ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਾਰੂਥਲੀਕਰਨ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 14ਵੀਂ ਕਾਨਫਰੰਸ ਆਵ੍ ਪਾਰਟੀਜ਼ ਸੰਮੇਲਨ (COP ਕੌਪ 14) ਦੇ ਉੱਚ ਪੱਧਰੀ ਸੈੱਗਮੈਂਟ (ਖੰਡ) ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪ੍ਰਭਾਵੀਸ਼ਾਲੀ ਯੋਗਦਾਨ ਦੇਣ ਲਈ ਉਤਸੁਕ ਹੈ

ਮਾਨਵ ਸਸ਼ਕਤੀਕਰਨ ਦਾ ਵਾਤਾਵਰਣ ਦੀ ਸਥਿਤੀ ਨਾਲ ਬਹੁਤ ਨਿਕਟ ਸਬੰਧ ਹੈ: ਪ੍ਰਧਾਨ ਮੰਤਰੀ
ਭਾਰਤ ਭੂਮੀ ਅਯੋਗਤੀ ਨਾਲ ਸਬੰਧਤ ਮੁੱਦਿਆਂ ਦੇ ਸਮਾਧਾਨ ਲਈ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰੇਗਾ: ਪ੍ਰਧਾਨ ਮੰਤਰੀ

Posted On: 09 SEP 2019 5:15PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗ੍ਰੇਟਰ ਨੌਇਡਾ ਉੱਤਰ‍ ਪ੍ਰਦੇਸ਼ ਵਿੱਚ ਮਾਰੂਥਲੀਕਰਨ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ 14ਵੀਂ ਕਾਨਫਰੰਸ ਆਵ੍ ਪਾਰਟੀਜ਼ (ਕੌਪ COP 14)  ਦੀ ਉੱਚ ਪੱਧਰੀ ਸੈੱਗਮੈਂਟ (ਖੰਡ) ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪ੍ਰਭਾਵੀ ਯੋਗਦਾਨ ਦੇਣ ਲਈ ਉਤਸੁਕ ਹੈ ਕਿਉਂਕਿ ਅਸੀਂ ਦੋ ਸਾਲ  ਦੇ ਕਾਰਜਕਾਲ ਲਈ ਕੋ ਪ੍ਰੈਜ਼ੀਡੈਂਸੀ (ਸਹਿ-ਪ੍ਰਧਾਨਗੀ) ਦਾ ਚਾਰਜ ਸੰਭਾਲ ਰਹੇ ਹਾਂਸਦੀਆਂ ਤੋਂ ਅਸੀਂ ਭਾਰਤ ਵਿੱਚ ਭੂਮੀ ਨੂੰ ਮਹੱਤਵ ਦਿੱਤਾ ਹੈ। ਭਾਰਤੀ ਸੱਭਿਆਚਾਰ ਵਿੱਚ ਧਰਤੀ ਨੂੰ ਪਵਿੱਤਰ ਮੰਨਿਆ ਗਿਆ ਹੈ ਅਤੇ ਮਾਂ ਦਾ ਦਰਜਾ ਦਿੱਤਾ ਗਿਆ ਹੈ।

ਤੁਸੀ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਮਾਰੂਥਲੀਕਰਨ ਤੋਂ ਦੁਨੀਆ ਦੇ ਦੋ-ਤਿਹਾਈ ਤੋਂ ਵੀ ਜ਼ਿਆਦਾ ਦੇਸ਼ ਪ੍ਰਭਾਵਿਤ ਹਨ। ਇਹ ਦੁਨੀਆ ਦੇ ਸਾਹਮਣੇ ਆ ਰਹੇ ਜਲ ਸੰਕਟ ਨਾਲ ਨਜਿੱਠਣ ਦੀ ਕਾਰਵਾਈ ਦੇ ਨਾਲ-ਨਾਲ ਭੂਮੀ ਬਾਰੇ ਵੀ ਕਾਰਵਾਈ ਕਰਨ ਲਈ ਇੱਕ ਮਹੱਤਵ ਪੂਰਨ ਮਾਮਲਾ ਬਣ ਜਾਂਦਾ ਹੈ। ਜਦੋਂ ਅਸੀਂ ਬੰਜਰ ਭੂਮੀ ਦਾ ਸਮਾਧਾਨ ਲੱਭਦੇ ਹਾਂ ਤਾਂ ਸਾਨੂੰ ਪਾਣੀ ਸੰਕਟ ਦੇ ਮੁੱਦੇ ਨਾਲ ਵੀ ਨਜਿੱਠਣਾ ਪਵੇਗਾ ਵਾਟਰ (ਜਲ) ਸਪਲਾਈ ਵਧਾਉਣਾ, ਪਾਣੀ ਦੇ ਰੀਚਾਰਜ ਵਿੱਚ ਵਾਧਾ, ਪਾਣੀ ਦੀ ਬਰਬਾਦੀ (ਵੇਸਟੇਜ) ਘਟਾਉਣਾ ਅਤੇ ਭੂਮੀ ਵਿੱਚ ਨਮੀ ਬਣੀ ਰਹਿਣ ਜਿਹੇ ਉਪਾਅ ਸਮੁੱਚੀ ਭੂਮੀ ਅਤੇ ਜਲ ਰਣਨੀਤੀ ਦਾ ਹਿੱਸਾ ਹਨ। ਮੈਂ ਯੂਐੱਨਸੀਸੀਡੀ ਦੀ ਲੀਡਰਸ਼ਿਪ ਨੂੰ ਗਲੋਬਲ ਵਾਟਰ ਐਕਸ਼ਨ ਏਜੰਡਾ ਬਣਾਉਣ ਦੀ ਤਾਕੀਦ ਕਰਦਾ ਹਾਂ ਜੋ ਲੈਂਡ ਡੀਰਕੇਡੇਸ਼ਨ (ਭੂਮੀ ਪਤਨ) ਅਯੋਗਤੀ ਦੀ ਰੋਕਥਾਮ ਦੀ ਰਣਨੀਤੀ ਦਾ ਕੇਂਦਰ ਬਿੰਦੂ ਹੈ।

ਪ੍ਰਧਾਨ ਮੰਤਰੀ ਨੇ ਕਿਹਾ "ਅੱਜ ਮੈਨੂੰ ਯੂਐੱਨਐੱਫਸੀਸੀਸੀ 'ਤੇ ਪੈਰਿਸ ਕੌਪ ਦੇ ਦੌਰਾਨ ਭਾਰਤ ਦੀਆਂ ਸੂਚੀਆਂ ਦੀ ਯਾਦ ਦਿਵਾਈ ਗਈ ਇਨ੍ਹਾਂ ਵਿੱਚ ਭੂਮੀ, ਜਲ, ਵਾਯੂ, ਰੁੱਖਾਂ ਅਤੇ ਸਾਰੇ ਜੰਤੂਆਂ ਦਰਮਿਆਨ ਸਵਸਥ ਸੰਤੁਲਨ ਬਣਾਈ ਰੱਖਣ ਬਾਰੇ ਭਾਰਤ ਦੀਆਂ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ। ਭਾਰਤ ਆਪਣੇ ਰੁੱਖਾਂ ਦੀ ਸੰਖਿਆ ਵਧਾਉਣ ਦੇ ਸਮਰੱਥ ਹੋਇਆ ਹੈ। ਸੰਨ 2015-17 ਦੌਰਾਨ ਭਾਰਤ ਦਾ ਵਣ ਖੇਤਰ 0.8 ਮਿਲੀਅਨ ਹੈਕਟੇਅਰ ਵਧਿਆ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਕਈ ਉਪਰਾਲਿਆਂ ਰਾਹੀਂ ਫ਼ਸਲ ਉਪਜ ਵਧਾ ਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਵਿੱਚ ਭੂਮੀ ਨੂੰ ਖੇਤੀ ਯੋਗ ਬਣਾਉਣਾ ਅਤੇ ਸੂਖਮ ਸਿੰਚਾਈ ਸ਼ਾਮਲ ਹਨਅਸੀਂ ਪ੍ਰਤੀ ਬੂੰਦ ਵਧੇਰੇ ਫ਼ਸਲ ਦੇ ਆਦਰਸ਼ ਵਾਕ (Motto) ਨਾਲ ਕੰਮ ਕਰ ਰਹੇ ਹਾਂ। ਅਸੀਂ ਜੈਵਿਕ ਖਾਦਾਂ ਦੀ ਵਰਤੋਂ ਵਧਾਈ ਹੈ ਅਤੇ ਕੀਟਨਾਸ਼ਕਾਂ ਤੇ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕੀਤੀ ਹੈ। ਅਸੀਂ ਕੁੱਲ ਮਿਲਾ ਕੇ ਜਲ ਸਬੰਧੀ ਮੁੱਦਿਆਂ ਦੇ ਸਮਾਧਾਨ ਲਈ ਜਲ ਸ਼ਕਤੀ ਮੰਤਰਾਲਾ ਬਣਾਇਆ ਹੈ। ਭਾਰਤ, ਆਉਣ ਵਾਲੇ ਵਰ੍ਹਿਆਂ ਵਿੱਚ ਸਿੰਗਲ ਯੂਜ਼ ਪਲਾਸਟਿਕ ਦਾ ਖਾਤਮਾ ਕਰ ਦੇਵੇਗਾ।

 

ਸ਼੍ਰੀ ਮੋਦੀ ਨੇ ਕਿਹਾ- ਦੋਸਤੋ ਮਾਨਵ ਸਸ਼ਕਤੀਕਰਨ ਦਾ ਵਾਤਾਵਰਣ ਦੀ ਸਥਿਤੀ ਨਾਲ ਡੂੰਘਾ ਸਬੰਧ ਹੈ ਚਾਹੇ ਉਹ ਜਲ ਸੰਸਾਧਨਾਂ ਦੀ ਵਰਤੋਂ ਹੋਵੇ ਜਾਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨਾ ਹੋਵੇਇਸ ਦਾ ਰਸਤਾ ਵਿਵਹਾਰ ਵਿੱਚ ਬਦਲਾਅ ਵੱਲ ਹੀ ਜਾਂਦਾ ਹੈਜਦੋਂ ਸਮਾਜ ਦੇ ਸਾਰੇ ਵਰਗ ਕੁਝ ਪ੍ਰਾਪਤ ਕਰਨ ਦਾ ਫ਼ੈਸਲਾ ਕਰਦੇ ਹਨ ਤਾਂ ਇੱਛਿਤ (ਮਨਚਾਹੇ) ਨਤੀਜੇ ਮਿਲਦੇ ਹਨ ਅਸੀਂ ਚਾਹੇ ਕਿੰਨੇ ਵੀ ਫਰੇਮਵਰਕ ਲੈ ਆਈਏ, ਪਰੰਤੂ ਵਾਸਤਵਿਕ ਪਰਿਵਰਤਨ ਟੀਮ ਵਰਕ ਨਾਲ ਹੀ ਲਿਆਂਦਾ ਜਾ ਸਕਗਾ। ਭਾਰਤ ਵਿੱਚ ਇਹ ਸਵੱਛ ਭਾਰਤ ਮਿਸ਼ਨ  ਦੇ ਮਾਮਲੇ ਵਿੱਚ ਦੇਖਿਆ ਗਿਆਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਇਸ ਮਿਸ਼ਨ ਵਿੱਚ ਹਿੱਸਾ ਲਿਆ ਅਤੇ ਸਵੱਛਤਾ ਦਾ ਦਾਇਰਾ ਸੁਨਿਸ਼ਚਿਤ ਕੀਤਾ, ਜੋ ਸਾਲ 2014 ਵਿੱਚ 38% ਸੀ, ਅੱਜ ਵਧ ਕੇ 99% ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਗਲੋਬਲ ਭੂਮੀ ਏਜੰਡਾ ਵਿੱਚ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਦੇਸ਼ਾਂ ਨੂੰ ਭਾਰਤ ਦੀ ਸਹਾਇਤਾ ਦਾ ਪ੍ਰਸਤਾਵ ਰੱਖਦਾ ਹਾਂ ਜੋ ਐੱਲ ਡੀ ਐੱਨ (ਲੈਂਡ ਡਿਗ੍ਰੇਡੇਸ਼ਨ ਨਿਊਟ੍ਰੈਲਿਟੀ) ਰਣਨੀਤੀਆਂ ਨੂੰ ਸਮਝਣਾ ਅਤੇ ਅਪਣਾਉਣਾ ਚਾਹੁੰਦੇ ਹਨ ਮੈਂ ਇਸ ਫੋਰਮ ਤੋਂ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਭਾਰਤ ਆਪਣੇ ਕੁੱਲ ਖੇਤਰ ਦੀ ਅਭਿਲਾਸ਼ਾਵਾਂ ਨੂੰ ਵਧਾਵੇਗਾ ਅਤੇ ਹੁਣ ਤੋਂ ਲੈ ਕੇ 2030 ਤੱਕ 21 ਮਿਲੀਅਨ ਹੈਕਟੇਅਰ ਤੋਂ 26 ਮਿਲੀਅਨ ਹੈਕਟੇਅਰ ਤੱਕ ਆਪਣੀ ਬੰਜਰ ਭੂਮੀ ਨੂੰ ਖੇਤੀ ਯੋਗ ਬਣਾਵੇਗਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੈਂਡ ਡੀਗ੍ਰੇਡੇਸ਼ਨ ਮਾਮਲਿਆਂ ਬਾਰੇ ਇੱਕ ਵਿਗਿਆਨਿਕ ਪਹੁੰਚ ਵਿਕਸਿਤ ਕਰਨ ਅਤੇ ਟੈਕਨੋਲੋਜੀ ਸ਼ਾਮਲ ਕਰਨ ਲਈ ਅਸੀਂ ਭਾਰਤੀ ਵਣ ਖੋਜ ਅਤੇ ਸਿੱਖਿਆ ਪਰਿਸ਼ਦ ਵਿੱਚ ਇੱਕ ਉਤਕਿਸ਼ਟਤਾ ਕੇਂਦਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਲੈਂਡ ਡੀਗ੍ਰੇਡੇਸ਼ਨ (ਭੂਮੀ ਪਤਨ/ਅਯੋਗਤੀ) ਨਾਲ ਸਬੰਧਤ ਮੁੱਦਿਆਂ ਦੇ ਸਮਾਧਾਨ ਲਈ ਗਿਆਨ, ਟੈਕਨੋਲੋਜੀ ਅਤੇ ਕਾਰਜਬਲਾਂ ਦੀ ਸਿਖਲਾਈ ਦੇ ਇੱਛੁਕਾਂ ਲਈ ਦੱਖਣ-ਦੱਖਣ ਸਹਿਯੋਗ ਨੂੰ ਸਰਗਰਮ ਤੌਰ 'ਤੇ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਆਪਣਾ ਭਾਸ਼ਣ 'ਓਮਦਯੌ:ਸ਼ਾਂਤੀ:, ਅੰਤਰਿਕਸ਼ੰਸ਼ਾਂਤੀ:' ਕਹਿ ਕੇ ਸਮਾਪਤ ਕੀਤਾ। ਸ਼ਾਂਤੀ ਸ਼ਬਦ ਦਾ ਮਤਲਬ ਕੇਵਲ ਅਮਨ ਹੀ ਨਹੀਂ, ਜਾਂ ਹਿੰਸਾ ਵਿਰੋਧੀ ਹੋਣਾ ਹੀ ਨਹੀਂ ਹੈ। ਇੱਥੇ ਇਸ ਦਾ ਸੰਦਰਭ ਸਮ੍ਰਿੱਧੀ (ਖੁਸ਼ਹਾਲੀ) ਹੈ। ਹਰ ਚੀਜ਼ ਦਾ ਇੱਕ ਉਦੇਸ਼ ਹੁੰਦਾ ਹੈ ਅਤੇ ਹਰ ਕਿਸੇ ਨੂੰ ਉਹ ਉਦੇਸ਼ ਪੂਰਾ ਕਰਨਾ ਹੁੰਦਾ ਹੈ। ਇਸ ਉਦੇਸ਼ ਦੀ ਪੂਰਤੀ ਵੀ  ਸਮ੍ਰਿੱਧੀ ਹੁੰਦੀ ਹੈ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਅਕਾਸ਼, ਸਵਰਗ ਅਤੇ ਪੁਲਾੜ ਦੀ ਸਮ੍ਰਿੱਧੀ ਹੋ ਸਕਦੀ ਹੈ।

***********

 

ਵੀਆਰਆਰਕੇ/ਵੀਜੇ
 



(Release ID: 1584845) Visitor Counter : 76


Read this release in: English