ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ ਅਤੇ ਰਾਸ਼ਟਰੀ ਆਰਟੀਫੀਸ਼ਲ ਗਰਭਧਾਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਸਮਾਧਾਨ ਦੀ ਖੋਜ ਕਰਨ ਦਾ ਸੱਦਾ ਦਿੱਤਾ
ਸਿੰਗਲ ਯੂਜ਼ ਪਲਾਸਟਿਕ ਨੂੰ ਘਟਾਉਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਸੱਦਾ ਦਿੱਤਾ

Posted On: 11 SEP 2019 4:04PM by PIB Chandigarh

ਪ੍ਰਧਾਨ ਮੰਤਰੀ, ਨਰੇਂਦਰ ਮੋਦੀ  ਨੇ ਅੱਜ ਮਥੁਰਾ ਵਿੱਚ ਦੇਸ਼ ਵਿੱਚ ਪਸ਼ੂਆਂ ਦੇ ਮੂੰਹਖੁਰ ਰੋਗ  ( ਐੱਫਐੱਮਡੀ )  ਅਤੇ ਬਰੂਸੈਲੋਸਿਸ  ਦੇ ਕੰਟਰੋਲ ਅਤੇ ਖਾਤਮੇ ਲਈ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ  ( ਐੱਨਐੱਸੀਡੀਪੀ )  ਲਾਂਚ ਕੀਤਾ

ਪੂਰੀ ਤਰ੍ਹਾਂ: ਕੇਂਦਰ ਸਰਕਾਰ ਦੁਆਰਾ ਪ੍ਰਾਯੋਜਿਤ ਇਸ ਪ੍ਰੋਗਰਾਮ ਦੀ ਖ਼ਰਚ ਰਾਸ਼ੀ 12652 ਕਰੋੜ ਰੁਪਏ ਹੈ ।  ਇਨ੍ਹਾਂ ਦੋਹਾਂ ਬਿਮਾਰੀਆਂ ਵਿੱਚ ਕਮੀ ਲਿਆਉਣ  ਦੇ ਪ੍ਰਯਤਨ ਤਹਿਤ ਦੇਸ਼ ਭਰ ਵਿੱਚ 60 ਕਰੋੜ ਤੋਂ ਅਧਿਕ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇਗਾ ।

ਪ੍ਰਧਾਨ ਮੰਤਰੀ ਨੇ ਟੀਕਾਕਰਨ ਅਤੇ ਰੋਗ ਪ੍ਰਬੰਧਨ ਆਰਟੀਫੀਸ਼ਲ ਗਰਭਧਾਰਨ ਅਤੇ ਉਤਪਾਦਕਤਾ ਬਾਰੇ ਰਾਸ਼ਟਰੀ ਆਰਟੀਫੀਸ਼ਲ ਗਰਭਧਾਰਨ ਪ੍ਰੋਗਰਾਮ ਅਤੇ ਦੇਸ਼  ਦੇ ਸਾਰੇ 687 ਜ਼ਿਲ੍ਹਿਆਂ ਦੇ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇਜ਼) ਵਿੱਚ ਇੱਕ ਰਾਸ਼ਟਰਵਿਆਪੀ ਵਰਕਸ਼ਾਪ ਵੀ ਲਾਂਚ ਕੀਤੀ ।

ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ‘ਵਾਤਾਵਰਣ ਅਤੇ ਪਸ਼ੂਧਨ ਹਮੇਸ਼ਾ ਹੀ ਭਾਰਤ ਦੀ ਆਰਥਿਕ ਸੋਚ ਅਤੇ ਇਸ ਦੇ ਦਰਸ਼ਨ  ਦੇ ਕੇਂਦਰ ਵਿੱਚ ਰਹੇ ਹਨ ।  ਇਸ ਲਈਚਾਹੇ ਸਵੱਛ ਭਾਰਤ ਜਾਂ ਜਲ ਜੀਵਨ ਅਭਿਯਾਨ ਹੋਵੇ ਜਾਂ ਖੇਤੀਬਾੜੀ ਅਤੇ ਪਸ਼ੂਪਾਲਨ ਨੂੰ ਹੁਲਾਰਾ ਦੇਣ ਦੀ ਗੱਲ ਹੋਵੇ, ਅਸੀਂ ਹਮੇਸ਼ਾ ਪ੍ਰਕਿਰਤੀ ਅਤੇ ਅਰਥਵਿਵਸਥਾ ਦਰਮਿਆਨ ਸੰਤੁਲਨ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਾਂ

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਪਲਾਸਟਿਕ ਦੇ ਸਿੰਗਲ ਯੂਜ਼ ਵਿੱਚ ਕਮੀ ਲਿਆਉਣ ਉੱਤੇ ਜ਼ੋਰ ਦਿੰਦੇ ਹੋਏ ਸਵੱਛਤਾ ਹੀ ਸੇਵਾ ਪ੍ਰੋਗਰਾਮ ਵੀ ਲਾਂਚ ਕੀਤਾਇਸ ਅਵਸਰ ਉੱਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਪ੍ਰਯਤਨ ਕਰਨਾ ਚਾਹੀਦਾ ਹੈ ਕਿ ਇਸ ਸਾਲ 2 ਅਕਤੂਬਰ ਤੱਕ ਸਾਡੇ ਘਰਾਂ, ਦਫ਼ਤਰਾਂ, ਕਾਰਜ ਸਥਾਨਾਂ ਨੂੰ ਪਲਾਸਟਿਕ ਦੇ ਸਿੰਗਲ ਯੂਜ਼ ਤੋਂ ਛੁਟਕਾਰਾ ਮਿਲੇ । ਉਨ੍ਹਾਂ ਨੇ ਸਾਰੇ ਸੈਲਫ ਹੈਲਪ ਗਰੁੱਪਾਂਨਾਗਰਿਕ ਸਮਾਜਗ਼ੈਰ - ਸਰਕਾਰੀ ਸੰਗਠਨਾਂਮਹਿਲਾਵਾਂ ਅਤੇ ਨੌਜਵਾਨਾਂ ਦੇ ਸੰਗਠਨਾਂ , ਕਾਲਜਾਂਸਕੂਲਾਂਸਾਰੇ ਸਰਕਾਰੀ ਅਤੇ ਨਿਜੀ ਸੰਗਠਨਾਂ, ਹਰੇਕ ਵਿਅਕਤੀ ਨੂੰ ਪਲਾਸਟਿਕ ਦੇ ਸਿੰਗਲ ਯੂਜ਼ ਨੂੰ ਰੋਕਣ ਦੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਪਲਾਸਟਿਕ ਬੈਗਾਂ ਲਈ ਸਸਤੇ ਅਤੇ ਅਸਾਨ ਵਿਕਲਪਾਂ ਨੂੰ ਲੱਭਣਾ ਚਾਹੀਦਾ ਹੈ ਅਤੇ ਸਾਡੇ ਸਟਾਰਟ-ਅੱਪ ਉਦਯੋਗਾਂ  ਰਾਹੀਂ ਬਹੁਤ ਸਾਰੇ ਸਮਾਧਾਨ ਕੱਢੇ ਜਾ ਸਕਦੇ ਹਨ

ਪ੍ਰਧਾਨ ਮੰਤਰੀ ਨੇ ਪਸ਼ੂਆਂ ਦੀ ਸਿਹਤ, ਪੋਸ਼ਣ ਅਤੇ ਦੁੱਧ ਉਤਪਾਦਨ ਨਾਲ ਸਬੰਧਤ ਕਈ ਹੋਰ ਪ੍ਰੋਗਰਾਮ ਵੀ ਲਾਂਚ ਕੀਤੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਪਸ਼ੂਪਾਲਨ ਅਤੇ ਹੋਰ ਸਬੰਧਤ ਗਤੀਵਿਧੀਆਂ ਦੀ ਅਤਿਅਧਿਕ ਭੂਮਿਕਾ ਹੈ ਅਤੇ ਪੂਸ਼ਪਾਲਨ, ਮੱਛੀਪਾਲਨ, ਮਧੂਮੱਖੀ ਪਾਲਣ ਆਦਿ ਵਿੱਚ ਨਿਵੇਸ਼ ਕਰਨ ਤੋਂ ਅਧਿਕ ਲਾਭ ਪ੍ਰਾਪਤ ਹੁੰਦੇ ਹਨ ।

ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਅਸੀਂ ਖੇਤੀ ਅਤੇ ਹੋਰ ਗਤੀਵਿਧੀਆਂ ਦੇ ਸੰਦਰਭ ਵਿੱਚ ਇੱਕ ਨਵੀਂ ਪਹੁੰਚ  ਨਾਲ ਅੱਗੇ ਵਧੇ ਹਾਂ ਅਤੇ ਪਸ਼ੂਧਨਦੁੱਧ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੀ ਵਿਵਿਧਤਾ ਦੇ ਕ੍ਰਮ ਵਿੱਚ ਜ਼ਰੂਰੀ ਕਦਮ  ਉਠਾਏ ਹਨਉਨ੍ਹਾਂ ਨੇ ਕਿਹਾ ਕਿ ਪਸ਼ੂਆਂ ਲਈ ਹਰੇ ਚਾਰੇ ਅਤੇ ਪੋਸ਼ਕ ਆਹਾਰ ਦੀ ਨਿਯਮਿਤ ਸਪਲਾਈ ਲਈ ਇੱਕ ਸਮੁਚਿਤ ਸਮਾਧਾਨ ਲੱਭਣ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਡੇਅਰੀ ਸੈਕਟਰ ਦੇ ਵਿਸਤਾਰ ਲਈ ਇਨੋਵੇਸ਼ਨ ਅਤੇ ਨਵੀਂ ਟੈਕਨੋਲੋਜੀ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਤੋਂ ਇਸ ਪ੍ਰਕਾਰ ਦੀਆਂ ਨਵੀਆਂ ਖੋਜਾਂ ਆਉਣ, ਇਸ ਲਈ ਅਸੀਂ ਸਟਾਰਟ-ਅੱਪ ਬ੍ਰਾਂਡ ਚੈਲੇਂਜ ਲਾਂਚ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ  ਧਾਰਨਾਵਾਂ ਨੂੰ ਅੱਗੇ ਲਿਜਾਣ ਅਤੇ ਉਨ੍ਹਾਂ ਲਈ ਸਮੁਚਿਤ ਨਿਵੇਸ਼ ਜੁਟਾਉਣ ਲਈ ਗੰਭੀਰਤਾਪੂਰਵਕ ਵਿਚਾਰ ਕੀਤਾ ਜਾਵੇਗਾਇਸ ਨਾਲ ਰੋਜ਼ਗਾਰ  ਦੇ ਨਵੇਂ ਅਵਸਰ ਤਿਆਰ ਹੋਣਗੇ ।

 

****

ਵੀਆਰਆਰਕੇ/ਵੀਜੇ



(Release ID: 1584847) Visitor Counter : 168


Read this release in: English