ਵਿੱਤ ਮੰਤਰਾਲਾ

ਸੀਬੀਡੀਟੀ ਨੇ ਚਾਲੂ ਵਿੱਤੀ ਸਾਲ (2019-20) ਦੌਰਾਨ 26 ਏਪੀਏਜ਼ ਕੀਤੇ

Posted On: 04 SEP 2019 5:12PM by PIB Chandigarh

ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ (ਅਪ੍ਰੈਲ ਤੋਂ ਅਗਸਤ 2019 ਤੱਕ) ਦੌਰਾਨ 26 ਐਡਵਾਂਸ ਕੀਮਤ ਨਿਰਧਾਰਨ ਸਮਝੌਤੇ (ਏਪੀਏਜ਼) ਕੀਤੇ ਹਨ ਇਨ੍ਹਾਂ ਐਡਵਾਂਸ ਕੀਮਤ ਨਿਰਧਾਰਨ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਜਾਣ ਦੇ ਨਾਲ ਹੀ ਸੀਬੀਡੀਟੀ ਵੱਲੋਂ ਕੀਤੇ ਗਏ ਏਪੀਏਜ਼ ਦੀ ਕੁੱਲ ਗਿਣਤੀ 297 ਹੋ ਗਈ ਹੈ ਜਿਨ੍ਹਾਂ ਵਿੱਚ 32 ਦੁਵੱਲੇ ਐਡਵਾਂਸ ਕੀਮਤ ਨਿਰਧਾਰਨ ਸਮਝੌਤੇ (ਬੀਏਪੀਏ) ਵੀ ਸ਼ਾਮਿਲ ਹਨ

 

ਇਨ੍ਹਾਂ 26 ਐਡਵਾਂਸ ਕੀਮਤ ਨਿਰਧਾਰਨ ਸਮਝੌਤਿਆਂ ਵਿੱਚੋਂ 1 ਬੀਏਪੀਏ ਹੈ, ਜੋ ਬ੍ਰਿਟੇਨ ਨਾਲ ਕੀਤਾ ਗਿਆ ਹੈ ਦੂਜੇ ਪਾਸੇ ਇਨ੍ਹਾਂ 26 ਐਡਵਾਂਸ ਕੀਮਤ ਨਿਰਧਾਰਨ ਸਮਝੌਤਿਆਂ ਵਿੱਚੋਂ 25 ਇੱਕ-ਪੱਖੀ   ਐਡਵਾਂਸ ਕੀਮਤ ਨਿਰਧਾਰਨ ਸਮਝੌਤੇ (ਯੂਏਪੀਏ) ਹਨ

 

ਇਸ ਅਵਧੀ ਦੌਰਾਨ ਜੋ ਦੁਵੱਲੇ ਐਡਵਾਂਸ ਕੀਮਤ ਨਿਰਧਾਰਨ ਸਮਝੌਤੇ ਅਤੇ ਇੱਕ-ਪੱਖੀ ਐਡਵਾਂਸ ਕੀਮਤ ਨਿਰਧਾਰਨ ਸਮਝੌਤੇ ਕੀਤੇ ਗਏ ਉਹ ਅਰਥ ਵਿਵਸਥਾ ਦੇ ਵੱਖ-ਵੱਖ ਸੈਕਟਰਾਂ ਅਤੇ ਉਪ ਸੈਕਟਰਾਂ ਨਾਲ ਸਬੰਧਤ ਹਨ ਜਿਨ੍ਹਾਂ ਵਿੱਚ ਸੂਚਨਾ ਟੈਕਨੋਲੋਜੀ, ਬੈਂਕਿੰਗ, ਸੈਮੀ ਕੰਡਕਟਰ, ਬਿਜਲੀ, ਫਰਮਾਸਿਊਟੀਕਲ, ਹਾਈਡ੍ਰੋ-ਕਾਰਬਨ, ਪ੍ਰਕਾਸ਼ਨ, ਆਟੋਮੋਬਾਈਲ ਆਦਿ ਸੈਕਟਰ ਅਤੇ ਉਪ ਸੈਕਟਰ ਸ਼ਾਮਿਲ ਹਨ

 

ਇਨ੍ਹਾਂ ਸਾਰੇ ਸਮਝੌਤਿਆਂ ਵਿੱਚ ਅੰਤਰਰਾਸ਼ਟਰੀ ਲੈਣ ਦੇਣ ਸ਼ਾਮਿਲ ਹੈ ਜੋ ਹੇਠ ਲਿਖੇ ਅਨੁਸਾਰ ਹੈ:-

  • ਕੰਟਰੈਕਟ (ਠੇਕੇ) ਉੱਤੇ ਨਿਰਮਾਣ
  • ਸੌਫਟਵੇਅਰ ਵਿਕਾਸ ਸੇਵਾਵਾਂ ਦਾ ਪ੍ਰਬੰਧ
  • ਬੈਕ ਆਫਿਸ ਇੰਜੀਨੀਅਰਿੰਗ ਸਹਾਇਕ ਸੇਵਾਵਾਂ
  • ਬੈਕ ਆਫਿਸ (ਆਈਟੀਈਜ਼) ਸਹਾਇਕ ਸੇਵਾਵਾਂ ਦੀ ਵਿਵਸਥਾ
  • ਮਾਰਕੀਟਿੰਗ ਸਹਾਇਕ ਸੇਵਾਵਾਂ ਦੀ ਵਿਵਸਥਾ
  • ਟੈਕਨੋਲੋਜੀ ਅਤੇ ਬਰਾਂਡ ਦੀ ਵਰਤੋਂ ਲਈ ਰਾਇਲਟੀ ਦਾ ਭੁਗਤਾਨ
  • ਵਪਾਰ ਅਤੇ ਵੰਡ (ਵਿਤਰਣ)
  • ਚਾਰਟਰ ਚਾਰਜਿਜ਼ ਦਾ ਭੁਗਤਾਨ
  • ਕਾਰਪੋਰੇਟ ਗਾਰੰਟੀ
  • ਇੰਟਰਾਗਰੁੱਪ ਸੇਵਾਵਾਂ
  • ਵਿੱਤੀ ਇਖ਼ਤਿਆਰ ਪੱਤਰਾਂ ਉੱਤੇ ਵਿਆਜ

 

ਐਡਵਾਂਸ ਕੀਮਤ ਨਿਰਧਾਰਨ ਸਮਝੌਤੇ ਨਾਲ ਜੁੜੀ ਯੋਜਨਾ ਦੀ ਪ੍ਰਗਤੀ ਨਾਲ ਗ਼ੈਰ ਪ੍ਰਤੀਕੂਲ ਟੈਕਸ ਵਿਵਸਥਾ ਨੂੰ ਹਲਾਸ਼ੇਰੀ ਦੇਣ ਦਾ ਸਰਕਾਰੀ ਸੰਕਲਪ ਹੋਰ ਮਜ਼ਬੂਤ ਹੁੰਦਾ ਹੈ ਭਾਰਤੀ ਐਡਵਾਂਸ ਕੀਮਤ ਨਿਰਧਾਰਨ ਸਮਝੌਤਾ (ਏਪੀਏ) ਪ੍ਰੋਗਰਾਮ ਦੀ ਪ੍ਰਸ਼ੰਸਾ ਦੇਸ਼ ਵਿਦੇਸ਼ ਵਿੱਚ ਕੀਤੀ ਜਾਂਦੀ ਰਹੀ ਹੈ ਕਿਉਂਕਿ ਇਹ ਟ੍ਰਾਂਸਫਰ ਪ੍ਰਾਈਸਿੰਗ ਨਾਲ ਜੁੜੇ ਗੁੰਝਲਦਾਰ ਮੁੱਦਿਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸੁਲਝਾਉਣ ਵਿੱਚ ਸਮਰੱਥ ਸਿੱਧ ਹੋਇਆ ਹੈ

 

****

ਆਰਐੱਮ/ਕੇਐੱਮਐੱਨ
 


(Release ID: 1584305) Visitor Counter : 113


Read this release in: English