ਪ੍ਰਧਾਨ ਮੰਤਰੀ ਦਫਤਰ

ਪੂਰਬੀ ਆਰਥਿਕ ਫੋਰਮ ਲਈ ਵਲਾਦੀਵੋਸਤੋਕ,( Vladivostok) ਰੂਸ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਬਿਆਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ

Posted On: 03 SEP 2019 4:16PM by PIB Chandigarh

ਮੈਂ 4-5 ਸਤੰਬਰ, 2019 ਨੂੰ ਵਲਾਦੀਵੋਸਤੋਕ, ਰੂਸ ਦੇ ਦੌਰੇ ‘ਤੇ ਰਹਾਂਗਾ

 

ਰੂਸ ਦੇ ਦੂਰ ਦਰਾਜ ਦੇ  ਪੂਰਬ ਖੇਤਰ ਦਾ ਮੇਰਾ ਇਹ ਦੌਰਾ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਣ ਵਾਲਾ ਪਹਿਲਾ ਦੌਰਾ ਹੋਵੇਗਾ ਜੋ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਇਨ੍ਹਾਂ ਵਿੱਚ ਵਿਭਿੰਨਤਾ ਲਿਆਉਣ ਦੀ ਇੱਛਾ ਨੂੰ ਦਰਸਾਉਂਦਾ ਹੈ

 

ਮੇਰੇ ਦੌਰੇ ਦੇ ਦੋ ਉਦੇਸ਼ ਹਨ - ਰੂਸੀ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਦੇ ਸੱਦੇ ਉੱਤੇ 5ਵੀਂ ਪੂਰਬੀ ਆਰਥਿਕ ਫੋਰਮ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਾ ਅਤੇ ਉਨ੍ਹਾਂ ਨਾਲ 20ਵੇਂ ਭਾਰਤ-ਰੂਸ ਸਲਾਨਾ  ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣਾ ਇਹ ਫੋਰਮ ਰੂਸ ਦੇ ਦੂਰ ਦਰਾਜ ਪੂਰਬ ਖੇਤਰ ਵਿੱਚ ਵਪਾਰ ਅਤੇ ਨਿਵੇਸ਼ ਦੇ ਮੌਕੇ ਵਧਾਉਣ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਇਸ ਖੇਤਰ ਵਿੱਚ ਭਾਰਤ ਅਤੇ ਰੂਸ ਦਰਮਿਆਨ ਨਜ਼ਦੀਕੀ ਅਤੇ ਆਪਸੀ ਲਾਭ ਵਾਲੇ ਸਹਿਯੋਗ ਦੇ ਵਿਕਾਸ ਦੀ ਸੰਭਾਵਨਾਵਾ ਪ੍ਰਦਾਨ ਕਰਦਾ ਹੈ

 

ਸਾਡੇ ਦੋਹਾਂ ਦੇਸ਼ਾਂ ਦਰਮਿਆਨ ਸ਼ਾਨਦਾਰ ਸਬੰਧ ਹਨ ਜੋ  ਸਾਡੀ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਦੀ ਮਜ਼ਬੂਤ ਨੀਂਹ ਉੱਤੇ ਅਧਾਰਤ ਹਨ ਦੋਵੇਂ ਦੇਸ਼ ਰੱਖਿਆ, ਸਿਵਲ ਪ੍ਰਮਾਣੂ ਊਰਜਾ ਅਤੇ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ਦੇ ਮਾਮਲੇ ਵਿੱਚ ਵਿਸਤ੍ਰਿਤ ਸਹਿਯੋਗ ਕਰਦੇ ਹਨ ਸਾਡੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧ ਕਾਫੀ ਮਜ਼ਬੂਤ ਅਤੇ ਵਿਕਾਸ ਨੂੰ ਵਧਾਉਣ ਵਾਲੇ ਹਨ

 

ਇਕ ਬਹੁਧਰੁਵੀ ਦੁਨੀਆ ਨੂੰ ਹਲਾਸ਼ੇਰੀ ਦੇਣ ਦੀ ਇੱਛਾ ਸਾਡੀ ਮਜ਼ਬੂਤ ਭਾਈਵਾਲੀ ਲਈ ਇਕ ਪੂਰਕ ਹੈ ਅਤੇ ਦੋਵੇਂ ਦੇਸ਼ ਇਸ ਟੀਚੇ ਦੀ ਪੂਰਤੀ ਲਈ ਖੇਤਰੀ ਅਤੇ ਬਹੁਪੱਖੀ ਫੋਰਮ ਵਿੱਚ ਨਜ਼ਦੀਕੀ ਸਹਿਯੋਗ ਕਰਦੇ ਹਨ

 

ਮੈਂ ਆਪਣੇ ਮਿੱਤਰ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਦੁਵੱਲੀ ਭਾਈਵਾਲੀ ਦੇ ਸਾਰੇ ਪਹਿਲੂਆਂ ਦੇ ਨਾਲ- ਨਾਲ ਆਪਸੀ ਹਿਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵੀ ਵਿਚਾਰ ਵਟਾਂਦਰਾ ਕਰਨ ਦੀ ਆਸ ਰੱਖਦਾ ਹਾਂ ਮੈਂ ਪੂਰਬੀ ਆਰਥਿਕ ਫੋਰਮ ਵਿੱਚ ਹਿੱਸਾ ਲੈਣ ਵਾਲੇ ਹੋਰ ਵਿਸ਼ਵ ਆਗੂਆਂ ਨਾਲ ਮੀਟਿੰਗ ਕਰਨ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਉਦਯੋਗ ਅਤੇ ਕਾਰੋਬਾਰੀ ਜਗਤ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੀ ਵੀ ਉਮੀਦ ਰੱਖਦਾ ਹਾਂ

 

ਵੀਆਰਆਰਕੇ/ ਏਕੇਪੀ/ ਏਕੇ



(Release ID: 1584022) Visitor Counter : 83


Read this release in: English