ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ ਗਰਵੀ ਗੁਜਰਾਤ ਭਵਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 02 SEP 2019 11:14PM by PIB Chandigarh

ਗੁਜਰਾਤ ਦੇ ਗਵਰਨਰ ਆਚਾਰਿਆ ਦੇਵਵ੍ਰਤ ਜੀ, ਉੱਤਰ ਪ੍ਰਦੇਸ਼ ਦੀ ਗਵਰਨਰ ਅਤੇ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਭੈਣ ਆਨੰਦੀ ਬੇਨ, ਮੁੱਖ ਮੰਤਰੀ ਵਿਜੈ ਰੁਪਾਣੀ ਜੀ, ਉਪ ਮੁੱਖ ਮੰਤਰੀ ਨਿਤਿਨ ਪਟੇਲ ਜੀ ਅਤੇ ਇੱਥੇ ਹਾਜ਼ਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋ

ਕਈ ਚਿਹਰੇ 12-15 ਸਾਲ ਦੇ ਬਾਅਦ ਦੇਖ ਰਿਹਾ ਹਾਂ। ਇੱਥੇ ਅਜਿਹੇ ਵੀ ਚਿਹਰੇ ਦਿਸ ਰਹੇ ਹਨ ਜਿਨ੍ਹਾਂ ਨੇ ਆਪਣੀ ਜਵਾਨੀ ਗੁਜਰਾਤ ਲਈ ਖਪਾ ਦਿੱਤੀ ਸੀ । ਕਈ ਰਿਟਾਇਰਡ ਅਫਸਰ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਗੁਜਰਾਤ ਨੂੰ ਬਹੁਤ ਕੁਝ ਦਿੱਤਾ, ਅਤੇ ਉਸੇ ਦੇ ਕਾਰਨ ਅੱਜ ਗੁਜਰਾਤ ਦਾ ਦੀਵਾ ਹੋਰਨਾਂ ਨੂੰ ਰੋਸ਼ਨੀ ਦੇ ਰਿਹਾ ਹੈ।

ਤਾਂ ਮੈਂ ਖਾਸ ਤਾਂ ਗੁਜਰਾਤ ਸਰਕਾਰ ਦਾ ਇਸ ਲਈ ਆਭਾਰੀ ਹਾਂ ਕਿ ਭਵਨ ਤਾਂ ਠੀਕ ਹੈ, ਕੋਈ ਵੀ ਉੱਥੇ ਰਿਬਨ ਕੱਟ ਲੈਂਦਾ, ਲੇਕਿਨ ਮੈਨੂੰ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ ।

ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਬਹੁਤ–ਬਹੁਤ ਸ਼ੁਭਕਾਮਨਾਵਾਂ। ਭਗਵਾਨ ਗਣੇਸ਼ ਦੀ ਕ੍ਰਿਪਾ ਦੇਸ਼ਵਾਸੀਆਂ ’ਤੇ ਬਣੀ ਰਹੇ । ਰਾਸ਼ਟਰ ਨਿਰਮਾਣ ਦੇ ਹਰ ਸੰਕਲਪ ਸਿੱਧ ਹੋਣ ਇਸ ਪਾਵਨ ਪਰਵ ’ਤੇ ਤੁਹਾਨੂੰ ਸਾਰਿਆਂ ਨੂੰ ਅਤੇ ਦੇਸ਼ਵਾਸੀਆਂ ਨੂੰ ਵੀ ਅਤੇ ਖਾਸ ਕਰਕੇ ਅੱਜ ਗੁਜਰਾਤ ਦਾ ਪ੍ਰੋਗਰਾਮ ਹੈ ਤਾਂ ਗੁਜਰਾਤ ਦੇ ਲੋਕਾਂ ਨੂੰ ਅਨੇਕ-ਅਨੇਕ ਮੰਗਲਕਾਮਨਾਵਾਂ ਹਨ

ਅਤੇ ਗਣੇਸ਼ ਚਤੁਰਥੀ ਦੀ ਸ਼ਾਮ ਨੂੰ ਵਿਧੀ ਵਿਧਾਨ ਪੂਰਾ ਹੋਣ ਦੇ ਬਾਅਦ ਇੱਕ ਬਹੁਤ ਮਹੱਤਵਪੂਰਨ ਕਾਰਜ ਅਸੀਂ ਕਰਦੇ ਹਾਂ ਅਤੇ ਜੈਨ ਪਰੰਪਰਾ ਵਿੱਚ ਇਹ ਬਹੁਤ ਹੀ ਉੱਤਮ ਸੰਸਕਾਰ ਹੈ ਮਿੱਛਾਮੀ ਦੁਕੜਮਮਨ ਤੋਂ, ਵਚਨ ਤੋਂ, ਕਰਮ ਤੋਂ, ਕਦੇ ਵੀ, ਕਿਸੇ ਨੂੰ ਦੁੱਖ ਪਹੁੰਚਾਇਆ ਹੈ ਤਾਂ ਮੁਆਫ਼ੀ ਯਾਚਨਾ ਦਾ ਇਹ ਪਰਵ ਮੰਨਿਆ ਜਾਂਦਾ ਹੈ ਮਿੱਛਾਮੀ ਦੁਕੜਮਤਾਂ ਮੇਰੀ ਵੱਲੋਂ ਵੀ ਗੁਜਰਾਤ ਦੇ ਲੋਕਾਂ ਦਾ, ਦੇਸ਼ ਦੇ ਲੋਕਾਂ ਨੂੰ ਅਤੇ ਹੁਣ ਤਾਂ ਦੁਨੀਆ ਨੂੰ ਵੀ ਮਿੱਛਾਮੀ ਦੁਕੜਮ

ਮੈਨੂੰ ਖੁਸ਼ੀ ਹੈ ਕਿ ਭਗਵਾਨ ਸਿੱਧੀ ਵਿਨਾਯਕ ਦੇ ਪਰਵ ’ਤੇ ਅਸੀਂ ਇੱਕ ਹੋਰ ਸਿੱਧੀ ਦਾ ਉਤਸਵ ਮਨਾਉਣ ਲਈ ਇੱਥੇ ਇੱਕਠੇ ਹੋਏ ਹਾਂ । ਗਰਵੀ ਗੁਜਰਾਤ ਸਦਨ, ਗੁਜਰਾਤ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ, ਪਰੰਪਰਾ ਅਤੇ ਸੱਭਿਆਚਾਰ ਦੇ ਅਨੁਕੂਲ ਸਾਰਿਆਂ ਦੀ ਸੇਵਾ ਲਈ ਤਿਆਰ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਗੁਜਰਾਤ-ਵਾਸੀਆਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ ।

ਹੁਣੇ ਤੁਸੀਂ ਇੱਕ ਤਾਂ ਫਿਲਮ‍ ਦੇਖੀ ਗੁਜਰਾਤ ਭਵਨ ਦੀ, ਲੇਕਿਨ ਮੈਂ ਹੁਣੇ ਉੱਥੇ ਜਾ ਕੇ ਆਇਆ ਹਾਂ । ਕੁਝ ਦੇਰ ਪਹਿਲਾਂ ਗੁਜਰਾਤ ਸੱਭਿਆਚਾਰ ਦੀ ਅਨੁਪਮ ਝਲਕ ਵੀ ਇੱਥੇ ਸਾਨੂੰ ਦੇਖਣ ਨੂੰ ਮਿਲੀ ਹੈ। ਅਤੇ ਇੱਕ ਤਰ੍ਹਾਂ ਨਾਲ ਕਲਾਕਾਰਾਂ ਨੇ ਘੱਟ ਸਮੇਂ ਵਿੱਚ ਅਤੇ ਘੱਟ ਜਗ੍ਹਾ ਵਿੱਚ ਸ਼ਾਨਦਾਰ ਪ੍ਰਸਤੁਤੀ ਕੀਤੀ ਹੈ

ਸਾਥੀਓ, ਗੁਜਰਾਤ ਭਵਨ ਦੇ ਬਾਅਦ ਹੁਣ ਗਰਵੀ ਗੁਜਰਾਤ ਸਦਨ ਦੀ ਹਾਜ਼ਰੀ ਅਨੇਕ ਤਰ੍ਹਾਂ ਦੀਆਂ ਨਵੀਆਂ ਸਹੂਲਤਾਂ ਲੈ ਕੇ ਆਵੇਗੀ । ਮੈਂ ਇਸ ਬਿਲਡਿੰਗ ਦੇ ਨਿਰਮਾਣ ਨਾਲ ਜੁੜੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਤੈਅ ਸਮੇਂ ਤੋਂ ਪਹਿਲਾਂ ਇਸ ਸ਼ਾਨਦਾਰ ਇਮਾਰਤ ਦਾ ਨਿਰਮਾਣ ਕੀਤਾ ਹੈ ।

ਦੋ ਸਾਲ ਪਹਿਲਾਂ ਸਤੰਬਰ ਵਿੱਚ ਮੁੱਖ ਮੰਤਰੀ, ਉਪ-ਮੁੱਖ ਮੰਤਰੀ ਜੀ ਨੇ ਇਸਦਾ ਨੀਂਹ-ਪੱਥਰ ਰੱਖਿਆ ਸੀ ਅਤੇ ਅੱਜ ਸਤੰਬ‍ਰ ਦੇ ਸ਼ੁਰੂ ਵਿੱਚ ਹੀ ਇਸ ਦਾ ਉਦਘਾਟਨ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ। ਮੈਨੂੰ ਖੁਸ਼ੀ ਹੈ ਕਿ ਸਮੇਂ ਤੇ ਪ੍ਰੋਜੈਕਟਸ ਪੂਰਾ ਕਰਨ ਦੀ ਇੱਕ ਆਦਤ ਸਰਕਾਰੀ ਸੰਸਥਾਵਾਂ ਵਿੱਚ, ਸਰਕਾਰੀ ਏਜੰਸੀਆਂ ਵਿੱਚ ਵਿਕਸਿਤ ਹੋ ਰਹੀ ਹੈ।

ਅਤੇ ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਮੈਂ ਡੰਕੇ ਦੀ ਚੋਟ ’ਤੇ ਮੈਂ ਕਹਿੰਦਾ ਸੀ ਕਿ ਜਿਸ ਦਾ ਨੀਂਹ ਪੱਥਰ ਮੈਂ ਕਰਦਾ ਹਾਂ ਉਸਦਾ ਉਦਘਾਟਨ ਵੀ ਮੈਂ ਹੀ ਕਰਾਂਗਾ । ਅਤੇ ਉਸ ਵਿੱਚ ਹੰਕਾਰ ਨਹੀਂ ਸੀ, ਜਨਤਕ commitment ਰਹਿੰਦਾ ਸੀ ਉਸ ਵਿੱਚ । ਅਤੇ ਉਸ ਦੇ ਕਾਰਨ ਮੇਰੇ ਸਾਰੇ ਸਾ‍ਥੀਆਂ ਨੂੰ ਇਨ੍ਹਾਂ ਕੰਮਾਂ ਦੇ ਲਈ ਜੁਟੇ ਰਹਿਣਾ ਪੈਂਦਾ ਸੀ । ਅਤੇ ਉਸ ਤੋਂ ਨਤੀਜੇ ਵੀ ਮਿਲਦੇ ਸਨ । ਅਤੇ ਇਸ ਕਾਰਜ ਸੱਭਿਆਚਾਰ ਨੂੰ ਨਾ ਸਿਰਫ਼ ਸਾਨੂੰ ਅਪਣਾਈ ਰੱਖਣਾ ਹੈ ਬਲਕਿ ਹਰ ਪੱਧਰ ਤੇ ਇਸਦਾ ਵਿਸਤਾਰ ਹੋਣਾ ਬਹੁਤ ਜਰੂਰੀ ਹੈ ।

ਸਾथीਥੀਓ, ਇਹ ਭਵਨ ਭਲੇ ਹੀ Mini Gujarat ਦਾ ਮਾਡਲ ਹੋਵੇ, ਲੇਕਿਨ ਇਹ New India ਦੀ ਉਸ ਸੋਚ ਦਾ ਵੀ ਪ੍ਰਤੱਖ ਪ੍ਰਮਾਣ ਹੈ, ਜਿਸ ਵਿੱਚ ਅਸੀਂ ਆਪਣੀ ਸੱਭਿਆਚਾਰ ਵਿਰਾਸਤ ਨੂੰ, ਸਾਡੀਆਂ ਪਰੰਪਰਾਵਾਂ ਨੂੰ ਆਧੁਨਿਕਤਾ ਦੇ ਨਾਲ ਜੋੜ ਕੇ ਅੱਗੇ ਵਧਣ ਦੀ ਗੱਲ ਕਰਦੇ ਹਾਂ । ਅਸੀਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਾਂ, ਅਸਮਾਨ ਨੂੰ ਛੂਹਣਾ ਚਾਹੁੰਦੇ ਹਾਂ ।

ਅਤੇ ਇਸ ਭਵਨ ਵਿੱਚ ਜਿਵੇਂ ਦੱਸਿਆ ਗਿਆ eco friendly, water harvesting, waterrecycling ਜਿਹੇ ਆਧੁਨਿਕ systems ਦੀ ਵੀ ਭਰਪੂਰ ਵਰਤੋਂ ਹੈ ਤਾਂ ਦੂਜੇ ਪਾਸੇ ਰਾਣੀ ਗਿਵਾਬ ਦਾ ਵੀ ਚਿਤਰਣ ਹੈਇਸ ਵਿੱਚ ਜਿੱਥੇ Solar power generation ਦੀ ਵਿਵਸਥਾ ਹੈ, ਉੱਥੇ ਹੀ ਮੋਢੇਰਾ ਸੂਰਯ ਮੰਦਿਰ ਨੂੰ ਵੀ ਜਗ੍ਹਾ ਮਿਲੀ ਹੈ। Solid waste management ਦੀ ਆਧੁਨਿਕ ਤਕਨੀਕ ਦੇ ਨਾਲ ਹੀ ਇਸ ਇਮਾਰਤ ਵਿੱਚ ਕੱਛ ਦੀ ਲਿਪਣ ਕਲਾ ਦੀ ਆਰਟ ਨੂੰ ਵੀ ਉੱਥੇ ਜਗ੍ਹਾ ਦਿੱਤੀ ਗਈ ਹੈ ਜਿਸ ਵਿੱਚ ਪਸ਼ੂਆਂ ਦੇ waste ਨੂੰ ਆਰਟ ਦੀ ਸ਼ਕ‍ਲ ਦਿੱਤੀ ਜਾਂਦੀ ਹੈ।

ਭਾਈਓ ਅਤੇ ਭੈਣੋਂ, ਨਿਸ਼ਚਿਤ ਤੌਰ ’ਤੇ ਇਹ ਸਦਨ ਗੁਜਰਾਤ ਦੇ art & craft ਹਸਤਸ਼ਿਲਪ ਲਈ ਅਤੇ ਗੁਜਰਾਤ ਦੇ heritage tourism ਨੂੰ promote ਕਰਨ ਲਈ ਬਹੁਤ ਅਹਿਮ ਸਿੱਧ ਹੋ ਸਕਦਾ ਹੈ । ਦੇਸ਼ ਦੀ ਰਾਜਧਾਨੀ ਵਿੱਚ ਜਿੱਥੇ ਦੁਨਿਆ ਭਰ ਦੇ ਲੋਕਾਂ ਦਾ, ਵਪਾਰੀਆਂ, ਕਾਰੋਬਾਰੀਆਂ ਦਾ ਆਉਣਾ- ਜਾਣਾ ਹੁੰਦਾ ਹੈ, ਉੱਥੇ ਇਸ ਤਰ੍ਹਾਂ ਦੀ ਸੁਵਿਧਾ ਦਾ ਹੋਣਾ ਬਹੁਤ ਲਾਭਦਾਇਕ ਹੈ ।

ਇਸੇ ਤਰ੍ਹਾਂ ਗੁਜਰਾਤੀ ਸੱਭਿਆਚਾਰ ’ਤੇ ਅਧਾਰਿਤ ਪ੍ਰਦਰਸ਼ਨੀਆਂ ਲਈ ਸਦਨ ਦੇ ਸੈਂਟਰਲ ਆਰਕੀਐੱਮ ਦੀ ਵਰਤੋਂ ਕਰਨ ਦਾ ਵਿਚਾਰ ਵੀ ਬਹੁਤ ਹੀ ਅਭਿਨੰਦਨਯੋਗ ਹੈ ।

ਮੈਂ ਮੁੱਖ ਮੰਤਰੀ ਜੀ ਨੂੰ ਤਾਕੀਦ ਕਰਾਂਗਾ ਕਿ ਇੱਥੇ ਗੁਜਰਾਤ ਟੂਰਿਜ਼ਮ ਨਾਲ ਜੁੜੀ ਜੋ ਵਿਵਸਥਾ ਹੈ ਉਸਨੂੰ ਹੋਰ ਸਸ਼ਕਤ ਬਣਾਇਆ ਜਾਵੇ । ਸੱਭਿਆਚਾਰ ਪ੍ਰੋਗਰਾਮ ਅਤੇ ਫੂਡ ਫੇਸਟੀਵਲ ਜਿਹੇ ਆਯੋਜਨਾਂ ਦੇ ਮਾਧਿਅਮ ਰਾਹੀਂ ਦਿੱਲੀ ਦੇ, ਦੇਸ਼ਭਰ ਦੇ ਸੈਲਾਨੀਆ ਨੂੰ ਗੁਜਰਾਤ ਦੇ ਨਾਲ connect ਕੀਤਾ ਜਾ ਸਕਦਾ ਹੈ।

ਇੱਕ ਸਮਾਂ ਸੀ ਗੁਜਰਾਤ ਦਾ ਖਾਣਾ ਤਾਂ ਖਾਸ ਕਰਕੇ ਉੱਤਰ ਭਾਰਤ ਦੇ ਲੋਕ, ਉਨ੍ਹਾਂ ਨੂੰ ਪਸੰਦ ਨਹੀਂ ਆਉਂਦਾ ਸੀ, ਕਹਿੰਦੇ ਸਨ ਅਰੇ ਯਾਰ ਬਹੁਤ ਮਿੱਠਾ ਹੁੰਦਾ ਹੈ ਅਤੇ ਕਹਿੰਦੇ ਸਨ ਯਾਰ, ਕਰੇਲੇ ਵਿੱਚ ਵੀ ਤੁਸੀਂ ਮਿੱਠਾ ਪਾਉਂਦੇ ਹੋ? ਲੇਕਿਨ ਇਨ੍ਹਾਂ ਦਿਨਾਂ ਵਿੱਚ ਦੇਖ ਰਿਹਾ ਹਾਂ, ਲੋਕ ਪੁੱਛਦੇ ਹਨ ਭਈ ਗੁਜਰਾਤੀ ਖਾਣਾ ਵਧੀਆ ਕਿੱਥੇ ਮਿਲੇਗਾ? ਗੁਜਰਾਤੀ ਥਾਲੀ ਕਿੱਥੇ ਵਧੀਆ ਮਿਲਦੀ ਹੈ?

ਅਤੇ ਗੁਜਰਾਤ ਦੇ ਲੋਕਾਂ ਦੀ ਵਿਸ਼ੇਸ਼ਤਾ ਹੈ, ਜਦੋਂ ਉਹ ਗੁਜਰਾਤ ਵਿੱਚ ਹੁੰਦੇ ਹਨ ਤਾਂ Saturday, Sunday ਸ਼ਾਮ ਨੂੰ ਖਾਣਾ ਨਹੀਂ ਪਕਾਉਂਦੇ, ਉਹ ਬਾਹਰ ਜਾਂਦੇ ਹਨ ਅਤੇ ਜਦੋਂ ਗੁਜਰਾਤ ਵਿੱਚ ਹੁੰਦੇ ਹਨ ਤਦ ਇਟਾਲੀਅਨ ਲੱਭਦੇ ਹਨ, ਮੈਕਸੀਕਨ ਲੱਭਦੇ ਹਨ, ਸਾਉਥ ਇੰਡੀਅਨ ਡਿਸ਼ ਲੱਭਦੇ ਹਨ । ਲੇਕਿਨ ਗੁਜਰਾਤ ਦੇ ਬਾਹਰ ਜਾਂਦੇ ਹਨ ਤਾਂ ਗੁਜਰਾਤੀ ਡਿਸ਼ ਲੱਭਦੇ ਹਨ । ਅਤੇ ਇੱਥੇ ਖਮਣ ਨੂੰ ਵੀ ਢੋਕਲਾ ਬੋਲਦੇ ਹਨ ਅਤੇ ਹਾਂਡਵਾ ਨੂੰ ਵੀ ਢੋਕਲਾ ਬੋਲਦੇ ਹਨ । ਇਹ ਹੈ ਤਾਂ ਇੱਕ ਹੀ ਪਰਿਵਾਰ ਦੇ, ਹੁਣ ਜੇਕਰ ਗੁਜਰਾਤ ਦੇ ਲੋਕ ਵਧੀਆ branding ਕਰਨ, ਇਨਾਂ ਚੀਜ਼ਾਂ ਨੂੰ ਪਹੁੰਚਾਉਣ ਤਾਂ ਲੋਕਾਂ ਨੂੰ ਪਤਾ ਚਲੇ ਕਿ ਭਈ ਖਮਣ ਅਲੱਗ ਹੁੰਦਾ ਹੈ, ਢੋਕਲਾ ਅਲੱਗ ਹੁੰਦਾ ਹੈ ਅਤੇ ਹਾਂਡਵਾ ਅਲੱਗ ਹੁੰਦਾ ਹੈ ।

ਨਵੇਂ ਸਦਨ ਵਿੱਚ ਗੁਜਰਾਤ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ, ਗੁਜਰਾਤ ਵਿੱਚ ਉਦਯੋਗਾਂ ਲਈ, ਇੱਕ ਅਹਿਮ ਸੈਂਟਰ ਬਣੇ, ਇਸ ਦੇ ਲਈ ਨਵੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ । ਅਤੇ ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਸਹੂਲਤਾਂ ਨਾਲ ਗੁਜਰਾਤ ਵਿੱਚ ਨਿਵੇਸ਼ ਦੇ ਇੱਛੁਕ ਭਾਰਤੀ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਹੋਰ ਅਧਿਕ ਸਹੂਲਤ ਮਿਲੇਗੀ ।

ਸਾਥੀਓ, ਅਜਿਹੇ ਮਾਹੌਲ ਵਿੱਚ ਜਦੋਂ ਸਦਨ ਦੇ ਆਧੁਨਿਕ ਡਾਈਨਿੰਗ ਹਾਲ ਵਿੱਚ ਲੋਕ ਬੈਠਣਗੇ ਅਤੇ ਸਾਹਮਣੇ ਢੋਕਲਾ ਹੋਵੇ, ਫਾਫੜਾ ਹੋਵੇ, ਖਾਂਡਵੀ ਹੋਵੇ, ਪੁਦੀਨਾ ਮੁਠਿਆ ਹੋਵੇ, ਮੋਹਨਥਾਲ ਹੋਵੇ, ਥੇਪਲਾ ਹੋਵੇ, ਸੇਬ ਅਤੇ ਟਮਾਟਰ ਦੀ ਚਾਟ ਹੋਵੇ, ਨਾ ਜਾਣੇ ਕੀ-ਕੀ ਹੋਵੇ... ਇੱਕ ਵਾਰ ਇੱਕ ਪੱਤਰਕਾਰ ਨੇ ਮੇਰੇ ਕੋਲੋਂ ਸਮਾਂ ਮੰਗਿਆ ਸੀ । ਤਦ ਮੈਂ ਗੁਜਰਾਤ ਮੁੱਖ ਮੰਤਰੀ ਸੀ। ਅਤੇ ਉਨ੍ਹਾਂ ਦੀ ਇੱਕ ਆਦਤ ਸੀ ਕਿ ਉਹ ਬਰੇਕਫਾਸਟ ’ਤੇ ਸਮਾਂ ਮੰਗਦੇ ਸਨ ਅਤੇ ਬਰੇਕਫਾਸਟ ਕਰਦੇ-ਕਰਦੇ ਉਹ ਇੰਟਰਵਿਊ ਕਰਦੇ ਸਨ ।

ਤਾਂ ਖੈਰ ਇੰਟਰਵਿਊ ਤਾਂ ਵਧੀਆ ਹੋ ਹੀ ਗਿਆ, ਉਸ ਵਿੱਚ ਤਾਂ ਮੈਨੂੰ ਪਤਾ ਹੈ ਕੀ ਬੋਲਣਾ, ਕੀ ਨਹੀਂ ਬੋਲਣਾ, ਹੋਰ ਜ਼ਿਆਦਾ ਪਤਾ ਹੈ, ਕੀ ਨਹੀਂ ਬੋਲਣਾ । ਲੇਕਿਨ ਉਸਦੇ ਬਾਅਦ ਵੀ ਜਦੋਂ ਉਨ੍ਹਾਂ ਨੇ ਰਿਪੋਰਟ ਕੀਤਾ ਤਾਂ ਲਿਖਿਆ - ਕਿ ਮੈਂ ਗੁਜਰਾਤ ਭਵਨ ਗਿਆ ਸੀ, ਗੁਜਰਾਤ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ, ਲੇਕਿਨ ਦੁਖੀ ਹਾਂ ਕਿ ਉਨ੍ਹਾਂ ਨੇ ਗੁਜਰਾਤੀ ਨਾਸ਼ਤਾ ਨਹੀਂ ਕਰਵਾਇਆ, ਸਾਉਥ ਇੰਡੀਅਨ ਕਰਵਾਇਆ । ਮੈਂ ਚਾਹਾਂਗਾ ਕਿ ਹੁਣ ਕਿਸੇ ਨੂੰ ਅਜਿਹੀ ਨੌਬਤ ਨਾ ਆਵੇਗੁਜਰਾਤ ਭਵਨ ਵਿੱਚ ਉਸਦੀ ਆਪਣੀ ਪਹਿਚਾਣ ਬਣਨੀ ਚਾਹੀਦੀ ਹੈ। ਲੋਕ ਲੱਭਦੇ ਆਉਣੇ ਚਾਹੀਦੇ ਹਨ

ਗੁਜਰਾਤ ਨੇ ਵਿਕਾਸ ਨੂੰ, ਉੱਦਮ ਨੂੰ, ਮਿਹਨਤ ਨੂੰ ਹਮੇਸ਼ਾ ਮਹੱਤਵ ਦਿੱਤਾ ਹੈ। ਵਿਕਾਸ ਲਈ ਗੁਜਰਾਤ ਦੀ ਲਲਕ ਨੂੰ ਕਰੀਬ ਡੇਢ ਦਹਾਕੇ ਤੱਕ ਮੁੱਖ ਮੰਤਰੀ ਦੇ ਨਾਤੇ ਮੈਂ ਬਹੁਤ ਕਰੀਬ ਤੋਂ ਦੇਖਿਆ ਹੈ । ਬੀਤੇ 5 ਵਰ੍ਹਿਆਂ ਤੋਂ ਮੈਂ ਦੇਖ ਰਿਹਾ ਹਾਂ ਕਿ ਗੁਜਰਾਤ ਨੇ ਵਿਕਾਸ ਦੇ ਆਪਣੇ ਸਫ਼ਰ ਨੂੰ ਹੋਰ ਤੇਜ਼ ਕੀਤਾ ਹੈ । ਪਹਿਲਾਂ ਆਨੰਦੀਬੇਨ ਪਟੇਲ ਨੇ ਵਿਕਾਸ ਦੀ ਰਫ਼ਤਾਰ ਨੂੰ ਨਵੀਂ ਊਰਜਾ ਦਿੱਤੀ, ਨਵੀਂ ਤਾਕਤ ਦਿੱਤੀ ਅਤੇ ਬਾਅਦ ਵਿੱਚ ਰੂਪਾਣੀ ਜੀ ਨੇ ਨਵੀਆਂ ਬੁਲੰਦੀਆਂ ਨੂੰ ਛੂਹਣ ਲਈ ਅਨੇਕ ਨਵੇਂ ਪ੍ਰਯਤਨ ਕੀਤੇ । ਹਾਲ ਦੇ ਵਰ੍ਹਿਆਂ ਵਿੱਚ ਗੁਜਰਾਤ ਦੀ ਵਿਕਾਸ ਦਰ ਦਸ ਪ੍ਰਤੀਸ਼ਤ ਤੋਂ ਅਧਿਕ ਰਹੀ ਹੈ।

ਸਾਥੀਓ, ਕੇਂਦਰ ਅਤੇ ਰਾਜ ਵਿੱਚ ਬੀਜੇਪੀ ਦੀ ਅਗਵਾਈ ਵਿੱਚ ਸਰਕਾਰ ਬਣਨ ਦੇ ਬਾਅਦ ਤੋਂ ਹੋਰ ਦੋਹਾਂ ਸਰਕਾਰਾਂ ਦੇ ਸਾਂਝੇ ਪ੍ਰਯਤਨਾਂ ਨਾਲ ਗੁਜਰਾਤ ਦੇ ਵਿਕਾਸ ਵਿੱਚ ਆਉਣ ਵਾਲੀਆਂ ਅਨੇਕ ਅੜਚਨਾਂ ਦੂਰ ਹੋਈਆਂ ਹਨ । ਅਜਿਹੀ ਹੀ ਇੱਕ ਅੜਚਨ ਨਰਮਦਾ ਡੈਮ ਨੂੰ ਲੈ ਕੇ ਸੀ, ਅਤੇ ਹੁਣੇ ਵਿਜੈ ਜੀ ਨੇ ਉਸਦਾ ਕਾਫ਼ੀ ਵਰਣਨ ਵੀ ਕੀਤਾ । ਅੱਜ ਅਸੀਂ ਅਨੁਭਵ ਕਰ ਰਹੇ ਹਾਂ ਕਿ ਸਮੱਸਿਆ ਦਾ ਸਮਾਧਾਨ ਹੁੰਦੇ ਹੀ ਕਿਵੇਂ ਨਰਮਦਾ ਦਾ ਪਾਣੀ ਗੁਜਰਾਤ ਦੇ ਅਨੇਕ ਪਿੰਡਾਂ ਦੀ ਪਿਆਸ ਬੁਝਾ ਰਿਹਾ ਹੈ, ਕਿਸਾਨਾਂ ਨੂੰ ਲਾਭ ਪਹੁੰਚਾ ਰਿਹਾ ਹੈ ।

ਸਾਥੀਓ, ਸੋਨੀ ਯੋਜਨਾ ਹੋਵੇ ਜਾਂ ਫਿਰ ਸੁਜਲਾਮ-ਸੁਖਲਾਮ ਯੋਜਨਾ, ਇਨ੍ਹਾਂ ਦੋਹਾਂ ਯੋਜਨਾਵਾਂ ਨੇ ਜੋ ਰਫ਼ਤਾਰ ਪਕੜੀ ਹੈ, ਉਸ ਨਾਲ ਅੱਜ ਗੁਜਰਾਤ ਦੇ ਲੱਖਾਂ ਪਰਿਵਾਰਾਂ ਨੂੰ ਸਹੂਲਤ ਮਿਲ ਰਹੀ ਹੈ । ਗੁਜਰਾਤ ਵਿੱਚ ਪਾਣੀ ਦੀ ਉਪਲੱਬਧਤਾ ਸੁਨਿਸ਼ਚਿਤ ਹੋ ਪਾ ਰਹੀ ਹੈ ।

ਅਤੇ ਮੈਨੂੰ ਖੁਸ਼ੀ ਹੈ ਕਿ ਜਲ ਭੰਡਾਰਨ ਹੋਵੇ ਜਾਂ ਪਿੰਡ-ਪਿੰਡ ਪਾਣੀ ਪਹੁੰਚਾਉਣ ਦਾ ਅਭਿਆਨ, ਗੁਜਰਾਤ ਨੇ ਇਸ ਵਿੱਚ ਆਪਣੀ ਇੱਕ ਮੁਹਾਰਤ ਹਾਸਲ ਕੀਤੀ ਹੈ, ਯੋਜਨਾਬੱਧ ਤਰੀਕੇ ਨਾਲ ਸਿੱਧੀ ਪ੍ਰਾਪਤ ਕੀਤੀ ਹੈ ਅਤੇ ਉਸ ਵਿੱਚ ਉੱਥੋਂ ਦੇ ਨਾਗਰਿਕਾਂ ਦੀ ਵੀ ਭਾਗੀਦਾਰੀ ਹੈ। ਇਹ ਜਨ-ਭਾਗੀਦਾਰੀ ਨਾਲ ਹੋਇਆ ਹੈਅਤੇ ਅਜਿਹੇ ਹੀ ਪ੍ਰਯਤਨਾਂ ਨਾਲ ਅਸੀਂ 2024 ਤੱਕ ਹਰ ਘਰ ਜਲ ਪਹੁੰਚਾਉਣ ਵਿੱਚ... ਪੂਰੇ ਦੇਸ਼ ਦੀ ਗੱਲ ਮੈਂ ਕਰ ਰਿਹਾ ਹਾਂ....ਅਸੀਂ ਸਫ਼ਲ ਹੋਵਾਂਗੇ ।

ਸਾਥੀਓ, ਸਿੰਚਾਈ ਦੇ ਇਲਾਵਾ infrastructure ਦੇ ਦੂਜੇ ਖੇਤਰਾਂ ਵਿੱਚ ਵੀ ਲਾਮਿਸਾਲ ਨਿਵੇਸ਼ ਬੀਤੇ ਪੰਜ ਵਰ੍ਹਿਆਂ ਦੌਰਾਨ ਗੁਜਰਾਤ ਵਿੱਚ ਹੋਇਆ ਹੈ ਅਤੇ infrastructure project ਦੇ ਨਿਰਮਾਣ ਦੀ ਰਫ਼ਤਾਰ ਵੀ ਵਧੀ ਹੈ। ਅਹਿਮਦਾਬਾਦ ਵਿੱਚ ਮੈਟਰੋ ਸਮੇਤ ਆਧੁਨਿਕ infrastructure ਦੇ ਅਨੇਕ projects ਤੇਜ਼ੀ ਨਾਲ ਪੂਰੇ ਹੋਏ ਹਨ। ਬੜੋਦਾ, ਰਾਜਕੋਟ, ਸੂਰਤ ਅਤੇ ਅਹਿਮਦਾਬਾਦ ਦੇ airports ਨੂੰ ਆਧੁਨਿਕ ਬਣਾਇਆ ਗਿਆ ਹੈ ।

ਇਸਦੇ ਇਲਾਵਾ ਧੋਲੇਰਾ ਏਅਰਪੋਰਟ ਅਤੇ ਐਕਸਪ੍ਰੈੱਸ ਵੇਅ ਦੀ ਮਨਜ਼ੂਰੀ ਦਵਾਰਕਾ, ਮੈਂ ਜਿਵੇਂ ਕਿ ਵਿਜੈ ਜੀ ਨੇ ਦੱਸਿਆ, ਉੱਥੇ ਇੱਕ ਪੂਲ ਦਾ ਨਿਰਮਾਣ ਵੇਅ-ਦਵਾਰਕਾ ਦੇ ਲਈ, railway university, Maritimemuseum, Marine police academy, Gandhi museum, ਅਜਿਹੇ ਅਨੇਕ ਕਾਰਜ, ਜੋ ਗੁਜਰਾਤ ਵਿੱਚ ਇਨ੍ਹਾਂ ਪੰਜ ਵਰ੍ਹਿਆਂ ਵਿੱਚ ਹੋਏ ਹਨStatue of Unity ਨੇ ਤਾਂ ਦੁਨੀਆ ਦੇ Tourist map ਵਿੱਚ ਭਾਰਤ ਨੂੰ ਹੋਰ ਅਧਿਕ ਸਨਮਾਨ ਦੇਣ ਵਿੱਚ ਮਦਦ ਕੀਤੀ ਹੈ । ਵਿਸ਼ਵ ਦੇ known magazines ਖ਼ਾਸ ਕਰਕੇ tourism sector ਨਾਲ ਜੁੜੇ ਹੋਏ, Statue of Unity ਦੀ ਚਰਚਾ ਜ਼ਰੂਰ ਕਰਦੇ ਹਨ

ਅਤੇ ਮੈਂ ਹੁਣੇ ਥੋੜ੍ਹੇ ਦਿਨ ਪਹਿਲਾਂ ਪੜ੍ਹ ਰਿਹਾ ਸੀ, ਮੈਨੂੰ ਖੁਸ਼ੀ ਵੀ ਹੋਈ ਕਿ ਜਨਮਅਸ਼ਟਮੀ ਦੇ ਦਿਨ 34 ਹਜ਼ਾਰ ਲੋਕ Statue of Unity, ਸਰਦਾਰ ਸਾਹਬ ਦੇ ਦਰਸ਼ਨ ਕਰਨ ਲਈ ਲੋਕ ਪਹੁੰਚੇ ਸਨ । ਇੱਕ ਦਿਨ ਵਿੱਚ 34 ਹਜ਼ਾਰ ਲੋਕਾਂ ਦਾ ਜਾਣਾ ਆਪਣੇ-ਆਪ ਵਿੱਚ ਬਹੁਤ ਵੱਡੀ ਗੱਲ ਹੈ ।

ਸਾਥੀਓ, ਸਧਾਰਨ ਮਾਨਵੀ ਨੂੰ ਸਹੂਲਤ ਪਹੁੰਚਾਉਣ ਅਤੇ ਸਿਹਤ ਨੂੰ ਉੱਤਮ ਬਣਾਉਣ ਲਈ ਵੀ ਗੁਜਰਾਤ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਬੀਤੇ 5-6 ਵਰ੍ਹਿਆਂ ਵਿੱਚ ਗੁਜਰਾਤ ਵਿੱਚ ਮੈਡੀਕਲ ਦੇ infrastructure ਵਿੱਚ ਹੋਰ ਤੇਜ਼ੀ ਨਾਲ ਕੰਮ ਹੋਇਆ ਹੈ। ਅਹਿਮਦਾਬਾਦ ਸਮੇਤ ਰਾਜ ਦੇ ਅਨੇਕ ਹਿੱਸਿਆਂ ਵਿੱਚ ਆਧੁਨਿਕ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਇਸ ਤੋਂ ਨੌਜਵਾਨਾਂ ਨੂੰ ਗੁਜਰਾਤ ਵਿੱਚ ਹੀ ਮੈਡੀਕਲ ਦੀ ਪੜ੍ਹਾਈ ਅਤੇ ਰੋਜ਼ਗਾਰ ਦੇ ਅਵਸਰ ਵੀ ਮਿਲ ਰਹੇ ਹਨ ।

ਸਿਹਤ ਦੇ ਨਾਲ-ਨਾਲ ਉੱਜਵਲਾ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲਾਗੂ ਕਰਨ ਵਿੱਚ ਵੀ ਗੁਜਰਾਤ ਕਾਫ਼ੀ ਅੱਗੇ ਰਿਹਾ ਹੈ। ਗੁਜਰਾਤ ਦੀ ਜਨਤਾ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਇਸ ਮੁਹਿੰਮ ਨੂੰ, ease of living ਨੂੰ ਅੱਗੇ ਵਧਾਉਣ ਲਈ ਇਸ ਦੀ ਰਫ਼ਤਾਰ ਨੂੰ ਸਾਨੂੰ ਹੋਰ ਰਫ਼ਤਾਰ ਦੇਣੀ ਹੈ ।

ਸਾਥੀਓ, ਭਾਰਤ ਦੇ ਅਲੱਗ-ਅਲੱਗ ਰਾਜਾਂ ਦੀ ਸੱਭਿਆਚਾਰਕ, ਸਾਮਾਜਿਕ ਅਤੇ ਆਰਥਿਕ ਤਾਕਤ ਹੀ ਉਸ ਨੂੰ ਮਹਾਨ ਬਣਾਉਂਦੀ ਹੈ, ਤਾਕਤਵਰ ਬਣਾਉਂਦੀ ਹੈ। ਲਿਹਾਜ਼ਾ ਦੇਸ਼ ਦੇ ਹਰ ਹਿੱਸੇ, ਹਰ ਰਾਜ ਦੀ ਤਾਕਤ ਨੂੰ, ਸ਼ਕਤੀਆਂ ਨੂੰ ਪਹਿਚਾਣ ਕੇ ਅਸੀਂ ਅੱਗੇ ਵਧਾਉਣਾ ਹੈ। ਉਨ੍ਹਾਂ ਨੂੰ ਨੈਸ਼ਨਲ ਅਤੇ ਗਲੋਬਲ ਸਟੇਜ ’ਤੇ ਅਵਸਰ ਦੇਣਾ ਹੈ। ਇਸੇ ਸਾਂਝੀ ਤਾਕਤ ਨਾਲ ਅਸੀਂ ਉਨ੍ਹਾਂ ਸੰਕਲਪਾਂ ਨੂੰ ਸਿੱਧ ਕਰ ਸਕਾਂਗੇ, ਜੋ ਆਉਣ ਵਾਲੇ ਪੰਜ ਵਰ੍ਹਿਆਂ ਲਈ ਤੈਅ ਕੀਤੇ ਗਏ ਹਨ

ਦਿੱਲੀ ਵਿੱਚ ਤਕਰੀਬਨ ਹਰ ਰਾਜ ਦੇ ਭਵਨ ਹਨ, ਸਦਨ ਹਨ । ਇਹ ਗੈਸਟ ਹਾਊਸ ਦੇ ਰੂਪ ਵਿੱਚ ਹੀ ਸੀਮਿਤ ਨਾ ਰਹਿਣ, ਇਸ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਰਾਜਾਂ ਦੇ ਇਹ ਸਦਨ ਦਿੱਲੀ ਵਿੱਚ ਸਹੀ ਮਾਅਨਿਆਂ ਵਿੱਚ ਰਾਜਾਂ ਦੇ ਬ੍ਰਾਂਡ ਦੇ ਰੂਪ ਵਿੱਚ ਪ੍ਰਤਿਨਿਧੀ ਹੋਣ, ਦੇਸ਼ ਅਤੇ ਦੁਨੀਆ ਨਾਲ ਸੰਵਾਦ ਕਰਨ ਵਾਲੇ ਹੋਣ, ਅਤੇ ਇਸਦੇ ਲਈ ਕੰਮ ਕਰਨਾ ਜ਼ਰੂਰੀ ਹੈ। ਇਹ ਭਵਨ ਟੂਰਿਜ਼ਮ ਅਤੇ ਟ੍ਰੇਡ ਦੇ ਸੈਂਟਰ ਬਣਨ, ਇਸ ਦਿਸ਼ਾ ਵਿੱਚ ਵੀ ਕੰਮ ਕੀਤਾ ਜਾਣਾ ਚਾਹੀਦਾ ਹੈ ।

ਸਾਥੀਓ, ਦੇਸ਼ ਦੇ ਕਈ ਰਾਜ ਹਨ ਜੋ connectivity ਦੇ ਲਿਹਾਜ਼ ਨਾਲ ਥੋੜ੍ਹੇ ਦੂਰ ਹਨ । ਦੇਸ਼-ਵਿਦੇਸ਼ ਦੇ ਬਿਜ਼ਨਸ ਲੀਡਰ ਉੱਦਮੀਆਂ ਨੂੰ ਦਿੱਲੀ‍ ਤੋਂ ਉੱਥੇ ਜਾਣ ਵਿੱਚ ਕਈ ਵਾਰ ਕਾਫ਼ੀ ਸਮਾਂ ਵੀ ਲੱਗ ਜਾਂਦਾ ਹੈਜਦੋਂ ਸਮਾਂ ਘੱਟ ਹੋਵੇ ਤਾਂ ਦੇਸ਼ ਦੀ ਰਾਜਧਾਨੀ ਵਿੱਚ ਉਸ ਰਾਜ ਦਾ ਬਿਜ਼ਨਸ ਸੈਂਟਰ ਹੋਣਾ ਕਲਚਰ ਨੂੰ, ਆਰਟ ਨੂੰ ਅਤੇ ਕਰਾਫਟ ਨੂੰ showcase ਕਰਨ ਲਈ ਵੀ ਉੱਥੇ ਸਹੂਲਤ ਹੋਣਾ ਬਹੁਤ ਬੜਾ ਉਪਯੋਗੀ ਹੁੰਦਾ ਹੈ ।

ਜੰਮੂ ਕਸ਼ਮੀਰ ਅਤੇ ਲੇਹ-ਲੱਦਾਖ ਤੋਂ ਲੈ ਕੇ ਨਾਰਥ ਈਸਟ ਤੱਕ, ਵਿੰਧਯ ਦੇ ਆਦਿਵਾਸੀ ਅੰਚਲਾਂ ਤੋਂ ਲੈ ਕੇ ਸਾਊਥ ਦੇ ਸਮੁੰਦਰੀ ਵਿਸਤਾਰ ਤੱਕ, ਸਾਡੇ ਕੋਲ ਦੇਸ਼ ਦੇ ਨਾਲ ਸ਼ੇਅਰ ਕਰਨ ਅਤੇ ਦੁਨੀਆ ਨੂੰ ਔਫਰ ਕਰਨ ਲਈ ਬਹੁਤ ਕੁਝ ਹੈ। ਹੁਣ ਸਾਨੂੰ ਇਸ ਨੂੰ ਪ੍ਰਮੋਟ ਕਰਨ ਲਈ ਆਪਣੀ ਚੌਕਸੀ ਵਧਾਉਣੀ ਹੋਵੇਗੀ । ਅਜਿਹੇ ਵਿੱਚ ਰਾਜਾਂ ਦੇ ਭਵਨ ਵਿੱਚ ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਕੋਈ ਵੀ ਇੱਥੇ ਜਾ ਕੇ ਸੈਰ-ਸਪਾਟੇ ਤੋਂ ਲੈ ਕੇ ਨਿਵੇਸ਼ ਤੱਕ ਦੇ ਸਾਰੇ ਸਵਾਲਾਂ ਦੇ ਜਵਾਬ ਹਾਸਲ ਕਰ ਸਕੇ

ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਗਰਵੀ ਗੁਜਰਾਤ ਲਈ ਬਹੁਤ-ਬਹੁਤ ਵਧਾਈ । ਅਤੇ ਮੈਂ ਆਸ ਕਰਦਾ ਹਾਂ ਗੁਜਰਾਤ ਦੇ ਵਿਅੰਜਨਾਂ ਨੂੰ ਸਵਾਦ ਲੈਂਦੇ-ਲੈਂਦੇ ਇਹ ਜ਼ਰੂਰ ਯਾਦ ਰੱਖੋਗੇ ਕਿ ਅਸੀਂ ਦੇਸ਼ ਨੂੰ ਸਿੰਗਲ ਯੂਜ ਪਲਾਸਟਿਕ ਤੋਂ ਮੁਕਤੀ ਦਿਲਾਉਂਣੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਮਿਸ਼ਨ ਵਿੱਚ ਵੀ ਗਰਵੀ ਗੁਜਰਾਤ ਸਦਨ ਮਿਸਾਲ ਬਣੇਗਾ ।

ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਇਸ ਨਵੇਂ ਭਵਨ ਲਈ ਵਧਾਈਆਂ, ਸ਼ੁਭਕਾਮਨਾਵਾਂ। ਅਤੇ ਵਧੀਆ ਲੱਗਿਆ, ਕਾਫ਼ੀ ਮਿਸ਼ਨ ਦੇ ਲੋਕ ਵੀ ਇੱਥੇ ਆਏ ਹੋਏ ਹਨ। ਤਾਂ, ਵਿੱਚੋਂ-ਵਿੱਚੋਂ ਮਿਸ਼ਨ ਦੇ ਲੋਕਾਂ ਨੂੰ ਗੁਜਰਾਤ ਭਵਨ ਬੁਲਾਉਂਦੇ ਰਹੋ ਜ਼ਰਾ, ਤਾਂ ਆਪਣੇ-ਆਪ ਤੁਹਾਡਾ ਕਾਰੋਬਾਰ ਵਧਦਾ ਜਾਵੇਗਾ। ਤਾਂ ਇਸਨੂੰ ਕਰਦੇ ਰਹਿਣਾ ਚਾਹੀਦਾ ਹੈ।

ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ।

***

ਵੀਆਰਆਰਕੇ/ਐੱਸਐੱਚ/ਐੱਨਐੱਸ


(Release ID: 1584009) Visitor Counter : 124
Read this release in: English