ਪ੍ਰਧਾਨ ਮੰਤਰੀ ਦਫਤਰ

ਪੰਜਵੇਂ ਈਸਟਰਨ ਇਕਨੌਮਿਕ ਫੋਰਮ ਦੇ ਸੰਪੂਰਨ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦਾ ਭਾਸ਼ਣ (ਸਤੰਬਰ 05, 2019 )

Posted On: 05 SEP 2019 8:18PM by PIB Chandigarh

ਐਕਸੀਲੈਂਸੀ ਪ੍ਰੈਜ਼ੀਡੈਂਟ ਪੁਤਿਨ

ਪ੍ਰੈਜ਼ੀਡੈਂਟ ਬੱਟੁਲਗਾ

ਪ੍ਰਾਈਮ ਮਨਿਸਟਰ ਆਬੇ

ਪ੍ਰਾਈਮ ਮਨਿਸਟਰ ਮਹਾਥਿਰ

ਮਿੱਤਰੋ

ਨਮਸਕਾਰ

ਦੋਬ੍ਰੇਦਿਨ ! 

ਵਲਾਦੀਵੋਸਤੋਕ  ਦੇ ਸ਼ਾਂਤ ਅਤੇ ਪ੍ਰਕਾਸ਼ਮਈ ਵਾਤਾਵਰਣ ਵਿੱਚ ਤੁਹਾਡੇ ਨਾਲ ਸੰਵਾਦ ਕਰਨਾ ਇੱਕ ਸੁਖਦ ਅਨੁਭਵ ਹੈ ।  ਸਵੇਰ ਦਾ ਉਜਾਲਾ ਇੱਥੋਂ ਹੋ ਕੇ ਦੁਨੀਆ ਵਿੱਚ ਫੈਲਦਾ ਹੈ ਅਤੇ ਪੂਰੀ ਦੁਨੀਆ ਨੂੰ ਊਰਜਾਵਾਨ ਬਣਾਉਂਦਾ ਹੈ ।  ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਦਾ ਸਾਡਾ ਇਹ ਮੰਥਨ ਕੇਵਲ ਫਾਰ ਈਸਟ ਹੀ ਨਹੀਂ ਬਲਕਿ ਪੂਰੀ ਮਾਨਵਜਾਤੀ  ਦੀ ਭਲਾਈ ਦੇ ਪ੍ਰਯਤਨਾਂ ਨੂੰ ਨਵੀਂ ਊਰਜਾ ਅਤੇ ਨਵੀਂ ਗਤੀ ਦੇਵੇਗਾ । ਇਸ ਮਹੱਤਵਪੂਰਨ ਅਵਸਰ ‘ਤੇ ਮੈਨੂੰ ਹਿੱਸਾ ਬਣਾਉਣ ਲਈ ਮੈਂ ਆਪਣੇ ਮਿੱਤਰ ਰਾਸ਼ਟਰਪਤੀ ਪੁਤਿਨ ਦਾ ਆਭਾਰੀ ਹਾਂ । ਰਾਸ਼ਟਰਪਤੀ ਜੀ ਨੇ ਮੈਨੂੰ ਇਹ ਸੱਦਾ ਭਾਰਤ  ਦੀਆਂ ਆਮ ਚੋਣਾਂ ਤੋਂ ਪਹਿਲਾਂ ਹੀ  ਦੇ ਦਿੱਤਾ ਸੀ ।  130 ਕਰੋੜ ਭਾਰਤਵਾਸੀਆਂ ਨੇ ਮੇਰੇ ਉੱਤੇ ਵਿਸ਼ਵਾਸ ਜਤਾਇਆ ਅਤੇ ਤੁਹਾਡੇ ਸੱਦੇ ‘ਤੇ ਵੀ ਉਨ੍ਹਾਂ ਦੇ  ਵਿਸ਼ਵਾਸ ਅਤੇ ਮੋਹਰ ਲੱਗ ਗਈ। ਦੋ ਸਾਲ ਪਹਿਲਾਂ ਰਾਸ਼ਟਰਪਤੀ ਪੁਤਿਨ ਨੇ ਮੈਨੂੰ ਸੈਂਟ ਪੀਟਰਸਬਰਗ ਇਕਨੌਮਿਕ ਫੋਰਮ ਵਿੱਚ ਸੱਦਾ ਦਿੱਤਾ ਸੀ । ਯੂਰੋਪ ਦੇ ਫਰੰਟੀਅਰ ਤੋਂ ਪੈਸਿਫ਼ਿਕ ਦੇ ਗੇਟਵੇ ਤੱਕ ਮੇਰੀ ਵੀ ਇੱਕ ਤਰ੍ਹਾਂ ਨਾਲ ਟਰਾਂਸ - ਸਾਇਬੇਰੀਅਨ ਯਾਤਰਾ ਹੋ ਗਈ ਹੈ ।  ਵਲਾਦੀਵੋਸਤੋਕ ਯੂਰੇਸ਼ੀਆ ਅਤੇ ਪੈਸਿਫ਼ਿਕ ਦਾ ਸੰਗਮ ਹੈ ।   ਇਹ ਆਰਕਟਿਕ ਅਤੇ ਨਾਰਦਰਨ ਸੀ ਰੂਟ ਲਈ ਅਵਸਰ ਖੋਲ੍ਹਦਾ ਹੈ । ਰੂਸ ਦਾ ਕਰੀਬਨ ਤਿੰਨ ਚੌਥਾਈ ਭੂ- ਭਾਗ ਏਸ਼ੀਆ ਹੈ ।  ਫਾਰ ਈਸਟ ਇਸ ਮਹਾਨ ਦੇਸ਼ ਦੀ ਏਸ਼ੀਅਨ ਆਇਡੈਂਟਿਟੀ ਨੂੰ ਦ੍ਰਿੜ੍ਹ ਕਰਦਾ ਹੈ । ਇਸ ਖੇਤਰ ਦਾ ਅਕਾਰ ਭਾਰਤ ਤੋਂ ਕਰੀਬ ਦੋ ਗੁਣਾ ਹੈਇਸ ਦੀ ਅਬਾਦੀ ਸਿਰਫ਼ 6 ਮਿਲੀਅਨ ਹੈ ਲੇਕਿਨ ਇਹ ਰੀਜਨ ਖਣਿਜ ਅਤੇ ਆਇਲ ਐਂਡ ਗੈਸ ਜਿਹੇ ਕੁਦਰਤੀ ਸੰਸਾਧਨਾਂ ਦਾ ਖਜ਼ਾਨਾ (ਧਨੀ) ਹੈ । ਇੱਥੋਂ  ਦੇ ਲੋਕਾਂ ਨੇ ਆਪਣੀ ਅਣਥੱਕ ਮਿਹਨਤਸਾਹਸ ਅਤੇ ਇਨੋਵੇਸ਼ਨ ਨਾਲ ਨੇਚਰ ਦੀਆਂ ਚੁਣੌਤੀਆਂ ਉੱਤੇ ਵਿਜੈ ਪ੍ਰਾਪਤ ਕੀਤੀ ਹੈ । ਇਹੀ ਨਹੀਂ ਕਲਾਵਿਗਿਆਨਸਾਹਿਤਸਪੋਰਟਸਇੰਡਸਟਰੀ ਅਤੇ ਆਡਵੈਂਚਰ ਗਤੀਵਿਧੀ ਦਾ ਐਸਾ ਕੋਈ ਏਰੀਆ (ਖੇਤਰ) ਨਹੀਂ ਹੈ ਜਿਸ ਵਿੱਚ ਫਾਰ ਈਸਟ ਦੇ ਲੋਕਾਂ ਨੇਵਲਾਦੀਵੋਸਤੋਕ ਦੇ ਬਾਸ਼ਿੰਦਿਆਂ ਨੇ ਸਫ਼ਲਤਾ ਹਾਸਲ ਨਾ ਕੀਤੀ ਹੋਵੇ ਨਾਲ ਹੀ ਉਨ੍ਹਾਂ ਨੇ ਰੂਸ ਅਤੇ ਉਸ ਦੇ ਮਿੱਤਰਾਂ ਲਈ ਵੀ ਅਨੇਕ ਅਵਸਰ ਬਣਾਏ ਹਨਫ੍ਰੋਜ਼ੇਨ ਲੈਂਡ ਨੂੰ ਫਲਾਵਰ ਬੈੱਡ ਵਿੱਚ ਬਦਲ ਕੇ ਇੱਕ ਸੁਨਹਿਰੇ ਫਿਊਚਰ ਦਾ ਅਧਾਰ ਤਿਆਰ ਕੀਤਾ ਹੈ । ਕੱਲ੍ਹ ਰਾਸ਼ਟਰਪਤੀ ਪੁਤਿਨ ਨਾਲ ਮੈਂ ਸਟਰੀਟ ਆਵ੍ ਦ ਫਾਰ ਈਸਟਐਸਜ਼ੀਬਿਸ਼ਨ (ਪ੍ਰਦਰਸ਼ਨੀ) ਦੇਖੀ ।  ਇੱਥੋਂ ਦੀ ਵਿਵਿਧਤਾਲੋਕਾਂ  ਦੀ ਪ੍ਰਤਿਭਾ ਅਤੇ ਟੈਕਨੋਲੋਜੀ  ਦੇ ਵਿਕਾਸ ਨੇ ਮੈਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ।  ਇਨ੍ਹਾਂ ਵਿੱਚ ਪ੍ਰਗਤੀ ਅਤੇ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਮੈਂ ਮਹਿਸੂਸ ਕੀਤੀਆਂ ਹਨ । 

 

ਮਿੱਤਰੋ

ਭਾਰਤ ਅਤੇ ਫਾਰ ਈਸਟ ਦਾ ਰਿਸ਼ਤਾ ਅੱਜ ਦਾ ਨਹੀਂ, ਬਹੁਤ ਪੁਰਾਣਾ ਹੈ ।  ਭਾਰਤ ਉਹ ਪਹਿਲਾ ਦੇਸ਼ ਹੈ ਜਿਸਨੇ ਵਲਾਦੀਵੋਸਤੋਕ ਵਿੱਚ ਆਪਣਾ ਕਾਂਸੁਲੇਟ ਖੋਲ੍ਹਿਆ ।  ਉਸ ਸਮੇਂ ਵੀ ਅਤੇ ਉਸ ਤੋਂ ਵੀ ਪਹਿਲਾਂ, ਭਾਰਤ ਅਤੇ ਰੂਸ  ਦਰਮਿਆਨ ਬਹੁਤ ਹੀ ਭਰੋਸਾ ਸੀ ।  ਸੋਵੀਅਤ ਰੂਸ ਦੇ ਸਮੇਂ ਵੀ ਜਦੋਂ ਹੋਰ ਵਿਦੇਸ਼ੀਆਂ ਉੱਤੇ ਇੱਥੇ ਆਉਣ ਉੱਤੇ ਪਾਬੰਦੀਆਂ ਸਨ ਵਲਾਦੀਵੋਸਤੋਕ ਭਾਰਤੀ ਨਾਗਰਿਕਾਂ ਲਈ ਖੁੱਲ੍ਹਾ ਸੀ । ਰੱਖਿਆ ਅਤੇ ਵਿਕਾਸ ਦਾ ਬਹੁਤ ਸਾਰਾ ਸਾਜੋ-ਸਮਾਨ ਵਲਾਦੀਵੋਸਤੋਕ ਰਾਹੀਂ ਭਾਰਤ ਪਹੁੰਚਦਾ ਸੀ ਅਤੇ ਅੱਜ ਇਸ ਭਾਗੀਦਾਰੀ ਦਾ ਪੇੜ ਆਪਣੀਆਂ ਜੜ੍ਹਾਂ ਗਹਿਰੀਆਂ ਕਰ ਰਿਹਾ ਹੈ । ਦੋਹਾਂ ਦੇਸ਼ਾਂ  ਦੇ ਲੋਕਾਂ ਲਈ ਸੁਖ - ਸਮ੍ਰਿੱਧੀ (ਖੁਸ਼ਹਾਲੀ) ਦਾ ਸਹਾਰਾ ਬਣ ਰਿਹਾ ਹੈ ।  ਭਾਰਤ ਨੇ ਇੱਥੇ ਐਨਰਜੀ ਸੈਕਟਰ ਅਤੇ ਦੂਜੇ ਨੇਚੂਰਲ ਰਿਸੋਰਸਿਜ਼ ਜਿਵੇਂ ਡਾਇਮੰਡ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ । ਸਖਾਲਿਨ  ਦੇ ਆਇਲ ਫ਼ੀਲਡਸ ਭਾਰਤੀ ਨਿਵੇਸ਼ ਦੀ ਸਫ਼ਲਤਾ ਦੀ ਇੱਕ ਉੱਤਮ ਉਦਾਹਰਣ ਹੈ । 

ਮਿੱਤਰੋ

ਰਾਸ਼ਟਰਪਤੀ ਪੁਤਿਨ ਦਾ ਫਾਰ ਈਸਟ ਨਾਲ ਸਾਂਝ ਅਤੇ ਉਨ੍ਹਾਂ ਦਾ ਵਿਜ਼ਨ ਇਸ ਖੇਤਰ ਲਈ ਹੀ ਨਹੀਂ, ਭਾਰਤ ਜਿਹੇ ਰੂਸ  ਦੇ ਪਾਰਟਨਰਸ ਲਈ ਲਾਮਿਸਾਲ ਅਵਸਰ ਲੈ ਕੇ ਆਇਆ ਹੈ । ਉਨ੍ਹਾਂ ਨੇ ਰਸ਼ੀਅਨ ਫਾਰ ਈਸਟ  ਦੇ ਵਿਕਾਸ ਨੂੰ ਨੈਸ਼ਨਲ ਪ੍ਰੀਔਰਿਟੀ ਫਾਰ 21st ਸੈਂਚੁਰੀ ਐਲਾਨ ਕੀਤਾ ਹੈ । ਉਨ੍ਹਾਂ ਦੀ ਸੰਪੂਰਨ ਪਹੁੰਚ (ਹੋਲਿਸਟਿਕ ਅਪ੍ਰੋਚ) ਇੱਥੇ ਜੀਵਨ  ਦੇ ਹਰ ਪਹਿਲੂ ਨੂੰਇਕੌਨਮੀ ਹੋਵੇ ਜਾਂ ਐਜੂਕੇਸ਼ਨਹੈਲਥ ਹੋਵੇ ਜਾਂ ਸਪੋਰਟਸਕਲਚਰ ਹੋਵੇ ਜਾਂ ਕਮਿਊਨੀਕੇਸ਼ਨ ਟ੍ਰੇਡ ਹੋਵੇ ਜਾਂ ਟ੍ਰੈਡਿਸ਼ਨਹਰ ਇੱਕ ਨੂੰ ਬਿਹਤਰ ਬਣਾਉਣ ਦਾ ਪ੍ਰੇਰਕ ਯਤਨ ਹੈ । ਇੱਕ ਪਾਸੇ ਉਨ੍ਹਾਂ ਨੇ ਇਨਵੈਸਟਮੈਂਟ  ਦੇ ਰਸਤੇ ਖੋਲ੍ਹੇ ਹਨ ਤਾਂ ਦੂਜੇ ਪਾਸੇ ਸਮਾਜਿਕ ਪੱਧਰ ਉੱਤੇ ਵੀ ਓਨਾ ਹੀ ਧਿਆਨ ਦਿੱਤਾ ਹੈ ।   ਮੈਂ ਖੁਦ ਉਨ੍ਹਾਂ ਦੇ ਇਸ ਵਿਜ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਅਤੇ ਇਸ ਨੂੰ ਸ਼ੇਅਰ ਵੀ ਕਰਦਾ ਹਾਂ । ਭਾਰਤ ਉਨ੍ਹਾਂ ਦੀ ਇਸ ਵਿਜ਼ਨਰੀ ਜਰਨੀ ਵਿੱਚ ਕਦਮ   ਨਾਲ  ਕਦਮ   ਮਿਲਾ ਕੇ ਰੂਸ ਦੇ ਨਾਲ ਚਲਣਾ ਚਾਹੁੰਦਾ ਹੈ ।  ਮੈਂ ਆਪਣੇ ਅਨੁਭਵ  ਦੇ ਅਧਾਰ ਉੱਤੇ ਕਹਿ ਸਕਦਾ ਹਾਂ ਕਿ ਫਾਰ ਈਸਟ ਅਤੇ ਵਲਾਦੀਵੋਸਤੋਕ ਦੇ ਰੈਪਿਡਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਲਈ ਰਾਸ਼ਟਰਪਤੀ ਪੁਤਿਨ ਦਾ ਵਿਜ਼ਨ ਜ਼ਰੂਰ ਕਾਮਯਾਬ ਹੋਵੇਗਾ ।  ਕਿਉਂਕਿ ਇਹ ਰੀਅਲਿਸਟਿਕ (ਯਥਾਰਥਕ) ਹੈ ਅਤੇ ਇਸ ਦੇ ਪਿਛੇ ਇੱਥੋਂ ਦੇ ਮੁੱਲਵਾਨ (ਕੀਮਤੀ) ਸੰਸਾਧਨਾਂ ਅਤੇ ਲੋਕਾਂ ਦੀ ਅਸੀਮ ਪ੍ਰਤਿਭਾ ਹੈ ।  ਉਨ੍ਹਾਂ ਦੇ  ਵਿਜ਼ਨ ਵਿੱਚ ਇਸ ਰੀਜਨੀ ਲਈ ਅਤੇ ਇੱਥੋਂ  ਦੇ ਲੋਕਾਂ ਲਈ ਸਨਮਾਨ ਅਤੇ ਪਿਆਰ ਝਲਕਦਾ ਹੈ । ਭਾਰਤ ਵਿੱਚ ਵੀ ਅਸੀਂ ਸਬਕਾ ਸਾਥਸਬਕਾ ਵਿਕਾਸ ਔਰ ਸਬਕਾ ਵਿਸ਼ਵਾਸ ਦੇ ਮੰਤਰ ਨਾਲ ਇੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਜੁਟੇ ਹੋਏ ਹਾਂ ।  2024 ਤੱਕ ਭਾਰਤ ਨੂੰ  $5 ਟ੍ਰਿਲੀਅਨ ਦੀ ਇਕੌਨਮੀ ਬਣਾਉਣ  ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਜੁਟੇ ਹੋਏ ਹਾਂ।  ਤੇਜ਼ੀ ਨਾਲ ਵਧਦੇ ਭਾਰਤ ਅਤੇ ਉਸ ਦੀ ਪ੍ਰਤਿਭਾ ਦੀ ਇਸ ਰੀਜਨ ਨਾਲ ਭਾਗੀਦਾਰੀ ਇੱਕ ਅਤੇ ਇੱਕ ਗਿਆਰਾਂ ਬਣਾਉਣ ਦਾ ਇਤਿਹਾਸਿਕ ਮੌਕਾ ਹੈ। 

ਮਿੱਤਰੋ

ਇਸੇ ਮੋਟੀਵੇਸ਼ਨ ਨਾਲ ਈਸਟਰਨ ਇਕਨੌਮਿਕ ਫੋਰਮ ਵਿੱਚ ਸਾਡੇ ਪਾਰਟੀਸਿਪੇਸ਼ਨ ਲਈ ਅਦੁੱਤੀ ਤਿਆਰੀ ਕੀਤੀ । ਕਈ ਮੰਤਰੀ ਚਾਰ ਰਾਜਾਂ ਦੇ ਮੁੱਖ ਮੰਤਰੀ ਅਤੇ ਕਰੀਬ 150 ਬਿਜ਼ਨਸ ਲੀਡਰਸ ਇੱਥੇ ਆਏ ।  ਉਨ੍ਹਾਂ ਨੇ ਰਾਸ਼ਟਰਪਤੀ  ਦੇ ਵਿਸ਼ੇਸ਼ ਦੂਤ, ਫਾਰ ਈਸਟ  ਦੇ ਸਾਰੇ 11 ਗਵਰਨਰਸ ਅਤੇ ਉਨ੍ਹਾਂ ਦੇ ਬਿਜ਼ਨਸ ਲੀਡਰ ਨਾਲ ਮੁਲਾਕਾਤ ਕੀਤੀ ।  ਰੂਸ ਦੇ ਮੰਤਰੀ ਅਤੇ ਫਾਰ ਈਸਟ ਦੇ ਬਿਜ਼ਨਸ ਲੀਡਰਸ ਵੀ ਭਾਰਤ ਆਏ ।  ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਹੁਤ ਹੀ ਚੰਗੇ ਨਤੀਜੇ ਆ ਰਹੇ ਹਨ ।  ਐਨਰਜੀ ਤੋਂ ਲੈ ਕੇ ਹੈਲਥਐਜੂਕੇਸ਼ਨ ਤੋਂ ਲੈ ਕੇ ਸਕਿੱਲ ਡਿਵੈਲਪਮੈਂਟ   ਮਾਈਨਿੰਗ ਤੋਂ ਲੈ ਕੇ ਟਿੰਬਰਅਨੇਕ ਖੇਤਰਾਂ ਵਿੱਚ ਕਰੀਬ 50 ਬਿਜ਼ਨਸ ਐਗਰੀਮੈਂਟ ਹੋਏ ਹਨ । ਇਨ੍ਹਾਂ ਤੋਂ ਕਈ ਬਿਲੀਅਨ ਡਾਲਰ  ਦੇ ਵਪਾਰ  ਦੇ ਨਿਵੇਸ਼ ਦੀ ਉਮੀਦ ਹੈ । 

ਮਿੱਤਰੋ

ਫਾਰ ਈਸਟ  ਦੇ ਵਿਕਾਸ ਵਿੱਚ ਹੋਰ ਯੋਗਦਾਨ ਦੇਣ ਲਈ ਭਾਰਤ $1 ਬਿਲੀਅਨ ਦੀ ਲਾਈਨ ਆਵ੍ ਕ੍ਰੈਡਿਟ ਦੇਵੇਗਾ ।  ਇਹ ਪਹਿਲਾ ਮੌਕਾ ਹੈ ਕਿ ਅਸੀਂ ਕਿਸੇ ਦੇਸ਼ ਦੇ ਖੇਤਰ ਵਿਸ਼ੇਸ਼ ਨੂੰ ਲਾਈਨ ਆਵ੍ ਕ੍ਰੈਡਿਟ  ਦੇ ਰਹੇ ਹਾਂ ।  ਮੇਰੀ ਸਰਕਾਰ ਦੀ ਐਕਟ ਈਸਟ ਪਾਲਿਸੀ ਨੇ ਈਸਟ ਏਸ਼ੀਆ ਨੂੰ ਐਕਟਿਵਲੀ ਇਨਗੇਜ ਕੀਤਾ ਹੈ ।  ਅੱਜ ਦਾ ਇਹ ਐਲਾਨ ਐਕਟ ਫਾਰ ਈਸਟ ਦਾ ਟੇਕ ਆਫ਼ ਪੁਆਇੰਟ ਸਾਬਤ ਹੋਵੇਗਾ ਅਤੇ ਇਹ ਮੇਰਾ ਪੱਕਾ ਵਿਸ਼ਵਾਸ ਹੈ ।  ਇਹ ਕਦਮ   ਸਾਡੀ ਇਕਨੌਮਿਕ ਡਿਪਲੋਮੇਸੀ ਵਿੱਚ ਵੀ ਇੱਕ ਨਵਾਂ ਆਯਾਮ  ਜੋੜ ਰਿਹਾ ਹੈ ।  ਮਿੱਤਰ ਰਾਸ਼ਟਰਾਂ  ਦੇ ਰੀਜਨਸ (ਖੇਤਰਾਂ) ਦੇ ਵਿਕਾਸ ਵਿੱਚ ਅਸੀਂ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ  ਦੇ ਹਿਸਾਬ ਨਾਲ ਐਕਟਿਵ ਭਾਗੀਦਾਰ ਬਣਾਂਗੇ । 

ਮਿੱਤਰੋ

ਭਾਰਤ ਦੀ ਪ੍ਰਾਚੀਨ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਨੇ ਸਾਨੂੰ ਸਿਖਾਇਆ ਹੈ ਕਿ ਪ੍ਰਕਿਰਤੀ ਤੋਂ ਓਨਾ ਹੀ ਲਈਏ ਜਿੰਨੇ ਦੀ ਜ਼ਰੂਰਤ ਹੈ ।  ਅਸੀਂ ਪ੍ਰਾਕਿਰਤਿਕ ਸੰਸਾਧਨਾਂ ਦੇ ਵਾਧੇ ਉੱਤੇ ਵਿਸ਼ਵਾਸ ਕਰਦੇ ਹਾਂ।  ਪ੍ਰਕਿਰਤੀ ਨਾਲ ਇਹੀ ਤਾਲਮੇਲ ਸਦੀਆਂ ਤੋਂ ਸਾਡੀ ਹੋਂਦ ਅਤੇ ਵਿਕਾਸ ਦਾ ਅਹਿਮ ਹਿੱਸਾ ਰਿਹਾ ਹੈ । 

ਮਿੱਤਰੋ

ਜਿਨ੍ਹਾਂ ਦੇਸ਼ਾਂ ਵਿੱਚ ਭਾਰਤੀ ਡਾਇਸਪੋਰਾ ਹੈ ਉੱਥੋਂ ਦੇ ਲੀਡਰ ਜਦੋਂ ਵੀ ਮੈਨੂੰ ਮਿਲਦੇ ਹਨ ਭਾਰਤੀਆਂ ਦੀ ਮਿਹਨਤਇਮਾਨਦਾਰੀ ਅਨੁਸ਼ਾਸਨ ਅਤੇ ਨਿਸ਼ਠਾ ਦੀ ਭਰਪੂਰ ਪ੍ਰਸ਼ੰਸਾ ਕਰਦੇ ਹਨ ।  ਭਾਰਤੀ ਕੰਪਨੀਆਂ ਨੇ ਕਾਰੋਬਾਰੀਆਂ ਨੇ ਦੁਨੀਆ ਭਰ ਵਿੱਚ ਕਿੰਨੇ ਹੀ ਖੇਤਰਾਂ  ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ ਵੈਲਥ ਕ੍ਰੀਏਸ਼ਨ (ਸਿਰਜਣ) ਦਾ ਕੰਮ ਕੀਤਾ ਹੈ ।  ਨਾਲ ਹੀ ਭਾਰਤੀਆਂ ਨੇ ਅਤੇ ਸਾਡੀਆਂ ਕੰਪਨੀਆਂ ਨੇ ਸਥਾਨਕ ਸੰਵੇਦਨਾਵਾਂ ਅਤੇ ਸੱਭਿਆਚਾਰ ਦਾ ਹਮੇਸ਼ਾ ਆਦਰ ਕੀਤਾ ਹੈ ।  ਮੈਨੂੰ ਪੱਕਾ ਭਰੋਸਾ ਹੈ ਕਿ ਭਾਰਤੀਆਂ ਦਾ ਪੈਸਾ ਪਸੀਨਾ ਪ੍ਰਤਿਭਾ ਅਤੇ ਪ੍ਰੋਫੈਸ਼ਨਲਿਜ਼ਮ ਫਾਰ ਈਸਟ ਵਿੱਚ ਤੇਜ਼ ਵਿਕਾਸ ਲਿਆਉਣਗੇਈਸਟਰਨ ਇਕਨੌਮਿਕ ਫੋਰਮ ਵਿੱਚ ਭਾਰਤ ਨੇ ਪਾਰਟੀਸਿਪੇਸ਼ਨ ਦੇ ਜੋ ਉੱਤਮ ਪਰਿਣਾਮ ਹਾਸਲ ਕੀਤੇ ਹਨ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਮੈਂ ਫਾਰ ਈਸਟ ਦੇ ਸਾਰੇ 11 ਗਵਰਨਰਸ ਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ। 

ਮਿੱਤਰੋ

ਮੈਂ ਅਤੇ ਰਾਸ਼ਟਰਪਤੀ ਪੁਤਿਨ ਨੇ ਭਾਰਤ - ਰੂਸ ਸਹਿਯੋਗ ਲਈ ਐਂਬੀਸ਼ਿਅਸ (ਮਹੱਤਵ ਆਕਾਂਖੀ) ਟਾਰਗਟ ਰੱਖੇ ਹਨ ।  ਸਾਡੇ ਸਬੰਧਾਂ ਵਿੱਚ ਅਸੀਂ ਨਵੇਂ ਆਯਾਮ ਜੋੜੇ ਹਨ ।  ਉਨ੍ਹਾਂ ਨੂੰ ਵਿਵਿਧਤਾ ਦਿੱਤੀ ਹੈ ।  ਸਬੰਧਾਂ ਨੂੰ ਸਰਕਾਰੀ ਦਾਇਰੇ ਤੋਂ ਬਾਹਰ ਲਿਆ ਕੇ ਪ੍ਰਾਈਵੇਟ ਇੰਡਸਟਰੀ ਵਿੱਚ ਠੋਸ ਸਹਿਯੋਗ ਤੱਕ ਪਹੁੰਚਾਇਆ ਹੈ ।  ਉਨ੍ਹਾਂ ਨੂੰ ਰਾਜਧਾਨੀਆਂ ਤੋਂ ਬਾਹਰ ਸਟੇਟਸ ਅਤੇ ਰੀਜਸ ਤੱਕ ਲੈ ਗਏ ਹਾਂ ।  ਅਸੀਂ ਹਰ ਖੇਤਰ ਵਿੱਚ ਸਹਿਯੋਗ ਨੂੰ ਆਪਣੇ ਸਪੈਸ਼ਲ ਐਂਡ ਪ੍ਰਿਵਿਲਿਜਡ ਸਟ੍ਰੇਟੇਜਿਕ ਪਾਰਟਨਰਸ਼ਿਪ  ਦੇ ਫਰੇਮਵਰਕ ਵਿੱਚ ਵਧਾਇਆ ਹੈ ਢਾਲਿਆ ਹੈ ।  ਅਸੀਂ ਮਿਲ ਕੇ ਸਪੇਸ ਦੀਆਂ ਦੂਰੀਆਂ ਵੀ ਪਾਰ ਕਰਾਂਗੇ ਅਤੇ ਸਮੁੰਦਰ ਦੀਆਂ ਗਹਿਰਾਈਆਂ ਵਿੱਚੋਂ ਸਮ੍ਰਿੱਧੀ (ਖੁਸ਼ਹਾਲੀ) ਵੀ ਕੱਢਕੇ ਲਿਆਵਾਗੇ । 

ਮਿੱਤਰੋ,

ਅਸੀਂ ਇੰਡੋ-ਪੈਸਿਫ਼ਿਕ ਰੀਜਨ ਵਿੱਚ ਸਹਿਯੋਗ ਦਾ ਨਵਾਂ ਦੌਰ ਸ਼ੁਰੂ ਕਰਨ ਵਾਲੇ ਹਾਂ । ਵਲਾਦੀਵੋਸਤੋਕ ਅਤੇ ਚੇਨਈ  ਦਰਮਿਆਨ ਜਦੋਂ ਸ਼ਿਪ ਚਲਣ ਲਗਣਗੇ ਜਦੋਂ ਵਲਾਦੀਵੋਸਤੋਕ ਨੌਰਥ ਈਸਟ ਏਸ਼ੀਆ ਦੀ ਮਾਰਕਿਟ ਵਿੱਚ ਭਾਰਤ ਦਾ ਸਪ੍ਰਿੰਗਬੋਰਡ ਬਣੇਗਾ ਉਦੋਂ ਭਾਰਤ - ਰੂਸ ਦੀ ਸਾਂਝੇਦਾਰੀ ਹੋਰ ਗਹਿਰੀ ਹੋਵੇਗੀਹੋਰ ਫੈਲੇਗੀਅਤੇ ਫੁੱਲੇਗੀ ।  ਉਦੋਂ ਫਾਰ ਈਸਟ ਇੱਕ ਪਾਸੇ ਯੂਰੇਸ਼ੀਅਨ ਯੂਨੀਅਨ ਅਤੇ ਦੂਜੇ ਪਾਸੇ ਓਪਨ ਫ੍ਰੀ ਅਤੇ ਇਨਕਲੂਸਿਵ ਇੰਡੋ - ਪੈਸਿਫ਼ਿਕ ਦਾ ਸੰਗਮ ਬਣੇਗਾ ।  ਇਸ ਖੇਤਰ ਵਿੱਚ ਸਾਡੇ ਸਬੰਧਾਂ ਦਾ ਮਜ਼ਬੂਤ ਅਧਾਰ ਹੋਵੇਗਾ  -  ਰੂਲ ਬੇਸਡ ਆਰਡਰ ਸੌਵੇਰੈਨਿਟੀ (ਪ੍ਰਭੂਸਤਾ) ਅਤੇ ਟੈਰੀਟੋਰੀਅਲ ਇੰਟੈਗ੍ਰਿਟੀ ਲਈ ਸਨਮਾਨ ਅਤੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਤੋਂ ਪਰਹੇਜ਼ । 

ਮਿੱਤਰੋ

ਮਸ਼ਹੂਰ ਫ਼ਿਲਾਸਫ਼ਰ ਅਤੇ ਲੇਖਕ ਟਾਲਸਟਾਏ ਭਾਰਤ ਦੇ ਵੇਦਾਂ ਦੇ ਅਪਾਰ ਗਿਆਨ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਇਹ ਵੇਦ ਵਾਕ ਤਾਂ ਉਨ੍ਹਾਂ ਨੂੰ ਬਹੁਤ ਪਸੰਦ ਸੀ ।  ਏਕਮ ਸਤ ਵਿਪ੍ਰ: ਬਹੁਧਾ  ਵਦੰਤਿ ।। (एकम सत विप्रः बहुधा वदन्ति।।) ਉਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਇਸ ਨੂੰ ਇਸ ਤਰ੍ਹਾਂ ਕਿਹਾ ਸੀ

ਉਹ ਸਭ ਜੋ ਮੌਜੂਦ ਹੈ, ਇੱਕ ਹੈ। ਲੋਕ ਉਸ ਇੱਕ ਨੂੰ ਵੱਖ- ਵੱਖ ਨਾਵਾਂ ਨਾਲ ਬੁਲਾਉਂਦੇ ਹਨ

ਇਸ ਵਰ੍ਹੇ ਪੂਰਾ ਵਿਸ਼ਵ ਮਹਾਤਮਾ ਗਾਂਧੀ  ਦੀ 150ਵੀਂ ਜਯੰਤੀ ਮਨਾ ਰਿਹਾ ਹੈ ।  ਟਾਲਸਟਾਏ ਅਤੇ ਗਾਂਧੀ ਜੀ ਨੇ ਇੱਕ ਦੂਜੇ ਉੱਤੇ ਅਮਿੱਟ ਪ੍ਰਭਾਵ ਛੱਡਿਆ ਸੀ । ਆਓ ਭਾਰਤ ਅਤੇ ਰੂਸ ਦੀ ਇਸ ਸਾਂਝੀ ਪ੍ਰੇਰਣਾ ਨੂੰ ਅਸੀਂ ਹੋਰ ਮਜ਼ਬੂਤ ਕਰੀਏ ।  ਇੱਕ ਦੂਜੇ ਦੀ ਤਰੱਕੀ ਵਿੱਚ ਹੋਰ ਅਧਿਕ ਭਾਗੀਦਾਰ ਬਣੀਏਆਪਣੇ ਸ਼ੇਅਰਡ (ਸਾਂਝੇ) ਵਿਜ਼ਨ ਅਤੇ ਵਿਸ਼ਵ  ਦੇ ਸਟੇਬਲ ਅਤੇ ਸਕਿਓਰ ਭਵਿੱਖ ਲਈ ਮਿਲਕੇ  ਕੰਮ ਕਰੀਏ।  ਇਹ ਸਾਡੀ ਸਾਂਝੇਦਾਰੀ  ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ । ਮੈਂ ਜਦੋਂ ਵੀ ਰੂਸ ਆਇਆ ਹਾਂ ਤਾਂ ਭਾਰਤ ਲਈ ਇੱਥੇ ਪਿਆਰਮਿੱਤਰਤਾ ਭਾਵ ਅਤੇ ਸਨਮਾਨ ਹੀ ਪ੍ਰਾਪਤ ਹੈ ।  ਅੱਜ ਵੀ ਇਨ੍ਹਾਂ ਭਾਵਨਾਵਾਂ ਦਾ ਅਨਮੋਲ ਉਪਹਾਰ ਅਤੇ ਗਹਿਰੇ ਸਹਿਯੋਗ ਦਾ ਸੰਕਲਪ ਇੱਥੋਂ ਲੈ ਕੇ  ਜਾ ਰਿਹਾ ਹਾਂ ।  ਮੈਂ ਆਪਣੇ ਮਿੱਤਰ ਰਾਸ਼ਟਰਪਤੀ ਪੁਤਿਨ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹਾਂਗਾ ।  ਅਸੀਂ ਜਦੋਂ ਵੀ ਮਿਲਦੇ ਹਾਂ ਤਾਂ ਬਹੁਤ ਖੁੱਲ੍ਹੇ ਦਿਲ ਨਾਲ ਅਤੇ ਬਹੁਤ ਸਮਾਂ ਲੈ ਕੇ ਮਿਲਦੇ ਹਾਂ । ਕੱਲ੍ਹ ਆਪਣੇ ਤਮਾਮ ਰੁਝੇਵਿਆਂ ਦਰਮਿਆਨ ਉਨ੍ਹਾਂ ਨੇ ਮੇਰੇ ਨਾਲ ਅਲੱਗ-ਅਲੱਗ ਸਥਾਨਾਂ ਉੱਤੇ ਕਈ ਘੰਟੇ ਬਿਤਾਏ ਅਤੇ ਰਾਤ ਦੇ ਇੱਕ ਵਜੇ ਤੱਕ ਅਸੀਂ ਇਕੱਠੇ ਰਹੇ ।  ਮੇਰੇ ਲਈ ਹੀ ਨਹੀਂ ਬਲਕਿ ਭਾਰਤ  ਦੇ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਜੋ ਪਿਆਰ ਹੈ ਉਹ ਉਸ ਵਿੱਚ ਝਲਕਦਾ ਹੈ ।  ਮੈਨੂੰ ਇੱਥੋਂ ਦੀ ਅਤੇ ਭਾਰਤ ਦੀ ਇੱਕ ਹੋਰ ਸੱਭਿਆਚਾਰਕ ਸਮਾਨਤਾ ਦਿਖਾਈ  ਦੇ ਰਹੀ ਹੈ ।  ਮੇਰੇ ਹੋਮ ਸਟੇਟ ਗੁਜਰਾਤ ਵਿੱਚ ਬਾਏ - ਬਾਏ ਦੀ ਜਗ੍ਹਾ ਬਾਏ - ਬਾਏ ਨਹੀਂ ਕਹਿੰਦੇ ਹਨ ਬਾਏ - ਬਾਏ ਦੀ ਜਗ੍ਹਾ ਆਵਜੋ ਕਹਿੰਦੇ ਹਾਂ ਜਿਸ ਦਾ ਮਤਲਬ ਹੈ ਆਪ ਫਿਰ ਜਲਦੀ ਆਓ ।  ਇੱਥੇ ਕਹਿੰਦੇ ਹਨ ਦਸਵੀਦਾਨੀਯਾਂ। 

 ਤਾਂ ਮੈਂ ਸਭ ਨੂੰ ਕਹਿੰਦਾ ਹਾਂ ਆਵਜੋ ਦਸਵੀਦਾਨੀਯਾਂ, (आवजो, दस्विदानियाँ,) 

ਬਹੁਤ - ਬਹੁਤ ਧੰਨਵਾਦ!

 ਸਪਾਸਿਬਾ ਬੋਲਸ਼ੋਈ!

 

 

***

ਵੀਆਰਆਰਕੇ/ਐੱਸਐੱਚ/ਏਕੇ



(Release ID: 1584812) Visitor Counter : 105


Read this release in: English