ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਸਤੰਬਰ, 2019 ਨੂੰ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ ਨੂੰ ਲਾਂਚ ਕਰਨਗੇ ਕਿਸਾਨਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਪਹਿਲ

Posted On: 09 SEP 2019 6:08PM by PIB Chandigarh

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਪ੍ਰਮੁੱਖ ਯਤਨਾਂ ਦੇ ਮੱਦੇਨਜ਼ਰ ਪਸ਼ੂਧਨ ਵਿੱਚ ਖੁਰ ਅਤੇ ਮੂੰਹ ਦੀ ਬਿਮਾਰੀ  ਅਤੇ ਬਰੂਸੈਲੋਸਿਸ ਦੇ ਖਾਤਮੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ  11 ਸਤੰਬਰ 2019 ਨੂੰ ਉੱਤਰ ਪ੍ਰਦੇਸ਼  ਦੇ ਮਥੁਰਾ ਤੋਂ ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ  ਲਾਂਚ ਕਰਨਗੇ ।

 

ਸਾਲ 2024 ਤੱਕ ਪੰਜ ਵਰ੍ਹਿਆਂ ਦੀ ਮਿਆਦ (ਅਵਦੀ) ਲਈ ਕੇਂਦਰ ਸਰਕਾਰ ਵੱਲੋਂ ਸੌ – ਪ੍ਰਤੀਸ਼ਤ ਵਿੱਤ ਪੋਸ਼ਣ  ਨਾਲ 12,652 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਗਰਾਮ ਦਾ ਉਦੇਸ਼ ਗਾਂ ਮੱਝ ਭੇੜ ਬਕਰੀ ਅਤੇ ਸੂਰ ਨੂੰ 500 ਮਿਲੀਅਨ ਤੋਂ ਅਧਿਕ ਪਸ਼ੂਧਨ ਦਾ ਟੀਕਾਕਰਨ ਕਰਕੇ  ਖੁਰ ਅਤੇ ਮੂੰਹ ਦੇ ਰੋਗ ਤੋਂ ਬਚਾਉਣਾ ਹੈ ।

 

ਇਸ ਪ੍ਰੋਗਰਾਮ  ਦਾ ਉਦੇਸ਼ ਬਰੂਸੈਲੋਸਿਸ ਬਿਮਾਰੀ ਵਿਰੁੱਧ ਲੜਨ ਲਈ ਹਰ ਸਾਲ ਗੋਕਾ ਦੁਧਾਰੂ ਪਸ਼ੂਆਂ  ਦੇ 36 ਮਿਲੀਅਨ ਵੱਛੀਆਂ ਨੂੰ ਟੀਕਾ ਲਗਾਉਣਾ ਹੈ ।

 

ਇਸ ਪ੍ਰੋਗਰਾਮ ਦੇ ਦੋ ਘਟਕ ਹਨ -  2025 ਤੱਕ ਰੋਗਾਂ ਉੱਤੇ ਕੰਟਰੋਲ ਅਤੇ 2030 ਤੱਕ ਰੋਗਾਂ ਦਾ ਖਾਤਮਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਉਸ  ਦਿਨ ਨੈਸ਼ਨਲ ਆਰਟੀਫਿਸ਼ਲ ਗਰਭਧਾਰਨ ਪ੍ਰੋਗਰਾਮ ਵੀ ਲਾਂਚ ਕਰਨਗੇ ।

 

ਉਮੀਦ ਹੈ ਕਿ ਇਸ  ਦੇ ਨਾਲ ਟੀਕਾਕਰਨ ਰੋਗ ਪ੍ਰਬੰਧਨ ਆਰਟੀਫਿਸ਼ਲ ਗਰਭਧਾਰਨ ਅਤੇ ਉਤਪਾਦਕਤਾ  ਦੇ ਵਿਸ਼ਾ ਉੱਤੇ ਦੇਸ਼  ਦੇ ਸਾਰੇ 687 ਜ਼ਿਲ੍ਹਿਆਂ ਵਿੱਚ ਕਿਸ਼ੀ ਵਿਗਿਆਨ ਕੇਂਦਰਾਂ ਉੱਤੇ ਰਾਸ਼ਟਰਵਿਆਪੀ ਕਾਰਜਸ਼ਾਲਾਵਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ।

 

ਗਿਆਰਾਂ ਸਤੰਬਰ 2019 ਨੂੰ ਆਪਣੇ ਮਥੁਰਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਸਵੱਛਤਾ ਹੀ ਸੇਵਾਪ੍ਰੋਗਰਾਮ  ਵਿੱਚ ਵੀ ਹਿੱਸਾ ਲੈਣਗੇ ।

 

 

 

***

ਵੀਆਰਆਰਕੇ/ਵੀਜੇ/ਐੱਸਕੇਐੱਸ



(Release ID: 1584760) Visitor Counter : 87


Read this release in: English