ਪ੍ਰਧਾਨ ਮੰਤਰੀ ਦਫਤਰ

ਡਾ. ਪੀਕੇ ਮਿਸ਼ਰਾ ਨੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਸੰਭਾਲਿਆ

Posted On: 11 SEP 2019 1:37PM by PIB Chandigarh

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦੇ ਰੂਪ ਵਿੱਚ ਡਾ. ਪ੍ਰਮੋਦ ਕੁਮਾਰ ਮਿਸ਼ਰਾ ਦੀ ਨਿਯੁਕਤੀ ਕੀਤੀ ਗਈ ਹੈਉਨ੍ਹਾਂ ਨੇ ਅੱਜ ਕਾਰਜਭਾਰ ਸੰਭਾਲ ਲਿਆ ਹੈ।

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪ੍ਰਮੋਦ ਮਿਸ਼ਰਾ,

ਡਾ. ਮਿਸ਼ਰਾ ਨੂੰ ਖੇਤੀਬਾੜੀ, ਆਪਦਾ ਪ੍ਰਬੰਧਨ, ਊਰਜਾ ਖੇਤਰ, ਬੁਨਿਆਦੀ ਢਾਂਚਾ, ਵਿੱਤੀ ਪ੍ਰਬੰਧਨ ਅਤੇ ਰੈਗੂਲੇਟਰੀ ਮਾਮਲਿਆਂ ਨਾਲ ਸਬੰਧਿਤ ਵਿਭਿੰਨ ਕਾਰਜਾਂ ਦਾ ਅਨੁਭਵ ਹੈਖੋਜ, ਨੀਤੀ ਨਿਰਮਾਣ, ਪ੍ਰੋਗਰਾਮ / ਪ੍ਰੋਜੈਕਟ ਪ੍ਰਬੰਧਨ ਅਤੇ ਪ੍ਰਕਾਸ਼ਨ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੂੰ ਨੀਤੀ ਨਿਰਮਾਣ ਅਤੇ ਪ੍ਰਸ਼ਾਸਨ ਦਾ ਵਿਸ਼ਾਲ ਅਨੁਭਵ ਰਿਹਾ ਹੈ। ਡਾ. ਮਿਸ਼ਰਾ ਪ੍ਰਧਾਨ ਮੰਤਰੀ ਦੇ ਐਡੀਸ਼ਨਲ ਮੁੱਖ ਸਕੱਤਰ, ਖੇਤੀਬਾੜੀ ਅਤੇ ਸਹਿਕਾਰਤਾ ਦੇ ਸਕੱਤਰ, ਰਾਜ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦੇ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਖੇਤੀਬਾੜੀ ਅਤੇ ਸਹਿਕਾਰਤਾ ਸਕੱਤਰ ਵਜੋਂ ਉਨ੍ਹਾਂ ਨੇ ਰਾਸ਼ਟਰੀ ਖੇਤੀਬਾੜੀ ਵਿਕਾਸ ਪ੍ਰੋਗਰਾਮ (ਆਰਕੇਵੀਵਾਈ) ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ (ਐੱਨਐੱਫਐੱਸਐੱਮ) ਜਿਹੀਆਂ ਰਾਸ਼ਟਰੀ ਮਹੱਤਵਪੂਰਨ ਪਹਿਲਕਦਮੀਆਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ

ਸੰਨ 2014-19 ਦੌਰਾਨ ਪ੍ਰਧਾਨ ਮੰਤਰੀ ਦੇ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਵਜੋਂ ਡਾ. ਮਿਸ਼ਰਾ ਨੂੰ ਮਾਨਵ ਸੰਸਾਧਨ ਪ੍ਰਬੰਧਨ ਵਿਸ਼ੇਸ਼ ਕਰਕੇ ਸੀਨੀਅਰ ਅਹੁਦਿਆਂ ’ਤੇ ਨਿਯੁਕਤੀਆਂ ਵਿੱਚ ਇਨੋਵੇਸ਼ਨ ਅਤੇ ਕਾਇਆਕਲਪ ਪਰਿਵਰਤਨ ਲਿਆਉਣ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ।

ਉਨ੍ਹਾਂ ਦੇ ਅੰਤਰਰਾਸ਼ਟਰੀ ਅਨੁਭਵ ਵਿੱਚ ਇੰਸਟੀਟਿਊਟ ਆਵ੍ ਡਿਵਲਪਮੈਂਟ ਸਟਡੀਜ਼ (ਯੂਕੇ) ਵਿੱਚ ਚਾਰ ਸਾਲਾਂ ਤੱਕ ਖੋਜ ਅਤੇ ਸਿੱਖਿਆ ਸਬੰਧੀ ਕਾਰਜ ਕਰਨਾ, ਏਡੀਬੀ ਅਤੇ ਵਿਸ਼ਵ ਬੈਂਕ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਅਤੇ ਲਾਗੂਕਰਨ ਇੰਟਰਨੈਸ਼ਨਲ ਕ੍ਰੌਪ ਰਿਸਰਚ ਇੰਸਟੀਟਿਊਟ ਫਾਰ ਸੈਮੀ –ਐਰਿਡ ਟ੍ਰੌਪਿਕਸ (ਆਈਸੀਆਈਆਰਐੱਸਟੀ) ਦੀ ਪ੍ਰਸ਼ਾਸਨਿਕ ਪਰਿਸ਼ਦ ਦੇ ਮੈਂਬਰ ਰਹਿਣਾ ਅਤੇ ਕਈ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਮਾਹਿਰ ਵਜੋਂ ਹਿੱਸਾ ਲੈਣਾ ਸ਼ਾਮਲ ਹੈ।

ਹਾਲ ਹੀ ਵਿੱਚ, ਡਾ. ਮਿਸ਼ਰਾ ਨੂੰ ਸੰਯੁਕਤ ਰਾਸ਼ਟਰ ਸਾਸਾਕਾਵਾ ਪੁਰਸਕਾਰ 2019 ਨਾਲ ਸਨਮਾਨਿਤ ਕੀਤਾ ਗਿਆ ਹੈ। ਆਪਦਾ ਪ੍ਰਬੰਧਨ ਵਿੱਚ ਇਹ ਸਭ ਤੋਂ ਵੱਕਾਰੀ (ਪ੍ਰਤਿਸ਼ਠਿਤ) ਅੰਤਰਰਾਸ਼ਟਰੀ ਪੁਰਸਕਾਰ ਹੈ।

ਡਾ. ਮਿਸ਼ਰਾ ਨੇ ਯੂਨਿਵਰਸਿਟੀ ਆਵ੍ ਸੱਸੈਕਸ (Sussex) ਤੋਂ ਅਰਥਸ਼ਾਸਤਰ / ਵਿਕਾਸ ਅਧਿਐਨ ਵਿੱਚ ਪੀਐੱਚਡੀ ਅਤੇ ਵਿਕਾਸ ਅਰਥਸ਼ਾਸਤਰ ਵਿੱਚ ਐੱਮਡੀ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਦਿੱਲੀ ਸਕੂਲ ਆਵ੍ ਇਕਨੌਮਿਕਸ ਤੋਂ ਅਰਥਸ਼ਾਸਤਰ ਵਿੱਚ ਐੱਮਏ ਕੀਤੀ ਸੀ। ਡਾ. ਮਿਸ਼ਰਾ ਨੇ 1970 ਵਿੱਚ ਜੀਐੱਮ ਕਾਲਜ (ਸੰਬਲਪੁਰ ਯੂਨੀਵਰਸਿਟੀ) ਤੋਂ ਫਸਟ ਕਲਾਸ ਵਿੱਚ ਬੀਏ ਔਨਰਸ (ਅਰਥਸ਼ਾਸਤਰ) ਅਤੇ ਹੋਰ ਵਿਸ਼ਿਆਂ ਵਿੱਚ ਡਿਸਟਿੰਕਸ਼ਨ ਨਾਲ ਪ੍ਰੀਖਿਆ ਪਾਸ ਕੀਤੀ ਓਡੀਸ਼ਾ ਦੀਆਂ ਸਾਰੀਆਂ ਯੂਨੀਵਰਸਟੀਆਂ ਵਿੱਚ ਅਰਥਸ਼ਾਸਤਰ ਵਿੱਚ ਪਹਿਲਾ ਦਰਜਾ ਹਾਸਲ ਕਰਨ ਵਾਲੇ ਉਹ ਇੱਕੋ-ਇੱਕ ਵਿਦਿਆਰਥੀ ਸਨ।

ਉਨ੍ਹਾਂ ਦੇ ਪ੍ਰਕਾਸ਼ਨਾਂ ਵਿੱਚ ਨਿਮਨ ਲਿਖਤ ਸ਼ਾਮਲ ਹਨ :

  • ਦ ਕੱਛ ਅਰਥਕੁਏਕ 2001 : ਰੀਕਲੈਕਸ਼ਨ ਲੈੱਸਨਜ਼ ਐਂਡ ਇਨਸਾਈਟਸ, ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ, ਨਵੀਂ ਦਿੱਲੀ, ਭਾਰਤ (2004)।
  • ਐਗਰੀਕਲਚਰ ਰਿਸਕ, ਇੰਸ਼ੋਰੈਂਸ ਐਂਡ ਇਨਕਮ : ਏ ਸਟਡੀ ਆਵ੍ ਦ ਇੰਪੈਕਟ ਐਂਡ ਡਿਜ਼ਾਈਨ ਆਵ੍ ਇੰਡੀਆਜ਼ ਕੰਪ੍ਰੀਹੈਂਸਿਵ ਕ੍ਰੌਪ ਇੰਸ਼ੋਰੈਂਸ ਸਕੀਮ, ਏਵੇਬਰੀ, ਐਲਡਰਸ਼ਾਟ, ਯੂਕੇ (1996)।
  • ਸੰਪਾਦਨ – ਡਿਵੈਲਪਮੈਂਟ ਐਂਡ ਅਪਰੇਸ਼ਨ ਆਵ੍ ਐਗਰੀਕਲਚਰ ਇੰਸ਼ੋਰੈਂਸ ਸਕੀਮਸ ਇਨ ਏਸ਼ੀਆ, ਏਸ਼ੀਅਨ ਪ੍ਰੋਡਕਟੀਵਿਟੀ ਔਰਗੇਨਾਈਜ਼ੇਸ਼ਨ, ਟੋਕੀਓ, ਜਪਾਨ, (1999)

ਕਈ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਉਨ੍ਹਾਂ ਦੇ ਲੇਖ ਅਤੇ ਸਮੀਖਿਆਵਾਂ ਪ੍ਰਕਾਸ਼ਿਤ ਹੋਏ ਹਨ।

***

ਵੀਆਰਆਰਕੇ/ਏਕੇ(Release ID: 1584962) Visitor Counter : 113


Read this release in: English