ਮੰਤਰੀ ਮੰਡਲ
ਮੰਤਰੀ ਮੰਡਲ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ, 2019 ਵਿੱਚ ਸੋਧਾਂ/ਪਰਿਵਰਤਨਾਂ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
28 AUG 2019 7:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ, 2019 ਵਿੱਚ ਸੋਧਾਂ/ਪਰਿਵਰਤਨਾਂ ਬਾਰੇ ਜਾਣੂ ਕਰਵਾਇਆ ਗਿਆ ਹੈ। ਬਿਲ ਦੇ ਮੂਲ ਸਰੂਪਾਂ ਨੂੰ 17 ਜੁਲਾਈ, 2019 ਨੂੰ ਮੰਤਰੀ ਮੰਡਲ ਨੇ ਪ੍ਰਵਾਨਗੀ ਦਿੱਤੀ ਸੀ ਅਤੇ ਇਸ ਨੂੰ ਸੰਸਦ ਦੇ ਦੋਹਾਂ ਸਦਨਾਂ ਨੇ ਕ੍ਰਮਵਾਰ 29 ਜੁਲਾਈ, 2019 ਅਤੇ 01 ਅਗਸਤ, 2019 ਨੂੰ ਸਰਕਾਰੀ ਸੋਧਾਂ ਨਾਲ ਪਾਸ ਕਰ ਦਿੱਤਾ ਸੀ।
ਮੰਤਰੀ ਮੰਡਲ ਵੱਲੋਂ 17 ਜੁਲਾਈ, 2019 ਨੂੰ ਪ੍ਰਵਾਨ ਕੀਤੇ ਗਏ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ, 2019 ਦੇ ਮੂਲ ਸਰੂਪ ਨੂੰ ਸੰਸਦ ਵਿੱਚ ਨਿਮਨਲਿਖਤ ਪਰਿਵਰਤਨਾਂ ਨਾਲ ਪਾਸ ਕੀਤਾ ਗਿਆ ਅਤੇ ਮੰਤਰੀ ਮੰਡਲ ਨੂੰ ਇਨ੍ਹਾਂ ਪਰਿਵਰਤਨਾਂ ਤੋਂ ਜਾਣੂ ਕਰਵਾਇਆ ਗਿਆ ਹੈ:
- ਧਾਰਾ 4 (1) (ਸੀ)-14 ਮੈਂਬਰਾਂ ਦੀ ਥਾਂ ’ਤੇ 22 ਪਾਰਟ ਟਾਈਮ ਮੈਂਬਰ
- ਧਾਰਾ 4 (4) (ਬੀ)-6 ਮੈਂਬਰਾਂ ਦੀ ਥਾਂ ’ਤੇ 10 ਮੈਂਬਰ
- ਧਾਰਾ 4 (4) (ਸ)-5 ਮੈਂਬਰਾਂ ਦੀ ਥਾਂ ’ਤੇ 9 ਮੈਂਬਰ
- ਧਾਰਾ 37 (2) - ‘ਅਧਿਆਪਨ ਦੇ ਉਦੇਸ਼ਾਂ ਲਈ ਵੀ’ ਅੰਤ ਵਿੱਚ ਜੋੜੀ ਗਈ।
******
ਵੀਆਰਆਰਕੇ/ਪੀਕੇ/ਐੱਸਐੱਚ
(रिलीज़ आईडी: 1583390)
आगंतुक पटल : 108
इस विज्ञप्ति को इन भाषाओं में पढ़ें:
English