ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਪ੍ਰਧਾਨ ਮੰਤਰੀ ਕਿਸਾਨ ਮਾਨ-ਧਨ ਯੋਜਨਾ’ ਲਾਂਚ ਕੀਤੀ

ਅੰਨਦਾਤਾ ਦਾ ਜੀਵਨ ਸੁਰੱਖਿਅਤ
ਵਪਾਰੀਆਂ ਅਤੇ ਸਵੈ-ਰੋਜ਼ਗਾਰ ਵਿੱਚ ਲਗੇ ਵਿਅਕਤੀਆਂ ਲਈ ਰਾਸ਼ਟਰੀ ਪੈਨਸ਼ਨ ਯੋਜਨਾ ਲਾਂਚ ਕੀਤੀ
ਕਬਾਇਲੀ ਵਿਦਿਆਰਥੀਆਂ ਲਈ ਪੂਰੇ ਦੇਸ਼ ਵਿੱਚ 462 ਏਕਲਵਯ ਮਾਡਲ ਸਕੂਲ ਲਾਂਚ ਕੀਤੇ
ਝਾਰਖੰਡ ਨੂੰ ਰਾਂਚੀ ਵਿੱਚ ਆਪਣਾ ਨਵਾਂ ਵਿਧਾਨ ਸਭਾ ਭਵਨ ਮਿਲਿਆ

Posted On: 12 SEP 2019 6:02PM by PIB Chandigarh

ਕਿਸਾਨਾਂ ਦਾ ਜੀਵਨ ਸੁਰੱਖਿਅਤ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਮਾਨ-ਧਨ ਯੋਜਨਾ ਲਾਂਚ ਕੀਤੀਇਸ ਯੋਜਨਾ ਨਾਲ 5 ਕਰੋੜ ਲਘੂ ਅਤੇ ਸੀਮਾਂਤ ਕਿਸਾਨਾਂ ਦਾ ਜੀਵਨ ਸੁਰੱਖਿਅਤ ਹੋਵੇਗਾ । ਅਜਿਹੇ ਕਿਸਾਨਾਂ ਨੂੰ 60 ਸਾਲ ਦੀ ਉਮਰ ਹੋਣ ’ਤੇ ਨਿਊਨਤਮ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਉਪਲੱਬਧ ਕਰਵਾਈ ਜਾਵੇਗੀ ।

ਪ੍ਰਧਾਨ ਮੰਤਰੀ ਨੇ ਵਪਾਰੀਆਂ ਅਤੇ ਸਵੈ-ਰੋਜ਼ਗਾਰ ਵਿੱਚ ਲਗੇ ਵਿਅਕਤੀਆਂ ਲਈ ਰਾਸ਼ਟਰੀ ਪੈਨਸ਼ਨ ਯੋਜਨਾ ਵੀ ਸ਼ੁਰੂ ਕੀਤੀ। ਇਸ ਯੋਜਨਾ ਦਾ ਉਦੇਸ਼ ਛੋਟੇ ਵਪਾਰੀਆਂ ਅਤੇ ਸਵੈ-ਰੋਜਗਾਰ ਵਿੱਚ ਲਗੇ ਵਿਅਕਤੀਆਂ ਨੂੰ 60 ਸਾਲ ਦੀ ਉਮਰ ਹੋਣ ’ਤੇ ਨਿਊਨਤਮ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਉਪਲੱਬਧ ਕਰਵਾਈ ਜਾਵੇਗੀ । ਇਸ ਯੋਜਨਾ ਨਾਲ ਲੱਗਭਗ 3 ਕਰੋੜ ਛੋਟੇ ਵਪਾਰੀ ਲਾਭਕਾਰੀ ਹੋਣਗੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤੁਹਾਡੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਵਾਲਾ ਇੱਕ ਮਜ਼ਬੂਤ ਸਰਕਾਰ ਦਾ ਇੱਕ ਮਜ਼ਬੂਤ ਚੁਣਾਵੀ ਵਾਅਦਾ ਸੀ । ਮੈਂ ਕਿਹਾ ਸੀ ਕਿ ਨਵੀਂ ਸਰਕਾਰ ਦੇ ਗਠਨ ਦੇ ਬਾਅਦ ਦੇਸ਼ ਦੇ ਹਰ ਕਿਸਾਨ ਪਰਿਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਮਿਲੇਗਾ । ਅੱਜ ਦੇਸ਼ ਦੇ ਲਗਭਗ ਸਾਢੇ ਛੇ ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ 21 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਜਮਾਂ ਹੋ ਚੁੱਕੀ ਹੈ। ਝਾਰਖੰਡ ਦੇ ਅਜਿਹੇ 8 ਲੱਖ ਕਿਸਾਨ ਪਰਿਵਾਰ ਹਨ, ਜਿਨ੍ਹਾਂ ਦੇ ਖਾਤੇ ਵਿੱਚ ਲਗਭਗ 250 ਕਰੋੜ ਰੁਪਏ ਜਮ੍ਹਾਂ ਹੋਏ ਹਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਸਾਡੀ ਪ੍ਰਾਥਮਿਕਤਾ ਦੇ ਨਾਲ-ਨਾਲ ਪ੍ਰਤੀਬੱਧਤਾ ਵੀ ਹੈ। ਸਾਡੀ ਸਰਕਾਰ ਹਰੇਕ ਭਾਰਤੀ ਨੂੰ ਸਮਾਜਿਕ ਸੁਰੱਖਿਆ ਦਾ ਕਵਚ ਉਪਲੱਬਧ ਕਰਵਾਉਣ ਦਾ ਯਤਨ ਕਰ ਰਹੀ ਹੈ। ਸਰਕਾਰ ਉਨ੍ਹਾਂ ਜ਼ਰੂਰਤਮੰਦਾਂ ਦਾ ਸਾਥ ਨਿਭਾ ਰਹੀ ਹੈ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਇਸ ਸਾਲ ਮਾਰਚ ਤੋਂ ਦੇਸ਼ ਦੇ ਅਸੰਗਠਿਤ ਖੇਤਰ ਦੇ ਕਰੋੜਾਂ ਵਰਕਰਾਂ ਲਈ ਵੀ ਇਸੇ ਤਰ੍ਹਾਂ ਦੀ ਪੈਨਸ਼ਨ ਯੋਜਨਾ ਚਲ ਰਹੀ ਹੈ ।

32 ਲੱਖ ਤੋਂ ਅਧਿਕ ਮਜ਼ਦੂਰ ਸ਼੍ਰਮਯੋਗੀ ਮਾਨ-ਧਨ ਯੋਜਨਾ ਵਿੱਚ ਸ਼ਾਮਲ ਹੋਏ ਹਨ । 22 ਕਰੋੜ ਤੋਂ ਅਧਿਕ ਲੋਕ ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਵਿੱਚ ਸ਼ਾਮਲ ਹੋਏ ਹਨ, ਇਨ੍ਹਾਂ ਵਿੱਚ 30 ਲੱਖ ਤੋਂ ਅਧਿਕ ਲਾਭਾਰਥੀ ਕੇਵਲ ਝਾਰਖੰਡ ਤੋਂ ਹੀ ਹਨ ।  ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਵੀ ਲਗਭਗ 44 ਲੱਖ ਗ਼ਰੀਬ ਮਰੀਜ਼ ਨੂੰ ਲਾਭ ਪਹੁੰਚਿਆ ਹੈ ਹਨਇਨ੍ਹਾਂ ਵਿੱਚੋਂ ਲਗਭਗ 3 ਲੱਖ ਮਰੀਜ਼ ਝਾਰਖੰਡ ਤੋਂ ਹੀ ਹਨ ।

ਸਾਰਿਆਂ ਨੂੰ ਸਸ਼ਕਤ ਬਣਾਉਣ ਲਈ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਬਾਇਲੀ ਬਹੁਲਤਾ ਵਾਲੇ ਖੇਤਰਾਂ ਵਿੱਚ 462 ਏਕਲਵਯ ਮਾਡਲ ਸਕੂਲ ਲਾਂਚ ਕੀਤੇਇਨ੍ਹਾਂ ਸਕੂਲਾਂ ਵਿੱਚ ਕਬਾਇਲੀ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਉੱਚ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ । ਇਨ੍ਹਾਂ ਸਕੂਲਾਂ ਵਿੱਚ ਸਥਾਨਕ ਕਲਾਵਾਂ ਅਤੇ ਸੱਭਿਆਚਾਰ ਦੇ ਨਾਲ-ਨਾਲ ਖੇਡਾਂ ਅਤੇ ਹੁਨਰ ਵਿਕਾਸ ਦੀਆਂ ਸੁਵਿਧਾਵਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂਇਨ੍ਹਾਂ ਸਕੂਲਾਂ ਵਿੱਚ ਹਰੇਕ ਕਬਾਇਲੀ ਵਿਦਿਆਰਥੀ ’ਤੇ ਸਰਕਾਰ ਹਰ ਸਾਲ ਇੱਕ ਲੱਖ ਰੁਪਏ ਤੋਂ ਅਧਿਕ ਦੀ ਰਾਸ਼ੀ ਖਰਚ ਕਰੇਗੀ । ਪ੍ਰਧਾਨ ਮੰਤਰੀ ਨੇ ਸਾਹਿਬਗੰਜ ਵਿੱਚ ਮਲਟੀ ਮੋਡਲ ਟ੍ਰਾਂਸਪੋਰਟ ਟਰਮੀਨਲ ਦਾ ਉਦਘਾਟਨ ਵੀ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਮੈਨੂੰ ਸਾਹਿਬਗੰਜ ਵਿੱਚ ਮਲਟੀ ਮੋਡਲ  ਟਰਾਂਸਪੋਰਟ ਟਰਮੀਨਲ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਕੇਵਲ ਇੱਕ ਹੋਰ ਪ੍ਰੋਜੈਕਟ ਹੀ ਨਹੀਂ ਹੈ, ਸਗੋਂ ਇਹ ਇਸ ਪੂਰੇ ਖੇਤਰ ਵਿੱਚ ਟ੍ਰਾਂਸਪੋਰਟ ਦਾ ਇੱਕ ਨਵਾਂ ਵਿਕਲਪ ਵੀ ਦੇ ਰਿਹਾ ਹੈ। ਇਹ ਜਲਮਾਰਗ, ਝਾਰਖੰਡ ਨੂੰ ਨਾ ਕੇਵਲ ਪੂਰੇ ਦੇਸ਼ ਦੇ ਨਾਲ, ਸਗੋਂ ਵਿਦੇਸ਼ਾਂ ਨਾਲ ਵੀ ਜੋੜੇਗਾ । ਇਸ ਟਰਮਿਨਲ ਨਾਲ, ਆਦਿਵਾਸੀ ਭਰਾਵਾਂ, ਭੈਣਾਂ ਅਤੇ ਕਿਸਾਨਾਂ ਨੂੰ ਅਸਾਨੀ ਨਾਲ ਦੇਸ਼ ਦੇ ਹੋਰ ਬਜ਼ਾਰਾਂ ਵਿੱਚ ਆਪਣੀ ਉਪਜ ਲਈ ਪਹੁੰਚ ਬਣਾਉਣ ਵਿੱਚ ਮਦਦ ਮਿਲੇਗੀ

ਪ੍ਰਧਾਨ ਮੰਤਰੀ ਨੇ ਝਾਰਖੰਡ ਦੀ ਨਵੇਂ ਵਿਧਾਨ ਸਭਾ ਭਵਨ ਦਾ ਵੀ ਅੱਜ ਉਦਘਾਟਨ ਕੀਤਾ । ਉਨ੍ਹਾਂ ਨੇ ਕਿਹਾ, “ਰਾਜ ਦੇ ਗਠਨ ਦੇ ਲਗਭਗ ਦੋ ਦਹਾਕਿਆਂ ਬਾਅਦ ਅੱਜ ਝਾਰਖੰਡ ਵਿੱਚ ਲੋਕਤੰਤਰ ਦੇ ਮੰਦਿਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਹ ਭਵਨ ਇੱਕ ਪਵਿੱਤਰ ਸਥਾਨ ਹੈ ਜਿੱਥੇ ਝਾਰਖੰਡ ਦੇ ਲੋਕਾਂ ਦੇ ਸੁਨਿਹਰੇ ਭਵਿੱਖ ਦੀ ਨੀਂਹ ਰੱਖੀ ਜਾਵੇਗੀ ਅਤੇ ਮੌਜੂਦਾ ਅਤੇ ਆਉਣ ਵਾਲੀਆਂ ਪੀੜੀਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨੇ ਸਕੱਤਰੇਤ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ।

ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਦਾ ਘੱਟ ਇਸਤੇਮਾਲ ਕਰਨ ਲਈ  ਕਿਹਾ11 ਸਤੰਬਰ 2019 ਨੂੰ ਸ਼ੁਰੂ ਕੀਤੇ ਗਏ ਸਵੱਛਤਾ ਹੀ ਸੇਵਾਪ੍ਰੋਗਰਾਮ ਦਾ ਜ਼ਿਕਰ ਕਰਦ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਲ ਤੋਂ, ਦੇਸ਼ ਵਿੱਚ ਸਵੱਛਤਾ ਹੀ ਸੇਵਾਮੁਹਿੰਮ ਸ਼ੁਰੂ ਹੋ ਗਈ ਹੈ । ਇਸ ਮੁਹਿੰਮ ਤਹਿਤ 2 ਅਕਤੂਬਰ ਤੱਕ ਸਾਨੂੰ ਆਪਣੇ ਘਰਾਂ, ਸਕੂਲਾਂ, ਦਫ਼ਤਰਾਂ ਤੋਂ ਸਿੰਗਲ ਯੂਜ਼, ਪਲਾਸਟਿਕ ਇਕੱਠਾ ਕਰਨਾ ਹੈ। ਗਾਂਧੀ ਜੀ ਦੀ 150ਵੀਂ ਜਯੰਤੀ ਦੇ ਦਿਨ ਯਾਨੀ 2 ਅਕਤੂਬਰ ਨੂੰ ਅਸੀਂ ਪਲਾਸਟਿਕ ਦੇ ਇਸ ਢੇਰ ਨੂੰ ਹਟਾਉਣਾ ਵੀ ਹੈ।

***

ਵੀਆਰਆਰਕੇ/ਵੀਜੇ



(Release ID: 1585102) Visitor Counter : 111


Read this release in: English