ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Posted On: 10 SEP 2019 2:26PM by PIB Chandigarh

ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦੇ ਪ੍ਰਧਾਨ ਮੰਤਰੀ, ਮਾਣਯੋਗ ਡਾ. ਰਾਲਫ਼ ਐਵਰਾਰਡ ਗੌਨਸਾਲਵੇਸ (Dr. Hon'ble Ralph Everard Gonsalves) ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ । ਪ੍ਰਧਾਨ ਮੰਤਰੀ ਗੌਨਸਾਲਵੇਸ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨਜੋ ਭਾਰਤ  ਦੇ ਦੌਰੇ ‘ਤੇ ਆਏ ਹਨ ।  ਪ੍ਰਧਾਨ ਮੰਤਰੀ ਗੌਨਸਾਲਵੇਸ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਮਾਰੂਥਲੀਕਰਨ ਦੀ ਰੋਕਥਾਮ ‘ਤੇ ਸੰਯੁਕ‍ਤ ਰਾਸ਼‍ਟਰ ਸੰ‍ਮੇਲਨਬਾਰੇ ਆਯੋਜਿਤ ਉੱਚ ਪੱਧਰੀ ਸੰਗੋਸ਼‍ਠੀ ਵਿੱਚ ਹਿੱਸਾ ਲਿਆ ।

ਪ੍ਰਧਾਨ ਮੰਤਰੀ ਗੌਨਸਾਲਵੇਸ ਨੇ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ  ਦੇ ਨਾਲ - ਨਾਲ ਕੈਰੀਬੀਅਨ ਅਤੇ ਲੈਟਿਨ ਅਮਰੀਕੀ ਖੇਤਰ ਵਿੱਚ ਵੀ ਭਾਰਤ ਲਈ ਵਿਆਪਕ ਸਦਭਾਵਨਾ ਹੋਣ ਦੀ ਗੱਲ ਉਜਾਗਰ ਕੀਤੀ।  ਉਨ੍ਹਾਂ ਨੇ ਇਸ ਖੇਤਰ ਨਾਲ ਭਾਰਤ ਦੇ ਵਿਕਾਸਾਤਮਕ ਸਹਿਯੋਗ  ਦੇ ਨਾਲ - ਨਾਲ ਕੁਦਰਤੀ ਆਪਦਾਵਾਂ ਦੇ ਬਾਅਦ ਭਾਰਤ ਤੋਂ ਤੁਰੰਤ ਸਹਾਇਤਾ ਮਿਲਣ ਦੀ ਸ਼ਾਲਾਘਾ ਕੀਤੀ ।

ਪ੍ਰਧਾਨ ਮੰਤਰੀ ਮੋਦੀ ਨੇ ਅੰਤਰਰਾਸ਼‍ਟਰੀ ਫੋਰਮ ਉੱਤੇ ਸਹਿਯੋਗ ਸਮੇਤ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਸਹਿਯੋਗ ਨੂੰ ਉਜਾਗਰ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸੰਯੁਕ‍ਤ ਰਾਸ਼‍ਟਰ ਦੀ ਸੁਰੱਖਿਆ ਪਰਿਸ਼ਦ  ਦੇ ਇੱਕ ਅਸ‍ਥਾਈ ਮੈਂਬਰ ਦੇ ਰੂਪ ਵਿੱਚ ਹੁਣ ਤੱਕ  ਦੇ ਸਭ ਤੋਂ ਛੋਟੇ ਦੇਸ਼’  ਦੇ ਤੌਰ ਉੱਤੇ ਚੁਣੇ ਜਾਣ  ਲਈ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਨੂੰ ਵਧਾਈ ਦਿੱਤੀ ।  

ਦੋਹਾਂ ਲੀਡਰਾਂ ਨੇ ਭਾਰਤ ਅਤੇ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ  ਦਰਮਿਆਨ ਕੌਸ਼ਲ  ਵਿਕਾਸਟ੍ਰੇਨਿੰਗਸਿੱਖਿਆਵਿੱਤ‍ਸੱਭਿਆਚਾਰ ਅਤੇ ਆਪਦਾ ਪ੍ਰਬੰਧਨ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ ।  

*****

 

ਵੀਆਰਆਰਕੇ/ਵੀਜੇ



(Release ID: 1584751) Visitor Counter : 70


Read this release in: English