ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਅਰੁਣ ਜੇਤਲੀ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ

Posted On: 24 AUG 2019 1:51PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਨੇਤਾ ਅਰੁਣ ਜੇਤਲੀ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕੀਤਾ ਹੈ।

ਆਪਣੇ ਸੋਗ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਅਰੁਣ ਜੇਤਲੀ ਜੀ ਅਸਧਾਰਨ ਸਿਆਸਦਾਨ, ਬੁੱਧੀਜੀਵੀ ਅਤੇ ਕਾਨੂੰਨ ਦੇ ਜਾਣਕਾਰ ਸਨ। ਉਹ ਸਪਸ਼ਟਵਾਦੀ ਨੇਤਾ ਸਨ ਜਿਨ੍ਹਾਂ ਨੇ ਭਾਰਤ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦਾ ਜਾਣਾ ਬੇਹੱਦ ਦੁਖਦਾਈ ਹੈ। ਮੈਂ ਉਨ੍ਹਾਂ ਦੀ ਪਤਨੀ ਸੰਗੀਤਾ ਜੀ ਅਤੇ ਪੁੱਤਰ ਰੋਹਨ ਨਾਲ ਗੱਲ ਕੀਤੀ ਹੈ, ਅਤੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ। ਓਮ ਸ਼ਾਂਤੀ।

ਜੀਵਨ ਨਾਲ ਭਰਪੂਰ, ਹਾਜ਼ਰਜਵਾਬ, ਮਖੌਲੀਆ ਸੁਭਾਅ ਦੇ ਅਤੇ ਪ੍ਰਤਿਭਾਸ਼ੀਲ, ਅਰੁਣ ਜੇਤਲੀ ਜੀ ਨੂੰ ਸਮਾਜ ਦੇ ਹਰ ਵਰਗ ਦੇ ਲੋਕ ਚਾਹੁੰਦੇ ਸਨ। ਉਹ ਬਹੁਮੁਖੀ ਪ੍ਰਤਿਭਾ ਦੇ ਧਨੀ, ਭਾਰਤ ਦੇ ਸੰਵਿਧਾਨ, ਇਤਿਹਾਸ, ਸ਼ਾਸਕੀ ਨੀਤੀ, ਸ਼ਾਸਨ ਅਤੇ ਪ੍ਰਸ਼ਾਸਨ ਬਾਰੇ ਡੂੰਘੀ ਜਾਣਕਾਰੀ ਰੱਖਦੇ ਸਨ।

ਆਪਣੇ ਲੰਬੇ ਰਾਜਨੀਤਿਕ ਜੀਵਨ ਦੇ ਦੌਰਾਨ, ਅਰੁਣ ਜੇਤਲੀ ਜੀ ਨੇ ਅਨੇਕ ਮੰਤਰਾਲਿਆਂ ਵਿੱਚ ਜ਼ਿੰਮੇਦਾਰੀਆਂ ਸੰਭਾਲੀਆਂ, ਜਿਸ ਕਰਕੇ ਉਹ ਭਾਰਤ ਦੇ ਆਰਥਿਕ ਵਿਕਾਸ, ਸਾਡੀਆਂ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ, ਲੋਕਾਂ ਦੇ ਅਨੁਕੂਲ ਕਾਨੂੰਨ ਬਣਾਉਣ ਅਤੇ ਹੋਰ ਦੇਸ਼ਾਂ ਨਾਲ ਵਪਾਰ ਵਧਾਉਣ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਵਿੱਚ ਸਮਰੱਥ ਹੋਏ।

ਭਾਜਪਾ ਅਤੇ ਅਰੁਣ ਜੇਤਲੀ ਜੀ ਦਾ ਅਟੁੱਟ ਬੰਧਨ ਸੀ। ਜੋਸ਼ੀਲੇ ਵਿਦਿਆਰਥੀ ਨੇਤਾ ਵਜੋਂ ਵਿੱਚ, ਐਮਰਜੈਂਸੀ ਦੇ ਦੌਰਾਨ ਉਹ ਲੋਕਤੰਤਰ ਦੀ ਰੱਖਿਆ ਵਿੱਚ ਅੱਗੇ ਰਹੇ। ਉਹ ਸਾਡੀ ਪਾਰਟੀ ਦੇ ਚਹੇਤੇ ਸਨ, ਜੋ ਪਾਰਟੀ ਦੇ ਪ੍ਰੋਗਰਾਮਾਂ ਅਤੇ ਵਿਚਾਰਧਾਰਾ ਦੀ ਸਮਾਜ ਵਿੱਚ ਵਿਸਤ੍ਰਿਤ ਪਹੁੰਚ ਬਣਾ ਸਕਦੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰੁਣ ਜੇਤਲੀ ਦੀ ਮੌਤ ਨਾਲ ਮੈਂ ਇੱਕ ਵਡਮੁੱਲਾ ਮਿੱਤਰ ਗੁਆ ਦਿੱਤਾ ਹੈ ਮੈਨੂੰ ਉਨ੍ਹਾਂ ਨੂੰ ਕਈ ਦਹਾਕਿਆਂ ਤੋਂ ਜਾਣਨ ਦਾ ਗੌਰਵ ਪ੍ਰਾਪਤ ਸੀ। ਮੁੱਦਿਆਂ ਉੱਤੇ ਉਨ੍ਹਾਂ ਦੀ ਅੰਤਰਦ੍ਰਿਸ਼ਟੀ ਅਤੇ ਉਨ੍ਹਾਂ ਦੀ ਸੂਖਮ ਸਮਝ ਦੀ ਤੁਲ਼ਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਸਨਮਾਨਿਤ ਜੀਵਨ ਜੀਵਿਆ, ਉਹ ਸਾਡੇ ਨਾਲ ਅਨੇਕ ਚੰਗੀਆਂ ਯਾਦਾਂ ਛੱਡ ਗਏ ਹਨਉਨ੍ਹਾਂ ਦੀ ਕਮੀ ਹਮੇਸ਼ਾ ਖਲੇਗੀ।

***

ਵੀਆਰਆਰਕੇ/ਵੀਜੇ


(Release ID: 1583144) Visitor Counter : 86
Read this release in: English