅਭਿਯਾਨ ਨਾਲ ਜੁੜਣ ਲਈ ਦਿਲੋਂ ਬਹੁਤ-ਬਹੁਤ ਤਾਕੀਦ ਕਰਦਾ ਹਾਂ। ਤੁਹਾਡੀਆਂ ਸੰਤਾਨਾਂ ਦੇ ਉੱਜਵਲ ਭਵਿੱਖ ਲਈ ਸਾਨੂੰ ਇਹ ਕਰਨਾ ਹੀ ਹੋਵੇਗਾ। ਤੁਸੀਂ ਪਲਾਸਟਿਕ ਦਾ ਜੋ ਕਚਰਾ ਇਕੱਠਾ ਕਰੋਗੇ ਉਸ ਨੂੰ ਚੁੱਕਣ ਦਾ ਪ੍ਰਬੰਧ ਪ੍ਰਸ਼ਾਸਨ ਕਰੇਗਾ ਅਤੇ ਫਿਰ ਉਸ ਨੂੰ ਰਿਸਾਈਕਿਲ ਕੀਤਾ ਜਾਵੇਗਾ। ਜੋ ਕਚਰਾ ਰਿਸਾਈਕਿਲ ਨਹੀਂ ਹੋ ਸਕਦਾ ਉਸ ਨੂੰ ਸੀਮਿੰਟ ਫੈਕਟਰੀਆਂ ਵਿੱਚ, ਜਾਂ ਫਿਰ ਰੋਡ ਬਣਾਉਣ ਵਿੱਚ ਕੰਮ ਲਿਆਇਆ ਜਾਵੇਗਾ।

ਭਾਈਓ ਅਤੇ ਭੈਣੋਂ, ਹੁਣ ਤੋਂ ਕੁਝ ਦੇਰ ਪਹਿਲਾਂ ਮੈਨੂੰ ਕੁਝ ਅਜਿਹੀ ਮਹਿਲਾਵਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਜੋ ਵੱਖ-ਵੱਖ ਪ੍ਰਕਾਰ ਦੇ ਪਲਾਸਟਿਕ ਨੂੰ ਅਲੱਗ-ਅਲੱਗ ਕਰਦੀ ਹੈ। ਇਸ ਪਲਾਸਟਿਕ ਦਾ ਸਾਰਾ ਭਾਗ ਰਿਸਾਈਕਿਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਉਨ੍ਹਾਂ ਮਹਿਲਾਵਾਂ ਨੂੰ ਆਮਦਨੀ ਵੀ ਹੋ ਰਹੀ ਹੈ। ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦਾ ਕੰਮ ਪਿੰਡ-ਪਿੰਡ ਵਿੱਚ ਕੀਤੇ ਜਾਣ ਦੀ ਜ਼ਰੂਰਤ ਹੈ। waste to wealth ਯਾਨੀ ਕਚਰੇ ਨਾਲ ਕੰਚਨ ਦੀ ਇਹ ਸੋਚ ਹੀ ਸਾਡੇ ਵਾਤਾਵਰਣ ਦੀ ਰੱਖਿਆ ਕਰੇਗੀ। ਸਾਡੇ ਆਸ-ਪਾਸ ਦੇ ਵਾਤਾਵਰਣ ਨੂੰ ਸਵੱਛ ਬਣਾਵੇਗੀ।

ਸਾਥੀਓ, ਸਵੱਛਤਾ ਹੀ ਸੇਵਾ ਅਭਿਯਾਨ ਨਾਲ ਹੀ ਕੁਝ ਬਦਲਾਅ ਸਾਨੂੰ ਆਪਣੀਆਂ ਆਦਤਾਂ ਵਿੱਚ ਵੀ ਕਰਨੇ ਹੋਣਗੇ। ਮੈਂ ਤੁਹਾਨੂੰ ਲਾਲ ਕਿਲੇ ਤੋਂ ਵੀ ਇਸ ਬਾਰੇ ਦੱਸ ਚੁੱਕਿਆ ਹਾਂ। ਅੱਜ ਫਿਰ ਇਸ ਵਿਸ਼ੇ ਨੂੰ ਉਠਾ ਰਿਹਾ ਹਾਂ ਸਾਨੂੰ ਇਹ ਤੈਅ ਕਰਨਾ ਹੈ ਕਿ ਅਸੀਂ ਜਦੋਂ ਵੀ ਦੁਕਾਨ ਵਿੱਚ, ਬਜ਼ਾਰ ਵਿੱਚ, ਸਬਜ਼ੀ ਲੈਣ ਲਈ, ਕੁਝ ਵੀ ਖਰੀਦਾਰੀ ਕਰਨ ਲਈ ਜਾਦਾਂ ਹਾਂ ਤਾਂ ਨਾਲ ਹੀ ਆਪਣਾ ਝੋਲਾ, ਥੈਲਾ, ਬੈਗ ਜ਼ਰੂਰ ਲੈ ਕੇ ਜਾਓ। ਕੱਪੜੇ ਦਾ ਹੋਵੇ, ਜੂਟ ਦਾ ਹੋਵੇ ਜ਼ਰੂਰ ਲੈ ਜਾਓ। ਪੈਕਿੰਗ ਲਈ ਦੁਕਾਨਦਾਰ ਪਲਾਸਟਿਕ ਦਾ ਉਪਯੋਗ ਘੱਟ ਤੋਂ ਘੱਟ ਕਰੋ, ਇਹ ਵੀ ਸਾਨੂੰ ਸੁਨਿਸ਼ਚਿਤ ਕਰਨਾ ਹੋਵੇਗਾ। ਮੈਂ ਤਾਂ ਇਸ ਦੇ ਵੀ ਪੱਖ ਵਿੱਚ ਹਾਂ ਕਿ ਸਰਕਾਰੀ ਦਫ਼ਤਰਾਂ ਵਿੱਚ, ਸਰਕਾਰੀ ਪ੍ਰੋਗਰਾਮਾਂ ਵਿੱਚ ਵੀ ਪਲਾਸਟਿਕ ਦੀਆਂ ਬੋਤਲਾਂ ਦੀ ਬਜਾਏ metal ਜਾਂ ਮਿੱਟੀ ਦੇ ਬਰਤਨਾਂ ਦੀ ਵਿਵਸਥਾ ਹੋਵੇ

ਸਾਥੀਓ, ਜਦੋਂ ਵਾਤਾਵਰਣ ਸਾਫ਼ ਰਹਿੰਦਾ ਹੈ। ਆਲੇ-ਦੁਆਲੇ ਗੰਦਗੀ ਨਹੀਂ ਰਹਿੰਦੀ ਤਾਂ ਇਸ ਦਾ ਸਿੱਧਾ ਅਤੇ ਸਕਾਰਾਤਮਕ ਅਸਰ ਸਿਹਤ 'ਤੇ ਵੀ ਦਿਖਾਈ ਦਿੰਦਾ ਹੈ। ਮੈਂ ਯੋਗੀ ਜੀ ਦੀ ਸਰਕਾਰ ਦੀ ਪ੍ਰਸ਼ੰਸਾ ਕਰਾਂਗਾ ਕਿ ਉਹ ਸਵੱਛਤਾ ਅਤੇ ਸਿਹਤ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਹ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਅਤੇ ਜਿਸ ਦਾ ਹੁਣੇ ਵਿਸਤਾਰ ਨਾਲ ਬਿਓਰਾ ਯੋਗੀ ਜੀ ਨੇ ਦਿੱਤਾ, ਦਿਮਾਗ ਦੇ ਬੁਖਾਰ ਦੇ ਕਾਰਨ, ਉਸ ਬੁਖਾਰ ਦੇ ਕਾਰਨ ਅਤੇ ਪਾਰਲੀਮੈਂਟ ਦਾ ਕੋਈ ਅਜਿਹਾ ਸੈਸ਼ਨ ਨਹੀਂ ਜਾਂਦਾ ਸੀ ਜਦੋਂ ਯੋਗੀ ਜਦੋਂ ਪਾਰਲੀਮੈਂਟ ਦੇ ਮੇਂਬਰ ਸਨ, ਇਸ ਮੁੱਦੇ 'ਤੇ ਦਰਦਨਾਕ ਕਥਾ ਸੁਣਾ ਕੇ ਦੇਸ਼ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਸਨ। ਹਜ਼ਾਰਾਂ ਬੱਚੇ ਮਰਦੇ ਰਹਿੰਦੇ ਸਨ, ਜਦੋਂ ਯੋਗੀ ਜੀ ਦੀ ਸਰਕਾਰ ਬਣੀ, ਹੁਣੇ ਤਾਂ ਸ਼ੁਰੂਆਤ ਸੀ ਲੇਕਿਨ ਉਸੇ ਮੌਤ ਨੂੰ ਲੈ ਕੇ ਜਿਸ ਯੋਗੀ ਜੀ ਨੇ ਜਿਸ ਰੋਗ ਖ਼ਿਲਾਫ਼ ਜ਼ਿੰਦਗੀ ਭਰ ਲੜਾਈ ਲੜੀ, ਪਾਰਲੀਮੈਂਟ ਨੂੰ ਜਗਾਇਆ, ਦੇਸ਼ ਨੂੰ ਜਗਾਇਆ, ਕੁਝ vested interest ਗਰੁੱਪਾਂ ਨੇ ਉਹ ਸਾਰੇ ਹਾਦਸੇ ਨੂੰ, ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਉਨ੍ਹਾਂ ਦੇ ਮੱਥੇ 'ਤੇ ਮੜ੍ਹ ਦਿੱਤਾ। ਲੇਕਿਨ ਯੋਗੀ ਜੀ ਡਿੱਗੇ ਨਹੀਂ, ਡਰੇ ਨਹੀਂ।

ਜਿਸ ਮੁੱਦੇ ਨੂੰ ਲੈ ਕੇ ਉਹ 30-40 ਸਾਲ ਤੋਂ ਉਹ ਨਿਰੰਤਰ ਉਹ ਕੰਮ ਕਰ ਰਹੇ ਸਨ ਉਸ ਨੂੰ ਉਨ੍ਹਾਂ ਨੇ ਛੱਡਿਆ ਨਹੀਂ ਅਤੇ ਹੁਣੇ ਜੋ ਅੰਕੜੇ ਦੇ ਰਹੇ ਸਨ ਉਹ ਅੰਕੜੇ, ਮੈਂ ਨਹੀਂ ਜਾਣਦਾ ਕਿ ਮੀਡੀਆ ਦੇ ਧਿਆਨ ਵਿੱਚ ਆਉਣਗੇ ਕਿ ਨਹੀਂ ਆਉਣਗੇਲੇਕਿਨ ਦੇਸ਼ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਪ੍ਰਕਾਰ ਤੋਂ ਇਸ ਗੰਭੀਰ ਬਿਮਾਰੀ, ਜਿਸ ਦਾ ਮੂਲ ਕਾਰਨ ਗੰਦਗੀ ਅਤੇ ਅਸੀਂ ਆਪਣੇ ਹਜ਼ਾਰਾਂ ਬੱਚੇ ਖੋਹ ਦਿੱਤੇ। ਕਾਫ਼ੀ ਮਾਤਰਾ ਵਿੱਚ ਸਫ਼ਲਤਾ ਨਾਲ ਯੋਗੀ ਜੀ ਦੀ ਸਰਕਾਰ ਅੱਗੇ ਵਧ ਰਹੀ ਹੈ। ਮੈਂ ਉਨ੍ਹਾਂ ਨੂੰ ਇਸ ਮਾਨਵਤਾ ਦੇ ਪਵਿੱਤਰ ਕਾਰਜ ਵਿੱਚ ਸਵੱਛਤਾ 'ਤੇ ਬਲ ਦੇ ਕੇ ਬੱਚਿਆਂ ਦੀ ਜ਼ਿੰਦਗੀ ਬਚਾਈ ਹੈ ਇਸ ਦੇ ਇਸ ਨਾਲ ਜੁੜ੍ਹੇ ਹੋਏ ਸਭ ਕਿਸੇ ਨੂੰ ਨਾਗਰਿਕਾਂ ਨੂੰ, ਪਰਿਵਾਰਾਂ ਨੂੰ, ਸੰਸਥਾਵਾਂ ਨੂੰ, ਸਰਕਾਰ ਨੂੰ, ਹਰ ਕਿਸੇ ਨੂੰ ਵਧਾਈ ਦਿੰਦਾ ਹਾਂ। ਅਤੇ ਇੱਕ ਪ੍ਰਕਾਰ ਨਾਲ ਆਭਾਰ ਪ੍ਰਗਟ ਕਰਦਾ ਹਾਂ।

ਸਾਥੀਓ, ਵਾਤਾਵਰਣ ਅਤੇ ਸਿਹਤ ਨਾਲ ਹੀ ਜੁੜਿਆ ਇੱਕ ਅਤੇ ਵਿਸ਼ਾ ਹੈ ਜਲਸੰਕਟ ਅਤੇ ਜਲਸੰਕਟ ਦਾ ਉਪਾਅ ਹੈ ਜਲ ਜੀਵਨ ਮਿਸ਼ਨ। ਇਸ ਮਿਸ਼ਨ ਤਹਿਤ ਜਲ ਸੁਰੱਖਿਆ ਅਤੇ ਹਰ ਘਰ ਜਲ ਪਹੁੰਚਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਲ ਜੀਵਨ ਮਿਸ਼ਨ ਦਾ ਬਹੁਤ ਵੱਡਾ ਲਾਭ ਸਾਡੇ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਲੇਗਾ, ਕਿਸਾਨਾਂ ਨੂੰ ਮਿਲੇਗਾ ਅਤੇ ਸਭ ਤੋਂ ਵੱਡੀ ਗੱਲ ਸਾਡੀਆਂ ਮਾਤਾਵਾਂ, ਭੈਣਾਂ ਨੂੰ ਸੁਵਿਧਾ ਮਿਲੇਗੀ। ਜਲ 'ਤੇ ਖਰਚ ਘੱਟ ਹੋਣ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਨ੍ਹਾਂ ਦੀ ਬੱਚਤ ਵੀ ਵਧੇਗੀ।

ਸਾਥੀਓ, ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਪਸ਼ੂਪਾਲਨ ਅਤੇ ਦੂਜੇ ਕਾਰੋਬਾਰਾਂ ਦਾ ਵੀ ਬਹੁਤ ਵੱਡਾ ਰੋਲ ਹੈ। ਪਸ਼ੂਪਾਲਨ ਹੋਵੇ, ਮੱਛੀ ਪਾਲਣ ਹੋਵੇ, ਮੁਰਗੀ ਪਾਲਣ ਹੋਵੇ ਜਾਂ ਮਧੂ ਮੱਖੀ ਦਾ ਪਾਲਣ, ਇਸ 'ਤੇ ਕੀਤਾ ਗਿਆ ਨਿਵੇਸ਼, ਜ਼ਿਆਦਾ ਆਮਦਨ ਕਰਾਉਂਦਾ ਹੈ। ਇਸ ਦੇ ਲਈ ਬੀਤੇ 5 ਸਾਲਾਂ ਵਿੱਚ ਖੇਤੀਬਾੜੀ ਨਾਲ ਜੁੜੇ ਦੂਜੇ ਵਿਕਲਪਾਂ 'ਤੇ ਅਸੀਂ ਕਈ ਨਵੀਂ ਅਪ੍ਰੋਚ ਦੇ ਨਾਲ ਅੱਗੇ ਵਧੇ ਹਨ। ਪਸ਼ੂਧਨ ਦੀ ਗੁਣਵੱਤਾ ਅਤੇ ਸਿਹਤ ਤੋਂ ਲੈ ਕੇ ਡੇਅਰੀ ਪ੍ਰੋਡਕਟਸ ਦੀ ਵੈਰਾਇਟੀ ਨੂੰ ਵਿਸਤਾਰ ਦੇਣ ਲਈ ਜੋ ਵੀ ਜ਼ਰੂਰੀ ਕਦਮ ਸਨ ਉਹ ਚੁੱਕੇ ਗਏ ਹਨਦੁਧਾਰੂ ਪਸ਼ੂਆਂ ਦੀ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਪਹਿਲਾਂ ਰਾਸ਼ਟਰੀ ਗੋਕੁਲ ਮਿਸ਼ਨ ਸ਼ੁਰੂ ਕੀਤਾ ਗਿਆ ਅਤੇ ਇਸ ਸਾਲ ਦੇਸ਼ ਭਰ ਦੇ ਪਸ਼ੂਆਂ ਦੀ ਉਚਿੱਤ ਦੇਖ-ਰੇਖ ਲਈ ਕਾਮਧੇਨੁ ਕਮਿਸ਼ਨ ਬਣਾਉਣ ਦਾ ਫ਼ੈਸਲਾ ਹੋਇਆ ਹੈ। ਇਸ ਨਵੀਂ ਅਪ੍ਰੋਚ ਦਾ ਨਤੀਜਾ ਹੈ ਕਿ ਪੰਜ ਸਾਲ ਦੌਰਾਨ ਦੁੱਧ ਉਤਪਾਦਨ ਵਿੱਚ ਕਰੀਬ ਸੱਤ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਨਾਲ ਹੀ ਕਿਸਾਨਾਂ, ਪਸ਼ੂ-ਪਾਲਕਾਂ ਦੀ ਆਮਦਨ ਵਿੱਚ ਇਸ ਨਾਲ ਕਰੀਬ 13 % ਦੀ ਔਸਤ ਵਾਧਾ ਦਰਜ ਕੀਤੀ ਗਈ ਹੈ।

ਅਤੇ ਮੈਂ ਆਪਣਾ ਇੱਕ ਅਨੁਭਵ ਦਸਾਂ ਅਫ਼ਰੀਕਾ ਵਿੱਚ ਇੱਕ ਛੋਟਾ ਜਿਹਾ ਦੇਸ਼ ਹੈ ਰਵਾਂਡਾ। ਮੈਂ ਪਿਛਲੇ ਸਾਲ ਉੱਥੇ ਗਿਆ ਸੀ ਅਤੇ ਓਥੇ, ਇੱਥੇ ਜੋ ਖ਼ਬਰਾਂ ਆਈਆਂ ਉਸ ਨੂੰ ਲੈ ਕੇ ਕੁਝ ਲੋਕਾਂ ਨੇ ਤੂਫ਼ਾਨ ਵੀ ਖੜ੍ਹਾ ਕਰ ਦਿੱਤਾ ਸੀ ਕਿ ਮੋਦੀ ਜੀ ਨੇ ਰਵਾਂਡਾ ਵਿੱਚ ਜਾ ਕੇ ਢਾਈ ਸੌ ਗਾਂ ਭੇਂਟ ਕਰਨ ਦਾ ਪ੍ਰੋਗਰਾਮ ਕੀਤਾ ਲੇਕਿਨ ਦੇਸ਼ ਦੇ ਸਾਹਮਣੇ ਪੂਰੀ ਗੱਲ ਲਿਆਈ ਨਹੀਂ ਗਈ। ਰਵਾਂਡਾ ਵਰਗਾ ਦੇਸ਼, ਅਫ਼ਰੀਕਾ ਦਾ ਦੇਸ਼ ਉੱਥੇ ਇੱਕ ਅਦਭੁਤ ਯੋਜਨਾ ਚਲ ਰਹੀ ਹੈ ਉੱਥੇ ਦੀ ਸਰਕਾਰ ਰਵਾਂਡਾ ਵਿੱਚ ਪਿੰਡ ਦੇ ਅੰਦਰ ਗਾਂ ਭੇਂਟ ਦਿੰਦੇ ਹਨ ਲੋਕਾਂ ਨੂੰ ਅਤੇ ਫਿਰ ਉਨ੍ਹਾਂ ਦਾ ਜੋ ਪਹਿਲੀ ਵਛੜੀ ਹੁੰਦੀ ਹੈ ਉਹ ਨਿਯਮ ਹੈ ਕਿ ਉਹ ਸਰਕਾਰ ਵਾਪਸ ਲੈਂਦੀ ਹੈ ਅਤੇ ਜਿਸ ਕੋਲ ਗਾਂ ਨਹੀਂ ਹੈ ਉਨ੍ਹਾਂ ਨੂੰ ਵਛੜੀ ਭੇਂਟ ਦਿੱਤੀ ਜਾਂਦੀ ਹੈ ਇਹ ਪੂਰਾ ਚੇਨ ਚਲਦਾ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਰਵਾਂਡਾ ਦੇ ਪਿੰਡ ਵਿੱਚ ਹਰ ਘਰ ਕੋਲ ਗਾਂ, ਪਸ਼ੂਪਾਲਨ, ਦੁੱਧ ਉਤਪਾਦਨ ਅਤੇ ਉਸ ਦੀ ਇਕੋਨੌਮੀ ਦਾ ਅਧਾਰ ਬਣੇ। ਬਹੁਤ ਹੀ ਵਧੀਆ ਢੰਗ ਨਾਲ ਉਨ੍ਹਾਂ ਨੇ ਇਸ ਦਾ ਪਲਾਨ ਕੀਤਾ ਹੋਇਆ ਹੈ। ਅਤੇ ਮੈਨੂੰ ਵੀ ਰਵਾਂਡਾ ਦੇ ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ।

ਇਸ ਯੋਜਨਾ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਅਤੇ ਉੱਥੇ ਕਿਸ ਪ੍ਰਕਾਰ ਨਾਲ ਪਿੰਡ ਦੇ ਜੀਵਨ ਵਿੱਚ ਪਸ਼ੂਪਾਲਨ ਅਤੇ ਖਾਸ ਕਰਕੇ ਗਾਂ ਦੇ ਦੁੱਧ ਰਾਹੀਂ ਰੋਜੀ-ਰੋਟੀ ਕਮਾਉਣ ਦਾ ਪੂਰਾ ਨੈੱਟਵਰਕ ਖੜ੍ਹਾ ਕਰ ਦਿੱਤਾ ਗਿਆ ਹੈ। ਮੈਂ ਆਪਣੀ ਅੱਖਾਂ ਨਾਲ ਦੇਖ ਕੇ ਆਇਆ ਹਾਂ। ਲੇਕਿਨ ਸਾਡੇ ਦੇਸ਼ ਦਾ ਦੁਰਭਾਗ ਹੈ, ਕੁਝ ਲੋਕਾਂ ਦੇ ਕੰਨ 'ਤੇ ਅਗਰ ਓਮ ਸ਼ਬਦ ਪੈਂਦਾ ਹੈ ਤਾਂ ਉਨ੍ਹਾਂ ਦੇ ਵਾਲ ਖੜ੍ਹੇ ਹੋ ਜਾਂਦੇ ਹਨ ਗਾਂ ਸ਼ਬਦ ਪੈਂਦਾ ਹੈ ਤਾਂ ਉਨ੍ਹਾਂ ਦੇ ਵਾਲ ਖੜੇ ਹੋ ਜਾਂਦੇ ਹਨ ਉਨ੍ਹਾਂ ਨੂੰ ਲਗਦਾ ਹੈ ਕਿ ਦੇਸ਼ 16ਵੀਂ ਸ਼ਤਾਬਦੀ ਵਿੱਚ ਚਲਾ ਗਿਆ। ਅਜਿਹਾ ਗਿਆਨ ਦੇਸ਼ ਨੂੰ ਬਰਬਾਦ ਕਰਨ ਵਾਲਿਆਂ ਨੇ, ਬਰਬਾਦ ਕਰਨ ਵਿੱਚ ਕੁਝ ਨਹੀਂ ਛੱਡਿਆ ਹੈ। ਅਤੇ ਇਸ ਲਈ ਸਾਡੇ ਭਾਰਤ ਦੇ ਗ੍ਰਾਮੀਣ ਜੀਵਨ ਦੀਆਂ ਅਰਥਵਿਵਸਥਾਂ ਵਿੱਚ ਪਸ਼ੂਧਨ ਬਹੁਤ ਕੀਮਤੀ ਗੱਲ ਹੈ। ਕੋਈ ਕਲਪਨਾ ਕਰੇ ਕਿ ਕੀ ਪਸ਼ੂਧਨ ਦੇ ਬਿਨਾ ਅਰਥਵਿਵਸਥਾ ਚਲ ਸਕਦੀ ਹੈ ਕੀ, ਪਿੰਡ ਚਲ ਸਕਦਾ ਹੈ ਕੀ, ਪਿੰਡ ਦਾ ਪਰਿਵਾਰ ਚਲ ਸਕਦਾ ਹੈ ਕੀ ਲੇਕਿਨ ਪਤਾ ਨਹੀਂ ਕੁਝ ਸ਼ਬਦ ਸੁਣਦੇ ਹੀ ਕਰੰਟ ਲਗ ਜਾਂਦਾ ਹੈ ਕੁਝ ਲੋਕਾਂ ਨੂੰ।

ਸਾਥੀਓ, ਪਸ਼ੂਧਨ ਨੂੰ ਲੈ ਕੇ ਸਰਕਾਰ ਕਿਤਨੀ ਗੰਭੀਰ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਸੌ ਦਿਨ ਵਿੱਚ ਜੋ ਵੱਡੇ ਫ਼ੈਸਲੇ ਲੈ ਲਏ ਗਏ ਹਨ ਉਨ੍ਹਾਂ ਵਿੱਚੋਂ ਇੱਕ ਪਸ਼ੂਆਂ ਦੇ ਟੀਕਾਕਰਨ ਨਾਲ ਜੁੜਿਆ ਹੋਇਆ ਹੈ। ਇਸ ਅਭਿਯਾਨ ਨੂੰ ਵਿਸਤਾਰ ਦਿੰਦੇ ਹੋਏ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ ਅਤੇ ਆਰਟੀਫਿਸ਼ਲ ਗਰਭਧਾਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।

ਸਾਥੀਓ, ਆਪ ਸਾਰੇ ਭਲੀਭਾਂਤੀ ਜਾਣਦੇ ਹੋ ਕਿ ਪਸ਼ੂਧਨ ਦਾ ਬਿਮਾਰ ਹੋਣਾ ਕਿੰਨਾ ਵੱਡਾ ਝਟਕਾ ਹੁੰਦਾ ਹੈ। ਸਾਡੇ ਪਸ਼ੂ ਵਾਰ-ਵਾਰ ਬਿਮਾਰ ਨਾ ਹੋਣ ਉਨ੍ਹਾਂ ਦੇ ਇਲਾਜ 'ਤੇ ਕਿਸਾਨਾਂ ਨੂੰ ਬੇਵਜ੍ਹਾ ਖਰਚ ਨਾ ਕਰਨਾ ਪਵੇ, ਪਸ਼ੂਪਾਲਕ ਨੂੰ ਖਰਚ ਨਾ ਕਰਨਾ ਪਵੇ ਇਸ ਸੋਚ ਨਾਲ ਅੱਜ 13 ਹਜ਼ਾਰ ਕਰੋੜ ਰੁਪਏ ਦੇ ਇੱਕ ਵੱਡੇ ਅਭਿਯਾਨ ਦੀ ਸ਼ੁਰੂਆਤ ਕੀਤੀ ਗਈ ਹੈ। ਐੱਫਐੱਮਡੀ, ਯਾਨੀ ਫੂਟ ਐਂਡ ਮਾਊਥ ਡਿਜੀਜ਼ ਉਸ ਤੋਂ ਮੁਕਤੀ ਪੂਰਾ ਭਾਰਤ ਇਸ ਬਿਮਾਰੀ ਤੋਂ ਪਸ਼ੂਆਂ ਨੂੰ ਮੁਕਤ ਕਰੇ ਇਸ ਦਾ ਇੱਕ ਵਿਆਪਕ ਅਭਿਯਾਨ ਅਸੀਂ ਸ਼ੁਰੂ ਕਰ ਰਹੇ ਹਾਂ

ਐੱਫਐੱਮਡੀ, ਯਾਨੀ ਫੂਟ ਐਂਡ ਮਾਊਥ ਡਿਜੀਜ ਯਾਨੀ ਸਾਡੇ ਉੱਤਰ ਪ੍ਰਦੇਸ਼ ਦੇ ਪਿੰਡ ਵਿੱਚ ਕੁਝ ਇਲਾਕਿਆਂ ਵਿੱਚ ਉਸ ਲਈ ਸ਼ਬਦ ਪ੍ਰਯੋਗ ਰਹਿੰਦਾ ਹੈ ਮੁੰਹਪਕਾ। ਇਹ ਮੁੰਹਪਕਾ ਜੋ ਬਿਮਾਰ ਹੈ ਉਸ ਤੋਂ, ਉਸ ਬਿਮਾਰੀ ਤੋਂ ਮੁਕਤੀ ਦਾ ਇਹ ਅਭਿਯਾਨ ਹੈ। ਅਤੇ ਆਪ ਹੈਰਾਨ ਹੋ ਜਾਓਗੇ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਕੰਮ ਵਾਲਾ ਆਪਣੇ ਦੇਸ਼ ਵਿੱਚ ਅਭਿਯਾਨ ਚਲਾ ਕੇ ਪਸ਼ੂਆਂ ਨੂੰ ਇਸ ਰੋਗ ਤੋਂ ਮੁਕਤੀ ਦਿਵਾ ਦਿੱਤੀ ਹੈ। ਕਈ ਛੋਟੇ-ਛੋਟੇ ਦੇਸ਼ ਗ਼ਰੀਬ ਦੇਸ਼ ਉਨ੍ਹਾਂ ਨੇ ਇਹ ਕੰਮ ਕਰ ਦਿੱਤਾ ਹੈ। ਲੇਕਿਨ ਦੁਰਭਾਗ ਨਾਲ ਇੰਨੀਆਂ ਸਰਕਾਰਾਂ ਆ ਕੇ ਗਈਆਂ ਇਸ ਅਭਿਯਾਨ ਨੂੰ ਲਏ ਬਿਨਾ ਅਸੀਂ ਨਤੀਜੇ ਪ੍ਰਾਪਤ ਨਹੀਂ ਕਰ ਸਕੇ

ਦੁਨੀਆ ਦੇ ਗ਼ਰੀਬ, ਛੋਟੇ ਦੇਸ਼ ਅਗਰ ਪਸ਼ੂਆਂ ਨੂੰ ਮੁਸੀਬਤ ਤੋਂ ਬਾਹਰ ਕੱਢ ਸਕਦੇ ਹਨ ਤਾਂ ਸ਼੍ਰੀ ਕ੍ਰਿਸ਼ਨ ਦੀ ਧਰਤੀ 'ਤੇ ਕੋਈ ਪਸ਼ੂ ਅਜਿਹੀ ਮੁਸੀਬਤ ਵਿੱਚ ਜਿਊਣਾ ਨਹੀਂ ਚਾਹੀਦਾ ਅਤੇ ਇਸ ਤੋਂ ਮੁਕਤੀ ਲਈ 51 ਕਰੋੜ ਗਾਂ, ਮੱਝ, ਭੇਡ ਬੱਕਰੀ ਅਤੇ ਸੂਰਾਂ ਨੂੰ ਸਾਲ ਵਿੱਚ ਦੋ ਵਾਰ ਟੀਕੇ ਲਗਾਏ ਜਾਣਗੇ। ਇੰਨਾ ਹੀ ਨਹੀਂ ਜਿਨ੍ਹਾਂ ਪਸ਼ੂਆਂ ਦਾ ਟੀਕਾਕਰਨ ਹੋ ਜਾਵੇਗਾ ਉਨ੍ਹਾਂ ਨੂੰ ਪਸ਼ੂ ਆਧਾਰ ਯਾਨੀ ਯੂਨੀਕ ਆਈਡੀ ਦੇ ਕੇ ਕੰਨਾਂ ਵਿੱਚ ਟੈਗ ਲਗਾਇਆ ਜਾਵੇਗਾ। ਪਸ਼ੂਆਂ ਨੂੰ ਬਾਕਾਇਦਾ ਸਿਹਤ ਕਾਰਡ ਵੀ ਜਾਰੀ ਕੀਤਾ ਜਾਵੇਗਾ

ਭਾਈਓ-ਭੈਣੋਂ ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਬਿਲਕੁਲ ਸਾਫ਼ ਹੈ ਸਾਡਾ ਪਸ਼ੂਧਨ ਤੰਦਰੁਸਤ ਰਹੇ, ਪੋਸ਼ਿਤ ਰਹੇ ਅਤੇ ਪਸ਼ੂਆਂ ਦੀਆਂ ਨਵੀਆਂ ਅਤੇ ਉੱਤਮ ਨਸਲਾਂ ਦਾ ਵਿਕਾਸ ਹੋਵੇ, ਇਸੇ ਰਸਤੇ 'ਤੇ ਚਲਦੇ ਹੋਏ ਸਾਡੇ ਪਸ਼ੂਪਾਲਕਾਂ ਦੀ ਆਮਦਨ ਵੀ ਵਧੇਗੀ। ਸਾਡੇ ਬੱਚਿਆਂ ਨੂੰ ਉਚਿਤ ਮਾਤਰਾ ਵਿੱਚ ਦੁੱਧ ਵੀ ਉਪਲੱਬਧ ਹੋਵੇਗਾ ਅਤੇ ਦੁਨੀਆ ਦੇ ਸਭ ਤੋਂ ਵੱਡੇ ਦੁੱਧ ਉਤਪਾਦਕ ਦੇ ਰੂਪ ਵਿੱਚ ਭਾਰਤ ਦੀ ਪਹਿਚਾਣ ਵੀ ਬਣੀ ਰਹੇਗੀ।

ਭਾਈਓ ਅਤੇ ਭੈਣੋਂ ਭਾਰਤ ਦੇ ਡੇਅਰੀ ਸੈਕਟਰ ਨੂੰ ਵਿਸਤਾਰ ਦੇਣ ਦੇ ਲਈ, ਸਾਨੂੰ Innovation ਦੀ ਜ਼ਰੂਰਤ ਹੈ, ਨਵੀਂ ਤਕਨੀਕ ਦੀ ਜ਼ਰੂਰਤ ਹੈ। ਇਹ ਇਨੋਵੇਸ਼ਨ ਸਾਡੇ ਗ੍ਰਾਮੀਣ ਸਮਾਜ ਤੋਂ ਵੀ ਆਏ, ਇਸ ਲਈ ਅੱਜ Startup Grand Challenge, ਮੈਂ ਖਾਸ ਕਰਕੇ ਨੌਜਵਾਨਾਂ ਨੂੰ ਕਹਿੰਦਾ ਹਾਂ । ਬੰਗਲੌਰ, ਹੈਦਰਾਬਾਦ ਵਿੱਚ Startup 'ਤੇ ਕੰਮ ਕਰਨ ਵਾਲੇ ਦੇਸ਼ ਦੇ ਹੋਣਹਾਰ ਨੌਜਵਾਨਾਂ ਨੂੰ ਵੀ ਵਿਸ਼ੇਸ਼ ਰੂਪ ਤੋਂ ਕਹਿੰਦਾ ਹਾਂ IIT ਵਿੱਚ ਪੜ੍ਹਨ ਵਾਲੇ ਹੋਨਹਾਰ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਰੂਪ ਤੋਂ ਕਹਿੰਦਾ ਹਾਂ, ਆਓ Startup Grand Challenge ਦੇ ਅੰਦਰ ਜਿਸਦੀ ਅੱਜ ਮੈਂ ਸ਼ੁਰੂਆਤ ਕਰ ਰਿਹਾ ਹਾਂ । ਤੁਸੀਂ ਉਸ ਨਾਲ ਜੁੜੋ ਅਤੇ ਸਾਨੂੰ ਸਮਾਧਾਨ ਖੋਜਣਾ ਹੈ ਕਿ ਹਰੇ ਚਾਰੇ ਦੀ ਉਚਿਤ ਵਿਵਸਥਾ ਕਿਵੇਂ ਹੋਵੇ, ਉਨ੍ਹਾਂ ਨੂੰ ਵੀ ਪੋਸ਼ਕ ਆਹਾਰ ਕਿਵੇਂ ਮਿਲੇ। ਪਲਾਸਟਿਕ ਦੀਆਂ ਥੈਲੀਆਂ ਦਾ ਸਸਤਾ ਅਤੇ ਸੁਲਭ ਵਿਕਲਪ ਕੀ ਹੋ ਸਕਦਾ ਹੈ। ਅਜਿਹੇ ਅਨੇਕ ਵਿਸ਼ਿਆਂ ਦਾ ਹੱਲ ਦੇਣ ਵਾਲੇ Startup ਸ਼ੁਰੂ ਹੋਣੇ ਚਾਹੀਦੇ ਹਨ, ਸ਼ੁਰੂ ਕੀਤੇ ਜਾ ਸਕਦੇ ਹੋ ਅਤੇ ਭਾਰਤ ਸਰਕਾਰ ਅੱਜ ਉਸ ਚੈਲੇਂਜ ਨੂੰ ਤੁਹਾਡੇ ਸਾਹਮਣੇ ਲਾਂਚ ਕਰ ਰਹੀ ਹੈ। ਆਓ ਨਵੇਂ-ਨਵੇਂ Ideas ਲੈ ਕੇ ਆਓ ਅਰੇ ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਦੇਸ਼ ਦੀ ਮਿੱਟੀ ਤੋਂ ਹੀ ਨਿਕਲੇਗਾ, ਇਹ ਮੇਰਾ ਵਿਸ਼ਵਾਸ ਹੈ ।

ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਦੇ Ideas 'ਤੇ ਗੰਭੀਰਤਾ ਨਾਲ ਵਿਚਾਰ ਹੋਵੇਗਾ, ਉਨ੍ਹਾਂ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਜ਼ਰੂਰੀ ਨਿਵੇਸ਼ ਦੀ ਵਿਵਸਥਾ ਵੀ ਕੀਤੀ ਜਾਵੇਗੀ । ਇਸ ਤੋਂ ਰੋਜ਼ਗਾਰ ਦੇ ਅਨੇਕ ਨਵੇਂ ਮੌਕੇ ਵੀ ਤਿਆਰ ਹੋਣਗੇ ।

ਸਾਥੀਓ, ਮਥੁਰਾ ਸਹਿਤ ਇਹ ਪੂਰਾ ਬ੍ਰਜ ਖੇਤਰ ਤਾਂ ਆਧਿਆਤਮ ਅਤੇ ਆਸਥਾ ਦਾ ਸਥਾਨ ਹੈ। ਇੱਥੇ ਹੇਰੀਟੇਜ ਟੂਰਿਜ਼ਮ ਦੀਆਂ ਅਸੀਮ ਸੰਭਾਵਨਾਵਾਂ ਹਨਮੈਨੂੰ ਖੁਸ਼ੀ ਹੈ ਕਿ ਯੋਗੀ ਜੀ ਦੀ ਸਰਕਾਰ ਇਸ ਦਿਸ਼ਾ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ ।

ਅੱਜ ਮਥੁਰਾ, ਨੰਦਗਾਂਵ, ਗੋਵਰਧਨ, ਬਰਸਾਨਾ ਵਿੱਚ ਸੁੰਦਰੀਕਰਨ, beautification or connectivity ਨਾਲ ਜੁੜੇ ਅਨੇਕ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ । ਇੱਥੇ ਬਨਣ ਵਾਲੀਆਂ ਸੁਵਿਧਾਵਾਂ ਸਿਰਫ਼ ਯੂਪੀ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਟੂਰਿਜ਼ਮ ਨੂੰ ਬਹੁਤ ਤਾਕਤ ਦੇਣ ਵਾਲੀਆਂ ਹਨਬੀਤੇ 5 ਸਾਲਾਂ ਵਿੱਚ ਟੂਰਿਜ਼ਮ ਨੂੰ ਜਿਸ ਤਰ੍ਹਾਂ ਨਾਲ ਪ੍ਰੋਤਸਾਹਨ ਦਿੱਤਾ ਗਿਆ ਹੈ ਉਸ ਤੋਂ ਭਾਰਤ ਦੀ ਰੈਂਕਿੰਗ ਵਿੱਚ ਬਹੁਤ ਵੱਡਾ ਸੁਧਾਰ ਆਇਆ ਹੈ। ਕੁਝ ਹੀ ਦਿਨ ਪਹਿਲਾਂ ਟੂਰਿਜ਼ਮ ਦੀ ਗਲੋਬਲ ਰੈਕਿੰਗ ਦੇ ਨਤੀਜੇ ਆਏ ਹਨ ਇਸ ਵਿੱਚ ਭਾਰਤ 34ਵੇਂ ਨੰਬਰ 'ਤੇ ਪਹੁੰਚ ਗਿਆ ਹੈ ਜਦੋਂ ਕਿ 2013 ਵਿੱਚ ਭਾਰਤ 65ਵੇਂ ਨੰਬਰ 'ਤੇ ਸੀ । ਭਾਰਤ ਦੀ ਇਹ ਸੁ‍ਧਰਦੀ ਹੋਈ ਰੈਂਕਿਗ ਇਸ ਗੱਲ ਦਾ ਵੀ ਗਵਾਹ ਹੈ ਕਿ ਇਸ ਖੇਤਰ ਵਿੱਚ ਵੀ ਰੋਜਗਾਰ ਦੇ ਨਵੇਂ ਅਵਸਰ ਲਗਾਤਾਰ ਬਣ ਰਹੇ ਹਨ

ਸਾਥੀਓ, 11 ਸਤੰਬਰ ਦਾ ਅੱਜ ਦਾ ਦਿਨ ਇੱਕ ਹੋਰ ਵਜ੍ਹਾ ਨਾਲ ਵਿਸ਼ੇਸ਼ ਹੈ ਇੱਕ ਸਦੀ ਪਹਿਲਾਂ ਅੱਜ ਹੀ ਦੇ ਦਿਨ ਸੁਆਮੀ ਵਿਵੇਕਾਨੰਦ ਜੀ ਨੇ ਸ਼ਿਕਾਗੋ ਵਿੱਚ ਆਪਣਾ ਇਤਿਹਾਸਿਕ ਭਾਸ਼ਣ ਦਿੱਤਾ ਸੀ। ਉਸ ਭਾਸ਼ਣ ਰਾਹੀਂ ਪੂਰੇ ਵਿਸ਼ਵ ਨੇ ਹਿੰਦੁਸਤਾਨ ਦੀ ਸੱਭਿਆਚਾਰਕ, ਸਾਡੀਆਂ ਪਰੰਪਰਾਵਾਂ ਨੂੰ ਹੋਰ ਗਹਿਰਾਈ ਨਾਲ ਸਮਝਿਆ ਸੀ । ਆਪਣੇ ਸੰਬੋਧਨ ਵਿੱਚ ਸੁਆਮੀ ਵਿਵੇਕਾਨੰਦ ਜੀ ਨੇ ਵਿਸ਼ਵ ਸ਼ਾਂਤੀ ਲਈ ਭਾਰਤ ਦਾ ਦਰਸ਼ਨ ਵੀ ਸਾਹਮਣੇ ਰੱਖਿਆ ਸੀ । ਲੇਕਿਨ ਦੁਰਭਾਗ ਦੇਖੋ, ਉਸੇ 11 ਸਤੰਬਰ ਨੂੰ 9/11 ਨੂੰ ਅਮਰੀਕਾ ਵਿੱਚ ਇਤਨਾ ਵੱਡਾ ਆਤੰਕੀ ਹਮਲਾ ਕੀਤਾ ਗਿਆ ਕਿ ਦੁਨੀਆ ਦਹਿਲ ਗਈ ।

ਭਾਈਓ ਅਤੇ ਭੈਣੋਂ, ਅੱਜ ਆਤੰਕਵਾਦ ਇੱਕ ਵਿਚਾਰਧਾਰਾ ਬਣ ਗਈ ਹੈ ਜੋ ਕਿਸੇ ਸਰਹਦ ਨਾਲ ਬੰਨ੍ਹੀ ਹੋਈ ਨਹੀਂ ਇਹ ਇੱਕ ਗਲੋਬਲ ਪ੍ਰਾਬਲਮ ਹੈ, ਇਹ ਗਲੋਲਲ ਫੇਥ ਬਣ ਗਿਆ ਹੈ, ਜਿਸ ਦੀਆਂ ਮਜ਼ਬੂਤ ਜੜ੍ਹਾਂ ਸਾਡੇ ਗੁਆਂਢ ਵਿੱਚ ਫਲ-ਫੁੱਲ ਰਹੀਆਂ ਹਨ । ਇਸ ਵਿਚਾਰਧਾਰਾ ਨੂੰ, ਅੱਗੇ ਵਧਾਉਣ ਵਾਲਿਆਂ ਨੂੰ, ਆਤੰਕਵਾਦੀਆਂ ਨੂੰ ਪਨਾਹ ਅਤੇ ਟ੍ਰੇਨਿੰਗ ਦੇਣ ਵਾਲਿਆਂ ਦੇ ਖਿਲਾਫ਼ ਅੱਜ ਪੂਰੇ ਵਿਸ਼ਵ ਨੂੰ ਸੰਕਲਪ ਲੈਣ ਦੀ ਜ਼ਰੂਰਤ ਹੈ, ਸਖ਼ਤ ਕਾਰਵਾਈ ਦੀ ਜ਼ਰੂਰਤ ਹੈ। ਭਾਰਤ ਆਪਣੇ ਪੱਧਰ 'ਤੇ ਇਸ ਚੁਣੌਤੀ ਨਾਲ ਨਿਪਟਨ ਵਿੱਚ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਇਹ ਅਸੀਂ ਦਿਖਾਇਆ ਵੀ ਹੈ ਅਤੇ ਅੱਗੇ ਵੀ ਦਿਖਾਵਾਂਗੇਹਾਲ ਵਿੱਚ ਆਤੰਕ-ਰੋਕੂ ਕਾਨੂੰਨ ਨੂੰ ਸਖ਼ਤ ਕਰਨ ਦਾ ਫੈਸਲਾ ਵੀ ਇਸ ਦਿਸ਼ਾ ਵਿੱਚ ਕੀਤਾ ਗਿਆ ਪ੍ਰਯਤਨ ਹੈ। ਹੁਣ ਸੰਗਠਨਾਂ ਦਾ ਨਾਮ ਬਦਲ ਕੇ ਆਤੰਕੀ ਆਪਣੇ ਕਾਰਨਾਮਿਆਂ ਨੂੰ ਨਹੀਂ ਛੁਪਾ ਸਕਣਗੇ

ਭਾਈਓ ਅਤੇ ਭੈਣੋਂ, ਸਮੱਸਿਆ ਚਾਹੇ ਆਤੰਕ ਦੀ ਹੋਵੇ, ਪ੍ਰਦੂਸ਼ਣ ਦੀ ਹੋਵੇ, ਬਿਮਾਰੀ ਹੋਵੇ ਸਾਨੂੰ ਮਿਲ ਕੇ ਇਨ੍ਹਾਂ ਨੂੰ ਹਟਾਉਣ ਹੈ। ਆਓ ਜੀ ਸੰਕਲਪ ਬੱਧ ਹੋ ਕੇ ਅੱਗੇ ਵਧੀਏ ਅਤੇ ਅੱਜ ਜਿਸ ਉਦੇਸ਼ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ, ਉਨ੍ਹਾਂ ਨੂੰ ਹਾਸਲ ਕਰਨ ਦਾ ਪ੍ਰਯਤਨ ਕਰੀਏ ਇੱਕ ਵਾਰ ਫਿਰ ਤੁਸੀਂ ਸਾਰੀਆਂ ਨੂੰ ਵਿਕਾਸ ਦੇ ਅਨੇਕ-ਅਨੇਕ ਨਵੇਂ-ਨਵੇਂ ਪ੍ਰੋਜੈਕਟਾਂ ਲਈ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ । ਤੁਹਾਡਾ ਸਾਰਿਆਂ ਦਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ । ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋਦੋਵੇਂ ਹੱਥ ਉੱਪਰ ਕਰਕੇ ਬੋਲੋ ....

ਭਾਰਤ ਮਾਤਾ ਕੀ - ਜੈ

ਭਾਰਤ ਮਾਤਾ ਕੀ - ਜੈ

ਭਾਰਤ ਮਾਤਾ ਕੀ - ਜੈ

ਬਹੁਤ - ਬਹੁਤ ਧੰਨਵਾਦ ….

*****

 

ਵੀਆਰਆਰਕੇ/ਐੱਸਐੱਚ/ਬੀਐੱਮ/ਐੱਮਐੱਸ


(Release ID: 1585103) Visitor Counter : 138
Read this release in: English