ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਯੂਐੱਨਸੀਸੀਡੀ ਦੇ ਸੀਓਪੀ 14 ਨੂੰ ਸੰਬੋਧਨ ਕਰਨਗੇ ਭਾਰਤ ਨੇ ਚੀਨ ਤੋਂ ਦੋ ਸਾਲ ਲਈ ਸੀਓਪੀ ਪ੍ਰੈਜ਼ੀਡੈਂਸੀ (ਪ੍ਰਧਾਨਗੀ) ਲੈ ਲਈ ਹੈ।

Posted On: 08 SEP 2019 8:13PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ ਮਾਰੂਥਲੀਕਰਨ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਸੰਮੇਲਨ (ਯੂਐੱਨਸੀਡੀਡੀ)  ਦੀ 14ਵੀਂ ਕਾਨਫਰੰਸ ਆਵ੍ ਪਾਰਟੀਜ਼  ( ਸੀਓਪੀ14 ) ਦੇ ਉੱਚ ਪੱਧਰੀ ਸੈੱਗਮੈਂਟ (ਖੰਡ) ਨੂੰ ਸੰਬੋਧਨ ਕਰਨਗੇ ।  ਇਹ ਸੰਮੇਲਨ ਉੱਤਰ ਪ੍ਰਦੇਸ਼  ਦੇ ਗ੍ਰੇਟਰ ਨੌਇਡਾ ਵਿੱਚ ਹੋ ਰਿਹਾ ਹੈ ।

ਇਹ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਨੇ ਦੋ ਸਾਲ ਲਈ ਚੀਨ ਤੋਂ ਸੀਓਪੀ ਦੀ ਪ੍ਰੈਜ਼ੀਡੈਂਸੀ (ਪ੍ਰਧਾਨਗੀ) ਲੈ ਲਈ ਹੈ ।  ਇਹ ਵਾਤਾਵਰਣਵਿਸ਼ੇਸ਼ ਤੌਰ ‘ਤੇ ਭੂ - ਪ੍ਰਬੰਧਨ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਵਿਸ਼ਵ ਚਰਚਾ ਵਿੱਚ ਇਜ਼ਾਫਾ ਕਰੇਗਾ ।  ਜ਼ਿਕਰਯੋਗ ਹੈ ਕਿ ਭਾਰਤ ਨੂੰ ਜਲਵਾਯੂ ਪਰਿਵਰਤਨ ਜੈਵ ਵਿਭਿੰਨਤਾ ਅਤੇ ਭੂ - ਪ੍ਰਬੰਧਨ ਉੱਤੇ ਸਾਰੀਆਂ ਤਿੰਨ ਰੀਓ ਕਨਵੈੱਨਸ਼ਨਾਂ  ਦੇ ਸੀਓਪੀ ਦੀ ਮੇਜ਼ਬਾਨੀ ਕਰਨ ਦਾ ਸਨਮਾਨ ਹਾਸਲ ਹੈ ।

ਇਸ ਸੰਮੇਲਨ ਵਿੱਚ 7,200 ਪ੍ਰਤੀਭਾਗੀਆਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈਜਿਨ੍ਹਾਂ ਵਿੱਚ 179 ਪਾਰਟੀਆਂ ਸਰਕਾਰ ਦੇ ਮੰਤਰੀ ਅਤੇ ਪ੍ਰਤੀਨਿਧੀਗ਼ੈਰ - ਸਰਕਾਰੀ ਅਤੇ ਅੰਤਰ-ਸਰਕਾਰੀ ਸੰਗਠਨ,  ਵਿਗਿਆਨੀਮਹਿਲਾਵਾਂ ਅਤੇ ਨੌਜਵਾਨ ਸ਼ਾਮਲ ਹਨ ।  ਇਹ ਸਾਰੇ ਮਿਲਕੇ ਲਗਭਗ 30 ਫੈਸਲੇ ਲੈਣਗੇ ਜਿਨ੍ਹਾਂ ਦਾ ਉਦੇਸ਼ ਦੁਨੀਆਂ ਭਰ ਵਿੱਚ ਜ਼ਮੀਨ ਦੇ ਉਪਯੋਗ ਦੀਆਂ ਨੀਤੀਆਂ ਨੂੰ ਮਜ਼ਬੂਤੀ ਦੇਣਾ, ਜ਼ਬਰਦਸਤੀ (ਪਲਾਇਨ)ਰੇਤ ਅਤੇ ਧੂੜ ਦੇ ਤੁਫਾਨ ਅਤੇ ਸੋਕੇ ਵਰਗੇ ਉੱਭਰਦੇ ਖ਼ਤਰਿਆਂ ਦਾ ਸਮਾਧਾਨ ਲੱਭਣਾ ਹੈ ।

*****

ਵੀਆਰਆਰਕੇ/ਵੀਐੱਮ



(Release ID: 1584960) Visitor Counter : 52


Read this release in: English